HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਅਤੇ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ (ਸ.ਸ.ਪਾਰ ਬਿਉਰੋ) ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉੱਪ ਕੁਲਪਤੀ ਡਾ. ਸ.ਪ. ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ ਭਾਸ਼ਾ ਕਮੇਟੀ ਦਾ ਗਠਨ ਕਰਦਿਆਂ ਮਾਂ ਬੋਲੀ ਪੰਜਾਬੀ ਲਈ ਦੇ ਹਿੱਤਾਂ ਲਈ ਯਤਨਸ਼ੀਲ ਪ੍ਰਮੁੱਖ ਪੰਜ ਧਿਰਾਂ ਤੋਂ ਇਲਾਵਾ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਨੂੰ ਵਿਸ਼ੇਸ਼ ਥਾਂ ...
Read Full Story


ਭਾਰਤ ਦੇ ਵਪਾਰ ਅਤੇ ਵੱਕਾਰ ਨੂੰ ਗਹਿਰੀ ਚੋਟ-ਯੂਰਪ ਵਿਚ ਭਾਰਤੀ ਅੰਬਾਂ ਤੇ ਸਬਜ਼ੀਆਂ 'ਤੇ ਪਾਬੰਦੀ

'ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ' ਇਹ ਪੰਜਾਬ ਦਾ ਇਕ ਬਹੁਚਰਚਿਤ ਲੋਕ-ਗੀਤ ਹੈ, ਜੋ ਪੰਜਾਬ ਦੇ ਇਕ ਖਾਸ ਖੇਤਰ ਅਤੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦੇ ਦਰਮਿਆਨ ਵਾਲੇ ਇਲਾਕੇ ਦੁਆਬੇ ਨਾਲ ਸਬੰਧਤ ਰਿਹਾ ਹੈ, ਪਰ ਪਿਛਲੇ ੧੦ ਸਾਲਾਂ ਦੌਰਾਨ ਭ੍ਰਿਸ਼ਟਾਚਾਰ, ਮਿਲਾਵਟਖੋਰੀ, ਰਿਸ਼ਵਤਖੋਰੀ ਅਤੇ ਦੋ-ਦੇਸ਼ੀ ਜਾਂ ਬਹੁਦੇਸ਼ੀ ਭਾਰਤੀ ਦਲਾਲਗਿਰੀ ਕਾਰਨ, ਦੇਸ਼ ਦੇ ਕੌਮਾਂਤਰੀ ਵਪਾਰ ਅਤੇ ਵੱਕਾਰ ਨੂੰ ਲੱਗੀ ਗਹਿਰੀ ਚੋਟ ਕਾਰਨ, ਪਿਛਲੀ ੧ ਮਈ ਤੋਂ ਯੂਰਪੀ ਸੰਘ ਦੇ ੨੮ ਮੈਂਬਰ ਦੇਸ਼ਾਂ ਵਿਚ ਭਾਰਤੀ ਅੰਬਾਂ ਦੀ ਵਿਕਰੀ ਉਤੇ ਲੱਗੀ ਪਾਬੰਦੀ ਕਾਰਨ ਯੂਰਪ ਵਸਦੇ ਲੱਖਾਂ ਭਾਰਤੀ ਇਥੋਂ ਦੇ ਅੰਬਾਂ ਨੂੰ ਤਰਸ ਰਹੇ ਹਨ। ਅਲਫਾਂਸੋ ਅੰਬ ਤੇ ਯੂਰਪੀ ਪਾਬੰਦੀ: ਬਰਾਮਦਕਾਰੀ ਖੇਤਰ ਵਿਚ ਡਾ: ਮਨਮੋਹਨ ਸਿੰਘ ਸਰਕਾਰ ਦੀ ਪਿਛਲੇ ੪ ਸਾਲਾਂ ਤੋਂ ਗੰਭੀਰ ਕੁਤਾਹੀ ਅਤੇ ਯੂਰਪੀ ...
Read Full Story


ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਅਤੇ ਸੰਤ ਬਾਬੇ ਚੁੱਪ ਕਿਉਂ?

ਮਹੀਨਾ ਕੁ ਹੋ ਚੱਲਿਐ, ਰਾਤ ਦੇ ੯ ਵੱਜੇ ਸੀ। ਮੈਂ ਦਿੱਲੀ ਤੋਂ ਫ਼ਿਲਮ ਦੇ ਸਿਲਸਿਲੇ ਵਿੱਚ ਵਾਪਸ ਪਰਤਦੇ ਸਮੇਂ ਸ਼ੰਭੂ ਬਾਰਡਰ ਤੋਂ ਲੰਘ ਪੰਜਾਬ ਦੀ ਸਰਜ਼ਮੀਨ 'ਤੇ ਅਜੇ ਪੈਰ ਪਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਲਾਈਨ 'ਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਤੋਂ ਮੇਰੇ ਭਰਾਵਾਂ ਤੋਂ ਵੀ ਪਿਆਰੇ ਹਰ ਦਿਲ ਅਜੀਜ਼ ਮਿੱਤਰ ਮਾਸਟਰ ਕੇਵਲ ਸਿੰਘ ਸਨ। ਆਵਾਜ਼ ਲੋਹੜੇ ਦੇ ਦਰਦ ਨਾਲ ਭਿੱਜੀ ਸੀ। ਗੱਚ ਭਰਿਆ ਭਰਿਆ ਜਾਪਦਾ ਸੀ। ਮੇਰਾ ਹਾਲ ਪੁੱਛਿਆ। ਕਾਫ਼ੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਉਹੀ ਪੁਰਾਣਾ ਸਵਾਲ ਕਿ ਪੰਜਾਬ ਅੰਦਰ ਮਾੜੀ ਗਾਇਕੀ ਅਤੇ ਨਸ਼ੇ ਦੇ ਮਸਲੇ 'ਤੇ ਸਾਧ ਬਾਬਿਆਂ ਦੀ ਚੁੱਪ ਕਿਉਂ ? ਇਹ ਸੁਆਲ ਕੈਲੀਫੋਰਨੀਆ ਵਸਦੇ ਮੇਰੇ ਵੀਰ ਬਿੰਦਰ ਬੱਲ ਅਤੇ ਕਿੰਨੇ ਹੀ ਹੋਰ ਵੀਰਾਂ ਵੱਲੋਂ ਵੀ ਅਨੇਕਾਂ ਬਾਰ ਦੁਹਰਾਇਆ ਜਾ ਚੁੱਕਿਐ ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਮੀਡੀਆ ...
Read Full Story


ਲਵ-ਮੈਰਿਜ਼ ਅਤੇ ਦੀਵਾਨਗ਼ੀ-ਮੈਰਿਜ਼ ਵਿਚਲਾ ਅੰਤਰ

ਅਤੁੱਟ ਬੰਧਨ ਵਿਆਹ ਦਾ ਇਨਸਾਨੀ ਜੀਵਨ ਨਾਲ ਆਗ਼ਾਜਤਾ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ ਅਤੇ ਵੱਖ-ਵੱਖ ਸਮੇਂ ਸਮੂਹ ਸੰਸਾਰਿਕ ਵਾਸੀ ਪਰੰਪਰਾਗਤ ਮੁਤਾਬਿਕ ਆਪਣੇ ਕਾਰਜ਼ ਨਿਭਾਉਂਦੇ ਆ ਰਹੇ ਹਨ। ਇੱਕ ਔਰਤ ਅਤੇ ਮਰਦ ਨੂੰ ਕੁਦਰਤ ਅਤੇ ਈਸ਼ਵਰ ਨੇ ਸਾਰੀ ਜ਼ਿੰਦਗੀ ਇੱਕ-ਦੂਜੇ ਦਾ ਸਾਥ ਦੇਣ ਅਤੇ ਮਾਣਨ ਲਈ ਦੋਹਾਂ ਨੂੰ ਇਕਾਗਰ ਕੀਤਾ ਹੈ। ਸੋ, ਉਸ ਦੀ ਸ੍ਰਿਸ਼ਟੀ ਹੈ, ਉਸ ਦੀ ਮਰਜ਼ੀ ਹੈ ਅਤੇ ਉਸ ਦੀ ਕਮਾਲਤ। ਆਓ! ਅੱਗੇ ਵਧਦੇ ਹਾਂ! ਪਹਿਲਾਂ ਬੱਚਿਆਂ ਦੇ ਵਿਆਹ ਬਜ਼ੁਰਗ ਆਪਣੀ ਸੂਝ-ਬੂਝ ਅਤੇ ਆਪਣੀ ਆਜ਼ਾਦ ਮਰਜ਼ੀ ਨਾਲ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਲਾੜਾ ਅਤੇ ਲਾੜੀ ਇੱਕ-ਦੂਸਰੇ ਦਾ ਮੁੱਖ ਆਪਣੇ ਵਿਆਹ ਵਾਲੇ ਦਿਨ ਹੀ ਵੇਖਦੇ ਹਨ। ਪਰ ਇਸ ਤੋਂ ਬਾਅਦ ਸਮਾਂ ਬਦਲਿਆ, ਲੋਕ ਬਦਲੇ, ਇਨ੍ਹਾਂ ਦੇ ਵਿਚਾਰ ਬਦਲੇ, ਸੋਚ ਬਦਲੀ, ਖਾਣ-ਪੀਣ ਦੇ ਢੰਗ ਤਰੀਕੇ ਬਦਲੇ, ਫੈਸ਼ਨ ਬਲਵਾਨ ...
Read Full Story


ਬਲਾਤਕਾਰ, ਸ਼ਿਕਾਰ ਅਤੇ ਸ਼ਿਕਾਰੀ

ਜਿਸ ਸਮਾਜਿਕ ਵਰਤਾਰੇ ਵਿਚੋਂ ਅਸੀਂ ਲੰਘ ਰਹੇ ਹਾਂ, ਉਹ ਐਨਾ ਸਰਲ ਨਹੀਂ ਕਿ ਇਸ ਦੀਆਂ ਬੁਰਾਈਆਂ ਨੂੰ ਥੋੜ੍ਹੀ ਜਿਹੀ ਮਿਹਨਤ ਨਾਲ ਠੀਕ ਕਰ ਲਿਆ ਜਾਵੇ ਜਾਂ ਇਹ ਐਨੀਆਂ ਕੁ ਕਮੀਆਂ ਵਾਲਾ ਵੀ ਨਹੀਂ ਰਿਹਾ ਕਿ ਇਸ ਨੂੰ ਕੁਝ ਦੇਰ ਲਈ ਇਸੇ ਤਰ੍ਹਾਂ ਚੱਲਣ ਦਿੱਤਾ ਜਾਵੇ ਤਾਂ ਜੋ ਲੰਮੇ ਸਮੇਂ 'ਚ ਇਹ ਆਪਣੇ ਆਪ ਸਮਾਂ ਪੈ ਕੇ ਠੀਕ ਹੋ ਜਾਵੇਗਾ। ਗੁੰਝਲਾਂ ਅਤੇ ਸਮੱਸਿਆਵਾਂ 'ਚ ਇਨਸਾਨੀ ਜ਼ਿੰਦਗੀ ਇਸ ਤਰ੍ਹਾਂ ਫਸ ਗਈ ਹੈ ਕਿ ਇਸ ਘੁੰੰਮਣਘੇਰੀ 'ਚੋਂ ਬਾਹਰ ਨਿਕਲਣਾ ਲੋਕਾਂ ਨੂੰ ਅਸੰਭਵ ਜਾਪ ਰਿਹਾ ਹੈ ਅਤੇ ਇਸੇ ਤਾਣੇਬਾਣੇ 'ਚ ਜਿਉਂਣ ਨੂੰ ਉਸ ਨੇ ਜ਼ਿੰਦਗੀ ਸਮਝ ਲਿਆ ਹੈ। ਦੇਰ ਰਾਤ ਤੱਕ ਕੰਮ ਕਰਨ ਤੋਂ ਬਾਅਦ ਸਵੇਰੇ ਵੀ ਗੁਰਜੰਟ ਗੋਡੇ-ਗੋਡੇ ਸੂਰਜ ਚੜਨ 'ਤੇ ਹੀ ਉੱਠਿਆ। ਅਖ਼ਬਾਰ ਫੜਦਿਆਂ ਹੀ ਸਭ ਤੋਂ ਪਹਿਲਾਂ ਉਸ ਦੀ ਨਜ਼ਰ ਪਹਿਲੇ ਪੰਨੇ 'ਤੇ 'ਦਲਿਤ ਕੁੜੀ ਨਾਲ ਬਲਾਤਕਾਰ ਤੋਂ ...
Read Full Story


ਧਰਮ, ਆਦਮੀ ਅਤੇ ਰੱਬ

ਧਰਮ ਦੋ ਪ੍ਰਕਾਰ ਦਾ ਹੁੰਦਾ ਹੈ। ਇੱਕ ਸੰਸਾਰਕ ਪਛਾਣ ਵਾਲਾ ਤੇ ਦੂਸਰਾ ਅੰਦਰਲਾ ਮਨ ਤੇ ਆਤਮਾ ਦਾ। ੧) ਬ੍ਰਹਮਚਾਰੀਆ ਧਰਮ ੨) ਗ੍ਰਹਿਸਥ ਧਰਮ ੩) ਬਾਨਪ੍ਰਸਤੀ ਧਰਮ ੪) ਸੰਨਿਆਸ ਧਰਮ (੧) ਬ੍ਰਹਮਚਾਰੀਆ ਧਰਮ:-ਇਸ ਧਰਮ ਦਾ ਮਤਲਬ ਜਵਾਨੀ ਸਾਂਭਣੀ, ਅੱਖ ਦਾ ਕੰਟਰੋਲ ਕਰਨਾ, ਜਤ ਸਤ ਸੰਜਮ, ਸਹਿਣਸ਼ੀਲਤਾ, ਗਿਆਨ ਲੈਣਾ, ਸਰੀਰ ਵਿੱਚ ਪਾਵਰ ਪੈਦਾ ਕਰਨੀ, ਸੰਸਾਰਕ ਵਿਸ਼ਿਆਂ ਵਿਕਾਰਾਂ ਤੋ ਰਹਿਤ ਰਹਿਣਾ, ਕੁਦਰਤ ਦੀ ਖੋਜ ਕਰਨੀ। ਇਹ ਸਰੀਰ ਦਾ ਪਹਿਲਾ ਧਰਮ ਹੈ ਇਸ ਕਰਕੇ ਸਿਆਣੇ ਕਹਿੰਦੇ ਹਨ; ਪਹਿਲਾਂ ਖਾਧੀ ਹੋਈ ਖੁਰਾਕ, ਦੂਜਾ ਚੱਜ ਦਾ ਜਵਾਕ, ਤੀਜਾ ਚੰਗਾ ਅੰਗ-ਸਾਕ, ਇਹ ਬੁੱਢੇ ਵੇਲੇ ਹੀ ਕੰਮ ਆਉਂਦੇ ਹਨ। (੨) ਗ੍ਰਹਿਸਥ ਧਰਮ :- ਗ੍ਰਹਿਸਥ ਧਰਮ ਵਿਆਹ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਹਰ ਧਰਮ ਦਾ ਵਿਆਹ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਜਿਵੇਂ ਸਿੱਖ ਧਰਮ ਵਿੱਚ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੇ ਆਰਥਿਕ ਅਤੇ ਸਭਿਆਚਾਰਕ ਦੁਖਾਂਤ

ਪਰਦੇਸੀਂ ਵਸਦਿਆਂ ਦੇ ਦੁੱਖਾਂ ਵਿਚ ਵਾਧਿਆਂ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬਾਹਰ ਜਾਣ ਲਈ ਝੂਠੇ ਵਿਆਹਾਂ ਦੀਆਂ ਗੱਲਾਂ ਤਾਂ ਹੁਣ ਲੱਗਦਾ ਹੈ, ਕਿ ਪੰਜਾਬੀ ਭਾਈਚਾਰੇ ਨੇ ਪ੍ਰਵਾਨ ਕਰ ਲਈਆਂ ਹਨ। ਨਸ਼ਿਆਂ ਦਾ ਵਪਾਰ ਅਤੇ ਗੈਂਗਵਾਰ ਬੀਤੇ ਦੇ ਵਰਤਾਰੇ ਬਣ ਚੁੱਕੇ ਹਨ। ਮਾਣ ਇਜ਼ਤ ਲਈ ਧੀਆਂ ਦੇ ਕੀਤੇ ਕਰਵਾਏ ਜਾਂਦੇ ਕਤਲ ਵੀ ''ਪ੍ਰਵਾਨਯੋਗ'' ਦਾਇਰੇ ਵਿਚ ਆ ਗਏ ਹਨ। ਇਕ ਪਾਕਿਸਤਾਨੀ ਪੰਜਾਬੀ ਭਾਈ ਵੱਲੋਂ, ਸਿਰਫ ਹਿਜਾਬ ਨਾ ਪਹਿਨਣ ਕਾਰਨ, ਆਪਣੀ ਜਵਾਨ ਧੀ ਦਾ ਕਤਲ ਕਰ ਦੇਣਾ ਕੋਈ ਵੱਡੀ ਖਬਰ ਨਹਂੀ ਬਣਦੀ। ਇਸ਼ਕ ਵਿਚ ਅੰਨ੍ਹੀ ਇਕ ਪੰਜਾਬਣ ਮੁਟਿਆਰ ਨੇ ਆਪਣੀ ਕਥਿਤ ''ਸ਼ੌਂਕਣ'', ਜਿਹੜੀ ਗਰਭਵਤੀ ਸੀ, ਦਾ ਘਿਨਾਉਣਾ ਕਤਲ ਕਰਕੇ, ਚੌਂਦਾ ਸਾਲ ਦੀ ਸਜ਼ਾ ਪਾ ਲਈ ਹੈ। ਨਵੀਂ ਖਬਰ ਆਈ ਹੈ, ਕਿ ਪੰਜਾਬੀ ਪਿਆਰਿਆਂ ਨੇ ਗਰਭ ਵਿਚ ਧੀਆਂ ਦੇ ਕਤਲ ਕਰਨ ਦਾ ...
Read Full Story


ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਲੋੜ

ਦੇਸ਼ ਅਜ਼ਾਦੀ ਦੇ ੬੫ ਸਾਲ ਹੰਢਾਅ ਚੁੱਕਾ ਹੈ ਪਰ ਦੇਸ਼ ਨੂੰ ਅੰਗਰੇਜ਼ਾਂ ਦੀ ਹਕੂਮਤ ਵਾਲੀ ਰਾਜਨੀਤੀ ਤੋਂ ਮੁਕਤ ਕਰਾਉਣ ਲਈ ਅਪਣਾ ਜੀਵਨ ਦੇਸ਼ 'ਤੇ ਵਾਰਨ ਵਾਲੇ ਕੌਮੀ ਯੋਧੇ ਸ਼ਹੀਦ -ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਅਜੇ ਨਹੀਂ ਬਣਿਆ ਹੈ। ਦੇਸ਼ ਦੀ ਸੰਸਦ ਤੋਂ ਲੈ ਕੇ ਛੋਟੇ ਬੜੇ ਸ਼ਹਿਰਾਂ ਅੰਦਰ ਉਨ੍ਹਾਂ ਦੇ ਬੁੱਤ ਜ਼ਰੂਰ ਲਗਾ ਦਿੱਤੇ, ਪਰ ਮਖਮਲੀ ਸੇਜਾਂ ਮਾਣ ਕੇ ਹਕੂਮਤਾਂ ਚਲਾ ਰਹੇ ਹਾਕਮਾਂ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ। ੧੯੦੭ ਅਤੇ ੧੯੦੫ ਵਿਚ ਜੰਮੇ ਇਨ੍ਹਾਂ ਦੇਸ਼ ਭਗਤਾਂ ਨੇ ੨੩-੨੪ ਸਾਲ ਦੀ ਉਮਰ ਵਿਚ ਅੰਗਰੇਜ਼ੀ ਸਾਮਰਾਜ ਦਾ ਗਰੂਰ ਤੋੜਨ ਲਈ ਹੀ ਸ਼ਹਾਦਤਾਂ ਦਿੱਤੀਆਂ ਸਨ ਕਿ ਸਾਡੇ ਲੋਕ ਸਾਡੀ ਧਰਤੀ 'ਤੇ ਰਹਿ ਕੇ ਸ਼ਾਂਤੀ ਦੇ ਨਾਲ ਰਹਿ ਕੇ ਅਪਣੇ ਨੁਮਾਇੰਦੇ ਚੁਨਣਗੇ, ਲੋਕ ਪੱਖੀ ...
Read Full Story


ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਬੱਲੇ ਬੱਲੇ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ, ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ ਦੀ ਸ਼ਰਨ ਲੈ ਰਹੇ ਹਨ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਤਾਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ੧੩ ਲੋਕ ਸਭਾ ਦੀਆਂ ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਚੋਣ ਲੜ ਰਹੀ ਹੈ ਅਤੇ ਇਹਨਾਂ ਤਿੰਨਾਂ ਸੀਟਾਂ ਤੋਂ ਹੀ ਕਲਕਾਰਾਂ ਅਤੇ ਸੈਲੀਬਰਟੀਜ਼ ਨੂੰ ਚੋਣ ਲੜਾ ਰਹੀ ਹੈ। ਅੰਮ੍ਰਿਤਸਰ ਤੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਪ੍ਰਸਿਧ ਕ੍ਰਿਕਟਰ ਅਤੇ ਕਮੈਂਟੇਟਰ ਹਨ, ਗੁਰਦਾਸਪੁਰ ਤੋਂ ...
Read Full Story


ਮਰਦਾਂ ਅਤੇ ਔਰਤਾਂ ਵਿਚ ਗੁੱਸੇ ਦੇ ਦੌਰੇ ਪੈਣੇ

ਸਿਆਣੇ ਕਹਿੰਦੇ ਹਨ ਕਿ ਜਦੋਂ ਹੜ੍ਹ ਆ ਰਿਹਾ ਹੋਵੇ ਤਾਂ ਦਰਿਆ ਵਿਚ ਤੈਰਨਾ ਨਹੀਂ ਚਾਹੀਦਾ ਬਲਕਿ ਕਿਨਾਰੇ ਉੱਤੇ ਬਹਿ ਕੇ ਉਸਦੇ ਸ਼ਾਂਤ ਹੋ ਜਾਣ ਤਕ ਉਡੀਕ ਲੈਣਾ ਚਾਹੀਦਾ ਹੈ। ਪਰ ਬਹੁਤ ਲੋਕ ਇਹ ਮੰਨਦੇ ਨਹੀਂ ਤੇ ਆਪਣੀ ਜਾਂ ਦੂਜੇ ਦੀ ਜਾਨ ਗੁਆ ਬਹਿੰਦੇ ਹਨ। ਗੁੱਸਾ ਇਕ ਅਜਿਹਾ ਜਜ਼ਬਾ ਹੈ ਜੋ ਹਰ ਕਿਸੇ ਅੰਦਰ ਵਾਸ ਕਰਦਾ ਹੈ। ਕਿਸੇ ਵਿਚ ਘੱਟ ਤੇ ਕਿਸੇ ਵਿਚ ਵੱਧ! ਇਹੀ ਗੁੱਸਾ ਹਦ ਤੋਂ ਵੱਧ ਜਾਏ ਤਾਂ ਦੌਰੇ ਦੀ ਸ਼ਕਲ ਵਿਚ ਤਬਦੀਲ ਹੋ ਜਾਂਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕਾਬੂ ਵਿਚ ਰਹਿੰਦਾ ਹੈ ਵਰਨਾ ਬਾਕੀ ਸਾਰਿਆਂ ਦੇ ਤਾਂ ਨੱਕ ਉੱਤੇ ਹੀ ਬੈਠਾ ਲੱਭ ਜਾਂਦਾ ਹੈ। ਭਾਵੇਂ ਸੜਕ ਉੱਤੇ ਤੇਜ਼ ਕਾਰ ਭਜਾਉਣੀ ਹੋਵੇ ਜਾਂ ਆਪਣੇ ਤੋਂ ਹੇਠਲੇ ਕੋਲੋਂ ਕੋਈ ਗ਼ਲਤ ਕੰਮ ਹੋ ਗਿਆ ਹੋਵੇ, ਇਹ ਤਿਲਕ ਕੇ ਝੱਟ ਜ਼ਬਾਨ ਰਾਹੀਂ ਬਾਹਰ ਨਿਕਲ ਆਉਂਦਾ ਹੈ। ਇਹ ਮੁਲਕਾਂ ਦੀਆਂ ਆਪੋ ਵਿਚ ...
Read Full Story


ਕਾਮਯਾਬ ਪਤੀ ਅਤੇ ਪਤਨੀ ਬਣਨ ਲਈ ਕੁਝ ਜ਼ਰੂਰੀ ਨੁਕਤੇ

''ਤੁਸੀਂ ਲਿਖਿਆ ਸੀ 'ਡਰੀਮ, ਡਰੱਗ ਅਤੇ ਪੰਜਾਬ', 'ਤੁਹਾਡੇ ਮੁਤਾਬਕ ਪੰਜਾਬ ਨੁੰ ਅਗਰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਦੇ ਬੱਚਿਆਂ ਨੂੰ ਡਰੀਮ ਦਿਓ। ਮੈਂ ਇਕ ਅਧਿਆਪਕ ਹਾਂ। ਮੈਂ ਇਸ ਬਾਰੇ ਬਹੁਤ ਸੋਚਿਆ ਹੈ ਪਰ ਮੈਨੂੰ ਤੁਹਾਡੀ ਧਾਰਨਾ ਸਮਝ ਨਹੀਂ ਆਈ। ਡਰੀਮ ਨਾਲ ਡਰੱਗ ਦਾ ਕੀ ਸਬੰਧ? ਇਸ ਤਰ੍ਹਾਂ ਦਾ ਇਕ ਸਵਾਲ ਮੇਰੇ ਇਕ ਅਧਿਆਪਕ ਪਾਠਕ ਨੇ ਲਿਖ ਭੇਜਿਆ ਹੈ। ਸਿਰਫ ਇਕ ਹੀ ਪਾਠਕ ਕਿਉਂ ਅਨੇਕਾਂ ਲੋਕ ਜੋ ਪੰਜਾਬ ਨਾਲ ਸਰੋਕਾਰ ਰੱਖਦੇ ਹਨ, ਅਜਿਹੇ ਸਵਾਲ ਕਰਦੇ ਹਨ। ਉਹਨਾਂ ਸੱਜਣਾਂ ਲਈ ਇਕ ਵਾਰ ਫਿਰ ਜਵਾਬ ਹਾਜ਼ਰ ਹੈ। ''ਤੁਹਾਡਾ ਸਵਾਲ ਬਿਲਕੁਲ ਦਰੁੱਸਤ ਹੈ ਪਰ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੁਪਨੇ ਲੈਣ ਦੀ ਜਾਚ ਸਿਖਾਉਣੀ ਬਹੁਤ ਜ਼ਰੂਰੀ ਹੈ। ਮੇਰੀ ਧਾਰਨਾ ਹੈ ਕਿ ਜਦੋਂ ਅਸੀਂ ਬੱਚਿਆਂ ਦੇ ਮਨਾਂ ਵਿਚ ਵੱਡੇ ...
Read Full Story


ਵੈਦਾਂ ਅਤੇ ਡਾਕਟਰਾਂ ਨੂੰ ਮਰੀਜ਼ਾਂ ਪ੍ਰਤੀ ਹਮਦਰਦੀ ਭਰਿਆ ਖਤ

ਵੈਦਾਂ ਸੰਦਾ ਸੰਗ ਇਕਠਾ ਹੋਇਆ ਅਉਖਦ ਆਵੈ ਰਾਸਿ ਵਿਚਿ ਆਪਿ ਖਲੋਇਆ ਧੰਨ ਧੰਨ ਸ਼੍ਰੀ ਗੁਰੁ ਅਰਜਨ ਦੇਵ ਜੀ ਮਹਾਰਾਜ ਦੇ ਸੋਹਣੇ ਮੁਖਾਰ ਬਿੰਦ ਤੋਂ ਨਿਕਲੇ ਅਨਹਦ ਸ਼ਬਦ ਦੀ ਤੁਕ ਦੇ ਅਰਥਾਂ ਨੂੰ ਤੋੜਿਆ ਜਾਵੇ ਤਾਂ ਇਸ ਦੇ ਮੂਹਰੇ ਸੰਸਾਰ ਭਰ ਦੀਆਂ ਮੈਡੀਕਲ ਤਕਨਾਲੋਜੀ, ਆਯੂਰਵੈਦ ਅਤੇ ਹੋਰ ਸਭ ਪੈਥੀਆਂ ਮੱਧਮ ਹੁੰਦੀਆ ਨਜ਼ਰ ਆਉਦੀਆਂ ਹਨ। ਪੜ੍ਹਨ ਸੁਣਨ ਨਾਲ ਕੋਈ ਡਾਕਟਰ ਵੈਦ ਹਕੀਮ ਨਹੀ ਬਣ ਜਾਂਦਾ ਜਿਨਾ ਚਿਰ ਜੀਵ ਦੀ ਉਤਪਤੀ ਅਤੇ ਵਿਨਾਸ ਦਾ ਕਾਰਨ, ਪ੍ਰਕਿਰਤੀ ਦਾ ਸਿਧਾਂਤ, ਪੰਜਾਂ ਤੱਤਾਂ ਦੀ ਮਹੱਹਤਾ, ਉਹਨਾਂ ਦਾ ਸਰੀਰ ਵਿੱਚ ਕੰਮ ਕਰਨ ਦਾ ਤਰੀਕਾ, ਇਹਨਾਂ ਦੇ ਵਧਣ ਘਟਨ ਨਾਲ ਸਰੀਰ ਵਿੱਚ ਹੋ ਰਹੇ ਵਿਸਫੋਟਾਂ ਬਾਰੇ ਜਾਣਕਾਰੀ ਨਹੀ ਹੁੰਦੀ। ਸਰੀਰ ਦੀ ਉਤਪਤੀ ਵਾਰੇ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਇਸ ਤਰ੍ਹਾਂ ਦਸਦੇ ਹਨ: ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ...
Read Full Story


ਆਸਟ੍ਰੇਲੀਆ 'ਚ ਆਈ ਸੱਭਿਆਚਾਰਕ ਅਤੇ ਵਿਰਸਾ ਸੰਭਾਲ ਸੁਨਾਮੀ

ਐਡੀਲੇਡ (ਕਰਨ ਬਰਾੜ) ਆਸਟ੍ਰੇਲੀਆ 'ਚ ਇਸ ਸਮੇਂ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਸਾ ਸੰਭਾਲ ਸੁਨਾਮੀ ਆਈ ਹੋਈ ਹੈ। ਹੁਣ ਆਸਟ੍ਰੇਲੀਆ 'ਚ ਕੋਈ ਵੀ ਮਹੀਨਾ ਜਾਂ ਪੰਦਰ੍ਹਵਾੜਾ ਐਸਾ ਨਹੀਂ ਹੁੰਦਾ ਜਦੋਂ ਇੱਥੋਂ ਦੇ ਸ਼ਹਿਰਾਂ ਵਿਚ ਪੰਜਾਬੀ ਸੱਭਿਆਚਾਰ ਦੇ ਰਖਵਾਲੇ ਪੰਜਾਬੀ ਗਾਇਕਾਂ ਦੇ ਪਰਿਵਾਰਿਕ ਸ਼ੋਅ ਨਾ ਹੁੰਦੇ ਹੋਣ। ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਇੰਡੀਆ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਆਸਟ੍ਰੇਲੀਆ ਦੇ ਮੌਸਮ ਵਿੱਚ ਇਸ ਵਕਤ ਠੰਢ ਬਹੁਤ ਹੈ। ਦੂਜਾ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਨੂੰ ਇੱਕ ਵੱਡੀ ਮੰਡੀ ਦੇ ਤੌਰ ਤੇ ਦੇਖਿਆ ਜਾ ਰਿਹਾ, ਹਰ ਕੋਈ ਆਪਣਾ ਮਾਲ ਵੇਚਣ ਲਈ ਆਸਟ੍ਰੇਲੀਆ ਨੂੰ ਪਹਿਲ ਦੇ ਰਿਹਾ। ਕਲਾਕਾਰਾਂ ਲਈ ਤਾਂ ਇਹ ਮੌਸਮ ਨਾਲੇ ਪੁੰਨ ਤੇ ਨਾਲ਼ੇ ਪੈਸੇ ਵਾਲਾ ਹੋ ਨਿੱਬੜਦਾ। ਆਏ ਦਿਨ ਕੋਈ ਨਾ ...
Read Full Story


ਬਰਤਾਨੀਆ ਦੇ ਅਵਾਸੀ ਕਾਨੂੰਨ ਵਿੱਚ ਸਖਤੀਆਂ ਅਤੇ ਅਹਿਮ ਤਬਦੀਲੀਆਂ

ਬਰਤਾਨੀਆ ਦੀ ਸੰਵਿਧਾਨਿਕ ਮੁੱਖੀ, ਮਹਾਰਾਣੀ ਅਲਿਜਾਬੈਥ ਦੇ ਬੀਤੇ ਸਮੇਂ ਬਰਤਾਨਵੀ ਪਾਰਲੀਮੈਂਟ ਵਿਚ ਦਿੱਤੇ ਭਾਸ਼ਨ ਨੂੰ ਅੱਗੇ ਤੋਰਦੇ ਹੋਏ ਬਰਤਾਨੀਆ ਦੇ ਗ੍ਰਹਿ ਵਿਭਾਗ ਵਲੋਂ ਪ੍ਰਵਾਰਿਕ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀਜ਼ਾ ਤੋਂ ਇਨਕਾਰੀ ਵਿਰੁੱਧ ਅਪੀਲ ਕਰਨ ਦੇ ਹੱਕ ਨੂੰ ੨੫ ਜੂਨ, ੨੦੧੩ ਤੋਂ ਬਾਅਦ ਬਿਲਕੁੱਲ ਖਤਮ ਕਰ ਦਿੱਤਾ ਗਿਆ ਹੈ।ਬਰਤਾਨੀਆ ਵੱਸਦੇ ਲੱਖਾਂ ਪਰਵਾਸੀਆਂ ਤੋਂ ਆਪਣੇ ਭੈਣ-ਭਰਾ ਜਾਂ ਮਾਪਿਆਂ ਦੇ ਉਨ੍ਹਾਂ ਨੂੰ ਇਥੇ ਮਿਲਣ ਆਉਣ ਜਾਂ ਉਨ੍ਹਾਂ ਦੀ ਖੁਸ਼ੀ ਜਾਂ ਗਮੀ ਵਿੱਚ ਸ਼ਾਮਿਲ ਹੋਣ ਲਈ ਆਉਣ ਤੋਂ ਇਨਕਾਰ ਕਰਨ ਦੇ ਵਿਰੁੱਧ ੨੬ ਜੂਨ ਤੋਂ ਉਹ ਅਪੀਲ ਨਹੀਂ ਕਰ ਸਕਣਗੇ। ਦੂਰ ਦੇ ਰਿਸ਼ਤੇਦਾਰਾਂ ਤੋਂ ਇਹ ਹੱਕ ਬਰਤਾਨੀਆਂ ਦੀ ਟੈਰੀ ਕੈਮਰਨ ਸਰਕਾਰ ਵਲੋਂ ਪਿਛਲੇ ਵਰ੍ਹੇ ਖੋਹ ਲਿਆ ਗਿਆ ਸੀ, ਜਿਨ੍ਹਾਂ ਵਿਚ ਇਥੋਂ ਦੇ ਨਾਗਰਿਕਾਂ ਜਾ ...
Read Full Story


ਅੱਜ ਵੀ ਹਰ ਕੌਰ, ਫ਼ਾਤਿਮਾ ਅਤੇ ਬਿਸ਼ਨ ਦੇਵੀ ਦੀਆਂ ਕੁਰਲਾਹਟਾਂ ਸੁਣ ਜਾਣਗੀਆਂ

ਸੋਹਣ ਸਿੰਘ ਸੀਤਲ ਦੇ ਬਹੁ-ਚਰਚਿਤ ਨਾਵਲ 'ਈਚੋਗਿਲ ਨਹਿਰ ਤਕ' ਵਿੱਚ ਇੱਕ ਸਿੱਖ, ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ, ''ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੌਲਾ ਠੰਢਾ ਹੋ ਗਿਆ, ਅਸੀਂ ਫਿਰ ਇਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।'' ਮੈਂ ਸੋਚਦਾਂ ਜਦੋਂ ੩ ਜੂਨ ੧੯੪੭ ਨੂੰ ਸਦੀਆਂ ਤੋਂ ਵੱਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗ਼ੈਰ-ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਕੀ ਇਸ ਸਾਂਝੀ ਰਹਿਤਲ 'ਤੇ ਵੱਸਦੇ, ਜੀਣ-ਥੀਣ ਦੀਆਂ ਲੋੜਾਂ-ਥੁੜ੍ਹਾਂ ਤਲਾਸ਼ਦੇ, ਸਾਂਝੀ ਵਿਰਾਸਤ, ਜਾਤਾਂ-ਗੋਤਾਂ, ਕੰਮ-ਧੰਦੇ, ਮਰਨੇ-ਪਰਨੇ, ਵਿਆਹ-ਮੁਕਲਾਵੇ, ਗੀਤ-ਸਿੱਠਣੀਆਂ, ਹਲ-ਪੰਜਾਲੀਆਂ, ਸਾਗ-ਸਲੂਣੇ ਆਦਿ ਦੀਆਂ ਸਾਂਝਾਂ ਦੇ ਪਾਲਣਹਾਰੇ, ਇੱਕ-ਦੂਜੇ ਦੇ ਦੁੱਖ-ਸੁੱਖ 'ਤੇ ਮਰ ਮਿਟਣ ਵਾਲੇ, ਇੱਕੋ ਪਰਿਵਾਰ ਵਰਗੇ ...
Read Full Story


ਆਸਟ੍ਰੇਲੀਆ, ਜਾਪਾਨ, ਫਿਨਲੈਂਡ ਅਤੇ ਡੈਨਮਾਰਕ ਸਭ ਤੋਂ ਵੱਧ ਇਮਾਨਦਾਰ ਦੇਸ਼

ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਗਲੋਬਲ ਕਰੱਪਸ਼ਨ ਬੈਰੋਮੀਟਰ ਦੇ ਜਾਰੀ ਕੀਤੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਸਾਰ ਵਿਚ ਵੱਸਦੇ ਵੱਖ ਵੱਖ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ, ਜਾਪਾਨ, ਫਿਨਲੈਂਡ ਅਤੇ ਡੈਨਮਾਰਕ ਐਸੇ ਮੁਲਕ ਨੇ ਜੋ ਸਭ ਤੋਂ ਵੱਧ ਇਮਾਨਦਾਰ ਹਨ। ਵੈਸੇ ਤਾਂ ਇਸ ਸੰਸਾਰ ਵਿਚ ਕੋਈ ਵੀ ਚੀਜ਼ ਸੰਪੂਰਨ ਨਹੀਂ ਪਰ ਨਿੱਜੀ ਤਜਰਬਿਆਂ ਦੇ ਆਧਾਰ ਤੇ ਇਹ ਗੱਲ ਕਹਿ ਸਕਦਾ ਹਾਂ ਕਿ ਇਹ ਅੰਕੜੇ ਬਹੁਤ ਹੱਦ ਤੱਕ ਸਹੀ ਹਨ। ਆਸਟ੍ਰੇਲੀਆ ਵਿਚ ਜਿੰਦਗੀ ਦੇ ਚਾਰ ਸਾਲ ਗੁਜ਼ਾਰਦਿਆਂ ਇੱਕ ਵਾਰ ਵੀ ਕਿਸੇ ਅਫ਼ਸਰ, ਪੁਲਿਸ ਜਾਂ ਕਿਸੇ ਦਫ਼ਤਰ ਵਿਚ ਅੱਜ ਤੱਕ ਕਦੇ ਰਿਸ਼ਵਤ ਨਹੀਂ ਦਿੱਤੀ। ਲਗਭਗ ਸਾਰੇ ਕੰਮ ਪਾਰਦਰਸ਼ੀ, ਸਭ ਕੁਝ ਆਨ ਲਾਈਨ। ਆਸਟ੍ਰੇਲੀਆ ਵਿਚ ਇਮਾਨਦਾਰੀ ਦੀ ਇੱਕ ਆਮ ਜਿਹੀ ਉਦਾਹਰਨ ਸੁਣਾਵਾਂ ਜਿਸ ਤੋਂ ਕਾਫ਼ੀ ਕੁਝ ਸਿੱਧ ਹੋ ...
Read Full Story


ਪਿੰਡਾਂ ਸ਼ਹਿਰਾਂ ਅਤੇ ਕਸਬਿਆਂ 'ਚ ਅਖੌਤੀ ਬਾਬਿਆਂ ਦੀ ਭਰਮਾਰ

ਅੰਧ ਵਿਸ਼ਵਾਸ ਦਾ ਬੇਤਰਤੀਬਾ ਪਰਛਾਵਾਂ ਅੱਜ ਦੁਨੀਆ ਭਰ ਦੇ ਹਰ ਮਨੁੱਖ ਉੱਤੇ ਪੈ ਚੁੱਕਾ ਹੈ। ਆਪਣੇ-ਆਪ ਨੂੰ ਗੈਬੀ ਸ਼ਕਤੀਆਂ ਦੇ ਮਾਹਿਰ ਦੱਸਣ ਵਾਲੇ ਝੋਲਾ ਛਾਪ ਅਖੌਤੀ ਬਾਬਿਆਂ ਦੀ ਗਿਣਤੀ ਕਰਨੀ ਵੀ ਅਸੰਭਵ ਹੋ ਚੁੱਕੀ ਹੈ। ਅਜੋਕੀ ਕਲਯੁਗੀ ਸਥਿਤੀ ਵਿੱਚ ਅਕਸਰ ਇਹੀ ਸਭ ਕੁੱਝ ਨਜ਼ਰਅੰਦਾਜ਼ ਹੋ ਰਿਹਾ ਹੈ। ਜਿਸ ਪਿੱਛੇ ਸਭ ਤੋਂ ਵੱਡਾ ਹੱਥ ਸਾਡੀ ਅਣਗਹਿਲੀ ਅਤੇ ਚੁੱਪ ਦਾ ਹੈ। ਜੇ ਇੱਕ ਪਿੰਡ ਵਿੱਚ ਘੱਟੋ-ਘੱਟ ੧੦ ਗੁਰੂਦੁਆਰੇ ਨੇ, ਤਕਰੀਬਨ ਐਨੀ ਗਿਣਤੀ ਦੀਆਂ ਮੰਦਿਰ ਮਸਜਿਦਾਂ ਵੀ ਸਥਿਤ ਹਨ। ਦੂਜੇ ਪਾਸੇ ਅਖੌਤੀ ਬਾਬਿਆਂ ਦੀ ਟੁੱਟੇ ਛਿੱਤਰ ਵਾਂਗੂੰ ਵਧਦੀ ਭੀੜ ਅੱਜ ਥਾਂ-ਥਾਂ ਬਿਰਾਜਮਾਨ ਹੋਈ ਬੈਠੀ ਹੈ। ਇਹ ਗੱਲ ਵੀ ਪੱਥਰ 'ਤੇ ਲਕੀਰ ਹੈ ਕਿ ਪਰਿਵਾਰਿਕ ਰਿਸ਼ਤਿਆਂ 'ਚ ਦਰਾੜਾਂ ਵੀ ਅਸੀਂ ਖ਼ੁਦ ਹੀ ਪਾਈਆਂ ਹਨ। ਇਨ੍ਹਾਂ ਨੂੰ ਸੁਲਝਾਉਂਦੇ-ਸੁਲਝਾਉਂਦੇ ...
Read Full Story


ਲਵ-ਮੈਰਿਜ ਅਤੇ ਵਿਆਹ ਕਾਮਯਾਬ ਕਿਵੇਂ ਹੋਵੇ?

"ਮੈ ਤਾਂ ਯਾਰਾਂ ਬੇਲੀਆਂ ਨੂੰ ਗੱਲ ਆਖਦਾ, ਕੋਈ ਮੇਰੇ ਜਿਹੀ ਨਾ ਮਰਨੀ ਮਰੇ, ਖੁਸ਼ੀ ਪਲ ਦੀ ਅਤੇ ਉਮਰਾਂ ਦਾ ਰੋਣਾ, ਕਿਸੇ ਨੁੰ ਕੋਈ ਪਿਆਰ ਨਾ ਕਰੇ" ਪਿਆਰ-ਪਿਆਰ ਹਰ ਕੋਈ ਪਿਆਰ ਆਖਦਾ, ਪਰ ਪਿਆਰ ਦਾ ਅਰਥ ਕਰੋੜਾਂ ਲੋਕਾਂ ਵਿਚੋਂ ਇੱਕ ਹੀ ਜਾਣਦਾ। ਪਿਆਰ ਇੱਕ ਪ੍ਰਕਿਰਤੀ ਦਾ ਸਿਧਾਂਤ ਹੈ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਭਗਵਤ ਗੀਤਾ ਵਿਚ ਦੱਸਦੇ ਹਨ ਦੋ ਆਤਮਾ ਦਾ ਮਿਲਣ ਹੈ। ਨਰਕ ਅਤੇ ਸਵਰਗ ਦਾ ਪ੍ਰਤੀਕ ਹੈ ਭਾਵ ਇੱਕ ਡੂੰਘੀ ਆਤਮਿਕ ਪਛਾਣ ਦਾ ਪ੍ਰਕਾਸ਼ ਹੈ। ਨਰਕ ਮੈਂ ਇਸ ਕਰਕੇ ਲਿਖਿਆ ਹੈ ਕਿ ਕੁੜੀਆਂ-ਮੰਡੇ ਦਾ ਆਪਸ ਵਿਚ ਗੱਲਵਕੜੀ ਪਾ ਕੇ ਘੁੰਮਣਾ। ਆਪਣੇ ਆਪ ਨੂੰ ਸਮੇਂ ਲਈ ਭੁੱਲ ਜਾਣਾ, ਆਉਣ ਵਾਲੇ ਭੱਵਿਖ ਬਾਰੇ ਗਿਆਨ ਨਾ ਹੋਣਾ, ਸਮਾਜਿਕ ਵਰਤਾਰਾ-ਕੁਦਰਤ ਦਾ ਵਰਤਾਰਾ-ਸਮੇਂ ਦਾ ਵਰਤਾਰਾ ਪ੍ਰਵਾਰਿਕ ਪ੍ਰਭਾਵਾਂ, ਪੈਣ ਵਾਲੇ ਪ੍ਰਭਾਵਾਂ ਨੂੰ ਨਾ ਝੱਲਣਾ ਨਰਕ ...
Read Full Story


ਕਾਮਾਗਾਟਾ ਮਾਰੂ ਕਾਂਡ ਅਤੇ ਕੈਨੇਡੀਅਨ ਇਨਸਾਫ

ਕਾਮਾਗਾਟਾ ਮਾਰੂ ਆਪਣੇ ੩੭੬ ਮੁਸਾਫਰਾਂ ਨਾਲ ੨੩ ਮਈ, ੧੯੧੪ ਨੂੰ ਵੈਨਕੂਵਰ ਪੁੱਜਾ। ਕਾਮਾਗਾਟਾ ਮਾਰੂ ਅਤੇ ਉਸ ਦੇ ਮੁਸਾਫਰਾਂ ਨੂੰ ਅਣ-ਮਨੁੱਖੀ ਹਾਲਤਾਂ ਵਿਚ, ਹਥਿਆਰਬੰਦ ਪਹਿਰੇ ਅਧੀਨ ਦੋ ਮਹੀਨੇ ਸਮੁੰਦਰ ਵਿਚ ਘੇਰੀ ਰੱਖਣ ਤੋਂ ਬਾਅਦ ੨੩ ਜੁਲਾਈ ਨੂੰ ਡੀਪੋਰਟ ਕਰ ਦਿੱਤਾ ਗਿਆ। ਸਵਾਲ ਪੈਦਾ ਹੁੰਦਾ ਹੈ; ਕੀ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਸਮੇਂ ਦੀ ਕੈਨੇਡੀਅਨ ਸਰਕਾਰ (ਟੋਰੀ) ਵਲੋਂ ਕਾਨੂੰਨੀ ਇਨਸਾਫ ਮਿਲਿਆ? ਕੀ ਕੈਨੇਡੀਅਨ ਸਰਕਾਰ ਨੇ ਕਾਮਾਗਾਟਾ ਮਾਰੂ ਦੇ ਕੇਸ ਵਿਚ 'ਕੁਦਰਤੀ ਇਨਸਾਫ ਦੇ ਮੁਢਲੇ ਅਸੂਲਾਂ' ਨੂੰ ਵਰਤਿਆ? ਕੀ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਵਕੀਲ ਨੂੰ ਮਿਲ ਸਕਣ ਦਾ ਹੱਕ ਮਿਲਿਆ? ਕੀ ਉਨ੍ਹਾਂ ਨੂੰ ਸਮੇਂ ਸਿਰ ਅਦਾਲਤ ਵਿਚ ਜਾ ਸਕਣ ਦਾ ਹੱਕ ਮਿਲਿਆ? ਕੀ ਅਦਾਲਤ ਵਿਚ ਉਨ੍ਹਾਂ ਦੀ ਨਿਰਪੱਖ ਤੇ ਇਨਸਾਫ ਭਰੀ ਸੁਣਵਾਈ ਹੋਈ? ...
Read Full Story


1 2 > >>