HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਅਕਾਲੀ"
 
ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਨਿਭਦੀ ਰਹੇਗੀ!


Strict Standards: Only variables should be passed by reference in /home/satsamun/public_html/tags.php on line 140
ਸਿਆਸਤ ਦੀ ਡਿਕਸ਼ਨਰੀ ਵਿੱਚ 'ਪੱਕੀ ਦੋਸਤੀ' ਜਾਂ 'ਪੱਕੀ ਦੁਸ਼ਮਣੀ' ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ 'ਐਂਗਰੀ ਯੰਗਮੈਨ' ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ ਹੀ ਲੈ ਲਿਆ । ਹਰਿਆਣੇ ਦੀਆਂ ਚੋਣਾਂ ਵਿੱਚ ਐਸੀਆਂ ਬੜ੍ਹਕਾਂ ਮਾਰ ਦਿੱਤੀਆਂ ਕਿ ਇੱਕ ਵਾਰੀ ਤਾਂ ਦੋਹਾਂ ਹੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਨੂੰ ਵਖਤ ਨੂੰ ਪਾ ਕੇ ਰੱਖ ਦਿੱਤਾ। ਭਾਜਪਾ ਹਾਈ ਕਮਾਨ ਨੇ ਤਾਂ ਸ਼ਾਇਦ ਕਿਹਾ ਹੋਣਾ ਹੈ ਕਿ ਅਕਾਲੀਆਂ ਦੀ ਥੋੜੀ ਜਿਹੀ ਮੰਜੀ ਹੀ ਠੋਕਣ ਵਾਲੀ ਹੈ, ਇਸ ਲਈ ਦੋ ਚਾਰ ਸੱਟਾਂ ਹੀ ਮਾਰ ਦਿਉ ਪਰ ਸਿੱਧੂ ਨੇ ਤਾਂ ਮੰਜੀ ਦੀਆਂ ਚੂਲਾਂ ਹੀ ਹਿਲਾ ...
Read Full Story


ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ


Strict Standards: Only variables should be passed by reference in /home/satsamun/public_html/tags.php on line 140
ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਇੱਕ ਵਾਰ ਫਿਰ ਪੰਜਾਬ ਵਿਚ ਸੰਭਾਵੀ ਸਿਆਸੀ ਉਲਟ-ਪੁਲਟ ਹੋਣ ઠਦੇ ਨਾਲ ਨਾਲ ਹੀ ਸੂਬੇ ਦੀ ਫ਼ਿਰਕੂ ਸਦਭਾਵਨਾ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਨੇ।ਮੁਲਕ ਦੇ ਅਤੇ ਨਾਰਥ ਰਿਜਨ ਦੇ ਬਦਲ ਰਹੇ ...
Read Full Story


ਅਕਾਲੀਆਂ 'ਤੇ ਚੌਤਰਫੇ ਹਮਲੇ, ਆਪ ਦੇ ਨਿਸ਼ਾਨੇ 'ਤੇ ਵੀ ਬਾਦਲਕੇ


Strict Standards: Only variables should be passed by reference in /home/satsamun/public_html/tags.php on line 140
ਸਭ ਤੋਂ ਜ਼ਿਆਦਾ ਦਿਲਚਸਪ ਸਥਿਤੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਬਣੀ ਹੋਈ ਹੈ, ਜਿੱਥੇ ਮਾਝੇ ਦੇ ਜਰਨੈਲ ਕਹਾਉਂਦੇ ਅਕਾਲੀ ਦਰ ਬਾਦਲ ਦੇ ਬਿਕਰਮ ਮਜੀਠੀਆ ਨੇ ਜ਼ਰਾ ਜ਼ਿਆਦਾ ਹੀ ਜੋਸ਼ ਵਿਚ ਆ ਕੇ ਆਖ ਦਿੱਤਾ ਕਿ ਕਾਂਗਰਸੀਆਂ ਦੀਆਂ ਧੌਣਾਂ ਮਰੋੜ ਦਿਆਂਗੇ..। ਚੋਣ ਕਮਿਸ਼ਨ ਕੋਲ ਮਾਮਲਾ ਪੁੱਜਿਆ ਤਾਂ ਉਸ ਨੇ ਡੀ ਸੀ ਤੋਂ ਮਜੀਠੀਆ ਦੇ ਭਾਸ਼ਣ ਦੀ ਸੀਡੀ ਮੰਗਵਾ ਲਈ ਹੈ, ਹਾਲਾਂਕਿ ਮਜੀਠੀਆ ਨੇ ਮੀਡੀਆ ਜ਼ਰੀਏ ਸਫਾਈ ਦਿੱਤੀ ਕਿ ਇਹ ਨਹੀਂ ਸੀ ਕਿਹਾ ਕਿ ਧੌਣ ਮਰੋੜਾਂਗੇ, ਬਲਕਿ ਇਹ ਆਖਿਆ ਸੀ ਕਿ ਧੌਣ ਨੱਪਾਂਗੇ..। ਵੈਸੇ ਫਰਕ ਕੀ ਹੈ ਦੋਵਾਂ ਗੱਲਾਂ ਵਿੱਚ ਇਕ ਪਹਿਲੀ ਕਿਰਿਆ ਹੈ , ਦੇ ਦੂਜੀ ਅਗਲੀ ਕਿਰਿਆ.. ਮਜੀਠੀਆ ਸਾਹਿਬ ਧੌਣ ਮਰੋੜਨ ਤੋਂ ਪਹਿਲਾਂ ਨੱਪਣੀ ਹੀ ਪੈਂਦੀ ਹੈ। ਖੈਰ ਜਾਂਚ ਚੱਲ ਰਹੀ ਹੈ, ਜੇ ਦੋਸ਼ ਸਹੀ ਸਾਬਿਤ ਹੋਏ ਤਾਂ ਕਾਰਵਾਈ ਹੋ ਸਕਦੀ ਹੈ। ਕੈਪਟਨ ਦੇ ...
Read Full Story


ਬਾਦਲ ਅਕਾਲੀ ਦਲ ਨੂੰ ਕੌਮੀ ਪਾਰਟੀ ਬਣਾਉਣ ਦੀ ਮੁੜ ਕਵਾਇਦ?


Strict Standards: Only variables should be passed by reference in /home/satsamun/public_html/tags.php on line 140
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ਪਾਰਟੀ ਬਣਾਏ ਜਾਣ ਦੇ ਆਪਣੇ ਸੰਕਲਪ ਨੂੰ ਦੁਹਰਾਦਿਆਂ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਦਾ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਦਿੱਲੀ ਅਤੇ ਰਾਜਸਥਾਨ ਦੀਆਂ ਵਿਧਾਨ ਸਭਾਵਾਂ ਅਤੇ ਪੰਜਾਬ ਦੇ ਨਾਲ ਹੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਲੋਕ ਸਭਾ ਦੀਆਂ ਚੋਣਾਂ ਲੜੇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਦਲ ਦੇ ਆਪਣੇ ਉਮੀਦਵਾਰ ਪਾਰਟੀ ਦੇ ਹੀ ਟਿਕਟ ਅਤੇ ਚੋਣ ਨਿਸ਼ਾਨ ਪੁਰ ਚੋਣ ਲੜਨਗੇ। ਸ. ਸੁਖਬੀਰ ਸਿੰਘ ਬਾਦਲ ਦੇ ਇਸ ਸੰਕਲਪ ਅਤੇ ਦਾਅਵੇ ਦੇ ਦੁਹਰਾਉ ਦੇ ਸਬੰਧ ਵਿੱਚ ਜਦੋਂ ਬਾਦਲ ਅਕਾਲੀ ਦਲ ਦੇ ਹੀ ਦਿੱੱਲੀ ਪ੍ਰਦੇਸ਼ ਦੇ ਇੱਕ ਮੁਖੀ ਨਾਲ ਗਲ ਹੋਈ ਤਾਂ ਉਸਨੇ ਕਿਹਾ ਕਿ ਸ. ਸੁਖਬੀਰ ਸਿੰਘ ...
Read Full Story


ਅਕਾਲੀ ਦਲ (ਬਾਦਲ) ਦੀ ਕੌਮੀ ਪਾਰਟੀ ਵਜੋਂ ਸਥਾਪਨਾ


Strict Standards: Only variables should be passed by reference in /home/satsamun/public_html/tags.php on line 140
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਹੋਈ ਰਿਕਾਰਡ ਜਿੱਤ ਤੋਂ ਉਤਸਾਹਿਤ ਹੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬੋਂ ਬਾਹਰ ਦੇ ਸੰਘਣੀ ਸਿੱਖ ਵਸੋਂ ਵਾਲੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਅਤੇ ਏਜੰਡੇ ਪੁਰ ਲੜੇਗਾ। ਇਸਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਚੰਡੀਗੜ੍ਹ ਵਿਖੇ ਇੱਕ ਪਤ੍ਰਕਾਰ ਨਾਲ ਹੋਈ ਮਿਲਣੀ ਦੌਰਾਨ ਆਪਣੇ ਇਸ ਐਲਾਨ ਵਿੱਚ ਸੋਧ ਕਰਦਿਆਂ ਕਿਹਾ ਕਿ ਪੰਜਾਬੋਂ ਬਾਹਰ ਦੇ ਕਈ ਰਾਜਾਂ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਆਦਿ, ਵਿੱਚ ਪੰਜਾਬੀਆਂ ਦੀ ਕਾਫੀ ਵਸੋਂ ਹੈ, ਜੋ ਆਪਣੇ ਹਿਤਾਂ ਆਧਿਕਾਰਾਂ ਦੀ ਰਾਖੀ ਲਈ, ਪੰਜਾਬੀਆਂ ਦੀ ਸਾਂਝੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲ ...
Read Full Story


ਸ਼੍ਰੌਮਣੀ ਅਕਾਲੀ ਦਲ ਸਾਰੇ ਸਿੱਖਾਂ ਦਾ ਨੁਮਾਇੰਦਾ ਬਣੇ


Strict Standards: Only variables should be passed by reference in /home/satsamun/public_html/tags.php on line 140
ਸ਼੍ਰੌਮਣੀ ਅਕਾਲੀ ਦਲ ਦੀ ਸਾਜਨਾ ਗੁਰਦੁਆਰਾ ਸੁਧਾਰ ਦੇ ਘੋਲ ਲਈ ਹੋਈ ਸੀ, ਕਿਉਂਕਿ ਧਾਰਮਿਕ ਘੋਲ ਲਈ ਇੱਕ ਪਾਰਟੀ ਜ਼ਰੂਰੀ ਸੀ, ਸਿੱਖਾਂ ਦੀ ਸਿਆਸੀ ਗੱਲ ਆਲ ਇੰਡੀਆ ਸਿੱਖ ਲੀਗ ਕਰਦੀ ਸੀ। ਗੁਰਦੁਆਰਾ ਐਕਟ ਬਨਣ ਪਿੱਛੋਂ ਇਹ ਗੱਲ ਉਠੀ, ਕਿ ਅਕਾਲੀ ਦਲ ਦਾ ਮਕਸਦ ਪੂਰਾ ਹੋ ਗਿਆ ਹੈ ਹੁਣ ਲੋੜ ਨਹੀਂ, ਪਰ ਪਾਰਟੀਬਾਜ਼ੀ ਕਾਰਨ ਅਕਾਲੀ ਦਲ ਕਾਇਮ ਰਿਹਾ। ਅਕਾਲੀ ਦਲ ਦੀ ਪਾਲਿਸੀ ਸਿੱਖਾਂ ਦੀ ਬੇਹਤਰੀ, ਸਿੱਖ ਵਿਅਕਤੀਤਵ ਦੀ ਹੋਂਦ, ਸੰਭਾਲ ਤੇ ਸੁਰੱਖਿਆ ਬਣੀ। ਸ਼੍ਰੌਮਣੀ ਅਕਾਲੀ ਦਲ ਸਾਰੇ ਸੰਸਾਰ ਦੇ ਸਿੱਖਾਂ ਦੀ ਗੱਲ ਕਰਦਾ ਸੀ, ਕਿਸੇ ਇੱਕ ਪਾਰਟੀ ਨਾਲ ਪੱਕੇ ਤੌਰ ਤੇ ਬੱਝਦਾ ਨਹੀਂ ਸੀ। ੧੯੩੯ ਤੱਕ ਸਾਰੇ ਅਕਾਲੀ ਲੀਡਰ ਕਾਂਗਰਸ ਦੇ ਮੈਂਬਰ ਵੀ ਹੁੰਦੇ ਸਨ। ਦੂਜੇ ਵਿਸ਼ਵ ਯੁੱਧ ਸਮੇਂ ਕਾਂਗਰਸ ਨੇ ਫੌਜ਼ ਵਿੱਚ ਭਰਤੀ ਦਾ ਬਾਈਕਾਟ ਕੀਤਾ, ਪਰ ਫੌਜ਼ ਵਿੱਚ ਸਿੱਖਾਂ ਦੀ ...
Read Full Story


ਅਕਾਲੀ ਦਲ ਬਾਦਲ ਦਾ ਧਰਮ ਨਿਰਪੱਖਤਾ ਦਾ ਨਵਾਂ ਪੈਂਤੜਾ ਸਫਲ ਰਿਹਾ


Strict Standards: Only variables should be passed by reference in /home/satsamun/public_html/tags.php on line 140
ਉਜਾਗਰ ਸਿੰਘ ਮੋਬਾ: ੯੪੧੭੮-੧੩੦੭੨ ੩੦੭੮, ਫੇਜ਼-੨ ਅਰਬਨ ਅਸਟੇਟ, ਪਟਿਆਲਾ ਅਕਾਲੀ ਦਲ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਮੂੰਹ ਮੁੰਹਾਂਦਰਾ ਬਦਲਣ ਲਈ ੧੧ ਹਿੰਦੂਆਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਕੇ ਇੱਕ ਨਵਾਂ ਸਿਆਸੀ ਪੈਂਤੜਾ ਮਾਰਿਆ ਹੈ।ਇਸ ਵਿਚ ਬਾਦਲ ਦਲ ਕਾਮਯਾਬ ਵੀ ਹੋ ਗਿਆ ਹੈ।ਇਸ ਕਾਮਯਾਬੀ ਪਿਛੇ ਸੀਨੀਅਰ ਬਾਦਲ ਦੀ ਸਿਆਣਪ ਤੇ ਤਜ਼ਰਬਾ ਕੰਮ ਕਰ ਰਿਹਾ ਹੈ।ਸ੍ਰ ਪਰਕਾਸ਼ ਸਿੰਘ ਬਾਦਲ ਮਹਿਸੂਸ ਕਰਦੇ ਸਨ ਕਿ ਹਰ ਵਾਰੀ ਕਿਸੇ ਨਾ ਕਿਸੇ ਪਾਰਟੀ ਦਾ ਸਹਾਰਾ ਲੈ ਕੇ ਸਰਕਾਰ ਬਨਾਉਣਾ ਇਕ ਗੰਭੀਰ ਮਸਲਾ ਹੈ। ਮਿਲੀ ਜੁਲੀ ਸਰਕਾਰ ਵਿਚ ਆਜ਼ਾਦ ਤੇ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਫੈਸਲੇ ਲੈਣੇ ਮੁਸ਼ਕਲ ਹੁੰਦੇ ਹਨ।ਭਾਵੇਂ ਸ਼ਰੋਮਣੀ ਅਕਾਲੀ ਦਲ ਬਾਦਲ ਇਕ ਸਥਾਪਤ ਰੀਜਨਲ ਪਾਰਟੀ ਹੈ। ਅਕਾਲੀ ਦਲ ਦੀ ੧੯੨੦ ਵਿਚ ਸਥਾਪਨਾ ਕੀਤੀ ਗਈ ਸੀ। ਉਸ ਸਮੇਂ ...
Read Full Story


ਜ਼ਮੀਨੀ ਸੱਚਾਈ ਸਵੀਕਾਰੇ ਬਿਨਾਂ ਸਫਲਤਾ ਸੰਭਵ ਨਹੀਂ!


Strict Standards: Only variables should be passed by reference in /home/satsamun/public_html/tags.php on line 140
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ 'ਕਮਲ' 'ਤੇ ਅਕਾਲੀ ਉਮੀਦਵਾਰਾਂ ਦੀ ਹੋਈ ਜਿੱਤ ਦਾ 'ਜਸ਼ਨ' ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿੱਲੀ ਸਥਿਤ ਨਿਵਾਸ 'ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਦੱਸਿਆ ਗਿਆ ਕਿ ਇਸ ਮੌਕੇ 'ਤੇ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਪ੍ਰਦੇਸ਼ ਮੁੱਖੀਆਂ ਅਤੇ ਜੇਤੂ ਕਾਰਪੋਰੇਟਰਾਂ ਨੂੰ ਵਧਾਈ ਦਿੰਦਿਆਂ, ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਿੱਤ ਦਾ ਇਹ ਕਾਫਲਾ ਰੁਕਣਾ ਨਹੀਂ ਚਾਹੀਦਾ। ਉਹ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ। ਦਸਿਆ ਜਾਂਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਲ ਵਲੋਂ ਆਪਣੇ ਹੀ ਚੋਣ ਚਿੰਨ੍ਹ ...
Read Full Story


ਯੂਥ ਅਕਾਲੀ ਦਲ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੀ –ਰਾਜਾ ਮੁਹਾਲੀ


Strict Standards: Only variables should be passed by reference in /home/satsamun/public_html/tags.php on line 140
ਮੁਹਾਲੀ (ਸ.ਸ.ਪਾਰ ਬਿਉਰੋ) ਆਲ ਇੰਡੀਆ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਨੂੰ ਖਰੜ ਵਿਖੇ ਪਹੁੰਚਣ ਤੇ ਡਾ.ਜ਼ੈਲ ਸਿੰਘ ਰਾਜਪੂਤ ਦੀ ਅਗਵਾਈ ਵਿਚ ਭਰਵੇਂ ਇਕੱਠ ਨੇ ਸਿਰੋਪਾ ਅਤੇ ਸੀਰੀ ਸਾਹਿਬ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਪਾਰਟੀ ਨੇ ਜੋ ਮਾਣ ਸਨਮਾਨ ਉਨ੍ਹਾਂ ਨੂੰ ਦਿੱਤਾ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਅ ਕੇ ਯੂਥ ਅਕਾਲੀ ਦਲ ਨੂੰ ਵਧੇਰੇ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰੋਂ-ਘਰੀ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਆਲ ਇੰਡੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਨੂੰ ...
Read Full Story


ਚਿੰਤਾ ਦਾ ਵਿਸ਼ਾ ਹੈ ਸ਼੍ਰੋਮਣੀ ਅਕਾਲੀ ਦਲਾਂ ਦਾ ਬਦਲਿਆ ਸਰੂਪ


Strict Standards: Only variables should be passed by reference in /home/satsamun/public_html/tags.php on line 140
ਸ਼੍ਰੌਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਸਬੰਧਤ ਇਤਿਹਾਸ ਅਨੁਸਾਰ ਜਦੋਂ ਵੀਹਵੀਂ ਸੱਦੀ ਦੇ ਤੀਜੇ ਦਹਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ਵਿਚ ਇਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਸੀ ਕਿ ਇਹ ਜਥੇਬੰਦੀ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰੀ ਗਲ ਇਹ ਕਿ ਇਸ ਦਾ ਸੰਗਠਨ ਪੂਰਣ-ਰੂਪ ਵਿਚ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਹੀ ਕੀਤਾ ਜਾਇਗਾ। ਦਲ ਦੇ ਸੰਵਿਧਾਨ ਵਿੱਚ ਇਸਨੂੰ ਹੋਂਦ ਵਿੱਚ ਲਿਆਉਣ ਦਾ ਮੁਖ ਮੰਤਵ, 'ਗੁਰਮਤਿ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਦੇ ਨਾਲ ਹੀ ਨਾਸਤਕਤਾ ਦੇ ਨਾਸ਼ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਅਤੇ ...
Read Full Story


ਸ਼ੁਰੂ ਹੋਇਆ ਸਿਆਸਤ ਦਾ ਕਬੱਡੀ ਕੱਪ, ਨਤੀਜੇ ਅਣਕਿਆਸੇ


Strict Standards: Only variables should be passed by reference in /home/satsamun/public_html/tags.php on line 140
ਇੱਕ ਪਾਸੇ ਤਾਂ ਪੰਜਾਬ ਦੇ ਚੱਲ ਰਹੇ ਵਿਸ਼ਵ ਕਬੱਡੀ ਕੱਪ ਨੂੰ ਦੇਖ ਕੇ ਇੱਥੋਂ ਦੇ ਲੋਕ ਪੂਰੀ ਤਰ੍ਹਾਂ ਰੋਮਾਂਚਿਤ ਹੋ ਰਹੇ ਹਨ ਅਤੇ ਕਬੱਡੀ ਦੇ ਰੋਮਾਂਚ ਦਾ ਆਨੰਦ ਪੰਜਾਬ ਤੋਂ ਦੂਰ ਵਿਦੇਸ਼ਾਂ 'ਚ ਬੈਠੇ ਲੋਕ ਵੀ ਰੇਡੀਓ, ਅਖ਼ਬਾਰਾਂ ਅਤੇ ਟੀ.ਵੀ. ਰਾਹੀਂ ਮਾਣ ਰਹੇ ਹਨ। ਦੂਜੇ ਪਾਸੇ ਸਿਆਸੀ ਖਿਡਾਰੀਆਂ ਨੇ ਵੀ ਅਖਾੜਾ ਭਖਾ ਦਿੱਤਾ ਹੈ ਅਤੇ ਪੱਟਾਂ 'ਤੇ ਥਾਪੀ ਮਾਰ ਕੇ ਇੱਕ-ਦੂਜੇ ਨੂੰ ਸਿਆਸੀ ਪਿੜ ਵਿੱਚੋਂ ਬੁਰੀ ਤਰ੍ਹਾਂ ਬਾਹਰ ਕਰਨਾ ਚਾਹ ਰਹੇ ਹਨ। ਦੋਹਾਂ ਪ੍ਰਮੁੱਖ ਧਿਰਾਂ ਭਾਵ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਸਮੱਰਥਕ ਇਹ ਦਾਅਵੇ ਕਰਦੇ ਹਨ ਕਿ ਜਿੱਤ ਉਨ੍ਹਾਂ ਦੀ ਪਾਰਟੀ ਦੀ ਹੋਵੇਗੀ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਇਹ ਸਿਆਸਤ ਵਿੱਚ ਨਿਸ਼ਚਿਤ ਵੀ ਹੈ ਕਿ ਹਾਰ ਸਾਹਮਣੇ ਵੀ ਨਜ਼ਰ ਆਉਂਦੀ ਹੋਵੇ ਤਾਂ ਵੀ ਸਿਆਸਤਦਾਨ ਕਦੇ ਇਹ ਨਹੀਂ ਕਹਿੰਦੇ ...
Read Full Story


ਸ਼੍ਰੋਮਣੀ ਕਮੇਟੀ 'ਤੇ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ


Strict Standards: Only variables should be passed by reference in /home/satsamun/public_html/tags.php on line 140
ਚੰਡੀਗੜ੍ਹ (ਸ.ਸ.ਪਾਰ ਬਿਉਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ੭ ਵਰ੍ਹੇ ਬਾਅਦ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੁੜ ਜਿੱਤ ਹਾਸਲ ਕਰ ਲਈ ਹੈ। ਇਸ ਜਿੱਤ ਲਈ ਅਕਾਲੀ ਦਲ ਵਲੋਂ ਚਾਹੇ ਜਿਹੜੇ ਮਰਜ਼ੀ ਹੱਥਕੰਡੇ ਅਪਣਾਏ ਗਏ ਹੋਣ ਪਰ ਇਸ ਨੂੰ ਹੂੰਝਾ ਫੇਰ ਜਿੱਤ ਹੀ ਕਹਿਣਾ ਪਵੇਗਾ, ੧੭੦ ਸੀਟਾਂ ਵਿਚੋਂ ੧੫੭ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਨੇ ਜਿੱਤ ਦਰਜ ਕੀਤੀ ਹੈ। ਜਦੋਂ ਕਿ ਪੰਥਕ ਮੋਰਚਾ ਸਣੇ ਬਾਕੀ ਦਲਾਂ ਅਤੇ ਬਾਗੀਆਂ ਦੇ ਹਿੱਸੇ ਸਿਰਫ ੧੩ ਸੀਟਾਂ ਹੀ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਰੇ ਵੱਡੇ ਆਗੂਆਂ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ, ਜਿਹਨਾਂ ਵਿਚ ਅਵਤਾਰ ਸਿੰਘ ਮੱਕੜ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਸੁਖਦੇਵ ਸਿੰਘ ...
Read Full Story


ਬਾਦਲ ਅਕਾਲੀ ਦਲ ਦੀ ਸੱਤਾ ਬਨਾਮ ਸਿੱਖ ਸਿਧਾਂਤ!


Strict Standards: Only variables should be passed by reference in /home/satsamun/public_html/tags.php on line 140
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋ ਚੁਕੀ ਹੈ। ਅਧਿਕਾਰਤ ਨਤੀਜਿਆਂ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ। ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੀਆਂ ੧੭੦ ਸੀਟਾਂ ਵਿਚੋਂ ੧੫੭ ਪੁਰ ਜਿਤ ਦਰਜ ਕਰਵਾ, ਨਾ ਕੇਵਲ ਕਮੇਟੀ ਪੁਰ ਆਪਣਾ 'ਕਬਜ਼ਾ ਬਹਾਲ' ਰਖਣ, ਸਗੋਂ ਆਪਣੇ ਵਿਰੋਧੀਆਂ ਦਾ 'ਸਫਾਇਆ' ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਈ ਹੈ। ਜਿਥੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਦੀ ਜਿਤ ਹੋਣ ਦਾ ਸੰਬੰਧ ਹੈ, ਉਸਦੇ ਕਈ ਕਾਰਣ ਹਨ. ਇੱਕ ਤਾਂ ਸਿੱਖਾਂ ਦੀ ਮਾਨਸਿਕਤਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਧਾਰਮਕ ਸੰਸਥਾ ਦੀਆਂ ਚੋਣਾਂ ਸਵੀਕਾਰਦਿਆਂ ਹੋਇਆਂ ਉਨ੍ਹਾਂ ਦੀ ਪਹਿਲੀ ਪਸੰਦ ਸਦਾ ਹੀ ...
Read Full Story


ਗੁਰੂ ਤੇ ਪੰਥ ਦੀ ਨਹੀਂ, ਲੋੜ ਹੈ ਤਾਂ ਕੇਵਲ ਗੋਲਕ ਦੀ


Strict Standards: Only variables should be passed by reference in /home/satsamun/public_html/tags.php on line 140
ਇਉਂ ਜਾਪਦਾ ਹੈ, ਜਿਵੇਂ ਰਾਜਸੀ ਨੇਤਾਵਾਂ, ਜਿਨ੍ਹਾਂ ਵਿੱਚ ਸਿੱਖ ਨੇਤਾ ਵੀ ਸ਼ਾਮਲ ਹਨ. ਨੂੰ ਇਹ ਭਰਮ ਹੋ ਗਿਆ ਹੋਇਆ ਹੈ ਕਿ ਜੋ ਕੁਝ ਉਹ ਕਹਿੰਦੇ ਅਤੇ ਕਰਦੇ ਹਨ, ਉਸਨੂੰ ਲੋਕੀ ਕੁਝ ਹੀ ਸਮੇਂ ਬਾਅਦ ਭੁਲ ਜਾਂਦੇ ਹਨ। ਉਨ੍ਹਾਂ ਦਾ ਹਾਜ਼ਮਾ ਇਤਨਾ ਕਮਜ਼ੋਰ ਹੈ ਕਿ ਉਨ੍ਹਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਨੇਤਾ ਨੇ ਕੀ ਕਿਹਾ ਸੀ ਅਤੇ ਹੁਣ ਉਹ ਕੀ ਕਹਿ ਰਿਹਾ ਹੈ? ਇਹ ਗਲ ਦਿਲ-ਦਿਮਾਗ਼ ਵਿੱਚ ਉਸ ਸਮੇਂ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਸੰਬੰਧ ਵਿੱਚ ਹੋਏ ਇੱਕ ਸਮਾਗਮ ਵਿੱਚ ਦਿਤੇ ਗਏ ਭਾਸ਼ਣ ਦੇ, ਉਹ ਅੰਸ਼ ਪੜ੍ਹਨ ਨੂੰ ਮਿਲੇ, ਜਿਨ੍ਹਾਂ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ...
Read Full Story


1

© 2018 satsamundropaar.com
Developed & Hosted by Arash Info Corporation