HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for ""
 
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ

ਪੱਤਰ ਪ੍ਰੇਰਕ\r\nਨਵੀਂ ਦਿੱਲੀ, 20 ਅਪਰੈਲ\r\nਦਿੱਲੀ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਅੱਜ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।\r\nਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 94 ਸਾਲਾਂ ਦੇ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਅੱਜ ਕਰੀਬ 12 ਵਜੇ ਆਖ਼ਰੀ ਸਾਹ ਲਿਆ। ਜਸਟਿਸ ਸੱਚਰ ਦਾ ਜਨਮ 22 ਦਸੰਬਰ, 1923 ਨੂੰ ਹੋਇਆ ਸੀ ਤੇ ਉਨ੍ਹਾਂ 6 ਅਗਸਤ ਤੋਂ 22 ਦਸੰਬਰ, 1985 ਤੱਕ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਵੱਜੋਂ ਵੀ ਸੇਵਾਵਾਂ ਦਿੱਤੀਆਂ ਸਨ।\r\nਸ੍ਰੀ ਸੱਚਰ ਦੀ ਅਗਵਾਈ ਹੇਠ ਯੂਪੀਏ ਦੀ ਤਤਕਾਲੀ ਡਾ. ਮਨਮੋਹਨ ਸਿੰਘ ਸਰਕਾਰ ਨੇ ਭਾਰਤੀ ਮੁਸਲਮਾਨਾਂ ਬਾਰੇ ਸੱਚਰ ਕਮਿਸ਼ਨ ਕਾਇਮ ਕੀਤਾ ਸੀ। ਸੱਚਰ ਕਮਿਸ਼ਨ ਨੇ ਦੇਸ਼ ਦੇ ...
Read Full Story


ਸਿੱਖ ਕਤਲੇਆਮ: ਅਭਿਸ਼ੇਕ ਦਾ ਪੌਲੀਗ੍ਰਾਫ ਟੈਸਟ 3 ਤੋਂ

ਨਵੀਂ ਦਿੱਲੀ, 12 ਸਤੰਬਰ\r\nਸੀਬੀਆਈ ਨੇ ਇਥੋਂ ਦੀ ਇਕ ਅਦਾਲਤ ’ਚ ਦੱਸਿਆ ਕਿ ਵਿਵਾਦਤ ਅਸਲਾ ਡੀਲਰ ਅਭਿਸ਼ੇਕ ਵਰਮਾ, ਜੋ 1984 ਸਿੱਖ ਕਤਲੇਆਮ ਦਾ ਗਵਾਹ ਹੈ, ਦਾ ਪੌਲੀਗ੍ਰਾਫ ਟੈਸਟ 3 ਅਕਤੂਬਰ ਤੋਂ ਕਰਾਇਆ ਜਾਵੇਗਾ। ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟਰੇਟ ਅਮਿਤ ਅਰੋੜਾ ਨੂੰ ਸੀਬੀਆਈ ਨੇ ਦੱਸਿਆ ਕਿ ਸਰਕਾਰੀ ਫੌਰੈਂਸਿਕ ਲੈਬ, ਰੋਹਿਨੀ ਨੇ ਟੈਸਟ ਲਈ ਤਾਰੀਖ਼ਾਂ ਦੀ ਪੁਸ਼ਟੀ ਕਰ ਦਿੱਤੀ ...
Read Full Story


ਅੰਮ੍ਰਿਤਸਰ ’ਚ ਬਲਿਊ ਵ੍ਹੇਲ ਦੇ ਦੋ ਸ਼ਿਕਾਰ ਸਾਹਮਣੇ ਆਏ

ਅੰਮ੍ਰਿਤਸਰ, 12 ਸਤੰਬਰ ਪਠਾਨਕੋਟ ਮਗਰੋਂ ਅੰਮ੍ਰਿਤਸਰ ਵਿੱਚ ਵੀ ਬਲਿਊ ਵ੍ਹੇਲ ਗੇਮ ਦਾ ਸ਼ਿਕਾਰ ਬਣੇ ਦੋ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬੱਚਿਆਂ ਨੂੰ ਕੌਂਸਲਿੰਗ ਅਤੇ ਇਲਾਜ ਲਈ ਮਨੋਰੋਗ ਮਾਹਿਰ ਕੋਲ ਲਿਆਂਦਾ ਗਿਆ ਹੈ। ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਪਿਛਲੇ ਕੁਝ ਸਮੇਂ ਤੋਂ ਇਸ ਗੇਮ ਵਿੱਚ ਰੁੱਝੇ ਹੋਏ ਸਨ। ਦੋਵੇਂ ਮੁੰਡੇ ਅੱਲ੍ਹੜ ਉਮਰ ਦੇ ਹਨ ਅਤੇ ਚੰਗੇ ਪਰਿਵਾਰਾਂ ਨਾਲ ਸਬੰਧਤ ਹਨ। ਦੋਵਾਂ ਦੀ ਸ਼ਨਾਖਤ ਦੱਸਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਦੋਵੇਂ ਖਤਰੇ ਤੋਂ ਬਾਹਰ ਹਨ।\r\nਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਰਿਦਮ ਸਚਦੇਵ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੇ ਖੁਲਾਸਾ ਕੀਤਾ ਕਿ ਇਸ ਗੇਮ ਵਿੱਚ ਸ਼ਾਮਲ ਹੋਣਾ ਤਾਂ ਸੌਖਾ ਹੈ, ਪਰ ਇਸ ਵਿੱਚੋਂ ਛੱਡ ਕੇ ਬਾਹਰ ਆਉਣਾ ਔਖਾ ਹੈ। ਇਸ ਵਿੱਚ ...
Read Full Story


ਪੈਸਾ ਬਹੁਤ ਕੁੱਝ ਹੈ, ਸੱਭ ਕੁੱਝ ਨਹੀਂ

ਪੈਸਾ ਬਹੁਤ ਕੁੱਝ ਹੈ, ਸੱਭ ਕੁੱਝ ਨਹੀਂ ਪੈਸੇ ਨੇ ਦੁਨੀਆ ਐਸੀ ਗੱਧੀ ਗੇੜ ਪਾਈ ਹੈ ਕਿ ਇਸਦੇ ਬਗੈਰ ਹੋਰ ਕੁੱਝ ਸੋਚਣ ਸਮਝਣ ਦਾ ਵਕਤ ਵੀ ਨਹੀਂ ਤੇ ਲੋਕ ਇਸ ਬਗੈਰ ਹੋਰ ਕਿਸੇ ਦੇ ਬਾਰੇ ਸੋਚਣਾ ਜ਼ਰੂਰੀ ਹੀ ਨਹੀਂ ਸਮਝਦੇ।ਪੈਸੇ ਬਗੈਰ ਸੱਚੀਂ ਗੁਜ਼ਾਰਾ ਨਹੀਂ, ਵਕਤ ਦੇ ਬਦਲ ਜਾਣ ਕਰਕੇ ਹੁਣ ਤਾਂ ਸਵਾਹ ਵੀ ਮੁੱਲ ਵਿਕਦੀ ਹੈ। ਪੈਸੇ ਕਮਾਉਣਾ ਜ਼ਰੂਰੀ ਹੈ, ਘਰ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ। ਪਰ ਸਵਾਲ ਏਹ ਹੈ ਕਿ ਇਹ ਕਿਵੇਂ ਤਹਿ ਹੋਏਗਾ ਕਿ ਏਹ ਜ਼ਰੂਰਤ ਹੈ। ਵਕਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਗਈਆਂ ਤੇ ਜ਼ਰੂਰਤਾਂ ਦੀ ਪ੍ਰੀਭਾਸ਼ਾ ਵੀ ਬਦਲ ਗਈ। ਹੁਣ ਸਧਾਰਨ ਜ਼ਿੰਦਗੀ ਜਿਉਣ ਵਾਲੇ ਨੂੰ ਇਜ਼ੱਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਜਿਸ ਤਰ੍ਹਾਂ ਦੀ ਜ਼ਿੰਦਗੀ ਲੋਕ ਜਿਉ ਰਹੇ ਨੇ ਉਹ ਫੁਕਰੇਪਣ ਵਾਲੀ ਤੇ ਜਾਅਲੀ ਜਿਹੀ ਹੈ।ਸਿਡਨੀ ਜੇ ਹੈਰਸ ਅਨੁਸਾਰ, ...
Read Full Story


ab

...
Read Full Story


ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ

-ਕਾਦਰ ਵੱਲੋਂ ਸਾਜੀ ਇਸ ਕੁਦਰਤ ਵਿੱਚ ਜੇ ਮਨੁੱਖ ਅਤੇ ਪੰਛੀਆਂ ਵਿਚਾਲੇ ਕੁਦਰਤੀ ਸਾਂਝ ਹੈ ਤਾਂ ਹੁਣ ਮਨੁੱਖ ਅਤੇ ਪੰਛੀਆਂ ਦੀ 'ਹੋਣੀ' ਵੀ ਇਕੋ ਜਿਹੀ ਹੈ। ਦੋਵੇਂ ਹੀ ਪਰਵਾਸ ਦਾ ਦਰਦ ਹੰਢਾ ਰਹੇ ਹਨ। ਦੋਵੇਂ ਹੀ ਚੋਗ ਚੁਗਣ ਲਈ ਹੁਣ ਲੰਬੀਆਂ ਉਡਾਰੀਆਂ ਮਾਰਨ ਲੱਗੇ ਹਨ। ਜੇ ਪੰਛੀ ਪੁਰਾਤਨ ਸਮੇਂ ਤੋਂ ਹੀ ਚੋਗ ਲਈ ਲੰਬੀਆਂ ਉਡਾਰੀਆਂ ਮਾਰਦੇ ਹਨ ਤਾਂ ਹੁਣ ਮਨੁੱਖ ਵੀ ਸੱਤ ਸਮੁੰਦਰ ਪਾਰ ਕਰਦੇ ਹਨ ਅਤੇ ਡਾਲਰ ਅਤੇ ਪੋਂਡ ਕਮਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਮਨੁੱਖ ਅਤੇ ਪੰਛੀਆਂ ਦਾ ਸਬੰਧ ਮੁੱਢ ਤੋਂ ਹੀ ਹੈ, ਦੋਵਾਂ ਵਿੱਚ ਬੜੀ ਜ਼ਜਬਾਤੀ ਸਾਂਝ ਵੀ ਹੈ। ਇਸੇ ਕਾਰਨ ਜੇ ਵੱਡੀ ਗਿਣਤੀ ਲੋਕ ਪੰਛੀਆਂ ਨੂੰ ਚੋਗਾ ਖਿਲਾਰਦੇ ਹਨ ਤਾਂ ਉਹਨਾਂ ਲੋਕਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਜੋ ਕਿ ਪੰਛੀਆਂ ਨੂੰ ਆਪਣੇ ਘਰ ਵਿਚ ਪਾਲਕੇ ਰੱਖਦੇ ਹਨ ਜਾਂ ਫਿਰ ਪਿੰਜਰੇ ਵਿਚ ਕੈਦ ...
Read Full Story


ਇਟਲੀ 'ਚ ਕੱਚੇ ਤੌਰ 'ਤੇ ਰਹਿਣ ਵਾਲੇ ਵਿਦੇਸ਼ੀ ਵੀ ਵਿਆਹ ਕਰਵਾ ਹੋ ਸਕਦੇ ਹਨ ਪੱਕੇ

ਰੋਮ (ਸ.ਸ.ਪਾਰ ਬਿਉਰੋ) ਇਟਲੀ ਸਰਕਾਰ ਆਰਥਿਕ ਮੰਦਹਾਲੀ ਨੂੰ ਹੱਲ ਕਰਨ ਲਈ ਹਰ ਸਾਲ ਸੀਜ਼ਨਲੀ ਪੇਪਰ ਜ਼ਿਲਿਆਂ ਅਨੁਸਾਰ ਖੋਲਦੀ ਰਹਿੰਦੀ ਹੈ ਇਸ ਨਾਲ ਹੀ ਫਲੂਸੀ, ਘਰੇਲੂ ਅਤੇ ਵਿਦਿਆਰਥੀ ਵੀਜ਼ੇ ਜਾਰੀ ਕਰਨ 'ਚ ਕਾਫ਼ੀ ਸੰਜੀਦਾ ਲੱਗ ਰਹੀ ਹੈ ਇਸੇ ਲੜੀ 'ਚ ਹੁਣ ਇਟਲੀ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਉਨ੍ਹਾਂ ਸਮੂਹ ਬਾਲਗ ਵਿਦੇਸ਼ੀਆਂ ਨੂੰ ਬਾਗੋ-ਬਾਗ ਕਰਨ ਦਾ ਫੈਸਲਾ ਕਰ ਲਿਆ ਹੈ, ਜਿਹੜੇ ਕਿ ਇਟਲੀ ਬਿਨਾਂ ਪੇਪਰਾਂ ਦੇ ਰੈਣ-ਬਸੇਰਾ ਕਰਦੇ ਹਨ ਅਤੇ ਕਾਨੂੰਨਨ ਇਟਲੀ ਰਹਿੰਦੇ ਜੀਵਨ ਸਾਥੀ ਨਾਲ ਵਿਆਹ ਕਰਵਾਉਣਾ ਚਾਹੀਦੇ ਹਨ।ਪਹਿਲਾਂ ਇਹ ਕਾਨੂੰਨ ਸੀ ਕਿ ਜਿਹੜਾ ਗੈਰ-ਕਾਨੂੰਨੀ ਵਿਦੇਸ਼ੀ ਕਾਨੂੰਨਨ ਇਟਲੀ ਰਹਿੰਦੇ ਸਾਥੀ ਨਾਲ ਵਿਆਹ ਕਰਵਾਉਂਦਾ ਸੀ ਤਾਂ ਉਹ ਸਿੱਧਾ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਨਹੀਂ ਕਰ ਸਕਦਾ ਸੀ ।ਇਟਾਲੀਅਨ ਨਿਵਾਸ ਆਗਿਆ ਪ੍ਰਾਪਤ ਕਰਨ ਲਈ ...
Read Full Story


ਸਮੇਂ ਦਾ ਹਾਣੀ ਕੈਨੇਡਾ

ਕੈਨੇਡਾ ਦੇ ਸਹਿਜ ਅਤੇ ਗਤੀਸ਼ੀਲ ਪ੍ਰਬੰਧ 'ਚ ਜਿਉਣ ਲਈ ਹਰ ਕਿਸੇ ਦਾ ਦਿਲ ਕਰਦਾ ਹੈ । ਯਾਤਰੀ ਸੈਰ ਨਹੀ ਉੱਥੇ ਜਾਂਦਾ ਹੈ ਤਾਂ ਉੱਥੋਂ ਦਾ ਹੀ ਹੋ ਜਾਂਦਾ ਹੈ। ਪੰਜਾਬ ਦੀ ਮਿੱਟੀ ਦਾ ਮੋਹ ਅਤੇ ਹੋਰ ਕਈ ਕਿਸਮ ਦੇ ਰੁਝੇਵੇਂ ਵਿਅਕਤੀ ਨੂੰ ਆਪਣੇ ਦੇਸ਼ ਲੈ ਆਉਂਦੇ ਹਨ ਪਰ ਫਿਰ ਵੀ ਇਹੋ ਝੋਰਾ ਲੱਗਿਆ ਰਹਿੰਦਾ ਹੈ ਕਿ 'ਸੋਨ-ਚਿੜੀ' ਕਹੇ ਜਾਂਦੇ ਭਾਰਤ ਦੇ ਵਾਸੀਆਂ ਨੂੰ ਕੈਨੇਡਾ ਵਰਗੇ ਸੁਨਹਿਰੇ ਦਿਨ ਕਦੋਂ ਨਸੀਬ ਹੋਣਗੇ? ਕੈਨੇਡਾ ਦੇ ਵੈਨਕੂਵਰ, ਸਰੀ, ਐਲਡਰਗਰੋਵ, ਐਵਸਫੋਰਡ, ਚਿਲਾਮੈਕ, ਨਨੈਮੋ (ਆਈਲੈਂਡ) ਵਿਕਟੋਰੀਆ ਆਦਿ ਸ਼ਹਿਰਾਂ ਦੀ ਮਹੀਨਾ ਭਰ ਯਾਤਰਾ ਕੀਤੀ ਤਾਂ ਉੱਥੋਂ ਦੇ ਟਰੈਫ਼ਿਕ ਪ੍ਰਬੰਧ ਨੇ ਮਨ ਮੋਹ ਲਿਆ। ਅੰਗਰੇਜ਼ੀ ਭਾਸ਼ਾ ਦੀ ਥੋੜ੍ਹੀ ਜਿਹੀ ਜਾਣਕਾਰੀ ਨਾਲ ਵੀ ਘਰ/ਦਫ਼ਤਰ/ਦੁਕਾਨ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਹਰ ਰਾਸ਼ਟਰੀ ਮਾਰਗ, ਅਜਿਹੇ ਮਾਰਗਾਂ ...
Read Full Story


ਪਰਦੇਸਾਂ ਲਈ ਪੰਜਾਬੀਆਂ ਦੀ ਖਿੱਚ

ਅੱਜ ਹਰ ਨੌਜਵਾਨ ਬਹੁਤ ਜਲਦੀ ਅਮੀਰ ਹੋਣਾ ਚਾਹੁੰਦਾ ਹੈ। ਇਸੇ ਕਰਕੇ ਸ਼ਾਇਦ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਰਾਹ ਸਭ ਤੋਂ ਸੌਖਾ ਅਤੇ ਵਧੀਆ ਲੱਗਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਵਿਦੇਸ਼ ਦੀ ਜ਼ਮੀਨ ਉੱਤੇ ਡਾਲਰ, ਪੌਂਡ ਪੈਦਾ ਕਰਨ ਵਾਲੇ ਰੁੱਖ ਲੱਗੇ ਹੋਏ ਹਨ ਅਤੇ ਉੱਥੇ ਪਹੁੰਚਦੇ ਸਾਰ ਹੀ ਇਕੱਠੇ ਕਰ ਕੇ ਘਰ ਲੈ ਆਉਣੇ ਹਨ। ਇਸੇ ਕਰਕੇ ਹਰ ਨੌਜਵਾਨ ਚਾਹੇ ਉਹ ਮੁੰਡਾ ਹੈ ਜਾਂ ਕੁੜੀ, ਉਸ ਦੀ ਪਹਿਲੀ ਪਸੰਦ ਵਿਦੇਸ਼ ਵਿੱਚ ਜਾ ਕੇ ਪੈਸਾ ਕਮਾਉਣਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਪੈਸੇ ਅਤੇ ਕੰਮ ਦੀ ਕੋਈ ਕਮੀ ਨਹੀਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉੱਥੇ ਗਏ ਹਰ ਵਿਅਕਤੀ ਨੂੰ ਉਸ ਦਾ ਮਨਪਸੰਦ ਰੁਜ਼ਗਾਰ ਜਾਂ ਉੱਥੋਂ ਦੇ ਮੁਤਾਬਕ ਰਹਿਣ ਦਾ ਮਾਹੌਲ਼ ਮਿਲ ਜਾਂਦਾ ਹੈ। ਵਿਦੇਸ਼ ਵਿੱਚ ਜਾਣਾ ਅਜੋਕੇ ਸਮੇਂ ਵਿੱਚ ਕਿਸੇ ਲਈ ਵੀ ਜ਼ਿਆਦਾ ਔਖਾ ਨਹੀਂ ...
Read Full Story


ਕੈਨੇਡਾ ਨੇ ਵਿਸ਼ਵ ਜੰਗਾਂ ਦੇ ਸ਼ਹੀਦ ਸਿੱਖ ਸੈਨਿਕਾਂ ਨੂੰ ਕੀਤਾ ਯਾਦ

ਓਨਟਾਰੀਓ (ਸ.ਸ.ਪਾਰ ਬਿਉਰੋ) ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਯਾਦ ਕਰਦਿਆਂ, ਕੈਨੇਡਾ 'ਚ 'ਰਿਮੈਬਰੈਂਸ ਡੇਅ' ਤੋਂ ੨੪ ਘੰਟੇ ਪਹਿਲਾਂ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਰਾਹੀਂ ਇਨ੍ਹਾਂ ਜੰਗਾਂ 'ਚ ਆਪਣੀ ਜਾਨਾਂ ਵਾਰਨ ਵਾਲੇ ਸਿੱਖ ਫੌਜਿਆਂ ਨੂੰ ਚੇਤੇ ਕੀਤਾ ਗਿਆ। ਗੋਲਡ ਵਾਇੰਗਲ ਸਿੱਖ ਐਸੋਸੀਏਸ਼ਨ ਅਤੇ ਕੈਨੇਡਾ ਦੇ ਵੈਟਰਨ ਅਫੇਅਰਜ਼ ਮੰਤਰਾਲੇ ਵਲੋਂ ਇਹ ਸਮਾਗਮ ਕੈਨੇਡਾ ਦੇ ਪਹਿਲੇ ਸਿੱਖ ਸੈਨਿਕ ਸ਼ਹੀਦ ਪ੍ਰਾਈਵੇਟ ਬੁੱਕਨ ਸਿੰਘ ਦੀ ਸਮਾਧ 'ਤੇ ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ਵਿਖੇ ਆਯੋਜਿਤ ਕੀਤਾ ਗਿਆ। ਇਹ ਪਹਿਲਾ ਵਿਲੱਖਣ ਕੌਮੀ ਪੱਧਰ ਦਾ ਸਮਾਗਮ ਸੀ। ਕੈਨੇਡਾ ਨੇ ਇਸ ਦਿਨ ਸਿੱਖ ਰਿਮੈਂਬਰਸ ਦਿਵਸ ਵਜੋਂ ਮਨਾਇਆ। ਪ੍ਰਾਈਵੇਟ ਬੁੱਕਨ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਜੰਮਪਲ ਸੀ, ਜੋ ...
Read Full Story


ਔਰਤਾਂ ਦਾ ਦਿਲ ਕਿਵੇਂ ਜਿੱਤੀਏ

੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ। ੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ਤੁਹਾਡੇ ਪਿਆਰ ਦੀ ਮੋਹਰ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਔਰਤ ਨੂੰ ਪ੍ਰੇਮ ਸੰਤੁਸ਼ਟੀ ਵੱਲ ਲੈ ਕੇ ਜਾਂਦਾ ਹੈ। ਯਾਦ ਰੱਖੋ ਤੋਹਫੇ ਕੀਮਤੀ ਨਹੀਂ ਭਾਵਨਾ ਦਾ ਮੁੱਲ ਹੁੰਦਾ ਹੈ। ਤੋਹਫਾ ਤਾਂ ਤੁਹਾਡੇ ਦਿਲ ਦਾ ਦੂਤ ਹੈ ਜੋ ਤੁਹਾਡੇ ...
Read Full Story


ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ

ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ । ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ। ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ ਸੀ ਅਤੇ ਮੁਖ ਤੋਂ ਉਚਾਰਿਆ ਸੀ 'ਤੇਰਾ ਭਾਣਾ ...
Read Full Story


ਸ਼ਿਕਾਗੋ ਦਾ ਗੁਰਦੁਆਰਾ ਅੱਗ ਨਾਲ ਸੜਕੇ ਰਾਖ

ਵੈਨਕੂਵਰ (ਸ.ਸ.ਪਾਰ ਬਿਉਰੋ) ਸ਼ਿਕਾਗੋ ਸ਼ਹਿਰ ਦੇ ਆਇਲੈਂਡ ਲੇਕ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਮਿਸ਼ਨ ਨੂੰ ਰਾਤੀਂ ਅੱਗ ਲੱਗ ਜਾਣ ਕਾਰਨ ਗੁਰੂ ਘਰ ਦੀ ਪੂਰੀ ਇਮਾਰਤ ਸੜਕੇ ਰਾਖ ਹੋ ਗਈ। ਇਸ ਅਗਨੀ ਕਾਂਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਸਮੇਤ ਧਾਰਮਿਕ ਪੁਸਤਕਾਂ ਅਗਨ-ਭੇਟ ਹੋ ਗਈਆਂ ਅਤੇ ਅੱਗ ਬੁਝਾਊ ਅਮਲੇ ਨੂੰ ਅੱਗ ਉਪਰ ਕਾਬੂ ਪਾਉਣ ਲਈ ਪੰਜ ਘੰਟੇ ਜੱਦੋ-ਜਹਿਦ ਕਰਨੀ ਪਈ। ਗੁਰਦੁਆਰੇ ਅੰਦਰ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਬੁਝਾਉ ਅਮਲੇ ਦੇ ਇਕ ਮੈਂਬਰ ਦੇ ਜ਼ਖਮੀ ਹੋਣ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਅਮਰੀਕਾ ਦੇ ਸਿੱਖ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ। ਅਗਨੀਕਾਂਡ ਦੀ ਜਾਂਚ ਕਰਨ ਲਈ ਸਟੇਟ ਫਾਇਰ ਮਾਰਸ਼ਲ ਦੇ ਨਾਲ-ਨਾਲ ਅਮਰੀਕਾ ਦੀ ਬਿਊਰੋ ਆਫ ...
Read Full Story


ਐਨ. ਆਰ. ਆਈ. ਕਿਸਦੀ ਮਾਂ ਨੂੰ ਮਾਸੀ ਕਹਿਣ?

ਭਾਰਤ ਵਿਚ ਛੇ ਕੁ ਮਹੀਨੇ ਪਹਿਲਾਂ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੋਈ ਦੱਸ ਸਕਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਤੱਕ ਕਿਸਨੂੰ ਹੋਇਆ --- ਤਾਂ ਕਿਹਾ ਜਾ ਸਕਦਾ ਹੈ ਕਿ ਮੋਦੀ ਨੂੰ- ਮੋਦੀ ਨੂੰ ਅਮਰੀਕਾ ਦਾ ਕਿੰਨਿਆਂ ਹੀ ਸਾਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਵੀਜ਼ਾ ਮਿਲਣ ਤੋਂ ਵੱਧ ਹੁਣ ਤੱਕ ਹੋਇਆ ਹੀ ਕੀ ਹੈ? ਫੇਰ ਅਮਰੀਕਾ ਪਹੁੰਚ ਕੇ ਮੋਦੀ ਨੇ ਐਨ. ਆਰ. ਆਈ ਨੂੰ ਬੜੇ ਵਾਅਦੇ ਕੀਤੇ, ਉਮਰ ਭਰ ਦਾ ਵੀਜ਼ਾ ਬਗੈਰਾ - ਜਿਸ ਨੂੰ ਚੰਗਾ ਕਦਮ ਕਿਹਾ ਜਾ ਸਕਦਾ ਹੈ- ਦਿੱਲੀ ਪਹੁੰਦਿਆਂ ਹੀ ਪਹਿਲ ਹੋਰ ਕਿਸੇ ਕੰਮ ਦੀ ਹੋ ਗਈ, ਜੋ ਪਰਦੇਸੀਂ ਵਸਦੇ ਭਾਰਤੀਆਂ ਦੇ ਹੀ ਖਿਲਾਫ ਨਹੀਂ ਦੇਸ਼ ਦੇ ਵੀ ਖਿਲਾਫ ਸਾਬਤ ਹੋਵੇਗੀ। ਮੁਲਕ ਦੇ ਹਾਕਮਾਂ ਦੀ ਜੁੰਮੇਵਾਰੀ ਦੇਸ਼ ਦੀ ਆਰਥਕਤਾ ਨੂੰ ਤਕੜਿਆਂ ਕਰਨਾ ਹੋਣਾ ਚਾਹੀਦਾ ਖੋਖਲਾ ਕਰਨਾ ਨਹੀਂ -ਤਕੜੀ ਆਰਥਕਤਾ ਨਾਲ ਸਾਵੇਂ ਵਿਕਾਸ ਦੀ ...
Read Full Story


ਅਮਰੀਕਾ ਭਾਰਤੀ ਸਟੂਡੈਂਟਸ ਦੀ ਪਹਿਲੀ ਪਸੰਦ ਬਣਿਆ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ ਛੇ ਫੀਸਦੀ ਦਾ ਵਾਧਾ ਹੋਇਆ ਹੈ। ਇਹ ਗੱਲ ਇੱਕ ਇੰਟਰਨੈਸ਼ਨਲ ਐਜੂਕੇਸ਼ਨਲ ਰਿਪੋਰਟ ਤੋਂ ਸਾਹਮਣੇ ਆਈ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਪੜ੍ਹਨ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਸੈਸ਼ਨ ਵਿੱਚ ਇਹ ਗਿਣਤੀ ਵਧ ਕੇ ੧,੦੨,੬੭੩ ਹੋ ਗਈ ਹੈ। ਓਪਨ ਡੋਰਸ ੨੦੧੪ ਦੀ ਸੋਮਵਾਰ ਜਾਰੀ ਰਿਪੋਰਟ ਮੁਤਾਬਕ, ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਸਟੂਡੈਂਟਸ ਦੀ ਗਿਣਤੀ ਵਿੱਚ ਅੱਠ ਫੀਸਦੀ ਦਾ ਵਾਧਾ ਹੋਇਆ ਹੈ। ਇਸ ਸੈਸ਼ਨ ਵਿੱਚ ਗਿਣਤੀ ੮,੮੬,੦੫੩ ਪਹੁੰਚ ਗਈ ਹੈ। ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ੨੦੦੦ ਵਿੱਚ ਆਯੋਜਤ ਪਹਿਲੇ ਇੰਟਰਨੈਸ਼ਨਲ ਐਜੂਕੇਸ਼ਨ ਵੀਕ ਤੋਂ ਲੈ ਕੇ ਹੁਣ ਤੱਕ ਅਮਰੀਕਾ ...
Read Full Story


ਬਾਲ ਮਨਾਂ ਦੀਆਂ ਉਡਾਰੀਆਂ ਨੁੰ ਬੰਨ੍ਹਦਾ ਚਾਰ ਸਹਿਬਜ਼ਾਦਿਆਂ ਦੇ ਜੀਵਨ ਦਾ ਫਿਲਮਾਕਣ

ਸਿੱਖਾਂ ਦਾ ਇਕ ਵੱਡਾ ਹਿਸਾ ਭਾਰਤ 'ਚ ਬਣਨ ਵਾਲੀਆਂ ਫਿਲਮਾਂ 'ਚ ਸਿੱਖ ਕਿਰਦਾਰਾਂ ਨੁੰ ਦਿਖਾਏ ਜਾਣ ਦੇ ਢੰਗ ਤੋਂ ਨਰਾਜ਼ ਰਹਿੰਦਾ ਹੈ ਤੇ ਬਹੁਤ ਸਾਰਿਆਂ ਨੁੰ ਲਗਦਾ ਹੈ ਕਿ ਸਾਜਸ਼ਨ ਸਿੱਖਾਂ ਦੀ ਛਵੀ ਨੁੰ ਤੋੜ ਮਰੋੜ ਕੇ ਹਾਸੋਹੀਣੇ, ਬਦਸ਼ਕਲ , ਗੈਰ ਇਖਲਾਕੀ ਜਾਂ ਡਰਾਕਲ ਦਿਖਾਇਆਂ ਜਾਂਦਾ ਹੈ । ਇਸ ਗੱਲ ਨਾਲ ਸਹਿਮਤ ਵੀ ਹੋਇਆ ਜਾ ਸਕਦਾ ਹੈ ਕਿ ਕਿਉਂ ਕਿ ਬਹੁਤ ਘੱਟ ਬੰਬਈਆ ਫਿਲਮਾਂ ਸਿੱਖ ਕਿਰਦਾਰ ਨਾਲ ਨਿਆਂ ਕਰਦੀਆਂ ਹਨ ਤੇ ਬਹੁਤੀ ਵਾਰ ਸਿੱਖ ਕਿਰਦਾਰਾਂ ਨੁੰ ਮਜਾਕ ਦੇ ਪਤਾਰ ਬਣਾ ਕਿ ਪੇਸ਼ ਕੀਤਾ ਜਾਂਦਾ ਹੈ । ਇਸ ਸਦੰਰਭ 'ਚ ਕਈ ਫਿਲਮਾਂ ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਨੀਅਤਨ ਸਿੱਖੀ ਸਰੂਪ ਦਾ ਮਖੌਲ ਉਡਾਇਆ ਗਿਆ । ਖੈਰ, ਸਿੱਖ ਰਵਾਇਤਾਂ ਜਾਂ ਸਿਧਾਂਤ ਨੁੰ ਆਪਣੇ ਢੰਗ ਨਾਲ ਜਾਂ ਹਿੰਦੂ ਬਹੁਗਿਣਤੀ ਦੇ ਢੰਗ ਨਾਲ ਪੇਸ਼ ਕਰਨਾ ਲੱਖ ਵਿਰੋਧ ਦੇ ...
Read Full Story


ਅੰਜੂ ਦੀ ਡਾਇਰੀ

ਅੱਜ ਦੀ ਔਰਤ ਮਰਦ ਦੀ ਬਰਾਬਰੀ ਕਰ ਰਹੀ ਹੈ, ਬੱਸ ਸਰੀਰਕ ਪੱਖ ਤੋਂ ਥੋੜ੍ਹੀ ਕਮਜ਼ੋਰ ਹੈ, ਉਂਝ ਹਰ ਖੇਤਰ ਵਿਚ ਮਰਦ ਦੇ ਨਾਲ ਤੇ ਕਿਤੇ ਅੱਗ ਵੀ ਹੈ ਔਰਤ। ਫਿਰ ਵੀ ਔਰਤ ਦੇ ਨਾਲ ਹਿੰਸਾ ਦੀਆਂ ਖ਼ਬਰਾਂ ਰੋਜ਼ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਹਨ। ਰੋਜ਼ ਇਕ ਦੋ ਖ਼ਬਰਾਂ ਰੇਪ ਦੀਆਂ ਹੁੰਦੀਆਂ ਹਨ। ਇਸਦੇ ਲਈ ਜ਼ਰੂਰਤ ਹੈ, ਆਤਮ ਰਖਿਆ ਦੀ ਤੇ ਨਾਲ ਹਿੰਸਾ ਹੁੰਦੀ ਹੈ। ਘਰ ਤੋਂ ਬਾਹਰ ਤੇ ਘਰ ਦੇ ਅੰਦਰ ਵੀ। ਬਹੁਤ ਸਾਰੇ ਕਾਨੂੰਨ ਵੀ ਬਣੇ ਹਨ, ਪਰ ਕਿਧਰੇ ਪਰਵਾਰ ਦੀ ਬਦਨਾਮੀ ਤੇ ਕਿਤੇ ਕਾਨੂੰਨੀ ਲੜਾਈ ਲੰਮੀ ਹੋਣ ਕਰਕੇ ਔਰਤ ਨੂੰ ਨਿਆਂ ਘੱਟ ਮਿਲਦਾ ਹੈ। ਅਸੀ ਘਰਾਂ ਵਿਚ ਹੀ ਕੁੜੀ ਮੁੰਡੇ ਦਾ ਜੰਮਦੇ ਭੇਦਭਾਵ ਕਰਨ ਲੱਗ ਪੈਂਦੇ ਹਾਂ। ਕੁੜੀ ਨੂੰ ਗੁੱਡੀ ਪਟੋਲੇ ਤੇ ਮੁੰਡੇ ਨੂੰ ਬੰਦੂਕ, ਗੱਡੀ, ਬੇਟ ਬਾਲ ਖੇਡਣ ਨੂੰ ਦਿੰਦੇ ਹਾਂ, ਜਿਸ ਨਾਲ ਮਾਨਸਿਕ ਤੇ ਸਰੀਰਕ ਰੂਪ ਵਿਚ ਅਸੀ ਕੁੜੀ ...
Read Full Story


ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਨਿਭਦੀ ਰਹੇਗੀ!

ਸਿਆਸਤ ਦੀ ਡਿਕਸ਼ਨਰੀ ਵਿੱਚ 'ਪੱਕੀ ਦੋਸਤੀ' ਜਾਂ 'ਪੱਕੀ ਦੁਸ਼ਮਣੀ' ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ 'ਐਂਗਰੀ ਯੰਗਮੈਨ' ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ ਹੀ ਲੈ ਲਿਆ । ਹਰਿਆਣੇ ਦੀਆਂ ਚੋਣਾਂ ਵਿੱਚ ਐਸੀਆਂ ਬੜ੍ਹਕਾਂ ਮਾਰ ਦਿੱਤੀਆਂ ਕਿ ਇੱਕ ਵਾਰੀ ਤਾਂ ਦੋਹਾਂ ਹੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਨੂੰ ਵਖਤ ਨੂੰ ਪਾ ਕੇ ਰੱਖ ਦਿੱਤਾ। ਭਾਜਪਾ ਹਾਈ ਕਮਾਨ ਨੇ ਤਾਂ ਸ਼ਾਇਦ ਕਿਹਾ ਹੋਣਾ ਹੈ ਕਿ ਅਕਾਲੀਆਂ ਦੀ ਥੋੜੀ ਜਿਹੀ ਮੰਜੀ ਹੀ ਠੋਕਣ ਵਾਲੀ ਹੈ, ਇਸ ਲਈ ਦੋ ਚਾਰ ਸੱਟਾਂ ਹੀ ਮਾਰ ਦਿਉ ਪਰ ਸਿੱਧੂ ਨੇ ਤਾਂ ਮੰਜੀ ਦੀਆਂ ਚੂਲਾਂ ਹੀ ਹਿਲਾ ...
Read Full Story


ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ...
Read Full Story


1 2 3 4 5 6 > >>