HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' 15 ਸਤੰਬਰ ਤੋਂ ਸ਼ੁਰੂ ਹੋਵੇਗਾ


Date: Aug 10, 2014

ਆਪ ਜੀ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ 15 ਸਤੰਬਰ 2014 ਨੂੰ ਚੰਡੀਗੜ੍ਹ ਤੋਂ ਪੰਜਾਬੀ ਦੇ ਇਕ ਰੋਜ਼ਾਨਾ ਅਖਬਾਰ 'ਸੱਤ ਸਮੁੰਦਰੋਂ ਪਾਰ' ਦਾ ਆਗ਼ਾਜ਼ ਹੋ ਰਿਹਾ ਹੈ ਇਸਦੇ ਨਾਲ ਹੀ ਇਸ ਅਖਬਾਰ ਦੀ ਵੈਬਸਾਈਟ ਅਤੇ ਆਨਲਾਈਨ ਟੀ.ਵੀ. ਚੈਨਲ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਭਾਰਤ ਸਮੇਤ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸਥਿਤੀ ਨੂੰ ਪੰਜਾਬੀਆਂ ਦੇ ਸਨਮੁੱਖ ਕੀਤਾ ਜਾਵੇਗਾ।

ਇਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਪਿਛਲੇ 14 ਸਾਲ ਤੋਂ ਹਰ ਮਹੀਨੇ ਸਚਿੱਤਰ ਰੰਗਦਾਰ ਛਪਾਈ ਵਾਲੇ ਗਲੋਬਲ ਨਿਊਜ਼ ਮੈਗਜ਼ੀਨ 'ਸੱਤ ਸਮੁੰਦਰੋਂ ਪਾਰ' ਨੇ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਵਿਚ ਵਿਲੱਖਣ ਥਾਂ ਬਣਾ ਲਈ ਹੈ।

ਹੁਣ ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' ਨੂੰ ਵੀ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਤੁਹਾਡੇ ਸਹਿਯੋਗ ਅਤੇ ਮਿਲਵਰਤਨ ਦੀ ਬਹੁਤ ਜ਼ਰੂਰਤ ਹੈ। ਤੁਹਾਡੇ ਸੁਝਾਓ ਅਤੇ ਉਸਾਰੂ ਟਿੱਪਣੀਆਂ ਇਸ ਅਖਬਾਰ ਨੂੰ ਬੁਲੰਦੀਆਂ ਤੱਕ ਲੈ ਜਾਣ ਵਿਚ ਨਿੱਗਰ ਭੂਮਿਕਾ ਅਦਾ ਕਰਨਗੇ।

Contact 8198802266, 8198802277

info@satsamundropaar.com

Tags: ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' 15 ਸਤੰਬਰ ਤੋਂ ਸ਼ੁਰੂ ਹੋਵੇਗਾ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266