HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ


Date: Aug 10, 2014

ਉਜਾਗਰ ਸਿੰਘ
ਅਮਰੀਕਾ ਦੇ ਵਿਉਪਾਰ ਵਿਚ ਮਿਸੀਸਿਪੀ ਦਰਿਆ ਦਾ ਵਿਸਸ਼ੇ ਯੋਗਦਾਨ ਹੈ। ਅਸਲ ਵਿਚ ਅਮਰੀਕਾ ਦਾ ਵਿਉਪਾਰ ਹੀ ਇਸ ਦਰਿਆ ਤੋਂ ਪੰਦਰਵੀਂ ਸਦੀ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਯੂਰਪੀਨ ਲੋਕ ਇੱਥੇ ਆਏ ਸਨ। ਇਸ ਸਮੇਂ ਇਹ ਵਿਓਪਾਰ ਸਿਖਰ ਤੇ ਹੈ। ਮਿਸੀਸਿਪੀ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਉਤਰ ਤੋਂ ਮਿਨੀਸੋਟਾ ਦੀ ਇਸਟਕਾ ਝੀਲ ਤੋਂ ਸ਼ੁਰੂ ਹੋ ਕੇ ਗਲਫ ਆਫ ਮੈਕਸੀਕੋ ਤੱਕ ਪਹੁੰਚਦਾ ਹੈ। ਇਸਦੀ ਲੰਬਾਈ ੩੨੪੦ ਮੀਲ ਹੈ। ਇਹ ਅਮਰੀਕਾ ਦੇ ੩੧ ਰਾਜਾਂ ਵਿਚੋਂ ਲੰਘਦਾ ਹੈ ਅਤੇ ਕੈਨੇਡਾ ਦੀਆਂ ਅਪਲਾਚੀਅਨ ਪਹਾੜੀਆਂ ਅਤੇ ਰੌਕੀ ਰਾਜਾਂ ਦੇ ਦਰਮਿਆਨ ਵਿਚੋਂ ਲੰਘਦਾ ਹੋਇਆ ਅਮਰੀਕਾ ਦੀ ਧਰਤੀ ਨੂੰ ਜ਼ਰਖੇਜ ਕਰਦਾ ਹੈ। ਇਹ ਦੁਨੀਆਂ ਦਾ ਚੌਥਾ ਸਭ ਤੋਂ ਲੰਮਾ ਅਤੇ ਦਸਵਾਂ ਡੂੰਘਾ ਤੇ ਚੌੜਾ ਦਰਿਆ ਹੈ। ਕਿਤੇ ਇਹ ਦਰਿਆ ਗਿਆਰਾਂ ਮੀਟਰ ਅਤੇ ਕਿਤੇ ਗਿਆਰਾਂ ਮੀਲ ਚੌੜਾ ਹੈ। ਇਸੇ ਤਰ•ਾਂ ਡੁੰਘਾਈ ਵੀ ਵੱਧ ਘੱਟ ਹੁੰਦੀ ਰਹਿੰਦੀ ਹੈ। ਪਹਿਲਾਂ ਇਸ ਦਰਿਆ ਦਾ ਨਾਂ ਚਿਪੇਵਾ ਸ਼ਬਦ ਤੋਂ ਬਣਿਆਂ ਦੱਸਿਆ ਜਾਂਦਾ ਹੈ ਜੋ ਕਿ ਮਿਕੀ ਅਤੇ ਜਿਬੀ ਸ਼ਬਦਾਂ ਦੇ ਜੋੜ ਤੋਂ ਬਣਿਆਂ ਹੈ ਜਿਸਦਾ ਅਰਥ ਹੈ ਗਰੇਟ ਵਾਟਰ ਜਾਂ ਗਰੇਟ ਪਾਣੀ ਇਸੇ ਕਰਕੇ ਪਹਿਲਾਂ ਇਸਨੂੰ ਮਿਸੀਸੇਪੇ ਕਹਿੰਦੇ ਸਨ ਅਤੇ ਫਿਰ ਮਿਸੀਸਿਪੀ ਕਹਿਣ ਲੱਗ ਪਏ। ਕਿਸੇ ਸਮੇਂ ਇਸ ਦਰਿਆ ਅਤੇ ਇਸਦੇ ਰਜਵਾਹਿਆਂ ਦੇ ਕਿਨਾਰਿਆਂ ਦੇ ਆਲੇ ਦੁਆਲੇ ਘਰ ਬਣਾਕੇ ਅਮਰੀਕਾ ਦੇ ਪੁਰਾਣੇ ਵਸ਼ਿੰਦੇ ਹੀ ਰਹਿੰਦੇ ਸਨ। ਉਹ ਸ਼ਿਕਾਰੀ ਕਿਸਮ ਦੇ ਲੋਕ ਸਨ ਅਤੇ ਭੇਡਾਂ ਬੱਕਰੀਆਂ ਹੀ ਪਾਲਦੇ ਸਨ। ਇਹਨਾਂ ਦਾ ਹੀ ਦੁੱਧ ਪੀਂਦੇ ਅਤੇ ਮਾਸ ਖਾਂਦੇ ਸਨ। ੧੫੦੦ ਵਿਚ ਯੂਰਪੀਅਨ ਲੋਕ ਅਮਰੀਕਾ ਵਿਚ ਆ ਗਏ ਉਹਨਾਂ ਦੇ ਇੱਥੇ ਆਉਣ ਤੇ ਅਮਰੀਕਨਾਂ ਦੇ ਖਾਣ-ਪੀਣ ਰਹਿਣ-ਸਹਿਣ ਪਹਿਰਾਵੇ ਅਤੇ ਵਿਵਹਾਰ ਵਿਚ ਮਹੱਤਵਪੂਰਨ ਤਬਦੀਲੀ ਆ ਗਈ। ਯੂਰਪੀਅਨ ਲੋਕਾਂ ਨੇ ਇਸ ਦਰਿਆ ਦਾ ਸਦਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਦਰਿਆ ਦੇ ਪਾਣੀ ਨਾਲ ਉਹ ਖੇਤੀ ਕਰਨ ਲੱਗ ਪਏ। ਉਸ ਤੋਂ ਬਾਅਦ ਦਰਿਆ ਨੂੰ ਆਵਾਜਾਈ ਅਤੇ ਢੋਅ ਢੁਆਈ ਲਈ ਵੀ ਵਰਤਿਆ ਜਾਣ ਲੱਗ ਪਿਆ। ਇੱਥੋਂ ਦੇ ਵਸ਼ਿੰਦਿਆਂ ਵਿਚ ਵੀ ਜਾਗ੍ਰਤੀ ਆ ਗਈ । ਜਦੋਂ ਦਰਿਆ ਵਿਚ ਕਿਸ਼ਤੀਆਂ ਚੱਲਣ ਲੱਗ ਪਈਆਂ ਤਾਂ ਇਸ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਇਸ ਦਰਿਆ ਨੂੰ ਆਪਣੇ ਲਈ ਵਰਦਾਨ ਸਮਝਣਾ ਸ਼ੁਰੂ ਕਰ ਦਿੱਤਾ। ਸਮੇਂ ਦੀ ਤਬਦੀਲੀ ਨਾਲ ਭਾਫ ਵਾਲੀਆਂ ਕਿਸ਼ਤੀਆਂ ਬਣ ਗਈਆਂ ਜਿਹਨਾਂ ਨਾਲ ਦਰਿਆ ਦੇ ਆਲੇ ਦੁਆਲੇ ਵਿਕਾਸ ਸੁਰੂ ਹੋ ਗਿਆ। ਉਨੀਵੀਂ ਸਦੀ ਵਿਚ ਅਮਰੀਕਾ ਦੇ ਪੱਛਵੀਂ ਰਾਜਾਂ ਖਾਸ ਤੌਰ ਤੇ ਮਿਯੂਰੀ ਸਟੇਟ ਦਾ ਬਹੁਤ ਹੀ ਵਿਕਾਸ ਹੋਇਆ। ਮਿਸੀਸਿਪੀ ਦਰਿਆ ਦੇ ਵਗਣ ਨਾਲ ਜਿਹੜੀ ਗਾਦ ਆਉਂਦੀ ਸੀ ਉਸ ਨਾਲ ਆਲੇ ਦੁਆਲੇ ਦਾ ਇਲਾਕਾ ਕਾਫ਼ੀ ਉਪਜਾਊ ਹੋ ਗਿਆ। ਮਿਸੀਸਿਪੀ ਰਿਵਰ ਵੈਲੀ ਅਮਰੀਕਾ ਦੀ ਸਭ ਤੋਂ ਉਪਜਾਊ ਬਣ ਗਈ। ਇਸ ਦਰਿਆ ਵਿਚ ਆਵਾਜਾਈ ਦੇ ਲਈ ਕਿਸ਼ਤੀਆਂ ਵੀ ਚੱਲਣ ਲੱਗ ਪਈਆਂ। ਲੋੜ ਕਾਢ ਦੀ ਮਾਂ ਹੁੰਦੀ ਹੈ। ਅਮਰੀਕਾ ਨੇ ਭਾਫ ਨਾਲ ਚਲਣ ਵਾਲੀਆਂ ਕਿਸ਼ਤੀਆਂ ਬਣਾ ਲਈਆਂ ਜਿਹਨਾਂ ਨੂੰ ਸਾਮਾਨ ਦੀ ਢੋਅ ਢੁਆਈ ਅਤੇ ਆਵਾਜਾਈ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਮਰੀਕਾ ਵਿਚ ਸਿਵਲ ਜੰਗ ਦੌਰਾਨ ਇਸ ਦਰਿਆ ਨੂੰ ਯੂਨੀਅਨ ਫ਼ੋਰਸਜ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ ਅਤੇ ਆਪਣਾ ਸਾਮਾਨ ਇਸਦੇ ਰਸਤੇ ਲਿਜਾਣਾ ਸ਼ੁਰੂ ਕਰ ਦਿੱਤਾ। ਇਸ ਜੰਗ ਦੌਰਾਨ ਜਖਮੀਆਂ ਨੂੰ ਕਿਸਤੀਆਂ ਰਾਹੀਂ ਵੀ ਲਿਆਂਦਾ ਗਿਆ ਸੀ। ਇਸੇ ਸਮੇਂ ਦੌਰਾਨ ਇਸ ਦਰਿਆ ਤੇ ਡੈਮ ਅਤੇ ਪੁਲਾਂ ਦੀ ਉਸਾਰੀ ਬੜੇ ਜ਼ੋਰ ਸ਼ੋਰ ਨਾਲ ਹੋਈ ਜਿਹਨਾਂ ਦੇ ਬਣਨ ਨਾਲ ਅਮਰੀਕਾ ਦੇ ਵਿਕਾਸ ਦੀ ਰਫਤਾਰ ਤੇਜ ਹੋ ਗਈ। ਇਸ ਦਰਿਆ ਨੂੰ ਢੋਅ ਢੁਆਈ ਲਈ ਵਰਤਣ ਨਾਲ ਇਸਦੇ ਆਲੇ ਦੁਆਲੇ ਉਦਯੋਗਿਕ ਸਨਅਤਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਮਰੀਕਾ ਦੀਆਂ ਜਿੰਨੀਆਂ ਵੱਡੀਆਂ ਸਨਅਤੀ ਇਕਾਈਆਂ ਹਨ ਉਹ ਸਾਰੀਆਂ ਇਸ ਦਰਿਆ ਦੇ ਆਲੇ ਦੁਆਲੇ ਲੱਗੀਆਂ ਹੋਈਆਂ ਹਨ। ਖੇਤੀਬਾੜੀ ਦਾ ਵੀ ਕਾਫੀ ਵਿਕਾਸ ਹੋਇਆ ਜਿਸ ਕਰਕੇ ਦਰਿਆ ਦਾ ਪਾਣੀ ਗੰਧਲਾ ਹੋ ਗਿਆ । ਪ੍ਰਦੁਸਨ ਦੀ ਸਮੱਸਿਆ ਵੀ ਪੈਦਾ ਹੋ ਗਈ। ਇਸ ਦਰਿਆ ਦੇ ਪਾਣੀ ਦਾ ਡਿਸਚਾਰਜ ੫ ਲੱਖ ੯੩ ਹਜ਼ਾਰ ਫੁਟ ਅਤੇ ਪਾਣੀ ਦੀ ਗਤੀ ਇੱਕ ਮੀਲ ਪ੍ਰਤੀ ਘੰਟਾ ਹੈ। ਐਨਥਨੀ ਫਾਲਜ ਦੇ ਉਪਰਲੇ ਹਿੱਸੇ ਤੋਂ ਲਾਕ ਡੈਮ ਤੇ ਔਸਤਨ ੧੨੦੦੦ ਕਿਊਬਕ ਪ੍ਰਤੀ ਸੈਕੰਡ ਪਾਣੀ ਦਾ ਵਹਾਅ ਹੈ ਅਤੇ ਨਿਊਆਰਲੀਨਜ ਤੋਂ ੬ ਲੱਖ ਕਿਊਬਕ ਪ੍ਰਤੀ ਸੈਕੰਡ ਹੈ। ਮਿਸੀਸਿਪੀ ਦਰਿਆ ਅਮਰੀਕਾ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਦਰਿਆ ਦੇ ਇਲਾਕੇ ਵਿਚ ਅਮਰੀਕਾ ਦੇ ਖੇਤੀਬਾੜੀ ਦੇ ਕੁਲ ਉਤਪਾਦਨ ਵਿਚੋਂ ੯੨ ਫ਼ੀ ਸਦੀ ਖੇਤੀਬਾੜੀ ਦੇ ਅਨਾਜਾਂ ਦਾ ਖਾਸ ਤੌਰ ਤੇ ਸੋਇਆਬੀਨ ਦਾ ਉਤਪਾਦਨ ਹੁੰਦਾ ਹੈ। ਅਮਰੀਕਾ ਤੋਂ ਜਿਹੜਾ ਸਾਮਾਨ ਵਿਦੇਸਾਂ ਵਿਚ ਭੇਜਿਆ ਜਾਂਦਾ ਹੈ ਉਸਦਾ ੬੦ ਫ਼ੀ ਸਦੀ ਇਸ ਦਰਿਆ ਰਾਹੀਂ ਭੇਜਿਆ ਜਾਂਦਾ ਹੈ। ਇਸ ਦਰਿਆ ਤੇ ਸਥਿਤ ਨਿਊਆਰਲੀਨਜ਼ ਅਤੇ ਸਾਊਥ ਲੂਸੀਆਨਾ ਰਾਜਾਂ ਦੀਆਂ ਬੰਦਰਗਾਹਾਂ ਰਾਹੀਂ ਸਭ ਤੋਂ ਵੱਧ ਸਾਮਾਨ ਭੇਜਿਆ ਜਾਂਦਾ ਹੈ। ਇਹ ਦੋਵੇਂ ਬੰਦਰਗਾਹਾਂ ਵਿਉਪਾਰਕ ਕੇਂਦਰ ਦੇ ਤੌਰ ਤੇ ਉਭਰੀਆਂ ਹਨ। ਦੇਸ ਦੇ ਕੌਮੀ ਵਿਓਪਾਰ ਵਿਚ ਇਸ ਦਰਿਆ ਦਾ ਯੋਗਦਾਨ ਸ਼ਲਾਘਾਯੋਗ ਹੈ। ਪੰਜ ਸੌ ਮਿਲੀਅਨ ਟਨ ਵਸਤੂਆਂ ਹਰ ਸਾਲ ਸਾਊਥ ਲੂਸੀਆਨਾ ਬੰਦਰਗਾਹ ਤੋਂ ਬਾਹਰ ਭੇਜੀਆਂ ਜਾਂਦੀਆਂ ਹਨ। ਮਿਸੀਸਿਪੀ ਦਰਿਆ ਰਾਹੀਂ ਪੈਟਰੋਲੀਅਮ ਵਸਤਾਂ-ਆਇਰਨ-ਸਟੀਲ-ਅਨਾਜ- ਰਬੜ-ਪੇਪਰ-ਲੱਕੜ-ਕਾਫੀ-ਕੋਲਾ-ਕੈਮੀਕਲਜ ਅਤੇ ਖਾਣ ਵਾਲੇ ਤੇਲ ਵੀ ਇਸ ਦਰਿਆ ਰਾਹੀਂ ਹੀ ਭੇਜੇ ਜਾਂਦੇ ਹਨ। ਇਸ ਦਰਿਆ ਨੂੰ ਫੌਜ ਵੀ ਢੋਅ ਢੁਆਈ ਲਈ ਵਰਤਦੀ ਹੈ। ਅੱਜ ਕਲ ਤਾਂ ਇਹ ਦਰਿਆ ਅਮਰੀਕਾ ਦੇ ਵਿਓਪਾਰ ਦਾ ਧੁਰਾ ਕਿਹਾ ਜਾ ਸਕਦਾ ਹੈ। । ੧੯੧੩ ਵਿਚ ਆਇਓਵਾ ਰਾਜ ਕੂਕ ਸ਼ਹਿਰ ਵਿਚ ੧੬੦੫ ਏਕੜ ਇਲਾਕੇ ਵਿਚ ੪੬੨੦ ਫੁਟ ਲੰਮਾ ਸਟੀਲ ਦੇ ਗੇਟਾਂ ਵਾਲਾ ਤਿੰਨ ਸਾਲਾਂ ਵਿਚ ਕੂਕ ਰੈਪਿਡ ਡੈਮ ਛੇ ਸੌ ਮਜ਼ਦੂਰਾਂ ਨੇ ਦਿਨ-ਰਾਤ ਇੱਕ ਕਰਕੇ ਬਣਾਇਆ ਸੀ। ਲੰਬਾਈ ਵਿਚ ਦੁਨੀਆਂ ਦਾ ਦੂਜੇ ਨੰਬਰ ਦਾ ਅਤੇ ਸਭ ਤੋਂ ਵੱਡਾ ਸਿੰਗਲ ਪਾਵਰ ਹਾਊਸ ਸੀ ਜਿਸ ਵਿਚ ਉਸ ਸਮੇਂ ੧੩੪ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਸੀ। ਇਹ ਡੈਮ ਹਗ ਐਨ ਕੂਪਰ ਨੇ ਡਿਜਾਇਨ ਕੀਤਾ ਸੀ। ਕੂਕ ਵਿਖੇ ਹੀ ਇੱਕ ੨੪੦ ਮੀਲ ਲੰਬੀ ਕੂਪਰ ਝੀਲ ਬਣਾਈ ਹੋਈ ਹੈ ਜਿੱਥੇ ਅਨੇਕਾਂ ਯਾਤਰੂ ਸੈਰ ਸਪਾਟਾ ਕਰਨ ਲਈ ਆਉਂਦੇ ਹਨ। ਸਾਲ ੧੯੯੫-੯੭ਵਿਚ ਇਸ ਡੈਮ ਨੂੰ ਮੁਰੰਮਤ ਕਰਕੇ ਨਵੀਂ ਦਿਖ ਦਿੱਤੀ ਗਈ ਸੀ। ਇਸ ਦਰਿਆ ਦੇ ਆਲੇ ਦੁਆਲੇ ਬਹੁਤ ਸਾਰੀਆਂ ਮਨੋਰੰਜਨ ਦੀਆਂ ਥਾਵਾਂ ਬਣਾਈਆਂ ਗਈਆਂ ਹਨ ਜਿਹਨਾਂ ਵਿਚ ੭੨ ਮੀਲ ਇਲਾਕੇ ਵਿਚ ਰਿਵਰ ਪਾਰਕ ਪਲੇਅ ਗਰਾਊਂਡ ਵੀ ਬਣਾਇਆ ਗਿਆ ਹੈ ਜਿੱਥੇ ਬੋਟਿੰਗ ਮੱਛੀਆਂ ਫੜਨ ਸਾਈਕਲ ਚਲਾਉਣ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਸੈਰ ਸਪਾਟਾ ਕੇਂਦਰਾਂ ਤੇ ਬੋਟਿੰਗ ਅਤੇ ਸਮੁੰਦਰੀ ਜਹਾਜਾਂ ਤੇ ਵੀ ਸੈਰ ਕਰਵਾਈ ਜਾਂਦੀ ਹੈ। ਇਹ ਜਹਾਜ ਯਾਤਰੀਆਂ ਦੀਆਂ ਸਹੂਲਤਾਂ ਲਈ ਵਿਸੇਸ ਪੈਕਜ ਦੇ ਕੇ ਉਹਨਾਂ ਲਈ ਦਰਿਆ ਦੀ ਸੈਰਕਰਾ ਉਂਦੇ ਹਨ ਅਤੇ ਰਾਤ ਨੂੰ ਦਰਿਆ ਦੇ ਕੰਢਿਆਂ ਤੇ ਬਣੇ ਹੋਟਲਾਂ ਵਿਚ ਠਹਿਰਾਕੇ ਉਹਨਾ ਦਾ ਮਨੋਰੰਜਨ ਕਰਦੇ ਹਨ। ਦੂਰੋਂ ਦੂਰੋਂ ਲੋਕ ਇਸ ਦਰਿਆ ਵਿਚ ਆਨੰਦ ਮਾਨਣ ਲਈ ਆਉਂਦੇ ਹਨ। ਇਸ ਦਰਿਆ ਦੇ ਕੰਢਿਆਂ ਤੇ ਬੋਟਿੰਗ ਕਰਾਉਣ ਲਈ ਹਜਾਰਾਂ ਸਥਾਨ ਬਣੇ ਹੋਏ ਜਿਹੜੇ ਅਮਰੀਕਾ ਦੀ ਆਰਥਕਤਾ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਦਰਿਆ ਵਿਚ ੨੬੦ ਕਿਸਮ ਦੀਆਂ ਮੱਛੀਆਂ ਹਨ ਇਹਨਾਂ ਵਿਚੋਂ ੨੫ ਫ਼ੀ ਸਦੀ ਮੱਛੀਆਂ ਸਿਰਫ ਨਾਰਥ ਅਮਰੀਕਾ ਦੇ ਇਲਾਕੇ ਵਿਚ ਹਨ ਅਤੇ ੩੨੬ ਕਿਸਮਾਂ ਦੇ ਪੰਛੀ ਇਸਦੇ ਵਿਚ ਜਾਂ ਆਲੇ ਦੁਆਲੇ ਰਹਿੰਦੇ ਹਨ। ਮਾਈਗਰੇਟਰੀ ਪੰਛੀਆਂ ਦਾ ਇਹ ਦਰਿਆ ਅੰਤਰਰਾਸਟਰੀ ਕੋਰੀਡੋਰ ਹੈ। ਅਮਰੀਕਾ ਦੀਆਂ ਭਾਰੀ ਸਨਅਤਾਂ ਜਿਨ੍ਹਾ ਵਿਚ ਸਭ ਤੋਂ ਵੱਡੀ ਫੈਕਟਰੀ ਐਲਪੋਆ ਜਿਸਨੂੰ ਨੂੰ ਅਲਮੀਨੀਅਮ ਕੰਪਨੀ ਆਫ ਅਮੈਰਿਕਾ ਕਹਿੰਦੇ ਹਨ ਵੀ ਇਸੇ ਦਰਿਆ ਦੇ ਉਪਰ ਆਇਓਵਾ ਰਾਜ ਵਿਚ ਡੈਵਨਪੋਰਟ ਵਿਖੇ ਲੱਗੀ ਹੋਈ ਹੈ । ਇਸਦੇ ਆਲੇ ਦੁਆਲੇ ਹੋਰ ਵੀ ਭਾਰੀ ਸਨਅਤਾਂ ਲੱਗੀਆਂ ਹੋਈਆਂ ਹਨ ਤਾਂ ਜੋ ਢੋਅ ਢੁਆਈ ਲਈ ਕੋਈ ਮੁਸ਼ਕਲ ਪੇਸ ਨਾ ਆਵੇ। ਦਰਿਆ ਦੇਆਲੇ ਦੁਆਲੇ ਲਗਪਗ ਰਾਜਾਂ ਵਿਚ ਹਜਾਰਾਂ ਦੀ ਤਾਦਾਦ ਵਿਚ ਅਜਾਇਬ ਘਰ ਬਣੇ ਹੋਏ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਇਲਾਕਿਆਂ ਨਾਲ ਸੰਬੰਧਤ ਹੋਏ ਵਿਕਾਸ ਅਮੀਰ ਵਿਰਸੇ ਫੋਕ ਆਰਟ ਪਰੰਪਰਾਵਾਂ ਪਹਿਰਾਵੇ ਸਭਿਅਤਾ ਅਤੇ ਸਭਿਆਚਾਰ ਨੂੰ ਦਰਸਾਉਂਦੀਆਂ ਕ੍ਰਿਤਾਂ ਰੱਖੀਆਂ ਹੋਹੀਆਂ ਹਨ ਜਿਨ•ਾਂ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਰਿਵਾਰਾਂ ਸਮੇਤ ਆਉਂਦੇ ਹਨ। ਬੱਚਿਆਂ ਲਈ ਵੀ ਵਿਸੇਸ ਕਾਰਨਰ ਬਣੇ ਹੋਏ ਹਨ। ਇਹ ਦਰਿਆ ਵੱਖ-ਵੱਖ ਸਭਿਆਚਾਰਾਂ ਨੂੰ ਆਪਸ ਵਿਚ ਜੋੜਨ ਦਾ ਵੀ ਕੰਮ ਕਰਦਾ ਹੈ। ਕਈ ਰਾਜਾਂ ਵਿਚ ਉਥੋਂ ਦੀ ਧਰਤੀ ਤੇ ਜੂਆ ਖੇਡਣਾ ਅਤੇ ਕੈਸੀਨੋ ਬਣਾਉਣਾ ਜੁਰਮ ਹੈ। ਇਸ ਲਈ ਇਸ ਦਰਿਆ ਦੇ ਵਿਚ ਬਹੁਤ ਸਾਰੇ ਹੋਟਲ ਅਤੇ ਕੈਸੀਨੋ ਬਣੇ ਹੋਏ ਹਨ। ਲੋਕ ਉਥੇ ਜੂਆ ਖੇਡਦੇ ਹਨ ਅਤੇ ਰਾਤਾਂ ਨੂੰ ਠਹਿਰਦੇ ਵੀ ਹਨ। ਕਹਿਣ ਤੋਂ ਭਾਵ ਇਹ ਦਰਿਆ ਅਮਰੀਕਾ ਦੀ ਆਰਥਕਤਾ ਵਿਚ ਸਰਬਪੱਖੀ ਯੋਗਦਾਨ ਪਾ ਰਿਹਾ ਹੈ।

Tags: ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266