HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਬਹੁਤ ਸਾਰੇ ਸਿਖਾਂ ਨੇ ਕਿਹਾ ਕਿ ਬੀਬੀ ਨੇ ਮਾਸਟਰ ਤਾਰਾ ਸਿੰਘ ਦੇ ਖੂਨ ਦੀ ਲਾਜ ਰੱਖ ਲਈ


Date: Aug 10, 2014

ਸ੍ਰੀ ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਆਮ ਮੀਟਿੰਗ ਤਿਨ ਸਾਲਾਂ ਬਾਦ ਹੋਈ।ਇਹ ਹੰਗਾਮੀ ਮੀਟਿੰਗ ਸੀ ਜਿਸ ਨੇ ਇੱਕ ਮਤਾ ਪਾਸ ਕਰਕੇ ਅਕਾਲ ਤਖਤ ਨੂੰ ਹੁਕਮ ਕਰਨਾ ਸੀ ਕਿ ਹਰਿਆਣੇ ਦੇ ਫਲਾਣੇ ਫਲਾਣੇ ਸਿੰਘਾਂ ਨੂੰ ਛੇਕਣ ਦੀ ਕਰਵਾਈ ਕਰੋ।ਇਸ ਵੱਡੇ ਇਕਠ ਵਿਚ ਇੱਕ ਮੈਂਬਰ ਉਹ ਵੀ ਸ਼ਾਮਿਲ ਸੀ ਜਿਹੜਾ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਨਾਲ ਸਬੰਧ ਰਖਦਾ ਹੈ ਓਸਨੇ ਮਾਸਟਰ ਜੀ ਦੇ ਖੂਨ ਦੀ ਲਾਜ਼ ਰਖੀ।ਪਰ ਇਥੇ ਹੀ ਬੜੀ ਕਮਾਲ ਦੀ ਗੱਲ ਹੋਈ ਇਸ ਸਮੇਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੀਤ ਕੌਰ ਨੇ ਉਠ ਕੇ ਆਪਣਾ ਪੱਖ ਰਖਿਆ। ਤੇ ਕੁਝ ਗੱਲਾਂ ਇਸ ਤਰ੍ਹਾਂ ਕਹੀਆਂ ਜੋ ਵਿਚਾਰਨਯੋਗ ਹਨ

੧. ਜਦੋਂ ਕਦੇ ਵੀ ਸਾਡਾ ਐਸ ਜੀ ਪੀ ਸੀ ਮੈਂਬਰਾਂ ਦਾ ਜਨਰਲ ਇਜ਼ਲਾਸ ਹੁੰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੁੰਦਾ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਨਹੀਂ ਹੈ।੨. ਤੁਹਾਡਾ ਐਸ ਜੀ ਪੀ ਸੀ ਦੇ ਆਗੂਆਂ ਦਾ ਧੰਨਵਾਦ ਹੈ ਕਿ ਸਾਨੁੰ ਤਿੰਨ ਸਾਲਾਂ ਵਿਚ ਪਹਿਲੀ ਵਾਰ ਇਥੇ ਬੁਲਾਇਆ ਹੈ ਕੋਈ ਵਿਚਾਰ ਰੱਖਣ ਲਈ, ਪਰ ਕਿਸੇ ਦੇ ਵਿਚਾਰ ਸੁਣੇ ਨਹੀਂ ਗਏ।੩. ਜਦੋ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਿਆਂ ਦੀ ਸੰਭਾਲ ਲਈ ਕਾਰਜ ਕਰਨ ਦਾ ਵਿਧਾਨ ਰਖਿਆ ਸੀ ਤਾਂ ਫਿਰ ਹੁਣ ਅਕਾਲੀ ਦਲ ਕਿਉਂ ਨਹੀਂ ਲੜ ਰਿਹਾ ਇਸ ਮਾਮਲੇ ਤੇ।੪. ਇਹ ਮੰਦਭਾਗੀ ਘਟਨਾ ਹੈ ਕਿ ਹਰਿਆਣਾ ਵਿਚ ਵੱਖਰੀ ਕਮੇਟੀ ਬਣੀ ਹੈ ਪਰ ਇਸ ਵਿਚ ਸ੍ਰੀ ਅਕਾਲ ਤਖਤ ਨੂੰ ਨਹੀਂ ਲਿਆਉਣਾ ਚਾਹੀਦਾ। ੫. ਜਦੋਂ ਸ੍ਰੀ ਅਕਾਲ ਤਖਤ ਨੂੰ ਪਿਛਲੇ ਸਮੇਂ ਵਿਚ ਹਰਿਆਣਾ ਦੇ ਸਿੱਖ ਮਿਲੇ ਸਨ ਤਾਂ ਉਸ ਵੇਲੇ ਸ੍ਰੀ ਅਕਾਲ ਤਖਤ ਨੇ ਕੀ ਫੈਸਲਾ ਕੀਤਾ ਉਸ ਬਾਰੇ ਵੀ ਪੜਤਾਲ ਕੀਤੀ ਜਾਵੇ ਤਾਂ ਸਹੀ ਹੈ ਕਿਉਂਕਿ ਉਹ ਵੀ ਆਖਰ ਆਪਣਾ ਹੀ ਸਿੱਖ ਭਾਈਚਾਰਾ ਹੈ।

ਇਹ ਵਿਚਾਰ ਜਦੋਂ ਬੀਬੀ ਨੇ ਇਜਾਜਤ ਲੈਕੇ ਰੱਖੇ ਤਾਂ ਜੋ ਮੈਂਬਰ ਐਸ ਜੀ ਪੀ ਸੀ ਹਰਿਆਣਾ ਦੇ ਸਿੱਖਾਂ ਨੂੰ ਪੰਥ ਚੋਂ ਛੇਕਣ ਲਈ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਚੁੱਕੇ ਸਨ ਤਾਂ ਉਨ੍ਹਾਂ ਦੇ ਚੇਹਰੇ ਸ਼ਰਮਸ਼ਾਰ ਸਨ।ਬਹੁਤ ਸਾਰੇ ਮੈਂਬਰਾਂ ਨੇ ਕਿਹਾ ਕਿ ਬੀਬੀ ਨੇ ਮਾਸਟਰ ਤਾਰਾ ਸਿੰਘ ਦੇ ਖੂਨ ਦੀ ਲਾਜ ਰੱਖ ਲਈ।

Tags: ਬਹੁਤ ਸਾਰੇ ਸਿਖਾਂ ਨੇ ਕਿਹਾ ਕਿ ਬੀਬੀ ਮਾਸਟਰ ਤਾਰਾ ਸਿੰਘ ਦੇ ਖੂਨ ਦੀ ਲਾਜ ਰੱਖ ਲਈ