HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ


Date: Aug 10, 2014

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਕੈਨੇਡਾ ਨੇ ਭਾਰਤੀਆਂ ਲਈ ਆਸਾਨ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਕੈਨੇਡਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਇਲੈਕਜ਼ੈਂਡਰ ਨੇ ਬੀਤੇ ਦਿਨੀਂ ਭਾਰਤ ਵਿਚ ਸੀ.ਏ.ਐਨ. ਪਲੱਸ (ਕੈਨ ਪਲੱਸ) ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕੈਨੇਡਾ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੀਜ਼ਾ ਦੇਣ ਲਈ ਬੇਨਤੀ ਕਰਦੇ ਸਮੇਂ ਜ਼ਿਆਦਾ ਕਾਗਜ਼ੀ ਕਾਰਵਾਈ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਜਲਦੀ ਵੀਜ਼ਾ ਮਿਲ ਸਕੇਗਾ। ਕੈਨ ਪਲੱਸ ਵੀਜ਼ਾ ਪ੍ਰੋਗਰਾਮ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਹੈ ਜਿਹੜੇ ਪਿਛਲੇ ੧੦ ਸਾਲਾਂ ਵਿਚ ਕੈਨੇਡਾ ਜਾਂ ਅਮਰੀਕਾ ਦੀ ਯਾਤਰਾ ਕਰ ਚੁੱਕੇ ਹਨ। ਜਲਦ ਵੀਜ਼ਾ ਪ੍ਰਕਿਰਿਆ ਨਾਲ ਬਿਨੈਕਾਰਾਂ ਨੂੰ ਲਾਭ ਹੋਵੇਗਾ ਅਤੇ ਵੀਜ਼ਾ ਅਧਿਕਾਰੀਆਂ ਨੂੰ ਦੂਸਰੇ ਕੇਸ 'ਤੇ ਕੰਮ ਕਰਨ ਦਾ ਸਮਾਂ ਵੀ ਮਿਲ ਸਕੇਗਾ। ਅਜਿਹੇ ਵਿਚ ਸਾਰੇ ਭਾਰਤੀ ਯਾਤਰੀਆਂ ਲਈ ਤੁਰੰਤ ਵੀਜ਼ਾ ਪ੍ਰਕਿਰਿਆ ਹਾਸਲ ਕਰਨ ਦਾ ਰਸਤਾ ਸਾਫ ਹੋ ਗਿਆ ਹੈ।

ਭਾਰਤ ਦੇ ਕਾਰੋਬਾਰੀ, ਸੈਲਾਨੀ ਅਤੇ ਸਿੱਖਿਆ ਖੇਤਰਾਂ ਦੇ ਪ੍ਰਤੀਨਿਧੀਆਂ ਨਾਲ ਇਕ ਪ੍ਰੋਗਰਾਮ ਦੌਰਾਨ ਇਲੈਗਜੈਂਡਰ ਨੇ ਇਹ ਐਲਾਨ ਕੀਤਾ। ਉਨ੍ਹਾਂ ਸਰਕਾਰ ਦੇ ਕਈ ਪਹਿਲੂਆਂ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਵਪਾਰ ਅਤੇ ਭਾਰਤ ਤੋਂ ਕੈਨੇਡਾ ਯਾਤਰਾ ਵੱਧ ਰਹੀ ਹੈ। ਇਸ ਵਿਚ ਭਾਰਤੀ ਕਾਰੋਬਾਰੀਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਲਈ ਤਿੰਨ ਵੀਜ਼ਾ ਐਕਸਪ੍ਰੈੱਸ ਪ੍ਰੋਗਰਾਮ ਵੀ ਸ਼ਾਮਲ ਹਨ। ਭਾਰਤ ਵਿਚ ੧੦ ਵੀਜ਼ਾ ਐਪਲੀਕੇਸ਼ਨ ਸੈਂਟਰ ਖੋਲ੍ਹੇ ਗਏ, ਜਿਹੜੇ ਇਕ ਰਿਕਾਰਡ ਹਨ। ਮਲਟੀਪਲ ਐਂਟਰੀ ਵੀਜ਼ੇ ਦੀ ਫੀਸ ਘਟਾ ਕੇ ੧੦੦ ਕੈਨੇਡੀਅਨ ਡਾਲਰ ਕਰ ਦਿੱਤੀ ਗਈ।

ਸਰਕਾਰ ਦੇ ਇਸ ਕਦਮ ਨਾਲ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਕੈਨੇਡਾ ਵਿਚ ਆ ਕੇ ਕਾਰੋਬਾਰ ਕਰਨ, ਸਿੱਖਣ ਅਤੇ ਦੇਸ਼ ਦੇ ਸੈਰਸਪਾਟਾ ਖੇਤਰ ਵਿਚ ਯੋਗਦਾਨ ਕਰਨ ਦਾ ਤੇਜ਼ ਅਤੇ ਆਸਾਨ ਬਦਲ ਮਿਲਿਆ ਹੈ। ਕੈਨ ਪਲੱਸ ਦੇ ਪਾਤਰ ਬਿਨੈਕਾਰਾਂ ਨੂੰ ਵੀਜ਼ੇ ਲਈ ਐਪਲੀਕੇਸ਼ਨ ਲਗਾਉਂਦੇ ਹੋਏ ਵਾਧੂ ਦਸਤਾਵੇਜ਼ ਨਹੀਂ ਦੇਣੇ ਪੈਣਗੇ। ਇਸ ਪ੍ਰੋਗਰਾਮ ਨਾਲ ਭਾਰਤੀਆਂ ਲਈ ਕੈਨੇਡਾ ਜਾ ਕੇ ਕਾਰੋਬਾਰ ਕਰਨਾ ਅਤੇ ਦੋਸਤਾਂ ਨਾਲ ਮਿਲਣਾ ਆਸਾਨ ਹੋ ਜਾਵੇਗਾ। ਇਲੈਕਜ਼ੈਂਡਰ ਨੇ ਕਿਹਾ ਕਿ ਅਸੀਂ ਉਨ੍ਹਾਂ ਭਾਰਤੀਆਂ ਦੀ ਯਾਤਰਾ ਅਤੇ ਵਪਾਰ ਨੂੰ ਸੁਵਿਧਾਜਨਕ ਬਣਾਉਣ ਲਈ ਵਚਨਬੱਧ ਹਾਂ ਜਿਹੜੇ ਅਰਥਵਿਵਸਥਾ 'ਚ ਯੋਗਦਾਨ ਕਰਦੇ ਹਨ।

ਜ਼ਿਕਰਯੋਗ ਹੈ ਕਿ ਯਾਤਰਾ ਕਰਨ ਵਾਲੇ ੧੦ ਚੋਟੀ ਦੇ ਵਿਦੇਸ਼ੀ ਸੈਲਾਨੀਆਂ ਵਿਚ ਭਾਰਤੀ ਵੀ ਸ਼ਾਮਲ ਹਨ। ੨੦੧੩ ਵਿਚ ਭਾਰਤੀ ਨਾਗਰਿਕਾਂ ਨੂੰ ੧,੩੦,੦੦ ਤੋਂ ਵੀ ਵੱਧ ਸੈਲਾਨੀ ਵੀਜ਼ਾ ਜਾਰੀ ਕੀਤਾ ਗਿਆ ਅਤੇ ਲਗਭਗ ੧੪,੦੦੦ ਭਾਰਤੀਆਂ ਨੂੰ ਜਨਵਰੀ ਤੋਂ ਜੂਨ ੨੦੧੪ ਵਿਚ ਵਿਦਿਆਰਥੀ ਪਰਮਿਟ ਜਾਰੀ ਕੀਤੇ ਗਏ। ਸੈਲਾਨੀ ਵੀਜ਼ੇ 'ਚ ਲਗਭਗ ੯੫ ਫੀਸਦੀ ਭਾਰਤੀਆਂ ਨੂੰ ਮਲਟੀਪਲ ਐੈਂਟਰੀ ਵੀਜ਼ੇ ਜਾਰੀ ਹੋਏ। ਇਸ ਨੂੰ ਪਾਉਣ ਤੋਂ ਬਾਅਦ ਯਾਤਰੀਆਂ ਨੂੰ ੧੦ ਸਾਲ ਤਕ ਕਈ ਵਾਰ ਕੈਨੇਡਾ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ।

Tags: ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ


© 2018 satsamundropaar.com
Developed & Hosted by Arash Info Corporation