HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਹੁਣ ਕੈਨੇਡਾ 'ਚ ਕੰਮ ਕਰਨਾ ਤੇ ਵਸਣਾ ਹੋਇਆ ਸੌਖਾ


Date: Aug 10, 2014

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲਿਆਂ ਲਈ ਵੱਡੀ ਖ਼ਬਰ ਹੈ, ਕਿਉਂਕਿ ਉੱਥੇ ਦੀ ਸਰਕਾਰ ਇਮੀਗ੍ਰੇਸ਼ਨ ਨਿਯਮਾਂ 'ਚ ਕੁਝ ਅਜਿਹੇ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਉੱਥੇ ਵਸਣਾ ਆਸਾਨ ਹੋਵੇਗਾ। ਇਸ ਲਈ ਹੁਣ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਇਕ ਆਰਥਿਕ ਅਖ਼ਬਾਰ ਨੇ ਇਹ ਖ਼ਬਰ ਦਿੱਤੀ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਕਜੇਂਡਰ ਨੇ ਕਿਹਾ ਹੈ ਕਿ ਕਿਸੇ ਖਾਸ ਪੇਸ਼ੇ 'ਚ ਮਾਹਰ ਲੋਕਾਂ ਨੂੰ ਉਨ੍ਹਾਂ ਦੇ ਦੇਸ਼ 'ਚ ਮਹਿਜ ੬ ਮਹੀਨਿਆਂ 'ਚ ਇਮੀਗ੍ਰੇਸ਼ਨ ਮਿਲ ਜਾਵੇਗਾ ਅਤੇ ਉੱਥੇ ਰਹਿਣ ਦਾ ਅਧਿਕਾਰ ਵੀ ਮਿਲ ਜਾਵੇਗਾ। ਪਹਿਲੇ ਇਸ 'ਚ ਕਾਫੀ ਸਾਲ ਲੱਗ ਜਾਂਦੇ ਸਨ। ਕੈਨੇਡਾ ਦੇ ਮੰਤਰੀ ਨੇ ਕਿਹਾ ਹੈ ਕਿ ਇਸ ਦਿਸ਼ਾਂ 'ਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ ਤਾਂ ਕਿ ਕੈਨੇਡਾ 'ਚ ਕੰਮ ਕਰਨ ਦੇ ਇਛੁੱਕ ਲੋਕਾਂ ਨੂੰ ਉੱਥੇ ਆਉਣ 'ਚ ਕੋਈ ਪਰੇਸ਼ਾਨੀ ਨਾ ਹੋਵੇ।

ਇਹ ਵਿਵਸਥਾ ਜਨਵਰੀ ੨੦੧੫ ਤੋਂ ਲਾਗੂ ਹੋਵੇਗੀ। ਇਸ ਦੇ ਅਧੀਨ ਡਿਗਰੀ ਪ੍ਰਾਪਤ ਅਤੇ ਹੋਰ ਤਰ੍ਹਾਂ ਦੀ ਯੋਗਤਾ ਰੱਖਣ ਵਾਲਿਆਂ ਨੂੰ ਜ਼ਿਆਦਾ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇ। ਇਸ ਲਈ ਕੈਨੇਡਾ ਸਰਕਾਰ ਐਕਸਪ੍ਰੈੱਸ ਐਂਟਰੀ ਸਿਸਟਮ ਲਾਗੂ ਕਰਨ ਜਾ ਰਹੀ ਹੈ। ਇਹ ਆਸਟ੍ਰੇਲੀਆ ਦੇ ਸਕਿੱਲ ਦੇ ਆਧਾਰ 'ਤੇ ਅਤੇ ਨਿਊਂਜ਼ੀਲੈਂਡ ਦੇ ਪੁਆਇੰਟ ਸਿਸਟਮ ਦੀ ਤਰ੍ਹਾਂ ਹੀ ਹੈ।ਐਕਸਪ੍ਰੈੱਸ ਐਂਟਰੀ ਲਈ ਬਿਨੈਕਾਰ ਨੂੰ ਕੈਨੇਡਾ ਸਰਕਾਰ ਨੂੰ ਇਕ ਐਕਸਪ੍ਰੈਸ਼ਨ ਆਫ ਇੰਟਰੇਸਟ ਜਮਾ ਕਰਵਾਉਣਾ ਹੋਵੇਗਾ। ਇਸ 'ਚ ਉਨ੍ਹਾਂ ਦਾ ਰਜ਼ਿਊਮ ਅਤੇ ਹੋਰ ਵੇਰਵੇ ਭਰੇ ਹੋਣਗੋ। ਇਸ ਨੂੰ ਇਕ ਡਾਟਾਬੇਸ 'ਚ ਪਾ ਦਿੱਤਾ ਜਾਵੇਗਾ। ਕੈਨੇਡਾ ਦੀਆਂ ਕੰਪਨੀਆਂ ਜਾਂ ਰੋਜ਼ਗਾਰ ਦੇਣ ਵਾਲੇ ਹੋਰ ਲੋਕ ਉਸ ਤੋਂ ਆਪਣੀ ਪਸੰਦ ਦੇ ਭਾਰਤੀਆਂ ਨੂੰ ਉੱਥੇ ਬੁਲਾ ਲੈਣਗੇ। ਅਜਿਹੇ ਲੋਕਾਂ ਨੂੰ ਜਲਦ ਹੀ ਵੀਜ਼ਾ ਮਿਲ ਜਾਵੇਗਾ ਅਤੇ ਉਹ ਉੱਥੇ ਆ ਸਕਣਗੇ।

ਕੈਨੇਡਾ 'ਚ ਹਰ ਸਾਲ ੫,੦੦੦ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਮੈਡੀਕਲ ਡਿਗਰੀ ਪ੍ਰਾਪਤ ਕੀਤੀ ਹੋਵੇ। ਇਨ੍ਹਾਂ ਹੀ ਨਹੀਂ, ਉੱਥੇ ਦੀ ਯੂਨਿਵਰਸਿਟੀ ਤੋਂ ਪੀ. ਐੱਚ. ਡੀ. ਕਰਨ ਦੀ ਚਾਹਤ ਰੱਖਣ ਵਾਲਿਆਂ ਨੂੰ ਵੀਜ਼ੇ ਦਿੱਤੇ ਜਾਂਦੇ ਹਨ। ੨੦੧੩ 'ਚ ੩੩,੦੦੦ ਭਾਰਤੀ ਕੈਨੇਡਾ 'ਚ ਵੱਸ ਗਏ। ਇਨ੍ਹਾਂ 'ਚੋਂ ੫੫ ਫੀਸਦੀ ਬਿਜਨੈੱਸ ਅਤੇ ਇਕੋਨਾਮਿਕ ਕੈਟਗਰੀ 'ਚ ਸਨ। ਬਾਕੀ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਸਨ।ਕੈਨੇਡਾ 'ਚ ਹਰ ਸਾਲ ੧੨,੦੦੦ ਲੋਕਾਂ ਨੂੰ ਪਰਮਿਟ ਵੀਜ਼ਾ ਦਿੱਤਾ ਜਾਂਦਾ ਹੈ, ਉਹ ਜੀਵਨ ਭਰ ਉੱਥੇ ਰਹਿ ਸਕਦੇ ਹਨ। ਅਜਿਹੇ ਲੋਕਾਂ ਲਈ ਸ਼ਰਤ ਹੈ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ੧੨ ਮਹੀਨੇ ਕੋਈ ਪੇਸ਼ੇਵਰ ਕੰਮ ਕੀਤਾ ਹੋਵੇ।

Tags: ਹੁਣ ਕੈਨੇਡਾ 'ਚ ਕੰਮ ਕਰਨਾ ਤੇ ਵਸਣਾ ਹੋਇਆ ਸੌਖਾ