HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਅਮਰੀਕਾ, ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ


Date: Jul 07, 2014

ਵਾਸ਼ਿੰਗਟਨ—ਭਾਰਤੀਆਂ ਵਿਚ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਕੇ ਵਸਣ ਦਾ ਅਜਿਹਾ ਚਸਕਾ ਹੁੰਦਾ ਹੈ ਕਿ ਉਹ ਇਸ ਦੇ ਲਈ ਆਪਣੇ ਪਰਿਵਾਰ, ਦੇਸ਼ ਅਤੇ ਇਥੋਂ ਤੱਕ ਕੀ ਆਪਣੀ ਪੜ੍ਹਾਈ-ਲਿਖਾਈ ਛੱਡਣ ਨੂੰ ਤਿਆਰ ਰਹਿੰਦੇ ਹਨ। ਭਾਰਤ ਵਿਚ ਔਖੇ-ਸੌਖੇ ਹੋ ਕੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪਿਜ਼ਾ ਵੇਚਣ ਦਾ ਕੰਮ ਵੀ ਬੜੀ ਸ਼ਾਨ ਨਾਲ ਕਰਦੇ ਹਨ। ਜੀ ਹਾਂ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਈ ਪ੍ਰਵਾਸੀ ਡਾਕਟਰ ਪਿਜ਼ਾ ਵੇਚਣ ਲਈ ਮਜ਼ਬੂਰ ਹਨ। ਅਸਲ ਵਿਚ 'ਰੈਜੀਡੈਂਸੀ ਪੋਜੀਸ਼ਨ' ਦੀ ਕਮੀ ਦੇ ਕਾਰਨ ਵਿਦੇਸ਼ਾਂ ਤੋਂ ਪੜ੍ਹ ਕੇ ਆਏ ਡਾਕਟਰਾਂ ਨੂੰ ਉੱਥੇ ਗੁਜ਼ਾਰਾ ਕਰਨ ਦੇ ਲਈ ਇਹ ਕੰਮ ਕਰਨਾ ਪੈਂਦਾ ਹੈ। ਇਸ ਵਿਚ ਪਿਜ਼ਾ ਪਹੁੰਚਾਉਣ ਤੋਂ ਲੈ ਕੇ ਕੈਬ ਦੀ ਡਰਾਈਵਰੀ ਤੱਕ ਸ਼ਾਮਲ ਹੈ ਅਤੇ ਇਹ ਡਾਕਟਰ ਡਾਕਟਰੀ ਸੇਵਾਵਾਂ ਨਾ ਦੇ ਕੇ ਵਿਦੇਸ਼ਾਂ ਵਿਚ ਪਿਜ਼ੇ ਵੇਚ ਰਹੇ ਹਨ।

ਇਸ ਗੱਲ ਦਾ ਖੁਲਾਸਾ ਇਕ ਅਧਿਐਨ ਤੋਂ ਹੋਇਆ ਹੈ। ਗ੍ਰੈਜੂਏਸ਼ਨ ਮੈਡੀਕਲ ਟਰੇਨਿੰਗ ਦੇ ਅਧੀਨ ਕਿਸੇ ਨੂੰ ਵੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸੀਨੀਅਰ ਡਾਕਟਰ ਦੇ ਅਧੀਨ ਦੋ ਤੋਂ ਪੰਜ ਸਾਲਾਂ ਤੱਕ ਕੰਮ ਕਰਕੇ ਡਾਕਟਰੀ ਦੀ ਡਿਗਰੀ ਲੈਣੀ ਪੈਂਦੀ ਹੈ ਅਤੇ ਇਹ ਰਿਹਾਇਸ਼ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਹੈ।ਕੈਨੇਡਾ ਦੇ ਸੈਂਟ ਮਾਈਕੇਲਸ ਹਸਪਤਾਲ ਵਿਚ ਅਧਿਐਨਕਰਤਾ ਅਤੇ ਪਰਿਵਾਰਕ ਮਾਮਲਿਆਂ ਦੀ ਡਾਕਟਰ ਆਇਸ਼ਾ ਲੋਫਟਰ ਨੇ ਕਿਹਾ ਕਿ ਕੈਨੇਡਾ ਵਿਚ ਰਹਿ ਰਹੇ ਕਰੀਬ ੫੫ ਫੀਸਦੀ ਮੈਡੀਕਲ ਗ੍ਰੈਜੂਏਟ ਡਾਕਟਰੀ ਦਾ ਕੰਮ ਕਰ ਰਹੇ ਹਨ। ਆਇਸ਼ਾ ਨੇ ਹੀ ਕੌਮਾਂਤਰੀ ਗ੍ਰੈਜੂਏਟਾਂ 'ਤੇ ਆਪਣੀ ਅਧਿਐਨ ਕੀਤਾ ਹੈ।

ਸਾਲ ੨੦੧੧ ਵਿਚ ਕੈਨੇਡਾ ਦੇ ਓਨਟਾਰੀਓ ਵਿਚ ੧੮੦੦ ਐਪਲੀਕੈਂਟਾਂ 'ਚੋਂ ੧੯੧ ਹੀ ਰਿਹਾਇਸ਼ ਪ੍ਰਾਪਤ ਕਰ ਸਕੇ ਹਨ। ਉਸ ਸਾਲ ਵਿਦੇਸ਼ ਵਿਚ ਡਾਕਟਰੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਕੈਨੇਡੀਆਈਆਂ ਦੇ ਲਈ ਸਫਲਤਾ ਦਰ ਕਰੀਬ ੨੦ ਫੀਸਦੀ ਰਹੀ ਜਦੋਂ ਕਿ ਇਮੀਗ੍ਰੈਂਟਾਂ ਲਈ ਇਹ ਦਰ ਸਿਰਫ ੬ ਫੀਸਦੀ ਸੀ।

Tags: ਅਮਰੀਕਾ ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ


© 2018 satsamundropaar.com
Developed & Hosted by Arash Info Corporation