HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ


Date: Jul 07, 2014

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ 'ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ ਹੁਣ ਪਹਿਲਾਂ ਦੇ ਚਾਰ ਸਾਲਾਂ ਦੀ ਬਜਾਏ ਸਿਰਫ਼ ਦੋ ਸਾਲਾਂ ਦਾ ਵਰਕ ਪਰਮਿਟ ਜਾਰੀ ਕੀਤਾ ਜਾਏਗਾ ਤੇ ਉਹ ਉਦੋਂ ਤੱਕ ਹੀ ਕੈਨੇਡਾ ਵਿੱਚ ਰਹਿ ਸਕਣਗੇ। ਸਰਕਾਰ ਵੱਲੋਂ ਵਪਾਰਕ ਅਦਾਰਿਆਂ ਦੀ ਇਸ ਬਾਰੇ ਜਾਂਚ ਲਗਾਤਾਰ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਇੰਨਾਂ ਕਾਮਿਆਂ ਦੀ ਫੀਸ ਵੀ ਵਧਾ ਦਿੱਤੀ ਗਈ ਹੈ। ਮੰਤਰੀਆਂ ਨੇ ਦੱਸਿਆ ਕਿ ਕੁਝ ਵਪਾਰਕ ਘਰਾਣਿਆਂ ਵੱਲੋਂ ਇਸ ਸਹੂਲਤ ਦੀ ਉਲੰਘਣਾ ਕੀਤੇ ਜਾਣ ਕਾਰਨ ਅਜਿਹਾ ਕੀਤਾ ਗਿਆ ਹੈ ਅਤੇ ਕਾਮਿਆਂ ਦੇ ਸ਼ੋਸ਼ਣ 'ਤੇ ਵੀ ਨੱਥ ਪਾਉਣ ਦਾ ਯਤਨ ਕੀਤਾ ਗਿਆ ਹੈ।

Tags: ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266