HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਕੈਨੇਡਾ ਨੇ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲੱਗੀ ਰੋਕ ਹਟਾਈ


Date: Jul 07, 2014

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਫੂਡ ਸੈਕਟਰ ਵਿਚ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲਗਾਈ ਰੋਕ ਹਟਾ ਲਈ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਰੁਜ਼ਗਾਰ ਮੰਤਰੀ ਜੈਸਨ ਕੈਨੀ ਨੇ ਫੂਡ ਸੈਕਟਰ ਵਿਚ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ।

ਵਿਕਟੋਰੀਆ ਵਿਚ ਮੈਕਡੋਨਲਡ ਦੇ ਰੈਸਟੋਰੈਂਟ ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿਚ ਕਥਿਤ ਬੇਨਿਯਮੀਆਂ ਦਾ ਖੁਲਾਸਾ ਹੋਣ ਮਗਰੋਂ ਇਹ ਪ੍ਰੋਗਰਾਮ ਵਿਵਾਦਾਂ ਵਿਚ ਘਿਰ ਗਿਆ ਸੀ । ਹੁਣ ਨਵੀਆਂ ਤਜ਼ਵੀਜ਼ਾਂ ਕਰਕੇ ਮੰਤਰੀ ਜੇਸਨ ਕੈਨੀ ਨੇ ਰੁਜ਼ਗਾਰ ਦੇਣ ਵਾਲਿਆਂ ਉੱਪਰ ਸ਼ਿਕੰਜ਼ਾ ਕੱਸਿਆ ਹੈ। ਹੁਣ ਬਾਹਰੋਂ ਵਿਦੇਸ਼ੀ ਕਾਮੇ ਮੰਗਵਾਉਣ ਲਈ ਦਿੱਤੀ ਜਾਣ ਵਾਲੀ ਅਰਜ਼ੀ ਦੇ ਨਾਲ ਇਕ ਹਜ਼ਾਰ ਡਾਲਰ ਫੀਸ ਵਸੂਲੀ ਜਾਵੇਗੀ। ਇਸ ਤੋਂ ਇਲਾਵਾ ਤਨਖ਼ਾਹ ਦੇਣ ਦੇ ਮਾਮਲੇ ਵਿਚ ਰੁਜ਼ਗਾਰਦਾਤਾ ਕਾਮਿਆਂ ਦਾ ਸ਼ੋਸ਼ਣ ਨਹੀਂ ਕਰ ਸਕਣਗੇ । ਇਸ ਪ੍ਰੋਗਰਾਮ ਦਾ ਨਜ਼ਾਇਜ਼ ਲਾਹਾ ਉਠਾਉਣ ਵਾਲਿਆਂ ਨੂੰ ਹੁਣ ਇਕ ਲੱਖ ਡਾਲਰ ਜ਼ੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਹੈ । ਰੁਜ਼ਗਾਰ ਮੰਤਰੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਕੰਮ ਦੇਣ ਮੌਕੇ ਕੈਨੇਡੀਅਨਾਂ ਨੂੰ ਹੀ ਪਹਿਲ ਦੇਣੀ ਹੋਵੇਗੀ ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵਰਕ ਪਰਮਿਟ 'ਤੇ ਹਰ ਸਾਲ ਹਜ਼ਾਰਾਂ ਵਿਦੇਸ਼ੀ ਕਾਮੇ ਆਉਂਦੇ ਹਨ । ਫੂਡ ਸੈਕਟਰ ਵਿਚ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਆਰਜ਼ੀ ਤੌਰ 'ਤੇ ਰੋਕ ਲਗਾਏ ਜਾਣ ਦਾ ਅਸਰ ਸਬੰਧਤ ਕਾਰੋਬਾਰਾਂ ਤੋਂ ਇਲਾਵਾ ਇੰਮੀਗਰੇਸ਼ਨ ਦਾ ਕੰਮ ਕਰਨ ਵਾਲੇ ਏਜੰਟਾਂ ਅਤੇ ਸਲਾਹਕਾਰਾਂ 'ਤੇ ਵੀ ਪੈ ਰਿਹਾ ਸੀ।

Tags: ਕੈਨੇਡਾ ਨੇ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲੱਗੀ ਰੋਕ ਹਟਾਈ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266