HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ


Date: Jul 07, 2014

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ।

ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ।

ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ਸੇਵਾਵਾਂ ਜਾਂ ਆਰਮਡ ਫੋਰਸਾਂ ਵਿਚ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਇਸ ਕੰਮ ਵਿਚ ਲਗਾਤਾਰ ਲੱਗੇ ਰਹਿਣਾ ਹੋਵੇਗਾ ਜਾਂ ਵਿਆਹ ਜਾਂ ਕਿਸੇ ਰਿਸ਼ਤੇਦਾਰ ਨਾਲ ਰਹਿਣ ਵਾਲੇ ਨੂੰ ਵੀ ਇਨ੍ਹਾਂ ਸ਼ਰਤਾਂ ਦੇ ਅਧੀਨ ਹੀ ਨਾਗਰਿਕਤਾ ਮਿਲੇਗੀ।

ਤਬਦੀਲੀਆਂ ਦੇ ਨਾਲ ਉਮਰ ਭਰ ਹੋਂਦ, ਭਾਸ਼ਾ ਅਤੇ ਜਾਣਕਾਰੀ ਟੈਸਟ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ। ਸਿਟੀਜ਼ਨਸ਼ਿਪ ਟੈਸਟ ਦੇਣ ਵਾਲੇ ਦੀ ਉਮਰ ੧੬ ਤੋਂ ੫੪ ਸਾਲ ਕਰ ਦਿੱਤੀ ਗਈ ਹੈ। ਨਾਗਰਿਤਾ ਪ੍ਰਾਪਤ ਕਰਨ ਦੇ ਲਈ ਐਪਲੀਕੇਸ਼ਨ ਫੀਸ ਵੀ ਹੁਣ ੧੦੦ ਤੋਂ ੩੦੦ ਡਾਲਰ ਕਰ ਦਿੱਤੀ ਗਈ ਹੈ।

Tags: ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ