HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ


Date: May 22, 2014

ਕੈਨੇਡਾ (ਸ.ਸ.ਪਾਰ ਬਿਉਰੋ) ਆਰਥਿਕ ਆਧਾਰ ਤੇ ਕੈਨੇਡਾ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਰਹੇਗਾ ਪਰ ਹੁਣ ਇਸਨੂੰ 'ਐਕਸਪ੍ਰੈਸ ਐਂਟਰੀ' ਵੀਜ਼ਾ ਆਖਿਆ ਜਾਵੇਗਾ।ਇਹ ਨਵਾਂ ਵੀਜ਼ਾ ਜਨਵਰੀ ੨੦੧੫ ਤੋਂ ਆਰੰਭ ਹੋਵੇਗਾ।ਇਸ ਰਾਹੀਂ ਕਾਮਿਆਂ ਦੀਆਂ ਖੇਤਰੀ ਕਮੀਆਂ ਨਾਲ ਸਿੰਜਿਆ ਜਾਵੇਗਾ। ਇਹ ਵੀਜ਼ਾ ਲੈਣ ਵਾਲੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਕੋਲ ਕੈਨੇਡਾ ਦੇ ਕਿਸੇ ਕਾਰੋਬਾਰੀ ਅਦਾਰੇ ਦਫਤਰ ਜਾਂ ਕਿਸੇ ਉੱਦਮੀ ਤੋਂ ਨੋਕਰੀ ਲਈ ਪੇਸ਼ਕਸ਼ ਮਿਲੀ ਹੋਵੇਗੀ ਜਾਂ ਉਹ ਸੂਬਾਈ ਨਾਮਜ਼ਦ ਹੋਣਾ ਚਾਹੀਦਾ ਹੈ ਅਜਿਹੇ ਵਿਅਕਤੀਆਂ ਨੂੰ ਤੁਰੰਤ ਪੀ ਆਰ ਲਈ ਸੱਦਿਆ ਜਾਵੇਗਾ। ਉਪੋਕਤ ਐਲਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼੍ਰੀ ਕ੍ਰਿਸ ਅਲੈਗਜੈਂਡਰ ਨੇ ਕੀਤਾ।ਉਨ੍ਹਾਂ ਇਹ ਵੀ ਆਖਿਆ ਕਿ ਇਸਦੇ ਮੁਕਾਬਲੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੇਵਲ ਖਾਲ਼ੀ ਅਸਾਮੀਆਂ ਨੂੰ ਪੂਰਾ ਕਰਨ ਲਈ ਹੈ, ਜਿਹੜੀਆਂ ਕੇਵਲ ਕਿਸੇ ਹੁਨਰਮੰਦ ਕਾਮੇ ਦੀ ਘਾਟ ਕਰਕੇ ਖਾਲੀ ਪਈਆਂ ਹਨ।ਐਕਸਪ੍ਰੈਸ ਐਂਟਰੀ ਵੀਜ਼ੇ ਰਾਹੀ ਹੁਣ ਹੁਨਰਮੰਦ ਪ੍ਰਵਾਸੀ ਕਾਮੇ ਕੈਨੇਡਾ ਆ ਸਕਣਗੇ ਜਿਸ ਰਾਹੀਂ ਉਹ ਅਸਾਮੀਆਂ ਵੀ ਪੂਰੀਆਂ ਕੀਤੀਆਂ ਜਾ ਸਕਣਗੀਆਂ ਜਿਨ੍ਹਾਂ ਲਈ ਕੋਈ ਕਾਮਾ ਕੈਨੇਡਾ ਵਿੱਚ ਨਹੀਂ ਮਿਲ ਰਿਹਾ।ਇਸ ਪ੍ਰੋਗਰਾਮ ਰਾਹੀ ਕੇਵਲ ਵਧੀਆ ਅਤੇ ਯੋਗ ਉਮੀਦਵਾਰ ਹੀ ਕੈਨੇਡਾ ਆਉਣ 'ਚ ਸਫਲ ਹੋ ਸਕਣਗੇ ਨਾ ਕਿ ਜਿਸਦੀ ਵੀਜ਼ਾ ਅਰਜ਼ੀ ਆ ਗਈ, ਉਹੀ ਕੈਨੇਡਾ ਆ ਗਿਆ।ਯੋਗ ਉਮਦਿਵਾਰਾਂ ਦੀ ਅਰਜ਼ੀ ਤੇ ਵੱਧ ਤੋਂ ਵੱਧ ੬ ਮਹੀਨੇ 'ਚ ਜਾਂ ਉਸ ਤੋਂ ਵੀ ਘੱਟ ਸਮੇਂ ਵਿਚ ਕਾਰਵਾਈ ਹੋਇਆ ਕਰੇਗੀ ਅਤੇ ਉਸਨੂੰ ਕੈਨੇਡਾ ਆਉਣ ਦਾ ਸੱਦਾ ਮਿਲ ਜਾਇਆ ਕਰੇਗਾ।ਇਹ ਐਕਸਪ੍ਰੇਸ ਐਂਟਰੀ ਵੀਜ਼ਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ,ਬਫੈਡਰਲ ਸਕਿਲਡ ਵਰਕਰ ਟਰੇਡਰ ਪ੍ਰੌਗਰਾਮ, ਕੈਨੇਡੀaਨ ਐਕਸਪੀਰੀਐਂਸ ਕਲਾਸ ਅਤੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਤੇ ਲਾਗੂ ਹੋਵੇਗਾ। ਕੈਨੇਡਾ ਲਈ ਆਰਥਿਕ ਪ੍ਰਵਾਸੀਆਂ ਨੂੰ ਚੁਣਨ ਵਿੱਚ ਸਰਕਾਰ ਨੂੰ ਸਲਾਹ ਦੇਣ ਵਿੱਚ ਕਾਰੋਬਾਰੀ ਅਦਾਰੇ ਵੱਡੀ ਭੁਮਿਕਾ ਨਿਭਾ ਸਕਣਗੇ।ਸ਼੍ਰੀ ਕ੍ਰਿਸ ਐਲਗਜੈਂਡਰ ਨੇ ਕਿਹਾ ਕਿ ਸਾਲ ੨੦੧੪ ਦੋਰਾਨ ਇੰਮੀਗ੍ਰੇਸ਼ਨ ਵਿਭਾਗ ਸੂਬਾਈ ਅਤੇ ਸੰਘੀ ਖੇਤਰ ਦੀਆਂ ਸਰਕਾਰਾਂ ਨਾਲ ਕਕਰੇਗਾ ਤੇ ਇਸ ਨਵੀਂ ਪ੍ਰਣਾਲੀ ਬਾਰੇ ਲੋੜੀਦੀ ਜਾਣਕਾਰੀ ਦਿੱਤੀ ਜਾਵੇਗੀ। ਅਗਲੇ ਦੋ ਸਾਲਾਂ ਵਿੱਚ ਆਰਥਿਕ ਕਾਰਜ ਯੋਜਨਾ ਅਧੀਨ ਇਕ ਕਰੋੜ ੪੦ ਲੱਖ ਡਾਲਰ ਨਿਵੇਸ਼ ਕੀਤੇ ਜਾਣੇ ਹਨ।ਇਹ ਨਵੇਂ ਐਕਸਪ੍ਰੈਸ ਐਂਟਰੀ ਵੀਜ਼ਾ ਸਕੀਮ ਨੂੰ ਸਫਲ ਬਣਾਉਣ ਲਈ ੪੭ ਲੱਖ ਡਾਲਰ ਵੱਖਰੇ ਖਰਚ ਕੀਤੇ ਜਾਣਗੇ।ਇਸ ਨਾਲ ਕੈਨੇਡਾ ਦੇ ਜੌਬ ਬੈਂਕ ਵਿੱਚ ਸੁਧਾਰ ਆਵੇਗਾ ਅਤੇ ਕਾਰੋਬਾਰੀ ਆਪਣੀ ਮਰਜ਼ੀ ਮੁਤਾਬਕ ਐਕਸਪ੍ਰੈਸ ਐਂਟਰੀ ਨਾਲ ਉਮੀਦਵਾਰ ਚੁਣ ਸਕਣਗੇ।ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਨੇ ਇੰਮੀਗਰੇਸ਼ਨ ਨੀਤੀਆਂ ਦਾ ਅਧਾਰ ਆਰਥਿਕ ਬਣਾਉਣ ਦਾ ਯਤਨ ਕੀਤਾ ਹੈ। ੧੪ ਅਪ੍ਰੈਲ ਨੂੰ ਕੈਨੇਡਾ ਦੇ ਇੰਮੀਗਰੇਸ਼ਨ ਸ੍ਰੀ ਕ੍ਰਿਸ ਅਲੈਗਜੈਂਡਰ ਨੇ ਬਰਾੜ ਸਵੀਟਸ ਬਰੈਂਪਟਨ ਵਿਖੇ ਗਿਣਵੇਂ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਲ ੨੦੧੩ 'ਚ ੧ ਲੱਖ ੩੦ ਹਜ਼ਾਰ ਤੋਂ ਵੱਧ ਵਿਜ਼ਟਰ ਵੀਜੇ ਜਾਰੀ ਕੀਤੇ ਗਏ ਅਤੇ ੧੪ ਹਜ਼ਾਰ ਦੇ ਕਰੀਬ ਨਵੇਂ ਵਿਦਿਆਰਥੀ ਕੈਨੇਡਾ ਆਏ ਅਤੇ ੩੩ ਹਜ਼ਾਰ ਤੋ ਵੱਧ ਪ੍ਰਵਾਸੀ ਭਾਰਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜੀਡੈਂਸੀ ਦਿੱਤੀ ਗਈ ਜੋ ਕਿ ਸਾਲ ੨੦੦੮ ਦੇ ਮੁਕਾਬਲੇ ੧੭ ਫੀਸਦੀ ਵੱਧ ਹੈ। ਉਨ੍ਹਾਂ ਇਹ ਗੱਲ ਮੰਨੀ ਕਿ ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਕੈਨੇਡਾ ਨੂੰ ਭਾਰਤ ਤੋਂ ਆਉਣ ਵਾਲੇ ਭਾਰਤੋਆਂ ਕਰਕੇ ਕੈਨੇਡਾ ਦੀ ਅਰਥ ਵਿਵਸਥਾ ਤੇ ਨਿਰਮਾਣ ਵਿਚ ਬਹੁਤ ਮਦਦ ਮਿਲੀ ਹੈ।ਇੰਮੀਗਰਸ਼ਨ ਮੰਤਰੀ ਨੇ ਇਹ ਵੀ ਦੱਸਿਆ ਕਿ ਜੁਲਾਈ ੨੦੧੧ ਤੋਂ ਮਲਟੀਪਲ ਐਂਟਰੀ ਵੀਜ਼ਾ ਸ਼ੁਰੂ ਕੀਤਾ ਗਿਆ ਹੈ ਜੋ ੫ ਤੋਂ ੧੦ ਸਾਲਾਂ ਦਾ ਲੱਗ ਸਕਦਾ ਹੈ। ਮਾਪਿਆਂ ਦੇ ਦਾਦੇ ਦਾਦੀਆਂ, ਨਾਨੇ-ਨਾਨੀਆਂ ਲਈ ਸੁਪਰ ਵੀਜ਼ਾ ਬਹੁਤ ਹੀ ਸਫਲ ਹੋਇਆ ਹੈ ਅਤੇ ਫਰਵਰੀ ੨੦੧੪ ਤੱਕ ੩੧ ਹਜ਼ਾਰ ਸੁਪਰ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਅਤੇ ੯੭ ਫੀਸਦੀ ਸੁਪਰ ਵੀਜ਼ੇ ਦੀਆਂ ਅਰਜੀਆਂ ਪ੍ਰਵਾਨ ਕੀਤੀਆਂ ਗਈਆਂ ਹਨ।ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੁਪਰ ਵੀਜ਼ੇ ਵਿੱਚ ਕੋਈ ਤਬਦੀਲੀ ਨਹੀ ਕੀਤੀ ਜਾ ਰਹੀ ਨਾ ਹੀ ਇਸਨੂੰ ਬੰਦ ਕੀਤਾ ਜਾ ਰਿਹਾ ਹੈ ਸਗੋਂ ਪਹਿਲਾਂ ਵਾਗ ਹੀ ਜਾਰੀ ਰਹੇਗਾ।ਉਨਾਂ੍ਹ ਇਹ ਵੀ ਦੱਸਿਆ ਕਿ ਪਿਛਲੇ ੨ ਸਾਲਾਂ ਦੋਰਾਨ ੫੦ ਹਜ਼ਾਰ ਤੋਂ ਵੱਧ ਮਾਪਿਆਂ,ਦਾਦਿਆਂ-ਬਾਬਿਆਂ ਦਾ ਕੈਨੇਡਾ 'ਚ ਸਵਾਗਤ ਕੀਤਾ ਗਿਆ ਹੈ ਅਤੇ ਅਗਲੇ ਸਾਲ ਹੋਰ ੨੦ ਹਜ਼ਾਰ ਮਾਪੇ ਕੈਨੇਡਾ ਆਉਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤੀਆਂ ਲਈ ਕੈਨੇਡਾ ਹਮੇਸ਼ਾ ਖਿੱਛ ਦਾ ਕੇਂਦਰ ਬਣਿਆ ਰਿਹਾ ਹੈ।ਇਸ ਮੋਕੇ ਤੇ ਐਮ ਪੀ ਪਰਮ ਗਿੱਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Tags: ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ