HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੈਨੇਡੀਅਨ ਸੂਬੇ ਕਿਊਬੇਕ ਨੇ ਪ੍ਰਵਾਸੀਆ ਲਈ ਬੂਹੇ ਖੋਲ੍ਹੇ


Date: May 22, 2014

ਕਿਊਬੇਕ (ਸ.ਸ.ਪਾਰ ਬਿਉਰੋ) ਕੈਨੇਡੀਅਨ ਸੂਬੇ ਕਿਊਬੇਕ ਨੇ ਪ੍ਰਵਾਸੀਆਂ ਲਈ ਆਪਣੇ ਬੂਹੇ ਖੋਲ੍ਹ ਦਿੱਤੇ ਹਨ।ਇਸ ਸੂਬੇ 'ਚ ਇਮੀਗ੍ਰੇਸ਼ਨ ਦੀਆਂ ਤਿੰਨ ਹਰਮਨ ਪਿਆਰੀਆਂ ਸਟ੍ਰੀਮਜ਼ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਨਾਂ੍ਹ ਵਿੱਚੋ ਇੱਕ ਨਿਵੇਸ਼ਕਾਂ ਤੇ ਉਦਮੀਆਂ ਲਈ ਵੀ ਖੁੱਲੀ ਹੈ। ਕਿਊਬੇਕ ਸੂਬਾ ਫਰੈਂਚ ਭਾਸ਼ੀ ਹੈ ਤੇ ਜੇ ਕਿਸੇ ਦੀ ਉੱਥੇ ਜਾ ਕੇ ਸੈਟਲ ਹੋਣ ਦੀ ਦਿਲਚਸਪੀ ਹੈ, ਤਾਂ ਹੁਣ ਇਹ ਸੁਨਹਿਰੀ ਮੋਕਾ ਹੈ। ਤਿੰਨੇ ਇਮੀਗ੍ਰੇਸ਼ਨ ਪੌਗਰਾਮਾਂ ਕਿਊਬੇਕ ਸਕਿੱਲਡ ਵਰਕਰ ਪ੍ਰੋਗਰਾਮ, ਇਨਟਰਵੈਸਟਰ ਪ੍ਰੋਗਰਾਮ ਅਤੇ ਐਂਟਰੀਪ੍ਰਿਯੋਨੋਰ ਪ੍ਰੋਗਰਾਮ ਲਈ ਅਰਜੀਆਂ ਇਸੇ ਵਰ੍ਹੇ ਲਈਆ ਜਾਣੀਆਂ ਹਨ। ਪਹਿਲੀ ਅਪ੍ਰੈਲ, ੨੦੧੪ ਤੋਂ ਕਿਊਬੇਕ ਸਕਿਲਡ ਵਰਕਰ ਪ੍ਰੋਗਰਾਮ ਲਈ ਤਾਂ ਅਰਜ਼ੀਆ ਲੈਣੀਆਂ ਸ਼ੁਰੂ ਕਰ ਦਿੱਤਿਆ ਗਈਆਂ ਹਨ ਤੇ ੩੧ ਮਾਰਚ ੨੦੧੫ ਤੱਕ ਕੁੱਲ ੬੫੦੦ ਅਰਜੀਆਂ ਵਸੂਲ ਕੀਤੀਆਂ ਜਾਣੀਆਂ ਹਨ। ਅਰਜ਼ੀਆਂ ਦੀ ਇਹ ਗਿਣਤੀ ਇਸ ਵਰ੍ਹੇ ਪਹਿਲਾਂ ਨਾਲਂਂੋ ਬਹੁਤ ਹੀ ਘਟਾ ਦਿੱਤੀ ਹੈ।ਕਿਊਬੇਕ ਸਰਕਾਰ ਨੇ ਪਿਛਲੇ ਸਾਲ ਇਸੇ ਪ੍ਰੋਗਰਾਮ ਲਈ ਵੱਧ ਤੋ ਵੱਧ ੨੦,੦੦੦ ਬਿਨੈਕਾਰਾਂ ਲਈ ਸਥਾਨ ਖਾਲੀ ਰੱਖੇ ਸੀ।ਐਤਕੀਂ ਅਰਜੀਆਂ ਦੀ ਘੱਟ ਗਿਣਤੀ ਕਾਰਣ ਬਿਨੈਕਾਰਾਂ ਨੂੰ ਇਸ ਪ੍ਰੋਗਰਾਮ ਦਾ ਲਾਭ ਲੈਣ ਲਈ ਤੁਰੰਤ ਆਪਣੀਆਂ ਅਰਜ਼ੀਆਂ ਦੇਣੀਆਂ ਹੋਣਗੀਆਂ।ਐਤਕੀਂ ਇਸ ਪੌਗਰਾਮ ਲਈ ਅਰਜ਼ੀਆਂ ਦੀ ਗਿਣਤੀ ਹੋਰ ਵੀ ਵੱਧਣ ਦੀ ਸੰਭਾਵਨਾ ਹੈ ਪਰ ਉਨਾਂ੍ਹ 'ਚੋ ਪ੍ਰਵਾਨ ਕੇਵਲ ੬੫੦੦ ਅਰਜ਼ੀਆਂ ਹੀ ਹੋਣਗੀਆਂ ਇਨਵੈਸਟਰ ਪੌਗਰਾਮ ਲਈ ਅਰਜ਼ੀਆਂ ਇਸੇ ਸਾਲ ਕੇਵਲ ੮ ਸੰਤਬਰ ਤਂੋ ਲੈ ਕੇ ੧੯ ਸਤੰਬਰ ਤੱਕ ਹੀ ਲਈਆਂ ਜਾਣਗੀਆਂ। ਬਹੁਤ ਸਾਰੇ ਪ੍ਰਵਾਸੀ ਇਸੇ ਪ੍ਰੋਗਰਾਮ ਰਾਹੀਂ ਕੈਨੇਡਾ ਆਉਣਾ ਲੋਚਦੇ ਹਨ ਪਰ ਇਹ ਕਿ ਬਹੁਤ ਘੱਟ ਅਰਜੀਆਂ ਪ੍ਰਵਾਨ ਕੀਤੀਆ ਜਾਂਦੀਆਂ ਹਨ।ਇਸ ਵਾਰ ਇਨਾਂ੍ਹ ਦੋ ਹਫਤਿਆ ਵਿੱਚ ੧੭੫੦ ਅਰਜੀਆਂ ਹੀ ਕਿਊਬੇਕ ਸਰਕਾਰ ਵਲੋ ਪ੍ਰਵਾਨ ਕਤੀਆਂ ਜਾਣੀਆਂ ਹਨ ਅਤੇ ਇਕ ਦੇਸ਼ ਵਿਚੋ ਕੇਵਲ ੧੨੦੦ ਬਿਨੇਕਾਰਾਂ ਦੀਆਂ ਅਰਜੀਆਂ ਹੀ ਪ੍ਰਵਾਨ ਹੋਣੀਆਂ ਹਨ ਜਿਹੜੇ ਬਿਨੈਕਾਰ ਉੱਚ ਪੱਧਰ ਦੀ ਫਰੈਂਚ ਬੋਲਦੇ ਹੋਣਗੇ, ਉਨਾਂ੍ਹ ਲਈ ਗਿਣਤੀ ਦੀ ਕੋਈ ਹੱਦ ਨਹੀ ਹੈ। ਪਿਛਲੇ ਸਾਲ ਵੀ ਇਸ ਪ੍ਰੋਗਰਾਮ ਅਧੀਨ ੧੭੫੦ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਗਈਆ ਸਨ ਪਰ ਇਸ ਲਈ ਅਰਜ਼ੀਆਂ ੫੦੦੦ ਤੋਂ ਵੀ ਵੱਧ ਆ ਗਈਆਂ ਸਨ। ਇਸ ਕਰਕੇ ਇਹ ਪ੍ਰੋਗਰਾਮ ਬਹੁਤ ਹੀ ਮੁਕਾਬਲੇ ਵਾਲਾ ਬਣ ਜਾਂਦਾ ਹੈ। ਉਪਰੋਕਤ ਦੋਵੇਂ ਹੀ ਪ੍ਰੋਗਰਾਮਾਂ ਲਈ ਬਿਨੈਕਾਰ ਨੁੰ ਪੂਰੀ ਤਿਆਰੀ ਕਰਨੀ ਹੋਵੇਗੀ ਅਤੇ ਜਦੋਂ ਵੀ ਇਹ ਅਰਜੀਆਂ ਜਮ੍ਹਾ ਕਰਵਾਉਣ ਦੀ ਪ੍ਰਵਾਨਗੀ ਮਿਲੇ, ਤੁਰੰਤ ਇਹ ਦੇਣੀਆਂ ਹੋਣਗੀਆਂ।ਦੋ ਹਫਤਿਆਂ ਵਿੱਚ ਤਾਂ ਉਹੀ ਅਰਜ਼ੌਆਂ ਦੇ ਸਕਣਗੀਆਂ ਜਿਨ੍ਹਾਂ ਨੇ ਪਹਿਲਾਂ ਤਂੋ ਤਿਆਰੀਆਂ ਕਰ ਕੇ ਰੱਖੀਆਂ ਹੋਣਗੀਆਂ ਏਮੀਰੇਟਸ ੨੪੭ ਡੱਾਟ ਕਾੱਮ ਵਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਕਿਊਬੇਕ ਸੂਬਾ ਪ੍ਰਵਾਸੀਆਂ ਲਈ ਸਦਾ ਹਰਮਨ ਪਿਆਰਾ ਬਣਿਆ ਰਿਹਾ ਹੈ।ਪ੍ਰਵਾਸੀ ਕਾਮਿਆਂ ਨੂੰ ਇਹ ਸਕਿਲਡ ਵਰਕਸ ਪ੍ਰੋਗਰਾਮ ਬਹੁਤ ਪਸੰਦ ਹੈ। ਕੈਨੇਡਾ ਸਰਕਾਰ ਦੇ ਅਜਿਹੇ ਕੇਂਦਰੀ ਪ੍ਰੋਗਰਾਮ ਦੇ ਮੁਕਾਬਲੇ ਇਹ ਪ੍ਰੋਗਰਾਮ ਹੈ। ਕੇਂਦਰ ਸਰਕਾਰ ਦੇ ਮੁਕਾਬਲੇ ਸੂਬਾਈ ਪ੍ਰੋਗਰਾਮ ਦੇ ਨਿਯਮ ਬਹੁਤ ਹੀ ਨਰਮ ਹਨ। ਕਿਊਬੇਕ 'ਚ ਆ ਕੇ ਵਸਣ ਦਾ ਤੀਜਾ ਰਾਹ ਹੈ ਉਦਮੀ ਜਾਂ ਐਂਟਰੀਪ੍ਰਿਯੋਨਿਓਰ ਜਾਂ ਸਵੈ ਰੋਜਗਾਰ ਦਾ।ਕਿਊਬੇਕ ਸਰਕਾਰ ਨੇ ਇਸ ਪ੍ਰੋਗਰਾਮ ਅਧੀਨ ਕੇਵਲ ੫੦੦ ਅਰਜ਼ੀਆਂ ਪ੍ਰਵਾਨ ਕਰਨੀਆਂ ਹਨ ਅਤੇ ਇਸ ਪ੍ਰੋਗਰਾਮ ਲਈ ਕੋਈ ਸਮਾਂ ਸੀਮਾ ਵੀ ਤੈਅ ਨਹੀ ਕੀਤਾ ਗਿਆ ਹੈ।ਕਿਊਬੇਕ ਵਿਚੱ ਅੰਕ ਆਧਾਰਿਤ ਪ੍ਰਣਾਲੀ ਹੀ ਲਾਗੂ ਹੈ ਅਤੇ ਜਿਸ ਵਿੱਚ ਵਧੇਰੇ ਜ਼ੋਰ ਭਾਸ਼ਾ ਉੱਤੇ ਹੀ ਦਿੱਤਾ ਗਿਆ ਹੈ।ੱਿਕ ਬਿਨੈਕਾਰ ਨੂੰ ਭਾਸ਼ਾ ਲਈ ਵੱਧ ਤੋ ਵੱਧ ੨੨ ਅੰਕ ਮਿਲ ਸਕਦੇ ਹਨ।ਵੱਧ ਤਂੋ ਵੱਧ ੧੬ ਅੰਕ ਫਰੈਂਚ ਭਾਸ਼ਾ ਵਿੱਚ ਮੁਹਾਰਤ ਅਤੇ ਅੰਗਰੇਜੀ ਲਈ ਵੱਧ ਤੋਂ ਵੱਧ ੬ ਅੰਕ ਮਿਲ ਸਕਦੇ ਹਨ। ਬਿਨੈਕਾਰ ਨੂੰ 'ਏਰੀਆਜ਼ ਆਫ ਟਰੇਨਿੰਗ ਲਿਸਟ ਦੇ ੧੧੪ ਕਿੱਤਿਆਂ ਵਿਚੋਂ ਇਕ ਨਾਲ ਜੁੜੇ ਹੋਣਾ ਜ਼ਰੂਰੀ ਹੈ। ਇਹ ਸੂਚੀ ਅਗਸਤ ੩੦੧੩ 'ਚ ਅਪਡੇਟ ਕੀਤੀ ਗਈ ਸੀ।ਨਵੀਂ ਸੂਚੀ ਵਿੱਚ ਨਰਸਿੰਗ aਤੇ ਇੰਜਿਨੀਅਰਿੰਗ ਖੇਤਰਾਂ ਉਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਜਦੋਂ ਸੂਬੇ ਨੂੰ ਕਿਸੇ ਇੱਕ ਖੇਤਰ ਦੇ ਕਾਮਿਆਂ ਦੀ ਵੱਧ ਲੋੜ ਹੁੰਦੀ ਹੈ, ਤਦ ਉਸ ਨਾਲ ਸੰਬੰਧਿਤ ਯੋਗਤਾ ਵਾਲੇ ਉਮੀਦਵਾਰਾਂ ਨੂੰ ਵੱਧ ਤੋ ਵੱਧ ਅੰਕ ਮਿਲ ਜਾਂਦੇ ਹਨ।ਏਰੀਆ ਆੱਫ ਟਰੇਨਿੰਗ ਵਾਲੇ ਬਿਨੈਕਾਰਾਂ ਨੂੰ ੬ ਤੋਂ ੧੬ ਅੰਕ ਮਿਲ ਜਾਂਦੇ ਹਨ।

ਨਿਵੇਸ਼ਕ ਬਿਨੈਕਾਰਾਂ ਨੂੰ ੮ ਲੱਖ ਕੈਨੇਡੀਅਨ ਡਾਲਰ ੫ ਸਾਲਾਂ ਲਈ ਨਿਵੇਸ਼ ਕਰਨੇ ਹੁੰਦੇ ਹਨ।ਜਾਂ ਕੋਈ ਵਿਅਕਤੀ ੨ ਲੱਖ ੨੦ ਹਜ਼ਾਰ ਦਾ ਭੁਗਤਾਨ ਇੱਕੋ ਵਾਰੀ 'ਚ ਕਰਕੇ ਫਾਈਨਾਂਸਿੰਗ ਦੀ ਸੁਵਿਧਾ ਵੀ ਲੈ ਸਕਦਾ ਹੈ। ਇਸ ਨਿਵੇਸ਼ ਦੇ ਬਦਲੇ ਕਿਊਬੈਕ ਸਰਕਾਰ ਸਿਲੈਕਸ਼ਨ ਸਰਟੀਫਿਕੇਟ ਦਿੰਦੀ ਹੈ। ਅਤੇ ਫਿਰ ਉਸ ਰਾਹੀਂ ਉਸ ਨਿਵੇਸ਼ਕ ਅਤੇ ਉਸ ਦੇ ਪਰਿਵਾਰ ਨੁੰ ਕੇਂਦਰੀ ਪੱਧਰ ਉੱਤੇ ਪੀ ਆਰ ਮਿਲ ਜਾਂਦੀ ਹੈ।

Tags: ਕੈਨੇਡੀਅਨ ਸੂਬੇ ਕਿਊਬੇਕ ਨੇ ਪ੍ਰਵਾਸੀਆ ਲਈ ਬੂਹੇ ਖੋਲ੍ਹੇ