HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਮਲੇਸ਼ੀਆ ਵਿੱਚ ਰਹਿਣ ਲਈ ਹੁਣ ਨਵਾਂ 'ਮਲੇਸ਼ੀਆ ਮਾਈ ਸੈਕੰਡ ਹੋਮ' ਵੀਜ਼ਾ


Date: May 22, 2014

ਮਲੇਸ਼ੀਆ ਇਕ ਸੋਹਣਾ ਦੇਸ਼ ਹੈ,ਜਿੱਥੇ ਖੂਬਸੂਰਤ ਸਮੁੰਦਰੀ ਕੰਢਿਆਂ ਤੋਂ ਲੈ ਕੇ ਉਚੇ ਅਤੇ ਰਮਣੀਕ ਪਹਾੜੀ ਸਥਾਨ ਮੋਜੂਦ ਹਨ ਅਤੇ ਪ੍ਰਵਾਸੀ ਇੱਥੇ ਰਹਿ ਕੇ ਕੰਮ ਵੀ ਕਰ ਸਕਦੇ ਹਨ।ਬਹੁਤ ਸਾਰੇ ਪ੍ਰਵਾਸੀਆਂ ਨੇ ਤਾਂ ਮਲੇਸ਼ੀਆ ਨੂੰ ਆਪਣਾ ਦੂਜਾ ਘਰ ਵੀ ਬਣਾਇਆ ਹੋਇਆ ਹੈ ਕਿਉਂਕਿ ਇੱਥੇ ਦੇ ਵੀਜ਼ਾ ਨਿਯਮ ਸੁਖਾਲੇ ਹਨ, ਕੋਈ ਬਹੁਤੇ ਸਖਤ ਨਹੀ ਹਨ।ਇਸੇ ਲਈ ਮਲੇਸੀਆਂ ਸਰਕਾਰ ਨੇ 'ਮਲੇਸ਼ੀਆਂ ਮਾਈ ਸੈਕੰਡ ਹੋਮ'ਨਾਂਅ ਦਾ ਵਿਸ਼ੇਸ਼ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਜਿਹੜੇ ਸੇਵਾ ਮੁਕਤ ਵਿਅਕਤੀ ਕੁੱਝ ਗਰਮ ਮੋਸਮ ਤੇ ਘੱਟ ਖਰਚਾ ਪਸੰਦ ਕਰਦੇ ਹਨ,ਉਨ੍ਹਾਂ ਨੂੰ ਇਹ ਦੇਸ਼ ਬਹੁਤ ਪਸੰਦ ਆਉਂਦਾ ਹੈ। ਇਸੇ ਲਈ ਉਪਰੋਕਤ ਪ੍ਰੋਗਰਾਮ ਵਾਸਤੇ ਐਮ ਐਮ ੨ ਐਚ ਵੀਜ਼ਾ ਲਗਵਾਇਆ ਜਾ ਸਕਦਾ ਹੈ। ਇਸ ਲਈ ੫੦ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਕੋਲ ਘੱਟੋ ਘੱਟ ੫ ਲੱਖ ਮਲੇਸ਼ੀਆਈ ਰਿੰਗਿਤ ਦੀ ਅੱਚਲ ਜਾਇਦਾਦ ਹੋਣੀ ਜਰੂਰੀ ਹੈ ਅਤੇ ਉਨ੍ਹਾਂ ਦੀ ਆਮਦਨ ੧੦ ਹਜ਼ਾਰ ਮਲੇਸ਼ੀਆਈ ਰਿੰਗੀ ਹਰ ਮਹੀਨੇ ਦੀ ਹੋਣੀ ਚਾਹੀਦੀ ਹ ਐਮ ਐਮ ੨ ਐਚ ਵੀਜ਼ਾ ਲਗਵਾਇਆ ਜਾ ਸਕਦਾ ਹੈ। ਇਸ ਲਈ ੫੦ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਕੋਲ ਘੱਟੋ ਘੱਟ ੫ ਲੱਖ ਮਲੇਸ਼ੀਆਈ ਰਿੰਗਿਤ ਦੀ ਅੱਚਲ ਜਾਇਦਾਦ ਹੋਣੀ ਜਰੂਰੀ ਹੈ ਅਤੇ ਉਨ੍ਹਾਂ ਦੀ ਆਮਦਨ ੧੦ ਹਜ਼ਾਰ ਮਲੇਸ਼ੀਆਈ ਰਿੰਗੀ ਹਰ ਮਹੀਨੇ ਦੀ ਹੋਣੀ ਚਾਹੀਦੀ ਹੈ।੫੦ ਸਾਲ ਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਆਪਣੀ ਸਾਢੇ ਤਿੰਨ ਲੱਖ ਡਾਲਰ ਦੀ ਅੱਚਲ ਜਾਇਦਾਦ ਦਰਸਾਉਣੀ ਹੁੰਦੀ ਹੈ ਅਤੇ ਉਸਦੀ ਆਮਦਨ ੧੦ ਹਜ਼ਾਰ ਮਲੇਸ਼ੀਆਈ ਰਿੰਗਿਤ ਦੀ ਸੰਪਤੀ ਖਰੀਦੀ ਹੈ,ਉਹ ਘੱਟ ਫਿਕਸਡ ਡਿਪਾਸਿਟ ਲਈ ਯੋਗ ਹੋ ਸਕਦੇ ਹਨ। ਜਿਹੜੇ ਸਫਲ ਬਿਨੈਕਾਰਾਂ ਨੂੰ ਮਲੇਸ਼ੀਆਈ ਇਮੀਗ੍ਰੇਸ਼ਨ ਵਿਭਾਗ ਤੋਂ 'ਬਾਸ਼ਰਤ ਪ੍ਰਵਾਨਗੀ ਪੱਤਰ' ਮਿਲ ਜਾਂਦਾ ਹੈ,ਤਾਂ ਉਹਨਾਂ ਨੂੰ ਇਹ ਸ਼ਰਤਾਂ ਜਰੂਰ ਪੂਰੀਆਂ ਕਰਨੀਆਂ ਚਾਹੀਦੀਆਂ ਹਨ।੫੦ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ੩ ਲੱਖ ਮਲੇਸ਼ੀਆਈ ਰਿਗਿਤ ਭਾਵ ੫੪ ਲੱਖ ੭੫ ਹਜ਼ਾਰ ਭਾਰਤੀ ਰੁਪਰੇ ਦਾ ਫਿਕਸ ਡਿਪਾਸਿਟ ਖਾਤਾ ਖੋਲਣਾ ਪੈਂਦਾ ਹੈ।ਇੱਕ ਸਾਲ ਤੋਂ ਬਾaਦ ਬਿਨੈਕਾਰ ਉਸ ਵਿੱਚੋ ਡੇਢ ਲੱਖ ਮਕੇਸ਼ੀਆਈ ਰਿੰਗਿਤ ਮਕਾਨ ਖਰੀਦਣ,ਮਲੇਸ਼ੀਆਂ ਵਿੱਚ ਬੱਚਿਆ ਦੀ ਪੜਾਈ ਅਤੇ ਸਿਹਤ ਸੰਭਾਲ ਲਈ ਕੱਢਵਾ ਸਕਦਾ ਹੈ। ਪਰ ਦੂਜੇ ਸਾਲ ਤੋਂ ਉਸਨੂੰ ਡੇਢ ਲੱਖ ਮਲੇਸ਼ੀਆਈ ਰਿੰਗਿਤ ਤਾਂ ਘੱਟੋ ਘੱਟ ਜਰੂਰ ਹੀ ਜਮ੍ਹਾ ਕਰਵਾ ਕੇ ਰੱਖਣਾ ਪੈਂਦਾ ਹੈ।ਐਮ ਐਮ ੨ ਐਚ ਵੀਜ਼ਾ ਅਧੀਨ ਜਿੰਨ੍ਹਾਂ ਚਿਰ ਮਲੇਸ਼ੀਆਂ ਵਿੱਚ ਰਹਿਣਾ ਹੈ,ਉਨਾ ਚਿਰ ਇਹ ਰਕਮ ਜਮ੍ਹਾ ਰੱਖਣੀ ਪਵੇਗੀ।ਜਿਹੜੇ ਪ੍ਰਵਾਨਿਤ ਬਿਨੈਕਾਰਾਂ ਨੇ ਆਪਣੀ ਖੁਦ ਦੀ ਸੰਪਤੀ ਮਲੇਸ਼ੀਆਂ ਵਿੱਚ ਖਰੀਦੀ ਹੋਈ ਹੈ,ਉਸਦੀ ਕੀਮਤ ਘੱਟੋ ਘੱਟ ੧੦ ਲੱਖ ਰਿੰਗਿਤ ਹੋਣੀ ਚਾਹੀਦੀ ਹੈ ਅਤੇ ਡੇਢ ਲੱਖ ਰਿੰਗਿਤ ਉਸਦੇ ਫਿਕਸ ਡਿਪਾਸਿਟ ਹੋਣੇ ਬਹੁਤ ਜਰੂਰੀ ਹਨ।ਇਸ ਜਾਇਦਾਦ ਦੇ ਸਾਰੇ ਦਸਤਾਵੇਜ਼ ਮੁਕੰਮਲ ਹੋਣੇ ਬਹੁਤ ਜਰੂਰੀ ਹਨ ਅਤੇ ਉਨ੍ਹਾਂ ਦੀ ਮਲਕੀਅਤ ਉਸ ਵਿਅਕਤੀ ਦੇ ਨਾਂ ਹੋਣੀ ਬਹੁਤ ਜਰੂਰੀ ਹੈ।੫੦ ਸਾਲ ਦੇ ਵਿਅਕਤੀ ਦਾ ਡੇਡ ਲੱਖ ਰਿੰਗਿਤ ਫਿਕਸ ਡਿਪਾਸਿਟ ਹੋਣਾ ਬਹੁਤ ਜਰੂਰੀ ਹੈ।ਉਸ ਕੋਲ ੧੦ ਹਜ਼ਾਰ ਰਿੰਗਿਤ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਆਉਣੀ ਚਾਹੀਦੀ ਹੈ।ਇੱਕ ਸਾਲ ਪਿੱਛੋ ਐਮ ਐਮ ੨ਐਚ ਵੀਜ਼ਾ ਧਾਰਕ ੫੦ ਹਜ਼ਾਰ ਰਿੰਗਿਤ ਮਕਾਨ ਖਰੀਦਣ,ਮਲੇਸ਼ੀਆਂ ਵਿੱਚ ਬੱਚਿਆ ਦੀ ਪੜਾਈ ਅਤੇ ਸਿਹਤ ਸੰਾਂਬਲ ਲਈ ਕੱਢਵਾ ਸਕਦਾ ਹੈ।ਐਮ ਐਮ ੨ ਐਚ ਵੀਜ਼ਾ ਅਧੀਨ ਮਲੇਸ਼ੀਆਂ ਵਿੱਚ ਰਹਿਣ ਵਾਲੇ ਵਿਅਕਤੀ ਨੁੰ ਦੂਜੇ ਵਰ੍ਹੇ ਤੋਂ ਘੱਟ ਤੋ ਘੱਟ ੧ ਲੱਖ ਰਿੰਗਿਤ ਦਾ ਫਿਕਸਡ ਡਿਪਾਸਿਟ ਸਦਾ ਹੀ ਰੱਖਣਾ ਪਵੇਗਾ।ਬਾਕੀ ਸਾਰੀਆਂ ਸ਼ਰਤਾ ਵੀ ਉਪਰੋਕਤ ਹੀ ਹਨ।ਸਾਰੇ ਬਿਨੈਕਾਰਾਂ ਤੇ ਆਸ਼ਰਿਤਾਂ ਨੂੰ ਕਿਸੇ ਨਿੱਜੀ ਹਸਪਤਾਲ ਜਾਂ ਮਲੇਸ਼ੀਆਂ ਦੇ ਕਿਸੇ ਵੀ ਰਜਿਸਟਰਡ ਕਲੀਨਿਕ ਤੋਂ aਾਪਂ ਆਪਣੀ ਮੈਡੀਕਲ ਰਿਪੋਰਟ ਵੀ ਜਮ੍ਹਾ ਕਰਵਾਉਣੀ ਹੋਵੇਗੀ।ਉਨ੍ਹਾਂ ਕੋਲ ਕੋਈ ਅਜਿਹੀਵੈਧ ਮੈਡੀਕਲ ਬੀਮਾ ਕਵਰੇਜ਼ ਵੀ ਹੋਣੀ ਜਰੂਰੀ ਹੈ,ਜਿਹੜੀ ਮਲੇਸ਼ੀਆਂ 'ਚ ਵੈਧ ਹੋਵੇ।

Tags: ਮਲੇਸ਼ੀਆ ਵਿੱਚ ਰਹਿਣ ਲਈ ਹੁਣ ਨਵਾਂ 'ਮਲੇਸ਼ੀਆ ਮਾਈ ਸੈਕੰਡ ਹੋਮ' ਵੀਜ਼ਾ


© 2018 satsamundropaar.com
Developed & Hosted by Arash Info Corporation