HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਬੈਕਾਂਕ ਵਿੱਚ 'ਰੇਡੀਓ ਵਿਰਸਾ' ਦੇ ਲਾਈਵ ਸ਼ੋਅ ਦੀ ਹੋਸਟ ਸਿਮਰਨ ਉਰਫ ਗਜ਼ਲਜੀਤ


Date: Apr 04, 2014

ਕਹਿੰਦੇ ਹਨ ਕਿ ਪ੍ਰਤਿਭਾ ਕਿਸੇ ਉਮਰ, ਵਰਗ, ਥਾਂ ਤੇ ਵਿਅਕਤੀ ਵਿਸ਼ੇਸ਼ ਦੀ ਮੋਹਤਾਜ ਨਹੀਂ ਹੁੰਦੀ। ਨਾ ਹੀ ਉਸ ਨੂੰ ਕਿਸੇ ਬੰਧਨ ਵਿੱਚ ਕੈਦ ਕੀਤਾ ਜਾ ਸਕਦਾ ਹੈ। ਜੇਕਰ ਉਸ ਪ੍ਰਤਿਭਾ ਨੂੰ ਪਹਿਚਾਨ ਲਿਆ ਜਾਵੇ ਤਾਂ ਉਹ ਇਕ ਦਿਨ ਬਹੁਤ ਵੱਡੇ ਮੁਕਾਮ ਤੇ ਪਹੁੰਚਕੇ ਦੇਸ਼ ਵਿਦੇਸ਼ ਵਿੱਚ ਆਪਣਾ ਨਾਂ ਰੋਸ਼ਨ ਕਰ ਸਕਦੀ ਹੈ। ਇਹੋ ਜਿਹਾ ਇਕ ਉਦਾਹਰਨ ਹੈ ਏਲਨਾਬਾਦ ਜ਼ਿਲਾ ਸਿਰਸਾ ਦੀ ਸਿਮਰਨ ਦਾ। ਇੱਥੇ ਅਸੀਂ ਗੱਲ ਕਰ ਰਹੇ ਹਾਂ ਸਿਮਰਨ ਉਰਫ ਗਜ਼ਲਜੀਤ ਦੀ, ਜੋ ਇਨ੍ਹਾਂ ਦਿਨਾਂ ਵਿੱਚ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਰਹਿਕੇ 'ਰੇਡੀਓ ਵਿਰਸਾ' ਦੇ ਲਾਈਵ ਸ਼ੋਅ ਹਾਸਟ ਕਰ ਰਹੀ ਹੈ।ਰੇਡੀਓ ਵਿਰਸਾ ਭਾਰਤ ਸਮੇਤ ਸੰਸਾਰ ਦੇ ੨੦ ਦੇਸ਼ਾਂ ਵਿੱਚ ਨਾ ਕੇਵਲ ਸੁਣਿਆ ਜਾਂਦਾ ਹੈ ਬਲਕਿ ਕਰੋੜਾਂ ਲੋਕਾਂ ਦੁਆਰਾ ਸਰਾਹਿਆ ਵੀ ਜਾਂਦਾ ਹੈ। ਸਿਮਰਨ ਦੇ ਪਿਤਾ ਜੀ ਮੂਲ ਰੂਪ ਵਿੱਚ ਹਿਮਾਚਲ ਦੇ ਮੰਡੀ ਸ਼ਹਿਰ ਵਿੱਚ ਰਹਿੰਦੇ ਸਨ। ਸਰਬਜੀਤ ਕੌਰ ਦੀ ਕੁੱਖ ਤੋਂ ਜਨਮੀ ਬੱਚੀ ਦੀ ਮੁੱਢਲੀ ਸਿੱਖਿਆ ਮੰਡੀ ਤੋ ਹੋਈ ਲੇਕਿਨ ਬਾਅਦ ਵਿੱਚ ਇਹ ਪਰਿਵਾਰ ਐਲਨਾਬਾਦ ਵਿੱਚ ਆ ਕੇ ਵੱਸ ਗਿਆ। ਰਣਜੀਤ ਉਰਫ ਗੁੜੀਆ ਨੇ ਇੱਥੋਂ ਦੇ ਕਈ ਸਕੂਲਾਂ ਵਿੱਚ ਆਪਣੀ ਸਿੱਖਿਆ ਪ੍ਰਾਪਤ ਕਰ ਕੇ ਬਾਅਦ ਵਿੱਚ ਸਿਰਸਾ ਦੇ ਸੀ.ਐਸ.ਕੇ ਕਾਲੇਜ ਵਿੱਚ ਵੀ ਪੜ੍ਹਾਈ ਕੀਤੀ। ਪੜ੍ਹਨ ਲਿਖਣ ਦੀ ਸ਼ੌਕੀਨ ਰਣਜੀਤ ਪੜ੍ਹਾਈ ਦੇ ਨਾਲ ਨਾਲ ਹਰਿਆਣਵੀ ਡਾਂਸ, ਗਾਣੇ, ਕਵਿਤਾ ਪਾਠ ਅਤੇ ਪੇਂਟਿੰਗ ਵਿੱਚ ਵੀ ਰੁਚੀ ਰੱਖਦੀ ਸੀ। ਪਰ ਹਾਲਾਤਾਂ ਦੇ ਕਾਰਣ ਨਾਲ-ਨਾਲ ਘਰੇਲੂ ਜਿਮ੍ਹੇਵਾਰੀਆਂ ਵੀ ਸੰਭਾਲਣੀਆਂ ਪਈਆਂ। ਉਸਨੇ ਬੜੀ ਬਹਾਦਰੀ ਦੇ ਨਾਲ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਨਾਲ ਨਾਲ ਆਪਣਾ ਕਵਿਤਾ ਲੇਖਣ ਦਾ ਸ਼ੋਕ ਵੀ ਪੂਰਾ ਕਰਦੀ ਰਹੀ।

੨੦੦੬ ਵਿੱਚ ਪਹੁੰਚੀ ਬੈਂਕਾਕ

ਸਾਲ ੨੦੦੬ ਵਿੱਚ ਆਪਣੀ ਕਾਲਜ ਸਿਖਿਆ ਪੂਰੀ ਕਰ ਕੇ ਕੈਰੀਅਰ ਦੀ ਤਲਾਸ਼ ਵਿੱਚ ਉਹ ਬੈਕਾਂਕ ਜਾ ਪਹੁੰਚੀ। ਉਸੇ ਸਾਲ ਉੱਥੇ ਉਸਦਾ ਵਿਆਹ ਹੋ ਗਿਆ।ਸੌਹਰੇ ਪਹੁੰਚ ਕੇ ਰਣਜੀਤ ਨੂੰ ਨਵਾਂ ਨਾਂ ਮਿਲਿਆ 'ਸਿਮਰਨ'। ਕਰੀਬ ੬ ਸਾਲ ਬਾਅਦ ਉਥੋਂ ਦੇ ਹਾਈ ਸਕੂਲ ਵਿੱਚ ਮਾਂ-ਦਿਵਸ( ਮਦਰ ਡੇ) ਤੇ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਿਮਰਨ ਨੂੰ ਕਵਿਤਾ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿੱਚ ਸਿਮਰਨ ਪਹਿਲੇ ਸਥਾਨ ਤੇ ਰਹੀ। ਇਕ ਦਿਨ ਉਥੋਂ ਦੇ ਗੁਰਦੁਆਰੇ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਉਸਨੂ ਕਵਿਤਾ ਪਾਠ ਦੇ ਲਈ ਸੱਦਿਆ ਗਿਆ, ਲੇਕਿਨ ਉਥੇ ਉਸ ਨੂੰ ਸਮਾਂ ਨਹੀਂ ਮਿਲ ਸਕਿਆ। ਉਦਾਸ ਮਨ ਨਾਲ ਘਰ ਪਹੁੰਚ ਕੇ ਉਸ ਨੇ ਉਂਝ ਹੀ ਰੇਡੀਓ ਆਨ ਕਰ ਲਿਆ। ਉਸ ਵਿੱਚ ਸਿਰਸਾ ਮੂਲ ਦੀ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦਾ ਲਾਈਵ ਟਾਕ ਸ਼ੋਅ ਚੱਲ ਰਿਹਾ ਸੀ ਸਿਮਰਨ ਨੇ ਰੇਡੀਓ ਨੂੰ ਫੋਨ ਲਗਾਇਆ ਅਤੇ ਉੱਥੇ ਹੀ ਕਵਿਤਾ ਸੁਣਾ ਦਿੱਤੀ ਜੋ ਉਸਨੇ ਗੁਰਦੁਆਰੇ ਦੇ ਪ੍ਰੋਗਰਾਮ ਵਿੱਚ ਸੁਣਾਣੀ ਸੀ। ਕਵਿਤਾ ਸੁਣ ਕੇ ਰੇਡੀਓ ਪ੍ਰੋਗਰਾਮ ਦੇ ਹਾਸੱਟ ਨੇ ਉਸਨੂੰ ਸਟੂਡੀਓ ਵਿੱਚ ਆ ਕੇ ਕਵਿਤਾ ਸੁਨਾਉਣ ਦਾ ਸੱਦਾ ਦਿੱਤਾ। ਹੁਣ ਸਿਮਰਨ ਨੂੰ ਅਹਿਸਾਸ ਹੋਇਆ ਕਿ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ। ਜਿਸ ਕਵਿਤਾ ਨੂੰ ਸਿਰਫ ਬੈਕਾਂਕ ਨੇ ਸੁਨਣਾ ਸੀ, ਉਸ ਕਵਿਤਾ ਨੂੰ ਰੇਡੀਓ ਦੇ ਜਰ੍ਹੀਏ ਪੂਰੀ ਦੁਨੀਆ ਨੇ ਸੁਣਿਆ। ਉਸ ਤੋਂ ਬਾਅਦ ਸਿਮਰਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਸਿਮਰਨ ਨੇ ਸਤੰਬਰ ੨੦੧੨ 'ਰੇਡੀਓ ਸਿਟੀ-੨੪' ਵਿੱਚ ਪਹਿਲਾ ਰੇਡੀਓ ਲਾਈਵ ਟਾਕ ਸ਼ੋ ਕੀਤਾ।ਅਕਤੂਬਰ ਮਹੀਨੇ ਸਿਮਰਨ ਨੂੰ ਪਦਮ ਸ੍ਰੀ ਸੁਰਜੀਤ ਪਾਤਰ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ 'ਜੀਤ ਲਿਖਣਾ ਕਦੇ ਨਾ ਛੱਡਣਾ,ਇਕ ਦਿਨ ਤੈਨੂੰ ਤੇਰੀ ਮੰਜ਼ਿਲ ਜਰੂਰ ਮਿਲੇਗੀ'। ਇਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮਸ਼ਹੂਰ ਕਲਾਕਾਰ ਰਾਣਾ ਰਣਬੀਰ ਨੇ ਸਿਮਰਨ ਨੂੰ ਜਿੱਤ ਦਾ ਅਰਥ ਸਮਝਾਇਆ। ਉਨ੍ਹਾਂ ਦੇ ਦਿੱਤੇ ਹੋਸਲੇ ਦੀ ਬਦੌਲਤ ਜਨਵਰੀ ੨੦੧੩ ਆੱਨ ਲਾਈਨ 'ਰੇਡੀਓ ਵਿਰਸਾ' ਨੇ ਸਿਮਰਨ ਦੀ ਮਖਮਲੀ ਆਵਾਜ਼ ਨੂੰ ਮੋਕਾ ਦਿੱਤਾ। ਇੱਥੋਂ ਹੀ ਸਿਮਰਨ ਨੇ ਮਹਿਫਲ 'ਕਲਮਾਂ ਦੇ ਆਸ਼ਕਾਂ ਦੀ','ਵਿਰਸੇ ਦੇ ਵਾਰਿਸ' ਦੇ ਮਾਧਿਅਮ ਨਾਲ ਕਈ ਜਾਨੇ ਮਾਨੇ ਕਲਾਕਾਰਾਂ ਨਾਲ ਸਿੱਧੇ ਗਾਣਾ ਸੁਣਾਇਆ, ਜਿਸਨੂੰ ਪੂਰੀ ਦੁਨੀਆ ਨੇ ਸੁਣਿਆ।ਰੇਡੀਓ ਦੇ ਇਨ੍ਹਾਂ ਪ੍ਰੋਗਰਾਮਾਂ ਨਾਲ ਸਿਮਰਨ ਦੀ ਪੂਰੀ ਦੁਨੀਆਂ ਵਿੱਚ ਪਹਿਚਾਨ ਬਣੀ।

Tags: ਬੈਕਾਂਕ ਵਿੱਚ 'ਰੇਡੀਓ ਵਿਰਸਾ' ਦੇ ਲਾਈਵ ਸ਼ੋਅ ਦੀ ਹੋਸਟ ਸਿਮਰਨ ਉਰਫ ਗਜ਼ਲਜੀਤ