HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਮੁੰਡਾ ਦਸਵੀਂ ਫੇਲ੍ਹ, ਕੱਢ ਲਿਆਇਆ ਮੇਮ!


Date: Apr 04, 2014

ਟੀਕਮਗੜ੍ਹ- ਉੱਤਰ ਪ੍ਰਦੇਸ਼ ਦੇ ਕਾਸ਼ੀ 'ਚ ਆਰਟ ਗੈਲਰੀ ਚਲਾਉਣ ਵਾਲੇ ਓਰਛਾ ਦੇ ਸੁਨੀਲ ਪਰਿਹਾਰ ਨੂੰ ਸਵਿਟਜ਼ਰਲੈਂਡ ਦੀ ਨੇਤਾਲੀ ਨਾਲ ਪਿਆਰ ਹੋ ਗਿਆ। ਹੁਣ ਦੋਵੇਂ ਇਕ ਦੂਜੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ ਅਤੇ ਨੇਤਾਲੀ ਜੋ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਹੈ, ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਨੂੰ ਭਾਰਤ ਆ ਗਈ ਹੈ।

ਨੇਤਾਲੀ ਨੇ ਟੀਕਮਗੜ੍ਹ ਪਹੁੰਚ ਕੇ ਏ. ਡੀ. ਐਮ. ਕੋਰਟ 'ਚ ਵਿਆਹ ਲਈ ਐਪਲੀਕੇਸ਼ਨ ਦੇ ਦਿੱਤੀ ਹੈ। ਹਾਲਾਂਕਿ ਕਾਰਵਾਈ ਲੰਬੀ ਹੋਣ ਕਾਰਨ ਦੋਹਾਂ ਨੂੰ ਤਕਰੀਬਨ ਡੇਢ ਮਹੀਨੇ ਤੱਕ ਵਿਆਹ ਲਈ ਉਡੀਕ ਕਰਨੀ ਪਵੇਗੀ। ਦੋਵੇਂ ਇਕ ਦੂਜੇ ਨੂੰ ਇਕ ਸਾਲ ਤੋਂ ਪਿਆਰ ਕਰਦੇ ਹਨ ਅਤੇ ਸੋਸ਼ਲ ਸਾਈਟ, ਈ-ਮੇਲ ਅਤੇ ਫੋਨ ਰਾਹੀਂ ਸੰਪਰਕ 'ਚ ਰਹੇ। ਇਕ ਸਾਲ ਬਾਅਦ ਨੇਤਾਲੀ ਭਾਰਤ ਆਉਣ ਨੂੰ ਮਜ਼ਬੂਰ ਹੋ ਗਈ।

ਨੇਤਾਲੀ ਸਵਿਟਜ਼ਰਲੈਂਡ 'ਚ ਅਧਿਆਪਕ ਹੈ, ਜਦੋਂ ਕਿ ਓਰਛਾ ਦੇ ਸੁਨੀਲ ੯ਵੀਂ ਜਮਾਤ ਤੱਕ ਪੜਿਆ ਹੈ ਅਤੇ ਉਹ ਦਸਵੀਂ 'ਚੋਂ ਫੇਲ ਹੋ ਗਿਆ ਸੀ। ਨੇਤਾਲੀ ਅਤੇ ਸੁਨੀਲ ਵਿਚਾਲੇ ਭਾਸ਼ਾ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੋਈ। ਸੁਨੀਲ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ। ਉਥੇ ਹੀ ਨੇਤਾਲੀ ਹਿੰਦੀ ਸਮਝਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਓਰਛਾ 'ਚ ਰਹਿੰਦਾ ਹੈ ਅਤੇ ਉਹ ਓਰਛਾ 'ਚ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ।

Tags: ਮੁੰਡਾ ਦਸਵੀਂ ਫੇਲ੍ਹ ਕੱਢ ਲਿਆਇਆ ਮੇਮ!