HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਇਸ ਬੇਸ਼ਕੀਮਤੀ ਸਰੀਰ ਨੂੰ ਸਮਝੋ ਇਸ ਨੂੰ ਦਰਿਆ ਦੇ ਪਾਣੀ ਵਾਂਗ ਅਜਾਈਂ ਨਾ ਗਵਾਓ


Date: Mar 16, 2014

ਵੈਦ ਮਨਜੀਤ ਸਿੰਘ, ਕਟਾਣੀ ਕਲਾਂ, ਲੁਧਿਆਣਾ। ਫੋਨ ੦੧੬੧-੨੮੩੪੯੨੦
ਸਰੀਰ ਦੀ ਬਣਤਰ: ਇਸ ਸਰੀਰ ਦੀ ਬਣਤਰ ਨੂੰ ਤਿਆਰ ਕਰਨ ਲਈ ਪਤਾ ਨਹੀਂ ਕੁਦਰਤ ਨੂੰ ਕਿਤਨਾ ਸਮਾਂ ਲੱਗਿਆ ਹੋਵੇਗਾ।ਇਹ ਸਰੀਰ ਪੰਜ ਤੱਤਾਂ ਦਾ ਬਣਿਆ ਹੈ।ਹਵਾ, ਪਾਣੀ, ਧਰਤੀ, ਅਕਾਸ਼ ਅਤੇ ਅੱਗ ਦੇ ਸੁਮੇਲ ਨਾਲ ਬਣਿਆ ਹੈ।ਇਸ ਵਿੱਚ ੧੦ ਲੱਖ ਬੱਤੀ ਹਜ਼ਾਰ ਰੋਮ ਹਨ।੨੭ ਹਜ਼ਾਰ ੬੪੦ ਲਾਈਟ ਵਾਲੀਆਂ ਨਾੜੀਆਂ ਹਨ।੬੮ ਇਸ ਵਿਚ ਵੱਡੇ ਜੋੜ ਹਨ। ੬੮ ਭਾਰਤੀ aੁੱਚ ਮਹਾਂਦੀਪ ਦੇ ਤੀਰਥ ਹਨ।੯ ਇਸ ਦੀਆਂ ਗਿਆਨ ਇੰਦਰੀਆਂ ਹਨ।੯ ਅਕਾਸ਼ ਵਿਚ ਗ੍ਰਹਿ ਹਨ। ੭ ਇਸ ਦੇ ਮੇਨ ਜੋੜ ਹਨ। ੭ ਅਕਾਸ਼ ਵਿਚ ਤਾਰੇ ਸਪਤ ਰਿਸ਼ੀ ਹਨ। ਸੂਰਜ ਅਤੇ ਚੰਦ ਇਸਦੇ ਨੇਤਰ ਹਨ। ਇਸ ਵਿਚੋਂ ਪ੍ਰਕਾਸ਼ ਬਾਹਰ ਜਾਂ ਰਿਹਾ ਹੈ। ਪੰਜ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਮਨ ਅਤੇ ਬੁੱਧੀ ਇਸ ਸਰੀ ਦੇ ਮਸ਼ੀਨ ਟੂਲਜ਼ ਹਨ ਰਾਵਨ ਰੂਪੀ ਕਾਮ, ਕਰੋਧ, ਮੋਹ, ਲੋਭ ਅਤੇ ਹੰਕਾਰ ਇਸ ਨੂੰ ਭਜਾਈ ਫਿਰਦੇ ਹਨ।

ਇਸ ਦੀ ਬੁੱਧੀ ੨੪ ਘੰਟੇ ਵਿਚ ੩੧ ਵਾਰ ਬਦਲਦੀ ਹੈ।ਇਸ ਵਿਚ ੧੩ ਵੇਗ ਚਲਦੇ ਹਨ।੯੯੯ ਇਸ ਦੀਆਂ ਵੱਡੀਆਂ ਖੂਨ ਵਗਾਉ ਨਾੜੀਆਂ ਹਨ। ਧਰਤੀ ਉੱਤੇ ੯੯੯ ਦਰਿਆ ਵੱਗਦੇ ਹਨ ਜੋ ਕਿ ਸਮੁੰਦਰ ਵਿੱਚ ਗਿਰਦੇ ਹਨ। ਧਰਤੀ ਦੱਖਣੀ ਧਰੁਵ ਸਾਡੇ ਪੈਰ ਹਨ। ਪਿੰਜਣੀਆਂ ਭਾਵ ਲੱਤਾਂ ਭਾਰਤੀ ਉਪ ਮਹਾਂਦੀਪ-ਬੰਗਾਲ ਦੀ ਖਾੜੀ ਤੋਂ ਲੈ ਕੇ ਅਫਗਾਨਿਸਤਾਨ ਤੱਕ-ਪੱਟ ਅਰਬ ਖਾੜੀ ਖੁਸ਼ਕ ਹਨ।ਜਿਥੋਂ ਏਸ਼ੀਆਂ ਖਤਮ ਹੋਕੇ ਯੂਰਪ ਸ਼ੁਰੂ ਹੁੰਦਾ ਹੈ। aੁੱਥੇ ਲੱਖਾਂ ਕਿਲੋਮੀਟਰ ਇਲਾਕਾ ਗਿੱਲਾ ਪਿਆ ਹੈ- ਪੇਟ ਹੈ।ਇੰਟਾਰਟਿਕਾ- ਸਖਤ ਛਾਤੀ ਹੈ।ਸਿਰ ਉੱਤਰੀ ਧਰੁਵ ਹੈ। ਮਕਰ ਰੇਖਾ ਗੋਡੇ। ਪੇਟ ਦੀ ਧੁੰਨੀ ਭੁਮੱਧ ਰੇਖਾ।ਛਾਤੀ ਕਰਕ ਰੇਖਾ ਹੈ।ਹੱਡੀਆ-ਕੈਲਸ਼ੀਅਮ-ਫਾਸਫੋਰਸ ਦੀਆਂ ਬਣੀਆਂ ਹਨ।

ਖੂਨ ਵਿਚ ਆਇਰਨ-ਪੋਟਾਸ਼ੀਅਮ-ਕਾਬੋਹਾਈਟਰੇਡ-ਪਰੋਟੀਨ-ਹੋਰ ਕਈ ਤੱਤਾਂ ਨਾਲ ਮਿਲ ਕੇ ਦਿਮਾਗ ਇਹਨਾਂ ਨੂੰ ਕੰਟਰੋਲ ਕਰਦਾ ਹੈਅਤੇ ਸਾਨੂੰ ਖੜ੍ਹੇ ਰੱਖਣ ਵਿਚ ਸਹਾਈ ਹੁੰਦਾ ਹੈ।

ਇਸ ਦੀ ਬੁੱਧੀ ੩ ਕਿਸਮਾਂ ਤੇ ਚਲਦੀ ਹੈ ਜਿਸ ਨੂੰ ਅਸੀਂ ਭਾਵਨਾ ਕਹਿੰਦੇ ਹਾਂ।ਇਹ ਹਨ-ਰਜੋ ਗੁਣ-ਸਤੋ ਗੁਣ ਤਮੋ ਗੁਣ।

ਸਤੋ ਗੁਣ ਦੇ ਲੱਛਣ: ਜਦੋਂ ਸਤੋ ਗੁਣ ਭਾਰੂ ਹੁੰਦਾ ਹੈ ਤਾਂ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ। ਕੁਦਰਤ ਨੂੰ ਪਿਆਰ ਕਰਦਾ ਹੈ ।੮੪ ਲੱਖ ਜੂਨ ਸਾਰਾ ਬ੍ਰਹਿਮੰਡ ਇਹ ਕੁਦਰਤ ਹੈ। ਘਰ ਵਿੱਚ ਔਰਤਾਂ ਨੂੰ ਮਾਨ-ਸਨਮਾਨ ਦਾ ਵਾਧਾ ਕਰਦਾ ਹੈ। ਕਲੇਸ਼ ਤੋਂ ਦੂਰ ਰਹਿੰਦਾ ਹੈ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਦੂਰ ਰਹਿੰਦਾ ਹੈ। ਉਹ ਘਰ ਵਿਚ ਜਾਂ ਬਾਹਰ ਕਿਸੇ ਔਗੁਣਾਂ ਵੱਲ੍ਹ ਧਿਆਨ ਨਹੀ ਦਿੰਦਾ।ਪਰ ਇਹ ਕਰੌੜਾਂ ਵਿੱਚੋਂ ਇਕ ਅੱਧਾ ਹੀ ਹੁੰਦਾ ਹੈ।

ਰਜੋ ਗੁਣ: ਜਦੋਂ ਸਰੀਰ ਤੇ ਰਜੋ ਗੁਣ ਭਾਰੂ ਹੁੰਦਾ ਹੈ ਅਸੀਂ ਆਪਣੀ ਅਕਲ ਵੱਡੀ ਮੰਨਦੇ ਹਾਂ ਕੁਦਰਤ ਦੇ ਕੰਮਾਂ ਵਿਚ ਦਖਲ-ਅੰਦਾਜ਼ੀ ਕਰਦੇ ਹਾਂ। ਆਪਣੇ ਆਪ ਨੂੰ ਵੱਡਾ ਕਰਨ ਲਈ ਦੂਸਰਿਆਂ ਦੇ ਹੱਕਾਂ ਤੇ ਡਾਕਾ ਮਾਰਦੇ ਹਾਂ। ਦੂਸਰਿਆਂ ਦੀਆਂ ਭਾਵਨਾਵਾਂ ਦਾ ਕਤਲ ਕਰਦੇ ਹਾਂ। ਦੂਜਿਆਂ ਨੂੰ ਲੁੱਟ ਕੇ ਜਾਂ ਧੋਖਾਂ ਦੇ ਕੇ ਅਮੀਰ ਬਣਦੇ ਹਾਂ ਪਰ ਇਹ ਬਹੁਤਾ ਚਿਰ ਨਹੀਂ ਚੱਲਦੀ ਅਖੀਰ ਮਾੜੇ ਟਾਇਮ ਦਾ ਸ਼ਿਕਾਰ ਹੋ ਹੀ ਜਾਂਦੇ ਹਾਂ।

ਤਮੋ ਗੁਣ: ਮਨ ਕਾਹਲਾ ਪੈਦਾ ਹੈ। ਘਬਰਾਹਟ ਹੁੰਦੀ ਹ।ੈ ਸਮੇਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਘਰ ਵਿਚ ਔਰਤਾਂ ਨੂੰ ਮਾਨ-ਸਨਮਾਨ ਨਹੀ ਦਿੰਦੇ। ਘਰ ਜਾਂ ਬਾਹਰ ਲੜਨ ਦੇ ਬਹਾਨੇ ਭਾਲਦੇ ਹਾਂ। ਇਹ ਤਮੋ ਗੁਣ ਵਿਅਕਤੀ ਦੇ ਲੱਛਣ ਹਨ।

ਸਾਡੇ ਸਰੀਰ ਦੇ ਦੁਆਲੇ ਇੱਕ ਸੁਰੱਖਿਆ ਦੁਆਰ ਹੈ ਜੋ ਕਿ ਸਾਨੂੰ ਨਹੀਂ ਦਿਸਦਾ। ਜੋ ਕਿ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਰੋਕਦੀ ਹੈ ਜਦੋਂ ਸਾਡੇ ਸਰੀਰ ਵਿਚ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਭਾਰੂ ਹੁੰਦੇ ਹਨ। ਇਸ ਸੁੱਰਖਿਆ ਦੁਆਰ ਵਿਚ ਸੇਫ ਹੁੰਦੇ ਹਨ। ਸਾਨੂੰ ਆਮ ਲੋਕਾਂ ਨਾਲੋਂ ਰੋਗ ਜਿਆਦਾ ਹੁੰਦੇ ਹਨ।ਖਾਸ ਕਰਕੇ ਕਰੋਧ ਜੋ ਕਿ ਇਕ ਅੱਗ ਦਾ ਅੰਸ਼ ਹੈ, ਵਧਦਾ ਹੈ ਤਾਂ ਦਿਮਾਗ ਦੀਆਂ ਕੰਟਰੋਲ ਕਰਨ ਵਾਲੀਆਂ ਕੋਸ਼ਕਾਵਾਂ ਸੜਦੀਆਂ ਹਨ। ਸਰੀਰ ਦਿਮਾਗ ਦੇ ਕੰਟਰੋਲ ਤੋਂ ਬਾਹਰ ਹੁੰਦਾ ਹੈ।

ਉਪਰਲੀਆਂ ਸਭ ਗੱਲਾਂ ਦੇ ਕਾਰਨ ਮਾਂ ਪਿਉ ਦੇ ਸੰਸਕਾਰ ਭਾਰੂ ਹੁੰਦੇ ਹਨ। ਸੰਸਕਾਰ ਇੱਕ ਸੰਸਕ੍ਰਿਤ ਦਾ ਸ਼ਬਦ ਹੈ। ਜਿਸ ਦਾ ਮਤਲਬ ਹੈ ਤਾਸੀਰ, ਗੁਣ, ਸੁਭਾਓ ਪਿਤਾ ਵਾਲੇ ਖੂਨ ਵਿਚ ਆਉਂਦੇ ਹਨ ਕਿਉਂਕਿ ਔਰਤ ਧਰਤੀ ਹ,ੈ ਪਿਤਾ ਬੀਜ ਹੈ। ਧਰਤੀ ਵਿੱਚ ਜੋ ਬੀਜ ਬੀਜਾਂਗੇ, ਫਸਲ ਉਸੇ ਕਿਸਮ ਦੀ ਉਗੇਗੀ। ਜੇਕਰ ਪਿਤਾ ਝਗੜਾਲੂ ਹੈ, ਵਿਆਹ ਤੋਂ ਪਹਿਲਾਂ ਨਸ਼ਾ ਕਰਦਾ ਹੈ ਤਾਂ ਉਸ ਦੀ aਲਾਦ ਵਿੱਚ ੧੭ ਸਾਲ ਤੋਂ ਲੈ ਕੇ ੨੭ ਸਾਲ ਵਿੱਚ ਅੋਗੁਣ ਅਤੇ ਗੁਣ ਭਾਰੂ ਹੋਣਗੇ। ਜਿਵੇਂ ਲੇਖਕ ਨੂੰ ੧੯੭੨ ਵਿੱਚ ਇਕ ਵਾਰ ਬੁਖਾਰ ਚੜ੍ਹਿਆ ਸੀ, ੧੯੭੮ ਵਿਚ ਇਕ ਵਾਰ ਕਰੋਧ ਆਇਆ ਸੀ। ਸਿਰਫ ਮੈ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਪਾਗਲ ਤੇ ਡੰਗਰ ਹੈ। ਦੂਸਰੇ ਦਿਨ ਉਸ ਤੋਂ ਮਾਫੀ ਮੰਗੀ ਅੱਗੇ ਤੋਂ ਅਜਿਹਾ ਨਹੀ ਹੋਵੇਗਾ।੨੦੦੪ ਵਿਚ ਉਸ ਦੀ ਮੌਤ ਹੋ ਗਈ ਪਰ ਉਸ ਸਾਲ ਦਾ ਅੱਜ ਵੀ ਬਹੁਤ ਅਫਸੋਸ ਹੈ ਕਿ ਜਨਮ ਐਵਂੇ ਹੀ ਗਿਆ।ਲੜਨ ਨੂੰ ਤਾਂ ਜੰਗਲ ਵਿਚ ਜਾਨਵਰ ਵੀ ਲੜੀ ਜਾਂਦੇ ਹਨ। ੯ ਮਹੀਨੇ ਜੋ ਵੀ ਔਰਤ ਗਰਭ ਕਾਲ ਦੌਰਾਨ ਕੰਨਾਂ ਨਾਲ ਸੁਣੇਗੀ ਤਾਂ ਵਿਕਾਸ ਕਰ ਰਹੇ ਬਚੇ ਦੇ ਦਿਮਾਗ ਵਿਚ ਉਹੀ ਸੀ-ਡੀ ਬਣਦੀ ਰਹਿੰਦੀ ਹੈ ਜੋ ਕਿ ਬਾਹਰ ਆਕੇ ਜਿੰਦਗੀ ਦੇ ੭੦ ਸਾਲ ਤੱਕ ਚਲਦੀ ਰਹਿੰਦੀ ਹੈ।

ਇਸ ਸਰੀਰ ਦੀਆਂ ੪ ਕਿਸਮਾਂ ਹਨ।

੧. ਬਚਪਨ

੨. ਜਵਾਨੀ

੩. ਬੁਢਾਪਾ

੪. ਮੌਤ

ਬਚਪਨ: ਇਸ ਉਮਰ ਵਿੱਚ ੧੪-੧੫ ਸਾਲ ਤੱਕ ਸਰੀਰ ਉਪਰ ਆਤਮਾ ਦਾ ਰਾਜ ਹੁੰਦਾ ਹੈ।ਇਸ ਕਰਕੇ ਇਸ ਉੱਤੇ ਨਾ ਵੈਰ ਵਿਰੋਧ, ਆਪਨਾ-ਪਰਾਇਆ ਸਭ ਬਰਾਬਰ ਹੁੰਦੇ ਹਨ। ੧੭ ਸਾਲ ਤੋਂ ਬਾਅਦ ਵਿਚ ਇਸ ਉੱਤੇ ਹਊਮੈ-ਭਾਰੂ ਹੁੰਦੀ ਹ,ੈ ਜੋ ਕਿ ੨੬ ਸਾਲ ਤੱਕ ਰਹਿੰਦੀ ਹੈ। ਇਹੀ ਉਮਰ ਹੈ ਜੋ ਗਿਆਨ ਲੈਣ ਦੀ ਹੈ। ਗਿਆਨ ਇਸ ਕਰਕੇ ਲੈਣਾ ਚਾਹੀਦਾ ਹੈ। ਕਿaੁਂਕਿ ਕੁਦਰਤ ਨੇ ੮੪ ਲੱਖ ਜੂਨ ਨੂੰ ਭੋਜਨ ਮੁਫਤ ਦਿੱਤਾ ਹੈ। ਇਕ ਇਨਸਾਨ ਹੈ ਜਿਸਨੂੰ ਪੈਸੇ ਦਿੱਤਿਆਂ ਹੀ ਚੀਜ਼ ਮਿਲਦੀ ਹੈ। ਉਹ ਗਿਆਨ ਤੋਂ ਬਿਨਾ ਨਹੀਂ ਮਿਲੇਗੀ।ਇਸ ਕਰਕੇ ਜੁਆਨੀ ਦਾ ਸਾਂਭਣਾ-ਗਿਆਨ ਦਾ ਲੈਣਾ ਅਤੇ ਪੈਸੇ ਦਾ ਕੁਮਾਉਣਾ ਕੋਈ ਸਮਾਂ ਹੀ ਹੁੰਦਾ ਹੈ। ਜੇਕਰ ਇਸ ਬੇਸ਼ਕੀਮਤੀ ਹੀਰੇ ਜੈਸੇ ਸਮੇਂ ਨੂੰ ਕੁੜੀਆਂ–ਮੁੰਡਿਆਂ ਮਗਰ ਫਿਰ ਕੇ ਜਾਂ ਲੜਾਈ ਝਗੜੇ ਕਰਕੇ ਦੋ ਚਾਰ ਕੇਸ ਗਲ ਪੁਆ ਕੇ ਦਰਿਆਂ ਦੇ ਪਾਣੀ ਵਾਂਗ ਅਜਾਈਂ ਗਵਾਕੇ ਬੁਢਾਪੇ ਵਿਚ ਦਾਖਲ ਹੋਈਏ ਤਾਂ ਇਹ ਕਿੰਨੀ ਵਧੀਆ ਗੱਲ ਹੈ। ਜਿਹੜੀ ਦੁਬਾਰਾ ਆਉਂਦੀ ਨਹੀ। ਜੁਆਨੀ ਵਿੱਚ ਸਾਡੇ ਤੇ ੬ ਪ੍ਰਕਾਰ ਦਾ ਨਸ਼ਾ ਭਾਰੂ ਹੁੰਦਾ ਹੈ ਜੋ ਕਿ ਸਾਨੂੰ ਮਾਰਗ ਦਰਸ਼ਨ ਨਹੀ ਹੋਣ ਦਿੰਦੇਹਨ।ਇਹ ਨਸ਼ੇ ਹਨ।

੧. ਜੁਆਨੀ ਦਾ ਨਸ਼ਾ

੨. ਜੋਬਨ ਦਾ ਨਸ਼ਾ

੩. ਕੁਰਸੀ ਦਾ ਨਸ਼ਾ

੪. ਦੌਲਤ ਦਾ ਨਸ਼ਾ

੫. ਕੁਟੰਬ ਦਾ ਨਸ਼ਾ

੬. ਰਾਜ ਦਾ ਨਸ਼ਾ

ਜੇ ਕਰ ਅਸੀ ਜੁਆਨੀ ਪਹਿਰ ਵਿੱਚ ਸੁਨੱਖੇ ਜੁਆਨ-ਤਾਕਤਵਰ ਸਮਝਦੇ ਹਾਂ ਤਾਂ ਸਾਡਾ ਧਿਆਨ ਉਸ ਮਾਂ ਦੀਆਂ ਛਾਤੀਆਂ ਵਲ ਹੋਣਾ ਚਾਹੀਦਾ ਜਿਸਨੇ ਜਨਮ ਦੇਣ ਤੋਂ ਤੁਰੰਤ ਬਾਅਦ ਅੰਮ੍ਰਿਤ ਵਰਗਾ ਦੁੱਧ ਪਿਆਰ ਨਾਲੇ ਚੁੰਘਾਇਆ ਸੀ। ਦੂਸਰਾ ਮਾਂ ਦੀਆਂ ਅੱਖਾਂ ਵੱਲ ਹੋਣਾ ਚਾਹੀਦਾ ਹੈ ਜਿਹੜੀਆਂ ਸਾਨੂੰ ਅਜਿਹਾ ਬਣਾਉਣ ਲਈ ੯ ਮਹੀਨੇ ਇੰਤਜਾਰ ਕਰਦੀਆਂ ਰਹੀਆਂ ਹੋਣਗੀਆਂ। ਉਸ ਕੁੱਖ ਵੱਲ ਵੇਖੋ ਜਿਸ ਨੂੰ ਭਾਗ ਲੱਗਿਆ ਹੈ। ਅਜਿਹੀਆਂ ਮਾਵਾਂ ਨੂੰ ਮੇਰੇ ਵਲੋਂ ਕੋਟਿਨ ਕੋਟਿ ਨਮਸਕਾਰ ਹੈ। ਜਦੋਂ ਸਾਡੀ ਸੋਚ ਇੱਥੇ ਆਵੇਗੀ ਤਾਂ ਸਾਡੇ ਵਿੱਚੋਂ ਹਾਉਮੈ ਦੇ ੬ ਪ੍ਰਕਾਰ ਦੇ ਨਸ਼ੇ ਖਤਮ ਹੋ ਕੇ ਵਧੀਆ ਜਿੰਦਗੀ ਦਾ ਮਾਰਗ ਦਰਸ਼ਨ ਹੋਵੇਗਾ ਅਤੇ ਅਸੀਂ ਵਡਿਆਈ ਦੇ ਪਾਤਰ ਬਣਦੇ ਹਾਂ।

ਪੱਛਮੀ ਦੇਸ਼ਾਂ ਵਿਚ ਨਿਤ ਨਵੀਆਂ ਖੋਜਾਂ ਅਤੇ ਅਕਲ ਨੂੰ ਦੰਗ ਕਰਨ ਵਾਲੀਆਂ ਕਿਤਾਬਾਂ ਪ੍ਰਕਾਸ਼ਤ ਹੋ ਰਹੀਆਂ ਹਨ। ਨਵੀ ਤੋਂ ਨਵੀ ਸਾਈਕਲੋਜੀ ਨਵੀ ਤੋਂ ਨਵੀ ਟੈਕਨਾਲੋਜੀ ਦੀ ਖੋਜ ਕਰ ਰਹੇ ਹਨ।ਅਸੀਂ ਅਜੇ ਤੱਕ ਇਸ ਗੱਲ ਤੇ ਜ਼ੋਰ ਲਾਈ ਹਾਂ ਕਿ ਤੁਸੀਂ ਰਿਸ਼ੀਆਂ ਦੀ ਸੰਤਾਨ ਹੋ। ਪੱਵਿਤਰ ਗੁਰੂਆਂ ਦੇ ਸਿੱਖ ਹੋ। ਤੁਹਾਡੇ ਵਰਗਾ ਦੁਬਾਰਾ ਕੋਈ ਨਹੀਂ ਪੈਦਾ ਹੋਇਆ। ਤੁਹਾਡੀ ਪਵਿਤਰਤਾ ਨੂੰ ਕੋਈ ਨਹੀਂ ਛੂਹ ਸਕਿਆ ਅਤੇ ਨਾ ਹੀ ਪਛਾਣ ਸਕਿਆ। ਲੋੜ ਇਸ ਉਪਦੇਸ਼ ਦੀ ਨਹੀਂ ਲੋੜ ਗਿਆਨ ਦੀ ਹੈ ਕਿ ਬ੍ਰਹਿਮੰਡ ਇਕ ਚੜ੍ਹਦੀ ਉਸਾਰੀ ਹੈ ਜੋ ਕਿ ਨਿਤ ਨਵੀਂ ਹੈ ਇਸ ਵਿਚ ਸਾਨੂੰ ਸਭ ਨੂੰ ਇੱਟਾਂ ਜਰੂਰ ਲਾਉਣੀਆਂ ਚਾਹੀਦੀਆਂ ਹਨ ਜਾਂ ਕਿਸੇ ਹੋਰ ਨੂੰ ਇੱਟਾਂ ਲਾਉਣ ਵਿਚ ਸਹਾਇਤਾ ਕਰਨੀ ਚਾਹੀਦੀ ਹੈ। ਬਜ਼ੁਰਗ ਨੀਹਾਂ ਪੱਕੀਆਂ ਕਰ ਗਏ ਨੇ। ਡਾਟਾਂ ਅਤੇ ਬੰਦ ਅਸੀਂ ਆਉਣ ਵਾਲੀਆਂ ਨਸਲਾਂ ਨੇ ਲਾਉਣੀਆਂ ਹਨ। ਇਸ ਕਰਕੇ ਜਿਹੜਾ ਕੰਮ ਸਾਡੇ ਸਪੁਰਦ ਹੈ ਉਸ ਨੂੰ ਮਨ ਦੀ ਇਮਾਨਦਾਰੀ ਨਾਲ ਅਤੇ ਸਾਫ-ਸੁਥਰੇ ਢੰਗ ਨਾਲ ਕਰ ਜਾਈਏ। ਜੁਆਨੀ ਪੈਹਰੇ ਵਿਚ ਹੀ ਚੰਗੇ ਮਾੜੇ ਕਰਮ ਜਾਂ ਕੰਮ ਕਰਕੇ ਬੁਢਾਪੇ ਵਿਚ ਦਾਖਲ ਹੁੰਦੇ ਹਾਂ, ਜਿੱਥੇ ਰਿਟਾਇਰ ਹੋਣ ਤੋਂ ਬਾਅਦ ਭੁਗਤਾਨ ਸ਼ੁਰੂ ਹੁੰਦਾ ਹੈ।

ਬੁਢਾਪਾ: ਬੁਢਾਪਾ ਸਰੀਰ ਦੀ ਤੀਸਰੀ ਅਵਸਥਾ ਹੈ।ਇਸ ਵਿਚ ਸਰੀਰ ਨੂੰ ਗਮ, ਰਿਸ਼ਤੇ ਨਾਤਿਆਂ ਵੱਲੋਂ ਝੂਠੇ ਹਾਸੇ, ਝੂਠੇ ਦਿਲਾਸੇ ਨੂੰ ਯਾਦ ਕਰਕੇ ਅਤੇ ਦੌਸਤਾਂ ਮਿੱਤਰਾਂ ਵੱਲੋਂ ਕੌਠੇ ਚੜ੍ਹਾਕੇ ਬਾਦ ਵਿਚ ਚੁੱਕੀ ਗਈ ਪੌੜੀ ਨੂੰ ਯਾਦ ਕਰਕੇ ਕਿਸਮਤ ਨੂੰ ਰੌਣ ਦਾ ਵਕਤ ਹੁੰਦਾ ਹੈ। ਫਿਰ ਇਸ ਉਮਰ ਵਿਚ ਆਪਣੀ ਜਿੰਦਗੀ ਦੇ ਤਜ਼ਰਬੇ ਦੱਸਦਾ ਹੈ। ਪਰ ਸੁਣਦਾ ਕੋਈ ਨਹੀਂ।ਇਸ ਤੋਂ ਅੱਗੇ ਜ਼ਿੰਦਗੀ ਤੇਜ਼ੀ ਨਾਲ ਵੱਧਦੀ ਹੈ। ਅੱਖ, ਨੱਕ, ਜਾੜ੍ਹ, ਕੰਨ, ਧੀਆਂ-ਪੁੱਤ, ਜਵਾਈ, ਸਮਾਜ ਇਹ ਸੰਗੀਤ ਹਨ ਜੋ ਕਿ ਜੁਆਬ ਦੇ ਜਾਂਦੇ ਹਨ ਕਿaਂਕਿ ਬਿਮਾਰੀ ਮੌਤ ਅਤੇ ਰੱਬ ਇਸ ਮੂਹਰੇ ਸਾਰਾ ਬ੍ਰਹਿਮੰਡ ਅਤੇ ੮੪ ਲੱਖ ਜੂਨ ਬੇਬਸ ਹੈ। ਇਸ ਅਵਸਥਾ ਵਿਚ ਵੇਦ ਸਾਸ਼ਤਰ ਦੀ ਗੱਲ ਸੁਣ ਕੇ ਕੁਝ ਚੰਗਾ ਕਰਨ ਦੀ ਸੋਚਦਾ ਹੈ ਪਰ ਉਸ ਸਮੇ ਤੱਕ ਸਮਾਂ ਰੂਪੀ ਸਰੀਰ ਅਤੇ ਅਕਲ ਸੁੱਤੀ ਰਹਿ ਜਾਂਦੀ ਹੈ ਹੁਣ ਪਛਤਾਵੇ ਤੋਂ ਬਿਨਾ ਪੱਲੇ ਕੁੱਝ ਨਹੀ ਰਹਿ ਜਾਂਦਾ।ਜੀਵਨ ਸਾਥੀ ਨਾਲ ਕੀਤਾ ਮਾੜਾ ਵਰਤਾਉ ਅਤੇ ਆਪਣੇ ਕਬੀਲੇ ਪ੍ਰਤੀ ਅਪਨਾਈ ਮਾੜੀ ਸੋਚ ਕੰਡਿਆਂ ਵਾਂਗ ਚੁੱਭਦੀ ਹੈ।

ਮੌਤ: ਮੌਤ ਇੱਕ ਅੱਟਲ ਸਚਾਈ ਹੈ।ਪਰ ਇਹ ਦੋ ਕਿਸਮਾਂ ਦੀ ਹੁੰਦੀ ਹੈ। ਇਕ ਕੱਖੌਂ ਹੌਲੀ ਮੌਤ ਜੋ ਕਿ ਸਭ ਮਰੀ ਤੇ ਮਾਰੀ ਜਾਂਦੇ ਹਨ।ਦੂਸਰੀ ਪਰਬਤੋਂ ਭਾਰੀ ਮੌਤ ਹੁੰਦੀ ਹੈ। ਪਰ ਇਕ ਕਰੋੜ ਵਿਚੋਂ ਇਕ ਅੱਧਾ ਹੀ ਹੁੰਦਾ ਹੈ। ਜਿਸਨੂੰ ਹਜ਼ਾਰਾਂ ਸਾਲਾਂ ਬਾਅਦ ਵੀ ਯਾਦ ਕਰਦੇ ਹਾਂ।Tags: ਇਸ ਬੇਸ਼ਕੀਮਤੀ ਸਰੀਰ ਨੂੰ ਸਮਝੋ ਦਰਿਆ ਦੇ ਪਾਣੀ ਵਾਂਗ ਅਜਾਈਂ ਨਾ ਗਵਾਓ