HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


"ਕਾਮਨ ਸੈਂਸ"


Date: Mar 16, 2014

ਉਤੱਮਦੀਪ ਕੌਰ (ਲੈਕਚਰਾਰ)
ਮੈਚਿੰਗ- ਮੈਚਿੰਗ- ਮੈਚਿੰਗ ਇਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਹੈ, ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਮੈਂ ਨਵੀਂ-ਨਵੀਂ ਇੱਕ ਵਿਦਿਆਲਯ ਵਿੱਚ ਪੜ੍ਹਾਉਣ ਲੱਗੀ ਸੀ। ਨਵੇ-ਨਵੇ ਤਜ਼ਰਬੇ ਹੋ ਰਹੇ ਸਨ ਜੋ ਮੈਨੰੂੰ ਨਵੀ ਰੌਸ਼ਨੀ ਨਵਾਂ ਗਿਆਨ ਦੇ ਰਹੇ ਸਨ। ਪੜਾਉਣਾ ਮੇਰਾ ਸ਼ੌਕ ਸੀ ਤੇ ਜਦੋਂ ਸ਼ੌਕ ਨੇ ਹਕੀਕਤ ਦਾ ਜਾਮਾ ਪਹਿਨਿਆ ਤੇ ਮੈਂ ਮਨ ਹੀ ਮਨ 'ਚ ਉਸ ਪਰਮਾਤਮਾ ਦਾ ਧੰਨਵਾਦ ਕਰਦੀ।ਉਸ ਹੀ ਸਮੇਂ ਮੈਨੂੰ ਇੱਕ ਹੋਰ ਤਜਰਬਾ ਹੋਇਆ, ਉਹ ਸੀ ਪੜੇ-ਲਿਖੇ ਲੋਕਾਂ ਦੇ ਨਜ਼ੱਰੀਏ ਦਾ ਜੋ ਅਖਵਾਉਦੇ ਤਾਂ ਪੜੇ-ਲਿਖੇ ਹਨ ਪਰ ਸੋਚ……।

'ਮੈਚਿੰਗ' ਸ਼ਬਦ ਮੇਰੇ ਹੀ ਇੱਕ ਕੁਲੀਗ ਨੇ ਸਾਡੇ ਨਾਲ ਕੰਮ ਕਰਦੇ ਇੱਕ ਹੋਰ ਮੇਲ ਕੁਲੀਗ ਲਈ ਵਰਤਿਆ ਸੀ, ਜਦੋਂ ਉਹ ਇੱਕ ਫੰਕਸ਼ਨ ਵਿੱਚ ਬਲੈਕ ਡਰੈਸ ਨਾਲ ਬਰਾਉਨ ਸ਼ੂਜ ਪਾ ਕੇ ਆਏ ਸਨ।ਉਨਾਂ ਨੂੰ ਦੇਖਦਿਆਂ ਹੀ ਮੇਰੀ ਕੁਲੀਗ ਮਜ਼ਾਕ ਕਰਦਿਆਂ ਕਹਿਣ ਲੱਗੀ ਕਿ ਐਨਾ ਤਾਂ ਮੇਰੀ ਤਿੰਨ ਸਾਲ ਦੀ ਬੇਟੀ ਨੂੰ ਵੀ ਪਤਾ ਹੈ ਕਿ ਬਲੈਕ ਡਰੈਸ ਨਾਲ ਬਲੈਕ ਸ਼ੂਜ ਪਾਏ ਜਾਂਦੇ ਹਨ, ਫਿਰ ਇਹ ਤਾਂ ਪੜੇ-ਲਿਖੇ ਹਨ ਪਰ ਇਨਾਂ ਨੂੰ 'ਡਰੈਸ ਮੈਚਿੰਗ' ਦੀ ਜ਼ਰਾ ਸੈਂਸ ਨਹੀ। ਮੈਨੂੰ ਉਸਦੇ ਸ਼ਬਦ ਸੁਣਦਿਆਂ ਇੱਕ ਦਮ ਝਟਕਾ ਜਿਹਾ ਲੱਗਾ ਕਿ ਕਿਵੇਂ ਉਹ ਉਨਾਂ ਦੇ ਹਾਲਤਾਂ ਨੂੰ ਜਾਣੇ ਬਿਨਾਂ ਇੰਨੇ ਕੁਲੀਗਜ਼ ਵਿੱਚ ਉਨਾਂ ਦਾ ਮਜ਼ਾਕ ਉਡਾ ਰਹੀ ਹੈ। ਅਮੀਰੀ ਦੇ ਗੁਮਾਨ ਵਿੱਚ ਉਹ ਇਸ ਗੱਲ ਨੂੰ ਸਮਝਣੋ ਅਸਮਰੱਥ ਹੈ ਕਿ 'ਡਰੈਸ ਮੈਚਿੰਗ' ਨੂੰ ਛੱਡ ਕੇ ਉਨਾਂ ਦੀਆਂ ਪਤਾ ਨਹੀ ਹੋਰ ਕੀ ਮੁੱਖ ਲੋੜਾਂ ਹਨ, ਜੋ ਉਨਾਂ ਨੂੰ 'ਡਰੈਸ ਸੈਂਸ' ਵੱਲ ਧਿਆਨ ਹੀ ਨਹੀ ਦੇਣ ਦਿੰਦੀਆਂ। ਦਰਅਸਲ ਅਮੀਰਾਂ ਲਈ 'ਡਰੈਸ ਮੈਚਿੰਗ' ਸੁਸਾਇਟੀ ਵਿੱਚ ਰਹਿਣ ਲਈ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ।ਇਹ ਹਾਈ ਸੁਸਾਇਟੀ ਆਮ ਆਦਮੀ ਦੀਆਂ ਮਜਬੂਰੀਆਂ ਬਾਰੇ ਸੋਚ ਹੀ ਨਹੀ ਸਕਦੀ, ਪਰ ਪਹਿਲਾਂ ਅਜਿਹਾ ਨਹੀ ਸੀ ਵਿਅਕਤੀ ਦੇ ਵਿਅਕਤੀਤਵ ਨੂੰ ਹੀ ਅਸਲ ਕਾਮਨ ਸੈਨਸ ਦੇ ਅਰਥਾਂ ਵਿੱਚ ਲਿਆ ਜਾਂਦਾ ਸੀ ਪਰ ਦਿਖਾਵੇ ਭਰੇ ਇਸ ਆਧੁਨਿਕ ਯੁੱਗ ਵਿੱਚ 'ਸੈਨਸ' ਦੇ ਅਰਥ ਹੀ ਬਦਲ ਗਏ ਹਨ।

Tags: "ਕਾਮਨ ਸੈਂਸ" ਉਤੱਮਦੀਪ ਕੌਰ (ਲੈਕਚਰਾਰ)


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266