HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸ਼ੌਂਕ 'ਚੋਂ ਉਪਜਦੀ ਹੈ ਸਫਲਤਾ


Date: Mar 16, 2014

ਹਰਮੀਤ ਸਿਵੀਆਂ
ਹਰ ਇਕ ਇਨਸਾਨ ਨੂੰ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹੈ। ਕਈ ਵਿਅਕਤੀ ਆਪਣੇ ਸ਼ੌਂਕ ਨੂੰ ਖੁੱਲੇ ਆਮ ਬੜੇ ਵਧੀਆਂ ਤਰੀਕੇ ਨਾਲ ਪੂਰਾ ਕਰਦੇ ਹਨ ਪਰ ਕਈ ਲੁਕਾ ਛੁਪਾ ਕੇ ਆਪਣੇ ਸ਼ੌਂਕ ਦੀ ਪੂਰਤੀ ਕਰਦੇ ਹਨ। ਕਈ ਅਜਿਹੇ ਵੀ ਵਿਅਕਤੀ ਹਨ ਜਿੰਨਾ ਨੂੰ ਖੁਦ ਨੂੰ ਆਪਣੇ ਸ਼ੌਂਕ ਦਾ ਪਤਾ ਨਹੀਂ ਹੁੰਦਾ ਪਰ ਕੋਈ ਵੀ ਵਿਅਕਤੀ ਆਪਣੇ ਸ਼ੌਂਕ ਤੋ ਮੁਨਕਰ ਮੁਨਕਰ ਨਹੀਂ ਹੋ ਸਕਦਾ। ਕਿਸੇ ਵੀ ਸ਼ੌਂਕ ਨੂੰ ਪਾਲਣ ਨਾਲ ਸਾਡੀ ਸ਼ਖਸ਼ੀਅਤ ਵਿੱਚ ਅਜੀਬ ਕਿਸਮ ਦਾ ਨਿਖਰ ਆਉਂਦਾ ਹੈ। ਆਪਣੀ ਸ਼ੌਂਕ ਦੀ ਪੂਰਤੀ ਵਿੱਚ ਸਾਨੂੰ ਇਕ ਅਨੋਖਾ ਸਕੂਨ ਮਿਲਦਾ ਹੈ। ਇਸ ਲਈ ਸਾਨੂੰ ਆਪਣੇ ਸ਼ੌਂਕ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਕਈ ਵਿਅਕਤੀ ਆਪਣੀ ਸ਼ੌਕ ਦੀ ਪੂਰਤੀ ਦੇ ਨਾਲ ਨਾਲ ਇਸ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਵੀ ਬਣਾ ਲੈਂਦੇ ਹਨ। ਮਨੁੱਖੀ ਮਨ ਨੂੰ ਟੁੰਬਣ ਵਾਲੇ ਅਨੇਕਾਂ ਸ਼ੌਂਕ ਹਨ ਜਿਵੇਂ ਖੇਡਣ ਦਾ, ਪੜਨ ਦਾ, ਸੰਗੀਤ ਦਾ, ਸਮਾਜ ਸੇਵਾ ਦਾ, ਅਖਬਾਰ ਪੜਨ ਦਾ, ਲਿਖਣ ਦਾ, ਗੀਤ ਕਵਿਤਾ ਲਿਖਣ ਦਾ ਤੋਂ ਇਲਾਵਾ ਹੋਰ ਵੀ ਸ਼ੌਂਕ ਹਨ ਜਿਵੇਂ ਪੁਰਾਣੇ ਸਿੱਕੇ ਇਕੱਠੇ ਕਰਨਾ, ਵੱਖ ਵੱਖ ਕਿਸਮ ਦੀਆਂ ਡਾਕ ਟਿਕਟਾਂ ਇਕੱਠੀਆਂ ਕਰਨੀਆਂ, ਪੁਰਾਤਨ ਵਸਤਾਂ ਆਦਿ। ਕਈਆਂ ਨੂੰ ਆਪਣੀ ਸੋਹਣੀ ਤੇ ਖਿੱਚ ਪਾਉ ਸ਼ਖਸ਼ੀਅਤ ਕਾਇਮ ਰੱਖਣ ਦਾ ਵੀ ਸ਼ੌਂਕ ਹੁੰਦਾ ਹੈ। ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਮੁੱਚਾ ਫਲਸਫਾ ਵੀ ਸ਼ਖਸੀਅਤ ਉਸਾਰੀ ਤੇ ਹੈ। ਕਿਸ ਢੰਗ ਨਾਲ ਬੋਲਣਾ, ਕਿਸ ਢੰਗ ਨਾਲ ਉਠਣਾ-ਬੈਠਣਾ, ਗਲਬਾਤ ਕਰਨਾ, ਸਲੀਕੇਦਾਰ ਕੱਪੜੇ ਪਹਿਨਣਾ ਜਾਂ ਪੱਗ ਬੰਨਣੀ ਉਹਨਾਂ ਦੇ ਦਰਸਾਏ ਜੀਵਨ ਦਾ ਮਾਰਗ ਹਨ ਜਿੰਨਾ ਨੂੰ ਜੇਕਰ ਸ਼ੌਕ-ਸ਼ੌਕ ਵਿੱਚ ਜੀਵਨ ਵਿੱਚ ਢਾਲ ਲ਼ਿਆ ਜਾਵੇ ਤਾਂ ਉਹ ਵਿਲੱਖਣ ਸ਼ਖਸ਼ੀਅਤ ਦਾ ਮਾਲਕ ਬਣ ਸਕਦਾ ਹੈ। ਸਮਾਜਿਕ ਖੇਤਰ ਵਿੱਚ ਜਿਉਂਦਿਆ ਬੜੇ ਸ਼ੌਂਕ ਹਨ ਜਿੰਨਾ ਨੂੰ ਪੂਰਾ ਕਰਕੇ ਅਸੀਂ ਦੂਜਿਆ ਦੇ ਦਿਲ ਵਿੱਚ ਆਪਣੀ ਥਾਂ ਬਣਾ ਸਕਦੇ ਹਾਂ। ਵੇਖਿਆ ਜਾਵੇ ਤਾਂ ਜੀਵਨ ਦੀਆਂ ਕਦਰਾਂ ਕਮਿਤਾਂ ਤੇ ਧਰਮ ਦੇ ਉੱਤਮ ਗੁਣਾਂ ਨੂੰ ਜੀਵਨ ਵਿੱਚ ਧਾਲਣ ਦਾ ਅਮਲ ਵੀ ਸ਼ੌਕ ਵਿੱਚ ਹੀ ਪੂਰਾ ਹੋਣਾ ਸ਼ੁਰੂ ਹੁੰਦਾ ਹੈ। ਸ਼ੌਕ ਤੋਂ ਬਗੈਰ 'ਬੱਧਾ ਚੱਟੀ ਭਰੇ" ਵਾਲੀ ਅਵਸਥਾ ਹੋ ਜਾਂਦੀ ਹੈ।

ਸਾਡਾ ਨਜਰੀਆਂ ਅਜਿਹਾ ਹੋਵੇ ਕਿ ਸ਼ੌਕ ਨਾਲ ਜੀਵੀਏ। ਸਾਨੂੰ ਸਾਡੇ ਫਰਜ ਸ਼ੌਂਕ ਨਾਲ ਨਿਭਾਉਣੇ ਚਾਹੀਦੇ ਹਨ। ਜੇਕਰ ਜੀਵਨ ਵਿੱਚ ਸ਼ੌਂਕ ਹੀ ਖਤਮ ਕਰ ਲ਼ਿਆ ਜਾਵੇ ਤਾਂ ਜਿੰਦਗੀ ਬੋਝਲ ਅਤੇ ਨੀਰਸ ਜਿਹੀ ਬਣ ਕੇ ਰਹਿ ਜਾਂਦੀ ਹੈ। ਜਿੰਦਗੀ ਇਕ ਕਿਤਾਬ ਦੀ ਤਰਾਂ ਹੀ ਤਾਂ ਹੈ ਜਿਵੇਂ ਜਿਵੇਂ ਇਸ ਦੇ ਵਰਕੇ ਪਲਟੀ ਜਾਂਦੇ ਹਨ ਸ਼ੁਰੂ ਸ਼ੁਰੂ ਵਿੱਚ ਉਲਝਣਾ ਵਧਦੀਆਂ ਲਗਦੀਆਂ ਹਨ ਤੇ ਫਿਰ ਉਲਝਣਾ ਵਿੱਚ ਹੀ ਮਸਤ ਹੋ ਕੇ ਰਹਿ ਜਾਈਦਾ ਹੇ।ਜਿੰਦਗੀ ਦਾ ਆਨੰਦ ਲੈਣ ਲਈ ਅਤੇ ਜਿੰਦਗੀ ਨੂੰ ਰਸਮਈ ਅਤੇ ਖੂਬਸੂਰਤ ਬਣਾਉਣ ਲਈ ਕੋਈ ਨਾ ਕੋਈ ਸੌਕ ਜ਼ਰੂਰ ਹੀ ਰੱਖਿਆ ਜਾਣਾ ਤੇ ਨਿਭਾਇਆ ਜਾਣਾ ਚਾਹੀਦਾ ਹੈ। ਭਾਵੇਂ ਜਿੰਨੇ ਵੀ ਝਮੇਲੇ ਤੇ ਜੁੰਮੇਵਾਰੀਆਂ ਹੋਣ ਪਰ ਆਪਣੇ ਸ਼ੌਂਕ ਲਈ ਜ਼ਰੂਰ ਵਕਤ ਰੱਖ ਲੈਣਾ ਚਾਹੀਦਾ ਹੇ। ਜਿੰਦਗੀ ਵਿੱਚ ਐਨੇ ਗ੍ਰਸਤ ਨਹੀਂ ਹੋ ਕੇ ਰਹਿ ਜਾਣਾ ਚਾਹੀਦਾ ਕਿ ਪਿਆਰੇ ਜਿਹੇ ਸ਼ੌਕ ਕਿਧਰੇ ਦੱਬ ਕੇ ਰਹਿ ਜਾਣ। ਸ਼ੌਕ ਅਜਿਹਾ ਰਸਤਾ ਹੈ ਜਿਸ ਤੇ ਚੱਲ ਕੇ ਮੰਜਿਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਲੋੜ ਹੈ ਆਪਣੀ ਅੰਦਰੀ ਸ਼ਕਤੀ ਨੂੰ ਕਿਸੇ ਅਹਿਮ ਸ਼ੌਂਕ ਦੇ ਹਵਾਲੇ ਕਰਕੇ ਆਪਣੀ ਮੰਜਿਲ ਨੂੰ ਸੇਧਤ ਹੋਣ ਦੀ। ਆਪਣੇ ਸ਼ੌਂਕ ਦੇ ਹੁਲਾਰੇ ਨਾਲ ਮਨ ਦੀ ਮਸਤੀ ਨੂੰ ਤਰਾਂ ਦੀ ਬੁਲੰਦੀ ਤੇ ਲੈ ਜਾਇਆ ਜਾ ਸਕਦਾ ਹੈ। ਬਸ ਇਹੀ ਹੁੰਦੀ ਹੈ ਜ਼ਿੰਦਗੀ ਵਿੱਚ ਸਫਲਤਾ ਦੀ ਕਹਾਣੀ।

ਪਿੰਡ ਤੇ ਡਾਕਖਾਨਾ:- ਸਿਵੀਆਂ (ਬਠਿੰਡਾ)

ਸੰਪਰਕ: ੯੮੧੫੧-੨੬੩੮੨

Tags: ਸ਼ੌਂਕ 'ਚੋਂ ਉਪਜਦੀ ਹੈ ਸਫਲਤਾ ਹਰਮੀਤ ਸਿਵੀਆਂ