HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸਾਨੂੰ ਟੋਹਲ ਲਈਂ ਵਲੈਤੋਂ ਆ ਕੇ


Date: Jul 07, 2013

ਮੋਹਨ ਸਿੰਘ ਕੁੱਕੜਪਿੰਡੀਆ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਅੰਕਲ ਦੀ ਗੱਲ ਸੁਣਕੇ ਸੁਖਵੀਰ ਖਿੜ ਗਿਆ,ਉਹਨੂੰ ਯਾਦ ਆਇਆ ਉਹਦੇ ਪਿੰਡ ਦੀ ਇਕ ਜਨਾਨੀ ਚੰਗੇ ਭਲੇ ਖਾਦੇ ਘਰ ਵਿਆਹੀ ਹੋਈ ਸੀ।ਦੋ ਜੁਆਕ ਵੀ ਸੀ ਉਹਦੇ।ਫਿਰ ਪਤਾ ਨਹੀਂ ਲੱਗਾ ਉਹ ਕੀਹਦੇ ਨਾਲ ਕਿੱਥੇ ਭੱਜ ਗਈ।ਜਦ ਉਹਦਾ ਆਦਮੀ ਉਥੋ ਡੁਬਈ ਤੋ ਭੱਜਕੇ ਆਇਆ ਛੇ ਕੁ ਮਹੀਨੇ ਬਾਅਦ ਉਹ ਤੀਵੀ ਵੀ ਵਾਪਸ ਆ ਗਈ। ਉਹਨੇ ਸਭ ਨੂੰ ਯਕੀਨ ਦੁਆ ਦਿੱਤਾ ਜਿਹੜਾ ਬੰਦਾ ਉਹਨੂੰ ਕੱਢ ਕੇ ਲੈ ਗਿਆ ਸੀ ਉਸਨੇ ਉਹਦੇ ਸਿਰ ਨੂੰ ਕੁਜ ਕਰ ਦਿੱਤਾ ਕੁਝ ਪਿਲਾ ਕੇ। ਉਹਨ/ੁੰ ਸੁਰਤ ਹੀ ਨਹੀ ਸੀ ਰਹੀ,ਬੱਸ ਜਿੱਦਾ ਉਹ ਆਦਮੀ ਕਹਿੰਦਾ ਸੀ,ਉਹ ਜਨਾਨੀ ਉਸੇ ਤਰਾ੍ਹ ਕਰ ਜਾਂਦੀ ਸੀ।ਫਿਰ ਇਕ ਦਿਨ ਉਹਦੀ ਸੁਰਤ ਵਾਪਸ ਆ ਗਈਤੇ ਉਹ ਮੁੜਕੇ ਸੁਹਰੇ ਪਿੰਡ ਪੁੰਹਚ ਗਈ।ਪਿੰਡ ਦੇ ਗੁਰਦੁਆਰੇ ਆ ਕੇ ਵੀ ਸਭ ਦੇ ਸਾਹਮਣੇ ਕਸਮਾਂ ਖਾਈ ਜਾਵੇ ਤੇ ਫਿਰ ਉਹਦੇ ਆਦਮ ਿਤੇ ਸੁਹਰਿਆ ਨੇ ਵੀ ਮਾਫ ਕਰ ਦਿੱਤੀ।ਪਤਾ ਉਦੋ ਲੱਗਾ ਜਦੋ ਉਹ ਚਾਰ ਪੰਜ ਮਹੀਨਿਆ ਬਾਅਦ ਉਹ ਫੇਰ ਕਿਧਰੇ ਭੱਜ ਗਈ ਤੇ ਘਰ ਦੀ ਸਾਰੀ ਨਕਦੀ ਤੇ ਗਹਿਣੇ ਇੱਕਠੇ ਕਰ ਕੇ ਲੈ ਗਈ ਡੁਬਈ ਤੋ ਆਏ ਆਦਮੀ ਦਾ ਸਾਰਾ ਘਰ ਖਾਲੀ ਕਰ ਗਈਫਿਰ ਸਾਰੇ ਪਿੰਡ ਨੂੰ ਪਤਾ ਹੀ ਉਦੋ ਲੱਗe ਜਦ ਉਹਦੇ ਬੈਕ ਵਿਚ ਡੁਬਈ ਤੋ ਭੇਜਿਆ ਲੱਖਾ ਰੁਪਏ ਵੀ ਕੱਢਵਾ ਕੇ ਲੈ ਗਈ ਜਿਹੜੀ ਅਸਲ ਵਿਚ ਮੁੜਕੇ ਆਈ ਹੀ ਉਸ ਘਰ ਵਿਚ ਰਹਿ ਗਿਆ ਪੈਸਾ ਤੇ ਗਹਿਣੇ ਲੁੱਟਣ ਸੀ।ਉਹ ਡੁਬਈ ਤੋ ਆਇਆ ਉਹਦਾ ਆਦਮੀ ਵਥੇਰਾਪਿੰਡ ਦੀ ਪੰਚਾਇਤ ਤੇ ਫਿਰ ਪੁਲੀਸ ਦੇ ਵੀ ਰਿਪੋਰਟ ਦਰਜ ਕਰਵਾ ਆਇਆ ਪਰ ਕੁਝ ਨਾ ਬਣਿਆ।ਉਹ ਤੀਵੀ ਤਾਂ ਉਥੋ ਉਡਾਰੀ ਮਾਰ ਕੇ ਪਤਾਨਹੀ ਕਿਹੜੇ ਪਿੰਡ ਤੇ ਕਿਹੜੇ ਘਰ ਜਾ ਵਸੀ ਸੀ।

ਸੁਖਵੀਰ ਨੇ ਨਾਲ ਜਾਂਦੇ ਅੰਕਲ ਵਲ ਦੇਖਿਆ।

"ਮੈਂ ਲਬੜਾ ਦੀ ਨੂੰਹ ਹੀ ਕੱਢ ਕੇ ਲਿਆਉਣੀ ਆ,ਕਿਸੇ ਕੁੜੀ ਨੂੰ ਅੱਖ ਮਾਰ ਕੇ ਵੀ ਨਹੀ ਦੇਖੀ।"ਸੁਖਵੀਰ ਨੇ ਫੇਰ ਹੋਕੇ ਲਿਆ।

"ਛੋਟੇ ਭਾਈ ਹੋਕੇ ਭਰੀ ਜਾਨਾਂ ਜੇ ਮੇਮਾਂ ਦੇ ਦੇਸ਼ ਚ੍ਹੜ ਗਿਆ ਫੇਰ ਤਾਂ ਦੇਖੀ ਰੋਜ ਲੇਡੀ ਡਿਆਨਾ ਦੇ ਮਹਿਲਾਂ ਦੇ ਗੇੜੇ ਮਾਰਦਾ ਰਿਹਾ ਕਰੇਗਾਂ।"

ਸੁਖਵੀਰ ਦੀ ਕਿਤਾਬਾਂ ਵਿਚ ਦੇਖੀ ਫੋਟੋ ਤੇ ਇੰਗਲੈਡ ਦੀ ਮਹਾਰਾਣੀ ਦੇ ਪੁੱਤਰ ਪਰਿੰਸ ਚਾਰਲਸ ਦੀ ਪਤਨੀ ਡਿਆਨਾਂ ਦੀ ਤਸਵੀਰ ਆ ਗਈ।

"ਸਾਡੀ ਕਿਸਮਤ ਚ ਕਿਥੇ ਆ।"

"ਕਿaੁਂ ਫੇਰ ਲੰਮਾ ਹੋਕਾ ਭਰਿਆ ਫੇਰ ਕਿਸਮਤ ਜਾਗਣ ਵਿਚ ਕਿਹੜੀ ਦੇਰ ਲੱਗਦੀ ਹੁੰਦੀ ਆ।"

ਦੋਹਵੇਂ ਪਿਛਿਉਂ ਵੱਜਦੇ ਕਾਰਾਂ ਦੇ ਹਾਰਨ ਕਾਰਨ ਫਿਰ ਇਕ ਪਾਸੇ ਹੋ ਗਏ।ਸਵੇਰ ਦਾ ਵੇਲਾ ਹੋਣ ਕਾਰਨ ਕਦੇ ਕੋਈ ਕਾਰ ਤੇ ਕਦੇ ਆਉਦੇ ਰਿਕਸ਼ਾ ਪਿਛਿਉਂ ਆਕੇ ਕਿੰਗਜ ਹੋਟਲ ੇ ਬਾਹਰ ਰੁਕਦੇ ਜਿਹਨਾਂ ਵਿਚੋ ਮੁੰਡੇ ਕੁੜੀਆਂ ਉਤਰਦੇ ਅਤੇ ਆਉਦਾ ਰਿਕਸ਼ਾ ਫਿਰ ਸੜਕ ਉਪਰ ਭੱਜ ਜਾਂਦਾ।

"ਤੈਂ ਕੱ੍ਹਲ ਪਰਸੋਂ ਦਾ ਸਰਕਾਰੀ ਡਰਾਮਾ ਨਹੀ ਦੇਖਿਆ ਹੁੰਦਾ ਅਖਬਾਰਾਂ ਵਿਚ ਤੇ ਟੀ .ਵੀ.ਤੇ ।" ਅੰਕਲ ਗੁਰਨੇਕ ਸਿੰਘ ਦੀਆ ਅੱਖਾ ਅੱਗੇ ਟੈਲੀਵੀਜਨ ਉਪਰ ਦੇਖਿਆ ਪੋਲੀਟੀਕਲ ਪਾਰਟੀਆਂ ਦਾ ਡਰਾਮਾ ਆ ਗਿਆ।

"ਆਹ ਕਿਹੜਾ ਜਿਲਾ ਆ ਲੁਧਿਆਣੇ ਤੋ ਅੱਗੇ ਇਕ ਪਿੰਡ ਦੇਅਕਾਲੀ ਸਰਪੰਚ ਨੇ ਇਕ ਜੁਆਨ ਕੁੜੀ ਦੇ ਮੂੰਹ ਉਪਰ ਥੱਪੜ ਮਾਰ ਧਰਿਆ ਜਿਹੜੀ ਬਾਦਲ ਦੀ ਨੋਹ ਦੇ ਪਿੰਡ ਆਏ ਦੋਰੇ ਤੇ ਉਹਨੂੰ ਮਿਲ ਕੇ ਆਪਣਾ ਦੁੱਖ ਦੱਸਣਾ ਚਾਹੁੰਦੀ ਸੀ।"

"ਦੱਸ ਉਸ ਕੁੜੀ ਦਾ ਕੀ ਕਸੂਰ ਸੀ?"

ਸੁਖਵੀਰ ਜਿਵੇਂ ਹੱਡੀਆ ਦੀ ਮੁੱਠ ਗਾਂਧੀ ਦੇ ਬੁੱਤ ਕੋਲ ਖੜ ਕੇ ਸਵਾਲ ਕਰਦਾ ਸੀ ਉਸੇ ਤਰਾਂ ਅੰਕਲ ਗੁਰਨੇਕ ਸਿੰਘ ਨੂੰ ਸਵਾਲ ਕੀਤਾ।

"ਕਸੂਰ ਤੈਨੂੰ ਨਹੀਂ ਪਤਾ ਅੇਸ ਦੇਸ਼ ਚ ਕੀ ਆ ਸਾਡਾ ਸਾਰਿਆਂ ਦਾ।"ਬਾਹਰੋ ਆਏ ਅੰਕਲ ਗੁਰਨੇਕ ਸਿੰਘ ਨੇ ਸੁਖਵੀਰ ਦੇ ਮੂੰਹ ਵੱਲ ਦੇਖਿਆ ਜਿਹੜਾ ਬੀ.ਏ. ਕਰਕੇ ਵੀ ਅਜੇ ਤੱਕ ਕਸੂਰ ਨਹੀਂ ਸੀ ਸਮਝ ਸਕਿਆ।

"ਛੋਟੇ ਭਾਈ ਸਾਡਾ ਸਾਰਿਆਂ ਦਾ ਕਸੂਰ ਆ ਏਸ ਦੇਸ਼ ਚ ਕੰਮ ਕਿaੁ ਪਏ? ਿeਸ ਦੇਸ਼ ਚ ਜਿਉਣ ਦਾ ਹੱਕ ਕਿਉਂ ਮੰਗਦੇ ਆਂ? ਮੈ ਜਿਸ ਦਿਨ ਦਾ ਏਥੇ ਆਇਆਂ ਏਸੇ ਹੋਟਲ ਚ ਠਹਿਰਿਆਂ।ਹਰ ਰੋਜ ਧਨਾਢ ਭ੍ਰਿਸ਼ਟਾਚਾਰ ਲੋਕਾ ਦ ਮੁੰਡੇ ਕੁੜੀਆ ਦੇ ਵਿਆਹ ਹੁੰਦੇ ਦੇਖ ਐ ਏਥੇ ਸਾਰੀ ਰਾਤ ਸ਼ਰਾਬ ਉੱਡਦੀ ਐ ਤੇ ਨਾਚ ਗਾਣੇ ਹੁੰਦੇ ਆ ਤੇ ਜਦ ਅੱਗੇ ਜਾਕੇ ਦੇਸ਼ ਭਗਤ ਯਾਦਗਾਰ ਹਾਲ ਦੀ ਗਰਾਊਂਡ ਵਿਚ ਦੇਖਦਾਂ ਜਿਹਵੇ ਵੀ ਹੱਕ ਸੱਚ ਲਈ ਮੁਜਾਹਰਾ ਕਰਨ ਲਈ ਉਥੇ ਇੱਕਠੇ ਹੁੰਦੇ ਆ ਉਨ੍ਹਾਂ ਦੇ ਉਪਰ ਲਾਠੀਆ ਦਾ ਮੀਹ ਸਰਦਾਰਾਂ ਦੀਆ ਪੱਗਾਂ ਵਾਲੀ ਪੁਲਸ ਵਰਾਉਂਦੀ ਆ।ਏਥੇ ਪੰਜਾਬ ਦੀਆ ਬੇਰੁਜਗਾਰ ਅਧਿਆਪਕ ਧੀਆਂ ਨੂੰ ਗੁੱਤੋ ਫੜਕੇ ਘੜੀਸਿਆ ਜਾਂਦਾ।ਸਾਡੀਆ ਧੀਆਂ ਭੇਣਾਂ ਦੇ ਕੱਪੜੇ ਪਾੜ ਕੇ ਤੇ ਸਿੱਖਾ ਦੀਆ ਪੱਗਾਂ ਉਤਾਰਕੇ ਪੁਲਸ ਕੁਟਾਪਾ ਚਾੜਦੀ ਆ।ਏਸ ਅਜਾਦੀ ਦੀਆ ਬਰਕਤਾਂ ਏਥੇ ਪੰਜਾਬ ਚਕੋਈ ਪਾਰਟੀ ਵੀ ਆ ਜਾਵੇ ਜਿਹੜਾ ਵੀ ਚੰਡੀਗੜ੍ਹ ਮਟਕਾ ਚੋਕ ਵਿਚ ਸ਼ਾਤਮਈ ਮੁਜਾਹਰਾ ਕਰਨ ਜਾਂਦਾ….ਉਹਦਾ ਸਿਰ ਮੂੰਹ ਲਾਠੀਆ ਨਾਲ ਭੰਨ ਕੇ ਲਹੂ ਸੜਕਾਂ ਉਪਰ ਡੋਲ੍ਹਿਆ ਜਾਂਦਾ।ਦੱਸੋ ਬਈ ਚੁਣਿਉ ਲੀਡਰੋ,ਤੁਸੀ ਇਨ੍ਹ ਦੇ ਮਾਂ ਬਾਪ ਆਂ ਫਿਰ ਇਨ੍ਹਾ ਨੇ ਤੁਹਾਡੇ ਤੋਂ ਹੀ ਹੱਕ ਮੰਗਣੇ ਆਂ। ਪਰ ਨਹੀਂ ਵeਰੇ-ਵeਰੇ ਜਾਈਏ ਸਾਡੇ ਪੰਜਾਬ ਦੀਆਂ ਸਰਕਾਰਾਂ ਦੇ ਇਕੋ ਤਰੀਕਾ ਸਭ ਕੋਲ….ਪੁਲਸ ਦੀਆਂ ਲਾਠੀਆਂ।"

"ਅੰਕਲ ਉਧਰ ਇਹ ਕੁਝ ਨਹੀਂ ਹੁੰਦਾ।"

"ਨਹੀ ਉਥੇ ਦੀਆਂ ਸਰਕਾਰਾਂ ਆਪਣੇ ਲੋਕਾ ਨੂੰ ਇਸ ਤਰਾਂ ਨਹੀ ਰੋਲਦੀਆਂ ਤਾਂ ਹੀ ਤਾਂ ਅੰਗਰੇਜ ਏਥੇ ਆਕੇ ਸੋ ਸਾਲ ਰਾਜ ਕਰਦਾ ਰਿਹਾ।"

ਹੁਣ ਸਵੇਰ ਦੇ ਦਸ ਕੁ ਵਜੇ ਸੜਕਾਂ ਉਪਰ ਕਾਫੀ ਆਵਾਜਾਈ ਹੋ ਗਈ ਸੀ ਉਧਰ ਫਲਾਈ-aਵਰ ਉਪਰੋ ਤੇਜ ਗੱਡੀਆਂ ਤੇ ਕਾਰਾਂ ਦੇ ਹਾਰਨ ਵੱਜਣ ਦੀਆਂ ਅਵਾਜਾਂ ਸੁਣਨ ਲੱਗ ਪਈਆਂ ਸੀ।

"ਦੇਖ ਸੁਖਵੀਰ ਸਿਆਂ ਜਿਦੈਂ ਉਸ ਕੁੜੀ ਦੇ ਪਿੰਡ ਦੀ ਕਿਸਮਤ ਜਾਗੀ ਆ।"ਅੰਕਲ ਗੁਰਨੇਕ ਸਿੰਘ ਮੁੜਕੇ ਉਸ ਦਿਨ ਵਾਲੀ ਦੇਖੀ ਟੈਲੀਵੀਜਨ ਵਾਲੀ ਘਟਨਾ ਤੇ ਆ ਗਿਆ।

"ਕਿਹੜਾ ਇਲਾਕਾ ਸੀ ਉਹ ਗਿੱਦੜਬਾਹਾ ਜਿਥੇ ਉਸ ਵਰਿੰਦਰਪਾਲ ਕੋਰ ਕੁੜੀ ਨੂੰ ਬਾਦਲ ਦੀ ਨੋਹ ਦੀ ਕਾਰ ਅੱਗੇ ਆ ਕੇ ਆਪਣਾ ਦੁਖ ਦੱਸਣ ਤੇ ਉਥੇ ਦੇ ਅਕਾਲੀ ਸਰਪੰਚ ਨੇ ਮੂੰਹ ਉਪਰ ਥੱਪੜ ਮਾਰ ਕੇ ਰੋਕਿਆ ਸੀ। ਉਸ ਪਿੰਡ ਦਾ ਕੀ ਨਾਮ ਸੀ ਹਾਂ ਸੁਖਨਾ ਪਿੰਡਸਰਪੰਚ ਦੀ ਮਾਰੀ ਚੁਪੇੜ ਨੇ ਉਸ ਪਿੰਡ ਦੀ ਤਕਦੀਰ ਹੀ ਬਦਲ ਕੇ ਰੱਖ ਦਿੱਤੀ।ਦੇਖਿਆ ਨਹੀਂ ਪਹਿਲਾਂ ਕਾਗਰਸੀ ਲੀਡਰਾਂ ਨੇ ਉਸ ਪਿੰਡ ਵਿਚ ਰੋਣਕਾਂ ਲਾ ਦਿੱਤੀਆਂ ਤੇ ਫਰ ਪੀ.ਪੀ.ਪੀ.ਵਾਲੇ ਮਨਪ੍ਰੀਤ ਨੇ ਵਹੀਰਾਂ ਘੱਤ ਲਈਆਂ ਉਸ ਪਿੰਡ ਵਲ।"

ਉਸ ਕੁੜੀ ਨੂੰ ਹੋਸਲਾ ਦੇਣ ਲਈ….ਤੇ ਫੇਰ ਅਕਾਲੀ ਸਰਕਾਰ ਨੇ ਆਪਣੀਆ ਗੱਡੀਆ ਉਸ ਪਿੰਡ ਨੂੰ ਭਜਾ ਲਈਆ ਤੇ ਅੇਲਾਨ ਕਰ ਦਿੱਤਾ ਇਸ ਤਰਾ ਦੀ ਆਪਹੁਦਰੀ ਬਦਮਾਸ਼ੀ ਬਖਸ਼ੀ ਨਹੀਂ ਜਾਊਗੀ ਰਾਤੋ ਰਾਤ ਉਹ ਸਰਪੰਚ ਲਾਹ ਮਾਰਿਆ….ਸਰਕਾਰ ਨੇ ਅੇਲਾਨ ਕਰ ਦਿੱਤਾ ਉਹਨੂੰ ਕੀਤੇ ਦੀ ਸਜਾ ਮਿਲੇਗੀ….।"

ਸੁਖਵੀਰ ਦੀਆ ਅੱਖਾਂ ਉਸ ਦਿਨ ਦੀ ਟੀ.ਵੀ. ਉਪਰ ਦੇਖੀ ਘਟਨਾ ਆ ਗਈ ਜਦ ਇਕ ਪਿੰਡ ਦੇ ਸਰਪੰਚ ਨੇ,ਕੁੜੀ ਦੇ ਮੂੰਹ ਉਪਰ ਚਪੇੜ ਮਾਰੀ ਸੀ।

ਕੱ੍ਹਲ ਕਾਂਗਰਸੀ ਬਰਾਛ ਵਰਗੇ ਲੀਡਰਾ ਨੇ ਮੂੰਹ ਉਪਰ ਕੱਪੜ ਬੰਨ ਕੇ ਕਾਲੇ ਰੰਗ ਦੇ ,ਉਥੇ ਚੱਕਾ ਜਾਮ ਕਰ ਦਿੱਤਾ।ਇਕ ਲੀਡਰ ਨੇ ਤਾਂ ਇਥੇ ਤਕ ਬਿਆਨ ਦਾਗ ਦਿੱਤਾ,ਜੇ ਸਾਡੀ ਸਰਕਾਰ ਬਣਦੀ ਆ ਤਾਂ ਇਸ ਪਿੰਡ ਦੀ ਹਰ ਇਕ ਕੁੜੀ ਨੂੰਸਰਕਾਰੀ ਨੋਕਰੀਲਾਜਮੀ ੱਿਦਤੀ ਜਾਵੇਗੀ।ਕਾਂਗਰਸੀ ਕਹਿੰਦੇ ਇਹ ਅਕਾਲੀਆਂ ਦੀ ਸਰਕਾਰ ਦੇ ਚੂਲੇ ਵਿਚ ਆਖਰੀ ਕਿਲ ਸਾਬਤ ਹੋਵੇਗਾ।

ਦੋਲਾ ਪਿੰਡ ਵਿਚ ਵਾਪਰੀ ਇਹ ਘਟਨਾ ਅਕਾਲੀ ਸਰਕਾਰ ਦਾ ਕਫਨ ਤਿਆਰ ਕਰ ਦੇਵੇਗੀ।ਕੋਈ ਇ੍ਹਨਾਂ ਨੂੰ ਪੁੱਛਣ ਵਾਲਾ ਹੋਵੇ ਬਈ ਭਗਤੋ ਦੱਸੋ ਕਿਹੜੇ ਰੋਸ ਮੁਜਾਹਰੇ ਵਿਚ ਤੁਹਾਡੀ ਭੇਜੀ ਪੁਲਸ ਤੀਵੀਆਂ ਨੂੰ ਗੁੱਤੋ ਫੜਕੇ ਨਹੀ ਘੜੀਸਦੀ ਜਾਂ ਨੀਲੀਆਂ ਪੱਗਾਂ ਵਾਲਿਆਂ ਦੇ ਰਾਜ ਵਿਚ ਸਿੱਖਾ ਦੀਆਂ ਪੱਗਾਂ ਨਹੀਂ ਲਾਹੀਆਂ ਜਾਂਦੀਆਂ।ਹੁਣ ਤੂੰ ਦੇਖ ਉਸ ਪਿੰਡ ਦੀ ਕਿਸਮਤ ਹੀ ਚਮਕ ਪਈ ਕਿ ਨਹੀ।ਉਸ ਪਿੰਡ ਦਾ ਸਰਪੰਚਗਿਆ।ਉਸ ਪਿੰਡ ਨੂੰ ਤਾਂ ਵੱਡੇ-ਵੱਡੇ ਲੀਡਰਾਂ ਨੇ ਆਪਣਾ ਅੱਡਾ ਬਣਾ ਲਿਆ।

"ਅੰਕਲ ਹੁਣ ਫਰਵਰੀ ਚ ਪੰਜਾਬ ਦੀਆ ਇਲੈਕਸ਼ਨਾ ਨਹੀ ਹੋਣ ਵਾਲੀਆ ਹੁਣ ਇਹ ਸeਰੇ ਲੀਡਰ ਤਾਂ ਗਧੇ ਨੂੰ ਵੀ ਪਿਉ ਕਹਿਣਗੇ ਫਿਰ ਪੰਜ ਸਾਲ ਕਿਸੇ ਨੇ ਲੋਕਾਂ ਦੀ ਬਾਤ ਨਹੀਂ ਪਛਣੀ। ਇਹ ਖੁਹ ਦਾ ਪਾਰਸ਼ਾ ਉਥੇ ਹੀ ਰਹਿਣਾ।"

"ਪਰ ਛੋਟੇ ਭਾਈ ਮੈ ਉਸ ਪੀ.ਪੀ.ਪੀ. ਪਾਰਟੀ ਵਾਲੇ ਮੁੰਡੇ ਨੂੰ ਲੁਧਿਆਣੇ ਮਿਲਿਆ ਸੀ ਉਹ ਹੀ ਬਾਦਲ ਦਾ ਭਤੀਜਾ ਮਨਪ੍ਰੀਤ ਜੇ ਕਿਤੇ ਜਿਵੇਂ ਉਹ ਕਹਿੰਦਾ ਜੇ ਪੰਜਾਬ ਵਿਚ ਤੀਸਰਾ ਬਦਲ ਬਣ ਜਾਵੇ….ਸ਼ਾਇਦ ਕੁਝ ਭਲਾ ਹੋ ਜਾਵੇ ਪੰਜਾਬ ਦਾ….।"

ਅੰਕਲ ਗੁਰਨੇਕ ਸਿੰਘ ਨੂੰ ਬਾਹੋ ਫੜਕੇ ਸੁਖਵੀਰ ਨੇ ਇਕ ਪਾਸੇ ਖਿੱਚ ਲਿਆ।ਪਿਛਿਉਂ ਆਉਦੀ ਕਾਰ ਉਨਾਂ੍ਹ ਦੇ ਮਸਾਂ ਹੀ ਵੱਜਣ ਤੋ ਰੁਕੀ ਸੀ।

ਸ਼ਾਹਮਣੇ ਉਨਾਂ੍ਹ ਨੂੰ ਹੋਟਲ ਦੇ ਬਾਹਰ ਲਿਖਿਆ ਇੰਗਲਿਸ਼ ਵਿਚ ਕਿੰਗਜ ਹੋਟਲ ਦਾ ਲਿਸ਼ਕਦਾ ਨਾਮ ਦਿਸਿਆ।

"ਲੈ ਆ ਚੱਲਿਆ ਹੋਟਲ।"ਅੰਕਲ ਗੁਰਨੇਕ ਸਿੰਘ ਨੇ ਹੋਟਲ ਵਲ ਦੇਖਕੇ ਇਸ਼ਾਰਾ ਕੀਤਾ।

" ਸੁਖਵੀਰ ਸਿਆਂ ਮੈਂ ਤਾਂ ਪੁਛਣਾ ਹੀ ਭੁਲ ਗਿਆ ਛੋਟੇ ਭਾਈ ਤੂੰ ਆਈਲੇਟ ਕਰਕੇ ਕਿਹੜੇ ਸੇਸ਼ ਨੂੰ ਚ੍ਹੜਾਈ ਕਰਨ ਲੱਗਾਂ।"

ਅੰਕਲ ਗੁਰਨੇਕ ਸਿੰਗ ਦੇ ਮੂੰਹੋ ਸੁਣਕੇ ਸੁਖਵੀਰ ਨੂੰ ਲੱਗਾ ਜਿਵੇਂ ਉਹ ਸਚਮੁੱਚ ਹੀ ਬ੍ਰਿਟਿਸ਼ ਏਅਰਵੇਜ ਦੇ ਜਹਾਜ ਰਾਂਹੀ ਉਡਕੇ ਇੰਗਲੈਡ ਪਹੁੰਚ ਜਾਵੇਗਾ।

"ਏਥੇ ਅੱਜ ਟਰੈਵਲ ਏਜੰਟਾਂ ਨੇ ਬਹੁਤ ਸਾਰੇ ਆਈ ਲੇਟ ਕੀਤੇ ਮੁੰਡੇ ਕੁੜੀਆ ਨੂੰ ਸੱਦਿਆਾਂ।ਯੂ.ਕੇ ,ਕੈਨੇਡਾ ਆਸਟਰੇਲੀਆ ਭੇਜਣ ਲਈ।"

"ਪੁਤਰਾ ਦੁੱਖ ਹੁੰਦਾ ਮੇਰੇ ਪੰਜਾਬ ਦਾ ਲਹੂ ਬਾਹਰ ਵਿਕਣ ਜਾ ਰਿਹਾ ਦੇਖਕੇ।"

"ਹੁਣ ਏਥੇ ਰਹਿ ਕੇ ਵੀ ਕੀ ਕਰੀਏ….ਭ੍ਰਿਸ਼ਟਾਚਾਰ ਧੱਕੇ ਸ਼ਾਹੀ ਤੇ ਠਾਠਾਂ ਮਾਰਦਾ ਆ ਰਿਹਾ ਨਸਿਆਂ ਦਾ ਛੇਵਾਂ ਦਰਿਆ ਪੰਜਾਬ ਨੂੰ ਤਬਾਹ ਕਰਨ ਆ ਰਿਹਾ।ਜਿਹੜਾ ਬਚ ਗਿਆ ਉਹਨੂੰ ਏਸ ਅਮਰੀਕੀ ਦੈਂਤ ਨੇ ਨਿਗਲ ਜਾਣਾ। ਜਿਸ ਤਰਾਂ੍ਹ ਕਦੀ ਅੰਗਰੇਜਾ ਦੀ ਈਸਟ ਇੰਡੀਆ ਕੰਪਨੀਨ ਆਈ ਸੀ ਹੁਣ ਇਨਾ੍ਹ ਮੈਕਡਾਨਲਡ ਤੇ ਕੇ.ਐਫ.ਸੀ ਰਾਂਹੀ ਅਮਰੀਕੀ ਦਾ ਜਹੂਦੀ ਪੰਜਾਬ ਨੂੰ ਦੈਂਤ ਵਾਂਗ ਦਬੋਚਣ ਆ ਰਿਹਾ। (ਚਲਦਾ)

Tags: ਸਾਨੂੰ ਟੋਹਲ ਲਈਂ ਵਲੈਤੋਂ ਕੇ ਮੋਹਨ ਸਿੰਘ ਕੁੱਕੜਪਿੰਡੀਆ