HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?


Date: Jul 07, 2013

ਡਾ: ਗੁਰਮੀਤ ਸਿੰਘ ਦੁੱਗਲ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਮਾ-ਬਾਪ ਦੀ ਦਿਲੀ ਇੱਛਾ ਹੁੰਦੀ ਹੈਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੀ ਤੱਰਕੀ ਕਰਨ।ਕਈ ਬੱਚੇ ਮਾ-ਬਾਪ ਦੀ ਇਸ਼ਛ ਮੁਤਾਬਕ ਕੰਮ ਕਰਕੇ ਆਪਣੇ ਕਾਰੋਬਾਰ ਵਿਚ ਤਰੱਕੀ ਕਰ ਲੈਦੇ ਹਨ ਉਹਨਾਂ ਕੋਲ ਸਮਾ ਹੀ ਨਹੀਂ ਹੁੰਦਾ ਕਿ ਉਹ ਆਪਣੇ ਮਾਂ-ਬਾਪ ਦੀ ਸਾਰ ਲੈ ਸਕਣ ਅਤੇ ਕਿਸੇ ਚੰਗੀ ਨੋਕਰੀ ਤੇ ਲੱਗ ਜਾਂਦੇ ਹਨ ਉਹਨਾਂ ਦੀਆਂ ਜਿੰਮੇਵਾਰੀਆਂ ਹੁੰਦੀਆਂ ਹਨ ਪਰ ਆਪਣੇ ਮਾਂ-ਬਾਪ ਦੀ ਦੇਖਭਾਲ ਲਈ ਉਹਨਾ ਕੋਲ ਸਮਾਂ ਹੀ ਨਹੀ ਹੁੰਦਾ ਇਸ ਪ੍ਰਕਾਰ ਦੀ ਸਥਿਤੀ ਵਿਚ ਇਤਨਾ ਹੀ ਕਾਫੀ ਹੈ ਕਿ ਜਦਂੋ ਕੰਮ ਤੇ ਜਾਉ ਅਤੇ ਜਦੋ ਕੰਮ ਤੋ ਆਉ ਤਾ ਆਪਣੇ ਮਾਤਾ-ਪਿਤਾ ਨੂੰ ਪੰਜ-ਪੰਜ ਮਿੰਟ ਲਈ ਉਹਨਾਂ ਦਾ ਹਾਲ -ਚਾਲ ਜਰੂਰ ਪੁਛੋ। ਭਾਵ ਕਿ ੨੪ ਘੰਟਿਆ ਵਿਚ ੧੦ ਮਿੰਟ ਦਾ ਸਮਾ ਜਰੂਰ ਮਾਂ-ਬਾਪ ਲਈ ਕੱਢੋ।ਬਾਕੀ ਤਾਂ ਘਰ ਦੇ ਮੈਂਬਰਾ ਨੇ ਤੇ ਨੋਕਰਾਂ ਨੇ ਉਹਨਾਂ ਦੀ ਸੇਵਾ ਕਰਨੀ ਹੁੰਦੀ ਹੈ।

ਕਈ ਮਾਂ-ਬਾਪ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਲਈ ਹੋਸਟਲ ਵਿਚ ਦਾਖਲ ਕਰਾ ਦਿੰਦੇ ਹਨ। ਉਹਨਾਂ ਬੱਚਿਆਂ ਦਾ ਮੋਹ ਮਾਂ-ਬਾਪ ਤੋ ਭੰਗ ਹੋ ਜਾਂਦਾ ਹੈ ਉਹਨਾਂ ਵਿਚ ਮਾਂ-ਬਾਪ ਦੀ ਸੇਵਾ ਕਰਨ ਦੀ ਇੱਛਾ ਸ਼ਕਤੀ ਘੱੱਟ ਹੋ ਜਾਂਦੀ ਹੈ ਕਈ ਮਾਂ-ਬਾਪ ਦੇ ਬੱਚੇ ਦੂਰ ਪ੍ਰਦੇਸ ਵਿਚ ਕੰਮ ਕਾਰ ਲਈ ਚਲੇ ਜਾਂਦੇ ਹਨ। ਇਸ ਹਾਲਾਤ ਵਿਚ ਮਾਂ-ਬਾਪ ਮਜਬੂਰਨ ਬੱਚਿਆਂ ਦੀ ਦੇਖਭਾਲ ਤੋ ਵਾਂਝੇ ਰਹਿ ਜਾਂਦੇ ਹਨ।

ਛੋਟੀ ਉਮਰ ਦੇ ਬੱਚਿਆ ਦੀ ਹਰ ਇਕ ਨਵੀਂ ਗੱਲ ਕਰਨ ਤੇ ਉਹਨਾਂ ਦੇ ਮਾਂ-ਬਾਪ ਖੁਸ਼ ਹੁੰਦੇ ਹਨ ਕੁਝ ਬੋਲਦੇ ਹਨ ਜਾਂ ਕੁਝ ਕਰਦੇ ਹਨ। ਬੈਠਣ ਲੱਗਦਾ ਹ,ੈ ਰੁੜ੍ਹਨ ਲੱਗਦਾ ਹੈ।ਖੜ੍ਹਨ ਲੱਗਦਾ ਹੈ,ਤੁਰਨ ਲੱਗਦਾ ਹੈ ਅਤੇ ਜਦਂੋ ਬੱਚਾ ਬੋਲੇ ਮਾਂ, ਪਾਪਾ, ਦੀਦੀ, ਮਾਮਾ ਆਦਿ ਲਫਜ ਬੋਲਣ ਲੱਗਦਾ ਹੈ ਤਾਂ ਮਾ-ਬਾਪ ਖੁਸ਼ ਹੁੰਦੇ ਹਨ। ਮਾਂ-ਬਾਪ ਦੇ ਬੱਚੇ ਲਾਡਲੇ ਹੁੰਦੇ ਹਨ ਕਈ ਵਾਰ ਬੱਚੇ ਦੇ ਮਾਂ-ਬਾਪ ਲਾਡ-ਲਾਡ ਵਿਚ ਇਹਨਾਂ ਦੀਆ ਗਲਤ ਹਰਕਤਾਂ, ਗਲਤ ਭਾਸ਼ਾ ਨੂੰ ਨਜ਼ਰ ਅੰਦਾਜ ਕਰ ਦਿੰਦੇ ਹਾਂ। ਭਵਿੱਖ ਵਿਚ ਸਮਾਂ ਬੀਤ ਜਾਣ ਤੋ ਬਾਦ ਉਸ ਦਾ ਮਾੜਾ ਨਤੀਜਾ ਨਿਕਲਦਾ ਹੈ। ਉਹ ਉਸ ਤੋ ਅਣਜਾਣ ਹੁੰਦੇ ਹਨ ਸਿਆਣੇ ਆਖਦੇ ਹਨ ਜਵਾਨੀ ਦਾ ਜੋਸ਼ ਦੂਰ-ਅੰਦੇਸ਼ੀ ਨੂੰ ਘੱਟ ਕਰ ਦਿੰਦਾ ਹੈ ਇਸੇ ਕਾਰਨ ਜਵਾਨੀ ਵਿਚ ਠੀਕ ਜਾਂ ਗਲਤ ਦੀ ਪਰਖ ਕਰਨ ਵਿਚ ਧੋਖਾ ਖਾਂ ਜਾਂਦੇ ਹਨ।ਅਰਥਾਤ ਨਿਕਲਣ ਵਾਲੇ ਨਤੀਜੇ ਤੋ ਬੇਖਬਰ ਹੁੰਦੇ ਹਨ। ਸ਼ਾਤ ਮਨ ਵਿਚ ਠੀਕ ਫੈਸਲਾ ਲੈਣ ਦੀ ਖੂਬੀ ਹੁੰਦੀ ਹੈ। ਜਵਾਨੀ ਦਾ ਅੰਨ੍ਹਾ ਜੋਸ਼ ਮੱਤ ਮਾਰ ਦਿੰਦਾ ਹੈ। ਉਹਨਾਂ ਨੂੰ ਆਪਣੀ ਗੱਲ ਹੀ ਚੰਗੀ ਲੱਗਦੀ ਹੈ। ਵੱਡੇ ਦੀ ਚੰਗੀ ਮੱਤ ਉਹਨਾ ਨੂੰ ਚੰਗੀ ਨਹੀ ਲੱਗਦੀ ਜਦੋ ਜਵਾਨੀ ਦਾ ਜੋਸ਼ ਘੱਟ ਹੋ ਜਾਂਦਾ ਹੈ, ਮਤ ਟਿਕਾਣੇ ਆ ਜਾਂਦੀ ਹੈ। ਬੋਲ ਅਤੇ ਕਰਮ ਦੇ ਨਤੀਜੇ ਸਾਹਮਣੇ ਆਉਣ ਲੱਗਦੇ ਹਨ।ਫੇਰ ਵੱਡਿਆ ਦੀਆਂ ਗੱਲਾਂ ਚੇਤੇ ਆਉਣ ਲੱਗਦੀਆਂ ਹਨ।

ਮੇਰੀ ਪਤਨੀ ਜਦੋਂ ੫੦ ਸਾਲ ਦੀ ਹੋ ਗਈ ਤਾਂ ਆਪਣੇ ਸੱਸ ਸੋਹਰੇ ਦੀਆਂ ਦਿੱਤੀਆਂ ਚੰੰਗੀਆ ਆਦਤਾਂ ਨੂੰ ਵਾਰ-ਵਾਰ ਦੁਹਰਾਉਣ ਲੱਗ ਪਈ।ਜਦੋਂ ਬੱਚਾ ਛੋਟਾ ਹੁੰਦਾ ਹੈ। ਕੋਈ ਗਾਲ੍ਹ ਕੱਢਦਾ ਹੈ। ਕੁਝ ਮਾਂ-ਬਾਪ ਉਸ ਤੋ ਖੁਸ਼ ਹੁੰਦੇ ਹਨ ਤੇ ਕਹਿੰਦੇ ਹਨ ਇਕ ਗਾਲ੍ਹ ਹੋਰ ਕੱਢ। ਚੰਗੇ ਮਾਂ-ਬਾਪ ਬੱਚੇ ਨੂੰ ਪਿਆਰ ਨਾਲ ਆਖਦੇ ਹਨ ਬੱਚੇ ਇਹ ਗੰਦੀ ਗੱਲ ਹੁੰਦੀ ਹੈ, ਮੂੰਹ ਖਰਾਬ ਹੋ ਜਾਂਦਾ ਹੈ, ਬੱਚੇ ਗੰਦੇ ਹੋ ਜਾਂਦੇ ਹਨ।ਖੇਲ੍ਹ-ਖੇਲ੍ਹ ਵਿਚ ਬੱਚਾ ਬੇਲਣਾ ਲੈ ਕੇ ਆਪਣੇ ਪਾਪਾ ਨੂੰ ਮਾਰਨ ਲੱਗਾ ਪਾਪਾ ਨੇ ਬੱਚੇ ਤੋ ਬੇਲਣਾ ਲੈ ਕੇ ਲਕੋ ਦਿੱਤਾ, ਬੱਚਾ ਰੋਣ ਲੱਗਾ, ਬੱਚੇ ਦੀ ਮਾਂ ਨੇ ਬੱਚੇ ਨੂੰ ਚੁਪ ਕਰਾਉਣ ਲਈ ਬੱਚੇ ਦੇ ਹੱਥ ਕੱੜਛੀ ਫੜਾ ਦਿੱਤੀ। ਬੱਚੇ ਦੀ ਮਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਸਮਂੇ ਵਿਚ ਇਸ ਦਾ ਬੱਚੇ ਤੇ ਕੀ ਅਸਰ ਹੋਵੇਗਾ। ਜੋ ਬੱਚਾ ਛੋਟੇ ਹੁੰਦੇ ਆਪਣੇ ਮਾਂ-ਬਾਪ ਨੂੰ ਮਾਰਨਾ ਸਿਖ ਲਵੇਗਾ, ਉਹ ਵੱਡਾ ਹੈ ਕਿ ਆਪਣੇ ਬਿਰਧ ਮਾ-ਬਾਪ ਦੀ ਸੇਵਾ ਨਹੀਂ ਕਰ ਸਕੇਗਾ।

ਮੈਨੂੰ ਇਕ ਦੋਸਤ ਦੇ ਘਰ ਇਕ ਦਿਨ ਰਾਤ ਰਹਿਣ ਦਾ ਮੋਕਾ ਮਿਲਿਆ। ਉਸ ਦੋਸਤ ਦੇ ਦੋ ਲੜਕੇ ਸਨ। ਇਕ ਹੀ ਘਰ ਵਿਚ ਰਹਿੰਦੇ ਸੀ। ਦੁਪਿਹਰ ਦਾ ਸਮਾਂ ਸੀ ਦੋ ਲੜਕੀਆਂ ਸਕੂਲਂੋ ਪੜ੍ਹ ਕੇ ਆਈਆਂ। ਦੋਸਤ ਨੇ ਦੱਸਿਆ ਇਕ ਛੋਟੇ ਲੜਕੇ ਦੀ ਲੜਕੀ ਹੈ ਤੇ ਇਕ ਵੱਡੇ ਦੀ ਲੜਕੀ ਹੈ ਵੱਡੇ ਲੜਕੇ ਦੀ ਲੜਕੀ ਬਸਤਾ ਰੱਖ ਕੇ ਪਾਣੀ ਪੀ ਕੇ ਆਪਣੇ ਆਪ ਪੜ੍ਹਨ ਲੱਗ ਪਈ ਦੂਸਰੀ ਲੜਕੀ ਕਮਰੇ ਅੰਦਰ ਕੁੰਡੀ ਲਾ ਕੇ ਸੋਂ ਗਈ। ਮੈਂ ਪੜ੍ਹਨ ਵਾਲੀ ਕੁੜੀ ੮-੯ ਸਾਲ ਦੀ ਲੜਕੀ ਨੂੰ ਆਖਿਆ ਬੇਟੇ ਜਿਤਨਾ ਪੜ੍ਹਨਾ, ਖਾਣਾ ਜਰੂਰੀ ਹੈ ਉਤਨਾ ਹੀ ਸੋਣਾ ਵੀ ਜਰੂਰੀ ਹੈ ਕਿਉਕਿ ਗਰਮੀਆਂ ਦੇ ਦਿਨਾ ਵਿਚ ਰਾਤਾਂ ਛੋਟੀਆਂ ਹੁੰਦੀਆਂ ਹਨ, ਦਿਨ ਵੱਡੇ ਹੁੰਦੇ ਹਨ। ਵੱਡਿਆਂ ਨੂੰ ੧੦-੧੧ ਘੰਟੇ ਅਤੇ ਬੱਚੇ ਲਈ ੮ ਘੰਟੇ ਸੋਣਾ ਜਰ੍ਰੂਰ ਚਾਹੀਦਾ ਹੈ ਤੰਦਰੁਸਤੀ ਬਣੀ ਰਹਿੰਦੀ ਹੈ ਪੜ੍ਹਨ ਵਾਲੀ ਕੁੜੀ ਨੇ ਜਵਾਬ ਦਿੱਤਾ।ਇਕ ਇਹ ਕੰਮ ਕਰਕੇ ਫੇਰ ਸੋਵਾਂਗੀ । ਉਸ ਬੱਚੇ ਦੇ ਮਨ ਵਿੱਚ ਪੜ੍ਹਨ ਦਾ ਜਜਬਾ ਸੀ, ਆਪਣੇ ਆਪ ਪੜ੍ਹਨ ਦਾ ਉਤਸ਼ਾਹ ਸੀ।

ਦੂਸਰੀ ਲੜਕੀ ਜੋ ਆ ਕੇ ਸੋਂ ਗਈ ਸੀ ਉਸ ਨੇ ਤਿੰਨ ਵਜੇ ਟਿਊਸ਼ਨ ਤੇ ਜਾਣਾ ਸੀ ਉਸਨੂੰ ਜਗਾਣ ਦੀ ਕੋਸ਼ਿਸ਼ ਕੀਤੀ, ਉਹ ਘੂਕ ਸੁੱਤੀ ਹੋਈ ਸੀ ਉਹ ਲੜਕੀ ੩ ਵਜੇ ਦੀ ਥਾਂ ੩.੩੦ ਵਜੇ ਟਿਊਸ਼ਨ ਤੇ ਗਈ ਉਸ ਦੀਆਂ ਅੱਖਾਂ ਵਿਚ ਨੀਂਦ ਸੀ। ਪਤਾ ਲੱਗਿਆ ਕਿ ਉਸ ਲੜਕੀ ਦੀ ਮੰਮੀ ਨੇ ਉਸਨੂੰ ਕਾਫੀ ਰਾਤ ਤੱਕ ਪੜ੍ਹਾਇਆ ਕਿਉਕਿ ਉਹਨਾ ਦੇ ਪੇਪਰ ਹੋ ਰਹੇ ਸੀ।ਬੱਚਿਆ ਦੇ ਪੇਪਰ ਹੋਣ ਜਾਂ ਨਾ ਹੋਣ ਉਹਨਾ ਨੂੰ ਤੰਦਰੁਸਤ ਰਹਿਣ ਲਈ ੧੦ ਘੰਟੇ ਸੋਣਾ ਜਰੂਰ ਚਾਹੀਦਾ ਹੈ। ਬੱਚਿਆਂ ਵਿਚ ਬੁਢੇਪਾ ਜਿਆਦਾ ਭਾਰ, ਸ਼ੁਗਰ, ਕੈਂਸਰ ਦਿਲ ਦੀਆਂ ਬਿਮਾਰੀਆਂ ਆਦਿ ਭਿਆਨਕ ਬਿਮਾਰੀਆਂ ਦਾ ਜਨਮ ਲੈਣਾ ਸ਼ੁਰੁ ਹੋ ਜਾਂਦਾ ਹੈ। ਬੱਚਿਆਂ ਦੇ ਮਨ ਤੇ ਜਿਆਦਾ ਬੋਝ ਇਹ ਭਿਆਨਕ ਬਿਮਾਰੀਆਂ ਦਾ ਬੀਜ ਉਗਣਾ ਸ਼ੁਰੂ ਹੋ ਜਾਂਦਾਂ ਹੈ। ਇਹ ਭਿਆਨਕ ਬਿਮਾਰੀਆਂ ਸਰੀਰ ਵਿਚ ੨-੪ ਦਿਨ ਜਾਂ ੨-੪ ਮਹੀਨਿਆਂ ਵਿਚ ਪੈਦਾ ਨਹੀ ਹੁੰਦੀਆ। ਇਹ ਭਿਆਨਕ ਬਿਮਾਰੀਆ ਨੂੰ ਪੈਦਾ ਹੋਣ ਲਈ ਕਈ ਸਾਲ ਲੱਗ ਜਾਂਦੇ ਹਨ। ਤੰਦਰੁਸਤ ਬੱਚਾ ਹੀ ਵੱਡਾ ਹੋ ਕੇ ਆਪਣੇ ਮਾਂ–ਬਾਪ ਦੀ ਸੇਵਾ ਕਰ ਸਕਦਾ ਹੈ। ਜਿਹੜਾ ਆਪ ਹੀ ਬੀਮਾਰ ਹੋਵੇ ਉਹ ਆਪਣੇ ਮਾਂ-ਬਾਪ ਦੀ ਸੇਵਾ ਕਿਵੇਂ ਕਰ ਸਕੇਗਾ।

ਜਦੋਂ ਬੱਚੇ ਛੋਟੇ ਹੁੰਦੇ ਹਨ ਆਪਣੇ ਮਾਂ-ਬਾਪ ਦੇ ਰਹਿਮ-ਕਰਮ ਤੇ ਪਲਦੇ ਹਨ। ਜੋ ਮਾਂ-ਬਾਪ ਉਹਨਾਂ ਨੂੰ ਖਾਣ-ਪੀਣ ਲਈ ਦਿੰਦੇ ਹਨ ਉਹ ਖਾ ਪੀ ਸਕਦੇ ਹਨ। ਜਿਸ ਪ੍ਰਕਾਰ ਦਾ ਕੱਪੜਾ ਦਿੰਦੇ ਹਨ ਉਸੇ ਪ੍ਰਕਾਰ ਦਾ ਕੱਪੜਾ ਪਹਿਨਦੇ ਹਨ। ਜਿਸ ਪ੍ਰਕਾਰ ਦਾ ਉਹਨਾਂ ਨਾਲ ਵਿਵਹਾਰ ਹੁੰਦਾ ਹੈ ਚੰਗਾ ਜਾਂ ਮਾੜਾ ਉਸੇ ਤਰਾਂ ਉਹ ਪਲਦੇ ਹਨ। ਚੰਗੇ ਜਾਂ ਮਾੜੇ ਬੋਲ-ਕਬੋਲ ਸੁਣਦੇ ਹਨ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤੇ ਉਹਨਾਂ ਦੇ ਮਾਂ-ਬਾਪ ਬੁੱਢੇ ਹੋ ਜਾਂਦੇ ਹਨ। ਬੁੱਢੇ ਮਾਂ-ਬਾਪ ਨੂੰ ਬੱਚਿਆਂ ਦੇ ਰਹਿਮ ਕਰਮ ਤੇ ਜੀਣਾ ਪੈਦਾ ਹੈ।ਜਿਸ ਪ੍ਰਕਾਰ ਦਾ ਵਿਵਹਾਰ ਉਹਨਾ ਨੇ ਆਪਣੇ ਬੱਚਿਆਂ ਨਾਲ ਕੀਤਾ ਹੈ aਸੇ ਹੀ ਤਰਾਂ ਦਾ ਵਿਵਹਾਰ ਉਹ ਆਪਣੇ ਬਜੁਰਗਾਂ ਲਈ ਵਰਤਦੇ ਹਨ।

ਬੱਚਿa ਆਖਰ ਵਿਚ ਆਪ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਆਪਣੇ ਬੱਚਿਆਂ ਤੋਂ ਸਹਾਰਾ, ਸੁੱਖ ਚੰਗਾ ਵਰਤਾਉ ਕਰੋਗੇ ਤਾਂ ਤੁਸੀਂ ਅੱਜ ਤੋ ਹੀ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਸ਼ੁਰੂ ਕਰ ਦੇਵੋ ਤਾ ਕਿ ਆਪਦੇ ਆਪ ਦੇ ਵਿਚ ਆਪ ਨੂੰ ਵੇਖ ਕੇ ਭਵਿੱਖ ਵਿਚ ਆਪ ਦੀ ਸੇਵਾ ਕਰਨੀ ਸਿੱਖ ਜਾਣਗੇ।

ਸੰਪਰਕ ੯੪੧੭੧-੨੫੭੯੫

Tags: ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ? ਡਾ: ਗੁਰਮੀਤ ਸਿੰਘ ਦੁੱਗਲ