HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸਾਨੂੰ ਟੋਹਲ ਲਈਂ ਵਲੈਤੋਂ ਆ ਕੇ


Date: Jun 04, 2013

ਮੋਹਨ ਸਿੰਘ ਕੁੱਕੜਪਿੰਡੀਆ
ਲੋਕਾਂ ਨਾਲ ਭਰੇ ਇੰਗਲੈਡ ਦੇ ਇਸ ਸ਼ਹਿਰ ਵਿਚ ਜਿਥੋਂ ਕਦੀ ਸੁਖਵੀਰ ਨੇ ਵੀ ਆਪਣੇ ਨੋਟਾ ਨੂੰ aਗਾਉਣ ਵਾਲੇ ਦੇਸ਼ ਦਾ ਸਫਰ ਸ਼ੂਰੁ ਕੀਤਾ ਸੀ। ਪਰਲੇ ਪਾਸੇ ਹੀਥਰੋ ਹਵਾਈ ਅੱਡੇ ਉਪਰੋ ਉਤਰਦੇ ਤੇ ਚੜ੍ਰਦੇ ਹਵਾਈ ਜਹਾਜ਼ਾ ਦੀ ਗੂੰਜ ਘੜੀ-ਘੜੀ ਕੰਨੀ ਪੈਂਦੀ ਸੀ ਤੇ ਕੰਨ ਪਾੜਦੀ ਸੀ। ਪਰ ਉਹ ਹੁਣ ਇਸ ਗੂੰਜ ਦਾ ਆਦੀ ਹੋ ਗਿਆ ਸੀ। ਪੁਲਾਂ ਹੇਠਾਂ ਵਗਦੇ ਆਪਣੇ ਪਿੰਡ ਨੇੜੇ ਨਹਿਰ ਵਰਗਾ ਨਾਲਾ। ਉਹ ਪੁਲ ਦੇ ਉਪਰਂੋ ਹੇਠਾਂ ਨੂੰ ਕੰਧ ਨਾਲ ਲੱਗਾ ਸੋਚਦਾ ਰਹਿੰਦਾ।ਫਿਰ ਜਿਵੇ ਉਹਨੂੰ ਯਕੀਨ ਹੀ ਆ ਗਿਆ ਹੋਵੇ ।ਹੇਠਾ ਵਗਦੇ ਨਾਲੇ ਤੋਂ ਪਰਲੇ ਪਾਸੇ ਫੈਕਟਰੀਆਂ ਦੀਆਂ ਯੂਨਿਟਾਂ ਪਰ ਪਾਸੇ ਕਿੰਨੀ ਦੂਰ ਪੁਰਾਣੇ ਖੜੇ ਰੇਲ ਗੱਡੀਆਂ ਦੇ ਖਾਲੀ ਡੱਬੇ ਜਿਹੜੇ ਪਤਾ ਨਹੀ ਉਥੇ ਕਿੱਥੇ ਤੇ ਕੱਦੋ ਦੇ ਉਸੇ ਤਰਾਂ ਖਾਲੀ ਥਾਂ ਦੇਖ ਕੇ ਖੜੇ ਕੀਤੇ ਹੋਏ ਸੀ ਜਿਵੈ ਉਨਾਂ ਦਾ ਮਾਲਕ ਮਰ ਗਿਆ ਹੋਵੇ ਜਾਂ ਕੋਈ ਉਨਾਂ ਨੂੰ ਏਥੇ ਛੱਡ ਗਿਆ ਹੋਵੇ ।ਤੇ ਫਿਰ ਚੇਤਾ ਹੀ ਭੁੱਲ ਗਿਆ ਹੋਵੇ ਜਾਂ ਕਿਸੇ ਉਜਾੜ ਵਿਚ ਖੜੀ ਪੱਥਰ ਹੋ ਗਈ ਮਾ ਵਾਂਗ ਦੂਰੋ ਲੋਕਾ ਨਂੂ ਝਾਕੀ ਜਾਂਦੇ ਹੋਣ। ਦੂਰ ਪਰ੍ਹੇ ਦੂਰ ਤੱਕ ਵੱਸਦੇ ਸ਼ਹਿਰ ਵੱਲ ਦੇਖਿਆ। ਇਹ ਸ਼ਹਿਰ ਲੰਡਨ ਦੇ ਨੇੜੇ ਹੋਣ ਕਾਰਨ ਜਿੱਥੇ ਬਹੁਤੀ ਵੱਸੋਂ ਪੰਜਾਬੀਆਂ ਦੀ ਹੌਣ ਕਾਰਨ ਇਹਨੌ ਗੌਰੇ 'ਲਿਟਲ ਪੰਜਾਬ' ਵੀ ਕਹਿੰਦੇ ਸੀ ਰੇਲਵੇ ਲਾਇਨ ਦੇ ਉਪਰ ਪਾਰਕ ਖਾਲੀ ਪਏ ਕਿਸੇ ਮਾਲ ਗੱਡੀ ਦੇ ਇਹ ਡੱਬੇ ਜਿਹੜੇ ਕਿਸੇ ਨੇ ਇਥੇ ਵਾਧੂ ਹੋਣ ਕਾਰਨ ਖੜੇ ਛੱਡ ਦਿੱਤੇ ਸੀ ਜਾਂ ਫਿਰ ਰੇਲ ਗੱਡੀ ਦੇ ਨਾਲੌ ਉਖੇੜ ਕੇ ਕਿਸੇ ਨੇ ਰੋਕ ਲਏ ਹੌਣ। ਇਨਾਂ ਰੇਲ ਦੇ ਡੱਬਿਆਂ ਵਿਚ ਹੀ ਉਨਾਂ ਦਾ ਕਦੀ ਰਹਿਣ ਵਸੇਰਾ ਹੋਇਆ ਕਰਦਾ ਸੀ। ਉਹਦੇ ਵਾਂਗ ਹੀ ਉਹਦੇ ਨਾਲ ਦਸ ਦਸ ਪੰਦਰਾਂ ਲੱਖ ਰੁਪਏ ਦੇ ਕੇ ਪੰਜਾਬ ਦੇ ਟਰੈਵਲ ਏਜਟਾਂ ਅੱਗੇ ਇਕੋ ਇਕ ਪੰਜਾਬ ਛੱਡਣ ਦਾ ਰਾਹ ਅਰਦਾਸਾਂ ਕਰਦਿਆਂ ਉਨਾਂ ਨੂੰ ਮਿਲਿਆ ਸੀ।

ਕਦੇ ਚੰਡੀਗੜ, ਕਦੇ ਅੰਮ੍ਰਿਤਸਰ ਅਤੇ ਕਦੇ ਜੰਲਧਰ ਦੇ ਹੋਟਲਾਂ ਵਿੱਚ ਆਈਲੈਟ ਕਰਕੇ ਪੰਜਾਬ ਤੌ ਬਾਹਰ ਜਾਣ ਵਾਲੇ ਫਾਰਿਨ ਨੂੰ ਲੱਗੀਆਂ ਲਾਇਨਾਂ ਵਿਚ ਉਹ ਵੀ ਜਾ ਖੜੌਇਆ ਸੀ। ਜੰਲਧਰ ਦੇ ਬੱਸ ਅੱਡੇ ਦੇ ਇਧਰਲੇ ਪਾਸੇ ਕਿਗੰਜ ਹੋਟਲ ਵਲ ਹਾਈਵੇ ਦੇ ਹੇਠਾਂ ਅੱਡੇ ਦੇ ਇਧਰ ਇਕ ਦੁਕਾਨ ਬਣਾਈ ਕੰਧ ਨਾਲ ਫੱਟਾ ਖੜਾ ਕਰਕੇ ,ਜੁਤੀਆਂ ਵੇਚਦੇ ਇਕ ਬਿਹਾਰੀ ਭਈਆ ਮੁੰਡਾ ਜਿਹੜਾ ਪੰਜਾਬੀ ਬੋਲਦਾ ਸੀ ਉਹਦੇ ਸਾਹਮਣੇ ਇਕ ਚਾਲੀ ਪੰਜਾਹਾਂ ਦੀ ਉਮਰ ਦੇ, ਬੰਦੇ ਨੇ ਰੁਕਦਿਆਂ ਪੁਛਿਆ,

"ਇਹ ਜੁੱਤੀਆਂ ਕਿਵੇਂੈ ਦਿੰਨਾਂ"।

ਸੁਖਵੀਰ ਨੇ ਉਸ ਗੋਰੇ ਰੰਗ ਦੇ ਐਨਕਾ ਵਾਲੇ ਬੰਦੇ ਵੱਲ ਦੇਖ ਕੇ ਅੰਦਾਜਾ ਲਾਇਆ ਇਹ ਬੰਦਾ ਜੂਰਰ ਕਿਸੇ ਬਾਹਰਲੇ ਦੇਸ਼ੋ ਆਇਆ ਲੱਗਦਾ। ਜਰੂਰ ਕੋਈ ਐਨ.ਆਰ ਆਈ ਆ ਜਿੱਥੇ ਮੈ ਭੱਜਣ ਲਈ ਕਾਹਲਾ ਹਾਂ। ਉਹ ਦੁਕਾਨਾਂ ਵਿਚ ਚੀਜਾਂ ਖਰੀਦਣ ਲੱਗੇ ਕੀਮਤ-ਕਦੀ ਵੀ ਘੱਟ ਨਹੀ ਕਰਵਾਉਦੇ।ਜਿਨੇ ਪੈਸੇ ਦੁਕਾਨਦਾਰ ਮੰਗੇ ਦੇ ਦਿੰਦੇ ਹਨ ਜਦ ਕਿ ਪੰਜਾਬ ਵਿਚ ਬੈਠੇ ਲੋਕ ਹਰ ਚੀਜ ਖਰੀਦਣ ਲੱਗੇ ਕੀਮਤ ਘਟਾਉਦੇ ਹਨ ਤੇ ਦੁਕਾਨਦਾਰ ਅੱਧੀ ਕੀਮਤ ਤੇ ਆ ਕੇ ਉਹ ਹੀ ਚੀਜ ਵੇਚ ਦਿੰਦਾ ਹੈ।

ਉਸ ਐਨਕ ਲੱਗੇ ਬੰਦੇ ਵੱਲ ਗੋਰ ਨਾਲ ਦੇਖਦਾ ਸੋਚਦਾ ਸੀ ਇਹਦਾ ਚਿਹਰਾ ਦੱਸਦਾ ਪ੍ਰਦੇਸ ਵਿਚ ਗਿਆਂ ਜਿਵੇ ਕਈ ਸਾਲ ਬਾਅਦ ਪਰਤਿਆ ਹੈ।ਕਾਲੇ ਅਤੇ ਬਰਾਉਨ ਰੰਗ ਦੀਆਂ ਮਰਦਾ ਵਾਲੀਆਂ ਜੁੱਤੀਆਂ ਵੇਚਦੇ ਯੂ.ਪੀ.ਦੇ ਭਈਏ ਨੇ ਠੇਠ ਪੰਜਾਬੀ ਵਿਚ ਆਖਿਆ'

"ਦੋ ਸੌ ਰੁਪਏ......ਸਿਰਫ ਦੋ ਸੋ ਰੁਪਏ ਵਿਚ ਜਿਹੜੀ ਮਰਜੀ ਜੁਤੀ ਖਰੀਦ ਲਵੌ।"

ਉਸ ਗੋਰੇ ਜਿਹੇ ਰੰਗ ਦੇ ਬਾਹਰੌ ਆਏ ਬੰਦੇ ਨੈ ਆਦਮੀਆ ਦੇ ਪਾਉਣ ਵਾਲੀ ਜੁੱਤੀ ਚੁੱਕ ਕੇ ਦੇਖੀ।

"ਅੱਠ ਨੰਬਰ ਦੀ ਜੁੱਤੀ ਦਿਖਾਵਾਂ।"

ਕੰਧ ਨਾਲ ਇਕ ਰੇਹੜੀ ਲਾ ਕੇ ਟਿਕਾਈਆਂ ਜੁਤੀਆਂ ਵੱਲ ਦੇਖਦਿਆਂ ਭਈਏ ਦਾ ਮੂੰਹ ਖਿੜ ਗਿਆ।ਬੰਦਾ ਕਾਬੂ ਆ ਗਿਆ।

ਉਸ ਬਾਹਰੌ ਆਏ ਬੰਦੇ ਨੇ ਦੌ-ਤਿੰਨ ਅੱਠ ਨੰਬਰ ਦੀਆਂ ਜੁੱਤੀਆਂ ਪੈਰਾਂ ਵਿੱਚ ਪਾ ਕੇ ਦੇਖਿਆਂ।ਉਨਾਂ੍ਰ ਨੂੰ ਚੁੱਕ ਕੇ ਉਸੇ ਭਈਏ ਵਲ ਕਰਦਿਆਂ ਆਖਿਆਂ।

"ਇਹ ਦੇ ਦੇਹ।"

ਤੇ ਨਾਲ ਹੀ ਸੌ ਸੌ ਤੇ ਵੀਹਾਂ ਦਸਾਂ ਰੁਪਿਆਂ ਦੇ ਨੋਟ ਜੇਬ ਵਿਚੌ ਚਾਰ ਸੌ ਰੁਪਏ ਗਿਣ ਕੇ ਉਸ ਭਈਏ ਨੂੰ ਫੜਾ ਦਿੱਤੇ।

ਬਾਹਰੋਂੌ ਆਇਆ ਉਹ ਬੰਦਾ ਬੱਸ ਅੱਡੇ ਦੀ ਭੀੜ ਤੌ ਇਕ ਪਾਸੇ ਹੋ ਕੇ ਤੁਰਨ ਲੱਗਾ ਸੀ। ਉਸ ਰੇੜੀ੍ਰ ਵਾਲੇ ਭਈਏ ਵਲ ਦੇਖਕੇ ਸੁਖਵੀਰ ਨੇ ਅਖਿਆ।

"ਕਿਉ ਉਸਤਾਦ ਲੁੱਟ ਰਹੇ ਹੌ?"

ਭਈਆ ਮੁੰਡਾ ਚਾਰ ਸੌ ਰੁਪਿਆ ਅੰਦਰਲੀ ਜੇਬ ਵਿਚ ਪਾ ਕੇ ਲੰਮਾ ਸਾਰਾ ਕਮੀਜ ਉਪਰ ਸੁੱਟ ਕੇ ਇਵੇ ਤ੍ਰਬਕਿਆ ਜਿਵੇ ਸੁਖਵੀਰ ਨੇ ਚਾਰ ਸੌ ਰੁਪਏ ਵਿਚੌ ਅੱਧੇ ਖੋਹ ਲੈਣੇ ਹੋਣ ।

"ਲੁੱਟਣਾ ਕਾਹਦਾ ਯਾਰ ਹਮ ਤੌ ਮਿਹਨਤ ਦੀ ਕਮਾਈ ਖਾਤੇ ਐ।''

ਬਾਹਰੋਂੋਂੌ ਆਇਆ ਬੰਦਾ ਕੁਝ ਪਲ ਲਈ ਰੁਕਿਆ। ਉਹਦੇ ਹੱਥਾਂ ਵਿਚ ਫੜੀਆਂ ਅੱਜ ਦੀਆਂ ਪੰਜਾਬੀ ਅਤੇ ਹਿੰਦੀ ਦੀਆਂ ਅਖਬਾਰਾਂ ਬਾਹਰ ਨੂੰ ਝਾਕ ਰਹੀਆਂ ਲੱਗੀਆਂ।

"ਕਿੰਗਜ ਹੋਟਲ ਕਿੱਥੇ ਐ।''

ਸੁਖਵੀਰ ਨੇ ਉਸ ਯੂ. ਪੀ. ਦੇ ਭਈਏ ਤੋਂ ਇਵੇ ਪੁਛਿਆ ਜਿਵੇ ਜਬਰਦਸਤੀ ਉਹਦੇ ਤੋਂ ਹਿਸਾਬ ਮੰਗ ਰਿਹਾ ਹੋਵੇ।

"ਔਹ ਅੱਗੇ ਜਾ ਕੇ ਖੱਬੇ ਹੱਥ ਸੁਹਾਗਨ ਮੈਰਿਜ ਬਿਉਰੋ ਤੋਂ ਅੱਗੇ'' ਉਹਨੇ ਕਿੰਗਜ ਹੋਟਲ ਵਲ ਇਸ਼ਾਰਾ ਕੀਤਾ।

ਸੁਖਵੀਰ ਦੇ ਕਿੰਗਜ ਹੋਟਲ ਕਹਿਣ ਤੇ ਉਹ ਬਾਹਰੌ ਆਇਆ ਬੰਦਾ ਰੁਕ ਗਿਆ ਉਹਨੇ ਸੁਖਵੀਰ ਵਲ ਮੁੜਕੇ ਇਤਨੇ ਗੌਰ ਨਾਲ ਦੇਖਿਆ ਜਿਵੇ ਕੌਈ ਮੱਝ ਖਰੀਦਣ ਗਿਆ ਵਿਉਪਾਰੀ ਨਵੀ ਸੂਈ ਝੌਟੀ ਵੱਲ ਦੇਖ ਰਿਹਾ ਹੋਵੇ।

ਉਸ ਬੰਦੇ ਨੇ ਸਿਰ ਤੌ ਪੈਰਾਂ ਤੱਕ ਸੁਖਵੀਰ ਵੱਲ ਦੇਖਿਆ।ਉਹਦੇ ਹੱਥ ਵਿਚ ਫੜੀਆਂ ਫਾਇਲਾਂ ਵੱਲ ਝਾਕਦਾ ਉਹ ਸਮਝ ਗਿਆ।'ਇਹ ਬਟੇਰਾ ਵੀ ਬਾਹਰਲੇ ਦੇਸ਼ ਨੂੰ ਉਡਾਰੀ ਮਾਰਨ ਲਈ ਕਾਹਲਾ ਲੱਗਦਾ।'

"ਆਜਾ ਮੈ ਵੀ ਉਥੇ ਈ ਚੱਲਿਆ।'' ਉਹਨੇ ਸੁਖਵੀਰ ਵਲ ਦੇਖਦੇ ਨੇ ਹੱਥ ਨਾਲ ਇਸ਼ਾਰਾ ਕੀਤਾ।

ਪੁਲ ਕੁ ਚੁੱਪ ਰਹਿ ਕੇ ਜਿਵੇ ਉਹ ਅੰਕਲ ਆਪਣੇ ਆਪ ਹੀ ਬੋਲ ਪਿਆ ਜਿਵੈ ਜਾਣਦਾ ਹੋਵੇ। ਸੁਖਵੀਰ ਨੇ ਫਾਇਲਾਂ ਹੱਥ ਵਿਚ ਫੜੀ ਉਹਦੇ ਵਲ ਦੇਖਿਆ।ਉਹਦੇ ਨੇੜੇ ਤੁਰਿਆ ਆਉਦਾਂ ਸੁਖਵੀਰ ਉਸ ਬਾਹਰੌ ਆਏ ਬੰਦੇ ਦੇ ਬਰਾਬਰ ਹੋ ਕੇ ਤੁਰ ਪਿਆ।

"ਕਿਉ ਬਾਹਰ ਚੱਲਿਆਂ?" ਡਰਦੀ ਗਊ ਦੇਖਦੀ ਹੋਵੇ। ਅੱਜ ਮੇਰੀਖੈਰ ਨਹੀ।

"ਕਿਹੜੇ ਦੇਸ਼ ਨੂੰ ਚੱਲਿਆਂ ਭਗਤਾ?"

ਸੁਖਵੀਰ ਨੂੰ ਉਸ ਬੰਦੇ ਦੀ ਬੋਲੀ ਬੜੀ ਅਜੀਬ ਲੱਗੀ।ਉਹ ਨਾ ਦੁਆਬੀਆ ਤੇ ਨਾ ਹੀ ਮਲਵਈ ਲੱਗਦਾ ਸੀ।ਨੇੜੇ ਹੋ ਉਸ ਐਨ.ਆਰ .ਆਈ. ਅੰਕਲ ਗੁਰਨੇਕ ਸਿੰਘ ਦੇ ਚੇਹਰੇ ਵੱਲ ਇਸ ਤਰ੍ਰਾ ਦੇਖਿਆ ਜਿਵੇ ਦੇਖਣਾ ਚਾਹੁੰਦਾ ਹੋਵੇ ਇਸ ਅਕੰਲ ਨੂੰ ਵਲੈਤੀ ਮੇਮਾਂ ਨੇ ਚੱਟ ਚੱਟ ਕੇ ਇਤਨਾ ਗੋਰਾ ਕਰ ਦਿੱਤਾ ਸੀ ਜਾਂ ਫਿਰ ਉਸ ਠੰਡੇ ਮੌਸਮ ਕਰਕੇ ਉਹਨੇ ਬਰਫ ਪੈਦੀ ਦੇ ਦੇਸ਼ ਵਿਚ ਇਤਨਾ ਰੰਗ ਸਾਫ ਹੋ ਗਿਆ ਹੈ।ਪਹਿਲੀ ਵਾਰੀ ਸੁਖਵੀਰ ਨੂੰ ਸ਼ੱਕ ਪਿਆ ਇਹ ਬੰਦਾ ਦੇਖਣ ਨੂੰ ਤਾਂ ਪੂਰਾ ਅੰਗਰੇਜ ਲੱਗਦਾ ਹੈਗਾ ਵੀ ਕਿਸੇ ਬਾਹਰਲੇ ਦੇਸ ਤੌ ਹੌ ਹੈ। ਇਵੇ ਲੱਗਦਾ ਸੀ ਜਿਵੈ ਕੋਈ ਅੰਗਰੇਜ ਗੋਰਾ ਪੰਜਾਬੀ ਬੋਲਦਾ ਹੋਵੇ। ਉਹਨੇ ਪਹਿਲਾਂ ਵੀ ਇੰਗਲੈਡ ਤੇ ਕੈਨੇਡਾ ਤੌ ਆਏ ਬੰਦੇ ਦੇਖੇ ਸੀ ਜਿਹਨਾ ਦੇ ਮੂੰਹ ਉਪਰ ਤਾਜੀ ਪੁੱਠੇ ਬਲੇਡ ਨਾਲ ਕੀਤੀ ਛੇਵ ਇਵੇ ਲੱਗਦੀ ਸੀ ਜਿਵੇ ਉਬਲੇ ਹੋਏ ਆਲੂ ਉਪਰੋ ਛਿਲ ਲਾਹ ਦਿੱਤੀ ਹੋਵੇ।

'ਇਹ ਵੀ ਗੋਰੀਆਂ ਦੇ ਦੇਸ਼ ਦਾ ਹੀ ਲੱਗਦਾ।'ਸੁਖਵੀਰ ਨੇ ਅੰਦਾਜਾ ਲਗਾਇਆ।

"ਹਾਂ ਸਰ ਜੀ ਆਈ ਲੈਟ ਕਰਕੇ....।''ਉਹਦੇ ਅਗਲੇ ਲਫਜ ਉਹਦੇ ਮੂੰਹ ਵਿਚ ਹੀ ਰੁਕ ਗਏ।

"ਛੋਟੇ ਭਾਈ ਮੈ ਇਹ ਤਾਂ ਨਹੀ ਪੁਛਿੱਆ....ਕਿਹੜੀ ਲਿਟ ਕਰਕੇ ਆਇਆਂ ਜਾਂ ਕੀਹਦੇ ਗੰਡਾਸਾ ਮਾਰ ਕੇ ਆਇਆ। ਤੇਰੇ ਵਰਗੇ ਉੁਥੇ ਹਰ ਰੋਜ ਹੋਟਲ ਦੇ ਬਾਹਰ ਲਾਇਨ ਲਾ ਕੇ ਖੜ੍ਰ ਜਾਦੇ ਆ, ਦਿਨ ਚੜ੍ਹਦੇ ਹੀ,ਜਿੱਥੇ ਮੈ ਠਹਿਰਿਆ ਹੋਇਆਂ।''

"ਸਰ ਤੁਸੀ ਕਿਹੜੇ, ਹੋਟਲ 'ਚ ਠਹਿਰੇ ਹੋਏ ਆਂ?''

"ਅੋਹ ਹੀ ਸਾਹਮਣੇ ਜਿਹਦਾ ਤੈ ਨਾਮ ਲਿਆ ਕਿੰਗਜ ਹੋਟਲ।''ਸੁਖਵੀਰ ਨੇ ਮੂੰਹ ਵੱਲ ਦੇਖਿਆ ਜਿਵੇ ਪੁੱਛਣਾ ਚਾਹੰਦਾ ਹੋਵੇ ਤੁਸੀ ਵਲੈਤੀਏ ਹੋਟਲਾਂ'ਚ ਹੀ ਕਿਉ ਠਹਿਰਦੇ ਆਂ।ਸਿੱਧੇ ਪਿੰਡਾਂ' ਚ ਕਿਉ ਨਹੀ ਜਾਂਦੇ....ਹਾਂ ਤੁਹਾਨੂੰ ਹਰ ਰੋਜ਼ ਘੁੱਟ ਚਾਹੀਦੀ ਆ ਪੀਣ ਲਈ।

ਉਹਨੂੰ ਆਪਣੇ ਪਿੰਡ ਵਾਲਾ ਚਾਚਾ ਸੁਰਜਣ ਸਿੰਘ ਯਾਦ ਆ ਗਿਆ, ਜਿਹੜਾ ਜਦ ਵੀ ਇੰਗਲੈਡ ਤੋਂ ਪਿੰਡ ਆਉਂਦਾ ਸੀ ਪੰਦਰਾਂ ਵੀਹ ਦਿਨ ਪਿੰਡ ਵਿਚ ਰੌਣਕਾਂ ਲਾਈ ਰੱਖਦਾ ਸੀ।ਹਰ ਰੋਜ ਵਲੈਤੀਏ ਦੇ ਘਰ ਮੁਰਗਾ ਬਣਦਾ, ਰਾਤ ਨੂੰ ਮਹਿਫਲ ਸਜਦੀ।ਜਿਹੜਾ,ਪਿੰਡ 'ਚ ਉਹਨੂੰ ਮਾੜਾ–ਮੋਟਾ ਵੀ ਜਾਣਦਾ ਸੀ ਉਹ ਵੀ ਗਲਾਸ ਫੜੀ ਵਲੈਤੀਏ ਸੁਰਜਣ ੰਿਸਘ ਦੇ ਘਰ ਨੂੰ ਭੱਜ ਉਠਦਾ।ਮੁਫਤ ਦੀ ਵਲੈਤੀ ਦਾਰੂ ਪੀਣ ਲਈ।ਮੁਫਤ ਦੀ ਪੀਣ ਵਾਲਾ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ ਸਾਡੇ ਪਿੰਡ ਵਿਚ ਦੋ ਚਾਰ ਵਲੈਤੀਏ ਛੇਈਂ ਕੁ ਮਹੀਨੀ ਆਉਦੇਂ ਹੀ ਰਹਿਣ।ਭਾਵੇਂ ਘਰੋਂ ਤੁਰਨ ਲੱਗ ਨੂੰ ਉਹਦੀ ਭਰਜਾਈ ਜਗੀਰੋ ਵਰਗੀਆਂ ਗਾਲਾਂ ਹੀ ਕੱਢਦੀਆਂ।

"ਦੋ ਚਾਰ ਹਫਤੇ ਤਾਂ ਵਲੈਤੀਏ ਦੇ ਘਰੋਂ ਰੋਜ ਪੀਣ ਨੂੰ ਮਿਲਜੂਗੀ ਫੇਰ ਪੰਤਦਰ ਦੇ ਗਏ 'ਤੇ ਰੋਜ ਪੀਣ ਲਈ ਕਿਥੋਂ ਮਿਲੂਗੀ….''

ਪਰ ਜਗੀਰੋ ਦਾ ਆਦਮੀ ਕਿਹੜੀ ਨਵੀਂ ਵਿਆਹ ਕੇ ਲਿਆਇਆ ਸੀ। ਉਹਨੂੰ ਆਪਣੀ ਜਨਾਨੀ ਦੀ ਕੀ ਪਰਵਾਹ ਸੀ ਉਹਦੇ ਲਈ ਤਾਂ ਤਿੰਨ ਚਾਰ ਜੁਆਕ ਜੰਮ ਕੇ ਜਨਾਨੀ ਕੀਲੇ ਬੱਝੀ ਮੱਝ ਵਰਗੀ ਹੋ ਜਾਂਦੀ ਆ ਫਿਰ ਕਿੱਥੇ ਭੱਜ ਜਾਣ ਲੱਗੀ ਆ।

ਵਲੈਤੀਏ ਸੁਰਜਣ ਸਿੰਘ ਦੇ ਘਰ ਤਾਂ ਦਿਨ ਛਿਪਦੇ ਸਾਰ ਹੀ ਮਫਤਖੋਰੇ ਯਾਰ ਬੇਲੀਆਂ ਦੀ ਬਹਿਜਾ ਬਹਿਜਾ ਹੋ ਜਾਂਦੀ ਸੀ।ਚਾਚੇ ਸੁਰਜਣ ਸਿੰਘ ਤੋ ਮੇਮਾਂ ਦੀਆ ਗੱਲਾਂ ਚੱਸਕੇ ਲੈ ਲੈ ਕੇ ਸੁਣਦੇ ਪਿੰਡ ਦੇ ਵੇਹਲੜਾਂ ਲਈ ਉਥੇ ਦੀਆਂ ਮੇਮਾਂ ਜਿਵੇਂੇਂ ਸਵਰਗ ਦੀਆਂ ਪਰੀਆਂ ਲੱਗਦੀਆਂ ਸੀ।ਤੇ ਫੇਰ ਇਕ ਵਾਰੀ ਚਾਚਾ ਸੁਰਜਣ ਸਿੰਘ ਇੰਡੀਆ ਛੁੱਟੀ ਕੱਟਣ ਆਇਆਂ। ਇਕ ਗੋਰੀ ਚਿੱਟੀ ਮੇਮ ਵੀ ਛੁੱਟੀ ਕਟਾਣ ਵਲੈਤ ਤੋ ਨਾਲ ਲੇ ਆਇਆ।ਸਾਰੇ ਪਿੰਡ ਵਿਚ ਭਾਜੜ ਹਾਂ ਪੈ ਗਈਆਸੀ ਜਿਵੇਂ ਅਕਾਲੀਆਦੀ ਨਵੀ ਬਣਨ ਵਾਲੀ ਸਰਕਾਰ ਵੇਲੇ ਵੋਂਟਾ ਲੈਣ ਲਈ ਪਿੰਡਾਂ ਵਿਚ ਨੀਲੀਆ ਪੱਗਾ ਵੇਲੇਭਾਜੜਾਂ ਪਾਦੇ ਹਨ।ਇਕ ਦੂਸਰੇ ਤੋਂ ਮੂਹਰੇ ਹੋ ਕੇ 'ਬਾਦਲ' ਸਾਹਿਬ ਦੇ ਪੈਂਰੀ ਜਾਂ ਜਾ ਪੇਦੇ ਹਨ।ਜਿਵੇਂਆਖਦੇ ਹੋਣ ਇਸ ਵਾਰੀ ਵੋਟਾਂ ਵਿਚ ਅਕਾਲੀਆਂ ਵੱਲੋ 'ਟਿਕਟ' ਦਾ ਅਸਲੀ ਦਾਵੇਦਾਰ ਮੈ ਹਾਂ।ਭਾਵੈ ਅੱਜ ਕੱਲ੍ਹ ਇਨ੍ਹਾਂ ਦਿਨਾਂ ਵਿਚ ਬਾਦਲ ਦੇ ਭਬਬਤੀਜੇ ਮਨਪ੍ਰੀਤ ਬਾਦਲ ਪੀ.ਪੀ.ਪੀ ਪਾਰਟੀ ਪਿੰਡਾਂ ਦੇ ਵਿਚ ਕੁਝ ਸੋਚ ਕੇ ਚੱਲਣ ਵਾਲੇ ਮੁੰਡਿਆਂ ਲਈ ਵੰਗਾਰ ਸੀ ਖਾਸ ਕਰ ਜਦ ਤੋ ਉਹਨੇ ਪੰਜਾਬ ਦੀ ਪੀ.ਪੀ.ਪੀ. ਪਾਰਟੀ ਦੀ ਯਾਤਰਾ ਖਟਕਲ ਕਲਾਂ ਤੋ ਸ਼ੁਰੂ ਕੀਤੀ ਸੀ 'ਭਗਤ ਸਿੰਘ ਦਾ ਸੁਪਨਾ ਪੂਰਾ ਕਰਾਗੇਂ 'ਨਾਹਰੇ ਮਾਰਦੀ ਪੀ.ਪੀ.ਪੀ ਸਾਰੇ ਖੱਬਿਆਂ ਸੱਜਿਆਂ ਕਾਮਰੇਡਾਂ ਜਾਂ ਫਿਰ ਜਿਹਨੂੰ ਕੋਈ ਵੀ ਨਹੀ ਸੀ ਝੱਲਦਾ ਉਹ ਆਪਣੇ ਨਾਲ ਜੋੜਨ ਲਈ ਕਾਹਲਾ ਸੀ।ਉਨ੍ਹਾਂ ਦਿਨਾਂ ਵਿਚ ਸੁਖਵੀਰ ਨੇ ਵੀ ਮਨਪ੍ਰੀਤ ਬਾਦਲ ਪੀ.ਪੀ.ਪੀ. ਪਾਰਟੀ ਦੇ ਸਟੇਜ ਨੇੜੇ ਭਗਵੰਤ ਮਾਨ ਦੀ ਬਾਂਹ ਜਾ ਫੜੀ ਸੀ ਜਿਵੈ ਉਹਦੇ ਵਾਗ ਸੁਖਵੀਰ ਵੀ ਰਾਤਰਾਤ ਗੱਡੀ ਚੜ੍ਹਕੇ ਝੁਟੇ ਲੈਣ ਲੱਗ ਪਵੇਗਾ ਉਹਦੇ ਪਿੰਡ ਦੀ ਵੀ ਨਾਹਰੇ ਮਾਰਦੀ ਇਹ ਯਾਤਰਾ ਲੰਘੀ ਸੀ। ਬੀ. ਓੇ ਕਰਕੇ ਵੇਹਲਿਆਂ ਦਿਨ ਕੱਟਦe ਸੁਖਵੀਰ ਇਸ ਪੰਜਾਬ ਵਿਚ ਤੀਸਰੀ 'ਧਿਰ' ਚ ਸ਼ਾਮਲ ਹੋ ਗਿਆਂ ਸੀਉਹ ਸੋਚਦਾ ਸੀ ਇਹ ਜਰੂਰ ਪੰਜਾਬ ਦੀ ਜੁਆਨੀ ਲਈ ਕੁਝ ਕਰਨਗੇ।ਬੀ .ਏ ਕਰਕੇ ਪਾਸ ਕੀਤੀ ਡਿਗਰੀ ਤਾਂ ਉਹਨੇ ਪਹਿਲਾਂ ਹੀ ਸੂਟਕੇਸ ਵਿਚ ਰੱਖ ਦਿੱਤੀ ਸੀ।ਕਿਸੇ ਜਗ੍ਹਹਾ ਨੋਟਾ ਦੇ ਰੁਗ ਵਗੈਰ ਕੰਮ ਮਿਲਣ ਦੀ ਆਸ ਤਾਂ ਪਹਿਲਾਂ ਹੀ ਕੋਈ ਨਹੀਂ ਸੀ।ਪਿਉ ਦੇ ਚਾਰ ਪੰਜ ਖੇਤਾਂ ਵਿਚੋ ਕਿਹੜਾ ਪਟਿਆਲੇ ਦੇ ਮਹਾਰਾਜੇ ਦੇ ਲਾਡਲੇ ਕੈਪਟਨ ਵਾਂਗ ਕੋਈ ਵੱਡੀ ਲੀਡਰੀ ਮਿਲ ਜਾਣੀ ਸੀ ਬਾਪੂ ਆਪਣੇ ਨੂੰ ਦੱਸੇ ਵਗੈਰ ਹੀ ਉਹ ਪੰਜਾਬ ਦੇ ਵੇਹਲੜਾਂ ਦੀ ਲਾਇਨ ਵਿਚ ਜਾ ਲੱਗਾ ਸੀ।ਪੰਜਾਬ ਪੁਲੀਸ ਲਈ ਸਿਲੈਕਟ ਹੋ ਕੇ ਵੀ ਅੱਗਿਉਂ ਅੰਦਰੋ-ਅੰਦਰੀ ਪਤਾ ਲੱਗ ਗਿਆ ਸੀ। ਪੰਜ ਲੱਖ 'ਕਿਥੋ'ਦੇਵੇਗਾ।ਫਿਰ ਤਾਂ ਹੀ ਤਾਂ ਪੁਲਸ ਵਾਲੇ ਪੰਜ ਲੱਖ ਦਾ ਦਸ ਲੱਖ ਕੱਢਣਾ ਕਿਥੋੰ ਲੈਂਦੇ ਆ।ਲੋਕਾ ਦੇ ਹੱਡ ਤੋੜ ਤੋੜ ਕੇ ਉਹਨੇ ਕੰਨਾ ਨੂੰ ਹੱਥ ਲਾ ਲਏ।ਫੋਜ ਵਿਚ ਭਰਤੀ ਹੋਣ ਗਏ ਨੂੰ ਪਹਿਲੀ ਵਾਰ ਪਤਾ ਲੱਗਾ ਹੁਣ ਹਿੰਦੋਸਤਾਨਦੀ ਫੋਜ ਵਿਚ ਭਰਤੀ ਹੋਣ ਲਈ ਵੀ 'ਦੋ ਲੱਖ' ਦੇਣਾ ਪੈਦਾ। ਉਥੋ ਮੁੜ ਕੇ ਆਉਂਦੇ ਦਾ ਚੋਕ ਵਿਚ ਦਿਲ ਕੀਤਾ ਗਾਂਧੀ ਦੇ ਬੁੱਤ ਉਪਰ ਜੋਰ ਦੀ ਪੱਥਰ ਮਾਰੇ, ਇਸ ਹੱਡੀਆ ਦੀ ਮੁੱਠ ਰਾਸ਼ਟਰਪਤੀ ਦਾ ਪੱਥਰ ਦਾ ਬੁੱਤ ਭੰਨ ਸੁੱਟੇ।

ੇ ਦੂਸਰੇ ਪਲ ਗਾਂਧੀ ਚੋਕ ਵਿਚ ਬਾਪੂ ਦਾ ਬੁੱਤ ਦੇਖ ਕੇ ਸੁਖਵੀਰ ਨੂੰ ਲੱਗਾ ਜਿਵੇਂ ਬਾਪੂ ਗਾਂਧੀ ਸਾਰੇ ਹਿੰਦੋਸਤਾਨ ਦੇ ਲੋਕਾਂ ਨੂੰ ਕਹਿ ਰਿਹਾ ਹੈ,

"ਮੈ ਤੁਹਾਨੂੰ ਕੰਮ ਦੇਣ ਦਾ ਠੇਕਾ ਲਿਆ ਹੋਇਆ ਸੀ। ਮੈ ਤਾਂ ਆਪ ਬੱਕਰੀ ਦਾ ਦੁੱਧ ਪੀਂਦਾ ਰਿਹਾਂ ਬੁਢਾਪੇ ਵਿਚ।ਅੇਵੇ ਮੈਨੂੰ ਟਿਚਰਾਂ ਕਰਦੇ ਆ ਮੈ ਦੋ ਦੋ ਤੀਵੀਆ ਰੱਖੀਆਂ ਹੋਈਆਂ ਸੀ ਅੰਗਰੇਜਾਂ ਵੇਲੇ, ਭਲਾ ਦੱਸੋ ਇਸ ਉਮਰ ਤੀਵੀ ਤਾਂ ਇਕ ਵੀ ਮਾਣ ਨਹੀ ਹੁੰਦੀ । ਤੇ ਅਸੀਂ ਤਾਂ ਉਹਦਾ ਬਾਈਕਾਟ ਕੀਤਾਂ ਹੋਇਆ ਸੀ। ਭਲਿਉ ਲੋਕੋ ਮੈਂ ਤਾਂ ਆਪ ਦੋ ਲਾਠੀਆਂ ਦੀ ਮਾਰ ਨਹੀਂ, ਬੜੀਆਂ ਗਾਲਾਂ ਖਾਧੀਆਂ, ਮੈਂ ਲੰਡਨ ਗਏ ਨੇ। ਇਕ ਵਾਰੀ ਮੇਰੇ ਸਾਲੇ ਗੋਰੇ ਮੈਨੂੰ ਵੀ ਪਾਕੀ ਪਾਕੀ ਕਹਿ ਕੇ ਗੱਡੀ ਨਹੀਂ ਸੀ ਚ੍ਹੜਨ ਦਿੰਦੇ ਤੇ ਹਿੰਦੋਸਤਾਨ ਦੇ ਲੋਕੋ ਤੁਸੀਂ ਭਲਾ ਕਮਲੇ ਹੋਇa ਆਂ।ਮੇਰੇ ਕੋਲ ਭਲਾ ਕਿਹੜੀ ਨੋਕਰੀਆਂ ਜਮਾਉਣ ਵਾਲੀ ਮਸ਼ੀਨ ਆ ਕਿ ਹਰ ਇਕ ਨੂੰ ਕੰਮ ਤੇ ਲਾ ਦਿੰਦਾ।"

ਸੁਖਵੀਰ ਗੁੱਸੇ ਨਾਲ ਭਰਿਆ ਗਾਂਧੀ ਦੇ ਬੁੱਤ ਵਲ ਦੇਖਦਾ ਹੋਰ ਗੁੱਸੇ ਨਾਲ ਲਾਲ ਹੋ ਗਿਆ। ਜਿਵੇਂ ਸਾਰਾ ਕਸੂਰ ਹੀ ਏਸ ਹੱਡੀਆ ਦੀ ਮੁੱਠ ਮੋਹਨ ਲਾਲ ਕਰਮਚੰਦ ਗਾਂਧੀ ਦਾ ਹੀ ਸੀ ਜਿਹਦੇ ਕਰਕੇ ਅੱਜ ਇਸ ਦੇਸ਼ ਦੇ ਪ੍ਹੜੇ ਲਿਖੇ ਬੇਰੁਜਗਾਰਾਂ ਦਾ ਹਾਲ ਸੀ।ਦੂਸਰੀ ਵਾਰੀ ਚੌਂਕ ਵਿਚ ਲੱਗੇ ਬਾਣੀਏ ਗਾਂਧੀ ਸੇ ਬੁੱਤ ਵੱਲ ਦੇਖਦਿਆਂ ਸੁਖਵੀਰ ਨੂੰ ਇਵੇਂ ਲੱਗਾ ਜਿਵੇਂ ਉਹ ਸੁਖਵੀਰ ਨੂੰ ਕਹਿ ਰਿਹਾ ਹੋਵੇ,

"ਮੈ ਤੁਹਾਨੂੰ ਕੱਦੌ ਕਿਹਾ ਸੀ ਮੇਰੀ ਗੋਡਿਆ ਤੋ ਉਪਰ ਲਾਈ ਧੋਤੀ ਵਿਚੋ ਨੋਕਰੀਆ ਨਿਕਲਣਗੀਆ ਜਿਹੜੀਆ ਮੈ ਤੁਹਾਨੂੰ ਦੇ ਦੇਉਗਾਂ।ਆਪਾਂ ਤਾਂ ਆਪਣੀ ਡੂਡਰੀ ਵਜਾਉਣ ਆਏ ਸੀ ਵਜਾ ਕੇ ਰਾਹੇ ਪਏ''ਭੀੜ ਵਿਚੋ ਪੈ ਪੈ ਕਰਦੀਆ ਕਾਰਾਂ ਤੇ ਬੱਸਾਂ ਦੇ ਵੱਜਦੇ ਹਾਰਨ ਤੌ ਤੰਗ ਪਿਆ ਉਹ ਏਥੇ ਆ ਕ ਬੱਸ ਵਿਚੌਂ ਉਤਰਿਆ ਸੀ।

ਆਪਣੇ ਨਾਲ ਤੁਰੇ ਜਾਂਦੇ ਪੰਜਾਹਾਂ ਕੁ ਦੀ ਉਮਰ ਨੂੰ ਟੱਪ ਚੁਕੇ ਅੇਨ.ਆਰ ਆਈ ਬੰਦੇ ਵਲ ਦੇਖ ਕੇ ਸੁਖਵੀਰ ਦਾ ਦਿਲ ਕੀਤਾ ਇਹਦੇ ਤੌ ਕਿਸੇ ਬਾਹਰਲੇ ਦੇਸ਼ ਬਾਰੇ ਪੁੱਛੇ ਪਰ ਉਹ ਗੋਰੇ ਰੰਗ ਦਾ ਗੋਰਿਆਂ ਦੇ ਦੇਸ਼ ਤੋਂ ਆਇਆ ਅੰਕਲ ਆਪ ਹੀ ਬੋਲ ਪਿਆ,

"ਕਿੰਗਜ ਹੋਟਲ…..ਤੋਂ ਬਾਹਰ ਜਾਣ ਦਾ ਇੰਟਰਵਿਊ ਦੇਣ ਆਇਆਂ ਛੋਟੇ ਭਾਈ।"

ਸੁਖਵੀਰ ਦੀ ਸੋਚ ਇਕ ਦਮ ਟੁੱਟ ਗਈ।ਉਹਦੇ ਛੋਟੇ ਭਾਈ ਕਹਿਣ ਨਾਲ ਉਹ ਸਮਝ ਗਿਆ ਇਹ ਅੰਕਲ ਵੀ ਜਲੰਧਰੀਆ ਹੀ ਆ।

"ਹਾਂ ਸਰ….ਮੈ ਕੀ ਸਾਰਾ ਪੰਜਾਬ ਈ ਬਾਹਰਲੇ ਦੇਸ਼ਾ ਨੂੰ ਭੱਜਣ ਲਈ ਕਾਹਲਾ। ਤਸੀਂ ਕਿਹੜੇ ਦੇਸ਼ ਵਿਚੋਂ ਆਏ ਆਂ?"

"ਛੋਟਿਆ ਮੈ ਆਇਆਂ ਵੈਰਨ ਵਲਾਇਤ ਵਿਚੋਂ।"

ਸੁਖਵੀਰ ਨੂੰ ਫੇਰ ਅਜੀਬ ਜਿਹਾ ਲੱਗਾ।ਭਲਾ ਜਿਸ ਵਲੈਤ ਨੂੰ ਜਾਣ ਲਈ ਲੋਕ ਤਰਸਦੇ ਆ ਇਹ ਅੰਕਲ ਉਹਨੂੰ ਵੈਰਨ ਵਲਾਇਤ ਸੱਦਦਾ।

"ਅੰਕਲ ਉਥੇ ਗਿਆ ਨੂੰ ਕਿੰਨੇ ਕੁ ਸਾਲ ਹੋ ਗਏ ਆ ਤੁਹਾਨੂੰ।"

ਉਹ ਸਰ ਤੋਂ ਅੰਕਲ ਤੇ ਉਤਰ ਆਇਆ ਜਿਵੇਂ ਪੋੜੀ ਦੇ ਕਿੰਨੇ ਪੋਡੇ ਨੀਵਾਂ ਉਤਰ ਆਇਆ ਹੋਵੇ।

"ਆਹ ਤਾਂ ਗੱਲ ਹੋਈ ਛੋਟੇ ਭਾਈ ਸਰ ਤਾਂ ਅੰਗਰੇਜ ਨੂੰ ਸੱਦਦੇ ਸੀ ਸਾਡੇ ਗੁਲਾਮ ਦੇਸ਼ ਵਾਲੇ ।ਊਂ ਅੰਕਲ ਲਫਜ ਬੜਾ ਵਧੀਆ ਘੜਿਆ ਅੰਗਰੇਜਾ ਨੇ ਤਾਇਆ,ਚਾਚਾ, ਮਾਮਾ ਮਾਸੜ ਕੋਈ ਵੀ ਹੋਵੇ ਸਾਰੇ ਸਾਲੇ ਇਕੋ ਰੱਸੇ ਬੰਨ੍ਹ ਦਿਉ ਅੰਕਲ ਕਹਿ ਕੇ ਨਾ ਪਤਾ ਲੱਗੇ ਚਾਚਾ ਆ ਜਾ "ਮਾਮਾ।"

ਸੁਖਵੀਰ ਨੂੰ ਅੰਕਲ ਬਹੁਤ ਹੀ ਦਿਲਚਸਪ ਤੇ ਹੱਸਦਾ ਬੰਦਾ ਲੱਗਿਆ।

"ਤੁਸੀਂ ਉਥੇ ਕੀ ਕਰਦੇ ਐਂ।"

ਅੰਕਲ ਗਰਨੇਕ ਸਿਘ ਕੁਝ ਸੋਚ ਕੇ ਰੁਕ ਗਿਆ ਜਿੱਦਾਂ ਉਹਨੂੰ ਸੁਖਵੀਰ ਤੋ ਇਹ ਸੁਣਕੇ ਹੈਰਾਨੀ ਹੋਈ ਹੁੰਦੀ ਆ ਤਸੀ ਉਥੇ ਕੀ ਕਰਦੇ ਆਂ ਜਿਵੇ ਉਹ ਸੁਖਵੀਰ ਨੂੰ ਕਹਿਣਾ ਚਾਹੁੰਦਾ ਹੋਵੇ ਬਿਗਾਨੇ ਅੰਗਰੇਜਾ ਦੇ ਦੇਸ਼ ਜਾ ਕੇ ਕੀ ਕਰੀਦਾ ਗੁਲਾਮੀ ਹੋਰ ਕੀ।

"ਛੋਟਿਆ ਕਿਹੜਾ ਕੰਮ ਆਂ ਜਿਹੜਾ ਤੇਰੇ ਏਸ ਅੰਕਲ ਨੇ ਪਿਛਲੇ ਪੰਜਾਹਾਂ ਸਾਲਾਂ ਚ ਨਹੀਂ ਕੀਤਾ। ਸੁਣ ਗਿਆਰਾਂ ਸਾਲਾ ਦੀ ਉਮਰ ਚ ਪਿਉ ਦੀ ਉਗਲੀ ਫੜਕੇ ਅੰਗਰੇਜਾ ਦੇ ਦੇਸ਼ ਨੂੰ ਗਿਆ ਸੀ ਆਪਣੇ ਘਰ ਦੀ ਗਰੀਬੀ ਦੁਰ ਕਰਨ ਲਈ।"

" ਅੇਨੀ ਛੋਟੀ ਉਮਰ ਚ।"

ਤੁਰੇ ਜਾਂਦੇ ਅੰਕਲ ਗੁਰਨੇਕ ਸਿੰਘ ਵਲ ਦੇਖਦੇ ਸੁਖਵੀਰ ਨੇ ਸਚਿਆ ਇਹ ਬੰਦਾ ਉਥੇ ਪੰਜਾਹ ਸਾਲ ਰਹਿ ਕੇ ਗਰੀਬੀ ਦੂਰ ਨਹੀਂ ਕਰ ਸਕਿਆ ਮੈ ਕੀ ਕਰ ਲਊਂਗਾ।

ਤੂੰ ਇਹ ਪੁਛ ਅੰਕਲ ਕਿਹੜਾ ਕੰਮ ਨਹੀ ਕੀਤਾ। ਪੰਦਰਾ ਸਾਲ ਦੀ ਉਮਰ ਤੋ ਕੱਪੜਾ ਬਣਾਨ ਵਾਲੀਆ ਫੇਕਟਰੀਆ ਵਿਚ ਬੋਰੇ ਚੁੱਕ ਫਿਰ ਬਰਫ ਲੱਦੀਆ ਸੜਕਾਂ ਉਪਰ ਬੱਸਾਂ ਦੀ ਕੰਡਕਟਰੀ ਕੀਤੀ। ਬਰਮਿੰਘਮ ਦੀ ਲੋਹਾ ਢਾਲਣ ਵਾਲੀ ਫਾਊਡਰੀ ਕਲਕਾਸਟ ਤੇ ਲੀਜ ਵਿਚ ਤੱਤਾ ਲੋਹਾ ਢਾਲਿਆ। ਲੰਡਨ ਤੋ ਪਰੇ ਗਰੇਵਜੈਂਡ ਜਾਂਦੀ ਬਣਦੀ ਸੜਕ ਉਪਰ ਬੱਜਰੀ ਕੁਟੀ।ਫਟਾ ਮਾਰਕੀਟ ਵਿਚ ਰੇੜੀਆ ਲਾਈਆਂ। ਕੱਪੜੇ ਬਣਾਣ ਵਾਲੀਆਂ ਯਾਰਕਸ਼ਇਰ ਜਿਲੇ ਦੀਆ ਮਿੱਲਾਂ ਵਿਚ ਬਾਰਾਂ ਬਾਰਾਂ ਘੰਟੇ ਜਾਗ ਕੇ ਸਪਿੰਨਇਗ ਤੇ ਵੀਵਿਗ ਦਾ ਕੰਮ ਕੀਤਾ।

ਸੁਖਵੀਰ ਨੂੰ ਲੱਗਿਆ ਅੰਕਲ ਤਾਂ ਪਿਛਲੇ ਪੰਜਾਹਾਂ ਸਾਲਾਂ ਦਾ ਅੰਗਰੇਜਾਂ ਦੇ ਦੇਸ਼ ਦਾ ਇਤਿਹਾਸ ਹੈ ਇਹਦੇ ਤੋ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।

"ੇਤੇ ਤੂੰ ਸੁੱਖ ਨਾਲ ਛੋਟੇ ਭਾਈ ਕਿਹੜਵੇ ਦੇਸ਼ ਨੂੰ ਭੱਜਣ ਲੱਗਾ।"ਅੰਕਲ ਗੁਰਨੇਕ ਸਿੰਘ ਦਾ ਸਵਾਲ ਇਕਦਮ ਸੁਖਵੀਰ ਦੇ ਸਿਰ ਵਿਚ ਵੱਜਾ ਜਿਵੇਂ ਭਾਰੇ ਹਥੋੜੇ ਨਾਲ ਸਿਰ ਵਿਚ ਕਿੱਲ ਗੱਡਿਆ ਗਿਆ ਹੋਵੇ। ਸਾਹਮਣੇ ਪੁਟਰੋਲ ਪੰਮਪ ਤੋ ਆਉਦੀ ਬੱਸ ਦੇ ਤੇਜ ਹੋਰਨ ਨੇ ਉਨਾਂ ਦੋਵਾਂ ਨੂੰ ਇਕ ਪਾਸੇ ਕਰ ਦਿੱਤਾ। ਪਿਛਲੇ ਅੇਗਜਾਸਟ ਵਿਚੋ ਧੂੰਆਂ ਛੱਡਦੀ ਬੱਸ ਜਿਵੇਂ ਅਵਬ ਮੱਝ ਵਾਂਗ ਹਾਰਨ ਤੋ ਵਗੈਰ ਅੱਗੇ ਤੁਰਦੀ ਹੀ ਨਹੀ ਸੀ,ਉਹਨੇ ਫੇਰ ਜੋਰ ਦੀ ਹਾਰਨ ਮਾਰਿਆ।

"ਇਹ ਸਾਲੇ ਏਥੇ ਘੜੀ ਘੜੀ ਹਾਰਨ ਮਾਰਦੇ ਆ ਇਹਦੇ ਨਾਲ ਕੋਈ ਫਰਕ ਪੈਂਦਾ ਨਹੀਂ।"

"ਉਧਰ ਕਾਰਾਂ ਬੱਸਾ ਵਾਲੇ ਹਾਰਨ ਨਹੀ ਮਾਰਦੇ।"

"ਬਿਲਕੁਲ ਨਹੀ।"

ਸੁਖਵੀਰ ਨੂੰ ਅੰਕਲ ਗੁਰਨੇਕ ਸਿੰਘ ਦਾ ਉਤਰ ਅਜੀਬ ਜਿਹਾ ਲੱਗਾ।ਜੇ ਉਧਰ ਕਾਰਾਂ ਬੱਸਾ ਵੇਲੇ ਪੀ-ਪੀ, ਟੈ-ਟੈਂ ਹਾਰਨ ਨਹੀਂ ਮਾਰਦੇ ਤਾਂ ਡਰਾਇਵਰੀ ਕਿਵੇਂ ਹੁੰਦੀ ਐ।

"ਜੇ ਕਦੀ ਜੋਰ ਦੈ ਹਾਰਨ ਵੱਜ ਜਾਵੇ ਟਰੈਫਿਕ ਰੁਕ ਕੇ ਉਹਦੇ ਵੱਲ ਦੇਖਣ ਲੱਗ ਪੈਂਦੀ ਆ।"ਉਹ ਦੋਵੇ ਇਕ ਪਾਸਿਉਂ ਤੁਰੇ ਜਾਂਦ ਫਿਰ ਨੇੜੇ ਆ ਗਏ।ੇ

"ਤੇ ਅੰਕਲ ਫੇਰ ਤਾਂ ਤੂੰ ਬਹੁਤ ਪੈਸਾ ਕਮਾਇਆ ਹੋਊਗਾ।" ਅੰਕਲ ਗੁਰਨੇਕ ਸਿੰਘ ਰੁਕ ਗਿਆ ਜਿਵੇਂ ਆਲਾ ਦੁਆਲਾ ਦੇਖਦਾ ਹੋਵੇ।ਪੰਤਾਲੀ ਸਾਲ ਉਸ ਦੇਸ਼ ਵਿਚ ਹੱਡ ਤੋੜੇ ਹੁਣ ਪਿੰਮਮਡ ਚ ਘਰ ਬਣਾਉਣ ਜੋਗੇ ਪੈਸੇ ਵੀ ਨਹੀ ਲਿਆ ਸਕਿਆ।ਮੁੜਕੇ ਜਿਥੋ ਤੁਰਿਆ ਸੀ ਪਿਉ- ਦਾਦੇ ਦੇ ਛੇ ਖੇਤਾਂ ਉਪਰ ਜਿਊਣ ਆ ਗਿਆ ਹਾਂ।

"ਬਸ ਛੋਟਿਆ ਪੈਸਾ ਕਮਾਉਦੇ ਰਹੇ ਤੇ ਹੱਡ ਤੋੜਦੇ ਰਹੇ। ਜੋ ਕਮਾਇਆ ਬਣਾਇਆ ਸੀ ਜਿਵੇਂ ਹੱਥਾਂ ਵਿਚੋ ਰੇਤ ਕਿਰ ਜਾਂਦੀ ਆ ਉਸੇ ਤਰਾਂ ਸਭ ਕੁਝ ਕਿਰ ਗਿਆ।"

"ਤੁਸੀ ਫੇਰ ਇਥੇ ਆ ਕੇ ਹੋਟਲ ਵਿਚ ਹੀ ਕਿਉ ਰਹਿੰਦੇ a।"

ਅੰਕਲ ਗੁਰਨੇਕ ਸਿੰਘ ਉਹਦੇ ਸਵਾਲ ਉਪਰ ਫਿਰ ਹੱਸਿਆ।

"ਛਟੇ ਭਾਈ ਪਹਿਲੀ ਵਾਰੀ ਪਿੰਡ ਆ ਕੇ ਘਰ ਬਣਾਉਣਾ ਸ਼ੁਰੂ ਕੀਤਾ।"

"ਐਥੇ ਨੇੜੇ ਈ ਆ ਤੁਹਾਡਾ ਪਿੰਡ।"

"ਹਾਂ,ਆਹ ਜੀ .ਟੀ ਰੋਡ ਤੇ ਅੱਗੇ ਜਾ ਕੇ ਹਵੇਲੀ ਰੈਸਟੋਰੈਟ ਦੇ ਸਾਹਮਣੇ ਈ ਆ ਮੇਰਾ ਪਿੰਡ।"

ੱ "ਤੇ ਫੇਰ ਹੁਣ ਤਾਂ ਕਮਾਈ ਕਰਕੇ ਪੱਕੇ ਵਾਪਸ ਆ ਗਏ ਹੋਵੋਂਗੇ।"

"ਕਮਾਈਆ ਕੀਤੀਆ ਰਹਿ ਗਈਆ ਗੋਰਿਆ ਦੇ ਦੇਸ਼ ਚ ਈ।ਹਾਂ ਆਖਰੀ ਸਮੇ ਮਰਨ ਜਰੂਰ ਪੰਜਾਬ ਚ ਆ ਗਿਆ ਤਾਂ ਕਿ ਉਥੋਂ ਮੇਰੀ ਅੋਲਾਦ ਨੂੰ ਮੇਰੀ ਮਿੱਟੀ ਲਿਆਉਣ ਦੀ ਲੋੜ ਨਾ ਪਵੇ।"

"ਐ ਲੱਗਦਾ ਅੰਕਲ ਤੇਰੇ ਅੰਦਰ ਉਥੋ ਦੇ ਉਸ ਦੇਸ਼ ਦੇ ਦਰਦ ਦਾ ਸਮੁੰਦਰ ਭਰਿਅ ਾਪਿਆ ਜਿਹੜਾ ਇਤਨੀਆ ਡੂੰਘੀਆ ਸੋਚਾਂ ਜਾਣਦੈ।"

ਸੁਖਵੀਰ ਨੂੰ ਲੱਗਾ ਜਿਵੇਂ ਇਹ ਬੰਦਾ ਉਹਦੇ ਬਾਹਰ ਜਾਣ ਵਿਚ ਬਹੁਤ ਮਦਦ ਕਰ ਸਕਦਾ।ਬਾਹਰਲੇ ਦੇਸ਼ ਬਾਰੇ ਇਹਦੇ ਤੋ ਬਹੁਤ ਕੁਝ ਸਿੱਖਿਆ ਜਾ ਸਕਦਾ।

"ਤੇਰਾ ਨਾ ਕੀ ਆ ਛੁਟੇ ਭਾਈ।"

"ਜੀ ਸੁਖਵੀਰ….ਸੁਖਵੀਰ ਸਿੰਘ।"

ਅੰਕਲ ਗੁਰਨੇਕ ਸਿੰਘ ਫੇਰ ਹੱਸਿਆ।

"ਸੁਖਵੀਰ ਸਿੰਘ ਬਾਦਲ ਤਾਂ ਨਹੀਂ।"

"ਨਹੀ ਨਹੀਂ ਜੀ ਸਾਨੂੰ ਤਾ ਰੱਬ ਨੇ ਭੇਜਿਆ ਵੀ ਦੋ ਕੁ ਖੇਤਾਂ ਦੇ ਮਾਲਕ ਪਿਉ ਕੋਲ।"

"ਨਹੀ ਤਾਂ ਤੂੰ ਵੀ ਪੰਜਾਬ ਦੀ ਅੱਜ ਹਰ ਬਿਜਨੈਸ ਵਿਚ ਅੱਧ ਦਾ ਮਾਲਕ ਹੁੰਦਾ ਜਿੱਦਾਂ ਬਾਦਲ ਦਾ ਮੁੰਡਾ ਰੇਹੜੀ ਲਾਉਣ ਵਾਲਿਆ ਨਾਲ ਵੀ ਹਿੱਸਾ ਪਾਉਣ ਨੂੰ ਫਿਰਦਾ।"

"ਉਹ ਤਾਂ ਜੰਮਿਆਂ ਈ ਸੋਨੇ ਦਾ ਕੜਛਾ ਲੈ ਕੇ ਸੀ ਸਾਨੰ ਤਾ ਇਕ ਗਲਾਸ ਦੁੱਧ ਦਾ ਮਸਾਂ ਨਸੀਬ ਹੁੰਦਾ।"

"ਹੁਣ ਫੇਰ ਕਿਹੜੇ ਦੇਸ਼ ਦੀ ਉਡਾਰੀ ਮਾਰਨ ਨੂੰ ਫਿਰਦਾ?" ਅੰਕਲ ਗੁਰਨੇਕ ਸਿੰਘ ਤੋ ਉਡਾਰੀ ਮਾਰਨਾ ਸੁਣਕੇ ਸੁਖਵੀਰ ਨੂੰ ਲੱਗਾ ਜਿਵੇ ਕਿਸੇ ਕਬੂਤਰ ਵਾਂਗ ਰਾਤੋ ਰਾਤ ਉਹ ਵੀ ਸਮੁੰਦਰੋਂ ਪਾਰ ਵਲੈਤ ਨੂੰ ਉਡਾਰੀ ਮਾਰ ਜਾਵੇਗਾ।

"ਅੰਕਲ ਸਾਡੀ ਕਿਸਮਤ ਚ ਪਤਾ ਨਹੀ ਕਿਥੇ ਉਡਾਰੌ ਲਿਖੀ ਹੋਈ ਆ।"

"ਕਿਉ ਤੂੰ ਲੰਬੜਾਂ ਦੀ ਛੋਟੀ ਨੋਂਹ ਕੱਢ ਲਿਆਦੀ ਆ ਜਿਹੜੀ ਤੇਰੀ ਕਿਸਮਤ ਚ ਉਡਾਰੀ ਨਹੀ ਲਿਖੀ।" (ਚਲਦਾ)

Tags: ਸਾਨੂੰ ਟੋਹਲ ਲਈਂ ਵਲੈਤੋਂ ਕੇ ਮੋਹਨ ਸਿੰਘ ਕੁੱਕੜਪਿੰਡੀਆ