HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਭਾਰਤ ਦੇ ਸਕੂਲਾਂ ਵਿੱਚ ਕੁੜੀਆਂ ਦੇ ਸਕਰਟਾਂ ਕਿਉਂ ਪਵਾਉਂਦੇ ਹਨ?


Date: Dec 12, 2012

ਸਤਵਿੰਦਰ ਕੌਰ ਸੱਤੀ ਕੈਲਗਰੀ (ਕੈਨੇਡਾ)
ਭਾਰਤ ਵਿੱਚ ਅੰਗਰੇਜ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਭਂੇਜਦੇ ਹਨ ਤਾਂਕਿ ਬੱਚੇ ਅੰਗਰੇਜ਼ ਬਣ ਜਾਂਣ, ਗਿਟ-ਮਿਟ ਕਰਨ ਲੱਗ ਜਾਣ। ਉਨ੍ਹਾਂ ਮਾਪਿਆਂ ਨੂੰ ਆਪ ਨੂੰ ਭਾਵੇਂ ਸਮਝ ਨਾ ਲੱਗੇ ਕਿ ਬੱਚੇ ਕੀ ਬੋਲਦੇ ਹਨ? ਬੱਚੇ ਕਿਹੜਾ ਘਰ ਰੱਖਣੇ ਹਨ? ਪੜ੍ਹਾ ਕੇ, ਬਾਹਰਲੇ ਦੇਸ਼ਾਂ ਵਿੱਚ ਭੇਜਣੇ ਹਨ। ਅੱਗੇ ਕੁੜੀਆਂ ਨੁੰ ਜੁਵਾਨ ਹੋਣ ਉਤੇ, ਘਰੋਂ ਵਿਆਹ ਕੇ ਤੋਰ ਦਿੱਤਾ ਜਾਂਦਾ ਸੀ। ਹੁਣ ਮੁੰਡੇ ਦੀ ਵੀ ਜਵਾਨ ਹੋਣ ਦੀ ਉਡੀਕ ਕੀਤੀ ਜਾਂਦੀ ਹੈ। ਮੁੰਡਾ ਛੇਤੀ ਅੰਗਰੇਜ਼ੀ ਸਿੱਖੇ, ਮਾਪੇ ਬਾਹਰਲੇ ਦੇਸ਼ ਨੁੰ ਸਪਲਾਈ ਕਰ ਦੇਣ। ਭਾਰਤ ਵਿੱਚ ਲੋਕ ਅੰਗਰੇਜ਼ ਬਣਨ ਦਾ ਪੂਰਾ ਯਤਨ ਕਰਦੇ ਹਨ। ਪੀਜ਼ ਬਰਗਰ ਵੈਸਾ ਹੀ ਖਾਧਾ ਜਾਂਦਾ ਹੈ। ਅਸਲੀਅਤ ਹੈ, ਪੱਛਮੀ ਦੇਸ਼ਾਂ ਵਿੱਚ ਗੋਰੇ ਲੋਕ, ਭਾਰਤੀ ਖਾਣਾ ਪਸੰਦਕਰਦੇ ਹਨ। ਭਾਰਤ ਵਿੱਚ ਅੰਗਰੇਜਾਂ ਵਰਗਾ ਹੀ ਪਹਿਨਿਆ ਜਾਂਦਾ ਹੈ। ਪੱਛਮੀ ਦੇਸ਼ਾਂ ਦੀ ਹਰ ਰੀਸ ਕੀਤੀ ਜਾਂਦੀ ਹੈ। ਪੱਛਮੀ ਲੋਕਾਂ ਵਾਂਗ ਭੇਸ ਵੀ ਕੀਤਾ ਜਾਂਦਾ ਹੈ। ਪਰ ਮੈ ਕਿਸੇ ਬਾਹਰ ਦੇ ਦੇਸ਼ਾਂ ਵਿੱਚ ਸਕੂਲਾਂ, ਕਾਲਜ਼ਾਂ ਯੂਨੀਵਿਸਟੀਆਂ ਵਿੱਚ ਕੁੜੀਆਂ ਸਕਰਟਾਂ ਵਾਲੀ ਯੂਨੀਫਾਰਮ ਵਿੱਚ ਨਹੀਂ ਦੇਖੀ। ਭਾਰਤ ਦੇ ਸਕੂਲਾਂ, ਕਾਲਜ਼ਾਂ ਵਿੱਚ ਕੁੜੀਆਂ ਦੇ ਸਕਰਟਾਂ, ਫਰਾਕਾਂ ਕਿਉਂ ਪਵਾਉਂਦੇ ਹਨ? ਤੀਜੀ ਚੌਥੀ ਕਲਾਸ ਤੱਕ ਦੀਆਂ ਛੋਟੀਆਂ ਬੱਚੀਆਂ ਦੇ ਘੱਗਰੀਆਂ, ਸਕਰਟਾਂ, ਫਰਾਕਾਂ ਪਾਈਆਂ ਚੰਗੀਆਂ ਲੱਗਦੀਆਂ ਹਨ। ਸਕੂਲਾਂ, ਕਾਲਜ਼ਾਂ ਵਿੱਚ ਕੁੜੀਆਂ ਸ਼ੌਟਸ ਅੱਧੀਆਂ ਪੈਂਟਾਂ ਪਾਉਂਦੀਆਂ ਹਨ। ਬੱਚੇ ਤਾਂ ਚਾਹੇ ਨੰਗੇ ਫਿਰਦੇ ਰਹਿਣ। ਬਚਪਨ ਵਿੱਚ ਸਭ ਠੀਕ ਹੈ, ਚਲ ਜਾਂਦਾ ਹੈ।

ਜਦੋਂ ਕੁੜੀਆਂ ਜਵਾਨੀ ਵਿੱਚ ਪੈਰ ਰੱਖਦੀਆਂ ਹਨ। ੧੨ ਸਾਲਾਂ ਤੋਂ ਉਪਰ ਹੋ ਜਾਂਦੀਆਂ ਹਨ। ਸਰੀਰ ਦੇ ਅੰਗ ਚੱਜ ਨਾਲ ਢੱਕਣੇ ਚਾਹੀਦੇ ਹਨ। ਸਕਰਟਾਂ ਪਾਈਆ ਚੰਗੀਆਂ ਨਹੀਂ ਲੱਗਦੀਆ। ਇਹ ਦੇਖ ਕੇ ਸ਼ਰਮ ਆਉਂਦੀ ਹੈ। ਲੱਤਾਂ ਵਿੱਚ ਕੋਈ ਪਤਲੀ ਪਜਾਮੀ ਵੀ ਨਹੀਂ ਪਾਈ ਹੁੰਦੀ। ਫੇਸ ਬੁੱਕ ਉਤੇ ਵੀ ਐਸੀਆਂ ਫੋਟੋ, ਮਰਦ ਲਗਾ ਕੇ ਰੱਖਦੇ ਹਨ। ਇੰਨ੍ਹਾਂ ਦੇ ਮਾਪੇ ਵੀ ਇਹੀ ਸਕੂਲਾਂ, ਕਾਲਜ਼ਾਂ ਵਿੱਚ ਵਿੱਚ ਪੜ੍ਹੇ ਹੋਣੇ ਹਨ। ਤਾਂਹੀਂ ਤਾਂ ਅੱਖਾਂ ਉਤੇ ਪਰਦਾ ਪਿਆ ਹੋਇਆ ਹੈ। ਅਧਿਆਪਕਾਂ ਨੇ ਇਹ ਕੈਸੀ ਯੂਨੀਫਾਰਮ ਲਗਾਈ ਹੈ? ਕੁੜੀਆਂ ਪੱਟਾਂ ਤੋਂ ਉਚੀਆਂ ਸਕਰਟਾਂ, ਸ਼ੌਟਸ ਪਾਉਂਦੀਆ ਹਨ। ਮੋਟੇ ਪੱਟ ਦਿਸਦੇ ਰਹਿਣ। ਸਕੂਲਾਂ, ਕਾਲਜ਼ਾਂ ਦਾ ਧੰਦਾ ਚਲਦਾ ਰਹੇ। ਕੁੜੀਆ ਨੂੰ ਸੈਕਸੀ ਦਿਖਾਇਆ ਜਾਂਦਾ ਹੈ। ਕੀ ਅੰਗਰੇਜ਼ੀ ਸਕੂਲਾਂ ਵਿੱਚ ਸਲਵਾਰਾਂ, ਪਜਾਮੀਆਂ ਪਾ ਕੇ ਪੜ੍ਹਾਈ ਨਹੀਂ ਹੋ ਸਕਦੀ ਜਾਂ ਲੱਤਾਂ ਨੰਗੀਆਂ ਰੱਖ ਕੇ, ਘੱਗਰੀਆਂ ਪਾ ਕੇ, ਅੰਗਰੇਜ਼ੀ ਛੇਤੀ ਜਾਂ ਵੱਧ ਆਉਂਦੀ ਹੈ। ਮੁੰਡੇ ਪੂਰੀਆ ਪੈਂਟਾਂ ਗਿੱਟਿਆਂ ਤੱਕ ਪਾਉਂਦੇ ਹਨ। ਜਦੋਂ ਪੜ੍ਹਾਈ ਨਾਲ ਬੱਚੀਆਂ ਨੂੰ ਐਸੇ ਕੱਪੜੇ ਪਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕੱਲ੍ਹ ਨੂੰ ਸਕੂਲਾਂ, ਕਾਲਜ਼ਾਂ ਵਿਚੋਂ ਨਿਕਲਣ ਉਤੇ ਕਿੰਨੇ ਕੁ ਕੱਪੜੇ ਰਹਿ ਜਾਣਗੇ? ਜਦੋਂ ਮਾਪਿਆ ਨੂੰ ਨਹੀਂ ਦਿਸਦਾ ਕਿ ਕੁੜੀਆਂ ਕੀ ਪਾ ਕੇ, ਘਰੋਂ ਸਕੂਲਾਂ, ਕਾਲਜ਼ਾਂ ਵਿੱਚ ਜਾਂਦੀਆਂ ਹਨ? ਲੱਤਾਂ ਨੰਗੀਆਂ ਵਾਲੀਆਂ ਕੁੜੀਆਂ ਕਿਵੇਂ ਦੀਆ ਲੱਗਦੀਆਂ? ਇਨਾਂ ਨੂੰ ਦੇਖ ਕੇ, ਲੋਕਾਂ ਉਤੇ ਕੀ ਅਸਰ ਹੁੰਦਾ ਹੋਵੇਗਾ? ਮਾਪੇਂ ਵੀ ਐਸੇ ਸਕੂਲਾਂ, ਕਾਲਜ਼ਾਂ ਵਿਚ ਆਪਣੀਆਂ ਕੁੜੀਆਂ ਪੜ੍ਹਾਉਣ ਵਿੱਚ ਮਾਣ ਸਮਝਦੇ ਹਨ। ਕੁੜੀਆਂ ਮੌਡਰਨ ਬਣਨਗੀਆਂ। ਜੇ ਅਧਿਆਪਕ ਇਸ ਪਾਸੇ ਧਿਆਨ ਨਹੀਂ ਦਿੰਦੇ। ਹੋਰ ਕਿਹੜੀ ਸਿੱਖਿਆ ਦਿੰਦੇ ਹੋਣਗੇ? ਐਸਾ ਤਾ ਨਹੀਂ ਉਨਾਂ ਨੂੰ ਦਿਸਦਾ ਹੀ ਨਹੀਂ ਹੈ। ਐਸੇ ਮਾਪੇ ਤਾਂ ਧੀਆਂ ਦਾ ਹੁਸਨ ਦਿਖਾ ਕੇ ਹੁਬੇ ਨਹੀਂ ਸਮਾਉਂਦੇ ਹੋਣੇ। ਇਹ ਲੱਤਾਂ ਨੰਗੀਆਂ ਰੱਖ ਕੇ ਕਿਹੜੀ ਪੜ੍ਹਾਈ ਹੁੰਦੀ ਹੈ? ਐਸੇ ਮਾਪੇ ਸਕਰਟਾਂ ਪਾਈਆਂ ਹੋਈਆ ਕੁੜੀਆਂ ਦੀਆ ਮੂਵੀਆ ਯੂਟਿਊਬ ਉਤੇ ਜ਼ਰੂਰ ਚੰਗੀ ਤਰ੍ਹਾਂ ਦੇਖ ਲੈਣ। ਅਸਲ ਵਿੱਚ ਕੁੜੀਆਂ ਕੈਸੀਆਂ ਲੱਗਦੀਆ ਹਨ? ਸਕੂਲਾਂ ਵਿੱਚ ਕਰਦੀਆ ਕੀ ਹਨ?

ਖੇਡਾਂ ਵਿੱਚ ਵੀ ਇਹੀ ਹਾਲ ਹੈ। ਮਰਦਾਂ ਦੇ ਪੂਰੇ ਕੱਪੜੇ ਪਾਏ ਹੁੰਦੇ ਹਨ। ਲੜਕੀਆ ਨੂੰ ਨੰਗੇਜ਼ ਐਡ ਇਸ਼ਤਿਹਾਰ ਵਾਂਗ ਦਿਖਾਇਆ ਜਾਦਾ ਹੈ। ਪੱਛਮੀ ਦੇਸ਼ਾਂ ਵਿੱਚ ਨੰਗੇਜ਼ ਕਾਰਨ ਹੀ ੧੨ ਸਾਲਾਂ ਦੀ ਉਮਰ ਵਿੱਚ ਕੁੜੀਆਂ, ਸੈਕਸ ਦਾ ਸ਼ਿਕਾਰ ਹੁੰਦੀਆ ਹਨ। ੧੦ ਵਿਚੋਂ ੩ ਕੁੜੀਆ ੧੪ ਸਾਲਾਂ ਦੀ ਉਮਰ ਵਿੱਚ ਮਾਵਾਂ ਬਣਦੀਆ ਹਨ। ਭਾਰਤ ਵੀ ਇਸ ਦੌੜ੍ਹ ਵਿੱਚ ਬਹੁਤਾ ਪਿਛੇ ਨਹੀਂ ਹੈ। ਜੋ ਪੱਛਮੀ ਦੇਸ਼ਾਂ ਵਿੱਚ ਦਿਨ ਦਿਹਾੜੇ ਖੁੱਲ੍ਹੇਆਮ ਕਰਦੇ ਹਨ। ਭਾਰਤੀ ਕਰਦੇ ਤਾਂ ਉਹੀ ਕੁੱਝ ਹਨ। ਕਰ ਕਤਰ ਕੇ ਮੰਨਦੇ ਨਹੀਂ ਹਨ। ਦੂਜੇ ਸਿਰ ਲਗਾ ਦਿੰਦੇ ਹਨ। ਜਿਵੇ ਵਾਲ ਤਾਂ ਤਕਰੀਬਨ ਹਰੇਕ ਕਾਲੇ ਕਰਦਾ ਹੈ। ਲਾਈ ਦੂਜੇ ਸਿਰ ਜਾਂਦੇ ਹਨ। ਜਵਾਨ ਹਰ ਕੋਈ ਲੱਗਣਾ ਚਾਹੁੰਦਾ ਹੈ। ਬੰਗਲੌਰ ਸ਼ਹਿਰ, ਲੜਕੀ ਦੇ ਪਿਤਾ ਨੇ ਸਾਢੇ ਤਿੰਨ ਸਾਲ ਦੀ ਧੀ ਨਾਲ ਰੇਪ ਕੀਤਾ ਹੈ। ਡਾਕਟਰੀ ਰਿਪੋਰਟ ਨੇ ਵੀ ਸਿੱਧ ਕਰ ਦਿੱਤਾ ਹੈ। ਇਸ ਕੇਸ ਦੀ ਗੁਆਹ ਬੱਚੀ ਦੀ ਮਾਂ ਹੈ। ਇਹ ਬਹੁਤ ਕੇਸ ਉਭਰ ਕੇ, ਮੀਡੀਏ ਰਾਹੀ ਸਹਮਣੇ ਆ ਰਹੇ ਹਨ। ਪੁਰਾਣੇ ਲੋਕ ਵੀ ਐਸਾ ਕਰਦੇ ਹੀ ਹੋਣਗੇ।

ਅਜੇ ਲੋਕ ਸ਼ਰਮ ਦੇ ਮਾਰੇ, ਬਾਪ, ਕਿਸੇ ਹੋਰ ਜਾਂ ਗੁਆਂਢੀਂ ਦੀ ਕਰਤੂਤ ਦੱਸ ਨਹੀਂ ਰਹੇ। ਜਦੋਂ ਭਾਰਤ ਵਰਗੇ ਦੇਸ਼ ਦੇ ਬਾਪ ਨਿੱਕੀਆ ਬੱਚੀਆਂ ਨਾਲ ਕਾਮ ਦੀ ਖੇਡ, ਖੇਡ ਸਕਦੇ ਹਨ। ਹੋਰਾਂ ਲੋਕਾਂ ਤੋਂ ਕੀ ਉਮੀਦ ਹੈ? ਜੋ ਅੰਧ ਨੰਗੀਆਂ ਕੁੜੀਆਂ ਘਰਾਂ ਤੋਂ ਬਾਹਰ ਸ਼ਿੰਗਾਰ ਕੇ ਭੇਜਦੇ ਹੋ। ਮਾਪਿਆਂ ਦੇ ਸਹਮਣੇ ਉਨਾਂ ਦੀਆ ਬੱਚੀਆਂ ਇਸ ਤਰ੍ਹਾਂ ਘਰੋਂ ਜਾਂਦੀਆਂ ਹਨ। ਦੱਸਣ ਦੀ ਲੋੜ ਨਹੀਂ ਹੈ। ਸਕਰਟਾਂ ਥੱਲੇ ਕੀ ਪਾਇਆ ਹੁੰਦਾ ਹੈ। ਲੋਕੀ ਸਬ ਜਾਣਦੇ ਹਨ। ਇੰਨਾਂ ਦੇ ਨਤੀਜ਼ੇ ਵੀ ਲੋਕਾਂ ਦੇ ਸਹਮਣੇ ਹਨ। ਹਰ ਤਰ੍ਹਾਂ ਦੀ ਸੰਗਤ ਦਾ ਅਸਰ ਤਾਂ ਹੁੰਦਾ ਹੈ। ਜੋ ਲੋਕਾਂ ਦਾ ਦਿਮਾਗ ਆਪਣੇ ਅੱਗੇ ਦੇਖਦਾ ਹੈ। ਉਸ ਵਾਂਗ ਹੀ ਚੱਲਦਾ ਹੈ।

Tags: ਭਾਰਤ ਦੇ ਸਕੂਲਾਂ ਵਿੱਚ ਕੁੜੀਆਂ ਸਕਰਟਾਂ ਕਿਉਂ ਪਵਾਉਂਦੇ ਹਨ? ਸਤਵਿੰਦਰ ਕੌਰ ਸੱਤੀ ਕੈਲਗਰੀ (ਕੈਨੇਡਾ)


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266