HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸ਼ਾਬਾਸ਼! ਬੱਸ ਇਹੀ ਕੰਮ ਰਹਿ ਗਿਆ ਮੋਬਾਈਲਾਂ 'ਤੇ?


Date: Nov 02, 2012

ਦਰਦੀ ਸਰਬਜੀਤ
ਮੋਬਾਈਲਾਂ ਦਾ ਵਿਸ਼ਾ ਜਿਆਦਾ ਬਣ ਚੁੱਕਾ ਹੈ। ਜਿੱਥੇ ਮਰਜ਼ੀ ਦੇਖ ਲਵੋ। ਹਰ ਕੁੜੀ ਦੇ, ਹਰ ਮੁੰਡੇ ਦੇ ਕੰਨ 'ਤੇ ਚਪੇੜ ਜਿਹੀ ਹਰ ਵੇਲੇ ਲੱਗੀ ਹੁੰਦੀ ਹੈ। ਜੇ ਭੁੱਲ-ਭੁਲੇਖੇ ਆਦਮੀ ਬਜ਼ਾਰ ਵਿੱਚ ਭੀੜ-ਭੜੱਕੇ ਦੇ ਧੱਕੇ ਚੜ੍ਹ ਜਾਵੇ ਤਾਂ ਚਾਰ-ਚੁਫੇਰਿaੁਂ ਮੁੰਡੇ ਕੁੜੀਆਂ ਦੀਆਂ ਇਹੀ ਸੁਰੀਲੀਆਂ ਸੁਰਾਂ ਗੂੰਜਦੀਆਂ ਹਨ। ਕੁੜੀ ਮੁੰਡੇ ਨੂੰ ਕਹਿੰਦੀ ਹੈ। "ਹਾਏ ਜਾਨ ਕੀ ਹਾਲ ਚਾਲ ਨੇ" ਜਵਾਬ ਵਿੱਚ ਮੁੰਡਾ ਕੁੜੀ ਨੂੰ ਕਹਿੰਦਾ ਹੈ। "ਬੱਸ ਸੋਹਣਿਓ ਤੁਹਾਡੇ ਹੀ ਖਿਆਲ ਨੇ"। ਹਾਲ ਚਾਲ ਪੁੱਛਣ-ਪੁਛਾਉਣ ਦੀ ਗੱਲ-ਬਾਤ ਛੇਤੀ-ਛੇਤੀ ਪੂਰੀ ਨਹੀਂ ਹੁੰਦੀ। ਭਾਵੇ ਲੱਗੇ ਜਾਮ ਵਿੱਚ ਇਨ੍ਹਾਂ ਨੂੰ ਕੋਈ ਮਿੱਧ ਕੇ ਤੁਰ ਜਾਵੇ, ਕੋਈ ਪਰਵਾਹ ਨਹੀਂ। ਚਾਹੇ ਪਿੱਛਂੋ ਤੇਜ ਰਫਤਾਰ ਨਾਲ ਭਰੇ ਸਮਾਨ ਦੀ ਲੱਦੀ ਗੱਡੀ ੫-੭ ਫੁੱਟ ਦੂਰ ਪਟਕਾ ਕੇ ਮਾਰੇ, ਬੇ-ਖੌਫ ਨੇ। ਬੱਸ ਇੱਕਲੀ ਆਸ਼ਕੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ।ਇੱਥੇ ਮੁੰਡੇ-ਕੁੜੀਆਂ ਦੇ ਕੰਨਾਂ 'ਤੇ ਭੋਰਾ ਜੂੰ ਨਹੀਂ ਸਰਕਦੀ।

ਹੁਣ ਸਕੂਲਾਂ, ਕਾਲਜਾਂ, ਹੋਸਟਲਾਂ ਵਿੱਚ ਪੜ੍ਹਾਈ ਵਿਰਲੀਆਂ ਕੁੜੀਆਂ ਹੀ ਕਰਨ ਜਾਂਦੀਆਂ ਹਨ। ਖਰਮਸਤੀ ਕਰਨ ਝੁੰਡਾਂ ਦੇ ਝੁੰਡ ਬਣਾ ਕੇ ਜਾਂਦੀਆਂ ਹਨ। ਬੱਸ ਘਰੋਂ ਪੈਰ ਬਾਹਰ ਪਾਉਣ ਦੀ ਦੇਰ ਹੁੰਦੀ ਹੈ ਜਾਂ ਘਰ ਤੋਂ ਰਾਮੂ ਚਾਚੇ ਦੀ ਰਾਹ 'ਚ ਆaੁਂਦੀ ਕਰਿਆਣੇ ਵਾਲੀ ਦੁਕਾਨ ਦਾ ਸੰਸਾ ਹੁੰਦਾ ਹੈ। ਜੇ ਚਾਚੇ ਨੇ ਮੇਰੇ ਕੰਨ 'ਤੇ ਮੋਬਾਈਲ ਲੱਗਿਆ ਵੇਖ ਲਿਆ ਤਾਂ ਇਹ ਸਾਡੇ ਘਰ ਆਹ ਸਿਆਪਾ ਛੇੜਦੂ। ਹਾਕਮ ਸਿਆਂ ਭਾਈ ਤੁਹਾਡੀ ਕੁੜੀ ਦੇ ਕਿਸੇ ਵੇਲੇ ਕੰਨ ਤੋਂ ਚਪੇੜ ਜਿਹੀ ਲਹਿੰਦੀ ਹੀ ਨਹੀਂ। ਐਨੀਆਂ ਗੱਲਾਂ ਇਹ ਕੀਹਦੇ ਨਾਲ ਮਾਰਦੀ ਆ। ਛੇਤੀ ਹੱਥ ਪੀਲੇ ਕਰਕੇ ਜੂੜ ਵੱਢ'ਦੇ ਨਹੀਂ ਤਾਂ ਇਹ ਤੇਰਾ ਮੂੰਹ ਕਾਲਾ ਕਰਾ'ਦੂ। ਤਾਂਹੀ ਮਾਪੇ ਕੁੜੀਆਂ ਦਾ ਵਿਆਹ ਛੇਤੀ ਕਰਨ ਲਈ ਜਲਦਬਾਜੀ ਕਰਦੇ ਹਨ। ਏਦਾਂ ਕਦੀਂ ਨਹੀਂ ਹੁੰਦਾ ਮਾਪੇ ਧੀਆਂ ਨੂੰ ਬੋਝ ਸਮਝਦੇ ਹਨ।

ਸਾਰੀਆਂ ਕੁੜੀਆਂ ਵੀ ਇੱਕੋ ਜਿਹੀਆਂ ਨਹੀਂ ਹਨ। ਬਥੇਰੀਆਂ ਕੁੜੀਆਂ ਲੋੜੋਂ ਵੱਧ ਸੂਝਵਾਨ ਵੀ ਹੁੰਦੀਆਂ ਨੇ, ਜਿਨ੍ਹਾਂ 'ਤੇ ਰੱਬ ਵਰਗੇ ਮਾਪਿਆਂ ਨੂੰ ਆਪਣੇ ਨਾਲੋਂ ਅਤੀ ਭਰੋਸਾ ਹੁੰਦਾ ਹੈ। ਇੱਥੇ ਅਸੀਂ ਇਹ ਵਿਚਾਰ ਤਮਾਮ ਮਾਪਿਆਂ ਨਾਲ ਸਾਂਝਾ ਕਰ ਰਹੇ ਹਾਂ, ਜੇ ਧੀ-ਪੁੱਤ ਸਲੱਗ 'ਤੇ ਸਾਊ ਹੈ, ਕੁੱਝ ਚੰਗਾ ਕਰਕੇ ਆਪਣਾ ਨਾਂਅ ਕਮਾਉਣਾ ਚਾਹੁੰਦਾ ਹੈ। ਕੁੱਝ ਬਣਨ ਦੀ ਇੱਛਾ ਰੱਖਦਾ ਹੈ, ਤਾਂ ਕਿਰਪਾ ਕਰਕੇ ਮਾਪੇ ਵਿਆਹ ਵਾਲਾ ਫੰਡਾ ਅੱਚਵੀ ਨਾਲ ਗਲ 'ਚ ਨਾ ਪਾਉਣ। ਇਹੀ ਉਮਰ ਆਪਣੇ ਆਪ ਨੂੰ ਖੁਦ ਅੱਗੇ ਵਧਾਉਣ ਦੀ ਹੁੰਦੀ ਹੈ। ਕਈ ਕੁੜੀਆਂ ਦੇ ਕਾਲਜ ਜਾਣ ਮਗਰੋਂ ਜੋ ਇਨ੍ਹਾਂ ਦੇ ਮਾਪਿਆਂ ਨਾਲ ਹੱਡ-ਬੀਤੀ ਬੀਤਦੀ ਹੈ। ਉਸਦੀ ਬਿਆਨਬਾਜੀ। ਪਿਉ ਵਿਚਾਰਾ ਅੱਕਿਆ ਹੋਇਆ ਕੁੜੀ ਨੂੰ ਫੋਨ ਕਰਦਾ ਹੈ। "ਜਿਹੜੇ ਏਅਰਟੈਲ ਨੰਬਰ ਨਾਲ ਤੁਸੀ ਗੱਲ ਕਰਨਾ ਚਾਹੁੰਦੇ ਹੋ", "ਉਹ ਇਸ ਵੇਲੇ ਬੰਦ ਕੀਤਾ ਹੋਇਆ ਹੈ । ਕਿਰਪਾ ਕਰਕੇ ਥੋੜ੍ਹੀ ਦੇਰ ਬਾਅਦ ਕਾਲ ਕਰੋ, ਧੰਨਵਾਦ।" ਸਾਰੀ ਦਿਹਾੜੀ ਪਿਉ ਫੋਨ 'ਤੇ ਟੱਕਰਾਂ ਮਾਰ-ਮਾਰਕੇ ਅੱਧ ਮਰਿਆਂ ਵਰਗਾ ਹੋ ਜਾਂਦਾ ਹੈ। ਥੱਕ ਹਾਰਕੇ ਮਨ ਸਮਝਾ ਕੇ ਟਿਕ ਜਾਂਦਾ ਹੈ। ਚਲੋ ਭਾਈ ਕੁੜੀ ਕਾਲਜ 'ਚ ਪੜ੍ਹਦੀ ਹੋਊ। ਮੇਰੇ ਪਿਆਰੇ 'ਤੇ ਅਜ਼ੀਜ ਪਾਠਕੋ, ਕਿਉ ਟੈਨਸ਼ਨ ਲੈਂਦੇ ਹੋ। ਨਾਲੇ ਇਹ ਦੱਸੋ ਮੈਨੂੰ ਤਹਾਡੇ ਨਾਲੋਂ ਵੀ ਕੁੱੱਝ ਚੰਗਾ। ਇਹ ਆਪਣੇ ਭੋਲੇ-ਭਾਲੇ ਮਾਪਿਆਂ ਨੂੰ ਹਨ੍ਹੇਰਗਰਦੀ ਦਾ ਸ਼ਿਕਾਰ ਕਰਕੇ "ਕੀ-ਕੀ ਚੰਦ ਚੜਾਉਂਦੀਆਂ ਨੇ"। ਇਨ੍ਹਾਂ ਕੋਲ ਸਾਰੀਆਂ ਕੰਪਨੀਆਂ ਦੇ ਕਈ-ਕਈ ਸਿਮ ਕਨੈਕਸ਼ਨ ਜਾਲੀ ਪਰੂਫ 'ਤੇ ਲਏ ਹੁੰਦੇ ਹਨ। ਜਿਹੜਾ ਮਰਜ਼ੀ ਅਖਬਾਰ ਨਜ਼ਰ-ਅੰਦਾਜ਼ ਕਰ ਲਵੋ। ਅਜਿਹੀਆਂ ਖਬਰਾਂ ਸਿੱਧੇ ਮੱਥੇ ਦਰਸ਼ਨ ਦਿੰਦੀਆਂ ਹਨ। "ਪ੍ਰੀਤੀ ਦੀ ਆਪਣੇ "ਸੱਜਰੇ ਆਸ਼ਕ ਲੁਧਿਆਣੇ ਵਾਲੇ" ਨਾਲ "ਏਅਰਟੈਲ ਤੋਂ ਏਅਰਟੈਲ" 'ਤੇ ਗਰਾਰੀ ਅੜਦੀ ਹੈ। "ਏਅਰਟੈਲ ਟੂ ਏਅਰਟੈਲ" ਆਪਸ ਵਿੱਚ ਜਿਆਦਾ ਸਸਤਾ ਪੈਂਦਾ ਹੈ। ਹੋ ਸਕਦਾ ਬਿਲਕੁਲ ਫਰੀ ਵੀ ਹੁੰਦਾ ਹੋਵੇ। ਅਜਿਹੇ ਕੁੱਤਪੁਣੇ ਬਾਰੇ ਇਨ੍ਹਾਂ ਨੂੰ ਐਨੀ ਜਾਣਕਾਰੀ ਹੁੰਦੀ ਹੈ। ਸ਼ਾਇਦ ਐਨੀ ਜਾਣਕਾਰੀ ਕਸਟਮਰ ਕੇਅਰ ਵਾਲਿਆਂ ਨੂੰ ਨਾ ਹੋਵੇ। "ਸੋਨੀ ਦੀ ਵੋਡਾਫੋਨ ਤੋਂ ਬਠਿੰਡੇ ਵਾਲੇ" ਨਾਲ ਦਿਨ-ਰਾਤ ਫੋਨ 'ਤੇ ਪੀਂਘ ਪੈਂਦੀ ਹੈ। ਓਹੀ ਬਠਿੰਡਾ ਜਿੱਧਰ ਜ਼ਿਆਦਾ ਗਵੱਈਏ ਰਹਿੰਦੇ ਨੇ। ਸੋਨੀ ਨੂੰ ਵੀ ਚੰਗੀ ਮੌਜ ਲੱਗੀ ਹੋਈ ਹੈ। ਸਾਰੀਆਂ ਕੰਪਨੀਆਂ ਨੇ ਅਜਿਹਾ ਸਿਸਟਮ ਕਰ ਦਿੱਤਾ ਹੈ। ਜੀਹਦੇ ਖਾਤੇ ਚੋਂ ਦਿਲ ਮੰਨਿਆਂ ਜਿੰਨੀ ਮਰਜੀ ਪੈਸੇ ਕੱਟ ਲੈਣ" ਕੋਈ ਸੁਣਵਾਈ ਨਹੀਂ ਹੁੰਦੀ। ਜਿਸ ਕਾਰਨ ਅਣਗਿਣਤ "ਆਸ਼ਕਾਂ 'ਤੇ ਮਸ਼ੂਕਾਂ" ਵਿੱਚ ਭਾਰੀ ਰੋਸ ਪਾਇਆ ਜਾਂਦਾ ਹੈ। ਕਈ ਤਾਂ ਦੁਖੀ ਹੋਏ ਕਸਟਮਰ-ਕੇਅਰ ਵਾਲਿਆਂ ਨੂੰ ਗਾਲ੍ਹਾਂ ਵੀ ਕੱਢਦੇ ਹਨ।

ਲੁੱਟ-ਖਸੁੱਟ ਕਰਨ ਵਾਸਤੇ ਚੰਗੇ ਘਰ ਦਾ ਲਫੈਂਡ ਕਾਕਾ ਅੜਿੱਕੇ ਚੜ੍ਹਿਆ ਹੁੰਦਾ ਹੈ।"ਸੋਨੂੰ ਜਾਨ ਪਲੀਜ ਮੇਰੇ ਫੋਨ ਵਿੱਚ ੫੦੦ ਰੁਪਏ ਦਾ ਰੀਚਾਰਜ ਕਰਵਾ ਦਿਉ, ਪਲੀਜ, ਪਲੀਜ, ਪਲੀਜ", ਵਾਰ-ਵਾਰ ਕੁੜੀਆ ਵੱਲੋਂ ਪਲੀਜ-ਪਲੀਜ ਕਹਿਣ 'ਤੇ ਮੁੰਡਿਆਂ ਦੀ ਜਾਨ ਨਿਕਲ ਜਾਂਦੀ ਹੈ। ਹਾਏ ਓਏ ਮਰਗੇ ਰੱਬਾ। ਏਦਾਂ ਦੀਆਂ ਵੰਗਾਰਾਂ ਤਾਂ ਇਹ ਮੁੰਡਿਆਂ ਨੂੰ ਹੀ ਪਾਉਂਦੀਆਂ ਹਨ। ਕਾਫੀ ਮੁੰਡੇ ਵੀ ਅਜਿਹੇ ਹਨ। ਜੋ ਇਸ ਤੋਂ ਵੀ ਵੱਧ ਚੜ੍ਹਕੇ ਮੋਟਾ ਪੈਸਾ ਕੁੜੀਆਂ ਤੋਂ ਹੜੱਪ ਕਰਦੇ ਹਨ।

ਇਸ ਮੁੱਦੇ 'ਤੇ ਅਨਰੂਪ ਮੁੰਡੇ-ਕੁੜੀਆਂ ਭੋਲੇ-ਭਾਲੇ ਮਾਪਿਆਂ ਦੀਆਂ ਹੱਸਦੀਆਂ ਵੱਸਦੀਆਂ ਸੱਧਰਾਂ ਨੂੰ ਦਿਨ-ਦਿਹਾੜੇ ਫਾਂਸੀ ਦੇ ਰਹੀਆਂ ਹਨ। ਜਿੰਨੀ ਦੋਸ਼ੀ ਔਲਾਦ ਹੈ, ਉਨ੍ਹੇ ਹੀ ਮੁਜ਼ਰਮ ਮਾਂ-ਪਿਉ ਹਨ। ਪਿਉ ਨੇ ਇਹ ਪੁੱਛਣਾ ਮੁੱਢ ਤੋਂ ਹੀ ਠੀਕ ਨਹੀਂ ਸਮਝਿਆ। ਉਸਦੀ ਕੋਠੇ ਜਿੱਢੀ ਧੀ ਸਾਰਾ-ਸਾਰਾ ਦਿਨ, ਸਾਰੀ-ਸਾਰੀ ਰਾਤ ਕਿੱਥੇ ਗੱਲਾਂ ਕਰਦੀ ਹੈ। ਫੋਨ'ਚ ਪੈਸੇ ਕਿੱਥੋਂ ਪਵਾaੁਂਦੀ ਹੈ। ਨਿੱਤ ਮਹਿੰਗੇ ਤੋਂ ਮਹਿੰਗਾ ਮੋਬਾਈਲ ਉਸ ਨੂੰ ਕੌਣ ਲੈ ਕੇ ਦਿੰਦਾ ਹੈ। ਹਰ ਰੋਜ਼ ਨਵਾਂ ਬਦਲਵਾਂ ਸੂਟ ਕਿੱਥੋਂ ਪਾaੂਂਦੀ ਹੈ। ਸਹੇਲੀ ਇੱਕ-ਦਿਨ ਦੋ ਦਿਨ ਚੀਜ ਦੇਦੂ, ਏਨਾਂ ਕੁੱਝ ਸਹੇਲੀ ਕਿੱਥੋਂ ਲਿਆਦੂ, ਲੱਕ ਤੋੜ ਮਹਿੰਗਾਈ ਦੇ ਦੌਰ ਵਿੱਚ ਵੇਲਾ ਪੂਰਾ ਤਾਂ ਅਗਲੇ ਦਾ ਆਪਣਾ ਮਸਾਂ ਹੁੰਦਾ ਹੈ। ਕੁੜੀਆਂ ਨੂੰ ਇਹ ਅਣਮੁੱਲੀਆਂ ਭਾਵਨਾਵਾਂ ਨੂੰ ਸ਼ਰਬਤ ਵਾਂਗ ਗੱਟ-ਗੱਟ ਕਰਕੇ ਹਜ਼ਮ ਕਰ ਲੈਣ ਵਿੱਚ ਹੀ ਸਮਝਦਾਰੀ ਹੋਵੇਗੀ। ਜੋ ਮਨੁੱਖ ਅੱਜ ਤੁਹਾਡੀ ਖਾਤਰ ਆਪਣੇ ਘਰਦਿਆਂ ਤੋਂ ਚੋਰੀ ਤੁਹਾਡੇ 'ਤੇ ਬੇ-ਹਿਸਾਬਾ ਐਨਾਂ ਪੈਸਾ ਬਰਬਾਦ ਕਰ ਰਿਹਾ ਹੈ, ਹੋ ਸਕਦਾ ਉਹ ਬਲਾਤਕਾਰ ਵਰਗੀ ਘਿਨੌਣੀ ਘਟਨਾ ਨੂੰ ਅੰਜ਼ਾਮ ਦੇ ਕੇ ਤੁਹਾਡੀ ਜ਼ਿੰਦਗੀ ਵੀ ਬਰਬਾਦ ਕਰ ਸਕਦਾ ਹੈ। ਜਦਂੋ ਅੱਖਾਂ 'ਤੇ ਕਾਲੀ ਪੱਟੀ ਬੰਨੀ ਹੋਵੇ, ਉਦੋਂ ਕੁੱਝ ਵੀ ਨਹੀਂ ਦਿਖਦਾ ਹੁੰਦਾ।ਜਦੋਂ ਅੱਖਾਂ ਤੋ ਪੱਟੀ ਖੁੱਲ੍ਹਦੀ ਹੈ, ਉਦੋਂ ਖੇਡ ਖਤਮ ਹੋ ਚੁੱਕੀ ਹੁੰਦੀਹੈ।

ਜੋ ਸੰਸਾਰ ਅੰਦਰ ਸ਼ਰੇਆਮ ਤੁਸੀਂ ਵੇਖ ਹੀ ਰਹੇ ਹੋ। ਆਪਣਾ "ਮਾਨਸਿਕ ਸੰਤੁਲਨ", ਮਾੜੀਆਂ ਹਰਕਤਾਂ ਕਰਕੇ ਕੰਗਾਲ ਨਾ ਬਣਾਓ, ਅਤੇ ਆਰਥਿਕ ਲੁੱਟ-ਖਸੁੱਟ ਤੋਂ ਆਪਣਾ ਬਚਾਅ ਕਰੋ। "ਲੁੱਚਪੁਣਾ", "ਪਿੱਟ ਸਿਆਪਾ" ਕਰਕੇ ਮਾਪਿਆਂ ਨੂੰ ਬੇ-ਸਹਾਰਾ ਨਾ ਕਰੋ। ਔਲਾਦ ਅਨੇਕ ਜਨਮ ਮਾਪਿਆਂ ਦਾ ਦੇਣਾ ਨਹੀਂ ਦੇ ਸਕਦੀ। ਦਿਮਾਗ ਦੀਆਂ ਜੀਰੋ ਸੋਚ ਦੀਆਂ ਕੁੜੀਓ ਅਤੇ ਮੁੰਡਿਓ ਘਰ ਬੈਠੇ ਰੱਬ ਦੀਆਂ ਮਾਂ-ਪਿਉ ਦੇ ਰੂਪ ਵਿੱਚ ਅਸੀਸਾਂ ਲਵੋ। ਮਾਂ-ਪਿਉ ਦਾ ਦਿਲ ਦੁਖੀ ਕਰਕੇ ਦਰਸੀਸਾਂ ਦੇ ਭਾਗੀਦਾਰ ਨਾ ਬਣੋ।

ਮੋਬਾਈਲ ੯੦੪੧੯-੯੫੮੦੦

Tags: ਸ਼ਾਬਾਸ਼! ਬੱਸ ਇਹੀ ਕੰਮ ਰਹਿ ਗਿਆ ਮੋਬਾਈਲਾਂ 'ਤੇ? ਦਰਦੀ ਸਰਬਜੀਤ