HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


੧੫੦ ਦੇ ਕਰੀਬ ਪੰਜਾਬੀ ਬਰਤਾਨੀਆ ਦੀ ਜੇਲ੍ਹ 'ਚ


Date: Apr 06, 2012ਲੁਧਿਆਣਾ (ਸ.ਸ.ਪਾਰ ਬਿਉਰੋ)-ਬਰਤਾਨੀਆ 'ਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿੰਦੇ ਲੋਕਾਂ ਵਿਰੁੱਧ ਸਖ਼ਤੀ ਕਾਰਨ ਬਹੁਤ ਸਾਰੇ ਅਜਿਹੇ ਭਾਰਤੀ ਨਾਗਰਿਕਾਂ ਨੂੰ ਵੀ ਬਰਤਾਨਵੀ ਪ੍ਰਵਾਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੋਇਆ ਤੇ ਜੇਲ੍ਹਾਂ 'ਚ ਬੰਦ ਅਜਿਹੇ ਸੈਂਕੜੇ ਲੋਕਾਂ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਯਾਤਰਾ ਦਸਤਾਵੇਜ਼ ਜਾਰੀ ਨਾ ਕੀਤੇ ਜਾਣ ਕਾਰਨ ਲੰਮੇ ਸਮੇਂ ਤੋਂ ਜੇਲ੍ਹ ਦੀ ਹਵਾ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਰਤਾਨੀਆ ਦੇ ਸ਼ਹਿਰ ਗਲਾਸਗੋ ਲਾਗਲੀ ਇਕ ਜੇਲ੍ਹ 'ਚ ਬੰਦ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਸਕਾਟਲੈਂਡ ਦੀ ਡਨਗੇਵਿਲ ਨਾਂਅ ਦੀ ਇਸ ਜੇਲ੍ਹ ਵਿਚ ੧੫੦ ਦੇ ਕਰੀਬ ਪੰਜਾਬੀ ਨਜ਼ਰਬੰਦ ਹਨ ਜਿਨ੍ਹਾਂ ਨੂੰ ਪ੍ਰਵਾਸ ਵਿਭਾਗ ਦੇ ਅਧਿਕਾਰੀਆਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਬਰਤਾਨੀਆ 'ਚ ਦਾਖਲ ਹੋਣ 'ਤੇ ਕੰਮ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਪੰਜਾਬੀਆਂ 'ਚ ਬਹੁਤੇ ਅਜਿਹੇ ਨੌਜਵਾਨ ਹਨ ਜਿਹੜੇ ਪਿਛਲੇ ਸਾਲਾਂ ਦੌਰਾਨ ਪੜ੍ਹਾਈ ਦੇ ਨਾਂਅ ਉੱਪਰ ਵੀਜ਼ੇ ਲੈ ਕੇ ਬਰਤਾਨੀਆ ਪੁੱਜੇ ਸਨ। ਇਨ੍ਹਾਂ ਵਿਚੋਂ ਬਹੁਤ ਸਾਰੇ ਪਿਛਲੇ ੪ ਤੋਂ ੬ ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹਨ। ਬਰਤਾਨਵੀ ਅਧਿਕਾਰੀ ਇਨ੍ਹਾਂ ਨੂੰ ਵਾਪਸ ਭਾਰਤ ਭੇਜਣਾ ਚਾਹੁੰਦੇ ਹਨ ਤੇ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਵਾਪਸ ਭੇਜਣ ਦੇ ਬਰਤਾਨਵੀ ਅਦਾਲਤਾਂ ਨੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਇਹ ਨੌਜਵਾਨ ਖੁਦ ਵੀ ਜਲਦੀ ਵਾਪਸ ਪਰਤਣ ਦੇ ਇੱਛੁਕ ਦੱਸੇ ਜਾਂਦੇ ਹਨ। ਪਰ ਇਹ ਭਾਰਤ ਵਾਪਸ ਤਾਂ ਹੀ ਆ ਸਕਦੇ ਹਨ ਜੇਕਰ ਬਰਤਾਨੀਆ ਵਿਚਲਾ ਭਾਰਤੀ ਹਾਈ ਕਮਿਸ਼ਨ ਉਨ੍ਹਾਂ ਨੂੰ ਐਮਰਜੈਂਸੀ ਯਾਤਰਾ ਡਾਕੂਮੈਂਟ ਭੇਜੇ ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਕਿਸੇ ਕੋਲ ਵੀ ਨਹੀਂ। ਜੇਲ੍ਹ 'ਚ ਬੰਦ ਲੋਕਾਂ ਦਾ ਦੋਸ਼ ਹੈ ਕਿ ਉਹ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ, ਪਰ ਇਹ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ ਸਗੋਂ ਟਾਲ-ਮਟੋਲ ਹੀ ਕਰ ਰਹੇ ਹਨ। ਕੁਝ ਇਕ ਦਾ ਕਹਿਣਾ ਹੈ ਕਿ ਭਾਰਤ ਵਿਚ ਉਨ੍ਹਾਂ ਦੇ ਮਾਂ-ਪਿਓ ਸਖ਼ਤ ਬਿਮਾਰ ਹੋਣ ਦੀ ਸੂਚਨਾ ਦਿੱਤੇ ਜਾਣ ਬਾਅਦ ਵੀ ਕਮਿਸ਼ਨ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ ਰਹੀ। ਅਜਿਹੇ ਨੌਜਵਾਨਾਂ ਨੇ ਪੰਜਾਬ ਦੀ ਮੁੜ ਬਣੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਕੇਂਦਰ ਕੋਲ ਉਠਾਵੇ ਤੇ ਉਨ੍ਹਾਂ ਨੂੰ ਭਾਰਤ ਵਾਪਸ ਜਾਣ 'ਚ ਮਦਦ ਕਰੇ।

Tags: ੧੫੦ ਦੇ ਕਰੀਬ ਪੰਜਾਬੀ ਬਰਤਾਨੀਆ ਦੀ ਜੇਲ੍ਹ 'ਚ