HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਹਾਏ ਫੇਸਬੁੱਕ! ਨੌਜਵਾਨਾਂ ਲਈ ਮਜ਼ਾ, ਕੰਪਨੀਆਂ ਲਈ ਸਜ਼ਾ


Date: Mar 11, 2012

ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹਰ ਨੌਜਵਾਨ ਦੀ ਪਸੰਦੀਦਾ ਵੈਬਸਾਈਟ ਹੈ। ਨੌਜਵਾਨ ਮੁੰਡੇ-ਕੁੜੀਆਂ ਫੇਸਬੁੱਕ ਰਾਹੀਂ ਆਪਣੇ ਦੋਸਤਾਂ, ਮਿੱਤਰਾਂ ਅਤੇ ਪ੍ਰੇਮੀਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਅਤੇ ਵਿਚਾਰ ਸ਼ੇਅਰ ਕਰ ਸਕਦੇ ਹਨ। ਫੇਸਬੁੱਕ ਨੇ ਜਿਵੇਂ ਪੂਰੀ ਦੁਨੀਆ ਨੂੰ ਇਕ ਧਾਗੇ 'ਚ ਪਿਰੋ ਦਿੱਤਾ ਹੈ। ਅੱਜ ਦੁਨੀਆ ਦੇ ਕਿਸੇ ਵੀ ਕੋਨੇ 'ਚ ਫੇਸਬੁੱਕ ਰਾਹੀਂ ਤੁਸੀਂ ਕਿਸੇ ਨੂੰ ਵੀ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ। ਫੇਸਬੁੱਕ ਨੇ ਦੁਨੀਆ ਛੋਟੀ ਜਿਹੀ ਕਰ ਦਿੱਤੀ ਹੈ।

ਜਿੱਥੇ ਫੇਸਬੁੱਕ ਦੇ ਇੰਨੇ ਫਾਇਦੇ ਹਨ ਉਥੇ ਇਸ ਦੇ ਕਈ ਨੁਕਸਾਨ ਵੀ ਹਨ। ਫੇਸਬੁੱਕ ਜਿੱਥੇ ਨੌਜਵਾਨ ਮੁੰਡੇ-ਕੁੜੀਆਂ ਲਈ ਵਧੀਆ ਟਾਈਮਪਾਸ ਸਾਬਿਤ ਹੋ ਰਿਹਾ ਹੈ ਉਥੇ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਅਦਾਰਿਆਂ ਲਈ ਇਹ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਜਾ ਰਿਹਾ ਹੈ। ਕੰਪਿਊਟਰ ਦਾ ਯੁੱਗ ਹੋਣ ਕਾਰਨ ਹਰ ਕੰਮ ਕੰਪਿਊਟਰ 'ਤੇ ਹੋ ਰਿਹਾ ਹੈ। ਫੇਸਬੁੱਕ ਦਾ ਚਸਕਾ ਅਜਿਹਾ ਹੈ ਕਿ ਇਕ ਵਾਰ ਜੋ ਇਸ ਦੇ ਚੱਕਰ 'ਚ ਪੈ ਗਿਆ ਤਾਂ ਸਮਝੋ ਉਸਦਾ ਛੁਟਕਾਰਾ ਪਾਉਣਾ ਔਖਾ ਹੀ ਹੈ। ਦਫਤਰਾਂ 'ਚ ਨੌਜਵਾਨ ਮੁੰਡੇ-ਕੁੜੀਆਂ ਆਪਣਾ ਕੰਮ ਛੱਡ ਕੇ ਫੇਸਬੁੱਕ 'ਤੇ ਆਨਲਾਈਨ ਚੈਟਿੰਗ ਅਤੇ ਮੈਸੇਜ ਭੇਜਣ 'ਚ ਰੁੱਝੇ ਰਹਿੰਦੇ ਹਨ ਜਿਸ ਕਾਰਨ ਕੰਪਨੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਤਾਂ ਉਨ੍ਹਾਂ ਦੀ ਅਣਗਹਿਲੀ ਕਾਰਨ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਕੰਪਨੀਆਂ ਨੂੰ ਚੁੱਕਣਾ ਪੈਂਦਾ ਹੈ। ਇਹੀ ਨਹੀਂ ਫੇਸਬੁੱਕ 'ਚ ਲੋਕ ਆਪਣੇ ਕੰਮ ਅਤੇ ਕੰਪਨੀਆਂ ਦੀਆਂ ਗੁਪਤ ਸੂਚਨਾਵਾਂ ਤੱਕ ਸ਼ੇਅਰ ਕਰ ਦਿੰਦੇ ਹਨ ਜਿਸ ਕਾਰਨ ਕੰਪਨੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਪਤ ਜਾਣਕਾਰੀਆਂ ਲੀਕ ਹੋਣ ਕਾਰਨ ਕਈ ਵਿਰੋਧੀ ਕੰਪਨੀਆਂ ਇਸ ਦਾ ਫਾਇਦਾ ਚੁੱਕ ਲੈਂਦੀਆਂ ਹਨ। ਰਹਿੰਦੀ ਖੁੰਹਦੀ ਕਸਰ ਮੋਬਾਇਲ ਫੋਨਾਂ ਨੇ ਪੂਰੀ ਕਰ ਦਿੱਤੀ ਹੈ। ਅੱਜਕੱਲ ਤਾਂ ਮੋਬਾਇਲ ਫੋਨ 'ਤੇ ਇੰਟਰਨੈੱਟ ਦੀ ਸੁਵਿਧਾ ਹੋਣ 'ਤੇ ਮੋਬਾਇਲ ਫੋਨ ਰਾਹੀਂ ਫੇਸਬੁੱਕ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਜੇਕਰ ਕੰਪਿਊਟਰ ਨਾ ਮਿਲੇ ਤਾਂ ਲੋਕ ਮੋਬਾਇਲ 'ਤੇ ਹੀ ਚੈਟਿੰਗ ਸ਼ੁਰੂ ਕਰ ਦਿੰਦੇ ਹਨ। ਨੌਜਵਾਨਾਂ ਵਲੋਂ ਦਫਤਰੀ ਸਮੇਂ 'ਚ ਫੇਸਬੁੱਕ ਦਾ ਅਜਿਹਾ ਇਸਤੇਮਾਲ ਉਨ੍ਹਾਂ ਦੀ ਆਊਟਪੁੱਟ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਆਪਣੇ ਕੰਮ ਵਿਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਹ ਆਪਣੇ ਆਫਿਸ ਸਮੇਂ 'ਚ ਇਸ ਤਰ੍ਹਾਂ ਦੀਆਂ ਸਾਈਟਾਂ ਤੋਂ ਗੁਰੇਜ ਕਰਨ ਅਤੇ ਆਪਣੀ ਕੰਪਨੀ ਦੀ ਤਰੱਕੀ 'ਚ ਯੋਗਦਾਨ ਪਾਉਣ ਤਾਂ ਜੋ ਕੰਪਨੀ ਦੇ ਨਾਲ-ਨਾਲ ਉਨ੍ਹਾਂ ਦਾ ਭਵਿੱਖ ਵੀ ਸੁਨਹਿਰਾ ਹੋ ਸਕੇ।

Tags: ਫੇਸਬੁੱਕ! ਨੌਜਵਾਨਾਂ ਲਈ ਮਜ਼ਾ ਕੰਪਨੀਆਂ ਆਨਲਾਈਨ ਚੈਟਿੰਗ