HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ


Date: Apr 21, 2018

ਪੱਤਰ ਪ੍ਰੇਰਕ\r\nਨਵੀਂ ਦਿੱਲੀ, 20 ਅਪਰੈਲ\r\nਦਿੱਲੀ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਅੱਜ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।\r\nਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 94 ਸਾਲਾਂ ਦੇ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਅੱਜ ਕਰੀਬ 12 ਵਜੇ ਆਖ਼ਰੀ ਸਾਹ ਲਿਆ। ਜਸਟਿਸ ਸੱਚਰ ਦਾ ਜਨਮ 22 ਦਸੰਬਰ, 1923 ਨੂੰ ਹੋਇਆ ਸੀ ਤੇ ਉਨ੍ਹਾਂ 6 ਅਗਸਤ ਤੋਂ 22 ਦਸੰਬਰ, 1985 ਤੱਕ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਵੱਜੋਂ ਵੀ ਸੇਵਾਵਾਂ ਦਿੱਤੀਆਂ ਸਨ।\r\nਸ੍ਰੀ ਸੱਚਰ ਦੀ ਅਗਵਾਈ ਹੇਠ ਯੂਪੀਏ ਦੀ ਤਤਕਾਲੀ ਡਾ. ਮਨਮੋਹਨ ਸਿੰਘ ਸਰਕਾਰ ਨੇ ਭਾਰਤੀ ਮੁਸਲਮਾਨਾਂ ਬਾਰੇ ਸੱਚਰ ਕਮਿਸ਼ਨ ਕਾਇਮ ਕੀਤਾ ਸੀ। ਸੱਚਰ ਕਮਿਸ਼ਨ ਨੇ ਦੇਸ਼ ਦੇ ਮੁਲਸਮਾਨਾਂ ਦੀ ਸਮਾਜਕ, ਆਰਥਿਕ, ਸਿੱਖਿਆ ਤੇ ਹੋਰ ਮੁੱਦਿਆਂ ’ਤੇ ਦਸ਼ਾ ਦੱਸਦੀ ਰਿਪੋਰਟ ਕੇਂਦਰ ਸਰਕਾਰ ਕੋਲ ਪੇਸ਼ ਕੀਤੀ ਸੀ। ਜਨਾਬ ਸੱਚਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਦਿੱਲੀ ਵਿੱਚ ਹੁੰਦੇ ਰਹੇ ਕਈ ਸਮਾਗਮਾਂ ਵਿੱਚ ਵੀ ਸ਼ਿਰਕਤ ਕੀਤੀ ਸੀ। ਸੇਵਾ ਮੁਕਤੀ ਮਗਰੋਂ ਉਹ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਰਹੇ। ਉਹ ਇਸ ਮਕਸਦ ਨਾਲ ‘ਪੀਪਲਜ਼ ਯੂਨੀਅਨ ਪਾਰ ਸਿਵਲ ਲਿਬਰਟੀ’ ਨਾਮੀ ਸੰਸਥਾ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਚਲਾਣੇ ’ਤੇ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਰਘੁਬੀਰ ਸਿੰਘ, ਸੁਪਰੀਮ ਕੋਰਟ ਦੇ ਵਕੀਲ, ‘ਆਪ’ ਆਗੂ ਐੱਚ.ਐੱਸ. ਫੂਲਕਾ ਤੇ ਹੋਰ ਸ਼ਖ਼ਸੀਅਤਾਂ ਨੇ ਦੁੱਖ ਜ਼ਾਹਰ ਕੀਤਾ ਹੈ।

Tags: ਦਿੱਲੀ ਹਾਈ


© 2018 satsamundropaar.com
Developed & Hosted by Arash Info Corporation