HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਅੰਮ੍ਰਿਤਸਰ ’ਚ ਬਲਿਊ ਵ੍ਹੇਲ ਦੇ ਦੋ ਸ਼ਿਕਾਰ ਸਾਹਮਣੇ ਆਏ


Date: Sep 13, 2017

ਅੰਮ੍ਰਿਤਸਰ, 12 ਸਤੰਬਰ ਪਠਾਨਕੋਟ ਮਗਰੋਂ ਅੰਮ੍ਰਿਤਸਰ ਵਿੱਚ ਵੀ ਬਲਿਊ ਵ੍ਹੇਲ ਗੇਮ ਦਾ ਸ਼ਿਕਾਰ ਬਣੇ ਦੋ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬੱਚਿਆਂ ਨੂੰ ਕੌਂਸਲਿੰਗ ਅਤੇ ਇਲਾਜ ਲਈ ਮਨੋਰੋਗ ਮਾਹਿਰ ਕੋਲ ਲਿਆਂਦਾ ਗਿਆ ਹੈ। ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਪਿਛਲੇ ਕੁਝ ਸਮੇਂ ਤੋਂ ਇਸ ਗੇਮ ਵਿੱਚ ਰੁੱਝੇ ਹੋਏ ਸਨ। ਦੋਵੇਂ ਮੁੰਡੇ ਅੱਲ੍ਹੜ ਉਮਰ ਦੇ ਹਨ ਅਤੇ ਚੰਗੇ ਪਰਿਵਾਰਾਂ ਨਾਲ ਸਬੰਧਤ ਹਨ। ਦੋਵਾਂ ਦੀ ਸ਼ਨਾਖਤ ਦੱਸਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਦੋਵੇਂ ਖਤਰੇ ਤੋਂ ਬਾਹਰ ਹਨ।\r\nਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਰਿਦਮ ਸਚਦੇਵ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੇ ਖੁਲਾਸਾ ਕੀਤਾ ਕਿ ਇਸ ਗੇਮ ਵਿੱਚ ਸ਼ਾਮਲ ਹੋਣਾ ਤਾਂ ਸੌਖਾ ਹੈ, ਪਰ ਇਸ ਵਿੱਚੋਂ ਛੱਡ ਕੇ ਬਾਹਰ ਆਉਣਾ ਔਖਾ ਹੈ। ਇਸ ਵਿੱਚ ਕਈ ਚੁਣੌਤੀਆਂ ਹਨ। ਇਨ੍ਹਾਂ ਵਿੱਚੋਂ ਇਕ ਨੇ ਆਪਣੀ ਬਾਂਹ ਤੇ ਕੱਟ ਵੀ ਲਾਏ ਹਨ। ਜਦੋਂ ਇਹ ਮਾਮਲਾ ਮਾਪਿਆਂ ਦੇ ਧਿਆਨ ਵਿੱਚ ਆਇਆ ਤਾਂ ਉਹ ਉਸ ਨੂੰ ਇਲਾਜ ਲਈ ਲੈ ਕੇ ਆਏ। ਜਦੋਂਕਿ ਦੂਜੇ ਮੁੰਡੇ ਦੇ ਵੱਖਰੇ ਤੇ ਅਜੀਬੋ ਗਰੀਬ ਵਿਵਹਾਰ ਨੂੰ ਦੇਖਦਿਆਂ ਮਾਪੇ ਉਸ ਨੂੰ ਇਲਾਜ ਲਈ ਲੈ ਕੇ ਆਏ ਹਨ। ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ।

Tags: ਸਤੰਬਰ ਪਠਾਨਕੋਟ ਮਗਰੋਂ ਅੰਮ੍ਰਿਤਸਰ


© 2018 satsamundropaar.com
Developed & Hosted by Arash Info Corporation