HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਇਟਲੀ 'ਚ ਕੱਚੇ ਤੌਰ 'ਤੇ ਰਹਿਣ ਵਾਲੇ ਵਿਦੇਸ਼ੀ ਵੀ ਵਿਆਹ ਕਰਵਾ ਹੋ ਸਕਦੇ ਹਨ ਪੱਕੇ


Date: Dec 09, 2014

ਰੋਮ (ਸ.ਸ.ਪਾਰ ਬਿਉਰੋ) ਇਟਲੀ ਸਰਕਾਰ ਆਰਥਿਕ ਮੰਦਹਾਲੀ ਨੂੰ ਹੱਲ ਕਰਨ ਲਈ ਹਰ ਸਾਲ ਸੀਜ਼ਨਲੀ ਪੇਪਰ ਜ਼ਿਲਿਆਂ ਅਨੁਸਾਰ ਖੋਲਦੀ ਰਹਿੰਦੀ ਹੈ ਇਸ ਨਾਲ ਹੀ ਫਲੂਸੀ, ਘਰੇਲੂ ਅਤੇ ਵਿਦਿਆਰਥੀ ਵੀਜ਼ੇ ਜਾਰੀ ਕਰਨ 'ਚ ਕਾਫ਼ੀ ਸੰਜੀਦਾ ਲੱਗ ਰਹੀ ਹੈ ਇਸੇ ਲੜੀ 'ਚ ਹੁਣ ਇਟਲੀ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਉਨ੍ਹਾਂ ਸਮੂਹ ਬਾਲਗ ਵਿਦੇਸ਼ੀਆਂ ਨੂੰ ਬਾਗੋ-ਬਾਗ ਕਰਨ ਦਾ ਫੈਸਲਾ ਕਰ ਲਿਆ ਹੈ, ਜਿਹੜੇ ਕਿ ਇਟਲੀ ਬਿਨਾਂ ਪੇਪਰਾਂ ਦੇ ਰੈਣ-ਬਸੇਰਾ ਕਰਦੇ ਹਨ ਅਤੇ ਕਾਨੂੰਨਨ ਇਟਲੀ ਰਹਿੰਦੇ ਜੀਵਨ ਸਾਥੀ ਨਾਲ ਵਿਆਹ ਕਰਵਾਉਣਾ ਚਾਹੀਦੇ ਹਨ।ਪਹਿਲਾਂ ਇਹ ਕਾਨੂੰਨ ਸੀ ਕਿ ਜਿਹੜਾ ਗੈਰ-ਕਾਨੂੰਨੀ ਵਿਦੇਸ਼ੀ ਕਾਨੂੰਨਨ ਇਟਲੀ ਰਹਿੰਦੇ ਸਾਥੀ ਨਾਲ ਵਿਆਹ ਕਰਵਾਉਂਦਾ ਸੀ ਤਾਂ ਉਹ ਸਿੱਧਾ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਨਹੀਂ ਕਰ ਸਕਦਾ ਸੀ ।ਇਟਾਲੀਅਨ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਗੈਰ-ਕਾਨੂੰਨੀ ਵਿਦੇਸ਼ੀ ਨੂੰ ਵਾਪਸ ਆਪਣੇ ਦੇਸ਼ ਜਾਣਾ ਪੈਂਦਾ ਸੀ ਅਤੇ ਕਾਨੂੰਨਨ ਇਟਲੀ ਰਹਿੰਦੇ ਜੀਵਨ ਸਾਥੀ ਨੂੰ ਉਹ ਆਪਣੇ ਦੇਸ਼ ਬੁਲਾਉਂਦਾ ਸੀ ਜਿੱਥੇ ਉਨ੍ਹਾਂ ਦੋਹਾਂ ਦਾ ਵਿਆਹ ਰਜਿਸਟਰਡ ਹੁੰਦਾ ਸੀ ਉਸ ਤੋਂ ਬਆਦ ਕਾਨੂੰਨਨ ਇਟਲੀ ਰਹਿੰਦਾ ਸਾਥੀ ਇਟਲੀ ਤੋਂ ਪੇਪਰ ਤਿਆਰ ਕਰਵਾਕੇ ਉਸ ਨੂੰ ਭੇਜਦਾ ਸੀ, ਜਿਸ ਦੇ ਅਧਾਰ 'ਤੇ ਗੈਰ-ਕਾਨੂੰਨੀ ਵਿਦੇਸ਼ੀ ਆਪਣੇ ਦੇਸ਼ ਸਥਿਤ ਇਟਾਲੀਅਨ ਅੰਬੈਂਸੀ ਤੋਂ ਇਟਲੀ ਦਾ ਵੀਜ਼ਾ ਪ੍ਰਾਪਤ ਕਰਕੇ ਦੁਬਾਰਾ ਇਟਲੀ ਪ੍ਰਵੇਸ਼ ਕਰਦਾ ਸੀ।ਇਸ ਸਾਰੀ ਕਾਰਵਾਈ 'ਚ ਜਿੱਥੇ ਕਾਫ਼ੀ ਸਮਾਂ ਬਰਬਾਦ ਹੁੰਦਾ ਸੀ, ਉੱਥੇ ਹੀ ਕਈ ਵਾਰੀ ਸੰਬਧਿਤ ਵਿਅਕਤੀ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ੨੯ ਅਪ੍ਰੈਲ ੨੦੦੪ ਨੂੰ ਦਰਜ ਹੋਏ ਯੂਰਪੀਅਨ ਪਾਰਲੀਮੈਂਟ ਦੇ ਕਾਨੂੰਨ ੨੦੦੪/੩੮/ਈ,ਸੀ ਅਨੁਸਾਰ ਪਤੀ ਜਾਂ ਪਤਨੀ ਕੋਲ ਘੱਟੋ-ਘੱਟ ੩ ਮਹੀਨੇ ਦੀ ਨਿਵਾਸ ਆਗਿਆ ਜਾਂ ਯੂਰਪੀ ਦਸਤਾਵੇਜ਼ ਹੋਣਾ ਲਾਜ਼ਮੀ ਹੈ।ਜਿਸ ਨਾਲ ਕਿ ਕਾਨੂੰਨੀ ਕਾਰਵਾਈ ਸਹੀ ਢੰਗ ਨਾਲ ਸਿਰੇ ਚਾੜ੍ਹ ਸਕਦੇ ਹਨ। ਇਟਾਲੀਅਨ ਵਿਆਹ ਸਬੰਧੀ ਦਰਜ ਹੋਏ ਕਾਨੂੰਨ ਮੁਤਾਬਕ ਇਟਲੀ 'ਚ ਹਰ ਬਾਲਗ ਵਿਅਕਤੀ ਵਿਆਹ ਕਰਵਾ ਸਕਦਾ ਹੈ।ਵਿਆਹ 'ਚ ਦੋਨਾਂ 'ਚੋਂ ਕਿਸੇ ਇਕ ਕੋਲ ਪੇਪਰ ਨਾ ਹੋਣਾ ਕੋਈ ਅੜਿੱਕਾ ਨਹੀਂ ਹੈ।ਪਰ ਇਹ ਅਤਿ ਜ਼ਰੂਰੀ ਹੈ ਕਿ ਵਿਆਹ ਤੋਂ ਪਹਿਲਾਂ ਸਬੰਧਿਤ ਪੇਪਰਾਂ ਦੀ ਸੂਚੀ ਸਥਾਨਕ ਨਗਰ ਨਿਗਮ ਤੋਂ ਪ੍ਰਾਪਤ ਕਰ ਲਈ ਜਾਵੇ ਅਤੇ ਇਨ੍ਹਾਂ 'ਚ ਇੱਕ ਦਸਤਾਵੇਜ ਨੋ ਆਬਜੈਕਸ਼ਨ ਸਰਟੀਫਿਕੇਟ (ਵਿਆਹ ਸੰਬਧੀ) ਤਿਆਰ ਕਰਨਾ ਬੇਹੱਦ ਲਾਜ਼ਮੀ ਹੈ। ਵਿਆਹ ਦਰਜ਼ ਹੋਣ ਉਪੰਰਤ ਵਿਦੇਸ਼ੀ ਨਿਵਾਸ ਆਗਿਆ ਜਾਂ ਨਾਗਰਿਕਤਾ ਲਈ ਦਰਖਾਸਤ ਦੇ ਸਕਦਾ ਹੈ।ਇਟਾਲੀਅਨ ਸਰਕਾਰ ਦੇ ਇਸ ਕਾਨੂੰਨ ਨਾਲ ਗੈਰ-ਕਾਨੂੰਨੀ ਵਿਦੇਸ਼ੀ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ, ਉੱਥੇ ਹੀ ਹੁਣ ਉਨ੍ਹਾਂ ਏਜੰਟਾਂ ਨੇ ਵੀ ਮਠਿਆਈ ਵੰਡਣੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਇਸ ਕਾਨੂੰਨ ਦੀ ਆੜ ਹੇਠ ਆਪਣੇ ਕਾਰੋਬਾਰ ਨੂੰ ਚਾਰ ਚੰਦ ਲਗਾਉਣੇ ਹਨ।ਇਸ ਕਾਨੂੰਨ ਨਾਲ ਲੋੜਵੰਦਾਂ ਨੂੰ ਕਿੰਨਾਂ ਫਾਇਦਾ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਰਜ਼ੀ ਵਿਆਹਾਂ ਦੀ ਗਿਣਤੀ ਜ਼ਰੂਰ ਵਧੇਗੀ।

Tags: