HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸ਼ਾਰਜਾਹ ਜੇਲ੍ਹ 'ਚ ਸਜ਼ਾ ਭੁਗਤ ਰਹੇ ੬੦ ਕੈਦੀ ਪੁੱਜਣਗੇ ਪਰਿਵਾਰਾਂ ਕੋਲ


Date: Jun 03, 2011

ਫਾਂਸੀ ਦੇ ਫੰਦੇ ਤੋਂ ਤਿੰਨ ਪੰਜਾਬੀਆਂ ਨੂੰ ਬਚਾਉਣ 'ਚ ਕਾਮਯਾਬ ਹੋਏ ਦੁਬਈ ਦੇ ਉੱਘੇ ਸਿੱਖ ਵਪਾਰੀ ਅਤੇ 'ਸਰਬੱਤ ਦਾ ਭਲਾ' ਨਾਮਕ ਸਮਾਜ ਸੇਵੀ ਸੰਸ਼ਥਾ ਦੇ ਫਾਊਂਡਰ ਸ: ਐਸ.ਪੀ.ਓਬਰਾਏ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਹਨਾਂ ਤਿੰਨਾਂ ਤੋਂ ਇਲਾਵਾ ਸ਼ਾਰਜਾਹ ਦੀ ਜੇਲ੍ਹ 'ਚ ਵੱਖ-ਵੱਖ ਕੇਸਾਂ 'ਚ ਬੰਦ ੬੦ ਹੋਰ ਪੰਜਾਬੀਆਂ ਨੂੰ ਉਹਨਾਂ ਦੇ ਪਰਿਵਾਰਾਂ ਤਾਈਂ ਸਹੀ ਸਲਾਮਤ ਪਹੁੰਚਾਉਣ 'ਚ ਇੱਕ ਨਾ ਦਿਨ ਕਾਮਯਾਬ ਹੋਣਗੇ। ਸ: ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਮਿਲ ਚੁੱਕੀ ਫਾਂਸੀ ਦੀ ਸਜ਼ਾ 'ਚ ਸਮਝੌਤੇ ਉਪਰੰਤ ਕਿਸੇ ਨੂੰ ਬਚਾ ਕੇ ਉਹਨਾਂ ਨੂੰ ਮਾਪਿਆਂ ਤੱਕ ਪਹੁੰਚਾਇਆ ਗਿਆ ਹੋਵੇ। ਇਸ ਮੌਕੇ ਸ: ਓਬਰਾਏ ਨੇ ਘਰ, ਜ਼ਮੀਨ ਆਦਿ ਗਹਿਣੇ ਕਰਜ਼ਾ ਚੁੱਕੀ ਧੜਾ-ਧੜ ਵਿਦੇਸ਼ਾਂ 'ਚ ਤੁਰੀ ਜਾ ਰਹੇ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਹੁੰਦੀ ਦੁਰਦਸ਼ਾ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਜੇ ਉਹਨਾਂ ਦੀ ਰੋਜ਼ੀ ਰੋਟੀ ਥੌੜ੍ਹੀ ਬਹੁਤੀ ਵੀ ਸਹੀ ਢੰਗ ਨਾਲ ਆਪਣੇ ਮੁਲਕ ਵਿੱਚ ਚਲਦੀ ਹੈ ਤਾਂ aਹ ਕਦਾਚਿਤ ਆਪਣੇ ਮੁਲਕ ਤੋਂ ਮੂੰਹ ਨਾ ਮੋੜਨ। ਦੁਬਈ 'ਚ ਪੰਜਾਬੀਆਂ ਦੇ ਹੋ ਰਹੇ ਸ਼ੋਸ਼ਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ: ਓਬਰਾਏ ਨੇ ਕਿਹਾ ਕਿ ਕੰਪਨੀਆਂ ਝੂਠ ਬੋਲ ਕੇ ਨੌਜਵਾਨਾਂ ਨੂੰ ਦੁਬਈ ਲਈ ਜਾ ਰਹੀਆਂ ਹਨ, ਪਰ ਓਥੇ ਕੋਈ ਕੰਮ ਨਹੀਂ ਦਿੰਦੀਆਂ ਜਿਸ ਕਰਕੇ 'ਪੰਜਾਬ ਦੀ ਜਵਾਨੀ ਦੁਬਈ 'ਚ ਮਜ਼ਦੂਰਾਂ ਦੀ ਮੰਡੀ' ਬਣਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿਹਨਾਂ ਕੋਲ ਬਿਲਕੁਲ ਕੰਮ ਨਹੀਂ ਹੈ, ਸੁਸਾਇਟੀ ਉਹਨਾਂ ਨੂੰ ਉਨਾ ਚਿਰ ਆਪਣੇ ਕੋਲ ਰੱਖ ਕੇ ਮੁਫਤ ਖਾਣਾ ਦੇਂਦੀ ਹੈ ਅਤੇ ਉਹਨਾਂ ਦੇ ਘਰਾਂ 'ਚ ੨੫੦੦ ਤੋਂ ੩੫੦੦ ਰੁਪਏ ਪਰਿਵਾਰ ਮੁਤਾਬਕ ਪੈਸੇ ਭੇਜਦੀ ਹੈ। ਸ: ਓਬਰਾਏ ਨੇ ਬੱਚਿਆਂ ਦੇ ਮਾਪਿਆਂ ਨੂੰ ਸੁਚੇਤ ਕੀਤਾ ਕਿ ਉਹ ਬੱਚਿਆਂ ਨੂੰ ਪੂਰੀ ਸੋਚ ਵਿਚਾਰ ਉਪਰੰਤ ਹੀ ਵਿਦੇਸ਼ਾਂ ਨੂੰ ਭੇਜਣ। ਪਾਕਿ ਨਾਗਰਿਕ ਦੀ ਮੌਤ ਦੇ ਸੰਬੰਧ 'ਚ ਫਾਂਸੀ ਦੀ ਸਜ਼ਾ ਸੁਣ ਚੁੱਕੇ ੧੭ ਪੰਜਾਬੀਆਂ ਨਾਲ ਗੱਲਬਾਤ ਕਰਨ ਦਾ ਇੱਕ ਮਹੀਨੇ ਦਾ ਸਮਾਂ ਦੇ ਦਿੱਤਾ ਹੈ ਅਤੇ ਕੌਂਸਲੈਂਟ ਰਾਹੀਂ ਪੀੜਤ ਦੇ ਪਰਿਵਾਰ ਨੂੰ ਪਾਕਿਸਤਾਨੀ ਇੱਕ ਕਰੋੜ ਰੁਪਏ ਮੁਆਵਜ਼ੇ ਦੇ ਤੌਰ 'ਤੇ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਪੰਜਾਬੀ ਹੀ ਹਨ ਜੋ ਇਸ ਕਾਰਜ ਨੂੰ ਨਪੇਰ੍ਹੇ ਚੜ੍ਹਨ 'ਚ ਅੜਚਨਾਂ ਪੈਦਾ ਕਰ ਰਹੇ ਨ। ਸ: ਓਬਰਾਏ ਨੇ ਆਸ ਪ੍ਰਗਟ ਕੀਤੀ ਕਿ ਇਸ ਤਰੀਕੇ 'ਤੇ ਸਾਰੀ ਗੱਲ ਨਪੇਰੇ ਚੜ੍ਹ ਜਾਏਗੀ। ਫਾਂਸੀ ਦੇ ਫੰਦੇ ਤੋਂ ਬਚ ਕੇ ਅੱਜ ਆਏ ਤਿੰਨ ਪੰਜਾਬੀਆਂ 'ਚ ਸ਼ਾਮਿਲ ਪ੍ਰਦੀਪ ਕੁਮਾਰ ਜੋ ਸਿੱਖੀ ਸਰੂਪ ਵਿੱਚ ਸੀ ਬਾਰੇ ਉਹਨਾਂ ਕਿਹਾ ਕਿ ਜੇਲ੍ਹ ਵਿੱਚ ਇਸਦਾ ਮਨ ਸਿੱਖ ਬਣਨ ਨੂੰ ਕੀਤਾ, ਪਰ ਜੇਲ੍ਹ ਵਿੱਚ ਹਜਾਮਤ ਕਰਨ ਆਉਂਦੇ ਕਰਮਚਾਰੀ ਜਬਰੀ ਇਹਨਾਂ ਦੇ ਵਾਲ ਕੱਟ ਦੇਂਦੇ ਸਨ। ਉਹਨਾਂ ਦੱਸਿਆ ਕਿ ੬੦ ਕੈਦੀਆਂ 'ਚ ਕਈਆਂ ਇੱਛਾ ਪ੍ਰਗਟ ਕੀਤੀ ਕਿ ਅੱਜ ਸਿੱਖੀ ਸਰੂਪ ਵਿੱਚ ਆਉਣਾ ਹੈ ਅਤੇ ਇਸ ਤੋਂ ਇਲਾਵਾਂ ਉਹਨਾਂ ਵਾਸਤੇ ਗੁਰਬਾਣੀ ਵਾਲੇ ਚੈਨਲ ਦਾ ਪ੍ਰਬੰਧ ਕਰਨ ਲਈ ਵੀ ਯਤਨ ਕੀਤਾ ਜਾਵੇ। ਸ: ਓਬਰਾਏ ਨੇ ਕਿਹਾ ਕਿ ਇਸ ਸੰਬੰਧੀ ਕੌਂਸਲੇਟ ਵੱਲ਼ੋਂ ਚਿੱਠੀ ਜਾਰੀ ਕਰਕੇ ਕੈਦੀਆਂ ਨੂੰ ਕਾਪੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਵਿੱਚੋਂ ੧੨ ਪੰਜਾਬੀ ਹੁਣ ਓਥੇ ਸਿੱਖੀ ਸਰੂਪ ਵਿੱਚ ਹਨ ਅਤੇ ਜੇਲ੍ਹ ਵਿੱਚ ਗੁਰਬਾਣੀ ਆਦਿ ਦਾ ਅਨੰਦ ਵੀ ਮਾਣ ਰਹੇ ਹਨ।

Tags: ਸ਼ਾਰਜਾਹ ਜੇਲ੍ਹ 'ਚ ਸਜ਼ਾ ਭੁਗਤ ਰਹੇ ੬੦ ਕੈਦੀ ਓਬਰਾਏ