ਬੀਮਾਰ ਮਾਨਸਿਕਤਾ ਵਾਲੇ ਗਾਇਕਾਂ ਦੇ ਇਲਾਜ ਦੀ ਲੋੜ
ਪੰਜਾਬ ਦਾ ਅਮੀਰ ਵਿਰਸਾ ਅਤੇ ਅਣਖੀਲੇ-ਜਝਾਰੂ ਪੰਜਾਬੀਆਂ ਦਾ ਸੱਭਿਆਚਾਰ ਅੱਜ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕਿਆ ਹੈ। ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਲੋਕ-ਬੋਲੀਆਂ ਅਤੇ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਣ ਵਾਲੇ ਸ਼ਬਦ ਹੁਣ ਲੱਚਰਤਾ ਅਤੇ ਅਸ਼ਲੀਲਤਾ ਭਰੇ ਬੋਲਾਂ ਵਿੱਚ ਬਦਲ ਗਏ ਹਨ। ਨਸਾਂ ਵਿੱਚ ਜੰਮੇ ਖੂਨ ਨੂੰ ਵਹਾਅ ਦੇਣ ਵਾਲੇ ਬੋਲਾਂ ਨਾਲ ਗੜੁੱਚ ਢਾਡੀ ਵਾਰਾਂ ਤਾਂ ਹੁਣ ਇਤਿਹਾਸ ਬਣ ਕੇ ਰਹਿ ਗਈਆਂ ਹਨ, ਪੁਰਾਣੀਆਂ ਢਾਡੀ-ਵਾਰਾਂ ਨੂੰ 'ਨਵੇਂ ਮਿਊਜ਼ਿਕ' ਦੀ ਚਾਦਰ ਵਿੱਚ ਲਪੇਟ ਕੇ ਲਿਆਂਦਾ ਜਾ ਰਿਹਾ ਹੈ ਜਿਸ ਵਿੱਚ ਮਿਊਜ਼ਿਕ ਦੇ ਸ਼ੋਰ-ਸ਼ਰਾਬੇ ਵਿੱਚ ਆਤਮਾ ਨੂੰ ਝੰਜੋੜਨ ਵਾਲੀ ਅਵਾਜ਼ ਦਬਾ ਦਿੱਤੀ ਜਾਂਦੀ ਹੈ। ਲੋਕਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ ਗਿਆ ਹੈ ਕਿ ਚੰਗੇ ਗੀਤ ਸੁਣਨਾ ਕੋਈ ਵਿਰਲਾ ... Read Full Story
|
ਮਾਂ ਬੋਲੀ ਬਾਰੇ ਸਾਰਥਕ ਪਹੁੰਚ ਅਪਨਾਉਣ ਦਾ ਵੇਲਾ
ਪੰਜਾਬ ਵਿੱਚ ਨਵੀਂ ਸਰਕਾਰ ਸੱਤਾ ਸੰਭਾਲ ਰਹ ਹੈ। ਕਿਸੇ ਪਾਰਟੀ ਨੇ ਹਾਲੇ ਲੋਕ ਭਲਾਈ ਦੀ ਕਿਸੇ ਨੀਤੀ ਨੂੰ ਉਲੀਕਣ ਬਾਰੇ ਸੋਚਿਆ ਵੀ ਨਹੀਂ ਹੋਵੇਗਾ। ਫਿਰ ਸੱਤਾ 'ਤੇ ਕਾਬਜ਼ ਹੋਣ ਵਾਲੀ ਪਾਰਟੀ ਕੁਝ ਚਿਰ ਹੋਰ ਆਪਣੇ ਵਿਰੋਧੀਆਂ ਨੂੰ ਭੰਡਣ ਤੇ ਆਪੇ ਨੂੰ ਵਡਿਆਉਣ ਵਿੱਚ ਲਾਏਗੀ। ਇਸ ਹਾਲਾਤ ਦੇ ਮੱਦੇਨਜ਼ਰ ਕੋਈ ਸਾਧਾਰਨ ਬੰਦਾ ਵੀ ਤੱਤਫੱਟ ਨਵੀਂ ਬਣੀ ਸਰਕਾਰ ਕੋਲੋਂ ਕਿਸੇ ਚਮਤਕਾਰੀ ਘਟਨਾਕ੍ਰਮ ਦੀ ਆਸ ਨਹੀਂ ਕਰ ਸਕਦਾ। ਕਿਸਾਨ ਹੋਵੇ, ਵਪਾਰੀ ਹੋਵੇ ਭਾਵੇਂ ਮੁਲਾਜ਼ਮ ਹੋਵੇ ਜਾਂ ਕੋਈ ਹੋਰ ਹਰ ਇੱਕ ਨੂੰ ਪਤਾ ਹੈ ਕਿ ਅਦਲੀ ਰਾਜੇ ਤੱਕ ਪਹੁੰਚਣ ਦਾ ਰਾਹ ਔਖਾ ਹੀ ਨਹੀਂ ਬਿਖੜਾ ਵੀ ਹੈ। ਤਾਂ ਸਿਰਫ ਗੱਦੀ 'ਤੇ ਬਹਿਣ ਵਿੱਚ ਹੈ ਢਾਂਚੇ ਵਿੱਚ ਨਹੀਂ।
ਇਹ ਗੱਲਾਂ ਉਦਾਸੀਨਤਾ ਦੇ ਆਲਮ 'ਚੋਂ ਨਹੀਂ ਸਗੋਂ ਤਜਰਬੇ ਦੀ ਕਸਵੱਟੀ 'ਤੇ ਨਿਰਖੀਆਂ ਪਰਖੀਆਂ ਹਨ। ਚੋਣਾਂ ਤੋਂ ... Read Full Story
|
ਪਰਵਾਸੀ ਲਾੜਿਆਂ ਦੇ ਧੋਖੇ ਦਾ ਸ਼ਿਕਾਰ ਪੰਜਾਬਣਾਂ ਦਾ ਦੁਖਾਂਤ
ਪਰਵਾਸੀ ਲਾੜਿਆਂ ਨਾਲ ਵਿਆਹੀਆਂ ਗਈਆਂ ਪੰਜਾਬ ਦੀਆਂ ਮੁਟਿਆਰਾਂ ਜਿਨ੍ਹਾਂ ਨੂੰ ਬਾਅਦ ਵਿੱਚ ਪ੍ਰਵਾਸੀ ਲਾੜੇ ਰੱਖਦੇ ਨਹੀਂ, ਅਜਿਹੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਵਾਧਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ਸਾਮਾਜਿਕ ਬੁਰਾਈ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਅੰਦਰ ''ਭਰੂਣ ਹੱਤਿਆ'' ਵਾਂਗ ਇਹ ਵੀ ਇੱਕ ਭਿਆਨਕ ਵਰਤਾਰਾ ਬਣ ਜਾਵੇਗਾ। ਇਸ ਵੇਲੇ, ਇੱਕ ਅੰਦਾਜ਼ੇ ਅਨੁਸਾਰ, ਪੰਜਾਬ ਦੇ ਮਾਲਵਾ ਅਤੇ ਦੁਆਬੇ ਦੇ ਮੋਗਾ ਖੇਤਰ ਅੰਦਰ ਲੱਗਭੱਗ ੨੫ ਹਜ਼ਾਰ ਐਨ ਆਰ ਆਈ. ਲਾੜਿਆਂ ਵੱਲੋਂ ਛੱਡੀਆਂ ਗਈਆਂ ਅਜਿਹੀਆਂ ਲੜਕੀਆਂ ਦੇ ਕੇਸ ਕਚਹਿਰੀਆਂ ਵਿੱਚ ਚਲ ਰਹੇ ਹਨ। ਦੇਸ ਦਾ ਕਨੂੰਨ ਇਨ੍ਹਾਂ ਪੀੜਤ ਲੜਕੀਆਂ ਨੂੰ ਕੋਈ ਰਾਹਤ ਦੇਣ ਲਈ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ। ਨਾ ਤਾਂ ਕੇਂਦਰ ਦੀ ਸਰਕਾਰ ਅਤੇ ਨਾ ਹੀ ਰਾਜ ਸਰਕਾਰਾਂ ਵੱਲੋਂ ਇਸ ... Read Full Story
|
ਨਸ਼ਿਆਂ ਵਿੱਚ ਗਰਕ ਰਹੀ ਪੰਜਾਬ ਦੀ ਜਵਾਨੀ
ਨਸ਼ਿਆਂ ਦੀ ਬੀਮਾਰੀ ਦੇ ਕਾਰਨ ਬੇਸ਼ੱਕ ਕਈ ਹਨ, ਪਰ ਜੇ ਇੱਕੋ ਪ੍ਰਮੁੱਖ ਕਾਰਨ ਮਿੱਥਣਾ ਹੋਵੇ ਤਾਂ ਨਵੇਂ ਉਠੇ ਗੱਭਰੂਆਂ ਵਿੱਚ ਫੈਲੀ ਬੇਰੁਜ਼ਗਾਰੀ ਤੇ ਮਨਾਂ ਵਿਚਲੀ ਘੋਰ ਨਿਰਾਸ਼ਾ ਹੈ। ਅਸੀਂ ਉਨ੍ਹਾਂ ਨੂੰ ਸਕੂਲੋਂ-ਕਾਲਜੋਂ ਨਿਕਲਦਿਆਂ ਨੂੰ ਕੰਮ ਨਹੀਂ ਦੇ ਸਕਦੇ। ਨਸ਼ੇੜੀਆਂ ਵਿੱਚ ਬਹੁ-ਗਿਣਤੀ ਥੋੜ੍ਹੇ-ਪੜ੍ਹੇ, ਅਰਥਾਤ ਸਕੂਲੀ ਵਿਦਿਆ ਅੱਧ ਵਿਚਕਾਰੋਂ ਛੱਡ ਕੇ ਭੱਜੇ ਵਿਦਿਆਰਥੀਆਂ ਦੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਦਸਵੀਂ-ਬਾਰ੍ਹਵੀਂ ਮਸਾਂ ਪਾਸ ਕੀਤੀ ਹੈ। ਅੱਗੇ ਭਵਿੱਖ ਧੁੰਦਲਾ ਹੈ। ਕਾਲਜ ਵਿੱਚ ਉਹ ਪੱਕੇ ਪੈਰੀਂ ਖੜੋਣ ਦੇ ਸਮਰੱਥ ਨਹੀਂ ਬਣ ਸਕੇ ਜਾਂ ਦਸਵੀਂ-ਬਾਰ੍ਹਵੀਂ ਵਿੱਚੋਂ ਆਈ ਕੰਪਾਰਟਮੈਂਟ ਨਹੀਂ ਟੁੱਟੀ। ਜੇ ਬਾਰ੍ਹਵੀਂ ਕਿੱਤਾ ਮੁਖੀ ਸਿਖਿਆ ਨਾਲ ਪਾਸ ਕੀਤੀ ਹੈ ਤਾਂ ਇਸ ਕੋਰਸ ਨੂੰ ਨੌਕਰੀ ਲੈਣ ਲਈ ਆਈ ਟੀ ਆਈ ਸਰਟੀਫਿਕੇਟ ਦੇ ਬਰਾਬਰ ... Read Full Story
|
ਜੋ ਬੇਗਾਨਾ ਰੂਪ ਤੱਕਦੇ ਹਨ
ਸਰੀਰ ਨੂੰ ਢਕਣ ਲਈ ਕੱਪੜੇ ਪਾਏ ਜਾਂਦੇ ਹਨ। ਪਰ ਅੱਜ ਕੱਲ ਫੈਸ਼ਨ ਹੀ ਹੋਰ ਹੋ ਗਿਆ ਹੈ। ਸਰੀਰ ਦਿਖਾਉਣ ਨੂੰ ਕੱਪੜੇ ਪਾਏ ਜਾਂਦੇ ਹਨ। ਸਰੀਰ ਦਾ ਦਿਖਾਵਾ ਕਰਨ ਵਾਲਿਆਂ ਨੂੰ ਨਹੀਂ ਰੋਕਿਆ ਜਾਂਦਾ। ਉਨਾਂ ਨਾਲ ਜਦੋਂ ਕੋਈ ਛੇੜ-ਛਾੜ ਕਰਦਾ ਹੈ। ਉਨ੍ਹਾਂ ਉਤੇ ਕੰਟਰੌਲ ਕੀਤਾ ਜਾਂਦਾ ਹੈ। ਚੋਰਾਂ ਤੋਂ ਸਮਾਨ ਢੱਕਿਆ ਨਹੀਂ ਜਾਂਦਾ। ਸਗੋਂ ਚੋਰੀ ਕਰਨ ਲਈ ਦਿਖਾਵਾ ਕੀਤਾ ਜਾਂਦਾ ਹੈ। ਔਰਤਾਂ ਉਤੇ ਬਹੁਤੇ ਹਮਲੇ ਤਾਂ ਹੁੰਦੇ ਹਨ। ਉਹ ਆਪ ਨੂੰ ਉਭਾਰ ਕੇ ਪ੍ਰਭਾਵਿਤ ਕਰਦੀਆਂ ਹਨ।
ਜਿਹੋਂ ਜਿਹੀ ਦਿਕਤ ਹੋਵੇਗੀ ਉਸ ਦੇ ਅਸਰ ਤਾਂ ਹੋਣਗੇ। ਗਰਮੀਆਂ ਦੇ ਦਿਨਾਂ ਵਿੱਚ ਤਾਂ ਕੱਪੜੇ ਉਤਾਰ ਹੀ ਦਿੱਤੇ ਜਾਦੇ ਹਨ। ਸਗੋਂ ਸੂਰਜ ਦੀਆਂ ਕਿਰਨਾਂ ਸਿਧੀਆਂ ਸਰੀਰ ਉਪਰ ਨਾਂ ਪੈਣ, ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ। ਇਹ ਫੈਸ਼ਨ ਮੁੰਡਿਆ ਵਿੱਚ ਵੀ ਹੈ। ਕਈ ਫਿਲਮੀ ਐਕਟਰਾਂ ਵਾਂਗ ... Read Full Story
|
ਤਾਂਤਰਿਕਾਂ-ਜੋਤਸ਼ੀਆਂ ਦੀ ਕਮਾਈ ਦੀ ਬੱਲੇ-ਬੱਲੇ, ਬਾਕੀ ਸਾਰੇ ਥੱਲੇ ਥੱਲੇ
ਅੱਜ ਦੇ ਜਮਾਨੇ ਵਿੱਚ ਜੋਤਸ਼ੀਆਂ ਅਤੇ ਤਾਂਤ੍ਰਿਕਾਂ ਦਾ ਧੰਦਾ ਖੂਬ ਕਮਾਈ ਵਾਲਾ ਧੰਦਾ ਬਣ ਗਿਆ ਹੈ। ਹੁਣ ਜੋਤਸ਼ੀ ਅਤੇ ਤਾਂਤ੍ਰਿਕ ਤੁਹਾਨੂੰ ਹਰ ਗਲੀ, ਮੋੜ, ਚੌਰਾਹੇ 'ਤੇ ਮਿਲ ਜਾਣਗੇ ਇੱਥੋਂ ਤੱਕ ਕਿ ਕਈ ਤਾਂ ਮਹਿੰਗੇ ਹੋਟਲਾਂ ਵਿੱਚ, ਕਮਰੇ ਕਿਰਾਏ 'ਤੇ ਲੈ ਕੇ ਵੀ ਰਹਿੰਦੇ ਹਨ। ਅੱਜ ਜਿੱਥੇ ਸੰਚਾਰ ਸਾਧਨਾ ਦੇ ਇਨਕਲਾਬ ਨੇ ਪੂਰੀ ਦੁਨੀਆਂ ਨੂੰ ਮੁੱਠੀ 'ਚ ਬੰਦ ਕਰ ਕੇ ਰੱਖ ਦਿੱਤਾ ਹੈ, ਉੱਥੇ ਇਨ੍ਹਾਂ ਜੋਤਸ਼ੀਆਂ ਨੇ ਵੀ ਕਮਾਈ ਦੇ ਨਵੇਂ-ਨਵੇਂ ਅਤੇ ਆਧੁਨਿਕ ਢੰਗ-ਤਰੀਕੇ ਅਪਣਾ ਲਏ ਹਨ।ਜੋਤਸ਼ੀ ਅਤੇ ਤਾਂਤ੍ਰਿਕ ਸੱਭ ਤੋਂ ਪਹਿਲਾਂ ਤਾਂ ਆਪਣੇ ਇਸ਼ਤਿਹਾਰ ਅਖਬਾਰਾਂ ਵਿੱਚ, ਬੜੇ ਵੱਡੇ-ਵੱਡੇ ਦਾਅਵੇ ਕਰ ਕੇ ਦੇਂਦੇ ਹਨ। ਜਿਵੇਂ ਕਾਰੋਬਾਰ, ਵਸ਼ੀਕਰਨ, ਸੌਂਕਣ ਤੋਂ ਛੁਟਕਾਰਾ, ਪ੍ਰੇਮ ਵਿਆਹ, ਵਿਦੇਸ਼ ਯਾਤਰਾ, ਗ੍ਰਹਿ ਕਲੇਸ਼, ਪੁੱਤਰ ਪ੍ਰਾਪਤੀ ਆਦਿ ਹੋਰ ਵੀ ਕਈ ... Read Full Story
|
ਬਦਲ ਗਏ ਪੰਜਾਬੀਆਂ ਦੇ ਵਿਆਹਾਂ ਦੇ ਰੰਗ-ਢੰਗ
ਅੱਜ ਕਲ੍ਹ ਵਿਆਹ ਅਤੇ ਵੇਖ-ਵਖਾਈਆਂ ਹੋਰ ਤਰ੍ਹਾਂ ਹੋ ਗਈਆਂ ਹਨ, ਪਰ ਪਹਿਲਾਂ ਇਹ ਹੋਰ ਢੰਗ ਨਾਲ ਹੁੰਦਾ ਸੀ। ਹੁਣ ਲੋਕਾਂ ਨੇ ਆਪਣਾ ਸਟੈਂਡਰਡ ਉੱਚਾ ਕਰ ਆਪਣੇ ਵੀ.ਆਈ.ਪੀ. ਹੋਣ ਦੇ ਭਰਮ ਪਾਲ ਛੱਡੇ ਹਨ। ਹਰ ਕੋਈ ਆਂਹਦਾ ਫਿਰਦਾ ਮੈਂ ਪਾਟੇ ਖਾਂ ਦਾ ਸਾਲ਼ਾ ਹਾਂ। ਕੋਈ ਜ਼ਮੀਨ ਵੱਲ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜ਼ਮੀਨ ਤਾਂ ਪੈਰਾਂ ਹੇਠਲੀ ਸ਼ੈਅ ਹੈ। ਫੱਕਰਾਂ ਦੇ ਸੌਣ ਵਾਲ਼ੀ ਥਾਂ। ਪੰਜਾਬ ਵਿਚ ਫੋਕੀ ਸ਼ਾਨ ਜਾਂ ਟੌਹਰ ਦਿਖਾਉਣ ਦੀ ਬਿਮਾਰੀ ਅਜਿਹੀ ਚੱਲੀ ਕਿ ਮਾੜਾ ਬੰਦਾ ਵੀ ਰਾਸ਼ਟਰਪਤੀ ਓਬਾਮੇ ਤੋਂ ਵੱਧ ਟੌਹਰ ਰੱਖੀ ਫਿਰਦਾ।
ਮੈਂ ਪੰਜਾਬੀਆਂ ਦੀ ਇੱਕ ਬਦਲ ਰਹੀ ਆਦਤ ਨੋਟ ਕੀਤੀ ਹੈ। ਐਵੇਂ ਸਧਾਰਨ ਜਿਹੀ ਗੱਲ ਤੇ ਔਖੇ-ਭਾਰੇ ਹੋ ਕੇ ਬੋਲਣਗੇ ਜਾਂ ਗੱਲ ਕਰਨ ਵੇਲੇ ਬੇਵਜ੍ਹਾ ਤਨਜ਼ ਦਾ ਵਿਖਾਵਾ ਕਰਨਗੇ। ਖੂਨ ਦੇ ਰਿਸ਼ਤਿਆਂ ਦੇ ਕੋਈ ਮਾਅਨੇ ਨਹੀਂ ਰਹਿ ... Read Full Story
|
ਪੱਟ 'ਤੇ ਪੰਜਾਬੀ ਕੋਠੀਆਂ ਤੇ ਕਾਰਾਂ ਨੇ!
ਭਾਵੇਂ ਕਿ ਮੈਂ ਲੰਮੇ ਸਮੇਂ ਤੋਂ ਆਪਣੀ ਜਨਮ ਭੂਮੀ ਤੋਂ ਦੂਰ ਹੋ ਕੇ ਵਿਦੇਸ਼ਾਂ ਵਿਚ ਸਮਾਂ ਬਤੀਤ ਕੀਤਾ ਤੇ ਹੁਣ ਅਮਰੀਕਾ ਨੂੰ ਪੱਕੇ ਤੌਰ ਤੇ ਆਪਣੀ ਕਰਮ ਭੂਮੀ ਵਜੋਂ ਅਪਣਾ ਲਿਆ ਪਰ ਫਿਰ ਵੀ ਜਿਥੇ ਪਿੰਡ ਦੀਆਂ ਕੱਚੀਆਂ ਗਲੀਆਂ ਵਿਚ ਨੰਗੇ ਪੈਰੀ ਦੌੜ ਬਚਪਨ ਦੀਆਂ ਖੇਡਾਂ ਖੇਡੀਆਂ ਤੇ ਮਾਂ ਬਾਪ ਦੇ ਪਿਆਰ ਦੇ ਨਿੱਘ ਦਾ ਅਨੰਦ ਮਾਣਿਆ ਉਹ ਧਰਤੀ ਦੇ ਪਿਆਰ ਦੀ ਖਿੱਚ ਹਮੇਸ਼ਾ ਹੀ ਦਿਲ ਦੀ ਦਹਿਲੀਜ਼ ਤੇ ਦਸਤਕ ਦਿੰਦੀ ਰਹਿੰਦੀ ਹੈ। ਇਸੇ ਖਿੱਚ ਦਾ ਖਿੱਚਿਆ ਮੈਂ ਬੀਤੇ ਦਿਨੀਂ ਆਪਣੀ ਜਨਮ ਭੂਮੀ ਦੀ ਮਿੱਟੀ ਮੱਥੇ ਨੂੰ ਲਾਉਣ ਲਈ ਫਿਰ ਆਪਣੇ ਪੰਜਾਬ ਵਿਚ ਸਥਿਤ ਪਿੰਡ ਪੱਦੀ ਜਗੀਰ (ਜਲੰਧਰ) ਦਾ ਗੇੜਾ ਲਾਉਣ ਗਿਆ। ਇਸ ਵਾਰੀ ਮੈਂ ਪਹਿਲਾਂ ਨਾਲੋਂ ਕੁਝ ਜ਼ਿਆਦਾ ਸਮਾਂ ਕੱਢ ਕੇ ਪੰਜਾਬ ਜਾਣ ਦਾ ਵਿਚਾਰ ਬਣਾਇਆ। ਪਿੰਡ ਪਹੁੰਚਣ ਉਪਰੰਤ ਆਪਣੇ ਪੁਰਾਣੇ ਮਿੱਤਰਾਂ ਸੱਜਣਾਂ ... Read Full Story
|
ਬੱਸ ਕਰੋ! ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ!
ਭਾਵੇਂ ਕਿਸੇ ਨੇ ਅਮਲ ਕੀਤਾ ਹੋਵੇ ਜਾਂ ਨਾ ਪਰ 'ਪਰਮਗੁਣੀ ਭਗਤ ਸਿੰਘ' ਦੇ ਚਾਚਾ ਅਜੀਤ ਸਿੰਘ ਜੀ ਵੱਲੋਂ ਵਿੱਢੀ 'ਪੱਗੜੀ ਸੰਭਾਲ ਜੱਟਾ' ਲਹਿਰ ਬਾਰੇ ਜਰੂਰ ਸੁਣਿਆ ਹੋਵੇਗਾ। ਅੱਜ ਇਹੀ ਗੱਲ ਘੁਣ ਵਾਂਗੂੰ ਅੰਦਰੋ ਅੰਦਰੀ ਖਾ ਰਹੀ ਹੈ ਕਿ ਚਾਚਾ ਅਜੀਤ ਸਿੰਘ ਨੇ ਤਾਂ ਜੱਟ ਨੂੰ 'ਪਰਾਏ' ਵੈਰੀਆਂ ਤੋਂ ਪੱਗੜੀ ਸੰਭਾਲਣ ਦਾ ਹੋਕਾ ਦੇ ਦਿੱਤਾ ਸੀ ਪਰ ਅਜੋਕੇ ਸਮੇਂ ਵਿੱਚ 'ਆਪਣੇ' ਵੈਰੀਆਂ ਹੱਥੋਂ ਜੱਟ ਦੀ ਬਚੀ ਖੁਚੀ ਪੱਗੜੀ ਦੀਆਂ ਲੀਰਾਂ ਹੋਣੋਂ ਬਚਾਉਣ ਲਈ ਕੌਣ ਅੱਗੇ ਆਵੇਗਾ? ਪਤਾ ਨਹੀਂ ਕਿਉਂ ਹੁਣ 'ਵਿਚਾਰੇ' ਜੱਟ ਦੇ ਪੱਖ ਦੀਆਂ ਦੋ ਕੁ ਗੱਲਾਂ ਕਰਨ ਨੂੰ ਮਨ ਕੀਤੈææ ਓਹ ਵੀ ਇਸ ਕਰਕੇ ਕਿ ਗੀਤਾਂ ਰਾਹੀਂ ਜਿਹੜਾ ਜੱਟ 'ਬੰਦੇਮਾਰ' ਬਣਾ ਕੇ ਦਿਖਾਇਆ ਜਾ ਰਿਹੈ, ਉਹਦੀ ਦੁਰਗਤੀ ਹੁੰਦੀ ਬੜੀ ਨੇੜੇ ਤੋਂ ਦੇਖ ਚੁੱਕਾਂ। ਪਹਿਲੀ ਗੱਲ ਤਾਂ ਜੱਟ ਕੋਲ ਜ਼ਮੀਨ ਬਚੀ ਨਹੀਂ, ਜਿਸ ਕੋਲ ... Read Full Story
|
ਪਰਵਾਸੀ ਵੀਰਾਂ ਦੀ ਦੁਖਦੀ ਰਗ
ਪ੍ਰਵਾਸੀ ਭਾਰਤੀ ਸਾਡੇ ਉਹ ਪਿਆਰੇ ਹਮਸਾਏ ਭੈਣ-ਭਰਾ ਹਨ, ਜੋ ਸਾਡੇ ਨਾਲ ਹੀ ਸਾਡੇ ਸੋਹਣੇ ਪੰਜਾਬ ਦੀ ਸਰਜ਼ਮੀਨ 'ਤੇ ਜੰਮੇ-ਪਲੇ ਤੇ ਖੇਡੇ-ਮੱਲੇ, ਪਰ ਉਨ੍ਹਾਂ ਨੂੰ ਜਦੋਂ ਇਥੇ ਰੋਟੀ-ਰੋਜ਼ੀ ਦੀ ਲੋੜ ਪਈ ਤਾਂ ਕਿਤੇ ਨਾ ਕਿਤੇ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਦੀ ਲੋੜੀਂਦੀ ਪੁੱਛ-ਪ੍ਰਤੀਤ ਨਹੀਂ ਹੋਈ। ਫਿਰ ਉਹ ਸਾਡੀ ਉਨ੍ਹਾਂ ਪ੍ਰਤੀ ਉਦਾਸੀਨਤਾ ਤੇ ਬੇਰੁਖੀ ਵੇਖ ਕੇ ਨੋਬੇਲ ਪੁਰਸਕਾਰ ਵਿਜੇਤਾ ਹਰਗੋਬਿੰਦ ਖੁਰਾਨਾ ਤੇ ਹੋਰ ਕਿੰਨੇ ਹੀ ਬੇਅੰਤ ਕਾਬਿਲ ਪੰਜਾਬੀਆਂ ਵਾਂਗੂੰ ਇਥੋਂ ਪਲਾਇਨ ਕਰ ਗਏ। ਇਸ ਤਰ੍ਹਾਂ ਸਾਡੇ ਦੇਸ਼ ਦੇ ਨੌਜਵਾਨਾਂ ਵਲੋਂ ਵਿਦੇਸ਼ਾਂ ਲਈ ਵਹੀਰਾਂ ਘੱਤਣ ਨਾਲ ਪਤਾ ਨਹੀਂ ਕਿੰਨਾ ਕੁ 'ਬਰੇਨ-ਡਰੇਨ' ਭਾਵ ਨੌਜਵਾਨਾਂ ਦੀ ਕਾਬਲੀਅਤ ਤੇ ਮਿਹਨਤਕਸ਼ੀ ਦਾ ਬੇਸ਼ਕੀਮਤੀ ਸਰਮਾਇਆ ਬਾਹਰ ਜਾ ਰਿਹਾ ਹੈ।
ਸਿੱਧੀ-ਪੱਧਰੀ ਗੱਲ ਤਾਂ ਇਹ ਹੈ ਕਿ ਇਹ ਲੋਕ ... Read Full Story
|
ਪੰਜਾਬ ਦਾ ਵਿਗੜ ਰਿਹਾ ਰਾਜਨੀਤਕ ਸੱਭਿਆਚਾਰ
ਕੁਝ ਹਫ਼ਤੇ ਹੋਏ ਹਨ, ਜਦੋਂ ਇਹ ਸਰਵੇ ਰਿਪੋਰਟ ਆਈ ਸੀ ਕਿ ਬਰਤਾਨਵੀ ਲੋਕ ਦੁਨੀਆ ਭਰ ਵਿੱਚ ਸੌਰੀ ਆਖਣ ਵਿੱਚ ਸਭ ਤੋਂ ਅੱਗੇ ਹਨ। ਰਿਪੋਰਟ ਇਹ ਵੀ ਆਖਦੀ ਹੈ ਕਿ ਬਰਤਾਨੀਆ ਦੇ ਲੋਕ ਪਚਾਸੀ ਫੀਸਦੀ ਮੌਕਿਆਂ ਉੱਤੇ ਓਦੋਂ ਵੀ ਸੌਰੀ ਕਹਿ ਦੇਂਦੇ ਹਨ, ਜਦੋਂ ਉਨ੍ਹਾਂ ਦੀ ਆਪਣੀ ਗਲਤੀ ਨਹੀਂ ਹੁੰਦੀ ਤੇ ਦੂਜੇ ਲੋਕਾਂ ਨੇ ਇਹ ਕਹਿਣ ਦਾ ਮੌਕਾ ਪੈਦਾ ਕੀਤਾ ਹੁੰਦਾ ਹੈ। ਅਸੀਂ ਉਸ ਬਰਤਾਨੀਆ ਵਿੱਚ ਰਹਿੰਦੇ ਹਾਂ, ਪਰ ਆਏ ਉਸ ਭਾਰਤ ਵਿੱਚੋਂ ਹਾਂ, ਜਿੱਥੇ ਗਲਤੀ ਕਰ ਕੇ ਵੀ ਸੌਰੀ ਆਖਣ ਨੂੰ ਮਨ ਨਹੀਂ ਕਰਦਾ। ਜਿਹੜਾ ਕੋਈ ਸੌਰੀ ਆਖਣ ਦੀ ਨਿਮਰਤਾ ਵਿਖਾਉਂਦਾ ਹੈ, ਉਸ ਨੂੰ ਦੂਸਰੇ ਮੂਰਖਾਂ ਵਾਂਗ ਵੇਖਦੇ ਹਨ। ਇਸ ਵਿੱਚ ਉਨ੍ਹਾਂ ਦਾ ਕਸੂਰ ਨਹੀਂ ਹੁੰਦਾ। ਆਖਰ ਉਹ ਉਸ ਦੇਸ਼ ਵਿੱਚ ਰਹਿੰਦੇ ਹਨ, ਜਿਸ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਜੋ ਮੂੰਹ ਅੱਗੇ ਆਵੇ, ਉਹ ਬੋਲ ਦੇਣ ਦੀ ਆਦਤ ਹੈ ... Read Full Story
|
ਸੱਤ ਸਮੁੰਦਰੋਂ ਪਾਰ ਦੀ ਬਾਰਵੀਂ ਵਰ੍ਹੇਗੰਢ ਤੇ ਮੁਬਾਰਕਾਂ
ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦਾ ਹਰਮਨ ਪਿਆਰਾ ਗਲੋਬਲ ਨਿਊਜ਼-ਮੈਗਜ਼ੀਨ ਸੱਤ ਸਮੁੰਦਰੋਂ ਪਾਰ ਪੂਰੀ ਸ਼ਾਨ ਅਤੇ ਸਫਲਤਾ ਨਾਲ ਬਾਰਵੇਂ ਵਰ੍ਹੇ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਗਿਆਰਾਂ ਸਾਲਾਂ ਦੇ ਥੋੜ੍ਹੇ ਜਿਹੇ ਅਰਸੇ ਵਿਚ ਸੱਤ ਸਮੁੰਦਰੋਂ ਪਾਰ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਸਫਲਤਾਵਾਂ ਦੇ ਨਵੇਂ ਦਿਸਹੱਦੇ ਸਰ ਕੀਤੇ ਹਨ ਅਤੇ ਆਪਣੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕੀਤਾ ਹੈ।ਇਸ ਸਫਲਤਾ ਪਿੱਛੇ ਸਾਡੇ ਸੁਹਿਰਦ ਪਾਠਕਾਂ, ਲੇਖਕਾਂ ਅਤੇ ਸਹਿਯੋਗੀਆਂ ਅਣਥੱਕ ਮਿਹਨਤ ਅਤੇ ਦੁਆਵਾਂ ਦਾ ਵੱਡਾ ਯੋਗਦਾਨ ਹੈ।
ਸਾਡੀ ਆਰੰਭ ਤੋਂ ਹੀ ਇਹ ਸੋਚ ਰਹੀ ਹੈ ਕਿ ਪੰਜਾਬੀ ਬੋਲੀ, ਸੱਭਿਆਚਾਰ, ਵਿਰਾਸਤ ਅਤੇ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੰਤੁਲਿਤ ਅਤੇ ਸਹੀ ਸੰਦਰਭ ਵਿਚ ਪੇਸ਼ ਕਰਨ ਦਾ ਯਤਨ ਕੀਤਾ ਜਾਵੇ। ਪਿਛਲੇ ਗਿਆਰਾਂ ... Read Full Story
|
ਸਲਾਹ ਦਿਓ.... ਪਰ ਮੌਕੇ ਦੀ ਨਜ਼ਾਕਤ ਦੇਖ ਕੇ
ਹਰ ਇਨਸਾਨ ਦੂਸਰੇ ਦੀ ਮਦਦ ਕਰਨਾ ਚਾਹੁੰਦਾ ਹੈ ਭਾਵੇਂ ਉਹ ਪੈਸੇ ਨਾਲ ਹੋਵੇ, ਹਮਦਰਦੀ ਨਾਲ ਜਾਂ ਸਲਾਹ ਨਾਲ। ਕਈ ਵਾਰ ਮਿਲੀ ਨੇਕ ਸਲਾਹ ਸਾਡੇ ਹਰ ਕੰਮ ਨੂੰ ਤੁਰੰਤ ਹਲ ਕਰ ਦਿੰਦੀ ਹੈ ਤੇ ਕਈ ਵਾਰ ਮਿਲੀ ਮਾੜੀ ਸਲਾਹ ਸਾਡੇ ਕੰਮ ਵੀ ਵਿਗਾੜ ਦਿੰਦੀ ਹੈ। ਅਸੀਂ ਹਰ ਕੰਮ ਨੂੰ ਸੁਰੂ ਕਰਨ ਲਗਿਆ ਸਲਾਹ ਲੈਣੀ ਜਰੂਰੀ ਸਮਝਦੇ ਹਾਂ। ਐਪਰ ਕੁਝ ਲੋਕਾਂ ਨੂੰ ਬਿਨਾਂ ਮੰਗਿਆ ਸਲਾਹ ਦੇਣ ਦੀ ਆਦਤ ਹੁੰਦੀ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਦੂਜੇ ਨੂੰ ਤੁਹਾਡੀ ਸਲਾਹ ਦੀ ਜ਼ਰੂਰਤ ਹੈ ਜਾਂ ਨਹੀਂ। ਤੁਹਾਡੀ ਇਹ ਬਿਨ ਮੰਗੀ ਸਲਾਹ ਕਈ ਵੇਰਾਂ ਦੂਜਿਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਜੇਕਰ ਤੁਸੀਂ ਕਿਸੇ ਨੂੰ ਸਲਾਹ ਦੇਣਾ ਹੀ ਚਾਹੁੰਦੇ ਹੋ ਤਾਂ ਮੌਕੇ ਨਜ਼ਾਕਤ ਦੇਖ ਕੇ ਦਿਉ।
* ਕਈ ਲੋਕ ਸਲਾਹ ਦੇਣ ਲਈ ਇੰਨੇ ਉਤਾਵਲੇ ਹੁੰਦੇ ਹਨ ਕਿ ਉਹ ਕੋਈ ਵੀ ਮੌਕਾ ਅਜਾਈਂ ਨਹੀਂ ... Read Full Story
|
ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ
ਅੱਜ ਤੋਂ ਕੁਝ ਦਹਾਕੇ ਪਹਿਲਾਂ ਮਨੁੱਖ ਦੀ ਜ਼ਿੰਦਗੀ ਅੱਜ ਜਿੰਨੀ ਗੁੰਝਲਦਾਰ ਨਹੀਂ ਸੀ।ਉਸਦੀਆਂ ਲੋੜਾਂ,ਸਮੱਸਿਆਵਾਂ ਅੱਜ ਦੇ ਮੁਕਾਬਲੇ ਬਹੁਤ ਘੱਟ ਸਨ।ਪਰ ਉਹ ਤੇ ਅੱਜ ਦਾ ਮਨੁੱਖ ਵੀ ਹਾਵਾਂ-ਭਾਵਾਂ ਦਾ ਭਰਿਆ ਖੂਬਸੂਰਤ ਜਿੰਦਗੀ ਦੇ ਸੁਪਨੇ ਜ਼ਰੂਰ ਲੈਂਦਾ ਆ ਰਿਹਾ ਹੈ।ਅੱਜ ਕੁਝ ਕੁ ਸਮਾਜਿਕ ਆਰਥਿਕ ਤੇ ਵਿਗਿਆਨਕ ਤਰੱਕੀ ਕਾਰਨ ਮਨੁੱਖ ਦੀਆਂ ਇਛਾਵਾਂ ਸੁਪਨੇ ਆਪਣੀ-ਆਪਣੀ ਜ਼ਿੰਦਗੀ ਪ੍ਰਤੀ ਬਹੁਤ ਜ਼ਿਆਦਾ ਹਨ।ਇਸ ਲੇਖ ਵਿਚ ਅਸੀਂ ਮਨੁੱਖੀ ਜ਼ਿੰਦਗੀ ਦੇ ਅਹਿਮ ਪੜਾਵਾਂ ਦੇ ਜ਼ਿੰਦਗੀ ਪ੍ਰਤੀ ਸਿਰਜੇ ਸੁਪਨਿਆਂ ਬਾਰੇ ਚਰਚਾ ਕਰਾਂਗੇ।ਜੋ ਚੇਤਨ ਮਨ 'ਚੋਂ ਪੈਦਾ ਹੁੰਦੇ ਹਨ।
ਜਦੋਂ ਵਿਅਕਤੀ ਬੱਚਾ ਹੁੰਦਾ ਹੈ ਤਾਂ ਉਸ ਉਮਰ 'ਚ ਉਸਦੀਆਂ ਸੱਧਰਾਂ-ਸੁਪਨੇ ਬਹੁਤ ਹੀ ਛੋਟੇ ਹੁੰਦੇ ਹਨ ਅਤੇ ਉਨ੍ਹਾਂ ਦੀ ਹੱਦ ਬਹੁਤੀ ਖਾਣ-ਪੀਣ ਤੇ ਖੇਡਣ ਦੀਆਂ ਵਸਤੂਆਂ ਤੱਕ ਹੀ ... Read Full Story
|
੨੦੧੧ ਦੀਆਂ ਮਹੱਤਵਪੂਰਨ ਧਾਰਮਿਕ ਘਟਨਾਵਾਂ
ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ ੨੦੧੧ ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ।
ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ ੨੫ ਨਵੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ "ਵਿਰਾਸਤ-ਏ-ਖ਼ਾਲਸਾ" ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਾਨੋ-ਸ਼ੌਕਤ ਨਾਲ ਮਾਨਵਤਾ ਨੂੰ ਸਮਰਪਨ ਕਰਨਾ ਹੈ। ਇਸੇ ਦੌਰਾਨ ਅਗਲੇ ਦਿਨਾਂ ਵਿਚ ਕਾਹਨੂਵਾਨ ਦੇ ਛੰਭ ਵਿਖੇ ਛੋਟਾ ਘਲੂਘਾਰਾ, ਕੁਪ ਰੋਹੀੜਾ ਵਿਖੇ ਵੱਡਾ ਘਲੂਘਾਰਾ ਤੇ ਚੱਪੜ ਚੇੜੀ ਵਿਖੇ ਸਰਹਿੰਦ ਫਤਹਿ ਦਿਵਸ ਸਬੰਧੀ ਨਵ-ਨਿਰਮਾਨ ਯਾਦਗਾਰਾਂ ਦਾ ਉਦਘਾਟਨ ਵੀ ਬਾਦਲ ਸਾਹਿਬ ਵਲੋਂ ਕੀਤਾ ਗਿਆ।ਇਹ ਵੀ ਇਕ ਕੌੜੀ ਹਕੀਕਤ ਹੈ ਕਿ ਹਾਲੇ ਇਹ ਸਭ ... Read Full Story
|
ਪਲਾਟਾਂ ਦੀ ਖਰੀਦ ਵੇਲੇ ਗਾਹਕਾਂ ਦੀ ਲੁੱਟ
ਕਹਿੰਦੇ ਨੇ ਦੁਕਾਨਦਾਰਾਂ ਲਈ ਗਾਹਕ ਦੀ ਸੇਵਾ ਹੀ ਅਸਲੀ ਪੂਜਾ ਹੁੰਦੀ ਹੈ ਪਰ ਜੇ ਗਾਹਕ ਇੱਕ ਵਾਰ ਕਿਸੇ ਡਿਵੈਲਪਰ ਕੋਲ ਫਸ ਜਾਵੇ ਤਾਂ ਉਸ ਦੀ ਰੱਤ ਕਿਵੇਂ ਨਚੋੜਨੀ ਹੈ, ਇਹ ਹੁਨਰ ਮੇਰੇ ਦੇਸ਼ ਦੇ ਡਿਵੈਲਪਰ ਭਲੀ ਭਾਂਤ ਜਾਣਦੇ ਹਨ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਇਸ ਧੰਦੇ ਵਿੱਚ ਸ਼ਾਮਲ ਸਾਰੇ ਵਿਅਕਤੀ ਹੀ ਚੋਰ ਹਨ ਪਰ ਐਨਾ ਜ਼ਰੂਰ ਕਹਾਂਗਾ ਕਿ ਕਈ ਕਲੋਨੀਆਂ ਕੱਟਣ ਵਾਲੇ, ਲੋਕਾਂ ਦੀਆਂ ਜੇਬਾਂ ਕੁਤਰਨ ਦਾ ਹੀ ਧੰਦਾ ਕਰ ਰਹੇ ਹਨ। ਜਿਹੜੇ ਡਿਵੈਲਪਰ ਸਾਫ ਨੀਅਤ ਨਾਲ ਕੰਮ ਕਰਦੇ ਹਨ ਉਨ੍ਹਾਂ ਦੇ ਪ੍ਰਾਜੈਕਟ ਵੱਡੀਆਂ ਕੀਮਤਾਂ 'ਤੇ ਸੁਖਾਲੇ ਹੀ ਵਿੱਕ ਜਾਂਦੇ ਹਨ ਪਰ ਲਾਲਚੀ ਕਲੋਨੀਆਂ ਕੱਟਣ ਵਾਲਿਆਂ ਨੂੰ ਆਪਣੇ ਪਲਾਟ ਵੇਚਣ ਲਈ ਏਜੰਟਾਂ ਨੂੰ ਵੱਡੇ ਕਮਿਸ਼ਨ ਦੇਣੇ ਪੈਂਦੇ ਹਨ ਤੇ ਕਲੋਨੀਆਂ ਵੀ ਘਟੀਆ ਹੀ ਬਣਦੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਲਾਟ ... Read Full Story
|
ਚਿੰਤਾ ਦਾ ਵਿਸ਼ਾ ਬਣੀਆਂ ਅਜੋਕੀਆਂ 'ਲਵ ਮੈਰਿਜਾਂ'
ਸਮਂ ਦੇ ਨਾਲ ਨਾਲ ਅੱਜ ਦਾ ਨੌਜਵਾਨ ਵਰਗ ਵੀ ਬਦਲ ਚੁੱਕਾ ਹੈ। ਖਾਸ ਕਰਕੇ ਨੌਜਵਾਨ ਪੀੜੀ ਵਿੱਚ ਜਿਆਦਾ ਤਬਦੀਲੀ ਆ ਚੁੱਕੀ ਹੈ।ਹੁਣ ਨੋਜਵਾਨ ਵਰਗ ਕੁੱਝ ਅਜਿਹੇ ਕਦਮ ਪੁੱਟ ਰਿਹਾ ਹੈ ਜੋ ਦਰਅਸਲ ਬਿਲਕੁਲ ਗਲਤ ਹਨ। ਪਰ ਹੁਣ ਨੌਜਵਾਨ ਪੀੜੀ ਜੋਸ਼ ਵਿੱਚ ਆ ਕੇ ਫੁੱਲਾਂ ਦੇ ਭੁਲੇਖੇ ਕੰਢਿਆਂ ਨਾਲ ਖਹਿਣ ਤੋਂ ਨਹੀਂ ਟਲਦੀ ਸਗੋਂ ਜਵਾਨੀ ਦੇ ਜੋਸ਼ ਦਾ ਨਜਾਇਜ ਫਾਇਦਾ ਉਠਾਉਦੀ ਹੈ ਅਤੇ ਕੁਰਾਹੇ ਪੈ ਜਾਦੀਂ ਹੈ। ਕੀ ਹੁਣ ਔਲਾਦ ਮਾਪਿਆਂ ਦੀ ਆਨ-ਸ਼ਾਨ ਅਣਖ ਨੂੰ ਮਿੱਟੀ 'ਚ ਮਿਲਾਉਣ ਲਈ ਜਰਾ ਵੀ ਨਹੀ ਸੋਚਦੀ ਅਸੀ ਆਮ ਹੀ ਸਮਾਜ ਵਿੱਚ ਵੇਖਦੇ ਹਾਂ ਅਨੇਕਾਂ ਹੀ ਲਵ ਮੈਰਿਜਾ ਹੁੰਦੀਆਂ ਹਨ। ਜੋ ਕੇ ਸਾਡੇ ਮਾਤਾ ਪਿਤਾ ਦੀ ਮਰਜੀ ਦੇ ਵਰ ਖਿਲਾਫ ਹੁੰਦੀਆਂ ਹਨ। ਦਿਨ ਅਤੇ ਰਾਤ ਪੂਰੇ ੨੪ ਘੰਟੇ ਜਾਨੀ ੧੪੪੦ ਮਿੰਟ ਅਤੇ ੮੬੪੦੦ ਸਕਿੰਟ ਵਿੱਚ ਔਲਾਦ ਸਰੇਆਮ ਅਣਖਾਂ ਦੇ ਕਤਲ ਕਰਦੀ ... Read Full Story
|
ਕਿਸੇ ਸਿਆਸੀ ਪਾਰਟੀ ਲਈ ਇਹ ਵੀ ਕਦੇ ਮੁੱਦਾ ਹੋਵੇਗਾ?
ਜਦੋਂ ਭਾਰਤ ਦੀਆਂ ਗਰਭਵਤੀ ਭਾਰਤੀ ਮਾਵਾਂ ਵਿੱਚੋਂ ੮੮ ਪ੍ਰਤੀਸ਼ਤ ਲਹੂ ਦੀ ਕਮੀ ਨਾਲ ਪੀੜਤ ਹਨ, ਪ੍ਰਾਇਮਰੀ ਸਕੂਲਾਂ ਵਿਚ ਨਾ ਜਾ ਰਹੇ ੭੭ ਮਿਲੀਅਨ ਬੱਚਿਆਂ ਵਿੱਚੋਂ ਸੱਠ ਪ੍ਰਤੀਸ਼ਤ ਗਿਣਤੀ ਕੁੜੀਆਂ ਦੀ ਹੈ, ਮਨੁੱਖੀ ਤਸਕਰੀ ਤਹਿਤ ਹਰ ਸਾਲ ਸਰਹੱਦੋਂ ਪਾਰ ਧੱਕੇ ਜਾ ਰਹੇ ੮ ਲੱਖ ਬੰਦਿਆਂ ਵਿੱਚੋਂ ੮੦ ਪ੍ਰਤੀਸ਼ਤ ਬੱਚੀਆਂ ਹਨ ਜਿਹੜੀਆਂ ਦੇਹ ਵਪਾਰ ਵਿਚ ਧੱਕੀਆਂ ਜਾ ਰਹੀਆਂ ਹਨ, ਦਾਜ ਖਾਤਰ ਸਾੜੀਆਂ ਜਾ ਰਹੀਆਂ ਔਰਤਾਂ ਦੀ ਰਿਕਾਰਡ ਕੀਤੀ ਗਈ ਗਿਣਤੀ ੫੦੦੦ ਪ੍ਰਤੀ ਸਾਲ ਤੋਂ ਉੱਤੇ ਹੈ, ਭਾਰਤ ਵਿਚਲੀਆਂ ੪੭ ਪ੍ਰਤੀਸ਼ਤ (੨੦-੨੪ ਸਾਲ) ਦੀਆਂ ਔਰਤਾਂ ੧੮ ਸਾਲ ਤੋਂ ਪਹਿਲਾਂ ਵਿਆਹ ਦੇ ਬੰਧਨਾਂ ਵਿਚ ਬੰਨ੍ਹੀਆਂ ਜਾ ਰਹੀਆਂ ਹੋਣ, ਕੰਮ ਕਾਜ ਵਾਲੀ ਥਾਂ ਉੱਤੇ ਭੱਦੀ ਛੇੜ ਛਾੜ ਅਤੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਗਿਣਤੀ ੮੮ ਪ੍ਰਤੀਸ਼ਤ ਪਹੁੰਚ ਚੁੱਕੀ ... Read Full Story
|
ਵਹਿਮਾਂ, ਭਰਮਾਂ ਦੇ ਪਖੰਡਵਾਦ ਵਿੱਚ ਫਸਿਆ ਆਮ ਆਦਮੀ
ਆਦਮੀ ਜੋ ਵੀ ਨਿੱਕੇ ਤੋਂ ਵੱਡਾ ਕੰਮਕਾਰ ਕਰ ਰਿਹਾ ਹੈ, ਉਸ ਵਿਚ ਡਰ ਦੀ ਭਾਵਨਾ ਚਾਹੇ ਘਟ ਹੋਵੇ ਜਾਂ ਵੱਧ ਹੋਵੇ, ਜ਼ਰੂਰ ਹੋਵੇਗੀ।ਡਰ ਮਨੁੱਖੀ ਸੁਭਾਅ ਦਾ ਹੀ ਇਕ ਅਜੀਬ ਵਰਤਾਰਾ ਹੈ। ਤੁਸੀਂ ਆਪਣੇ ਆਪ ਵਿਚ ਤੇ ਆਲੇ ਦੁਆਲੇ ਨਿੱਗ੍ਹਾ ਮਾਰ ਲਉ, ਬੱਚੇ ਵੱਲੋਂ ਪੇਪਰ ਦੇਣ ਦਾ ਡਰ, ਆਮ ਆਦਮੀ ਵਿਚ ਨਫੇ-ਨੁਕਸਾਨ, ਠੀਕ-ਗ਼ਲਤ, ਦੁਰਘਟਨਾ, ਮੌਤ ਆਦਿ ਦਾ ਡਰ ਸਮਾਇਆ ਹੁੰਦਾ ਹੈ। ਡਰ ਇਕ ਅਜਿਹੀ ਤਾਕਤਵਰ ਧਾਰਨਾ ਹੈ ਜੋ ਇਨਸਾਨ ਨੂੰ ਉਸਦੇ ਭਲੇ ਬੁਰੇ ਵਿੱਚ ਅੰਤਰ ਕਰਨ ਦੀ ਸੋਚ ਤੇ ਉਸ ਦੇ ਕੰਮਕਾਰ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ।
ਸੰਸਾਰ ਪ੍ਰਸਿੱਧ ਫਿਲਾਸਫ਼ਰ ਫਰਾਂਸ ਮੁਤਾਬਿਕ, "ਜਿਸ ਨੂੰ ਦੁਖ ਦਾ ਡਰ ਹੈ, ਉਸੇ ਨੂੰ ਹੀ ਡਰ ਦਾ ਦੁਖ ਹੈ।" ਧਾਰਮਿਕ ਗ੍ਰੰਥ ਬਾਈਬਲ ਮੁਤਾਬਿਕ, "ਪ੍ਰਮਾਤਮਾ ਦਾ ਡਰ ਹੀ ਗਿਆਨ ਦੀ ਉਤਪਤੀ ਹੈ।" ਪ੍ਰੰਤੂ ਫਰਾਂਸ ਦਾ ਸੰਸਾਰ ਪ੍ਰਸਿੱਧ ... Read Full Story
|
ਬੇਮਿਸਾਲ ਸ਼ਹਾਦਤ ਨਾਲ ਬੇਮਿਸਾਲ ਬੇਇਨਸਾਫ਼ੀ
ਸਿੱਖ ਕੌਮ ਦੀ ਬਦਕਿਸਮਤੀ ਦਾ ਇਸ ਤੋਂ ਵੱਡਾ ਵੀ ਕੋਈ ਸਬੂਤ ਹੋ ਸਕਦਾ ਹੈ ਕਿ ਹਰ ਸਾਲ ਤਕਰੀਬਨ ੪੦-੫੦ ਲੱਖ ਮਨੁੱਖਾਂ ਦੇ ਇਕੱਠਾਂ ਤੋਂ ਬਾਅਦ ਵੀ ਕੌਮ ਦੀ ਡੋਲੇ ਖਾਂਦੀ ਤਕਦੀਰ ਨੂੰ ਸਵਾਰਨ ਵਾਸਤੇ ਕਦੇ ਕੋਈ ਰਣਨੀਤੀ ਹੀ ਸਾਹਮਣੇ ਨਾ ਆਈ ਹੋਵੇ ? ਸਿੱਖੀ ਦੀ ਮੂਲ ਵਿਚਾਰਧਾਰਾ ਤੋਂ ਅਨਜਾਣ ਸ਼ਰਧਾਵਸ ਲੋਕਾਂ ਦੀ ਭੀੜ ਕਿਸੇ ਹੱਦ ਤੱਕ ਕਬੂਲੀ ਜਾਂ ਸਾਲਾਹੀ ਜਾ ਸਕਦੀ ਹੈ ਪਰ ਕੌਮ ਦੇ ਅਖਵਾਉਣ ਵਾਲੇ ਆਗੂਆਂ, ਧਾਰਮਿਕ ਚੌਧਰੀਆਂ ਅਤੇ ਬੁੱਧੀਜੀਵੀ ਵਰਗ ਦੀ ਧਰਮ ਦੇ ਪੱਖ ਤੋਂ ਜਿੰਮੇਵਾਰੀ ਦੀ ਮੌਜੂਦਾ ਕਾਰਗੁਜਾਰੀ ਕਿਸੇ ਤਰ੍ਹਾਂ ਵੀ ਹਜ਼ਮ ਨਹੀਂ ਹੁੰਦੀ। ਵਪਾਰਕ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ, ਖਿਡੌਣਿਆਂ ਅਤੇ ਔਰਤਾਂ ਦੇ ਹਾਰ ਸ਼ਿੰਗਾਰ ਦੇ ਹਜ਼ਾਰਾਂ ਸਟਾਲ, ਜਗ੍ਹਾ ਜਗ੍ਹਾ ਲੱਗੇ ਲੰਗਰਾਂ ਵਿੱਚੋਂ ਵੰਨ-ਸੁਵੰਨੇ ਪਕਵਾਨਾਂ ਦੀਆਂ ਮੁਕਾਬਲੇਬਾਜ਼ੀ ਦੀਆਂ ... Read Full Story
|