HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲੇਖ
 
'ਕਾਹਨੂੰ ਮਾਰਦੈਂ ਚੰਦਰਿਆ ਛਮਕਾਂ, ਮੈ ਕੱਚ ਦੇ ਗਲਾਸ ਵਰਗੀ'

ਮੀਂਹ ਵਰ੍ਹ ਹਟਣ ਤੋ ਮਗਰੋਂ ਜਦੋਂ ਢਲਦੀ ਦੁਪੈਹਰ ਸੂਰਜ ਚਮਕਦਾ ਹੈ ਦੂਰ ਉੱਭਰ ਆਈ ਸਤਰੰਗੀ ਪੀਂਘ ਅਸਮਾਨ ਦੇ ਹੁਸਨ ਨੂੰ ਚਾਰ ਚੰਨ ਲਾ ਕੇ ਹਰ ਅੱਖ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਰੰਗਾਂ ਦੇ ਜਾਦੂ ਵਿੱਚੋਂ ਹਰ ਕੋਈ ਕੁਦਰਤ ਨੂੰ ਪਿਆਰ ਕਰਨ ਵਾਲਾ ਜ਼ਿੰਦਗੀ ਦੀ ਰੰਗੀਨੀ ਵਾਸਤੇ ਮੋਹ ਢੂੰਡਣ ਦਾ ਜਤਨ ਕਰਦਾ ਹੈ। ਇਨ੍ਹਾਂ ਪਲਾਂ ਦਾ ਸਹੀ ਵਰਣਨ ਕਰਨ ਵਾਸਤੇ ਸਹੀ ਸ਼ਬਦ ਤਾਂ ਕੋਈ ਸ਼ਬਦਾਂ ਦਾ ਜਾਦੂਗਰ ਹੀ ਦੱਸ ਸਕਦਾ ਹੈ । ਇੱਕ ਗੀਤ ਵੱਜਦਾ ਹੁੰਦਾ ਸੀ ਨਰਿੰਦਰ ਬੀਬਾ ਦਾ ਗਾਇਆ ਹੋਇਆ: 'ਕਾਹਨੂੰ ਮਾਰਦੈਂ ਚੰਦਰਿਆ ਛਮਕਾਂ ਮੈ ਕੱਚ ਦੇ ਗਲਾਸ ਵਰਗੀ' ਕੱਚ ਦੇ ਗਲਾਸ ਦੀ ਤੁਲਨਾ ਜਿੱਥੇ ਸੁਹੱਪਣ ਨਾਲ ਕੀਤੀ ਜਾ ਸਕਦੀ ਹੈ, ਉੱਥੇ ਨਾਲ ਹੀ ਨਿਮਰਤਾ ਅਤੇ ਲਾਜ ਪਾਲਣ ਵਾਲੀ ਪਿਆਰ ਭਰੀ ਤੱਕਣੀ ਵੀ ਇਸ ਨੂੰ ਆਖਿਆ ਜਾ ਸਕਦਾ ਹੈ। ਸਾਫ ਤੇ ਸੁੱਚਮਤਾ ਵਾਲੀ ਸੋਚ ਤੇ ਰੂਹ ਦੀ ...
Read Full Story


ਆਮ ਘਰਾਂ ਵਿਚ ਹੁੰਦੇ ਲੜਾਈ ਝਗੜੇ

ਜ਼ਿੰਦਗੀ ਵਿੱਚ ਸਮੇਂ ਦੇ ਨਾਲ-ਨਾਲ , ਸਥਿਤੀ ਦੀ ਨਾਜੁਕਤਾ ਦੇ ਨਾਲ ਅਤੇ ਉਮਰ ਦੀ ਤਬਦੀਲੀ ਵਿੱਚ ਅਨੇਕਾ ਵਾਰ ਜੀਵਨ ਵਿੱਚ ਮੋੜ ਆਉਂਦੇ ਹਨ। ਇਨ੍ਹਾਂ ਮੋੜ੍ਹਾਂ ਵਿੱਚ ਇੱਕ ਖਾਸ ਮੋੜ ਵਿਆਹ ਤੋਂ ਬਾਅਦ ਆਉਂਦਾ ਹੈ। ਮਨ ਦੇ ਖਿਆਲਾਂ ਵਿੱਚ ਸਭ ਤੋਂ ਜਿਆਦਾ ਤਬਦੀਲੀ ਸੱਸ ਤੇ ਵਿਆਹੇ ਹੋਏ ਮੁੰਡੇ ਵਿੱਚ ਆਉਂਦੀ ਹੈ। ਪਹਿਲਾਂ ਅਸੀਂ ਇਸ ਸਬੰਧ ਵਿੱਚ ਲਿਖਾਂਗੇ ਬਹੁਤ ਸਾਰੇ ਲੜਾਈ ਝਗੜੇ ਇਹਨਾਂ ਕਾਰਨਾ ਕਰਕੇ ਬਣ ਜਾਂਦੇ ਹਨ, ਨੂੰਹ ਸੱਸ ਦੀ ਲੜਾਈ ਅਤੇ ਝਗੜੇ ਦੇ ਕਾਰਨ ਵਿੱਚ ਇੱਕ ਰਾਜ਼ ਛੁਪਿਆ ਹੋਇਆ ਹੈ। ਜਦੋਂ ਇਸ ਰਾਜ਼ ਤੋਂ ਪਰਦਾ ਉੱਠੇਗਾ ਤਾਂ ਮੈਨੂੰ ਆਸ ਹੈ ਕਿ ਬਹੁਤ ਸਾਰੇ ਘਰਾਂ ਵਿੱਚ ਲੜਾਈ ਝਗੜੇ ਖਤਮ ਹੋ ਜਾਣਗੇ। ਭਾਰਤੀ ਸਮਾਜ ਵਿੱਚ ਨੂੰਹ ਸੱਸ ਦੀ ਲੜਾਈ ਆਮ ਵੇਖਣ ਨੂੰ ਮਿਲਦੀ ਹੈ। ਇਹ ਲੜਾਈ ਝਗੜਾ ਕਿਉਂ ਹੁੰਦਾ ਹੈ ਲੜਾਈ ਝਗੜੇ ਦਾ ਕਾਰਨ ਤਾਂ ਬਹੁਤ ਸਾਰੇ ...
Read Full Story


ਜਦੋਂ ਹੰਸਾਲੀ ਵਾਲੇ ਸੰਤਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ

'ਤੁਸੀਂ ਹੰਸਾਲੀ ਕਾਲਜ ਜਾ ਕੇ ਪੜਤਾਲ ਕਰੋ ਕਿ ਉਸ ਕਾਲਜ ਵਿੱਚ ਅੰਗਰੇਜ਼ੀ ਦਾ ਇਲੈਕਟਿਵ ਵਿਸ਼ਾ ਦਿੱਤਾ ਜਾ ਸਕਦਾ ਹੈ ਕਿ ਨਹੀਂ।' ਇਸ ਕਿਸਮ ਦੀ ਇਬਾਰਤ ਵਾਲੀ ਇੱਕ ਚਿੱਠੀ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਦੇ ਡੀਨ ਵੱਲੋਂ ਪ੍ਰਾਪਤ ਹੁੰਦੀ ਹੈ। ਮੈਂ ਇਸ ਸਬੰਧੀ ਹੰਸਾਲੀ ਕਾਲਜ ਨੂੰ ਫ਼ੋਨ ਕਰਦਾ ਹਾਂ ਤਾਂ ਜਵਾਬ ਮਿਲਦਾ ਹੈ: 'ਅਜੇ ਤਾਂ ਬਹੁਤ ਠੰਡ ਹੈ ਮਹੀਨਾ ਕੁ ਠਹਿਰ ਕੇ ਆ ਜਾਓ।' ਕੋਈ ਪ੍ਰਬੰਧਕ ਕਮੇਟੀ ਦਾ ਅਹੁਦੇਦਾਰ ਅਜਿਹਾ ਜਵਾਬ ਦੇ ਰਿਹਾ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਆਮ ਤੌਰ 'ਤੇ ਕਾਲਜਾਂ ਵਾਲੇ ਖ਼ੁਦ ਬੁਲਾਉਂਦੇ ਹਨ ਕਿ ਜਲਦੀ ਆਓ ਅਤੇ ਪੜਤਾਲ ਕਰ ਕੇ ਰਿਪੋਰਟ ਦਿਓ ਤਾਂ ਕਿ ਜਲਦੀ ਤੋਂ ਜਲਦੀ ਵਿਸ਼ੇ ਨੂੰ ਲਾਗੂ ਕੀਤਾ ਜਾ ਸਕੇ। ਪ੍ਰਬੰਧਕ ਦੇ ਮੂੰਹੋਂ ਜਵਾਬ ਸੁਣ ਕੇ ਮੈਨੂੰ ਹੈਰਾਨੀ ਵੀ ਹੁੰਦੀ ਹੈ ਅਤੇ ਮੇਰੀ ਹਉਮੈ ਨੂੰ ਵੀ ਥੋੜ੍ਹੀ ਸੱਟ ...
Read Full Story


ਪਰਦੇਸ ਜਾਣ ਦੀ ਮਜ਼ਬੂਰੀ

ਸੰਯੁਕਤ ਰਾਸ਼ਟਰ ਸੰਘ ਦੀਆਂ ਰਿਪੋਰਟਾਂ ਅਨੁਸਾਰ ਹਰ ਸਾਲ ਲੱਖਾਂ ਹੀ ਨੌਜਵਾਨ ਵਿਕਾਸਸ਼ੀਲ ਦੇਸ਼ਾਂ ਤੋਂ ਵਿਕਸਤ ਦੇਸ਼ਾਂ ਵੱਲ ਰੁਖ਼ ਕਰਦੇ ਹਨ। ਹਰੇਕ ਨੌਜਵਾਨ ਅਮਰੀਕਾ, ਇੰਗਲੈਂਡ, ਜਰਮਨੀ, ਆਸਟਰੇਲੀਆ ਅਤੇ ਕੈਨੇਡਾ ਆਦਿ ਦੇਸ਼ਾਂ ਵਿੱਚ ਜਾਣਾ ਚਾਹੁੰਦਾ ਹੈ। ਹਰ ਸਾਲ ਹਜ਼ਾਰਾਂ ਨੌਜਵਾਨ ਉਚੇਰੀ ਪੜ੍ਹਾਈ ਲਈ ਵਿਕਸਤ ਦੇਸ਼ਾਂ ਵਿੱਚ ਜਾਂਦੇ ਹਨ ਪਰ ਉੱਥੋਂ ਦੀਆਂ ਸਹੂਲਤਾਂ, ਜੀਵਨ ਢੰਗ ਅਤੇ ਚਮਕ-ਦਮਕ ਕਾਰਨ ਉੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ। ਕੀ ਕਾਰਨ ਹੈ ਕਿ ਦੇਸ਼ ਦੀ ਮਿੱਟੀ ਅਤੇ ਬੋਲੀ ਲਈ ਜਾਨ ਦੇਣ ਵਾਲੇ ਨੌਜਵਾਨਾਂ ਦਾ ਮੋਹ ਇਸ ਤੋਂ ਭੰਗ ਹੁੰਦਾ ਜਾ ਰਿਹਾ ਹੈ? ਜੇਕਰ ਇਸ ਗੱਲ ਦਾ ਦੋਸ਼ ਨਿਰੋਲ ਪੱਛਮੀ ਸੱਭਿਅਤਾ ਦੀ ਚਮਕ-ਦਮਕ ਨੂੰ ਦਿੱਤਾ ਜਾਵੇ ਤਾਂ ਇਹ ਬਿਲਕੁਲ ਗਲਤ ਹੋਵੇਗਾ। ਕੀ ਕਿਸੇ ਇੱਕ ਕਾਰਨ ਲਈ ਆਪਣੇ ਦੇਸ਼ ਨੂੰ ਛੱਡਿਆ ਜਾ ਸਕਦਾ ਹੈ? ...
Read Full Story


ਦੇਸ਼ ਦੀ ਜਮਹੂਰੀਅਤ ਖ਼ਤਰੇ ਵਿੱਚ ਹੈ

ਜਮਹੂਰੀਅਤ ਦੀ ਪਰਿਭਾਸ਼ਾ ਹੈ, ਲੋਕਾਂ ਦਾ ਰਾਜ, ਲੋਕਾਂ ਲਈ ਅਤੇ ਲੋਕਾਂ ਵੱਲੋਂ। ਜੇਕਰ ਇਸ ਅਨੁਸਾਰ ਰਾਜ ਚੱਲੇ ਤਾਂ ਬਹੁਤ ਵਧੀਆ ਰਾਜ ਕਿਹਾ ਜਾਏਗਾ। ਸਾਡੇ ਪੰਜਾਬ ਵਿੱਚ ਇੱਕ ਐਮ.ਐਲ.ਏ. ਦੀ ਸੀਟ ਅਨੁਸਾਰ ਪੁਲਿਸ ਦੀ ਸਬ-ਡਵੀਜ਼ਨ ਤੇ ਥਾਣੇ ਬਣਾ ਦਿੱਤੇ ਹਨ। ਅਸੈਂਬਲੀ ਸੀਟਾਂ ਬੇ-ਤਰਤੀਬੇ ਢੰਗ ਨਾਲ ਬਣੀਆਂ ਹਨ, ਇਹ ਇੱਕ ਸੁਪਰੀਮ ਕੋਰਟ ਦੇ ਸਾਬਕਾ ਜੱਜ ਸਾਹਿਬ ਨੇ ਸਿਫਾਰਸ਼ਾਂ ਅਨੁਸਾਰ ਬਣਾ ਦਿੱਤੀਆਂ ਹਨ। ਉਹਨਾਂ ਦੀ ਸ਼ੋਹਰਤ ਬਹੁਤ ਚੰਗੀ ਸੁਣੀ ਹੈ, ਪਰ ਸਿਫਾਰਸ਼ ਲੋੜ ਤੋਂ ਵੱਧ ਮੰਨ ਗਏ ਹਨ। ਨੀਲੋਵਾਲ ਪਿੰਡ ਸੁਨਾਮ ਤੋਂ ੪ ਕਿਲੋਮੀਟਰ ਹੈ, ਉਹਦਾ ਥਾਣਾ ਛਾਜਲੀ ਉਲਟ ਪਾਸੇ ਹੈ, ਉਹਦਾ ਡੀ.ਐਸ.ਪੀ. ਸਬ-ਡਵੀਜ਼ਨ ਦਿੜ੍ਹਬਾ ਹੋਰ ਉਲਟ ਹੈ। ਇੱਕ ਸੀਟ ਵਿੱਚ ਅਜਿਹੇ ਬਹੁਤ ਪਿੰਡ ਹੋਣਗੇ, ਮੈਂ ਤਾਂ ਸਿਰਫ ਇੱਕ ਪਿੰਡ ਦੀ ਗੱਲ ਕੀਤੀ ਹੈ। ਅਸੈਂਬਲੀ ਸੀਟਾਂ ਲੋਕਾਂ ਦੀ ...
Read Full Story


ਬਾਬਾ ਗੁਰਿੰਦਰ ਸਿੰਘ ਦਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਸਿੱਖੀ ਲਈ ਸ਼ੁਭ ਸੰਕੇਤ

ਪੰਜਾਬ ਦੇ ਵੱਖ ਵੱਖ ਫਿਰਕਿਆਂ ਅਤੇ ਡੇਰਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਨੂੰ ਪ੍ਰਵਾਨ ਕਰਦਿਆਂ ਉਸਦੀ ਰਹਿਨੁਮਾਈ ਲੈਕੇ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਲਈ ਰਾਧਾ ਸਵਾਮੀ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤੱਖਤ ਸਾਹਿਬ ਵਿਖੇ ਨਤਮਸਤਕ ਹੋਕੇ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਕੇ ਸਿੱਖੀ ਦੀ ਮੁੱਖ ਧਾਰਾ ਤੋਂ ਭੱਟਕੇ ਹੋਏ ਸਿੱਖਾਂ ਲਈ ਮੁੜ ਗੁਰੂ ਦੇ ਲੜ ਲੱਗਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਾਬਾ ਗੁਰਿੰਦਰ ਸਿੰਘ ਦਿੱਲੀ ਵਿਖੇ ਗੁਰਦਵਾਰਾ ਰਕਾਬ ਗੰਜ ਵਿੱਚ ਮੱਥਾ ਟੇਕਕੇ ਆਉਂਦੇ ਹਨ ਪ੍ਰੰਤੂ ਕਦੀ ਕਿਸੇ ਨੇ ਅਖਬਾਰਾਂ ਵਿੱਚ ਨਹੀਂ ਆਇਆ। ਸਿੱਖਾਂ ਦੀ ਸ੍ਰੀ ਗੁਰੂ ਪ੍ਰੰਥ ਸਾਹਿਬ ਵਿੱਚ ਅਟੁੱਟ ਸ਼ਰਧਾ ਅਤੇ ਵਿਸ਼ਵਾਸ਼ ਨੂੰ ...
Read Full Story


ਗੋਲੇ ਕਬੂਤਰਾਂ ਦਾ ਪਰਵਾਸ

ਕੈਨੇਡਾ ਵਿੱਚ ਘਰੋਂ ਨਿੱਕਲਣ ਵੇਲੇ ਲੋਕ ਅਕਸਰ, ਕੰਪਿਊਟਰ ਤੇ ਦੋ ਚੀਜਾਂ ਵੇਖਦੇ ਹਨ ।ਪਹਿਲੀ, ਜਿਸ ਥਾਂ ਜਾਣਾ ਹੈ ਉੱਥੋਂ ਦਾ ਨਕਸ਼ਾ,ਦੂਜਾ ਮੌਸਮ। ਪਤਾ ਹੀ ਨਹੀਂ ਚੱਲਦਾ ਕਿ ਕਦੋਂ ਧੁੱਪ ਨਿੱਕਲੀ ਹੋਵੇ ਅਤੇ ਕਦੋਂ ਬਰਫ ਪੈਣ ਲੱਗ ਜਾਵੇ। ਕੱਲ੍ਹ ਤਾਪਮਾਣ ਇੱਕ ਡਿਗਰੀ ਸੀ ਪਰ ਅੱਜ ਮਨੱਫੀ ਪੰਦਰਾਂ ਡਿਗਰੀ ਹੋ ਗਿਆ। ਮੈਂ ਟੋਰਾਂਟੋ ਡਾਊਨ ਟਾਊਨ ਵਿੱਚ,ਜ਼ਮੀਨ ਦੋਜ਼ ਰੇਲ ਦੇ ਕਿੰਗ ਸਟੇਸ਼ਨ ਤੋਂ ਉੱਤਰਕੇ ਕਿੰਗ ਸਟਰੀਟ ਤੇ ਜਾ ਰਿਹਾ ਸੀ । ਜਨਵਰੀ ਦੇ ਪਹਿਲੇ ਹਫਤੇ ਰੂੰ ਦੇ ਫੰਬਿਆਂ ਵਾਂਗ ਬਰਫ ਡਿੱਗ ਰਹੀ ਸੀ।ਚਾਰੋਂ ਪਾਸੇ ਬਰਫ ਹੀ ਬਰਫ ਉੱਡ ਰਹੀ ਸੀ।ਇਮਾਰਤਾਂ,ਸੜਕਾਂ, ਖੰਭਿਆਂ ਉੱਤੇ ਬਰਫ ਜੰਮ ਰਹੀ ਸੀ।ਤੇਜ ਹਵਾ ਨਾਲ ਜਦੋਂ ਬਰਫ ਮੂੰਹ 'ਤੇ ਵੱਜਦੀ ਤਾਂ ਸੂਈਆਂ ਵਾਂਗ ਚੁੱਭਦੀ।ਐਨਕ ਉੱਤੇ ਬਰਫ ਨਾਲ ਧੁੰਦ ਜੰਮਦੀ ਵੇਖਕੇ ਮੈਂ ਐਣਕ ਲਾਹ ਕੇ ਕੋਟ ਦੀ ਜੇਬ ...
Read Full Story


ਕੀ ਨੱਚਣ ਵਾਲੀਆਂ ਨਾਲ ਹੀ ਵਿਆਹ ਸਜਦਾ ਹੈ?

ਐਤਵਾਰ ਦਾ ਵਿਆਹ ਸੀ। ਅਸੀਂਂ ਮੁੰਡੇ ਕੁੜੀ ਦੋਨੇਂ ਪਾਸੇ ਦਿਆਂ ਨੂੰ ਜਾਣਦੇ ਸੀ। ਆਨੰਦ ਕਾਰਜ ਸਮੇਂ ਤਕਰੀਬਨ ੪੦੦ ਔਰਤਾਂ, ਮਰਦ ਅਤੇ ਬੱਚੇ ਸਨ। ਬਰਾਤ ਤੇ ਹੋਰ ਲੋਕਾਂ ਦੇ ਖਾਣ ਲਈ ਸਵੇਰੇ ੧੧ ਵਜੇ ਦੋ ਤਰ੍ਹਾਂ ਦੇ ਪਕੌੜੇ, ਤਿੰਨ ਤਰਾਂ ਦੀ ਮਠਿਆਈ ਚਾਹ ਤੇ ਪੀਣ ਲਈ ਸੋਢਾ ਅਤੇ ਜੂਸ ਸੀ। ਦੁਪਹਿਰ ਤੇ ਪਾਰਟੀ ਵਿੱਚ ਤਿੰਨ ਸਬਜ਼ੀਆਂ ਤੇ ਦਾਲ ਨਾਲ ਚੌਲ ਸਨ। ਮਿੱਠੇ ਵਿੱਚ ਗਜ਼ਰੇਲਾ ਤੇ ਇੱਕ ਆਈਸਕਰੀਮ ਸੀ। ਹਰ ਵਿਆਹ ਵਿੱਚ ਆਨੰਦ ਕਾਰਜ ਸਮੇਂ ਵੀ ਉਨੇ ਹੀ ਲੋਕ ਹੁੰਦੇ ਹਨ। ਜਿੰਨੇ ਸ਼ਾਮ ਨੂੰ ਪਾਰਟੀ ਵਿੱਚ ਹੁੰਦੇ ਹਨ। ਇੱਕ ਬੰਦਾ ਗੁਆਂਢੀਆਂ ਦੇ ਇੰਡੀਆ ਤੋਂ ਕਨੇਡਾ ਘੁੰਮਣ ਆਇਆ ਸੀ। ਉਹ ਵੀ ਵਿਆਹ ਦੇਖਣ ਲਈ ਚੱਲਿਆ ਗਿਆ। ਉਹ ਹੈਰਾਨ ਰਹਿ ਗਿਆ। ਉਸ ਨੇ ਪੁੱਛ ਹੀ ਲਿਆ, "ਆਨੰਦ ਕਾਰਜ ਸਮੇਂ ਇੰਨਾ ਭਾਰੀ ਇਕੱਠ ਹੈ। ਲੋਕ ਬਹੁਤ ਪ੍ਰੇਮ ਨਾਲ ਆਨੰਦ ਕਾਰਜ ਦੀ ਰਸਮ ਵਿੱਚ ...
Read Full Story


ਪੰਦਰਾਂ ਤੋਂ ਚੱਵੀ ਸਾਲ ਦੀ ਉਮਰ ਦਾ ਸੱਚ

ਨੌਜਵਾਨਾਂ ਨਾਲ ਅਨੇਕ ਵਿਸ਼ਿਆਂ ਤੇ ਗੱਲ ਹੋਈ ਹੈ। ਇਹ ਇੱਕ ਚੰਗਾ ਸਾਰਥਕ ਉਪਰਾਲਾ ਹੈ। ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ਾ, ਉਨ੍ਹਾਂ ਵਿੱਚ ਵੱਧ ਰਿਹਾ ਸੈਕਸ ਪ੍ਰਤੀ ਰੁਝਾਨ ਤੇ ਫਿਰ ਉਸ ਨਾਲ ਜੁੜੀਆਂ ਏਡਜ਼ ਵਰਗੀਆਂ ਬਿਮਾਰੀਆਂ ਨੂੰ ਲੈ ਕੇ ਮੈਨੂੰ ਕੁੱਝ ਕਾਰਜ ਕਰਨ ਦਾ ਮੌਕਾ ਮਿਲਿਆ ਹੈ। ਇਹ ਨਿਸ਼ਚਿਤ ਹੀ ਚਿੰਤਾ ਦੇ ਵਿਸ਼ੇ ਹਨ, ਕਿਉਂ ਜੋ ਕਿਸੇ ਦੇਸ਼ ਅਤੇ ਸਮਾਜ ਦਾ ਸਰਮਾਇਆ ਨੌਜਵਾਨ ਅਗਰ ਇਸ ਦਿਸ਼ਾ ਵਿੱਚ ਜਾਂਦਾ ਹੈ ਤਾਂ ਜਰੂਰ ਹੀ ਇਹ ਸਾਨੂੰ ਝਿੰਜੋੜਦਾ ਹੈ। ਇਸ ਪਰਿਪੇਖ ਤੋਂ ਚਰਚਾ ਵਿੱਚ ਸ਼ਾਮਿਲ ਅਤੇ ਚਰਚਾ ਦੌਰਾਨ ਆਏ ਕੁੱਝ ਸਵਾਲਾਂ ਦੇ ਮੱਦੇ ਨਜ਼ਰ ਕੁੱਝ ਹੋਰ ਗੱਲਾਂ ਜੋੜਨਾ ਚਾਹੁੰਦਾ ਹਾਂ। ਚਰਚਾ ਵਿੱਚ ਕੁੱਝ ਨੌਜਵਾਨਾਂ ਕੋਲ, ਨੌਜਵਾਨਾਂ ਬਾਰੇ ਸਵਾਲ ਲੈ ਕੇ ਰੂਬਰੂ ਹੋਇਆ ਗਿਆ ਹੈ, ਇਹ ਨਿਸ਼ਚਿਤ ਹੀ ਉਨ੍ਹਾਂ ਨੇ ਆਪਣੇ ਅਤੇ ਆਪਣੇ ਵਰਗੇ ...
Read Full Story


ਮੋਬਾਈਲ ਫ਼ੋਨ ਤੋਂ-ਜ਼ਰਾ ਬਚ ਕੇ, ਜ਼ਰਾ ਹਟ ਕੇ

ਜਦੋਂ ਵੀ ਕੋਈ ਨਵੀਂ ਕਾਢ ਕੱਢੀ ਜਾਂਦੀ ਹੈ ਤਾਂ ਪੈਸੇ ਵਾਲੀਆਂ ਵੱਡੀਆਂ ਕੰਪਨੀਆਂ ਉਸ ਕਾਢ ਕੱਢਣ ਵਾਲੇ ਦੀ ਕੀਮਤ ਤਾਰ ਕੇ ਆਮ ਬੰਦਿਆਂ ਵਿਚ ਉਸਨੂੰ ਪਹੁੰਚਦਾ ਕਰ ਖਰਬਾਂ ਰੁਪੈ ਕਮਾ ਲੈਂਦੀਆਂ ਹਨ। ਜਦੋਂ ਤਕ ਦੁਬਾਰਾ ਉਸੇ ਵਿਸ਼ੇ ਬਾਰੇ ਕੋਈ ਹੋਰ ਖੋਜ ਹੋਵੇ ਤੇ ਉਹ ਪਹਿਲੀ ਕਾਢ ਵਿਚ ਕੋਈ ਨੁਕਸ ਲੱਭ ਜਾਵੇ ਜਾਂ ਫੇਰ ਕੋਈ ਹੋਰ ਉਸਤੋਂ ਵੀ ਨਵੀਂ ਕਾਢ ਮਿਲ ਜਾਵੇ, ਉਦੋਂ ਤਕ ਉਨ੍ਹਾਂ ਕੰਪਨੀਆਂ ਦੇ ਮਾਲਕਾਂ ਦੀਆਂ ਅਗਲੀਆਂ ਆਉਣ ਵਾਲੀਆਂ ਦਸ ਪੁਸ਼ਤਾਂ ਜੋਗਾ ਪੈਸਾ ਇੱਕਠਾ ਹੋ ਚੁੱਕਿਆ ਹੁੰਦਾ ਹੈ।ਫੇਰ ਦੁਬਾਰਾ ਉਹੀ ਚਕਰਵਿਊ ਸ਼ੁਰੂ ਹੋ ਜਾਂਦਾ ਹੈ। ਮੋਬਾਈਲ ਫ਼ੋਨ ਦਾ ਤਹਿਲਕਾ ਮਚਾ ਲੈਣ ਬਾਅਦ ਹੁਣ ਜਦੋਂ ਕੂੜਾ ਚੁੱਕਣ ਅਤੇ ਭੀਖ ਮੰਗਣ ਵਾਲਿਆਂ ਤਕ ਦੇ ਹਥ ਮੋਬਾਈਲ ਫ਼ੋਨ ਪਹੁੰਚ ਚੁੱਕਿਆ ਹੈ ਤਾਂ ਹੁਣ ਉਸਦੇ ਮਾੜੇ ਅਸਰਾਂ ਦਾ ਕਿਤਾਬਚਾ ਖੋਲ੍ਹਿਆ ਗਿਆ ਹੈ। ...
Read Full Story


ਐਨਆਰਆਈਜ਼ ਵੀ ਲੈ ਸਕਦੇ ਹਨ ਘਰ ਬਨਾਉਣ ਲਈ ਕਰਜ਼ਾ

ਸਾਰੇ ਜਾਣਦੇ ਹਨ ਕਿ ਐੱਨ. ਆਰ. ਆਈਜ਼ ਲਈ ਜਾਇਦਾਦ 'ਚ ਨਿਵੇਸ਼ ਕਰਨਾ ਹਮੇਸ਼ਾ ਤੋਂ ਹੀ ਆਕਰਸ਼ਕ ਬਦਲ ਰਿਹੈ। ਨਾ ਸਿਰਫ ਨਿਵੇਸ਼ ਦੇ ਨਜ਼ਰੀਏ ਤੋਂ, ਸਗੋਂ ਆਪਣੇ ਪਰਿਵਾਰਾਂ ਦੀ ਰਿਹਾਇਸ਼ ਲਈ ਵੀ ਉਹ ਇਸ 'ਚ ਦਿਲਚਸਪੀ ਲੈਂਦੇ ਹਨ।ਕਈ ਵਾਰ ਐੱਨ. ਆਰ. ਆਈਜ਼ ਕੋਲ ਆਪਣੀ ਮਨਪਸੰਦ ਜਾਇਦਾਦ ਨੂੰ ਖਰੀਦਣ ਲਈ ਲੋੜੀਂਦੀ ਰਕਮ ਨਹੀਂ ਹੁੰਦੀ ਪਰ ਘੱਟ ਹੀ ਲੋਕਾਂ ਨੂੰ ਪਤੈ ਕਿ ਐੱਨ. ਆਰ. ਆਈਜ਼ ਵੀ ਦੇਸ਼ 'ਚ ਜਾਇਦਾਦ ਖਰੀਦਣ ਲਈ ਹੋਮ ਲੋਨ ਲੈ ਸਕਦੇ ਹਨ। ਖਾਸ ਗੱਲ ਭਾਰਤ ਦੇ ਆਮ ਨਾਗਰਿਕਾਂ ਵਾਂਗ ਹੀ ਐੱਨ. ਆਰ. ਆਈਜ਼ ਵੀ ਜਾਇਦਾਦ ਦੀ ਕੁਲ ਕੀਮਤ ਦੀ ੮੦ ਤੋਂ ੮੫ ਫੀਸਦੀ ਤਕ ਰਕਮ ਲੋਨ ਦੇ ਰੂਪ 'ਚ ਲੈ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਡਾਊਨ ਪੇਮੈਂਟ ਦੀ ਰਕਮ ਅਦਾਇਗੀ ਵਿਦੇਸ਼ ਤੋਂ ਸਾਧਾਰਨ ਬੈਂਕਿੰਗ ਪ੍ਰਕਿਰਿਆ ਜਾਂ ਨਾਨ-ਰੈਜ਼ੀਡੈਂਟ ਐਕਸਟਰਨਲ (ਐੱਨ. ਆਰ. ਈ.) ...
Read Full Story


ਕੀਟਨਾਸ਼ਕ ਟਾਈਮ ਬੰਬ ਉੱਤੇ ਬੈਠੇ ਪੰਜਾਬੀ ਬੱਚੇ

ਅੱਜ ਸੜਕਾਂ 'ਤੇ ਕੁੱਝ ਜ਼ਿਆਦਾ ਹੀ ਕਾਰਾਂ ਤੇ ਬੱਸਾਂ ਭੱਜੀਆਂ ਜਾ ਰਹੀਆਂ ਹਨ। ਭੱਜੋ-ਭੱਜੀ ਦੀ ਇਸ ਖੇਡ ਵਿਚ ਕਿਤੇ ਸਾਈਕਲ ਸਵਾਰ, ਕਿਤੇ ਪੈਦਲ-ਸਵਾਰ ਤੇ ਕਿਤੇ ਖੋਤਾ-ਰੇੜ੍ਹਾ ਵੀ ਰੁੜ੍ਹਿਆ ਜਾ ਰਿਹਾ ਹੈ। ਬੱਸ ਸਾਰੀ ਸੜਕ ਹੀ ਭੱਜੀ ਜਾ ਰਹੀ ਹੈ। ਸਭ ਨੂੰ ਕਾਹਲ ਹੈ ਕਿ ਜਿਵੇਂ ਕਿਤੇ ਲੱਗੀ ਅੱਗ ਨੂੰ ਸਾਰੇ ਬੁਝਾਉਣ ਜਾ ਰਹੇ ਹੋਣ। ਹੁਣ ਵਾਲਾ ਸਾਰਾ ਹਫਤਾ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ਵ ਕੱਪ ਕ੍ਰਿਕਟ ਸੈਮੀਫਾਈਨਲ ਵੇਖਣ ਦੀ ਖੁਸ਼ੀ ਤੇ ਟਿਕਟਾਂ ਪ੍ਰਾਪਤ ਕਰਨ ਦੀ ਨੰਗੇ ਧੜ ਬਾਜ਼ੀ ਲਾਉਣ ਵਰਗੇ ਜੱਦੋ-ਜਹਿਦ ਵਿਚ ਲੰਘ ਗਿਆ ਹੈ। ਲੋਕਾਂ ਦੇ ਜਨੂੰਨ ਦੀ ਇੰਤਹਾ ਇਹ ਬਣ ਗਈ ਕਿ ਸੰਸਾਰ ਭਰ ਦੀ ਮੀਡੀਆ ਨੇ ਇਸ ਕ੍ਰਿਕਟ ਮੈਚ ਨੂੰ 'ਜਨੂੰਨੇ-ਮੋਹਾਲੀ' ਦਾ ਨਾਂ ਦੇ ਦਿੱਤਾ। ਇਸ ਤਰ੍ਹਾਂ ਕਦੇ-ਕਦੇ ਅੱਜ ਦਾ ਮਨੁੱਖ ਆਪਣੀ ਇਸ ਵਿਅਰਥ ਜਿਹੀ ਦੌੜ-ਭੱਜ ਨੂੰ ਸਮਝਦਾ ਤਾਂ ...
Read Full Story


ਪੈਸੇ ਦੀ ਦੌੜ ਵਿਚ ਵਾਹੋਦਾਹੀ ਭੱਜ ਰਿਹੈ ਅਜੋਕਾ ਮਨੁੱਖ

ਅੱਜ ਸੜਕਾਂ 'ਤੇ ਕੁੱਝ ਜ਼ਿਆਦਾ ਹੀ ਕਾਰਾਂ ਤੇ ਬੱਸਾਂ ਭੱਜੀਆਂ ਜਾ ਰਹੀਆਂ ਹਨ। ਭੱਜੋ-ਭੱਜੀ ਦੀ ਇਸ ਖੇਡ ਵਿਚ ਕਿਤੇ ਸਾਈਕਲ ਸਵਾਰ, ਕਿਤੇ ਪੈਦਲ-ਸਵਾਰ ਤੇ ਕਿਤੇ ਖੋਤਾ-ਰੇੜ੍ਹਾ ਵੀ ਰੁੜ੍ਹਿਆ ਜਾ ਰਿਹਾ ਹੈ। ਬੱਸ ਸਾਰੀ ਸੜਕ ਹੀ ਭੱਜੀ ਜਾ ਰਹੀ ਹੈ। ਸਭ ਨੂੰ ਕਾਹਲ ਹੈ ਕਿ ਜਿਵੇਂ ਕਿਤੇ ਲੱਗੀ ਅੱਗ ਨੂੰ ਸਾਰੇ ਬੁਝਾਉਣ ਜਾ ਰਹੇ ਹੋਣ। ਹੁਣ ਵਾਲਾ ਸਾਰਾ ਹਫਤਾ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ਵ ਕੱਪ ਕ੍ਰਿਕਟ ਸੈਮੀਫਾਈਨਲ ਵੇਖਣ ਦੀ ਖੁਸ਼ੀ ਤੇ ਟਿਕਟਾਂ ਪ੍ਰਾਪਤ ਕਰਨ ਦੀ ਨੰਗੇ ਧੜ ਬਾਜ਼ੀ ਲਾਉਣ ਵਰਗੇ ਜੱਦੋ-ਜਹਿਦ ਵਿਚ ਲੰਘ ਗਿਆ ਹੈ। ਲੋਕਾਂ ਦੇ ਜਨੂੰਨ ਦੀ ਇੰਤਹਾ ਇਹ ਬਣ ਗਈ ਕਿ ਸੰਸਾਰ ਭਰ ਦੀ ਮੀਡੀਆ ਨੇ ਇਸ ਕ੍ਰਿਕਟ ਮੈਚ ਨੂੰ 'ਜਨੂੰਨੇ-ਮੋਹਾਲੀ' ਦਾ ਨਾਂ ਦੇ ਦਿੱਤਾ। ਇਸ ਤਰ੍ਹਾਂ ਕਦੇ-ਕਦੇ ਅੱਜ ਦਾ ਮਨੁੱਖ ਆਪਣੀ ਇਸ ਵਿਅਰਥ ਜਿਹੀ ਦੌੜ-ਭੱਜ ਨੂੰ ਸਮਝਦਾ ਤਾਂ ...
Read Full Story


ਧੀ ਮਰੇ ਸਣ-ਟੱਬਰੀ ਕੁਲ ਦੀ ਰੱਖੇ ਲਾਜ਼

ਦਿਮਾਗ਼ ਵਿੱਚ ਚਲਦੀ ਹਲਚਲ ਇਨਸਾਨ ਨੂੰ ਇਕਾਂਤ ਵਿੱਚ ਵੀ ਟਾਹਣੀਓ ਟੁੱਟੇ ਪੱਤੇ ਵਾਂਗ ਪਟਕ-ਪਟਕ ਕੇ ਮਾਰਦੀ ਹੈ। ਇਨਸਾਨ ਜਿੰਨਾ ਇਕਾਂਤ ਵੱਲ ਨੱਠਦਾ ਹੈ, ਇਕਾਂਤ ਓਨਾ ਹੀ ਇਨਸਾਨ ਨੂੰ ਪਿੱਛੇ ਛੱਡਦੀ ਜਾਂਦੀ ਹੈ। ਚੰਚਲ ਮਨ ਵਿੱਚ ਚੰਚਲਤਾ ਕਿਤੇ ਨਾ ਕਿਤੇ ਆਪਣਾ ਰੌਲਾ ਪਾਈ ਰੱਖਦੀ ਹੈ। ਮੇਰੇ ਵੱਲੋਂ ਇਸ ਸਮਾਜ ਦਾ ਮਾਹੌਲ ਦੇਖ ਕੇ ਅਣਦੇਖਿਆ ਕਰਨ ਦੀ ਜਿੰਨੀ ਕੋਸ਼ਿਸ਼ ਕੀਤੀ ਜਾ ਰਹੀ ਸੀ ਓਨਾ ਹੀ ਧਿਆਨ ਬੇਕਾਬੂ ਹੋ ਰਿਹਾ ਸੀ। ' ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ ' ਇਹ ਤੁੱਕ ਧਰਮ ਪ੍ਰਤੀ ਪ੍ਰਪੱਕ ਔਰਤਾਂ ਅਤੇ ਉਨ੍ਹਾਂ ਬੱਚੀਆਂ ਤੇ ਢੁਕਦੀ ਹੈ ਜੋ ਸਮਾਜ ਵਿੱਚ ਉਸਾਰੂ ਪ੍ਰਵਿਰਤੀ ਰੱਖਣ ਵਾਲੇ ਇਨਸਾਨ ਨੂੰ ਜਨਮ ਦਿੰਦੀਆਂ ਹਨ ਅਤੇ ਸੁੱਚਜਾ ਤੇ ਨਿਰਪੱਖ ਸਮਾਜ ਸਿਰਜਣ ਵਿੱਚ ਯੋਗ ਦਾਨ ਪਾਉਂਦੀਆਂ ਹਨ ਨਾ ਕਿ ਬਜਾਰੂ ਵਸਤੂ ਬਣ ਚੁੱਕੀ ਔਰਤ ਲਈ। ਆਧੁਨਿਕ ...
Read Full Story


ਬ੍ਰਹਿਮੰਡ ਦਾ ਹੁਣ ਤਕ ਅਣਸੁਲਝਿਆ ਰਹੱਸ

ਗੁਰੂ ਨਾਨਕ ਦੇਵ ਜੀ ਧਰਤੀ ਤੋਂ ਪਰੇ ਹੋਰ ਧਰਤੀਆਂ ਦਾ ਜ਼ਿਕਰ ਕਰਦੇ ਹਨ। ਵਿਗਿਆਨੀ ਰਾਕਟਾਂ ਦੇ ਜ਼ਰੀਏ ਬ੍ਰਹਿਮੰਡ ਦੀ ਖੋਜ ਕਰ ਰਹੇ ਹਨ। ਪਰ ਇਸ ਬ੍ਰਹਿਮੰਡ ਦਾ ਕੋਈ ਪਾਰਾਵਾਰ ਨਹੀਂ। ਵਿਗਿਆਨੀਆਂ ਅਨੁਸਾਰ ਪ੍ਰਕਾਸ਼ ਗਤੀ ਤੋਂ ਤੇਜ਼ ਗਤੀ ਵਾਲਾ ਰਾਕਟ ਛੱਡਿਆ ਜਾਵੇ ਤਾਂ ਹਜ਼ਾਰਾਂ ਸਾਲ ਬਾਅਦ ਵੀ ਬ੍ਰਹਿਮੰਡ ਤੋਂ ਪਾਰ ਨਹੀਂ ਜਾ ਸਕੇਗਾ। ਸਵਾਲ ਹੈ ਕਿ ਏਨਾ ਵਿਸ਼ਾਲ ਬ੍ਰਹਿਮੰਡ ਕਿਵੇਂ ਹੋਂਦ ਵਿੱਚ ਆ ਗਿਆ? ਇਸ ਨੂੰ ਨਿਯੰਤਰਿਤ ਕੌਣ ਕਰ ਰਿਹਾ ਹੈ? ਵਿਸ਼ਵਾਸੀ ਲੋਕ ਕਹਿੰਦੇ ਹਨ ਕਿ ਇਹ ਸਭ ਪ੍ਰਮਾਤਮਾ ਨੇ ਸਿਰਜਿਆ ਹੈ ਅਤੇ ਇਸ ਨੂੰ ਚਲਾ ਵੀ ਪ੍ਰਮਾਤਮਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਪਤਾ ਇਹਨਾਂ ਨੂੰ ਵੀ ਨਹੀਂ ਕਿ ਪ੍ਰਮਾਤਮਾ ਨੇ ਬਣਾਇਆ ਹੈ ਕਿ ਨਹੀਂ? ਵਿਗਿਆਨੀਆਂ ਅਨੁਸਾਰ ਬ੍ਰਹਿਮੰਡ 'ਸ਼ੂਨਯ' ਤੋਂ ਉਤਪੰਨ ਹੋਇਆ ਹੈ। 'ਸ਼ੂਨਯ' ਅਰਥਾਤ ਕੁੱਝ ਵੀ ...
Read Full Story


ਸਮਾਜ ਦੇ ਜ਼ਿੰਮੇਵਾਰੋ! ਆਓ ਧੀਆਂ-ਭੈਣਾਂ ਅਤੇ ਸਮਾਜ ਦੀ ਇੱਜ਼ਤ ਕਰੀਏ

ਪੱਤਰਕਾਰੀ ਖੇਤਰ ਨਾਲ ਜੁੜੇ ਹੋਣ ਕਰਕੇ ਕਈ ਵਾਰ ਅਜਿਹੀਆਂ ਖ਼ਬਰਾਂ ਪੜਨ-ਸੁਣਨ ਨੂੰ ਮਿਲਦੀਆਂ ਹਨ ਜਿਹੜੀਆਂ ਲਗਾਤਾਰ ਬੇਅਰਾਮ ਕਰਦੀਆਂ ਰਹਿੰਦੀਆਂ ਹਨ। ਇਕ ਪੰਜਾਬੀ ਅਖਬਾਰ ਵਿਚ ਛਪਣ ਲਈ ਇਹ ਅਜਿਹੀ ਹੀ ਖ਼ਬਰ ਕੁਝ ਦਿਨ ਪਹਿਲਾਂ ਮਿਲੀ ਸੀ, ਇਕ ਮਸ਼ਹੂਰ 'ਸੰਤ ਬਾਬੇ' ਵੱਲੋਂ ਭੇਜੀ ਗਈ ਖ਼ਬਰ ਦਾ ਸਿਰਲੇਖ ਸੀ ''ਸੰਤ ਬਾਬਾ…….. ਨੇ ਦੋ ਗਰੀਬ ਕੁੜੀਆਂ ਦੇ ਵਿਆਹ ਕੀਤੇ'' ਖ਼ਬਰ ਨਾਲ ਭੇਜੀ ਗਈ ਫੋਟੋ 'ਚ ਇਹ ਦੋਨੋਂ ਜੋੜੇ ਅਤਿ ਹੀ ਸੰਗ ਜਿਹੀ ਮੰਨਦੇ ਹੋਏ ਨੀਵੀਂ ਪਾਈ ਹੋਣ ਦੇ ਬਾਵਜੂਦ ਕੈਮਰੇ ਵੱਲ ਦੇਖ ਰਹੇ ਹਨ। ਨਵੇਂ ਵਿਆਹੇ ਇਹਨਾਂ ਦੋਨੋਂ ਜੋੜਿਆਂ ਦੇ ਮੂੰਹ ਤੋਂ ਇਬਾਰਤ ਪੜੀ ਜਾ ਸਕਦੀ ਹੈ ਕਿ ਇਹ ਫੋਟੋ ਖਿਚਵਾਉਣ ਸਮੇਂ ਸ਼ਰਮ ਮਹਿਸੂਸ ਕਰਕੇ ਨੀਵੀਂ ਪਾ ਬੈਠੇ ਹੋਣਗੇ ਪਰ ਕਥਿਤ ਸੰਤ ਬਾਬੇ ਜੋ ਇਹਨਾਂ ਦੇ ਪਿਛੇ ਖੜ ਕੇ ਫੋਟੋ ਕਰਵਾ ਰਹੇ ਹਨ ਸਮੇਤ ਕੈਮਰਾਮੈਨ ਨੇ ...
Read Full Story


ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਦ ਦੇ ਹੋਣੇ ਚਾਹੀਦੇ ਹਨ?

ਮੁੰਡੇ ਕੁੜੀਆਂ ਜਦੋਂ ਜਵਾਨ ਹੋ ਜਾਦੇ ਹਨ। ਉਨਾਂ ਨੂੰ ਜੀਵਨ ਸਾਥੀ ਚਾਹੀਦੇ ਹਨ। ਬਹੁਤੇ ਮਾਂ-ਬਾਪ ਨੂੰ ਖਿਆਲ ਨਹੀਂ ਰਹਿੰਦਾ। ਬੱਚਾ ਜਵਾਨ ਹੋ ਗਿਆ ਹੈ। ਮੁੰਡੇ ਕੁੜੀਆਂ ਹਰਕਤਾਂ ਐਸੀ ਕਰਨ ਲੱਗ ਜਾਂਦੇ ਹਨ। ਮਾਂ-ਬਾਪ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ। ਬੱਚੇ ਜਵਾਨ ਹੋ ਗਏ ਹਨ। ਜਦੋਂ ਉਹ ਆ ਕੇ ਕਹਿੰਦੇ ਹਨ, " ਇਹ ਮੇਰੀ ਪਸੰਦ ਹੈ। ਇਸ ਨਾਲ ਵਿਆਹ ਕਰਾਉਣਾਂ ਹੈ"। ਮਾਪਿਆਂ ਨੂੰ ਝੱਟਕਾ ਲੱਗਦਾ ਹੈ। ਜਿੰਨ੍ਹਾਂ ਨੂੰ ਉਹ ਬੱਚੇ ਸਮਝਦੇ ਸਨ। ਉਹ ਬੱਚੇ ਉਨਾਂ ਉਤੇ ਹੁਕਮ ਕਰ ਰਹੇ ਹਨ। ਮਾਪਿਆਂ ਦੀ ਸਿਆਣਪ ਕੰਮ ਨਹੀਂ ਆਉਂਦੀ। ਮਾਪੇ ਕਿਤੇ ਸਾਈਆਂ ਕਿਤੋਂ ਵਧਾਈਆਂ ਲੈਂਦੇ ਹਨ। ਧੀ-ਪੁੱਤ ਦੇ ਵਿਆਹ ਮੰਗਣੇ ਆਪਣੀ ਮਰਜ਼ੀ ਦੇ ਕਰਨਾ ਚਾਹੁੰਦੇ ਹਨ। ਕਈਆਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ। ਵਿਆਹ ਮੰਗਣੇ ਇਕੋਂ ਸਮੇਂ ਕਰ ਦੇਣਾ ਚਾਹੀਦਾ ਹੈ। ਨੌਜਵਾਨਾਂ ਦੇ ...
Read Full Story


ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਾਨਵਤਾ ਨੂੰ ਵਰਦਾਨ

ਸਾਡੀ ਸਮੁੱਚੀ ਕੌਮ ਨੂੰ ਅਕਸਰ ਇਤਿਹਾਸ ਇਹ ਸੁਆਲ ਕਰਦਾ ਹੈ ਕਿ ਕੀ ਤੁਸੀਂ ਆਪਣੇ ਗੁਰੂਆਂ, ਪੀਰਾਂ, ਸੰਤਾਂ, ਭਗਤਾਂ ਤੇ ਸ਼ਹੀਦਾਂ-ਮੁਰੀਦਾਂ ਨੂੰ ਦਰਅਸਲ ਜਾਣਦੇ ਵੀ ਹੋ? ਖਾਸ ਤੌਰ 'ਤੇ ਕੀ ਤੁਸੀਂ ਮਹਾਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਹੀ ਤੌਰ 'ਤੇ ਜਾਣਦੇ ਵੀ ਹੋ ਕਿ ਨਹੀਂ? ਕੀ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬੇ ਨਾਨਕ ਦੀ ਬਾਬਰ ਬਾਣੀ ਤੋਂ ਲੈ ਕੇ ਸਰਬੰਸਦਾਨ ਜਿਹੇ ਗੋਬਿੰਦ ਮਾਰਗ ਤੱਕ ਕਲਮ ਤੋਂ ਲੈ ਕੇ ਤਲਵਾਰ ਤੱਕ ਦਾ ਸਫਰ ਤੈਅ ਕੀਤਾ ਸੀ? ਸਾਡਾ ਇਤਿਹਾਸ ਸਾਨੂੰ ਵੰਗਾਰਦਾ ਹੈ ਕਿ ਕੀ ਅਸੀਂ ਦਸਮੇਸ਼ ਪਿਤਾ ਦੀਆਂ ਮਾਨਵਤਾ ਨੂੰ ਮਹਾਨ ਵਰਦਾਨ ਰੂਪੀ ਦੇਣਾਂ ਨੂੰ ਜਾਣਦੇ ਤੇ ਸਮਝਦੇ ਵੀ ਹਾਂ? ਕੀ ਤੁਸੀਂ ਸ੍ਰੀ ਗੁਰੂ ਗੋਬਿੰੰਦ ਸਿੰਘ ਸਾਹਿਬ ਨੂੰ ਜਾਣਦੇ ਹੋ? ਜੇ ਤੁਸੀਂ ਸਚਮੁੱਚ ਹੀ ਉਨ੍ਹਾਂ ਨੂੰ ਜਾਣਦੇ ਹੋ ਤਾਂ ਕੀ ...
Read Full Story


ਅਖੇ.."ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ"..?

ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ 'ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ 'ਗੰਦ' ਪਾ ਰਹੇ ਅਨਸਰਾਂ ਨੂੰ ਨੱਥ ਪਾਈ ਜਾਵੇ। ਮੈਂ ਵੀ ਸੋਚਿਆ ਕਿ ਆਪਣੇ ਢੰਗ ਰਾਹੀਂ ਹੀ ਅਪੀਲ ਕੀਤੀ ਜਾਵੇ। ਪਹਿਲਾਂ ਹੀ ਇਹ ਦੱਸ ਦੇਵਾਂ ਕਿ ਮੈਨੂੰ ਪਤੈ ਕਿ ਇਹ ਸਤਰਾਂ ਪੜ੍ਹ ਕੇ ਕਈਆਂ ਦੇ ਢਿੱਡ ਪੀੜ ਹੋਊਗੀ ਤੇ ਕਈਆਂ ਦੇ ਚਲੂਣੇ ਵੀ ਲੜਣਗੇ, ਅਖੀਰ ਵਿੱਚ ਮੇਰੇ ਨਾਮ ਦੇ ਨਾਲ ਮੋਬਾਈਲ ਨੰਬਰ ਤੇ ਈਮੇਲ ਐੱਡਰੈੱਸ ਵੀ ਹੋਵੇਗਾ… ਧਮਕੀਆਂ ਦੇਣ ਵਾਲਿਆਂ ਨੂੰ ਮੱਥੇ ਹੱਥ ਰੱਖ ਕੇ ਉਡੀਕੂੰਗਾ ਨਾ ਕਿ ਵਾਹ ਵਾਹ ਕਰਨ ਵਾਲਿਆਂ ਨੂੰ। ਕਰੀਏ ਫਿਰ ਅਪੀਲ ਸ਼ੁਰੂ…? ਦੋਸਤੋ, ਪਹਿਲਾ ਗੀਤ ਸੀ ਕਿਸੇ ਵੇਲੇ ਕੁੜੀ ਨੂੰ 'ਕੰਜਰੀ' ਸ਼ਬਦ ਨਾਲ ਸੰਬੋਧਨ ਕਰਕੇ ...
Read Full Story


ਧੀ ਰਾਣੀ ਲਈ ਕੁਝ ਅਸੀਸਾਂ, ਕੁਝ ਸਲਾਹਾਂ!

ਅੱਜ ਮੈਂ ਬਹੁਤ ਖੁ਼ਸ਼ ਹਾਂ । ਪ੍ਰਮਾਤਮਾ ਕਰੇ ਮੇਰੇ ਵਾਂਗ ਹਰ ਬੰਦਾ ਖੁਸ਼ ਹੋਵੇ । ਤੁਸੀਂ ਸੋਚਦੇ ਹੋਵੋਗੇ ਕਿ ਕੀ ਪਤਾ ਇਸ ਬੰਦੇ ਦੀ ਲਾਟਰੀ ਨਿੱਕਲ ਆਈ ਹੋਵੇ ਇਹ ਤਾਂ ਖੁਸ਼ ਹੋਵੇ । ਨਹੀਂ ਭਰਾਵੋ ! ਮੇਰੇ ਕੋਈ ਲਾਟਰੀ ਨਹੀ ਨਿਕਲੀ ਅਤੇ ਨਾ ਹੀ ਮੈਂ ਕਿਸੇ ਵਪਾਰੀ ਵਰਗ ਵਿੱਚੋਂ ਹਾਂ। ਪਰ ਫਿਰ ਵੀ ਮੈਂ ਬਹੁਤ ਖੁਸ਼ ਹਾਂ ਅਤੇ ਮੇਰੀ ਖੁਸ਼ੀ ਦਾ ਕਾਰਨ ਹੈ, ਮੇਰੇ ਸਾਹਮਣੇ ਪਿਆ ਮੇਰੀ ਛੋਟੀ ਜਿਹੀ ਧੀ ਰਾਣੀ ਦਾ ਇੱਕ ਸਨਮਾਨ ਚਿੰਨ੍ਹ, ਜੋ ਅਜੇ ਮਸਾਂ ਕੱਚੀ ਪਹਿਲੀ ਵਿੱਚ ਪੜ੍ਹਦੀ ਹੈ। ਹੁਣ ਤੁਸੀਂ ਫਿਰ ਮੱਥੇ ਤੇ ਹੱਥ ਮਾਰੋਗੇ ਕਿ ਇਹ ਕਿੰਨ੍ਹੀ ਕੁ ਵੱਡੀ ਗੱਲ ਹੈ ? ਪਰ ਮੈਂ ਬਹੁਤ ਖੁਸ਼ ਹਾਂ। ਇਹ ਖੁਸੀ਼ ਕਿਸੇ ਭਾਗਾਂ ਵਾਲੇ ਨੂੰ ਹੀ ਨਸ਼ੀਬ ਹੁੰਦੀ ਹੈ। ਉਹਨਾਂ ਨੂੰ ਕੀ ਸਾਰ ਹੈ ਇਸ ਖੁਸੀ ਦੀ, ਜੋ ਧੀਆਂ ਨੂੰ ਜ਼ਨਮ ਤੋਂ ਪਹਿਲਾਂ ਹੀ ਮਾਰ ਕੇ ਮੁਕਾ ਦਿੰਦੇ ਹਨ । ਉਹ ਪਲ ...
Read Full Story


<< < 1 2 3 4 5 6 7 8 9 10 > >>