HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲੇਖ
 
ਸ਼ੋਸ਼ਲ ਨੈਟਵਰਕਿੰਗ ਦੇ ਫਾਇਦੇ ਤੇ ਨੁਕਸਾਨ

ਅੱਜ ਦਿਨ ਹਰ ਪੜ੍ਹਿਆ ਲਿਖਿਆ ਵਿਅਕਤੀ ਇੰਟਰਨੈਟ ਦੀ ਵਰਤੋਂ ਕਰਦਾ ਹੈ ਭਾਵੇਂ ਉਹ ਸਰਕਾਰੀ ਕਰਮਚਾਰੀ, ਅਧਿਕਾਰੀ, ਵਪਾਰੀ, ਕਿਸਾਨ ਜਾਂ ਆਮ ਵਿਹਲੜ ਹੀ ਕਿਉਂ ਨਾ ਹੋਵੇ। ਆਧੁਨਿਕ ਤਕਨਾਲੋਜੀ ਦੇ ਜ਼ਮਾਨੇ ਵਿੱਚ ਅੱਜ ਕਲ ਦੇ ਨੌਜਵਾਨ ਮੁੰਡੇ ਕੁੜੀਆਂ ਲਈ ਸ਼ੋਸ਼ਲ ਨੈਟ ਵਰਕਿੰਗ ਪ੍ਰਣਾਲੀ ਬਹੁਤ ਹੀ ਹਰਮਨ ਪਿਆਰੀ ਹੋ ਰਹੀ ਹੈ।ਇਸ ਪ੍ਰਣਾਲੀ ਦੀ ਵਰਤੋਂ ਜਾਂ ਦੁਰਵਰਤੋਂ ਸਭ ਤੋ ਵੱਧ ਨੌਜਵਾਨ ਵਰਗ ਹੀ ਕਰ ਰਿਹਾ ਹੈ। ਨੌਜਵਾਨ ਵਰਗ ਵਿੱਚੋਂ ਵੀ ਨਬਾਲਗ ਲੜਕੇ ਲੜਕੀਆਂ ਹੀ ਵਧੇਰੇ ਵਰਤੋਂ ਕਰਦੇ ਹਨ। ਨੌਜਵਾਨਾਂ ਦੇ ਕੈਰੀਅਰ ਲਈ ਇਹ ਬਹੁਤ ਹੀ ਜ਼ਰੂਰੀ ਹੈ। ਜੇਕਰ ਅਸੀਂ ਜਾਂ ਸਾਡੇ ਦੇਸ਼ ਨੇ ਦੁਨੀਆਂ ਦਾ ਮੁਕਾਬਲਾ ਕਰਨਾ ਹੈ ਤਾਂ ਇੰਟਰਨੈਟ ਦੀ ਵਰਤੋਂ ਉਤਨੀ ਜਰੂਰੀ ਹੈ ਜਿੰਨਾ ਜਿaੁਂਂਦੇ ਰਹਿਣ ਲਈ ਖੁਰਾਕ ਜ਼ਰੂਰੀ ਹੈ। ਅੱਜ ਦੇ ਯੁਗ ਵਿੱਚ ਭਾਵੇਂ ਇਸ ਨੈਟ ...
Read Full Story


ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਨਵਤਾ ਨੂੰ ਦੇਣ ਤੇ ਸਾਡੀ ਮਨਮੁੱਖਤਾ ਭਰੀ ਅਲਗਰਜ਼ੀ

ਅੱਜ ਜੱਗ ਜ਼ਾਹਿਰ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ ੧੬੯੯ ਦੀ ਵਿਸਾਖੀ 'ਤੇ ਖਾਲਸਾ ਸਿਰਜਣਾ ਕੀਤੀ ਸੀ ਤਾਂ ਇਕ ਜੁਝਾਰੂ ਸੰਤ-ਸਿਪਾਹੀ ਕੌਮ ਦੀ ਉਸਾਰੀ ਦੇ ਨਾਲ-ਨਾਲ ਉਨ੍ਹਾਂ ਨੇ ਮਨੁੱਖੀ ਅਜ਼ਾਦੀ, ਮਨੁੱਖੀ ਬਰਾਬਰੀ ਤੇ ਮਨੁੱਖੀ ਭਾਈਚਾਰੇ ਜਿਹੇ ਬੁਨਿਆਦੀ ਲੋਕਤੰਤਰੀ ਸਿਧਾਂਤਾਂ ਨੂੰ ਵੀ ਨਸ਼ਰ ਕੀਤਾ ਸੀ। ਇਸ ਤਰ੍ਹਾਂ ਦਸਮੇਸ਼ ਪਿਤਾ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਦੱਸੇ ਜ਼ਾਤਪਾਤ ਰਹਿਤ ਸਾਂਝੀਵਾਲਤਾ ਵਾਲੇ ਸਮਾਜ ਅਤੇ ਨੇਕ ਕਦਰਾਂ-ਕੀਮਤਾਂ ਵਾਲੀ ਜੀਵਨ ਜਾਚ ਨੂੰ ਵੀ ਅਮਲੀ ਜਾਮਾ ਪਹਿਨਾਇਆ ਸੀ। ਨਿਰਸੰਦੇਹ ਇਸ ਸਾਰੇ ਇਤਿਹਾਸਕ ਘਟਨਾਕ੍ਰਮ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਨਨਕਾਣਾ ਸਾਹਿਬ ਤੋਂ ਸ਼ੁਰੂ ਕੀਤੇ ਕਲਮ ਦੇ ਸਫ਼ਰ ਨੇ ਅੱਗੇ ਸਿੱਖ ਗੁਰੂ ਸਾਹਿਬਾਨ ਦੀ ਡਗਰ 'ਤੇ ਚੱਲਦੇ ਹੋਏ, ...
Read Full Story


ਥਿੰਦ ਡੈਂਟਲ ਕਲੀਨਿਕ ਜਮਾਲਪੁਰ ਵਿਖੇ ਇੱਕ ਵਾਰ ਜਾਣ ਨਾਲ ਹੀ ਦੰਦਾਂ ਦੇ ਦਰਦ ਦੀ ਤਕਲੀਫ ਦਾ ਆਰ. ਸੀ. ਟੀ. ਕਰਵਾ ਕੇ ਛੁਟਕਾਰਾ ਪਾਓ

ਆਮ ਕਰਕੇ ਸਾਨੂੰ ਕਿਸੇ ਨਾ ਕਿਸੇ ਸਮਂੇ ਦੰਦਾਂ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਆਦਾਤਰ ਲੋਕ ਆਰ.ਸੀ.ਟੀ. ਦੇ ਨਾਮ ਤੋਂ ਜਾਣੀ ਜਾਂਦੀ ਇਸ ਪ੍ਰਕਿਰਿਆ ਦੇ ਇਲਾਜ ਤੋਂ ਡਰ ਰਹੇ ਹਨ। ਆਰ.ਸੀ.ਟੀ. ਇੱਕ ਖਰਾਬ ਦੰਦ ਦੇ ਇਲਾਜ ਲਈ ਕੀਤਾ ਜਾਂਦਾ ਹੈ।ਆਮ ਤੋਰ ਤੇ ਆਰ.ਸੀ.ਟੀ.ਲਈ ੨ ਤੋਂ ੩ ਵਾਰ ਜਾਣਾ ਪੈਂਦਾ ਹੈ ।ਦੰਦਾਂ ਦੇ ਮਾਹਿਰ ਡਾਕਟਰ ਥਿੰਦ ਦੇ ਥਿੰਦ ਡੈਂਟਲ ਕਲੀਨਿਕ ਜਮਾਲਪੁਰ ਲੁਧਿਆਣਾ ਵਿਖੇ ਆਰ.ਸੀ.ਟੀ. ਰੂਟ ਕੈਨਾਲ ਉਪਚਾਰ ਲਈ ਰੋਗੀ ਨੂੰ ਕਲੀਨਿਕ ਸਿਰਫ ਇੱਕ ਵਾਰ ਜਾਣਾ ਪੈਂਦਾ ਹੈ।ਇੱਕ ਵਾਰ ਜਾ ਕੇ ਆਰ.ਸੀ.ਟੀ. ਕਰਵਾਉਣ ਦੀ ਪ੍ਰਕਿਰਿਆ ਬਹੁਤ ਹੀ ਵਿਕਸਤ ਦੇਸ਼ਾਂ ਵਿੱਚ ਲੋਕਪ੍ਰਿਅ ਹੈ। ਡਾ. ਥਿੰਦ ਆਪਣੇ ਮਰੀਜ਼ਾਂ ਲਈ ਇੱਕ ਸਿੰਗਲ ਸਿਟਿੰਗ ਆਰ.ਸੀ.ਟੀ. ਪ੍ਰਕਿਰਿਆ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ। ਡਾ. ਥਿੰਦ ਨੂੰ ਦੰਦਾਂ ਦੀ ਬਿਮਾਰੀ ਦੇ ਇਲਾਜ ਦਾ ...
Read Full Story


ਆਪਣੀ ਬਿਰਧ ਅਵਸਥਾ ਨੂੰ ਖੁਸ਼ਹਾਲ ਬਣਾਓ

ਪ੍ਰਮਾਤਮਾ ਦੀ ਕੁਦਰਤ ਦੇਖ ਪਤਾ ਲਗਦਾ ਹੈ ਕਿ ਉਸ ਨੇ ਹਰ ਚੀਜ਼ਾਂ ਦਾਇਰੇ ਵਿੱਚ ਬੰਨੀ ਹੋਈ ਹੈ। ਸਵੇਰ, ਦੁਪਹਿਰ, ਸ਼ਾਮ ਇਸੇ ਤਰ੍ਹਾਂ ਹੀ ਇਨਸਾਨੀ ਜ਼ਿੰਦਗੀ ਵੀ ਕਈ ਰੰਗਾਂ ਨਾਲ ਭਰੀ ਪਈ ਹੈ। ਬਚਪਨ, ਜਵਾਨੀ, ਬੁਢੇਪਾ, ਹਰ ਇਨਸਾਨ ਤੇ ਇਹ ਸਮਾਂ ਆਉਂਦਾ ਹੈ। ਪ੍ਰੰਤੂ ਬੁਢੇਪਾ ਇਕ ਅਜਿਹੀ ਅਵਸਥਾ ਹੈ, ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਔਰਤਾਂ-ਮਰਦਾਂ ਦੀ ਲੱਖ ਕੋਸ਼ਿਸ਼ ਹੁੰਦੀ ਹੈ ਕਿ ਉਮਰ ਉਹਨਾਂ ਤੇ ਹਾਵੀ ਨਾ ਹੋਵੇ ਤੇ ਉਹ ਸਦਾ ਜਵਾਨ ਨਜ਼ਰ ਆਉਣ। ਇਸ ਲਈ ਉਹ ਬੜੀਆਂ ਕੋਸ਼ਿਸ਼ਾਂ ਕਰਦੇ ਹਨ। ਬੁਢੇਪਾ ਆਖਰ ਆ ਹੀ ਜਾਂਦਾ ਹੈ। ਭਾਰਤ ਵਿੱਚ ਬਿਰਧ ਅਵਸਥਾ ਦਾ ਸਮਾਂ ੫੦-੫੫ ਤੋਂ ਉਪਰ ਦਾ ਗਿਣਿਆ ਜਾਂਦਾ ਹੈ। ਕਈ ਇਨਸਾਨ ਇਸ ਉਮਰ ਵਿੱਚ ਨਕਾਰਾਤਮਿਕ ਸੋਚ ਨਾਲ ਆਪਣੇ ਜੀਵਨ ਨੂੰ ਹੋਰ ਦੁਖੀ ਕਰ ਲੈਂਦੇ ਹਨ ਤੇ ਨਿੱਕੀ-ਨਿੱਕੀ ਗੱਲ ਤੇ ਐਂਵੇ ਹੀ ਝੂਰਦੇ ਜਾਂ ਆਪਣੇ ...
Read Full Story


ਅਜ਼ਾਦੀ ਦੇ ਬਲੀਦਾਨੀਆਂ ਦੀ ਕੌਮ ਤੋਂ ਉਮੀਦ

ਹਰ ਸਾਲ ੨੩ ਮਾਰਚ ਦਾ ਦਿਨ ਸਾਨੂੰ ਸਾਡੇ ਕੌਮੀ ਸ਼ਹੀਦਾਂ ਸ੍ਰ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਮੌਤ ਦੀਆਂ ਬਰੂਹਾਂ ਤੋਂ ਵੀ ਪਾਰ ਦੇਸ਼ ਪ੍ਰੇਮ ਪ੍ਰਤੀ ਨਿਭੀ ਵਫਾਦਾਰੀ ਅਤੇ ਦੇਸ਼ ਦੀ ਅਜ਼ਾਦੀ ਵਾਸਤੇ ਅਜੋਕੇ ਭਾਰਤ ਦੀਆਂ ਸਰਹੱਦਾਂ ਤੋਂ ਅੱਗੇ ਕੀਤੇ ਸਾਂਝੇ ਸੰਘਰਸ਼ਾਂ ਤੇ ਆਪਸੀ ਭਾਈਚਾਰੇ ਦੀ ਯਾਦ ਦਿਵਾਉਂਦਾ ਹੈ। ਇਸ ਦੇ ਨਾਲ ਹੀ ਇਹ ਦਿਨ ਕੌਮ ਵਲੋਂ ਦੇਸ਼ ਦੀ ਅਜ਼ਾਦੀ ਦੀ ਸ਼ਮ੍ਹਾਂ 'ਤੇ ਕੁਰਬਾਨ ਹੋਣ ਵਾਲੇ ਅਨੇਕਾਂ ਪ੍ਰਵਾਨਿਆਂ ਤੇ ਸੰਘਰਸ਼ੀ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਦਾ ਸਬੱਬ ਬਣਦਾ ਹੈ। ਭਾਰਤਵਾਸੀ ਇਨ੍ਹਾਂ ਕੁਰਬਾਨੀ ਦੇ ਪੁੰਜਾਂ ਤੇ ਭਾਰਤ ਮਾਂ ਦੇ ਸ਼ੇਰ ਸਪੂਤਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ ਅਤੇ ਸਮੁੱਚਾ ਦੇਸ਼ ਸ਼ਹੀਦਾਂ ਦੇ ਕਾਰਨਾਮਿਆਂ ਅੱਗੇ ਸਿਰ ਝੁਕਾਉਂਦਾ ਰਹੇਗਾ। ਅਜਿਹੇ ਕੌਮ ਦੇ ਸ਼ਹੀਦਾਂ ਬਾਰੇ ਹੀ ਕਿਹਾ ਗਿਆ ਹੈ ...
Read Full Story


ਧੜੇਬੰਦੀ ਖਤਮ ਕਰਨਾ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ ਕਾਂਗਰਸੀ ਵਰਕਰਾਂ ਦਾ ਡਿਗਿਆ ਮਨੋਬਲ ਉੱਚਾ ਚੁੱਕਣਾ ਅਤੇ ਧੜੇਬੰਦੀ ਖਤਮ ਕਰਨੀ ਹੋਵੇਗੀ। ਸਰਬ ਭਾਰਤੀ ਕਾਂਗਰਸ ਕਮੇਟੀ ਨੇ ਬੜੇ ਲੰਮੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਲਟਕਦਾ ਆ ਰਿਹਾ ਝਗੜਾ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਪ੍ਰਵਾਨ ਕਰਕੇ ਹਲ ਕਰ ਦਿੱਤਾ ਹੈ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਹਾਈ ਕਮਾਂਡ ਦੇ ਇਸ ਫੈਸਲੇ ਨਾਲ ਪ੍ਰਦੇਸ਼ ਕਾਂਗਰਸ ਦੇ ਲੀਡਰਾਂ ਦੀ ਲੜਾਈ ਘਟੇਗੀ ਜਾਂ ਇਸ ਵਿੱਚ ਹੋਰ ਵਾਧਾ ਹੋਵੇਗਾ।ਇਹ ਫੈਸਲਾ ਉਚਿਤ ਜਾਂ ਅਨਉਚਿਤ ਹੈ ਇਸਦਾ ਨਤੀਜਾ ਤਾਂ ਬਾਅਦ ਵਿੱਚ ਪਤਾ ਚਲੇਗਾ ਪ੍ਰੰਤੂ ਇੱਕ ਵਾਰ ਤਾਂ ਪੰਜਾਬ ਦੀ ਕਾਂਗਰਸ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।ਹੁਣ ਜਦੋਂਕਿ ਲੋਕ ਸਭਾ ਦੀਆਂ ਚੋਣਾਂ ...
Read Full Story


ਕੀ ਹੈ ਦੋਸਤੀ ਦੀ ਪ੍ਰੀਭਾਸ਼ਾ?

ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ, ਦੋਸਤ ਵਿਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਤੇ ਮੁਸੀਬਤ ਵੇਲੇ ਪਰਖੇ ਜਾਂਦੇ ਹਨ। ਆਪਣੇ ਆਪ ਨੂੰ ਪਛਾਣਨ ਲਈ ਦੋਸਤਾਂ ਦੀ ਹੋਂਦ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਕਾਹਲੇ ਤੇ ਚਿੜਚਿੜੇ ਸੁਭਾ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਸ ਨੂੰ ਦੋਸਤ ਨਹੀਂ ਮਿਲੇ। ਸਾਡੀ ਸ਼ਖਸੀਅਤ ਲਈ ਸਾਡੇ ਦੋਸਤ ਦਾ ਉਹੀ ਰੋਲ ਹੁੰਦਾ ਹੈ ਜੋ ਸਾਡੀ ਬਿਮਾਰੀ ਦੀ ਹਾਲਤ ਵਿਚ ਡਾਕਟਰ ਦਾ। ਸਾਡੇ ਦੋਸਤ ਦਾ ਪਹਿਲਾ ਕੰਮ ਇਹ ਹੈ ਕਿ ਉਹ ਸਾਨੂੰ ਉਲਾਰ ਨਾ ਹੋਣ ਦੇਵੇ। ਇਵੇਂ ਦੋਸਤ ਸਾਡੀ ਹੀ ਤੱਕੜੀ ਦਾ ਦੂਜਾ ਛਾਬਾ ਹੁੰਦਾ ਹੈ। ਸਾਡੇ ਦੋਸਤ ਸਾਡੇ ਆਪਣੇ ...
Read Full Story


ਮੋਗਾ ਜ਼ਿਮਨੀ ਚੋਣ ਦੀ ਜਿੱਤ : ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ

ਪੰਜਾਬ ਵਿਧਾਨ ਸਭਾ ਲਈ ਮੋਗਾ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਜਿੱਤ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਇਕ ਹੋਰ ਕਦਮ ਨੇੜੇ ਲਿਆ ਖੜ੍ਹਾਇਆ ਹੈ ਹਾਲਾਂ ਕਿ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਜੋਗਿੰਦਰ ਪਾਲ ਜੈਨ ਦੀ ਜਿੱਤ ਦਾ ਅੰਤਰ ਓਨਾ ਨਹੀਂ ਰਿਹਾ ਜਿੰਨਾ ਸੁਖਬੀਰ ਨੇ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਸੀ ਪਰ ਇਸ ਜਿੱਤ ਦੇ ਨਾਲ ਹੀ ਸੁਖਬੀਰ ਬ੍ਰਾਂਡ ਹਮਲਾਵਰ ਸਿਆਸਤ 'ਤੇ ਇਕ ਵਾਰ ਫਿਰ ਮੋਹਰ ਲੱਗ ਗਈ ਹੈ। ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜੋਗਿੰਦਰ ਪਾਲ ਜੈਨ ਜੇਤੂ ਰਹੇ। ਸ੍ਰੀ ਜੈਨ ਨੇ ਆਪਣੇ ਮੁੱਖ ਵਿਰੋਧੀ ਕਾਂਗਰਸੀ ਉਮੀਦਵਾਰ ਵਿਜੇ ਸਾਥੀ ਨੂੰ ੧੮ ਹਜ਼ਾਰ ੮੪੫ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਨਾਲ ਹੁਣ ੧੧੭ ...
Read Full Story


ਕੈਨੇਡਾ'ਚ ਮਾਂ ਬੋਲੀ ਪੰਜਾਬੀ ਲਈ ਮਾਣ ਵਾਲਾ ਵਰ੍ਹਾ

ਸਾਲ ੨੦੧੩ ਦਾ ਵਰ੍ਹਾ ਪੰਜਾਬੀ ਮਾਂ-ਬੋਲੀ ਲਈ ਬਹੁਤ ਹੀ ਚੰਗਾ ਜਾਪ ਰਿਹਾ ਹੈ। ਸਾਲ ੨੦੧੧ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬੀ ਹੁਣ ਕੈਨੇਡਾ ਦੀ ਤੀਜੇ ਨੰਬਰ 'ਤੇ (ਅੰਗਰੇਜ਼ੀ ਅਤੇ ਫਰਾਂਸੀਸੀ ਬੋਲੀ ਤੋਂ ਬਾਅਦ) ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ੪੬੦,੦੦੦ ਹੈ। ਸਾਲ ੨੦੦੬ ਵਿੱਚ ਪੰਜਾਬੀ ਛੇਵੇਂ ਨੰਬਰ 'ਤੇ ਸੀ। ਇੰਜ, ਪਿਛਲੇ ਪੰਜ ਸਾਲਾਂ ਵਿੱਚ ਛੇਵੇਂ ਨੰਬਰ ਤੋਂ ਤੀਜੇ ਨੰਬਰ 'ਤੇ ਆਉਣਾ ਪੰਜਾਬੀ ਬੋਲੀ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਵੇਲੇ ਬੀ.ਸੀ. ਦੇ ਕਾਫ਼ੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਵਿੱਚ ਖ਼ਾਲਸਾ ਸਕੂਲਾਂ ਅਤੇ ਗੁਰੂ ਘਰਾਂ ...
Read Full Story


ਸ਼੍ਰੌਮਣੀ ਅਕਾਲੀ ਦਲ ਸਾਰੇ ਸਿੱਖਾਂ ਦਾ ਨੁਮਾਇੰਦਾ ਬਣੇ

ਸ਼੍ਰੌਮਣੀ ਅਕਾਲੀ ਦਲ ਦੀ ਸਾਜਨਾ ਗੁਰਦੁਆਰਾ ਸੁਧਾਰ ਦੇ ਘੋਲ ਲਈ ਹੋਈ ਸੀ, ਕਿਉਂਕਿ ਧਾਰਮਿਕ ਘੋਲ ਲਈ ਇੱਕ ਪਾਰਟੀ ਜ਼ਰੂਰੀ ਸੀ, ਸਿੱਖਾਂ ਦੀ ਸਿਆਸੀ ਗੱਲ ਆਲ ਇੰਡੀਆ ਸਿੱਖ ਲੀਗ ਕਰਦੀ ਸੀ। ਗੁਰਦੁਆਰਾ ਐਕਟ ਬਨਣ ਪਿੱਛੋਂ ਇਹ ਗੱਲ ਉਠੀ, ਕਿ ਅਕਾਲੀ ਦਲ ਦਾ ਮਕਸਦ ਪੂਰਾ ਹੋ ਗਿਆ ਹੈ ਹੁਣ ਲੋੜ ਨਹੀਂ, ਪਰ ਪਾਰਟੀਬਾਜ਼ੀ ਕਾਰਨ ਅਕਾਲੀ ਦਲ ਕਾਇਮ ਰਿਹਾ। ਅਕਾਲੀ ਦਲ ਦੀ ਪਾਲਿਸੀ ਸਿੱਖਾਂ ਦੀ ਬੇਹਤਰੀ, ਸਿੱਖ ਵਿਅਕਤੀਤਵ ਦੀ ਹੋਂਦ, ਸੰਭਾਲ ਤੇ ਸੁਰੱਖਿਆ ਬਣੀ। ਸ਼੍ਰੌਮਣੀ ਅਕਾਲੀ ਦਲ ਸਾਰੇ ਸੰਸਾਰ ਦੇ ਸਿੱਖਾਂ ਦੀ ਗੱਲ ਕਰਦਾ ਸੀ, ਕਿਸੇ ਇੱਕ ਪਾਰਟੀ ਨਾਲ ਪੱਕੇ ਤੌਰ ਤੇ ਬੱਝਦਾ ਨਹੀਂ ਸੀ। ੧੯੩੯ ਤੱਕ ਸਾਰੇ ਅਕਾਲੀ ਲੀਡਰ ਕਾਂਗਰਸ ਦੇ ਮੈਂਬਰ ਵੀ ਹੁੰਦੇ ਸਨ। ਦੂਜੇ ਵਿਸ਼ਵ ਯੁੱਧ ਸਮੇਂ ਕਾਂਗਰਸ ਨੇ ਫੌਜ਼ ਵਿੱਚ ਭਰਤੀ ਦਾ ਬਾਈਕਾਟ ਕੀਤਾ, ਪਰ ਫੌਜ਼ ਵਿੱਚ ਸਿੱਖਾਂ ਦੀ ...
Read Full Story


ਹੱਲ ਤਾਂ ਹੈ ਪਰ ਕੌਣ ਕਰੇ?

ਸਾਡੇ ਦੇਸ਼ ਵਿਚ ਅੱਜ-ਕੱਲ੍ਹ ਭ੍ਰਿਸ਼ਟਾਚਾਰ, ਵਿਭਚਾਰ ਤੇ ਅਨੈਤਿਕ ਕਰਤੂਤਾਂ ਵਿਰੁਧ ਕਾਫੀ ਸਮੇਂ ਤੋਂ ਦੱਬੀਆਂ-ਦਬਾਈਆਂ ਭਾਵਨਾਵਾਂ ਜਵਾਲਾਮੁਖੀ ਦੇ ਲਾਵੇ ਵਾਂਗੂੰ ਭਬਕ ਉਠੀਆਂ ਹਨ। ਇਸ ਸੰਦਰਭ ਵਿਚ ਜ਼ਾਹਿਰ ਹੈ ਕਿ ਕੌਮੀ ਪੱਧਰ 'ਤੇ ਸਾਡੇ ਵਿਚ ਆਚਰਣ ਦੀ ਘਾਟ ਤੇ ਅਨੁਸ਼ਾਸਨਹੀਣਤਾ ਦੇ ਕਾਰਨ ਰਾਸ਼ਟਰਵਾਦ ਤੇ ਸਮਾਜਵਾਦ ਦੀ ਭਾਵਨਾ ਦਿਨੋ-ਦਿਨ ਗਾਇਬ ਹੁੰਦੀ ਜਾ ਰਹੀ ਹੈ। ਇਸ ਦੇ ਕਾਰਨ ਦੇਸ਼ ਭਗਤੀ ਤੇ ਲੋਕ ਸੇਵਾ ਜਿਹੇ ਪਰਸੁਆਰਥੀ ਤੇ ਅਹਿਮ ਕੌਮੀ ਜਜ਼ਬਿਆਂ ਨਾਲ ਸਰਸ਼ਾਰ ਸਾਡਾ ਕੌਮੀ ਸਰਮਾਇਆ ਹੁਣ ਨਿੱਜ ਸੰਪਤੀ ਤੇ ਨਿੱਜ ਸੇਵਾ ਜਿਹੀ ਸੁਆਰਥ ਪੂਰਤੀ ਦੀ ਭੇਟ ਚੜ੍ਹ ਰਿਹਾ ਹੈ। ਹੋਰ ਤਾਂ ਹੋਰ ਹੁਣ ਤਾਂ ਰੱਬ ਦੀ ਭਗਤੀ ਦੀ ਥਾਂ ਸ਼ੈਤਾਨ ਤੇ ਕੁਬੇਰ ਦੀ ਭਗਤੀ ਸਾਡੀ ਮਾਨਸਿਕਤਾ 'ਤੇ ਹਾਵੀ ਹੋ ਰਹੀ ਹੈ। ਇਹ ਹੀ ਕਾਰਨ ਹੈ ਕਿ ਮਹਾਨ ਸੰਸਕ੍ਰਿਤੀ ਤੇ ...
Read Full Story


ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਸ਼ੁਰੂਆਤ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਹੌਲੀ-ਹੌਲੀ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ...
Read Full Story


ਕੀ ਡਾ. ਜਿਨਾਹ ਸਿੱਖਾਂ ਦੀਆਂ ਮੰਗਾਂ ਮੰਨਦੇ ਸਨ?

ਅਗਸਤ-੨੦੧੦ ਨੂੰ ਮੈਂ ਬਰੰਪਟਨ (ਕੈਨੇਡਾ) ਵਿੱਚ ਮੇਰੀ ਲੜਕੀ ਕੋਲ ਸੀ। ਮੇਰਾ ਲੇਖ ਮਾਰਚ-੧੯੪੭ ਦੇ ਦੰਗਿਆਂ ਬਾਰੇ ਇੰਗਲੈਂਡ ਵਿੱਚ ਛਪਿਆ, ਜਿਸਦਾ ਸਿਰਲੇਖ ਸੀ, "ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਦੁਸ਼ਮਣ ਹੋ ਗਈ"। ਇਹ ਅੰਮ੍ਰਿਤਸਰ ਬਾਰੇ ਸੀ (ਮੈਂ ੭ਕੁ ਸਾਲ ਦਾ ਸੀ, ਪਰ ਮੈਨੂੰ ਸਭ ਕੁਝ ਯਾਦ ਹੈ)। ਮੈਂ ਸਭ ਕੁਝ ਅੱਖੀਂ ਦੇਖਿਆ, ਮੈਨੂੰ ਲਾਹੌਰ ਤੋਂ ਇੱਕ ਬੀਬੀ ਚੀਮਾ ਪੱਤਰਕਾਰ ਦਾ ਮੋਬਾਇਲ ਆਇਆ ਤਾਂ ਉਸਨੇ ਇਸ ਘਾਣ ਦੀ ਗੱਲ ਕਰਦਿਆਂ ਹੋਇਆਂ ਕਿਹਾ, "ਜੇਕਰ ਮਾਸਟਰ ਜੀ (ਤਾਰਾ ਸਿੰਘ) ਦੀ ਮਾਤਾ ਨੂੰ ਉਹਨਾਂ ਦੇ ਪਿੰਡ ਬਲਵਈਆਂ ਨੇ ਮਾਰ ਦਿੱਤਾ ਸੀ ਤਾਂ ਉਸ ਵਿੱਚ ਡਾ. ਮੁਹੰਮਦ ਅਲੀ ਜਿਨਾਹ ਦਾ ਕੀ ਕਸੂਰ ਸੀ? ਉਹ ਗੱਲ ਕਰਨ ਤੋਂ ਕਿਉਂ ਜਵਾਬ ਦੇ ਗਏ?" ਮੈਂ ਕਿਹਾ ਕਿ ਮੈਨੂੰ ਇਹ ਪਤਾ ਨਹੀਂ ਕਿ ਮਾਸਟਰ ਜੀ ਦੀ ਮਾਤਾ ਨੂੰ ੧੯੪੭ ਵਿੱਚ ਮਾਰ ਦਿੱਤਾ ਗਿਆ ਸੀ। ਮੈਂ ਉਸ ਤੋਂ ...
Read Full Story


ਅਸਫਲਤਾਵਾਂ ਤਾਂ ਸਫਲਤਾ ਦੀ ਪਾਉੜੀ ਦੇ ਡੰਡੇ ਹੁੰਦੀਆਂ ਹਨ

''ਭੁੱਖਾ ਭਾਣਾ ਮੈਂ ਚੰਡੀਗੜ੍ਹ ਪਹੁੰਚ ਗਿਆ, ਮੇਰੀ ਜੇਬ ਵਿਚ ਇਕ ਖੋਟਾ ਆਨਾ ਵੀ ਨਹੀਂ ਸੀ। ਮੰਗਣਾ ਮੈਂ ਚਾਹੁੰਦਾ ਨਹੀਂ ਸੀ। ਮੰਗਣ ਨਾਲੋਂ ਮਰਨਾ ਮੈਂ ਬਿਹਤਰ ਸਮਝ ਰਿਹਾ ਸੀ। ਜਵਾਨੀ ਦੇ ਜੋਸ਼ ਵਿਚ ਸਮਾਜ ਬਦਲਣ ਨਿਕਲ ਪਿਆ ਸੀ। ਪੜ੍ਹਾਈ ਵਿਚੋਂ ਹੀ ਛੱਡ ਕੇ ਰੂਪੋਸ਼ ਹੋਣਾ ਪਿਆ ਸੀ। ਮੈਂ ਘੁੰਮਦਾ ਘੁੰਮਾਉਂਦਾ ਸਕੱਤਰੇਤ ਵੱਲ ਪਹੁੰਚ ਗਿਆ। ਉਹਨਾਂ ਦਿਨਾਂ ਵਿਚ ਚੰਡੀਗੜ੍ਹ ਦੇਸ਼ ਦਾ ਆਧੁਨਿਕ ਅਤੇ ਆਦਰਸ਼ ਸ਼ਹਿਰ ਮੰਨਿਆ ਜਾਂਦਾ ਸੀ ਅਤੇ ਸੈਕਟਰੀਏਟ ਵੀ ਬਿਲਕੁਲ ਆਧੁਨਿਕ ਕਿਸਮ ਦੀ ਇਮਾਰਤ ਸੀ, ਜਿੱਥੇ ਬੈਠ ਕੇ ਪੰਜਾਬ ਉਤੇ ਹਕੂਮਤ ਚਲਦੀ ਸੀ। ਤੁਰਦੇ ਫਿਰਦਿਆਂ ਮੈਨੂੰ ਦੁਪਹਿਰ ਹੋ ਗਈ। ਦੂਰੋਂ ਮੈਨੂੰ ਇਕ ਬਾਬੂ ਨੁਮਾ ਸ਼ਖਸ ਆਉਂਦਾ ਦਿਖਾਈ ਦਿੱਤਾ। ਮੈਂ ਉਸਨੂੰ ਕਿਹਾ: ''ਭਾਈ ਸਾਹਿਬ, ਅਗਰ ਆਪਕੋ ਮੈਂ ਚੋਰ ਉਚੱਕਾ ਜਾਂ ਠੀਕ ਵਿਅਕਤੀ ਨਹੀਂ ਲਗਤਾ ਤੋ ਮੇਰੀ ...
Read Full Story


ਸਿਖੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਦਾ ਸਰਾਪ

ਸਿੱਖੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੀਆਂ ਸਸੰਥਾਵਾਂ ਤੇ ਅਦਾਰਿਆਂ ਵਿੱਚ ਬਹੁਤ ਸਾਰੇ ਲੋਕ ਕੰਮ ਕਰ ਰਹੇ ਹੁੰਦੇ ਹਨ।ਆਮ ਤੌਰ ਤੇ ਕਿਸੇ ਧਰਮ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਹੀ ਉਹ ਲੋਕ ਉਸ ਧਰਮ ਨਾਲ ਜੁੜਦੇ ਹਨ।ਇਹਨਾ ਲੋਕਾਂ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਹੜੇ ਜਨੂਨ ਦੀ ਹੱਦ ਤੱਕ ਕਿਸੇ ਵੀ ਧਰਮ ਦੇ ਸ਼ਰਧਾਲੂ ਜਾਂ ਪੈਰੋਕਾਰ ਬਣ ਜਾਂਦੇ ਹਨ।ਉਹਨਾਂ ਨੂੰ ਧਰਮ ਵਿੱਚ ਅਥਾਹ ਅਰਥਾਤ ਅੰਧਾਧੁੰਦ ਵਿਸ਼ਵਾਸ਼ ਹੁੰਦਾ ਹੈ।ਅਜੇਹੇ ਲੋਕ ਲੱਖਾਂ ਦੀ ਗਿਣਤੀ ਵਿੱਚ ਵੀ ਹੋ ਸਕਦੇ ਹਨ।ਪ੍ਰੰਤੂ ਕੱਟੜ ਕਿਸਮ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ।ਸਿੱਖ ਧਰਮ ਦੁਨੀਆਂ ਦੇ ਸਾਰੇ ਧਰਮਾਂ ਵਿੱਚੋਂ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਹੈ ਜਿਸਦਾ ਮੁੱਢ ਅੱਜ ਤੋਂ ਪੰਜ ਸੌ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸਮਾਂ ਸ੍ਰੀ ਗੁਰੂ ਨਾਨਕ ਦੇਵ ...
Read Full Story


ਅਸੀਂ ਬਜ਼ੁਰਗ ਅਖਵਾਉੁਣ ਤੋਂ ਕਿਉਂ ਡਰਦੇ ਹਾਂ?

ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਹਰ ਵੇਲੇ ਜਵਾਨ ਹੋਇਆ ਹੀ ਨਜ਼ਰ ਆਉਣਾ ਲੋਚਦਾ ਹੈ ਬੇਸ਼ੱਕ ਕੋਈ ਬੁੱਢਾ ਚਿੱਟੀ ਦਾੜ੍ਹੀ ਵਾਲਾ ਕਿਉਂ ਨਾ ਹੋਵੇ ਜੇਕਰ ਉਸ ਨੂੰ ਕੋਈ ਬਾਬਾ ਆਖ ਦੇਵੇ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਇੱਟ ਮਾਰ ਦਿੱਤੀ ਹੋਵੇ। ਜਿਵੇਂ ਇੱਕ ਵਾਰੀ ਇੱਕ ਆਦਮੀ ਨੇ ਇੱਕ ਤੁਰੇ ਜਾਂਦੇ ਬੁੱਢੇ ਬਾਬੇ ਵਿੱਚ ਸਾਇਕਲ ਮਾਰਿਆ ਤਾਂ ਮਾਰਨ ਵਾਲੇ ਨੇ ਪੁਛਿਆ, ''ਬਾਬਾ ਤੇਰੇ ਸੱਟ ਤਾਂ ਨਹੀਂ ਵੱਜੀ'' ਤਾਂ ਬੁੱਢਾ ਕਹਿੰਦਾ ਪਹਿਲਾਂ ਤਾਂ ਨਹੀਂ ਸੀ ਵੱਜੀ ਪਰ ਜਦ ਤੂੰ ਬਾਬਾ ਕਹਿਤਾ, ਹੁਣ ਤਾਂ ਇਉਂ ਲੱਗਦਾ ਜਿਵੇਂ ਲੱਤ ਟੁੱਟ ਗਈ ਹੋਵੇ। ਇਸੇ ਤਰਾਂ ਜਦ ਕਿਸੇ ਕੁੜੀ ਨੂੰ ਕੋਈ ਅੰਟੀ ਜਾਂ ਕਿਸੇ ਮੁੰਡੇ ਨੂੰ ਅੰਕਲ ਕਹਿ ਦੇਵੇ ਤਾਂ ਅਜੀਬ ਮਹਿਸੂਸ ਹੁੰਦਾ ਹੈ। ਇਹੀ ਕਾਰਨ ਹੈ ਕਿ ਨਿੱਤ ਦਿਨ ਬਾਜ਼ਾਰ ਵਿੱਚ ਨਵੀਆਂ ਤੋਂ ਨਵੀਆਂ ਵਾਲ ਕਾਲੇ ਕਰਨ ਵਾਲੀਆਂ ਡਾਈਆਂ ...
Read Full Story


ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਦੇ ਰਿਸ਼ਤੇ ਦੀ ਵਰਤੋਂ

ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ਼ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾਂ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ। ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ 'ਹੀ' '੍ਹਓ' ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ ਹੋਰ ਕੁਝ ਨਹੀ, ਮਰਦ ਦੀ ਆਪਣੀ ...
Read Full Story


ਜੋ ਬੀਜਿਆ ਉਹ ਇੱਕ ਦਿਨ ਵੱਢਣਾ ਹੀ ਪੈਣਾ

ਅੱਜ ਦੇ ਇਨਸਾਨ ਵਿੱਚ ਮੈਂ ਇੰਨੀ ਪਰਬੱਲ ਹੋ ਗਈ ਹੈ ਕਿ ਕਿਸੇ ਤੋਂ ਪਾਣੀ ਦੀ ਘੁੱਟ ਲੈ ਕੇ ਪੀਣ ਵਿੱਚ ਵੀ ਹੀਣਤਾ ਮਹਿਸੂਸ ਕਰਦਾ।ਅੱਜ ਇਨਸਾਨ ਇੱਕ ਧੇਲਾ ਦਾ ਵੀ ਅਹਿਸਾਨ ਵੀ ਆਪਣੇ ਸਿਰ ਰੱਖਣਾ ਨੀ ਚਾਹੁੰਦਾ।ਇਨਸਾਨ ਆਪਣੇ ਸਿਰਂੋ ਕਰਜ਼ ਉਤਾਰਨ ਲਈ ਹਮੇਸ਼ਾ ਹੀ ਤੱਤਭਰ ਰਹਿੰਦਾ। ਇਨਸਾਨ ਦੇ ਸਿਰ ਇੱਕ ਇਹੋ ਜਿਹਾ ਕਰਜ਼ ਹੈ।ਜੋ ਇਨਸਾਨ ਦੁਨੀਆ ਦੀ ਸਾਰੀ ਦੌਲਤ ਇਕੱਤਰ ਕਰ ਕੇ ਵੀ ਉਤਾਰ ਨਹੀਂ ਸਕਦਾ।ਉਹ ਕਰਜ਼ ਹੈ ਮਾਂ-ਬਾਪ ਦਾ ਕਰਜ਼।ਮਾਂ-ਬਾਪ ਦਾ ਕਰਜ਼ ਤਾ ਇਨਸਾਨ ਆਪਣੀ ਜਾਨ ਵਾਰ ਕੇ ਵੀ ਨਹੀ ਉਤਾਰ ਸਕਦਾ। ਮਾਂ ਬਾਪ ਅੋਲਾਦ ਨੂੰ ਪਾਉਣ ਲਈ ਕੀ ਕੁਝ ਨੀ ਕਰਦੇ।ਜਿੱਥੇ ਇਨਸਾਨ ਦੀ ਆਤਮਾ ਵੀ ਸਵੀਕਾਰ ਨੀ ਕਰਦੀ ਉੱਥੇ ਵੀ ਜਾ ਕੇ ਨੱਕ ਰਗੜ ਕੇ ਆaੁਂਦਾ ਹੈ। ਅੱਜ ਭਾਵੇ ਅਸੀ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀਂ ਸਮਝਦੇ ਪਰ ਸਾਡਾ ਸਮਾਜ ਮਰਦ ਪ੍ਰਧਾਨ ਹੋਣ ਕਰਕੇ ...
Read Full Story


ਸਰਬੰਸਦਾਨ ਦੀ ਲਾਸਾਨੀ ਦਾਸਤਾਨ

ਇਹ ਗਾਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਆਪਣੀ ਪਿਆਰੀ ਅਨੰਦਪੁਰੀ ਨੂੰ ਛੱਡਣ ਉਪਰੰਤ ਮਾਛੀਵਾੜੇ ਤੱਕ ਰੋਪੜ ਖਿੱਤੇ ਵਿਚ ਪੰਜ ਕਾਲੀਆਂ ਬੋਲ੍ਹੀਆਂ ਰਾਤਾਂ ਦੇ ਆਪਣੇ ਆਪ 'ਤੇ ਹੰਢਾਏ ਅਕਹਿ ਤੇ ਅਸਹਿ ਸਫਰ ਤੇ ਜ਼ਫਰ ਦੀ ਹੈ। ਇਨ੍ਹਾਂ ਪੰਜ ਰਾਤਾਂ ਦੇ ਦਰਮਿਆਨ ਹੀ ਸਰਬੰਸਦਾਨ ਦੀ ਆਹੂਤੀ ਪੂਰਨ ਹੋਈ। ਇਨ੍ਹਾਂ ਪੰਜ ਰਾਤਾਂ ਦੌਰਾਨ ਹੀ ਚਮਕੌਰ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਫੁੱਲਵਾੜੀ ਤੇ ਪਹਿਲੇ ਲੋਕਤੰਤਰੀ ਗੁਰਮਤੇ ਦੀ ਸਰਜ਼ਮੀਨ ਬਣੀ। ਸੋ ਇਨ੍ਹਾਂ ਪੰਜ ਰਾਤਾਂ ਦੇ ਦਰਮਿਆਨ ਇੱਕ ਦਿਨ ਵਜੋਂ ਗੁਰੂ ਸਾਹਿਬ ਦਾ ੩੯ਵਾਂ ਜਨਮ ਦਿਹਾੜਾ ਆਇਆ। ਜਦੋਂ ਕਿ ਮਾਤਾ ਗੁਜਰ ਕੌਰ ਜੀ ਸਮੇਤ ਉਨ੍ਹਾਂ ਦੇ ਲਖਤੇ ਜਿਗਰ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਗੁਰ-ਪਿਤਾ ਦੇ ਦੇਸ਼ ਤੇ ਧਰਮ ਦੀ ਰਾਖੀ ਲਈ ਸ਼ੁਰੂ ਕੀਤੇ ਸੰਗਰਾਮ ਤੇ ਨੇਕ ਮਿਸ਼ਨ ਲਈ ਆਪਣੀਆਂ ਜਿੰਦਾਂ ...
Read Full Story


ਅਮਰੀਕਾ ਵਿੱਚ ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਕਾਰੋਬਾਰ

ਪੰਜਾਬੀ ਉੱਦਮੀ, ਮਿਹਨਤੀ, ਸਿਰੜੀ, ਅਤਿ-ਮੁਸ਼ਕਲ ਹਾਲਾਤ ਨਾਲ ਜੂਝਣ ਵਾਲੇ, ਦਲੇਰ ਤੇ ਹਿੰਮਤੀ ਗਿਣੇ ਜਾਂਦੇ ਹਨ। ਇਕ ਕਰੋੜ ਤੋਂ ਵੱਧ ਪੰਜਾਬੀ ਵਿਦੇਸ਼ਾਂ ਵਿੱਚ ਕਾਮਯਾਬੀ ਨਾਲ ਵਿਚਰ ਰਹੇ ਹਨ। ਦੁਨੀਆਂ ਵਿੱਚ ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ। ਆਪਣੇ ਸੁਭਾਅ ਤੇ ਗੁੱਸੇ ਕਰਕੇ ਉਨ੍ਹਾਂ ਦੀ ਪਛਾਣ ਵੱਖਰੀ ਹੈ। ਲੱਖਾਂ ਵਿੱਚ ਪੰਜਾਬੀ ਦੂਰੋਂ ਹੀ ਪਛਾਣਿਆ ਜਾਂਦਾ ਹੈ। ਅਮਰੀਕਾ ਵਿੱਚ, ਜੋ ਕਿ ਦੁਨੀਆਂ ਦਾ ਇੱਕ ਨੰਬਰ ਦਾ ਵਿਕਸਤ ਦੇਸ਼ ਗਿਣਿਆ ਜਾਂਦਾ ਹੈ, ਇੱਥੇ ਵੀ ੫ ਲੱਖ ਤੋਂ ਵੱਧ ਪੰਜਾਬੀ ਰਹਿ ਹੀ ਨਹੀਂ ਰਹੇ ਸਗੋਂ ਅਮਰੀਕਾ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇੱਥੋਂ ਦੀਆਂ ਕੰਪਨੀਆਂ ਵਿੱਚ ਪੰਜਾਬੀ ਇੰਜੀਨੀਅਰ, ਐਮ.ਬੀ.ਏ. ਅਤੇ ਆਰਥਿਕ ਮਾਹਿਰ ਆਪਣਾ ਯੋਗਦਾਨ ਪਾ ਰਹੇ ਹਨ। ਟਰਾਂਸਪੋਰਟ, ਹੋਟਲ, ...
Read Full Story


<< < 1 2 3 4 5 6 7 8 9 > >>