HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲੇਖ
 
ਸਕੈਮ ਅਲਰਟ–ਸਾਵਧਾਨ! ਸਕੈਮ! ਸੰਭਲੋ!

ਘਰ ਦੇ ਪਿਛਵਾੜੀ ਸੈਰ ਦੇ ਅਖੀਰਲੇ ਚੱਕਰ ਵਿਚਕਾਰ ਸਾਂ ਕਿ ਫ਼ੋਨ ਦੀ ਘੰਟੀ ਵੱਜਦੀ ਸੁਣੀ। ਘੰਟੀ ਵੱਜਣ ਨਾਲ ਮੈਂ ਚੁਕੰਨਾ ਜਿਹਾ ਹੋ ਗਿਆ ਤੇ ਦੌੜ ਕੇ ਅੰਦਰ ਗਿਆ ਪਰ ਜਾਣ ਤੱਕ ਫ਼ੋਨ ਬੰਦ ਹੋ ਗਿਆ। ਫ਼ੋਨ ਆਈ. ਡੀ. ਤੋਂ ਮੈਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ। ੨੧੦ ੪੨੪ ੨੩੪੪ ਕੋਈ ਨਵਾਂ ਅਣਜਾਣਿਆ ਜਿਹਾ ਓਪਰਾ ਨੰਬਰ ਸੀ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਘੰਟੀ ਫੇਰ ਖੜਕ ਪਈ। ਮੈਂ ਜਾਣ ਕੇ ਅਵੇਸਲਾ ਜਿਹਾ ਹੋ ਗਿਆ ਕਿ ਮੈਂ ਇਹ ਫ਼ੋਨ ਨਹੀਂ ਚੁੱਕਣਾ। ਕਈ ਵੇਰਾਂ ਬੇਨਾਮੀ ਫ਼ੋਨ ਆ ਕੇ ਹੈਰਾਨ ਪ੍ਰੇਸ਼ਾਨ ਕਰਦੇ ਰਹਿੰਦੇ ਨੇ, ਜਿਹੜੇ ਮੈਂ ਚੁੱਕਣਾ ਪਸੰਦ ਨਹੀਂ ਕਰਦਾ। ਕਈ ਵੇਰਾਂ ਇਸ਼ਤਿਹਾਰਬਾਜ਼ੀ ਵਾਲੇ ਜਾਂ ਗ਼ਲਤ ਬਿਰਤੀ ਵਾਲੇ ਫ਼ੋਨ ਸ਼ਰੀਫ ਲੋਕਾਂ ਨੂੰ ਐਵੇਂ ਉਚਾਟ ਕਰਦੇ ਰਹਿੰਦੇ ਨੇ। ਓਪਰੇ ਫ਼ੋਨ ਮੈਂ ਵੀ ਲਗਦੀ ਵਾਹੇ ਨਹੀਂ ਚੁੱਕਦਾ ਤੇ ਏਸੇ ਕਰ ਕੇ ...
Read Full Story


ਸਵਰਗਵਾਸੀ ਪਤਨੀ ਵੱਲੋਂ ਪਤੀ ਨੂੰ ਖਤ

ਲਿਖਤੁਮ ਬਲਜੀਤ ਕੌਰ, ਮੇਰੇ ਪਿਆਰੇ ਪਤੀ ਮਨਜੀਤ ਸਿੰਘ ਜੀਓ ਕਟਾਣੀ ਕਲਾਂ,ਲੁਧਿਆਣਾ ਗੁਰੁ ਫਤਿਹ ਪ੍ਰਵਾਨ ਹੋਵੇ ਅਤੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੋਵੇ। ਜਿਉਂ ਹੀ ਤੁਹਾਨੂੰ ਇਹ ਚਿੱਠੀ ਮਿਲੇਗੀ ਮੈਂ ਜਾ ਚੁੱਕੀ ਹੋਵਾਂਗੀ ਆਪਣੀ ਸੋਚ ਮੁਤਾਬਿਕ ਮੈਨੂੰ ਵਿਸ਼ਵਾਸ ਹੈ ਕਿ ਜੋ ਕੁਝ ਮੈ ਸੋਚ ਰਹੀ ਹਾਂ ਕਿ ਮੈਂ ਆਪਣੀ ਮੰਜ਼ਿਲ ਵੱਲ ਵੱਧ ਰਹੀ ਹਾਂ ਪਰ ਸਮੇਂ ਅਤੇ ਕਾਲ ਦਾ ਪਤਾ ਨਹੀਂ ਕਦੋਂ ਇਨ੍ਹਾਂ ਨੇ ਮੇਰੀ ਮੰਜ਼ਿਲ ਨੂੰ ਰੋਕ ਦੇਣਾ। ਮੈਂ ਤੁਹਾਨੂੰ ਇਹ ਯਕੀਨ ਦਿਵਾaੁਂਦੀ ਹਾਂ ਕਿ ਅੱਜ ਕੱਲ੍ਹ ਮੈਂ ਤੁਹਾਡੇ ਬਾਰੇ ਸੋਚਦੀ ਹਾਂ ਅੱਜ ਤੋ ੨੮ ਸਾਲ ਪਹਿਲਾਂ ਜਿਨ੍ਹਾ ਵਿਚਾਰਾ ਦੀ ਮੰਜ਼ਿਲ ਵਿਚ ਸਫਰ ਕਰ ਰਹੇ ਸੀ ਹੁਣ ਉਸ ਰਸਤੇ ਨੂੰ ਛੱਡ ਕੇ ਦੂਸਰੇ ਰਸਤੇ ਲਈ ਤਿਆਰ ਰਹਿਣਾ।ਬਾਵਜੂਦ ਸਭਨਾਂ ਮਿੱਠੀਆਂ ਯਾਦਾਂ ਅਤੇ ਜ਼ਿੰਦਗੀ ਦੀਆਂ ਸਭ ਮਿੱਠੀਆਂ ...
Read Full Story


ਮਨੁੱਖੀ ਸਿਹਤ ਲਈ ਬਹੁਤ ਮੁਫੀਦ ਹੈ ਪੂਦੀਨਾ

ਮੇਰੇ ਭਾਪਾ ਜੀ ਨੂੰ ਭੇਂ ਅਤੇ ਕੁਆਰਗੰਦਲ ਦੀ ਸਬਜ਼ੀ ਬਹੁਤ ਸੁਆਦ ਲੱਗਦੀ ਸੀ। ਪਰ ਮੇਰੇ ਵਾਸਤੇ ਉਸ ਦਿਨ ਭੁੱਖ ਹੜਤਾਲ ਦਾ ਦਿਨ ਹੁੰਦਾ ਸੀ ਕਿਉਂਕਿ ਮੈਨੂੰ ਇਹ ਦੋਵੇਂ ਉੱਕਾ ਹੀ ਪਸੰਦ ਨਹੀਂ ਸਨ। ਮੇਰੇ ਮੰਮੀ ਨੂੰ ਮੈਨੂੰ ਮਨਾਉਣ ਦਾ ਵੱਲ ਆਉਂਦਾ ਸੀ। ਇਸੇ ਲਈ ਜਦੋਂ ਭਾਪਾ ਜੀ ਲਈ ਇਨ੍ਹਾਂ ਵਿੱਚੋਂ ਕੋਈ ਇਕ ਸਬਜ਼ੀ ਬਣਦੀ ਤਾਂ ਮੇਰੇ ਲਈ ਪਰੌਂਠਾ ਤੇ ਪੂਦੀਨੇ ਦੀ ਚਟਨੀ ਜ਼ਰੂਰ ਬਣ ਜਾਂਦੀ ਸੀ। ਉਦੋਂ ਛੋਟੀ ਉਮਰੇ ਖ਼ੁਰਾਕ ਵਿਚਲੇ ਲੋੜੀਂਦੇ ਤੱਤਾਂ ਬਾਰੇ ਜਾਣਕਾਰੀ ਤਾਂ ਹੁੰਦੀ ਨਹੀਂ ਸੀ। ਸਿਰਫ਼ ਸੁਆਦ ਨਾਲ ਤਅਲੁੱਕ ਰੱਖਦੀਆਂ ਚੀਜ਼ਾਂ ਹੀ ਖਾਣ ਨੂੰ ਜੀਅ ਕਰਦਾ ਸੀ। ਇਸੇ ਲਈ ਨਿੱਕੇ ਹੁੰਦਿਆਂ ਤੋਂ ਮਨ ਵਿਚ ਇਹ ਪੱਕ ਗਿਆ ਕਿ ਪੂਦੀਨੇ ਦੀ ਚਟਨੀ ਬਹੁਤ ਸੁਆਦ ਹੁੰਦੀ ਹੈ। ਫੇਰ ਥੋੜਾ ਵੱਡੇ ਹੋ ਜਾਣ ਉੱਤੇ 'ਪੂਦੀਨ ਹਰਾ' ਬਾਰੇ ਸੁਣਿਆ। ਜਦੋਂ ਢਿੱਡ ਪੀੜ ਹੁੰਦੀ ...
Read Full Story


ਪ੍ਰੇਮੀ ਜੋੜਿਆਂ ਦੀ ਮਾਨਸਿਕਤਾ ਅਵਤਾਰ ਧਾਲੀਵਾਲ

ਕਈ ਸਾਲਾਂ ਤੋਂ ਅਖ਼ਬਾਰਾਂ ਵਿੱਚ ਪ੍ਰੇਮੀ ਜੋੜਿਆਂ ਦੀਆਂ ਖ਼ਬਰਾਂ ਦੀ ਭਰਮਾਰ ਲੱਗੀ ਹੋਈ ਹੈ। ਇਨ੍ਹਾਂ ਦੀਆਂ ਖ਼ਬਰਾਂ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੀਆਂ ਹੀ ਰਹਿੰਦੀਆਂ ਹਨ। ਕਿਤੇ ਖ਼ੁਦਕੁਸ਼ੀ, ਕਿਤੇ ਫਰਾਰ ਹੋ ਜਾਣ ਦਾ ਮਾਮਲਾ, ਕਿਤੇ ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਮੂੰਹ ਜਾਂ ਜਿਸਮ 'ਤੇ ਤੇਜ਼ਾਬ ਪਾ ਦੇਣਾ, ਕਿਤੇ ਵਿਆਹੇ ਪ੍ਰੇਮੀ ਵੱਲੋਂ ਆਪਣੀ ਪਤਨੀ ਦਾ ਕਤਲ ਜਾਂ ਵਿਆਹੀ ਪ੍ਰੇਮਿਕਾ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਜਿਹੀਆਂ ਘਟਨਾਵਾਂ ਆਮ ਹੀ ਵੇਖਣ-ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੀਆਂ ਘਟਨਾਵਾਂ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਪ੍ਰੇਮੀ ਜੋੜਿਆਂ ਸਦਕਾ ਸਕੂਲਾਂ, ਕਾਲਜਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ 'ਤੇ ਮਾਹੌਲ ਓਪਰਾ-ਓਪਰਾ ਲੱਗਣ ਲੱਗ ਪਿਆ ਹੈ। ਮਾਸੂਮ ਬੱਚਿਆਂ ਅਤੇ ਅੱਲੜ ਉਮਰ ਦੇ ਕਿਸ਼ੋਰਾਂ ਦੇ ਮਨਾਂ ...
Read Full Story


ਫਰੈਂਡਸ਼ਿਪ ਕਲੱਬਾਂ ਦਾ ਗੋਰਖਧੰਦਾ

ਅੱਜ-ਕੱਲ੍ਹ ਫਰੈਂਡਸ਼ਿਪ ਕਲੱਬ ਧੜੱਲੇ ਨਾਲ ਖੁੱਲ੍ਹ ਰਹੇ ਹਨ। ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਵੀ ਖ਼ੂਬ ਹੋਣ ਲੱਗ ਪਈ ਹੈ ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਇਸ ਸਾਰੇ ਵਰਤਾਰੇ ਪਿੱਛੇ ਕੀ ਸੱਚ ਲੁਕਿਆ ਹੋਇਆ ਹੈ? ਅਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਕਿਤੇ ਇਹ ਕਲੱਬ ਸਾਨੂੰ ਬੇਵਕੂਫ਼ ਬਣਾ ਕੇ ਸਾਡੀ ਲੁੱਟ ਕਰਨ ਦਾ ਕੋਈ ਨਵਾਂ ਢੰਗ ਤਾਂ ਨਹੀਂ ਹਨ? ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕਰ ਕੇ ਕੰਪਨੀਆਂ ਅਤੇ ਉਨ੍ਹਾਂ ਦੇ ਦਲਾਲ ਕਰੋੜਾਂ ਰੁਪਏ ਕਮਾ ਕੇ ਲੋਕਾਂ ਨੂੰ ਲੁੱਟ ਰਹੇ ਹਨ। ਪਹਿਲਾਂ ਤਾਂ ਦਲਾਲਾਂ ਰਾਹੀਂ ਇਹ ਕੰਮ ਚੱਲਦਾ ਸੀ ਪਰ ਹੁਣ ਲੋਕਾਂ ਦੀ ਲੁੱਟ ਕਰਨ ਲਈ ਇਹ ਕੰਮ ਇੱਕ ਧੰਦੇ ਵਜੋਂ ਸ਼ੁਰੂ ਹੋ ਗਿਆ ਹੈ। ਇਹ ਧੰਦਾ ਹੈ- ਫਰੈਂਡਸ਼ਿਪ ਕਲੱਬ ਦੇ ਮੈਂਬਰ ਬਣੋ, ਭਾਵ, 'ਫੋਨ ਕਰੋ ਅਤੇ ਮਨਪਸੰਦ ਤੇ ਸੋਹਣੀਆਂ ਕੁੜੀਆਂ ਨਾਲ ਦੋਸਤੀ ਕਰੋ।' ...
Read Full Story


ਬੇੜਾ ਬੰਧਿ ਨਾ ਸਕਿਓ ਬੰਧਨ ਕੀ ਵੇਲਾ

ਚੋਣਾਂ ਨੂੰ ਲੋਕਤੰਤਰ ਦਾ ਥੰਮ੍ਹ ਕਿਹਾ ਗਿਆ ਹੈ। ਪੰਚਾਇਤ ਚੋਣਾਂ ਰਾਜਨੀਤਿਕ ਮਹਿਲ ਦੀਆਂ ਨੀਹਾਂ ਹਨ। ਪੰਚਾਂ-ਸਰਪੰਚਾਂ ਨੂੰ ਲੋਕਤੰਤਰ ਸਫ਼ਰ ਦੇ ਪਹਿਲੇ ਪਾਂਧੀ ਹੋਣ ਦਾ ਮਾਣ ਵੀ ਹਾਸਿਲ ਹੈ। ਪਰ ਖਰਚੇ, ਪਾਰਟੀਬਾਜੀ, ਗੁੱਟਬੰਧੀ, ਸ਼ਰਾਬ ਤੇ ਨਸ਼ੇ ਅਜਿਹੇ ਕਈ ਸਵਾਲੀਆਂ ਨਿਸ਼ਾਨ ਵੀ ਪੰਚਾਇਤ ਚੋਣਾਂ ਦੌਰਾਨ ਸਾਹਮਣੇ ਆਏ ਹਨ। ਵਿਆਹਾਂ ਦੇ ਵੱਡੇ ਖਰਚੇ ਅਤੇ ਸਮਾਜ 'ਚ ਸ਼ਰਾਬ ਦਾ ਬਹੁਤ ਵੱਧ ਸੇਵਨ ਪਰਦੇ ਪਿੱਛੇ ਨਸ਼ਿਆਂ ਦਾ ਧਰਾਤਲ ਸਿਰਜਦੇ ਹਨ। ਇਸੇ ਦ੍ਰਿਸ਼ਟੀਕੋਣ ਤੋਂ ਪੰਚਾਇਤ ਚੋਣਾਂ ਦੌਰਾਨ ਸ਼ਰਾਬ ਦਾ ਵਹਾਅ ਅਤੇ ਪ੍ਰਭਾਵ ਹੀ ਇਸ ਲੇਖ ਵਿੱਚ ਵਿਚਾਰੇ ਜਾ ਰਹੇ ਹਨ। ਭਾਵੇਂ ਸ਼ਰਾਬ ਦਾ ਸਮੂਹਿਕ ਰੁਝਾਨ ਚੋਣਾਂ ਦੇ ਐਲਾਨ ਨਾਲ ਹੀ ਸ਼ੁਰੂ ਹੋ ਗਿਆ ਸੀ, ਪਰ ਪਿਛਲੇ ਦਸ ਦਿਨ ਸ਼ਰਾਬ ਦੀ ਸਪਲਾਈ ਅਤੇ ਸੇਵਨ ਨਿਰੰਤਰ ਅਤੇ ਲਾਮਬੱਧ ਹੋ ਗਈ ਸੀ। ਆਖ਼ਰੀ ਚਾਰ ...
Read Full Story


ਕਾਸ਼! ਕਿਤੇ ਪੰਜਾਬ ਵੀ ਕੈਲੇਫੋਰਨੀਆ ਬਣ ਜਾਵੇ

ਪਿਛਲੇ ਤਿੰਨ-ਚਾਰ ਸਾਲਾਂ ਤੋਂ ਲਗਾਤਾਰ ਕੈਲੇਫੋਰਨੀਆ ਆਉਣ ਦਾ ਮੌਕਾ ਬਣਨ ਕਰਕੇ ਅਮਰੀਕਾ ਦੀ ਇਸ ਗੋਲਡਨ ਸਟੇਟ ਨੂੰ ਬਹੁਤ ਨੇੜਿਓਂ ਤੱਕਣ ਅਤੇ ਜਾਣਨ ਦਾ ਮੌਕਾ ਮਿਲਿਆ। ਪੰਜਾਬ ਵਿੱਚ ਅਕਸਰ ਹੀ ਪਾਰਟੀਆਂ ਦੇ ਲੀਡਰਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਪੰਜਾਬ ਨੂੰ ਕੈਲੇਫੋਰਨੀਆ ਬਣਾ ਦੇਣਾ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬ ਅਤੇ ਕੈਲੇਫੋਰਨੀਆ ਦਾ ਮੌਸਮ ਲਗਪਗ ਇੱਕ ਜਿਹਾ ਹੀ ਹੈ। ਦੋਵਾਂ ਦਾ ਤਾਪਮਾਨ ਤਕਰੀਬਨ ਗਰਮੀ/ਸਰਦੀ ਇੱਕੋ ਜਿਹਾ ਹੀ ਰਹਿੰਦਾ ਹੈ। ਦੂਜੀ ਸਮਾਨਤਾ ਇਹ ਹੈ ਕਿ ਦੋਵੇਂ ਹੀ ਰਾਜ ਖੇਤੀ ਪ੍ਰਧਾਨ ਹਨ ਅਤੇ ਦੋਵਾਂ ਦੀਆਂ ਜ਼ਮੀਨਾਂ ਵੀ ਬਹੁਤ ਉਪਜਾਊ ਹਨ। ਦੋਵਾਂ ਦੇ ਮੌਸਮ ਵਿਚਲਾ ਵੱਡਾ ਫ਼ਰਕ ਇਹ ਹੈ ਕਿ ਪੰਜਾਬ ਵਿਚਲੇ ਸਾਉਣ-ਭਾਦੋਂ ਦੇ ਮੀਂਹ ਇੱਥੇ ਸਿਰਫ਼ ਸਰਦੀ ਵਿੱਚ ਹੀ ਪੈਂਦੇ ਹਨ ਅਤੇ ਕਈ ਵਾਰ ਪੁਰਾਣੇ ਸਾਉਣ ਵਾਲੀ ਝੜੀ ਵੀ ...
Read Full Story


ਵਿਦੇਸ਼ੀ ਵਰ ਜਾਂ ਕੰਨਿਆ ਦੀ ਲੋੜ? ਜ਼ਰਾ ਬਚ ਕੇ ਮੋੜ ਤੋਂ ਬਈ!

ਵਿਆਹ ਸਾਡੇ ਸਮਾਜ ਵਿੱਚ ਇੱਕ ਪਵਿੱਤਰ ਬੰਧਨ ਸਮਝਿਆ ਜਾਂਦਾ ਹੈ। ਕੋਈ ਸਮਾਂ 'ਸੀ' ਜਦੋਂ ਵਿਚੋਲਾ ਇਸ ਬੰਧਨ ਵਿਚਕਾਰ ਅਹਿਮ ਕੜੀ ਦਾ ਰੋਲ ਅਦਾ ਕਰਦਾ ਸੀ ਤੇ ਕਿਸੇ ਦਾ ਘਰ ਵਸਦਾ ਕਰਦਾ ਸੀ। ਇਹ ਉਹਨਾਂ ਵੇਲਿਆਂ ਦੀ ਗੱਲ ਹੀ ਕਹੀ ਜਾ ਸਕਦੀ ਹੈ ਜਦੋਂ ਭਾਈਚਾਰਕ ਸਾਂਝਾਂ ਜਿਆਦਾ ਸਨ ਪਰ ਸਵਾਰਥ ਘੱਟ ਸੀ। ਜੇਕਰ ਕੋਈ ਵਕਤ ਦਾ 'ਮਾਰਿਆ' ਛੜਾ ਰਹਿ ਵੀ ਜਾਂਦਾ ਸੀ ਤਾਂ ਖੁੱਭੀ ਗੱਡੀ ਕੱਢਣ ਲਈ ਸੋਨੇ ਦੀ ਟੂੰਮ ਦਾ ਲਾਲਚ ਕੰਮ ਸਾਰ ਦਿੰਦਾ ਸੀ। ਇਸੇ ਲਾਲਚ 'ਚ ਕੋਈ ਨਾ ਕੋਈ ਜੋੜ ਲੱਭ ਦਿੰਦਾ ਸੀ ਤੇ ਫਿਰ ਚੱਲ ਸੋ ਚੱਲ਼ææææ। ਪਰ ਅਜੋਕੇ ਪੈਸਾਮੁਖੀ ਦੌਰ ਵਿੱਚ ਵਿਚੋਲਪੁਣੇ ਨੂੰ ਭਲਾਈ ਦਾ ਕੰਮ ਸਮਝ ਕੇ ਰਿਸ਼ਤੇ ਕਰਵਾਉਣ ਵਾਲੇ 'ਪ੍ਰਾਣੀ' ਬੰਦੇ ਦੀ ਪੂਛ ਵਾਂਗ ਲੁਪਤ ਹੋ ਗਏ ਪ੍ਰਤੀਤ ਹੁੰਦੇ ਹਨ। ਹੁਣ ਉਹਨਾਂ ਭਾਈਚਾਰਕ ਸਾਂਝ ਵਾਲੇ ਵਿਚੋਲਿਆਂ ਦੀ ਥਾਂ 'ਮੈਰਿਜ਼ ਬਿਊਰੋ' ...
Read Full Story


ਨਾ ਮੈਨੂੰ ਮਾਪਿਆਂ ਨੇ ਤੇ ਨਾ ਸਹੁਰਿਆਂ ਨੇ ਅਪਣਾਇਆ

ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਭੈਣਾਂ ਅਤੇ ਦੋ ਭਰਾ ਸੀ, ਮੈਂ ਦੋਵਾਂ ਭੈਣਾਂ ਨਾਲੋਂ ਵੱਡੀ ਸੀ, ਮੇਰਾ ਬਚਪਨ ਦਾ ਨਾਮ ਪਰਮਜੀਤ ਕੌਰ ਰੱਖਿਆ ਸੀ, ਉਝ ਮੈਨੂੰ ਪੰਮੇ ਪੰਮੇ ਕਹਿ ਕੇ ਹੀ ਬੁਲਾਉਦੇ ਸੀ, ਸਿਆਣੀਆਂ ਬਜੁਰਗ ਔਰਤਾਂ ਉਝ ਕਹਿੰਦੀਆਂ ਹੁੰਦੀਆਂ ਨੇ ਕਿ ਔਰਤ ਦੀ ਤਾਂ ਸਾਰੀ ਉਮਰ ਝਿੜਕਾਂ ਸਹਿਦੀ ਦੀ ਹੀ ਬੀਤ ਜਾਂਦੀ ਹੈ, ਮੇਰੀ ਮਾਂ ਮੈਨੂੰ ਕਿਹਾ ਕਰੇ ਕੁੜੀਏ ਅੱਗੇ ਕੀ ਤੇਰੇ ਬਣ ਵਧਣਗੇ, ਸਹੁਰੇ ਜਾ ਕੇ ਸਾਨੂੰ ਉਲਾਂਭੇ ਦਿਵਾਏਗੀ, ਕਹਿਣਗੇ ਕੰਜਰਾਂ ਨੇ ਕੁਝ ਸਿਖਾ ਕੇ ਵੀ ਨਹੀਂ ਤੋਰੀ, ਸਾਉਣੀ ਰੁੱਤ ਵਿੱਚ ਸਾਡੇ ਕੋਲੋਂ ਕਪਾਹਾਂ-ਨਰਮੇ ਚੁਗਵਾਏ ਜਾਂਦੇ, ਹਾੜੀ ਵਿੱਚ ਅਸੀਂ ਕਦੇ ਦਿਹਾੜੀਆਂ ਨਹੀਂ ਸੀ ਲਿਆ, ਤਿੰਨੇ ਭੈਣਾਂ-ਭਰਾਵਾਂ ਵੱਧ ਕੇ ਕਣਕ ਵੱਢਦੀਆਂ,ਕਿਉਂਕਿ ਮੇਰੇ ਵਰਗਾ ਹਾਲ ਮੇਰੀਆਂ ਦੋਵਾਂ ਭੂਆ ਦਾ ਹੁੰਦਾ ਸੀ। ਮੇਰੀਆਂ ਭੂਆ ਮੈਨੂੰ ਕਹਿੰਦੀਆਂ ...
Read Full Story


ਲੈ ਜਾ ਛੱਲੀਆਂ ਭੁਨਾਂ ਲਈਂ ਦਾਣੇ...!

ਇੰਟਰਨੈਟ 'ਤੇ ਅਖ਼ਬਾਰਾਂ ਪੜ੍ਹਨ ਲਈ ਬਹਿੰਦਿਆਂ ਸਾਰ, ਰੋਜ਼ ਵਾਂਗ ਪਹਿਲਾਂ ਆਪਣੀ 'ਈ-ਮੇਲ' ਚੈਕ ਕੀਤੀ। ਪੰਜਾਬ ਤੋਂ ਪ੍ਰੋਫੈਸਰ ਭਰਾ ਦੇ ਆਏ ਸੁਨੇਹੇ ਦਾ ਸਿਰਲੇਖ 'ਛੱਲੀਆਂ ਚੱਬੋ ਜੀ!' ਦੇਖ ਕੇ ਕੰਨ ਖੜ੍ਹੇ ਹੋ ਗਏ। ਉਤਸੁਕ ਹੁੰਦਿਆਂ ਸੁਨੇਹੇ ਨਾਲ ਭੇਜੀ ਫੋਟੋ 'ਤੇ ਕਲਿੱਕ ਕੀਤਾ ਤਾਂ ਮਘਦੇ ਹੋਏ ਕੋਲਿਆਂ ਉਪਰ ਭੁੱਜ ਰਹੀਆਂ ਛੱਲੀਆਂ ਦੇਖ ਕੇ ਜ਼ਿਹਨ ਵਿਚ ਸਾਉਣੀ ਦੀ ਰੁੱਤ, ਖਾਸ ਕਰਕੇ ਹਰੇ ਭਰੇ ਛੱਲੀਆਂ ਦੇ ਖੇਤ ਘੁੰਮਣ ਲੱਗ ਪਏ। ਭਰਾ ਨੇ ਲਿਖਿਆ ਸੀ, "ਬਾਜ਼ਾਰ 'ਚੋਂ ਲੰਘਦਿਆਂ ਛੱਲੀਆਂ ਭੁੱਜਣ ਦੀ ਫੈਲ ਰਹੀ ਭਿੰਨੀ-ਭਿੰਨੀ ਸੁਗੰਧੀ, ਮੈਨੂੰ ਬਦੋ-ਬਦੀ ਬਿਹਾਰੀ ਪਰਵਾਸੀ ਦੀ ਰੇਹੜੀ ਵਲ ਖਿੱਚ ਕੇ ਲੈ ਗਈ।" ਰੇਹੜੀ ਤੋਂ ਗਰਮਾ-ਗਰਮ ਨਿੰਬੂ-ਚੇਪੀਆਂ ਛੱਲੀਆਂ ਘਰੇ ਲਿਜਾ ਕੇ ਉਸ ਨੇ ਆਪ ਵੀ ਚੱਬੀਆਂ ਤੇ ਮੇਰੇ ਭਤੀਜਿਆਂ ਨੇ ਵੀ ਇਸ ਮੌਸਮੀ ਤੋਹਫੇ ਦਾ ਅਨੰਦ ਮਾਣਿਆ। ...
Read Full Story


ਦਿੱਲੀ ਯੂਨੀਵਰਸਿਟੀ ਦੇ ਸਿਲੇਬਸ 'ਚੋਂ ਪੰਜਾਬੀ ਮਨਫ਼ੀ ਕਿਉਂ? ਸਵਰਾਜਬੀਰ/ਹਰਵਿੰਦਰ

ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ੧੯੪੭ ਤੋਂ ਬਾਅਦ ਪੰਜਾਬੀ ਦਿੱਲੀ ਪ੍ਰਦੇਸ਼ ਦੀ ਪ੍ਰਮੁੱਖ ਭਾਸ਼ਾ ਬਣ ਕੇ ਉੱਭਰੀ। ਦੇਸ਼ ਦੀ ਵੰਡ ਦਾ ਬੋਝ ਚੁੱਕਦੇ ਹੋਏ ਪੰਜਾਬੀਆਂ ਨੇ, ਪੱਛਮੀ ਪੰਜਾਬ ਤੋਂ ਦਿੱਲੀ ਅਤੇ ਭਾਰਤ ਦੇ ਹੋਰ ਇਲਾਕਿਆਂ ਵਿੱਚ ਪਹੁੰਚੇ ਤੇ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਉਨ੍ਹਾਂ ਨੇ ਦਿੱਲੀ ਦੀ ਵਪਾਰਕ ਤੇ ਸਮਾਜਿਕ ਜ਼ਿੰਦਗੀ ਵਿੱਚ ਗੌਰਵਮਈ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦਾ ਦੁੱਖ ਵੀ ਬੜਾ ਵੱਡਾ ਸੀ ਤੇ ਘਾਲਣਾ ਵੀ ਬਹੁਤ ਵੱਡੀ। ਉਨ੍ਹਾਂ ਨੇ ਆਪਣੇ ਦੁੱਖ ਦਾ ਸਾਹਮਣਾ ਕਰਦਿਆਂ, ਇਹਨੂੰ ਵੰਡਦਿਆਂ ਵੰਡਾਉਂਦਿਆਂ ਦਿੱਲੀ ਦੀ ਆਰਥਿਕਤਾ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ ਤੇ ਦਿੱਲੀ ਨੂੰ ਉਹ ਬਣਾਇਆ, ਜੋ ਉਹ ਅੱਜ ਹੈ। ਇਤਿਹਾਸ ਦੀ ਇੰਨੀ ਵੱਡੀ ਤ੍ਰਾਸਦੀ ਤੋਂ ਸਹਿ ਕੇ ਆਏ ਪੰਜਾਬੀਆਂ ਕੋਲ ਨਾ ਆਪਣੀ ਭਾਸ਼ਾ ਵੱਲ ਧਿਆਨ ਦੇਣ ਦਾ ਸਮਾਂ ਸੀ ...
Read Full Story


ਸਫ਼ਲਤਾ ਦਾ ਅਸਲੀ ਸੂਤਰ ਵਕਤ ਦੀ ਸਹੀ ਵਰਤੋਂ

ਇਤਿਹਾਸ ਦੇ ਸਫਿਆਂ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੇ ਹਮੇਸ਼ਾ ਸਿਰੜ ਅਤੇ ਸਿਦਕ ਨਾਲ ਹਵਾ ਦੇ ਰੁੱਖ ਤੋਂ ਉਲਟ ਤੁਰਦੇ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਨੂੰ ਸੁਕਰਾਤ ਦਾ ਇਹ ਵਚਨ ਹਮੇਸ਼ਾਂ ਯਾਦ ਰਹਿੰਦਾ ਹੈ ਕਿ ਜਿੰਦਗੀ ਜੀਉਣ ਲਈ ਖਾਣਾ ਚਾਹੀਦਾ ਹੈ ਨਾ ਕਿ ਖਾਣ ਲਈ ਜਿਉਂਦੇ ਰਹਿਣਾ ਚਾਹੀਦਾ ਹੈ। ਸਫਲਤਾ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਕਠਿਨਾਈ ਭਰੇ ਕੰਮ ਕਰਦੇ ਹਨ। ਅਸਫਲ ਲੋਕ ਅਕਸਰ ਨਤੀਜਿਆਂ ਤੋਂ ਡਰਦੇ ਹਨ। ਪੁਜਦੇ ਉਹੀ ਹਨ, ਜੋ ਤੁਰਦੇ ਹਨ। ਚਲਦੀਆਂ ਰਾਹਾਂ ਤੇ ਵੀ ਤੁਰਨ ਵਾਲੇ ਜ਼ਿਆਦਾ ਸਫ਼ਲ ਨਹੀਂ ਹੁੰਦੇ। ਸਫਲਤਾ ਦੇ ਪਾਂਧੀ ਤਾਂ ਆਪਣੀਆਂ ਰਾਹਾਂ ਉਲੀਕਣ ਦੇ ਚਾਹਵਾਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਫਲਤਾ ਅਤੇ ਅਰਾਮ ਦਾ ਕੋਈ ਰਿਸ਼ਤਾ ਨਹੀਂ।ਸਫਲ ਮਨੁੱਖ ਸੁਪਨਿਆਂ ਦੇ ਵਣਜਾਰੇ ਹੁੰਦੇ ...
Read Full Story


ਫਰੀਦਕੋਟ ਅਗਵਾ ਕਾਂਡ ਦੀਆਂ ਪਰਤਾਂ 'ਚੋਂ ਗੁਜ਼ਰਦਿਆਂ

ਫਰੀਦਕੋਟ ਦੇ ਬਹੁ-ਚਰਚਿਤ ਅਗਵਾ ਕਾਂਡ ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ, ਲੋਕ-ਆਵਾਜ਼ ਅਤੇ ਲੋਕ-ਸੰਗਰਾਮ ਦੀ ਹੋਈ ਮਾਣ-ਮੱਤੀ ਜਿੱਤ ਨੇ ਇਸ ਅਗਵਾ ਕਾਂਡ ਨਾਲ ਜੁੜੀਆਂ ਅਨੇਕਾਂ ਪਰਤਾਂ ਖੋਲ੍ਹ ਦਿੱਤੀਆਂ ਹਨ। ਇਹ ਪਰਤਾਂ ਸੱਚ ਦੀ ਬਾਂਹ ਫੜਨ ਵਾਲਿਆਂ ਅਤੇ ਕੂੜ ਦੇ ਬੇੜੇ 'ਤੇ ਸਵਾਰਾਂ ਦੀ ਸ਼ਨਾਖਤ ਕਰਾਉਂਦੀਆਂ ਹਨ। ਬਾਬਾ ਫਰੀਦ ਦੀ ਨਗਰੀ ਫਰੀਦਕੋਟ ਦੀ ਨਾ-ਬਾਲਗ ਧੀ ਜਦੋਂ ਬੀਤੇ ਵਰ੍ਹੇ ੨੪ ਸਤੰਬਰ ਨੂੰ ਦਿਨ ਦਿਹਾੜੇ ਘੁੱਗ ਵਸਦੇ ਸ਼ਹਿਰ ਫਰੀਦਕੋਟ ਤੋਂ ਅਗਵਾ ਕੀਤੀ ਗਈ ਤਾਂ ਇਸ ਹਿਰਦੇਵੇਦਿਕ ਘਟਨਾ ਨੇ ਇੱਜਤਾਂ ਦੇ ਰਾਖਿਆਂ, ਇਨਸਾਨੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰਾਂ, ਹੱਕ, ਸੱਚ, ਇਨਸਾਫ ਦੇ ਪਹਿਰੇਦਾਰਾਂ, ਦੁੱਲੇ ਭੱਟੀ, ਗ਼ਦਰੀ ਬਾਬਿਆਂ ਅਤੇ ਭਗਤ-ਸਰਾਭਿਆਂ ਦੇ ਵਾਰਸਾਂ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਅਤੇ ਝੰਜੋੜ ਕੇ ਰੱਖ ...
Read Full Story


ਦਾਦੇ-ਪੋਤੀ ਦੀ ਬੰਦਨਾ ਹਰਿ ਬੰਦਨਾ

ਅਕਾਲ ਪੁਰਖਿ ਦੀ ਅਪਾਰ ਕਿਰਪਾ ਸਦਕਾ ਸਾਡੇ ਪਰਿਵਾਰ ਦੇ ਨਸੀਬਾਂ ਵਿਚ ਖੁਸ਼ੀਆਂ ਦੀ ਚੰਗੇਰ ਬਣੇ ਕੇ ਆਈ ਸਾਡੀ 'ਧੌਲਾਂ-ਧੀ ਕੁੰਵਰ ਗੁਣਤਾਸ ਕੌਰ' ਹੁਣ ੨੩ ਮਈ ੨੦੧੩ ਨੂੰ ਦੋ ਸਾਲ ਦੀ ਹੋ ਗਈ ਹੈ। ਸਾਡੀ ਇਹ 'ਦੇਵਾ' ਸ਼ੁਰੂ ਦੇ ਦਿਨਾਂ ਤੋਂ ਸਾਨੂੰ ਨਿਹਾਰਨ 'ਤੇ ਬਿੱਟ-ਬਿੱਟ ਤੱਕਣ ਵੇਲੇ ਤੋਂ ਪਹਿਲ ਪ੍ਰਿਥਮੇਂ-ਬੋਲੇ ਮਾਂ-ਮਾਂ, ਪਾ-ਪਾ, ਦਾ-ਦੀ, ਬੀ-ਜੀ, ਨਾਨੀ, ਨਾਨਾ, ਮਾਮਾ-ਮਾਮੀ, ਚਾ-ਚਾ, ਦਾ-ਦਾ, ਗੋਦੀ ਆਉ, ਕੀ-ਆ, ਮੂਨ ਕਿਥੇ, ਬੈੱ(ਡ)ਤੇ, ਰਾਮ ਚਾਚਾ ਤੇ ਫੂਲ-ਪੱਤੇ ਜਿਹੇ ਸ਼ਬਦ ਕਹਿੰਦੀ-ਕਹਿੰਦੀ ਤੋਂ ਹੁਣ ਅੱਗੇ ਵਧਕੇ ਆ-ਕੀ-ਆ, ਸੂਰਜ ਬੀ-ਆ ਕੀ ਕਰਦਾ, ਸੁਲਤਾਨ ਨੀ-ਨੀ ਕਰਦਾ ਤੇ ਫਿਰ ਗੁੰਨਾ ਦਾ ਨਾਈਸ ਫ਼ਰੌਕ ਅਤੇ ਗੁਣਤਾਸ ਸਟਰੌਂਗ ਬੇਬੀ ਜਿਹੇ ਕਿੰਨੇ ਹੀ ਸ਼ਬਦਾਂ ਤੋਂ ਨਿੱਕੇ-ਨਿੱਕੇ ਫ਼ਿਕਰਿਆਂ ਦੀ ਰਾਹ ਪੈ ਗਈ ਹੈ।ਇਸ ਤਰ੍ਹਾਂ ਉਹ ਸਾਡੇ ਸਾਰੇ ਟੱਬਰ, ਰਿਸ਼ਤੇਦਾਰਾਂ ...
Read Full Story


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?

ਇੱਕ ਸਮੇ ਦੀ ਗੱਲ ਹੈ।ਮੈ ਲੁਧਿਆਣੇ ਦੇ ਚੋਂਕ ਵਿਚ ਲਾਲ ਬੱਤੀ ਹੋਣ ਕਾਰਨ ਖ੍ਹੜਾ ਸੀ ਇੱਕ ਬਜੁਰਗ ਭਿਖਾਰੀ ਮੰਗਤਾ ਮੇਰੇ ਕੋਲ ਆਇਆ ਬਗੈਰ ਕੁਝ ਬੋਲੇ ਮੇਰੇ ਵਲ ਦੋਨੋ ਹੱਥ ਕੁਝ ਮੰਗਣ ਲਈ ਵਧਾਏ।ਜਦੋ ਮੈ ਉਸਦੇ ਮੂੰਹ ਵੱਲ ਵੇਖਿਆ ਉਹ ਮੇਰੇ ਪਾਸੋ ੨੦-੨੫ ਸਾਲ ਪਹਿਲਾਂ ਰਿਕਸ਼ਾ ਚਲਾ ਕੇ ਆਪਣੀ ਦਵਾਈ ਲੈਣ ਆਇਆ ਕਰਦਾ ਸੀ ਮੈਨੂੰ ਤਰਸ ਆਇਆ ਮੈ ਉਸਨੂੰ ੧੦੦ਰ: ਦਾ ਨੋਟ ਆਪਣੀ ਜੇਬ ਵਿਚੋ ਕੱਢ ਕੇ ਦਿੱਤਾ ਜਦੋ ਕਿ ਮੈ ਮੰਗਤੇ ਨੂੰ ਪੈਸੇ ਦੇਣ ਦੇ ਹੱਕ ਵਿਚ ਨਹੀ ਹਾਂ ਇਹ ਮੰਗਤਾ ਬੁਢਾਪੇ ਦੇ ਕਾਰਨ ਇਹਨਾ ਕਮਜੋਰ ਹੋ ਚੁੱਕਾ ਸੀ ਉਸ ਦਾ ਕੁਬ ਨਿਕਲ ਚੁੱਕਾ ਸੀ ਮੈ ਸੋਚਿਆ ਇਸਨੂੰ ਬਿਰਧ ਆਸ਼ਰਮ ਵਿਚ ਦਾਖਲ ਕਰਵਾਉਣ ਲਈ ਕਿਸੇ ਬਿਰਧ ਆਸ਼ਰਮ ਨਾਲ ਗੱਲ ਕਰਨੀ ਚਾਹੀਦੀ ਹੈ ਜਦੋ ਬਿਰਧ ਆਸ਼ਰਮ ਦੇ ਪ੍ਰੰਬਧਕਾ ਨਾਲ ਗੱਲ ਹੋਈ ਤਾਂ ਪਤਾ ਚੱਲਿਆ ਕਿ ਉਹਨਾ ਪਾਸ ਬਹੁਤ ਵਿਰਧ ਆਉਦੇ ...
Read Full Story


ਵਾਹ ਧੀਆਂ ਤਾਂ ਧੀਆਂ ਹੀ ਹੁੰਦੀਆਂ ਨੇ!

ਉਹ ਬਹੁਤ ਪ੍ਰਸਿੱਧ ਵਿਅਕਤੀ ਹੈ। ਉਮਰ ਵਿਚ ਭਾਵੇਂ ਮੇਰੇ ਨਾਲੋਂ ੩੦ ਵਰ੍ਹੇ ਵੱਡਾ ਹੈ ਪਰ ਸਾਡੀ ਆੜੀ ਪੱਕੀ ਹੈ। ਸਾਡੀ ਦੋਸਤੀ ਦਾ ਆਧਾਰ ਪੁਸਤਕਾਂ ਬਣੀਆਂ। ਉਸਨੂੰ ਵੀ ਪੜ੍ਹਨ-ਲਿਖਣ ਦਾ ਸ਼ੌਂਕ ਹੈ। ਇਸੇ ਸ਼ੌਂਕ ਨੇ ਉਸਨੂੰ ਅਖ਼ਬਾਰ ਨਵੀਸ ਵੀ ਬਣਾਇਆ ਅਤੇ ਕਹਾਣੀਕਾਰ ਵੀ। ਜਦੋਂ ਕਦੇ ਵੀ ਉਹ ਨਵੀਂ ਕਹਾਣੀ ਸਿਰਜਦਾ ਹੈ ਤਾਂ ਉਸਦਾ ਸੱਦਾ ਆਉਂਦਾ ਹੈ। ''ਯਾਰ, ਕਮਾਲ ਦੀ ਚੀਜ਼ ਆਈ ਹੈ, ਬੱਸ ਤੇਰਾ ਇੰਤਜ਼ਾਰ ਹੈ। ਤੂੰ ਆਵੇਂਗਾ ਤਾਂ ਹੀ ਖੋਲਾਂਗੇ।'' ਜਦੋਂ ਮੈਂ ਪਹੁੰਚਦਾ ਹਾਂ, ਉਹ ਉਡ ਕੇ ਮਿਲਦਾ ਹੈ। ਗਲਾਸ, ਪਾਣੀ, ਸੋਢਾ ਅਤੇ ਬਰਫ। ਸਭ ਸਮਾਨ ਤਿਆਰ ਹੈ ਬੱਸ ਤੇਰਾ ਹੀ ਇੰਤਜ਼ਾਰ ਹੈ। ਇਹ ਉਸਦਾ ਪੱਕਾ ਡਾਇਲਾਗ ਹੈ। ਮੈਂ ਹੱਸਦਾ ਹੋਇਆ ਉਸਨੂੰ ਜੱਫੀ ਵਿਚ ਲੈਂਦਾ ਹਾਂ। ''ਚੱਲ, ਬਣ ਜਾ ਸਾਨੀ, ਉਂਝ ਵੀ ਤੇਰੀ ਕੌਮ ਨੇ ਸਾਰੀ ਦੁਨੀਆਂ ਨੂੰ ਪੀਣਾ ਸਿਖਾਇਆ ਹੈ'' ਉਹ ਪਿਆਰ ...
Read Full Story


ਕਾਂਗਰਸ ਡਾ: ਮਨਮੋਹਨ ਸਿੰਘ ਤੋਂ ਕਿਨਾਰਾਕਸ਼ੀ ਕਰਨ ਲੱਗੀ

ਕਾਂਗਰਸ ਪਾਰਟੀ ਡਾ ਮਨਮੋਹਨ ਸਿੰਘ ਤੋਂ ਕਿਨਾਰਾ ਕਸੀ ਕਰਨ ਲੱਗ ਪਈ ਹੈ। ਕਾਂਗਰਸ ਦੇ ਔਖੇ ਵਕਤ ਵਿੱਚ ਮਨਮੋਹਨ ਸਿੰਘ ਹੀ ਉਹਨਾਂ ਲਈ ਰੱਬ ਬਣਕੇ ਢਾਲ ਬਣਿਆਂ ਸੀ। ਹੁਣ ਉਸ ਤੋਂ ਕਾਂਗਰਸ ਪਾਸਾ ਵੱਟਣ ਲੱਗੀ ਹੈ।ਇਸਦੀ ਤਾਜਾ ਮਿਸਾਲ ਕੇਂਦਰੀ ਮੰਤਰੀ ਮੰਡਲ ਵਿੱਚੋਂ ਡਾ ਮਨਮੋਹਨ ਸਿੰਘ ਦੇ ਚਹੇਤਿਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ। ਇਸਤੋਂ ਪਹਿਲਾਂ ਕਾਂਗਰਸ ਨੇ ਕਾਮਨ ਵੈਲਥ ਖੇਡਾਂ ਦੇ ਘੁਟਾਲੇ ਦੇ ਬਹਾਨੇ ਮਨਮੋਹਨ ਸਿੰਘ ਦੇ ਇੱਕ ਹੋਰ ਚਹੇਤੇ ਮਨੋਹਰ ਸਿੰਘ ਗਿੱਲ ਨੂੰ ਮੰਤਰੀ ਮੰਡਲ ਵਿੱਚੋਂ ਕੱਢਵਾ ਦਿੱਤਾ ਸੀ ਹਾਲਾਂ ਕਿ ਕਾਮਨ ਵੈਲਥ ਖੇਡਾਂ ਦੇ ਮੁੱਖ ਦੋਸ਼ੀ ਕਾਂਗਰਸ ਦੇ ਮਹਾਰਾਸ਼ਟਰ ਤੋਂ ਲੋਕ ਸਭਾ ਦੇ ਮੈਂਬਰ ਕਲਮਾਡੀ ਨੂੰ ਕਾਫੀ ਦੇਰ ਤੱਕ ਕਾਂਗਰਸ ਬਚਾਉਂਦੀ ਰਹੀ। ਮਨੋਹਰ ਸਿੰਘ ਗਿੱਲ ਦਾ ਭਰਿਸ਼ਟਾਚਾਰ ਨਾਲ ਕੋਈ ਨੇੜੇ ਤੇੜੇ ਦਾ ਵੀ ਸੰਬੰਧ ਨਹੀਂ ...
Read Full Story


ਡਾਕਟਰ ਦੀ ਨਿਜੀ ਡਾਇਰੀ ਦੇ ਪੰਨਿਆਂ 'ਚੋਂ

ਇਕ ਟੱਬਰ ਨਾਲ ਸਾਡੀ ਕਿਸੇ ਨੇ ਜਾਣ ਪਛਾਣ ਕਰਵਾਈ। ਉੱਥੇ ਪਤੀ ਪਤਨੀ ਦਾ ਆਪਸੀ ਝਗੜਾ ਏਨਾ ਜ਼ਿਆਦਾ ਸੀ ਕਿ ਉਹ ਲਗਾਤਾਰ ਕਿਸੇ ਨਾ ਕਿਸੇ ਗੱਲ ਉੱਤੇ ਕੁੜ ਕੁੜ ਕਰਦੇ ਹੀ ਰਹਿੰਦੇ ਸਨ। ਸਾਡੇ ਨਾਲ ਗੱਲ ਕਰਦੇ ਕਰਦੇ ਉਹ ਪਤੀ ਖਿੱਝ ਕੇ ਬੋਲੇ, '' ਮੈਂ ਆਪਣੀ ਵਹੁਟੀ ਦੀਆਂ ਮੰਗਾਂ ਤੋਂ ਏਨਾ ਤੰਗ ਆ ਚੁੱਕਿਆ ਹਾਂ ਕਿ ਹੁਣ ਮੈਂ ਖੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਹਾਂ। '' ਕਮਰੇ ਦੇ ਬਾਹਰ ਖੜੀ ਉਨ੍ਹਾਂ ਦੀ ਵਹੁਟੀ ਝਟ ਉੱਚੀ ਸਾਰੀ ਬੋਲੀ, '' ਸ਼ੁਕਰ ਹੈ ਮਗਰੋਂ ਲੱਥੇਗਾ। ਪਰ ਮਰਨ ਤੋਂ ਪਹਿਲਾਂ ਇਕ ਚਿੱਟਾ ਸੂਟ ਲਿਆ ਦੇਵੀਂ ਭੋਗ ਉੱਤੇ ਪਾਉਣ ਲਈ।'' ਉਹ ਪਤੀ ਖਿੱਝ ਕੇ ਬੋਲਿਆ, '' ਇਹ ਵੇਖ ਲਓ ਇਹਦਾ ਹਾਲ। ਮੇਰੇ ਮਰਨ ਨਾਲੋਂ ਆਪਣੇ ਸੂਟ ਦੀ ਪਈ ਹੈ। ਇਹਦੇ ਨਾਲ ਕੋਈ ਨਹੀਂ ਨਿਭਾ ਸਕਦਾ।'' ਬੜੀ ਮੁਸ਼ਕਲ ਨਾਲ ਹਾਸਾ ਰੋਕ ਕੇ ਮੈਂ ਉਸ ਨੂੰ ਕਿਹਾ ਕਿ ਇਹ ਤਾਂ ਐਵੇਂ ਹਾਸੇ ਠੱਠੇ ਦੀ ...
Read Full Story


ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਜਾਇਜ਼ ਨਹੀਂ

ਨਵੀਂ ਪੀੜ੍ਹੀ ਬਦਲ ਰਹੀ ਹੈ। ਅੱਜ ਦਾ ਨੌਜਵਾਨ ਪੱਛਮ ਤੋਂ ਪ੍ਰਭਾਵਿਤ ਹੈ। ਲਿਵ ਇਨ ਰਿਲੇਸ਼ਨਸ਼ਿਪ ਆਮ ਵਰਤਾਰਾ ਹੋ ਗਿਆ ਹੈ। ਮੁੰਡੇ ਕੁੜੀਆਂ ਸ਼ਰਮ ਦੀਆਂ ਹੱਦਾਂ ਪਾਰ ਕਰ ਰਹੇ ਹਨ। ਸਾਡੇ ਵੇਲੇ ਅੱਖ ਦੀ ਸ਼ਰਮ ਹੁੰਦੀ ਸੀ। ਅੰਤਰ ਜਾਤੀ ਵਿਆਹ ਆਮ ਹੋ ਗਏ ਹਨ। ਪ੍ਰੇਮ ਵਿਆਹਾਂ ਦਾ ਜ਼ਮਾਨਾ ਆ ਗਿਆ ਹੈ।'' ਨਵੀਂ ਪੀੜ੍ਹੀ ਬਾਰੇ ਅਜਿਹੇ ਵਿਚਾਰ ਅਕਸਰ ਸੁਣਨ ਨੂੰ ਮਿਲਦੇ ਹਨ। ਅਜਿਹੀਆਂ ਧਾਰਨਾਵਾਂ ਦਾ ਸੱਚ ਜਾਨਣ ਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਦੇ ਵਿਦਿਆਰਥੀ ਅੱਗੇ ਆਏ ਅਤੇ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਨੂੰ ਲੈ ਕੇ ਇਕ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਵਚ ਇਕ ਮਹੱਤਵਪੂਰਨ ਤੱਥ ਸਾਹਮਣੇ ਆਇਆ ਕਿ ਭਾਵੇਂ ਅੱਜ ਦਾ ਨੌਜਵਾਨ ਵਿਰੋਧੀ ਸੈਕਸ ਨਾਲ ਦੋਸਤੀ ਦਾ ਰਿਸ਼ਤਾ ਰੱਖਣਾ ਚਾਹੁੰਦਾ ਹੈ, ਪਰ ਇਕ ਸੀਮਾ ਵਿਚ ਰਹਿ ਕੇ। ਵਿਆਹ ਤੋਂ ...
Read Full Story


ਹਸਦੇ ਵਸਦੇ ਪੰਜਾਬ ਨੁੰ ਖੌਰੇ ਕਿਸਦੀ ਨਜ਼ਰ ਲੱਗ ਗਈ?

ਪਿਛਲੇ ਦਿਨੀ ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ ਵਿੱਚ ਘੁੰਮਣ ਦਾ ਸਵੱਬ ਬਣਿਆ। ਸੜਕਾਂ ਉਪਰ ਆਵਾਜਾਈ ਦੇ ਟ੍ਰੈਫਿੱਕ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਜਾ ਰਹੀਆਂ ਹਨ। ਕਿਸੇ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀ, ਮੋਟਰਸਾਈਕਲ, ਕਾਰਾਂ, ਟਰੱਕ ਅਤੇ ਬੱਸਾਂ ਦੀ ਇੱਕ ਦੂਸਰੇ ਨੂੰ ਪਿਛੇ ਛੱਡਣ ਦੀ ਦੌੜ ਲੱਗੀ ਹੋਈ ਹੈ।ਇੰਝ ਲਗਦਾ ਜਿਵੇਂ ਟ੍ਰੈਫਿਕ ਨਿਯਮਾਂ ਤੋਂ ਡਰਾਇਵਰ ਅਣਜਾਣ ਹਨ। ਪਟਿਆਲੇ ਤੋਂ ਸੰਗਰੂਰ ਤੱਕ ਦੇ ਫਾਸਲੇ ਵਿੱਚ ਤਿੰਨ ਖਤਰਨਾਕ ਐਕਸੀਡੈਂਟ ਹੋਏ ਵੇਖੇ। ਦੋ ਕਾਰਾਂ ਅਤੇ ਮੋਟਰਸਾਈਕਲ ਚਕਨਾ ਚੂਰ ਹੋਏ ਪਏ ਸਨ।ਥੋੜ੍ਹੀ ਦੂਰ ਅੱਗੇ ਇੱਕ ਲੋਹੇ ਦਾ ਭਰਿਆ ਹੋਇਆ ਟਰਾਲਾ ਸੜਕ ਵਿੱਚ ਟੇਢਾ ਹੋਇਆ ਪਿਆ ਸੀ।ਜਿਸ ਨੂੰ ਕਰੇਨ ਉਠਾ ਰਹੀ ਸੀ। ਉਹਨਾਂ ਦਿਨਾਂ ਵਿੱਚ ਹੀ ਟਾਂਡੇ ਕੋਲ ੧੨ ਸਕੂਲ ਦੇ ਬੱਚੇ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਮਾਰੇ ਗਏ ਸਨ। ਗੰਭੀਰ ...
Read Full Story


<< < 1 2 3 4 5 6 7 8 > >>