HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲੇਖ
 
ਸੱਚ ਨਾਉ ਵਡਿਆਈ ਵਿਚਾਰ

ਜੇ ਹਾੜ੍ਹ ਦਾ ਮਹੀਨਾ ਹੋਵੇ, ਅੰਮ੍ਰਿਤ ਵੇਲੇ ਦੇ ਤਿੰਨ ਵਜੇ ਹੋਣ, ਕੋਈ ਵਿਅਕਤੀ ਕੋਠੇ ਤੇ ਪਿਆ ਹੋਵੇ। ਪੋਲੀ-ਪੋਲੀ ਪੁਰੇ ਦੀ ਚੱਲਦੀ ਹੋਵੇ, ਚੌਦਵੀਂ ਦਾ ਚੰਨ ਪੂਰੇ ਜੋਬਨ ਤੇ ਹੋਵੇ, ਦੂਰ ਕਿਤੇ ਟਟੀਰੀ ਦੀ ਜਾਂ ਉੱਲੂ ਦੀ ਆਵਾਜ਼ ਕੰਨਾਂ ਵਿੱਚ ਪਂੈਦੀ ਹੋਵੇ, ਤਾਂ ਕੁਦਰਤ ਆਪਣੇ ਰੰਗ ਵਿੱਚ ਖੋਲ੍ਹਦੀ ਹੈ।ਇਸੇ ਤਰ੍ਹਾਂ ਗੁਰੂ ਨਾਨਕ ਜੀ ਉਪਦੇਸ਼ ਕਰਦੇ ਹਨ, ਕੋਈ ਵੀ ਕੰਮ ਸਿਆਣਿਆਂ ਤੋਂ ਪੁੱਛਕੇ ਸ਼ਰੀਕੇ ਕਬੀਲੇ ਦੀ ਸਲਾਹ ਨਾਲ ਕੀਤਾ ਜਾਵੇ ਤਾਂ ਉਨਾ ਹੀ ਆਨੰਦ ਆਵੇਗਾ, ਜਿੰਨੀ ਉਪਰਲੀ ਅੰਮ੍ਰਿਤ ਵੇਲੇ ਦੀ ਉਦਾਹਰਣ ਦਿੱਤੀ ਗਈ ਹੈ।ਇੱਕ ਟੀ.ਵੀ ਪ੍ਰੋਗਰਾਮ ਦੇ ਸੰਚਾਲਕ ਨੇ ਮੈਨੂੰ ਪੁੱਛਿਆ ਕਿ ਤੁਸੀ ੭ਵੀਂ ਪਾਸ ਹੋ, ਜੋ ਕਿ ਕੋਈ ਬਹੁਤੀ ਮਹੱਤਵ ਨਹੀਂ ਰੱਖਦੀ,ਇਸ ਮੁਕਾਮ ਤੇ ਕਿਵੇਂ ਪਹੁੰਚੇ।ਉਨ੍ਹਾਂ ਨੂੰ ਮੈਂ ਕਿਹਾ "ਔਰਤ ਇੱਕ ਧਰਤੀ ਰੂਪੀ ਮੇਰੀ ਮਾਂ ਹੈ,ਜਿਸ ਦੀ ...
Read Full Story


ਮੌਜੂਦਾ ਜੀਵਨ ਸ਼ੈਲੀ 'ਚ ਚੰਗੇ ਮਾਰਗ ਦਰਸ਼ਕ ਦੀ ਵਿਸ਼ੇਸ਼ ਅਹਿਮੀਅਤ

ਸੰਗ ਤਾਂ ਕਿਸੇ ਵੀ ਚੰਗਿਆਈ ਨਾਲ ਸੁਮੇਲਤਾ ਵਾਲੀ ਵਸਤੂ ਦਾ ਹੋਵੇ, ਉਹ ਰੱਬੀ ਰੂਪ 'ਚ ਬਹੁ-ਵਚਨ ਹੁੰਦਾ ਹੈ। ਆਖ਼ਰ ਨਿਰਪੱਖ ਤੇ ਨਿਧੜਕ ਸੰਗ ਸਾਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦਾ ਇਕ ਵੱਖਰਾ ਰਸਤਾ ਵਿਖਾਉਂਦਾ ਹੈ, ਜਿਸ ਰਸਤੇ 'ਤੇ ਅਸੀਂ ਇਹ ਪੈਦਲ ਮਾਰਚ ਕਰ ਰਹੇ ਹੁੰਦੇ ਹਾਂ। ਇਹ ਸਾਰੀ ਸਾਡੇ ਅਨੇਕ 'ਚੋਂ ਨੇਕ ਮਾਰਗ ਦਰਸ਼ਕ ਦੀ ਹੀ ਮਿਹਰਬਾਨੀ ਹੁੰਦੀ ਹੈ। ਖ਼ੈਰ, ਜੇ ਮਨੁੱਖ ਨੂੰ ਨਿੱਜੀ ਜੀਵਨ ਸ਼ੈਲੀ 'ਚ ਚੰਗੇ ਮਾਰਗ ਦਰਸ਼ਕ ਦੀ ਪ੍ਰਾਪਤੀ ਹੋਈ ਹੋਵੇ ਤਾਂ ਉਸ ਵਰਗਾ ਪ੍ਰਮਾਤਮਾ ਤੋਂ ਛੁਟ ਹੋਰ ਕੋਈ ਨਹੀਂ ਹੋ ਸਕਦਾ। ਚੰਗੇ ਮਾਰਗ ਦਰਸ਼ਕ ਕੋਈ ਅਜਿਹੀ ਚੀਜ਼ ਤਾਂ ਹੈ ਨਹੀਂ, ਜੋ ਬਾਜ਼ਾਰ 'ਚੋਂ ਕਿਸੇ ਹੱਟੀ ਤੋਂ ਮੁੱਲ ਵਿਕਦੇ ਮਿਲਦੇ ਹੋਣ। ਦਰਿਆਦਿਲੀ ਜਿਹੇ ਚੰਗੇ ਮਾਰਗ ਦਰਸ਼ਕਾਂ ਦੀ ਖੋਜ ਤਾਂ ਸਾਨੂੰ ਖ਼ੁਦ ਨੂੰ ਹੀ ਕਰਨੀ ਪੈਂਦੀ ਹੈ। ਮਹਾਂਪੁਰਖ ਬਿਲਕੁਲ ਸੱਚ ਹੀ ...
Read Full Story


ਵਿਹਲੜਾਂ ਨੂੰ ਪੈਸੇ ਕਾਹਦੇ?

ਵੱਖ-ਵੱਖ ਅਖ਼ਬਾਰਾਂ ਵਿੱਚ ਮੁੱਖ ਮੰਤਰੀਆਂ, ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮਿਲਦੀਆਂ ਤਨਖ਼ਾਹਾਂ, ਭੱਤੇ ਤੇ ਹੋਰ ਸਹੂਲਤਾਂ ਦੀ ਅਕਸਰ ਚਰਚਾ ਹੁੰਦੀ ਹੈ। ਜੇ ਮੁੱਖ ਮੰਤਰੀਆਂ ਵੱਲੋਂ ਬੇਲੋੜੀਆਂ ਨਿਯੁਕਤੀਆਂ ਜਿਵੇਂ ਮੀਡੀਆ ਸਲਾਹਕਾਰ, ਤਕਨੀਕੀ ਸਲਾਹਕਾਰ ਅਤੇ ਮੁੱਖ ਸੰਸਦੀ ਸਕੱਤਰਾਂ ਆਦਿ ਦੀ ਘੋਖ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਵਿਹਲੜਾਂ ਦੀ ਫ਼ੌਜ ਹੈ ਕਿਉਂਕਿ ਇਨ੍ਹਾਂ ਦੀ ਕੋਈ ਲੋੜ ਨਹੀਂ ਹੈ। ਲੋਕ ਸੰਪਰਕ ਵਿਭਾਗ ਦੇ ਹੁੰਦਿਆਂ ਮੀਡੀਆ ਸਲਾਹਕਾਰ ਦੀ ਵੀ ਕੋਈ ਲੋੜ ਨਹੀਂ ਹੈ। ਉਂਜ ਵੀ ਸਲਾਹਕਾਰ ਗਵਰਨਰੀ ਰਾਜ ਸਮੇਂ ਸਰਕਾਰ ਚਲਾਉਣ ਲਈ ਲਗਾਏ ਜਾਂਦੇ ਹਨ। ਮੁੱਖ ਸੰਸਦੀ ਸਕੱਤਰਾਂ ਪਾਸ ਕੋਈ ਅਧਿਕਾਰ ਨਹੀਂ ਹਨ। ਇਨ੍ਹਾਂ ਦੇ ਕੰਮ-ਕਾਜ ਸਬੰਧੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸੁਆਲ ਉਠਾਇਆ ਸੀ। ਉਨ੍ਹਾਂ ਦਾ ...
Read Full Story


ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਹੈ ਰੰਗਲਾ ਪੰਜਾਬ

ਜਿੱਥੇ ਹਮੇਸ਼ਾਂ ਹੀ ਕੇਂਦਰ ਨੇ ਪੰਜਾਬ ਨਾਲ ਅਨਿਆਂ ਕੀਤਾ ਹੈ, ਉੱਥੇ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਨੂੰ ਲੁੱਟਿਆ ਅਤੇ ਕੁੱਟਿਆ ਹੈ। ਨਿਕੰਮੀਆਂ ਸਰਕਾਰਾਂ ਕਾਰਨ ਪੰਜਾਬ ਨੂੰ ਮਾੜੇ ਦਿਨ ਵੇਖਣੇ ਪੈ ਰਹੇ ਹਨ। ਭਾਰਤੀ ਰਾਜਾਂ ਵਿੱਚ ਪਹਿਲਾ ਸਥਾਨ ਰੱਖਣ ਵਾਲਾ ਪੰਜਾਬ ੧੨ਵੇਂ ਨੰਬਰ ਤੋਂ ਹੇਠਾਂ ਖਿਸਕ ਗਿਆ ਹੈ। ਸੂਬੇ ਸਿਰ ਇਸ ਸਮੇਂ ਇੱਕ ਲੱਖ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਸਰਕਾਰ ਕਰਜ਼ੇ ਦੀਆਂ ਭਾਰੀ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਚੁੱਕੀ ਹੈ। ਸਰਕਾਰ ਕੋਲ ਵਿਆਜ ਦੀ ਦੇਣਦਾਰੀ ਤੋਂ ਬਾਅਦ ਵਿਕਾਸ ਲਈ ਸਿਰਫ਼ ੧੦ ਫ਼ੀਸਦੀ ਪੂੰਜੀ ਬਚਦੀ ਹੈ। ਸਰਕਾਰ ਦੀ ਇਸ ਸਮੇਂ ਸਥਿਤੀ ਐਨੀ ਬਦਤਰ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਸਕਦੀ। ਪੰਜਾਬ ਦੀ ਵਿਕਾਸ ਦਰ ਮਸਾਂ ੫.੧੯ ਫ਼ੀਸਦੀ ਹੈ ਅਤੇ ਕੁੱਲ ਘਰੇਲੂ ਉਤਪਾਦਨ ...
Read Full Story


ਆਹ ਕੁਲਵੰਤ ਸਿੰਘ ਕੌਣ ਐ ਬਈ?

''ਆਹ, ਕਿਹੜਾ ਕੁਲਵੰਤ ਐ, ਜਿਸ ਨੂੰ ਸੁਖਬੀਰ ਬਾਦਲ ਨੇ ਫ਼ਹਿਤਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਐ, ਕਦੇ ਨਾਮ ਤਾਂ ਸੁਣਿਆ ਨੀਂ'' ਸ੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਲੋਕ ਅਕਸਰ ਅਜਿਹੀ ਟਿੱਪਣੀ ਕਰਦੇ ਸੁਣੇ ਗਏ। ਫ਼ਤਿਹਗੜ੍ਹ ਸਾਹਿਬ ਤੋਂ ਚਰਨਜੀਤ ਸਿੰਘ ਅਟਵਾਲ ਆਪਣੇ ਲਈ ਜਾਂ ਮੁੰਡੇ ਲਈ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਦਾ ਵੱਡਾ ਦਾਅਵੇਦਾਰ ਸੀ ਪਰ ਕੁਲਵੰਤ ਸਿੰਘ ਬਾਰੇ ਤਾਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਦਰਅਸਲ ਗੱਲ ਤਾਂ ਇਹ ਹੈ ਕਿ ਲੋਕਾਂ ਨੇ ਤਾਂ ਕੀ ਖੁਦ ਕੁਲਵੰਤ ਸਿੰਘ ਨੇ ਵੀ ਸੋਚਿਆ ਹੋਵੇਗਾ ਕਿ ਉਸਦੀ ਜ਼ਿੰਦਗੀ ਦਾ ਸਿਤਾਰਾ ੩੦ ਵਰ੍ਹਿਆਂ ਵਿੱਚ ਉਸਨੂੰ ਜ਼ੀਰੋ ਤੋਂ ਹੀਰੋ ਬਣਾ ਦੇਵੇਗਾ। ਤੂੜੀ ਵਾਲੀ ਰੇਹੜੀ ਬਜਾਏ ਮਰਸਡੀਜ਼ ਦਾ ਸਵਾਰ ਹੋਵੇਗਾ ਉਹ। ਕੱਚੇ ਘਰ ਤੋਂ ਮਹਿਲਾਂ ਤੱਕ ਸਫ਼ਰ ਬੜੀ ਤੇਜੀ ਨਾਲ ਤਹਿ ਕਰੇਗਾ ...
Read Full Story


ਨੀਲਾ ਤਾਰਾ, ਦਿੱਲੀ ਦਾ ਘਾਣ ਕਿਉਂ ਹੋਇਆ?

ਪਿਛਲੇ ਦਿਨੀ 'ਨੀਲਾ ਤਾਰਾ' ਆਪਰੇਸ਼ਨ ਸਮੇਂ ਇੰਗਲੇਡ ਵੱਲੋਂ ਮੱਦਦ ਦੀ ਗੱਲ ਚਰਚਾ ਵਿੱੱਚ ਆਈ, ਉਸ ਸਮੇਂ ਇੰਗਲੈਡ ਦੀ ਪ੍ਰਧਾਨ ਮੰਤਰੀ ਮਾਰਗਰੇਡ ਥੈਚਰ ਨੇ ਭਾਰਤ ਦੀ ਪ੍ਰਧਾਨ ਮੰਤਰੀ ਦੀ ਮੰਗ ਤੇ ਕੁੱਝ ਸਲਾਹਾਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਕੈਮਰੇਨ ਇਸ ਪ੍ਰਤੀ ਖੇਦ ਪ੍ਰਗਟ ਕਰ ਚੁੱਕੇ ਹਨ। ਨੀਲਾ ਤਾਰਾ ਆਪਰੇਸ਼ਨ ਦੇ ਗੁੱਸੇ ਕਰਕੇ ਹੀ ਸ੍ਰੀਮਤੀ ਇੰਦਰਾ ਗਾਂਧੀ ਦੇ ਦੋ ਸੁਰੱਖਿਆ ਅਫਸਰਾਂ ਨੇ ਉਹਨਾ ਦੀ ਹੱਤਿਆ ਕਰ ਦਿੱਤੀ, ਤਾਂ ਦਿੱਲੀ, ਕਾਨ੍ਹਪੁਰ ਤੇ ਬੁਕਾਰੋ ਆਦਿ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆਂ ਅਨੁਸਾਰ ਸਿੱਖ, ਬੀਬੀਆਂ ਤੇ ਬੱਚੇ ਕੋਹ-ਕੋਹ ਕੇ ਮਾਰੇ ਤੇ ਗਲਾਂ ਵਿੱਚ ਟਾਇਰ ਪਾ ਕੇ ਸਾੜ੍ਹੇ ਗਏ। ਗਿ: ਜੈਲ ਸਿੰਘ ਉਸ ਸਮੇਂ ਦੇ ਰਾਸ਼ਟਰਪਤੀ ਸਨ। ਵਿਧਾਨਕ ਤੌਰ ਤੇ ਰਾਸ਼ਟਰਪਤੀ ਦਾ ਅਹੁੱਦਾ ਸਭ ਤੋਂ ਵੱਡਾ ਹੈ। ...
Read Full Story


ਤਿਲੰਗਾਨਾ ਬਨਾਮ ਪੰਜਾਬੀ ਸੂਬੇ ਦੀ ਸਥਾਪਨਾ

ਆਂਧਰਾ ਪ੍ਰਦੇਸ਼ ਦਾ ਪੁਨਰਗਠਨ ਕਰ ਕੇ ਤਿਲੰਗਾਨਾ ਬਣਾਉਣ ਦੀ ਮੰਗ ਨੂੰ ਲੈ ਕੇ ਪਹਿਲਾਂ ੧੩ ਅਤੇ ਫਿਰ ੧੮ ਫਰਵਰੀ ਨੂੰ ਸੰਸਦ ਵਿੱਚ ਹੋਏ ਹੰਗਾਮੇ ਕਾਰਨ ਪੂਰਾ ਦੇਸ਼ ਸ਼ਰਮਸਾਰ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਆਂਧਰਾ ਪ੍ਰਦੇਸ਼ ਵਿੱਚ ਇਸ ਮੰਗ ਦੇ ਸਮਰਥਨ ਅਤੇ ਵਿਰੋਧ ਵਿੱਚ ਮੁਜ਼ਾਹਰੇ ਹੁੰਦੇ ਰਹੇ ਹਨ ਜਿਨ੍ਹਾਂ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਿਹਾ ਹੈ। ਤਿਲੰਗਾਨਾ ਵਾਂਗ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਸਥਾਪਤੀ ਦੀ ਮੰਗ ਦਾ ਵੀ ਕਈ ਸਾਲ ਭਾਰੀ ਵਿਰੋਧ ਹੁੰਦਾ ਰਿਹਾ ਸੀ ਜਿਸ ਲਈ ਪੰਜਾਬੀਆਂ ਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਸੀ। ਆਜ਼ਾਦੀ ਦੀ ਲੜਾਈ ਦੌਰਾਨ ਕਾਂਗਰਸ ਨੇ ਆਪਣੇ ਸੈਸ਼ਨਾਂ ਵਿੱਚ ਮਤਾ ਪਾਸ ਕੀਤਾ ਸੀ ਕਿ ਆਜ਼ਾਦ ਹਿੰਦੁਸਤਾਨ ਵਿੱਚ ਸੂਬਿਆਂ ਦਾ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਕੀਤਾ ਜਾਵੇਗਾ। ਇਸ ਮੰਤਵ ਲਈ ...
Read Full Story


ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਬੱਲੇ ਬੱਲੇ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ, ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ ਦੀ ਸ਼ਰਨ ਲੈ ਰਹੇ ਹਨ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਤਾਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ੧੩ ਲੋਕ ਸਭਾ ਦੀਆਂ ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਚੋਣ ਲੜ ਰਹੀ ਹੈ ਅਤੇ ਇਹਨਾਂ ਤਿੰਨਾਂ ਸੀਟਾਂ ਤੋਂ ਹੀ ਕਲਕਾਰਾਂ ਅਤੇ ਸੈਲੀਬਰਟੀਜ਼ ਨੂੰ ਚੋਣ ਲੜਾ ਰਹੀ ਹੈ। ਅੰਮ੍ਰਿਤਸਰ ਤੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਪ੍ਰਸਿਧ ਕ੍ਰਿਕਟਰ ਅਤੇ ਕਮੈਂਟੇਟਰ ਹਨ, ਗੁਰਦਾਸਪੁਰ ਤੋਂ ...
Read Full Story


ਚੜ੍ਹਦੇ ਪੰਜਾਬ ਦੇ ਗਾਇਕ ਆਰਿਫ਼ ਲੋਹਾਰ ਦੀ ਗਾਇਕੀ ਤੋਂ ਸਿੱਖਣ

ਭਾਂਵੇਂ ਕਿ ਚੜ੍ਹਦੇ ਪੰਜਾਬ ਦੇ ਕਲਾਕਾਰ ਕੁਝ ਕੁ ਨੂੰ ਛੱਡਕੇ ਸੰਗੀਤਕ ਪੌਣਾਂ ਵਿਚ ਜ਼ਹਿਰ ਘੋਲਣ ਵਿਚ ਤੁਲੇ ਹੋਏ ਹਨ। ਸੰਗੀਤ ਰੂਹ ਨੂੰ ਸਕੂਨ ਦੇਣ ਲਈ ਹੁੰਦਾ ਹੈ, ਪਰ ਅੱਜ ਦਾ ਸੰਗੀਤ ਨੂੰ ਕੰਨ ਪਾੜੂ ਅਤੇ ਰੂਹ ਨੂੰ ਭਟਕਾ ਰਿਹਾ ਹੈ। ਪੰਜਾਬ ਦੇ ਗਾਇਕ ਸਾਡੇ ਅਮੀਰ ਸੱਭਿਆਚਾਰ ਨੂੰ ਲੀਰੋ ਲੀਰ ਕਰ ਰਹੇ ਹਨ। ਗੀਤ ਇਕ ਕੁੜੀ ਦੁਆਲੇ ਘੁੰਮਦਾ ਹੈ, ਕੁੜੀ ਨੂੰ ਬੇਵਫ਼ਾ ਕਹਿਕੇ ਭੰਡਿਆ ਜਾ ਰਿਹਾ ਹੈ। ਕਾਲਜਾਂ ਨੂੰ ਆਸ਼ਕੀ ਦੇ ਅੱਡੇ, ਸ਼ਰੇਆਮ ਲੰਡੀਆਂ ਜੀਪਾਂ ਲੈ ਕੇ ਸ਼ਰਾਬ, ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਸਮਾਜਿਕ ਅਲਾਮਤਾਂ ਵੱਲ ਜਾ ਰਹੀ ਹੈ। ਗੀਤਾਂ ਵਿਚ ਲੱਚਰਤਾ ਅਤੇ ਵੀਡੀਓ ਫ਼ਿਲਮਾਂਕਣ ਵਿਚ ਅਸ਼ਲੀਲਤਾ ਠੋਸੀ ਜਾ ਰਹੀ ਹੈ। ਕਿਸੇ ਸਮਾਜਿਕ ਬੁਰਾਈ ਜਾਂ ਜਨਤਕ ਮੁੱਦਿਆਂ ਤੋਂ ਧਿਆਨ ਹਟਾਕੇ ਜਵਾਨੀ ਨੂੰ ਨਸ਼ੇੜੀ, ਗੁੰਡੇ ਬਣਾਇਆ ਜਾ ...
Read Full Story


ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ

ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਲ ੨੦੧੩ ਵਿੱਚ ਬਹੁਤੀਆਂ ਸਰਗਰਮ ਨਹੀਂ ਰਹੀਆਂ। ਇਸ ਲਈ ਪਿਛਲੇ ਇੱਕ ਸਾਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਬਹੁਤੀ ਸਾਰਥਕ ਨਹੀਂ ਰਹੀ। ਰਾਜ ਕਰ ਰਹੀਆਂ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਤਾਂ ਆਪਣੀ ਸਰਕਾਰ ਦੀਆਂ ਰਹਿਮਤਾਂ ਦਾ ਆਨੰਦ ਹੀ ਮਾਣਦੀਆਂ ਰਹੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮਾਰਚ ੨੦੧੩ ਵਿੱਚ ਨਵੇਂ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੇ ਬਣਨ ਨਾਲ ਹਿਲ ਜੁਲ ਸ਼ੁਰੂ ਹੋ ਗਈ ਸੀ ਪ੍ਰੰਤੂ ਉਸਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਆਮੰਤ੍ਰਿਤ ਮੈਂਬਰ ਬਣਨ ਨਾਲ ਗ੍ਰਹਿਣ ਜਿਹਾ ਹੀ ਲੱਗ ਗਿਆ ਸੀ। ੯ ਮਹੀਨੇ ਬੀਤ ਜਾਣ ਤੋਂ ਬਾਅਦ ਹੀ ਪਰਤਾਪ ਸਿੰਘ ਬਾਜਵਾ ਆਪਣੀ ਨਵੀਂ ਜੁੰਬੋ ਕਾਰਜਕਾਰਨੀ ਸੂਚੀ ਬਣਾ ਸਕਿਆ। ਪ੍ਰੰਤੂ ਇਸ ਸੂਚੀ ਨੇ ਵੀ ...
Read Full Story


ਮਾਂ ਤੇਰੀ ਮਮਤਾ ਦੇ ਰੂਪ ਅਨੇਕ

ਇਨਸਾਨੀ ਜ਼ਿੰਦਗੀ ਅਨੇਕਾਂ ਰਿਸ਼ਤਿਆਂ ਦਾ ਸੁਮੇਲ ਹੈ। ਪ੍ਰਮਾਤਮਾ ਨੇ ਇਨਸਾਨ ਨੂੰ ਦੁਨੀਆਂਦਾਰੀ ਵਿੱਚ ਵਿਚਰਨ ਲਈ ਅਨੇਕਾਂ ਰਿਸ਼ਤਿਆਂ ਨਾਲ ਜੋੜਿਆ ਹੈ। ਜਿਵੇਂ ਭੈਣ-ਭਰਾ, ਮਾਂ-ਪਿਉ, ਦਾਦਾ-ਦਾਦੀ, ਨਾਨਾ-ਨਾਨੀ, ਤਾਏ, ਚਾਚੇ, ਦੋਸਤ, ਪ੍ਰੇਮੀ-ਪ੍ਰੇਮਿਕਾ ਆਦਿ। ਭਾਵੇਂ ਇਨ੍ਹਾਂ ਸਾਰੇ ਹੀ ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਆਪਣਾਪਣ, ਸਹਿਣਸ਼ੀਲਤਾ ਅਤੇ ਵਿਸ਼ਵਾਸ ਦੀ ਭਾਵਨਾ ਵਧੇਰੇ ਹੈ, ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਉੱਚਾ-ਸੁੱਚਾ ਤੇ ਪਵਿੱਤਰ ਰਿਸ਼ਤਾ ਹੈ ਮਾਂ ਦਾ ਰਿਸ਼ਤਾ। ਕਹਿੰਦੇ ਨੇ ਕਿ ਰੱਬ ਇੱਕੋ ਵੇਲੇ ਹਰ ਜਗ੍ਹਾ ਨਹੀਂ ਰਹਿ ਸਕਦਾ। ਇਸ ਲਈ ਉਸਨੇ ਮਾਂ ਨੂੰ ਬਣਾਇਆ ਹੈ। ਪ੍ਰਮਾਤਮਾ ਵੱਲੋਂ ਵੀ ਮਾਂ ਦੇ ਰਿਸ਼ਤੇ ਨੂੰ ਇੰਨਾ ਉੱਚਾ ਦਰਜਾ ਪ੍ਰਾਪਤ ਹੈ ਕਿ ਪ੍ਰਮਾਤਮਾ ਦੇ ਖ਼ੁਦ ਨਾਂਅ ਮਗਰ ਵੀ ਮਾਂ ਸ਼ਬਦ ਲੱਗਦਾ ਹੈ। ਅੰਤਰ ਕੇਵਲ ਬਿੰਦੀ ਦਾ ਹੀ ਹੈ। ਇਸ ਗੱਲ ...
Read Full Story


ਸਭਿ ਗੁਣ ਤੇਰੇ ਮੈ ਨਾਹੀ ਕੋਈ॥ ਵਿਣ ਗੁਣ ਕੀਤੇ ਭਗਤਿ ਨ ਹੋਇ॥

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੋਵੇ ਜਿਨ੍ਹਾਂ ਨੇ ਇਸ ਤੁਕ ਵਿੱਚ ਹਾਊਮੇ ਦਾ ਤਿਆਗ ਕਰਨਾ ਅਤੇ ਕਿਸਮਤ ਨੂੰ ਰੋਣ ਵਾਲਿਆ ਦੀ ਸੋਚ ਤੇ ਕਰਾਰੀ ਸੱਟ ਮਾਰੀ ਹੈ।ਕਿaਕਿ ਕੁਦਰਤੀ ਵਰਤਾਰੇ ਜੋ ਵਰਤਦੇ ਹਨ ਉਨ੍ਹਾਂ ਮੁਹਰੇ ਸਾਰਾ ਸੰਸਾਰ ਬੇ-ਬਸ ਹੋਇਆ ਪਿਆ ਹੈ। ਇਸ ਦਾ ਮਤਲਬ ਇਹ ਨਹੀ ਹੈ ਕਿ ਇਹ ਤੁਰੰਤ ਹੀ ਵਰਤਦੇ ਹਨ।ਇਹ ਤਾਂ ਪਹਿਲਾਂ ਕਾਰਨ ਬਣ ਚੁੱਕੇ ਹੁੰਦੇ ਹਨਇਹ ਸਭ ਕੁੱਝ ਸਾਨੂੰ ਸਬਕ ਲੈਣ ਲਈ ਹੀ ਕੁਦਰਤ ਸਭ ਕੁਝ ਕਰ ਰਹੀ ਹੈ। ਜਿਵੇਂ ਸਮਾਜ ਤੋਂ ਕੁਝ ਸਿਖੀਏ ਜਾ ਨਾ ਪਰ ਸਾਡੇ ਮੁਹਰੇ ਫਿਲਮ ਰੋਜਾਨਾ ਚਲਦੀ ਹੀ ਰਹਿੰਦੀ ਹੈ।ਅਸੀਂ ਲੋਕਾਂ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਕੀ ਸਿਖਦੇ ਹਾਂ ਇਹ ਸਾਡੇ ਗੁਣਾਂ ਦੀ ਹੀ ਪਛਾਣ ਹੈ।ਜੋ ਕੁਦਰਤ ਆਪ ਵਰਤਾਰੇ ਵਰਤਾਉਂਦੀ ਹੈ। ਕਿਤੇ ਟਿੱਬੇ ਕਿਤੇ ਪਹਾੜ ਕਿਤੇ ਸਮੁੰਦਰ ਬਣਾ ਦਿੰਦੀ ਹੈ। ਉਸ ਬਾਰੇ ...
Read Full Story


ਪ੍ਰੇਮ ਪਿਆਰ ਦੇ ਚੱਕਰਾਂ ਵਿੱਚ ਅੱਗੇ ਵਧ ਰਹੇ ਕੈਨੇਡੀਅਨ ਲੋਕ?

ਪ੍ਰੇਮ ਪਿਆਰ ਕਰਨ ਮਾੜਾ ਨਹੀਂ ਹੈ ਅਗਰ ਇਹ ਪਿਆਰ ਆਪਣੇ ਆਪ ਜਾਂ ਆਪਣੇ ਪਿਆਰੇ ਨੂੰ ਨੁਕਸਾਨ ਜਾਂ ਦੁੱਖ-ਦਰਦ ਪਹੁੰਚਾਣ ਵਾਲਾ ਨਾ ਹੋਵੇ। ਪ੍ਰੇਮ ਕਰਕੇ ਹੀ ਸੱਚ ਨੂੰ ਪਾਇਆ ਜਾ ਸਕਦਾ ਹੈ ਤਾਹੀਂਓ ਤਾਂ ਕਹਿੰਦੇ ਹਨ ਕਿ 'ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ' ਪਰ ਅੱਜ ਅਸੀਂ ਹੀਰ-ਰਾਂਝੇ ਜਾਂ ਲੈਲਾ-ਮਜਨੂੰ ਜਾਂ ਸੋਹਣੀ-ਮਹੀਵਾਲ ਜਾਂ ਸ਼ੀਰੀਂ-ਫਰਹਾਦ, ਸਲੀਮ-ਅਨਾਰਕਲੀ ਦੇ ਪਿਆਰ ਦੇ ਚਰਚੇ ਨਹੀਂ ਕਰਾਂਗੇ ਅਤੇ ਨਾਂ ਹੀ ਗੋਰੇ ਪ੍ਰੇਮੀ ਰੋਮੀਓ-ਜੂਲੀਅਟ, ਬੀਬਰ -ਬਰਾਂਡੀ ਅਤੇ ਨਾ ਹੀ ਰੂਡੀ-ਐਨਾ ਜਾਂ ਫਿਰ ਸਲੀਓਪੈਟਰ-ਮਾਰਕ ਐਂਟਨੀ ਜਾਂ ਪੈਰਿਸ-ਹਲੀਨਾ, ਨਪੋਲੀਅਨ-ਜੋਸੋਫੀਨ ਅਤੇ ਨਾ ਹੀ ਕੁਈਨ ਵਿਕਟੋਰੀਆ-ਪ੍ਰਿੰਸ ਐਲਬਰਟ ਦੇ ਪ੍ਰੇਮ ਦੇ ਚਰਚਿਆਂ ਦੀ ਗਾਥਾ ਛੇੜਾਂਗੇ ਕਿਉਂਕਿ ਇਹ ਚਰਚੇ ਕਦੇ ਫਿਰ ਕਰ ਲਵਾਂਗੇ ਪਰ ਅੱਜ ਅਸੀਂ ਕੈਨੇਡੀਅਨ ਲੋਕਾਂ ਵਿੱਚ ਵੱਧ ਰਹੇ ...
Read Full Story


ਸਿਆਣਾ ਬੰਦਾ ਮੰਗਵੀਂ ਚੀਜ਼ ਨਹੀਂ ਦਿੰਦਾ

ਮੰਗਵੀ ਚੀਜ਼ ਵਰਤਣੀ ਬਹੁਤ ਸੌਖੀ ਹੈ। ਕਈ ਤਾਂ ਮੰਗ ਕੇ ਹੀ ਸਾਰੀ ਜਾਂਦੇ ਹਨ। ਆਪਦੇ ਘਰ ਕੋਈ ਚੱਜ਼ਦੀ ਚੀਜ਼ ਨਹੀਂ ਖ੍ਰੀਦ ਕੇ ਰੱਖਦੇ। ਮੰਗਵੀਂ ਵਸਤੂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਜੇ ਟੁੱਟ ਵੀ ਗਈ। ਕੋਈ ਫ਼ਰਕ ਨਹੀਂ ਪੈਂਦਾ। ਚੀਜ਼ ਖ਼ਰਾਬ ਹੋਈਦਾ ਦੁੱਖ ਨਹੀਂ ਹੁੰਦਾ। ਕਿਹੜਾ ਜੇਬ ਵਿਚੋਂ ਪੈਸੇ ਲੱਗੇ ਹਨ। ਜੇ ਟੁੱਟ ਵੀ ਜਾਵੇ, ਹੋਲੀ ਦੇ ਕੇ, ਰੱਖ ਜਾਂਦੇ ਹਨ। ਅੱਗਲਾ ਚੀਜ਼ ਵੀ ਮੁਫ਼ਤ ਦੀ ਵਰਦਾ ਹੈ। ਤੋੜ ਕੇ ਦੱਸਦਾ ਵੀ ਨਹੀਂ। ਸਿਆਣਾ ਬੰਦਾ ਮੰਗਵੀਂ ਚੀਜ਼ ਨਹੀਂ ਦਿੰਦਾ। ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਰਿਵਾਜ਼ ਸੀ। ਕਿਸਾਨ ਇੱਕ ਦੂਜੇ ਤੋਂ ਖੇਤੀ ਦਾ ਸਮਾਨ ਮੰਗ ਕੇ ਸਾਰ ਲੈਂਦੇ ਸਨ। ਆਲੇ-ਦੁਆਲੇ ਦਾ ਪਤਾ ਹੁੰਦਾ ਸੀ। ਕਿਹੜਾਂ ਸੰਦ ਕਿਹਦੇ ਘਰ ਹੈ? ਅੱਗਲਾਂ ਉਹੀ ਚੀਜ਼ ਨਹੀਂ ਬੱਣਾਉਂਦਾ ਸੀ। ਇਸ ਲਈ ਹੋਰ ਕੋਈ ਸੰਦ ਬੱਣਾ ਲਿਆ ਜਾਂਦਾ ਸੀ। ਪਰ ਸਿਆਣਾਂ ਬੰਦਾ ...
Read Full Story


ਪੰਜਾਬ 'ਚ ਪੰਜਾਬੀ ਲਾਗੂ ਕਰਵਾਉਣ ਲਈ ਸਰਕਾਰੀ ਫੁਰਮਾਨਾਂ ਦੀ ਕਿੰਨੀ ਕੁ ਲੋੜ?

''ਜਾਹ ! ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ''ਕਿਸੇ ਨੂੰ ਵੀ ਦਿੱਤੀ ਜਾਣ ਵਾਲੀ ਸਭ ਤੋ ਂਵੱਡ ਬਦ-ਦੁਆ ਹੈ। ਮਾਂ ਬੋਲੀ ਤੋ ਂਦੂਰ ਤਾਂ ਸੱਭਿਆਚਾਰ ਤੋ ਦੂਰ। ਸਾਡਾ ਹਾਲ ਜੜ੍ਹੋ ਪੁੱਟ ਸੁੱਟੇ ਬੂਟੇ ਵਾਂਗ ਹੋ ਜਾਂਦਾ ਹੈ। ਇਹੀ ਵਾਪਰਿਆ ਪੰਜਾਬ 'ਚ ਪੰਜਾਬੀ ਨਾਲ। ਲੱਗਦੈ ਸਾਨੂੰ ਕਿਸੇ ਦੀ ਇਹੀ ਬਦਦੁਆ ਲੱਗੀ ਹੈ। ਪਹਿਲੀ ਨਵੰਬਰ ੧੯੬੬ ਨੂੰ ਭਾਸ਼ਾ ਦੇ ਅਧਾਰ ਦੇ ਪੰਜਾਬੀ ਸੂਬੇ ਨੂੰ ਹੋਦਂ ਵਿੱਚ ਆਇਆ ੪੭ ਸਾਲ ਹੋ ਗਏ ਹਨ। ਸੰਤਾਲੀ ਸਾਲ ਦੀ ਉਮਰ ਵਿੱਚ ਹਰ ਬੱਚਾ ਜਵਾਨ ਹੋ ਜਾਂਦਾ ਹੈ, ਪਰ ਪੰਜਾਬੀ ਸੂਬਾ ਹਰ ਪੱਖੋ ਂਉਥੇ ਦਾ ਉਥੇ ਹੀ ਹੈ। ਇਸ ਦੀ ਮੰਗ ਦੀ ਪੂਰਤੀ ਲਈ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੇਖਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦਾ ਪੂਰਾ ਸਮੱਰਥਨ ਪ੍ਰਾਪਤ ਸੀ ਅਤੇ ਕਈ ਜੱਥੇਬੰਦੀਆਂ ਨੂੰ ਤਕੜਾ ਸੰਘਰਸ਼ ਕਰਨਾ ਪਿਆ। ਅੱਜ ੪੩ ਸਾਲਾਂ ਦਾ ਲੰਮਾਂ ...
Read Full Story


ਇਕ ਸੁਪਨਮਈ ਪਿੰਡ ਪੰਜੋਲੀ ਕਲਾਂ ਬਾਕੀ ਪਿੰਡਾਂ ਲਈ ਚਾਨਣ ਮੁਨਾਰਾ

ਅੱਜ ਜਦਕਿ ਤੇਜ਼ ਰਫਤਾਰ ਤੇ ਚਕਾਚੋਂਧ ਦੇ ਯੁੱਗ ਵਿੱਚ ਲੋਕੀਂ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਵੱਸਣ ਨੂੰ ਤਰਜ਼ੀਹ ਦਿੰਦੇ ਹਨ, ਮੇਰਾ ਖਿਆਲ ਹੈ ਪਿੰਡ ਪੰਜੋਲੀ ਕਲਾਂ ਦਾ ਕੋਈ ਵਸਨੀਕ ਉਸ ਸੋਹਣੇ ਪਿੰਡ ਨੂੰ ਛੱਡ ਕੇ ਸ਼ਹਿਰ ਵੱਲ ਮੂੰਹ ਨਹੀਂ ਕਰੇਗਾ। ਇਹ ਖੂਬਸੂਰਤ ਪਿੰਡ ਪੰਜੋਲੀ ਕਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਪ੍ਰਸਿੱਧ ਪਿੰਡ ਹੈ ਜੋ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਚੜ੍ਹਦੇ ਪਾਸੇ ਤਕਰੀਬਨ ੧੭ ਕਿਲੋਮੀਟਰ ਦੀ ਦੂਰੀ ਤੇ ਹੈ।ਪਹਿਲਾਂ ਇਹ ਪਿੰਡ ਜ਼ਿਲ੍ਹਾ ਪਟਿਆਲਾ ਦਾ ਪਿੰਡ ਸੀ ਜੋ ਪੈਪਸੂ ਰਿਆਸਤ ਵੇਲੇ ਵੀ ਜ਼ਿਲ੍ਹਾ ਫਤਿਹਗੜ੍ਹ ਵਿੱਚ ਪੈਂਦਾ ਸੀ।ਸਰਹਿੰਦ ਵੱਲੋਂ ਜਾਂਦਿਆਂ ਪਿੰਡ ਰਜਿੰਦਰਗੜ੍ਹ ਤੋਂ ਸੱਜੇ ਪਾਸੇ ਜਦੋਂ ਇਸ ਪਿੰਡ ਨੂੰ ਜਾਈਦਾ ਹੈ ਤਾਂ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸੜਕ ਦੇ ਦੋਵਂੇ ਪਾਸੇ ਚਕਰੇਸ਼ੀਆਂ ਤੇ ਸਫੈਦੇ ਦੇ ...
Read Full Story


ਵੈਦਾਂ ਅਤੇ ਡਾਕਟਰਾਂ ਨੂੰ ਮਰੀਜ਼ਾਂ ਪ੍ਰਤੀ ਹਮਦਰਦੀ ਭਰਿਆ ਖਤ

ਵੈਦਾਂ ਸੰਦਾ ਸੰਗ ਇਕਠਾ ਹੋਇਆ ਅਉਖਦ ਆਵੈ ਰਾਸਿ ਵਿਚਿ ਆਪਿ ਖਲੋਇਆ ਧੰਨ ਧੰਨ ਸ਼੍ਰੀ ਗੁਰੁ ਅਰਜਨ ਦੇਵ ਜੀ ਮਹਾਰਾਜ ਦੇ ਸੋਹਣੇ ਮੁਖਾਰ ਬਿੰਦ ਤੋਂ ਨਿਕਲੇ ਅਨਹਦ ਸ਼ਬਦ ਦੀ ਤੁਕ ਦੇ ਅਰਥਾਂ ਨੂੰ ਤੋੜਿਆ ਜਾਵੇ ਤਾਂ ਇਸ ਦੇ ਮੂਹਰੇ ਸੰਸਾਰ ਭਰ ਦੀਆਂ ਮੈਡੀਕਲ ਤਕਨਾਲੋਜੀ, ਆਯੂਰਵੈਦ ਅਤੇ ਹੋਰ ਸਭ ਪੈਥੀਆਂ ਮੱਧਮ ਹੁੰਦੀਆ ਨਜ਼ਰ ਆਉਦੀਆਂ ਹਨ। ਪੜ੍ਹਨ ਸੁਣਨ ਨਾਲ ਕੋਈ ਡਾਕਟਰ ਵੈਦ ਹਕੀਮ ਨਹੀ ਬਣ ਜਾਂਦਾ ਜਿਨਾ ਚਿਰ ਜੀਵ ਦੀ ਉਤਪਤੀ ਅਤੇ ਵਿਨਾਸ ਦਾ ਕਾਰਨ, ਪ੍ਰਕਿਰਤੀ ਦਾ ਸਿਧਾਂਤ, ਪੰਜਾਂ ਤੱਤਾਂ ਦੀ ਮਹੱਹਤਾ, ਉਹਨਾਂ ਦਾ ਸਰੀਰ ਵਿੱਚ ਕੰਮ ਕਰਨ ਦਾ ਤਰੀਕਾ, ਇਹਨਾਂ ਦੇ ਵਧਣ ਘਟਨ ਨਾਲ ਸਰੀਰ ਵਿੱਚ ਹੋ ਰਹੇ ਵਿਸਫੋਟਾਂ ਬਾਰੇ ਜਾਣਕਾਰੀ ਨਹੀ ਹੁੰਦੀ। ਸਰੀਰ ਦੀ ਉਤਪਤੀ ਵਾਰੇ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਇਸ ਤਰ੍ਹਾਂ ਦਸਦੇ ਹਨ: ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ...
Read Full Story


ਸ੍ਰੀ ਅਕਾਲ ਤਖਤ ਨੂੰ ਭੈਅ ਤੇ ਆਤੰਕ ਦਾ ਪ੍ਰਤੀਕ ਨਾ ਬਣਾਉ!

ਬੀਤੇ ਕਾਫੀ ਸਮੇਂ ਤੋਂ ਸਿੱਖ ਜਗਤ ਵਿੱਚ ਇਹ ਚਰਚਾ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਆਏ ਦਿਨ ਅਕਾਲ ਤਖਤ ਦੀ ਮਰਿਆਦਾ, ਪਰੰਪਰਾ ਅਤੇ ਨਿਰਪਖਤਾ ਨੂੰ ਅਣਗੋਲਿਆਂ ਕਰ, ਆਪਣੇ ਵਿਰੋਧੀਆਂ ਨੂੰ ਚਿਤ ਕਰਨ ਦੇ ਉਦੇਸ਼ ਨਾਲ, ਉਨ੍ਹਾਂ ਵਿਰੁਧ ਆਧਾਰਹੀਨ ਸ਼ਿਕਾਇਤਾਂ ਕਰ ਅਕਾਲ ਤਖਤ ਪੁਰ ਸੰਮਨ ਕਰਨ ਦੀ ਨਾ ਕੇਵਲ ਮੰਗ ਕਰਨ, ਸਗੋਂ ਉਨ੍ਹਾਂ ਦੀ ਸਜ਼ਾ ਵੀ ਆਪ ਹੀ ਨਿਸ਼ਚਿਤ ਕਰ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਆਦੇਸ਼ ਜਾਰੀ ਕਰ, ਨਿਜੀ ਰਾਜਸੀ ਸੁਆਰਥ ਅਧਾਰਤ ਹਿੱਤਾਂ ਨੂੰ ਪੂਰਿਆਂ ਕਰਨ ਲਈ ਅਕਾਲ ਤਖਤ ਨੂੰ ਵਰਤਣ ਦੀ ਜੋ ਪਰੰਪਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਵਲੋਂ ਅਪਨਾਈ ਗਈ ਹੋਈ ਹੈ, ਉਸਦੇ ਫਲਸਰੂਪ ਅਕਾਲ ਤਖਤ ਦੇ ਮਾਣ-ਸਨਮਾਨ ਤੇ ਨਿਰਪਖਤਾ ਪੁਰ ਭਾਰੀ ਸੱਟ ਵੱਜ ਰਹੀ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ...
Read Full Story


...ਤੇ ਜਦੋਂ ਅਸੀਂ ਇਕ ਰਾਤ ਲਈ ਨਰਕਲੋਕ ਪਹੁੰਚੇ!

ਵੈਸੇ ਤਾਂ ਆਪਾਂ ਪਾਕਿਸਤਾਨ ਵਾਂਗ ਜਮਾਂਦਰੂ ਹੀ ਲੜਾਕੇ ਆਂ ਪਰ ਉਦੋਂ ਚੀਨ ਵਾਂਗ ਹੋਰ ਵੀ ਪੰਗੇਬਾਜ਼ ਹੋ ਜਾਈਦੈ ਜਦੋਂ ਕਿਤੇ ਮੁਫ਼ਤ ਦਾ ਤੇਰ੍ਹਵਾਂ ਰਤਨ ਲਬਾਂ ਨੂੰ ਛੂਹ ਜਾਵੇ। ਕੱਲ੍ਹ ਵੀ ਕਿਸਮਤ ਨੇ ਕਲਟੀ ਮਾਰੀ ਤੇ ਇਕ ਦੋਸਤ ਦਾ ਫ਼ੋਨ ਆ ਗਿਆ ਕਿ ਪੈਰ ਸਿਰ 'ਤੇ ਰੱਖ ਕੇ ਆ'ਜਾ, ਬਾਹਰੋਂ ਆਈ ਸਕਾਚ ਤੇ ਵਿਸਕੀ ਬੋਤਲਾਂ 'ਚ ਬ੍ਰੇਕ ਡਾਂਸ ਕਰ ਰਹੀ ਹੈ। ਐਨੀ ਗੱਲ ਸੁਣ ਕੇ ਆਪਾਂ ਤਲੀਆਂ ਨੂੰ ਥੁੱਕ ਲਾਈ ਤੇ ਹਮਪਿਆਲਾ ਦੋਸਤ ਦੇ ਘਰ ਜਾ ਅੱਪੜੇ। ਕੁਝ ਦੇਰ ਦੀ ਗਪੌੜਗਿਰੀ ਤੋਂ ਬਾਅਦ ਅਸੀਂ ਦੋਵੇਂ ਬੋਤਲਾਂ 'ਤੇ ਇਓਂ ਟੁੱਟ ਪਏ, ਜਿਵੇਂ ਫਿਲਮਾਂ 'ਚ ਸ਼ਕਤੀ ਕਪੂਰ ਹੀਰੋਇਨਾਂ 'ਤੇ ਟੁੱਟ ਪੈਂਦਾ ਹੈ। ਦੇਰ ਰਾਤ ਤੱਕ ਜਾਮ ਖੜ੍ਹਕਾਉਂਣ ਤੋਂ ਬਾਅਦ ਅਸੀਂ ਵਿਦਾ ਲਈ ਤੇ ਘਰ ਨੂੰ ਟੁਰ ਪਏ। ਰਸਤੇ 'ਚ ਮੀਂਹ ਲਹਿ ਪਿਆ। ਅਸੀਂ ਨਵਾਬ ਬਣੇ ਆਟੋ ਵਾਲੇ ਨੂੰ ਆਦੇਸ਼ ਦਈ ਜਾ ਰਹੇ ਸੀ। ...
Read Full Story


ਫਿਲਮ ਦੇ ਪੋਸਟਰਾਂ ਰਾਹੀਂ ਪਗੜੀਧਾਰੀ ਆਦਮੀ ਨੂੰ ਡੰਗਰ ਲਿਖਣਾ ਕਿਹੜੇ ਸੱਭਿਆਚਾਰ ਦੀ ਸੇਵਾ ਹੈ?

ਇਸ ਵਾਰਤਾਲਾਪ ਦਾ ਪਹਿਲਾ ਸਿਰਲੇਖ ਪੜ੍ਹ ਕੇ 'ਗਰਮ' ਹੋਣ ਜਾਂ ਸੋਚਣ ਦੀ ਲੋੜ ਨਹੀਂ। ਆਉ ਪਹਿਲਾਂ ਦੂਸਰੇ ਉਪ-ਸਿਰਲੇਖ ਬਾਰੇ ਵਿਚਾਰ ਵਟਾਂਦਰਾ ਕਰੀਏ, ਬਾਦ ਚ ਪਹਿਲੇ ਬਾਰੇ ਗੱਲ ਕਰਦੇ ਹਾਂ... ਅੱਜ ਕੱਲ੍ਹ ਪੰਜਾਬੀ ਫਿਲਮਾਂ ਦੀ ਹਨ੍ਹੇਰੀ ਵਗੀ ਹੋਈ ਹੈ। ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਹੈ। ਇਸ ਰੌਲ ਘਚੋਲੇ ਚ ਕੋਈ ਨਹੀਂ ਪੁੱਛਦਾ ਕਿ ਧੰਨਾ ਕੀਹਦਾ ਮਾਸੜ ਹੈ? ਹਰ ਕੋਈ ਆਪਣੀ ਹੀ ਪੀਪਣੀ ਵਜਾਉਣ ਂਚ ਮਸਤ ਹੈ। ਪਰ ਫਿਲਮਾਂ ਦੇ ਨਾਂ ਤੇ ਵਜਾਈਆਂ ਜਾ ਰਹੀਆਂ ਮਣਾਂਮੂੰਹੀ ਪੀਪਣੀਆਂ ਸਿਰਫ ਤੇ ਸਿਰਫ 'ਜੱਟ' ਦੇ ਕੰਨ ਨਾਲ ਲਗਾ ਕੇ ਵਜਾਈਆਂ ਜਾ ਰਹੀਆਂ ਹਨ। ਪੰਜਾਬ ਦਾ ਜੱਟ ਤਾਂ ਵਿਚਾਰਾ ਪਹਿਲਾਂ ਹੀ 'ਬਿਮਾਰ' ਹੈ ਪਰ ਇਹਨਾਂ ਫਿਲਮਾਂ ਵਾਲਿਆਂ ਵੱਲੋਂ 'ਜੱਟ' ਨੂੰ ਕੰਨੋਂ ਬੋਲਾ ਕਰਨ ਦੇ ਅਣਥੱਕ ਯਤਨ ਵੀ ਜਾਰੀ ਹਨ। 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ', 'ਜੱਟਸ ਇਨ ...
Read Full Story


<< < 1 2 3 4 5 6 7 > >>