HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਵਿਸ਼ੇਸ਼ ਲੇਖ
 
ਵਿਦੇਸ਼ਾਂ 'ਚ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਵਾਉਣ ਦਾ ਵਧ ਰਿਹੈ ਰੁਝਾਨ

ਲੁਧਿਆਣਾ (ਸ.ਸ.ਪਾਰ ਬਿਉਰੋ) ਵਿਦੇਸ਼ਾਂ ਵਿਚ ਵਸਦੀਆਂ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਾਉਣ ਲਈ ਅਨੰਦ ਕਾਰਜ ਵਿਧੀ ਅਪਨਾਉਣਾ ਕੁਝ ਸਿੱਖਾਂ ਵਲੋਂ ਹੀ ਵਿਰੋਧਤਾ ਦਾ ਕਾਰਨ ਬਣ ਰਿਹਾ ਹੈ। ਹਾਲਾਤ ਐਨੇ ਨਾਜ਼ੁਕ ਹੋ ਚੁਕੇ ਹਨ ਕਿ ਕੁਝ ਅਜਿਹੇ ਮਾਮਲਿਆਂ ਵਿਚ ਸਬੰਧਤ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ, ਗੁਰਦੁਆਰਿਆਂ ਦੀ ਤਾਲਾਬੰਦੀ ਕਰ ਦਿੱਤੀ ਗਈ ਤੇ ਹੁਣ ਕਈ ਲੜਕੀਆਂ ਅਜਿਹੇ ਮਿਲਗੋਭਾ ਵਿਆਹ ਲੁਕ ਛਿਪ ਕੇ ਕਰਾਉਣ ਲਈ ਮਜ਼ਬੂਰ ਵੀ ਹੋ ਰਹੇ ਹਨ। ਬੀਤੀ ੧੧ ਮਾਰਚ ਨੂੰ ਨਿਊਜ਼ ਚੈਨਲ ਬੀਬੀਸੀ ਏਸ਼ੀਆ ਨੈੱਟ ਦੀ ਇਸ ਮਾਮਲੇ ਦਾ ਪਰਦਾਫਾਸ਼ ਕਰਦੀ ਡਾਕੂਮੈਂਟਰੀ ਦੇ ਤੱਥਾਂ 'ਤੇ ਵਿਸ਼ਵਾਸ਼ ਕੀਤਾ ਜਾਏ ਤਾਂ ਇਹ ਇਕ ਤਲਖ ਹਕੀਕਤ ਹੈ। ਚੈਨਲ ਨੇ ਪੇਸ਼ ਕੀਤੀ ਡਾਕੂਮੈਂਟਰੀ ਵਿਚ ਇੰਕਸ਼ਾਫ ਕੀਤਾ ਹੈ ਕਿ ਬ੍ਰਿਟੇਨ ਦੇ ਕੁਝ ਗੁਰਦੁਆਰਿਆਂ ਵਿਚ ...
Read Full Story


ਬਿਨਾਂ ਪੇਪਰਾਂ ਦੇ ਦੇਸ਼ ਛੱਡਣ ਵਾਲੇ ਵਿਦੇਸ਼ੀ ਇਟਲੀ ਦੁਬਾਰਾ ਮੁੜ ਸਕਦੇ ਹਨ

ਰੋਮ (ਇਟਲੀ) (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਇਕ ਇਤਿਹਾਸਕ ਫੈਸਲਾ ਲੈਂਦਿਆਂ ਇਟਾਲੀਅਨ ਬਾਡਰ ਪੁਲਿਸ ਅਤੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਿਹੜਾ ਵਿਦੇਸ਼ੀ ਗੈਰ ਕਾਨੂੰਨੀ ਇਟਲੀ ਵਿਚ ਰਹਿ ਰਹੇ ਹਨ ਅਤੇ ਜੇ ਉਹ ਸਵੈ ਇੱਛਾ ਨਾਲ ਆਪਣੇ ਦੇਸ਼ ਵਾਪਸ ਮੁੜਦੇ ਹਨ ਤਾਂ ਉਨ੍ਹਾਂ 'ਤੇ ਮੁੜ ਇਟਲੀ ਦਾਖਲ ਹੋਣ 'ਤੇ ਰੋਕ ਨਹੀਂ ਲਾਈ ਜਾਵੇਗੀ। ਮੰਤਰਾਲੇ ਅਤੇ ਬਾਡਰ ਪੁਲਿਸ ਨੇ ਇਹ ਸਾਂਝਾ ਵਿਚਾਰ ਮਿਲਾਨ ਪੁਲਿਸ ਵੱਲੋਂ ਮੰਗੀ ਗਈ ਇਕ ਜਾਣਕਾਰੀ ਨਾਲ ਸਬੰਧਿਤ ਦਿੱਤਾ। ਮੰਤਰਾਲੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਵਾਪਸ ਮੁਝਨ ਵਾਲੇ ਵਿਦੇਸ਼ੀ ਨੂੰ ਥੋੜੀ ਬਹੁਤ ਮਾਲੀ ਸਹਾਇਤਾ ਵੀ ਦਿੱਤੀ ਜਾਵੇਗੀ। ਮੰਤਰਾਲੇ ਵੱਲੋਂ ਪੇਸ਼ ਕੀਤੇ ਬਿਆਨਾਂ ਨੂੰ ਕਾਨੂੰਨ ਬਨਾਉਣ ਲਈ ਸਿਵਲ ਸਰਵਿਸਿਜ਼ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੰਸਥਾ ਤੋਂ ਵੀ ਵਿਚਾਰ ...
Read Full Story


ਕੈਨੇਡਾ ਦੇ ਚੰਡੀਗੜ੍ਹ ਦਫਤਰ ਤੋਂ ਵੀਜ਼ਾ ਦੇਣ ਦੀ ਦਰ ੮ ਸਾਲਾਂ ਚ ਤਿੰਨ ਗੁਣਾ ਵਧੀ : ਜੈਸਨ ਕੈਨੀ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਚੰਡੀਗੜ੍ਹ ਵਿਚਲੇ ਦਫਤਰ ਵਲੋਂ ਜਾਰੀ ਕੀਤੇ ਵਿਜ਼ਟਰ ਵੀਜ਼ਿਆਂ ਨੂੰ ੨੦੧੨ ਵਿਚ ਰਿਕਾਰਡ ਤੋੜ ਜਾਰੀ ਕੀਤਾ ਗਿਆ ਜਿਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਇਆ ਹੈ। ਇਹ ਵਿਚਾਰ ਕੈਨੇਡਾ ਦੇ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਅਤੇ ਮਲਟੀਕਲਚਰਲ ਮਨਿਸਟਰ ਜੈਸਨ ਕੈਨੀ ਵਲੋਂ ਹਾਲ ਹੀ ਵਿਚ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਕਹੇ ਗਏ। ਇਮੀਗ੍ਰੇਸ਼ਨ ਮੰਤਰੀ ਨੇ ਇੱਕ ਟੈਲੀ ਕਾਨਫਰੰਸ ਉਪਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕੈਨੇਡਾ (ਸੀ ਆਈ ਸੀ) ਦੇ ਚੰਡੀਗੜ੍ਹ ਵਿਚਲੇ ਦਫਤਰ ਵਲੋਂ ਆਪਣੇ ਮਿਸ਼ਨ ਇੰਨ ਇੰਡੀਆ ਦੌਰਾਨ ਭਾਰਤ ਦੇ ਸੂਬੇ ਪੰਜਾਬ ਦੇ ਲੋਕਾਂ ਨੂੰ ਲਗਭਗ ੧੭,੬੦੮ ਵੀਜ਼ੇ ਦੇ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਜੋ ਲਗਭਗ ੨੦੦੫ ਤੋਂ ਹੁਣ ਤਕ ਦਿੱਤੇ ਗਏ ਵੀਜ਼ਿਆਂ ...
Read Full Story


ਭਾਰਤ ਤੇ ਪਾਕਿ ਨੇ ਵੀਜ਼ਾ ਸਮਝੌਤੇ 'ਤੇ ਕੀਤੇ ਦਸਤਖਤ ਦਿਲਾਂ ਦੇ ਨਾਲ-ਨਾਲ ਵੀਜ਼ਿਆਂ ਦੇ ਰਾਹ ਵੀ ਖੁੱਲ੍ਹੇ

ਇਸਲਾਮਾਬਾਦ (ਸ.ਸ.ਪਾਰ ਬਿਉਰੋ) ਭਾਰਤ ਤੇ ਪਾਕਿਸਤਾਨ ਨੇ ਬੀਤੇ ਦਿਨੀਂ ਬਹੁਤ ਦੇਰ ਤੋਂ ਉਡੀਕੇ ਜਾ ਰਹੇ ਉਦਾਰ ਵੀਜ਼ਾ ਸਮਝੌਤੇ 'ਤੇ ਦਸਤਖਤ ਕਰ ਦਿੱਤੇ, ਜਿਸ ਵਿਚ ਪਹਿਲੀ ਵਾਰ ਸਮੂਹਿਕ ਸੈਲਾਨੀ ਤੇ ਤੀਰਥ ਯਾਤਰਾ ਵੀਜ਼ਾ, ਵਪਾਰੀਆਂ ਲਈ ਵੱਖਰੇ ਵੀਜ਼ੇ ਤੇ ੬੫ ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੇਸ਼ ਪੁੱਜਣ 'ਤੇ ਵੀਜ਼ਾ ਦੇਣ ਦੀ ਵਿਵਸਥਾ ਹੈ। ਇਸ ਸਮਝੌਤੇ 'ਤੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦਸਤਖਤ ਕੀਤੇ। ਇਸ ਨੇ ੩੮ ਸਾਲ ਪੁਰਾਣੇ ਸਖ਼ਤ ਸ਼ਰਤਾਂ ਵਾਲੇ ਵੀਜ਼ਾ ਸਮਝੌਤੇ ਦੀ ਥਾਂ ਲਈ ਹੈ। ਨਵਾਂ ਸਮਝੌਤਾ ਤੈਅ ਸਮੇਂ ਦੇ ਅੰਦਰ ਵੀਜ਼ਾ ਮਨਜ਼ੂਰੀ, ਲੋਕਾਂ ਵਿਚਾਲੇ ਸੰਪਰਕ ਤੇ ਵਪਾਰ ਵਧਾਉਣ ਦਾ ਰਾਹ ਸਾਫ ਕਰੇਗਾ। ਗ਼ੈਰ-ਮਿਆਰੀ ਵੀਜ਼ਾ ਜਾਰੀ ਕਰਨ ਲਈ ਪਹਿਲਾਂ ਕੋਈ ਸਮਾਂ ਨਿਰਧਾਰਤ ਨਹੀਂ ਸੀ, ਪਰ ...
Read Full Story


ਸ: ਬਾਦਲ ਨੇ ਪੰਜਵੀਂ ਵਾਰ ਮੁੱਖ ਮੰਤਰੀ ਬਣਕੇ ਇਤਿਹਾਸ ਬਦਲਿਆ

ਪੰਜ-ਆਬ ਦੀ ਧਰਤੀ ਪੰਜਾਬ ਦੇ ਪੰਜਵੀਂ ਵਾਰ ਪਰਕਾਸ਼ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਆਗੂ ਦੇ ਹਿੱਸੇ ਆਇਆ ਹੈ।ਜੇਕਰ ਪਿਛਲੇ ਪੰਜ ਦਹਾਕਿਆਂ ਦੀ ਅਕਾਲੀ ਸਿਆਸਤ 'ਤੇ ਝਾਤ ਮਾਰੀਏ ਤਾਂ ਰਾਜਨੀਤਕ ਤੌਰ 'ਤੇ ਇੱਕੋ ਕੱਦ ਦੇ ਪੰਜ ਨੇਤਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਜਗਦੇਵ ਸਿੰਘ ਤਲਵੰਡੀ ਅਤੇ ਪਰਕਾਸ਼ ਸਿੰਘ ਬਾਦਲ ਰਾਜਨੀਤਕ ਉਥਲ-ਪੁਥਲ ਦੇ ਚੱਕਰ 'ਚ ਕਦੇ ਇਕੱਠੇ ਤੇ ਕਦੇ ਵਖਰੇਵੇਂ 'ਚ ਵਿਚਰਦੇ ਰਹੇ ਹਨ। ਪਹਿਲੇ ੪ ਸਿਰਕੱਢ ਨੇਤਾ ਆਪਣੇ ਆਪਣੇ ਸਮੇਂ ਆਪਣੀ ਸੂਝ ਬੂਝ ਤੇ ਪ੍ਰਤਿਸ਼ਠਾ ਅਨੁਸਾਰ ਨਾਮਣਾ ਖੱਟ ਕੇ ਪੰਜਾਬ ਦੇ ਰਾਜਨੀਤਕ ਨਕਸ਼ੇ ਤੋਂ ਲਗਭਗ ਲਾਂਭੇ ਹੋ ਚੁੱਕੇ ਹਨ। ਹਰ ਵਾਰ ਸ਼ਹਿਣਸ਼ੀਲਤਾ ਤੇ ਠਰ੍ਹੰਮੇ ਨਾਲ ਵਿਰੋਧੀਆਂ ਦਾ ਮੁਕਾਬਲਾ ਕਰਦੇ ਹੋਏ ਅੱਜ ਦੇ ...
Read Full Story


ਬੜੀਆਂ ਲੰਮੀਆਂ ਜੜ੍ਹਾਂ ਨੇ ਪੰਜਾਬ ਦੀ ਸਿਆਸਤ ਵਿਚ ਬਾਬਾ ਬੋਹੜ ਸ: ਬਾਦਲ ਦੀਆਂ

ਲੁਧਿਆਣਾ (ਸ.ਸ.ਪਾਰ ਬਿਉਰੋ) ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਜੀਵਨ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ ਪਰ ਉਹ ਹਮੇਸ਼ਾ ਸਥਿਰ ਰਹੇ ਅਤੇ ਅੱਗੇ ਵੱਧਦੇ ਰਹੇ। ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਜ਼ਦੀਕੀ ਸਾਥੀ ਵੀ ਨਹੀਂ ਸਮਝ ਸਕੇ ਕਿ ਉਹ ਕਿਹੜੇ ਵੇਲੇ ਕਿਹੜਾ ਧੋਬੀ ਪਟਕਾ ਮਾਰ ਕੇ ਵਿਰੋਧੀਆਂ ਨੂੰ ਚਿਤ ਕਰ ਦੇਣਗੇ। ਸ਼ਾਂਤ ਸੁਭਾਅ ਅਤੇ ਪੇਚੀਦਾ ਮਾਮਲਿਆਂ ਨੂੰ ਦੂਰ-ਦ੍ਰਿਸ਼ਟੀ ਨਾਲ ਹੱਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ੧੪ ਮਾਰਚ ਨੂੰ ੫ਵੀਂ ਵਾਰ ਮੁੱਖ ਮੰਤਰੀ ਬਣ ਕੇ ਇਤਿਹਾਸ ਬਣਾ ਦਿੱਤਾ ਹੈ। ਦੇਸ਼ ਵਿਚ ਬਹੁਤ ਹੀ ਘੱਟ ਆਗੂ ੫ ਵਾਰ ਮੁੱਖ ਮੰਤਰੀ ਬਣੇ ਹਨ। ਸਭ ਤੋਂ ਛੋਟੀ ਉਮਰ ਦੇ ਅਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣਨ ਦਾ ਸਨਮਾਨ ਵੀ ਬਾਦਲ ਨੂੰ ਹੀ ...
Read Full Story


ਕਬੱਡੀ ਦੇ ਨਾਂ 'ਤੇ ਨਹੀਂ ਮਿਲਣਗੇ ਕੈਨੇਡਾ ਦੇ ਵੀਜ਼ੇ

ਟੋਰਾਂਟੋ (ਸ.ਸ.ਪਾਰ ਬਿਉਰੋ)- ਕੈਨੇਡੀਅਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ 'ਚ ੨੦੧੧ ਦੌਰਾਨ ਹੋਣ ਵਾਲੇ ਕਬੱਡੀ ਕੱਪਾਂ 'ਚ ਹਿੱਸਾ ਲੈਣ ਆਏ ੬੭੦ ਖਿਡਾਰੀਆਂ ਨੂੰ ਵੱਖ-ਵੱਖ ਕਬੱਡੀ ਕਲੱਬਾਂ ਜਾਂ ਸਪੋਰਟਸ ਫੈਡਰੇਸ਼ਨਾਂ ਦੀ ਸਿਫਾਰਸ਼ 'ਤੇ ਵੀਜ਼ੇ ਦਿੱਤੇ ਗਏ ਸਨ। ਪ੍ਰਾਪਤ ਅੰਕੜਿਆਂ ਮੁਤਾਬਕ ਇਨ੍ਹਾਂ 'ਚੋਂ ੯੧ 'ਖਿਡਾਰੀ' ਪਤਰਾ ਵਾਚ ਗਏ ਹਨ। ਇਨ੍ਹਾਂ ੯੧ ਖਿਡਾਰੀਆਂ 'ਚੋਂ ੨੧ 'ਖਿਡਾਰੀਆਂ' ਨੇ 'ਰਫਿਊਜ਼ੀ ਸਟੇਟਸ' ਲੈਣ ਲਈ ਕੈਨੇਡੀਅਨ ਰਫਿਊਜ਼ੀ ਬੋਰਡ ਪਾਸ ਆਪਣੀਆਂ ਅਰਜ਼ੀਆਂ ਦਾਖਲ ਕਰਨ ਦੀ ਖ਼ਬਰ ਹੈ। ਮਿਲੀ ਸੂਚਨਾ ਅਨੁਸਾਰ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਭਵਿੱਖ ਵਿਚ ਕਿਸੇ ਵੀ ਸਪੋਰਟਸ ਫੈਡਰੇਸ਼ਨ, ਕਬੱਡੀ ਕਲੱਬ ਜਾਂ ਕਿਸੇ ਮੈਂਬਰ ਪਾਰਲੀਮੈਂਟ ਦੀ ਸਿਫਾਰਸ਼ 'ਤੇ ਕਬੱਡੀ ਖਿਡਾਰੀ ਨੂੰ ਵੀਜ਼ਾ ਨਹੀਂ ਦੇਵੇਗਾ, ਸਗੋਂ ਖਿਡਾਰੀ ਵੱਲੋਂ ਦਿੱਤੀ ...
Read Full Story


ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ’ਤੇ ਰੋਕ ਲੱਗੀ

ਨਵੀਂ ਦਿੱਲੀ, 28 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨਾਲ਼ ਮੁਲਾਕਾਤ ਤੋਂ ਬਾਅਦ ਭਾਰਤ ਸਰਕਾਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਤੇ ਰੋਕ ਲਾ ਦਿੱਤੀ। ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਖਾੜਕੂ ਰਹਿ ਚੁੱਕੇ ਭਾਈ ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਕਤਲ ਕਾਂਡ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਦ ਤੋਂ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਭਾਈ ਰਾਜੋਆਣਾ ਨੂੰ ਆਉਂਦੀ 31 ਮਾਰਚ ਨੂੰ ਸਵੇਰੇ 9 ਵਜੇ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ ਸੀ, ਤਦ ਤੋਂ ਹੀ ਇਹ ਸਜ਼ਾ ਮੁਆਫ਼ ਕਰਵਾਉਣ ਲਈ ਪੰਜਾਬ ਸਰਕਾਰ ਉਤੇ ਅਨੇਕਾਂ ਸਿੱਖ ਜੱਥੇਬੰਦੀਆਂ ਦਾ ਡਾਢਾ ਦਬਾਅ ਸੀ। ਸਮੁੱਚੇ ਵਿਸ਼ਵ ਦੇ ਕੋਣੇ ਕੋਣੇ ’ਚ ਬੈਠੇ ਸਿੱਖਾਂ ਦੇ ਰੋਸ ਮੁਜ਼ਾਹਰੇ ਵੀ ...
Read Full Story


ਪੰਜਾਬ ਵਿਧਾਨ ਸਭਾ ਚੋਣਾਂ ਨੇ ਸਿਰਜਿਆ ਇਕ ਨਵਾਂ ਇਤਿਹਾਸ

ਹਾਲ ਹੀ ਵਿਚ ਆਏ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ ਨੇ ਜਿਥੇ ਜਿਥੇ ਵਿਰੋਧੀ ਧਿਰ ਨੂੰ ਦੰਦਾਂ ਹੇਠ ਉਂਗਲ ਲੈਣ ਨੂੰ ਮਜ਼ਬੂਰ ਕਰ ਦਿਤਾ ਹੈ, ਉਥੇ ਪੰਜਾਬ ਨੂੰ ਇਕ ਹੀ ਸਿਆਸੀ ਧਿਰ ਵਲੋਂ ਵਾਰ ਵਾਰ ਬਹੁਮਤ ਲੈਣ ਵਾਲੇ ਸੁਬਿਆਂ ਦੀ ਗਿਣਤੀ ਵਿਚ ਵੀ ਸ਼ਾਮਲ ਕਰ ਲਿਆ ਹੈ। ਪੰਜਾਬ ਦੇ ਲੋਕਾਂ ਦਾ ਸਪਸ਼ਟ ਫ਼ਤਵਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਸਰਕਾਰ ਦੇ ਹੱਕ ਵਿੱਚ ਹੈ। ਲੋਕਾਂ ਨੇ ਇੱਕ ਸਿਆਸੀ ਧਿਰ ਨੂੰ ਸਪਸ਼ਟ ਫ਼ਤਵਾ ਦੇਣ ਦੀ ਆਪਣੀ ਰਵਾਇਤ ਕਾਇਮ ਰੱਖੀ ਹੈ ਪਰ ਹਰ ਵਾਰ ਸਿਆਸੀ ਸਰਕਾਰ ਬਦਲਣ ਦੀ ਆਪਣੀ ਪ੍ਰਥਾ ਤੋੜ ਕੇ ਨਵੀਂ ਪ੍ਰੰਪਰਾ ਸ਼ੁਰੂ ਕੀਤੀ ਹੈ। ਕੁੱਲ ੧੧੭ ਸੀਟਾਂ ਵਿੱਚੋਂ ਅਕਾਲੀ-ਭਾਜਪਾ ਗੱਠਜੋੜ ਨੂੰ ੬੮ ਸੀਟਾਂ ਅਤੇ ਕਾਂਗਰਸ ਨੂੰ ਸਿਰਫ਼ ੪੬ ਸੀਟਾਂ ਮਿਲੀਆਂ ਹਨ। ਗੱਠਜੋੜ ਦੇ ਵਿੱਚ ਅਕਾਲੀ ਦਲ ਦਾ ਹਿੱਸਾ ੪੮ ਤੋਂ ...
Read Full Story


ਗੁਰਬਤ ਦੇ ੩੧ ਦਿਨ ਉਮਰ ਭਰ ਚੇਤੇ ਰਹਿਣਗੇ-ਕੈਨੇਡੀਅਨ ਵਿਧਾਇਕ ਜਗਰੂਪ ਬਰਾੜ

ਵੈਨਕੂਵਰ, (ਸ.ਸ.ਪਾਰ ਬਿਉਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਸਕਿਟਬਾਲ ਦੇ ਸਾਬਕਾ ਕੌਮਾਂਤਰੀ ਖਿਡਾਰੀ ਤੇ ਸਰੀ ਸ਼ਹਿਰ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਬਰਾੜ ਨੇ, ਸੰਨ ੨੦੧੨ ਦੇ, ਨਵੇਂ ਵਰ੍ਹੇ ਦੇ ਪਹਿਲੇ ਦਿਨ ਤੋਂ ਸ਼ੁਰੂ ਕੀਤੀ, 'ਸਵੈ-ਇੱਛਤ' ਗਰੀਬੀ ਦੀ ਜ਼ਿੰਦਗੀ ਦਾ ਸਫ਼ਰ, ਪ੍ਰਣ ਅਨੁਸਾਰ ਮਹੀਨੇ ਬਾਅਦ ਖ਼ਤਮ ਕਰ ਦਿੱਤਾ ਹੈ। ''ਘਰ ਵਾਪਸੀ' ਤੇ ਐਮ.ਐਲ.ਏ. ਬਰਾੜ ਨੇ ਕਿਹਾ ਕਿ ਗੁਰਬਤ ਦੇ ੩੧ ਦਿਨ ਉਨ੍ਹਾਂ ਨੂੰ ਉਮਰ ਭਰ ਚੇਤੇ ਰਹਿਣਗੇ ਤੇ ਵੈਲਫੇਅਰ 'ਤੇ ਦਿਨ ਕੱਟ ਰਹੇ ਲੋੜਵੰਦਾਂ ਲਈ, ਆਵਾਜ਼ ਉਠਾਉਣ ਵਾਸਤੇ ਹਮੇਸ਼ਾ ਹਲੂਣਾ ਦੇਣਗੇ। ਪੰਜਾਬ ਦੇ ਜ਼ਿਲ੍ਹਾ ਬਠਿਡਾ 'ਚ ਪੈਂਦੇ ਪਿੰਡ ਦਿਉਣ ਦੇ 'ਮੀਰ-ਆਬ' ਸ: ਕਾਕਾ ਸਿੰਘ ਬਰਾੜ ਦੇ ਨੌਜਵਾਨ ੬ ਫੁੱਟ ੪ ਇੰਚ ਜੁੱਸੇ ਵਾਲੇ ਪੁੱਤਰ ਜਗਰੂਪ ਦਾ ਵਜ਼ਨ, ਇਨ੍ਹਾਂ ਦਿਨਾਂ 'ਚ ੧੫-੧੬ ਪੌਂਡ ...
Read Full Story


ਜਰਮਨੀ ਨੇ ਗ਼ੈਰ-ਯੂਰਪੀ ਹੁਨਰਮੰਦ ਕਾਮਿਆਂ ਲਈ ਦਰਵਾਜ਼ੇ ਖੋਲ੍ਹੇ

ਬਰਲਿਨ, ਹੁਨਰਮੰਦ ਕਾਮਿਆਂ ਦੀ ਭਾਰੀ ਕਿੱਲਤ ਨਾਲ ਨਜਿੱਠਣ ਲਈ ਜਰਮਨੀ ਹੁਣ ਭਾਰਤ ਸਮੇਤ ਹੋਰ ਗ਼ੈਰ-ਯੂਰਪੀ ਮੁਲਕਾਂ ਦੇ ਲੋਕਾਂ ਲਈ ਆਪਣੀ ਕਿਰਤ ਮੰਡੀ ਖੋਲ੍ਹਣ ਲਈ ਸਹਿਮਤ ਹੋ ਗਿਆ ਹੈ। ਹੁਣ ਜਰਮਨੀ ਵੱਲੋਂ ਇੱਥੇ ਰਿਹਾਇਸ਼ ਪਰਮਿਟ ਹਾਸਲ ਕਰਨ ਲਈ ਘੱਟੋ-ਘੱਟ ਲੋੜੀਂਦੀ ਉਜਰਤ ਦੀ ਸ਼ਰਤ 'ਚ ਨਰਮੀ ਲਿਆਂਦੀ ਜਾ ਰਹੀ ਹੈ।ਚਾਂਸਲਰ ਏਂਜਲਾ ਮਰਕਲ ਦੀ ਸੀ.ਡੀ.ਯੂ. ਦੇ ਆਗੂਆਂ ਤੇ ਇਹਦੇ ਕੁਲੀਸ਼ਨ ਭਾਈਵਾਲਾਂ ਨੇ ਦੇਰ ਰਾਤ ਇਕ ਮੀਟਿੰਗ ਕਰਕੇ ਫ਼ੈਸਲਾ ਲਿਆ ਕਿ ਗ਼ੈਰ-ਯੂਰਪੀ ਨਾਗਰਿਕਾਂ ਲਈ ਦੇਸ਼ 'ਚ ਰੁਜ਼ਗਾਰ ਲੈਣ ਲਈ ਘੱਟੋ-ਘੱਟ ਸਾਲਾਨਾ ਤਨਖਾਹ ੬੬੦੦੦ ਤੋਂ ੪੮੦੦੦ ਯੂਰੋ ਕਰ ਦਿੱਤੀ ਗਈ ਹੈ। ਇਸ ਸਰਕਾਰ ਦਾ ਇਹ ਫ਼ੈਸਲਾ, ਉਸ ਯਤਨ ਦਾ ਹਿੱਸਾ ਹੈ, ਜੋ ਸਰਕਾਰ ਵੱਲੋਂ ਵੱਖ-ਵੱਖ ਸੈਕਟਰਾਂ ਵਿੱਚ ਬੇਹੱਦ ਮਾਹਰ ਤੇ ਹੁਨਰਮੰਦ ਕਾਮਿਆਂ ਦੀ ਵੱਡੇ ਪੱਧਰ 'ਤੇ ਆ ਰਹੀ ਘਾਟ ਨਾਲ ...
Read Full Story


ਆਰਥਿਕ ਮੰਦਹਾਲੀ ਦੇ ਭੰਨੇ ਪੱਛਮੀ ਦੇਸ਼ਾਂ ਦੀਆਂ ਸਖ਼ਤ ਹੋ ਰਹੀਆਂ ਇਮੀਗ੍ਰੇਸ਼ਨ ਨੀਤੀਆਂ

ਲੰਡਨ (ਸ.ਸ.ਪਾਰ ਬਿਉਰੋ) ਇੰਗਲੈਂਡ ਦੀ ਆਰਥਿਕ ਹਾਲਤ ਹੋਰਨਾਂ ਯੂਰੋਪੀਅਨ ਦੇਸ਼ਾਂ ਵਾਂਗ ਤੇਜ਼ੀ ਨਾਲ਼ ਖ਼ਰਾਬ ਹੋ ਰਹੀ ਹੈ। ਉਥੇ ਇੱਕ ਪਾਸੇ ਆਰਥਿਕ ਮੰਦਹਾਲੀ ਦਾ ਦੌਰ ਹੈ ਅਤੇ ਦੂਜੇ ਪਾਸੇ ਮਹਿੰਗਾਈ ਅਤੇ ਬੇਰੋਜ਼ਗਾਰੀ ਦਾ। ਪੂਰੇ ਦੇਸ਼ ਵਿੱਚ ਆਮ ਜਨਤਾ ਇਹ ਮੰਗ ਕਰ ਰਹੀ ਹੈ ਕਿ ਕਨਜ਼ਰਵੇਟਿਵ ਪਾਰਟੀ ਚੋਣਾਂ ਸਮੇਂ ਕੀਤੇ ਆਪਣੇ ਵਾਅਦੇ ਪੂਰੇ ਕਰੇ ਅਤੇ ਪ੍ਰਵਾਸੀਆਂ ਦੇ ਇੰਗਲੈਂਡ ਆਉਣ ਉਤੇ ਰੋਕ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਇੰਗਲੈਂਡ ਦੀ ਅਰਥ ਵਿਵਸਥਾ ਨੂੰ ਖਟਮਲ ਵਾਂਗ ਚੂਸ ਰਹੇ ਹਨ। ਇੰਗਲੈਂਡ ਨੇ ਲੇਬਰ ਸਰਕਾਰ ਦੌਰਾਨ ਹੀ ਵੀਜ਼ਾ ਨਿਯਮਾਂ ਵਿੱਚ ਕਾਫ਼ੀ ਢਿੱਲ ਵਰਤੀ ਸੀ, ਜਿਸ ਕਾਰਣ ਬਹੁਤ ਸਾਰੇ ਵਿਦੇਸ਼ੀ ਇੰਗਲੈਂਡ ਆ ਗਏ। ਇੰਗਲੈਂਡ ਵਿੱਚ ਪਿੱਛੇ ਜਿਹੇ ਤੱਕ ਇਹੋ ਨਿਯਮ ਸੀ ਕਿ ਕੋਈ ਵੀ ਵਿਅਕਤੀ ਸਿੱਖਿਆ ਹਾਸਲ ਕਰਨ ਤੋਂ ਬਾਅਦ ...
Read Full Story


ਸ਼ੁਰੂ ਹੋਇਆ ਸਿਆਸਤ ਦਾ ਕਬੱਡੀ ਕੱਪ, ਨਤੀਜੇ ਅਣਕਿਆਸੇ

ਇੱਕ ਪਾਸੇ ਤਾਂ ਪੰਜਾਬ ਦੇ ਚੱਲ ਰਹੇ ਵਿਸ਼ਵ ਕਬੱਡੀ ਕੱਪ ਨੂੰ ਦੇਖ ਕੇ ਇੱਥੋਂ ਦੇ ਲੋਕ ਪੂਰੀ ਤਰ੍ਹਾਂ ਰੋਮਾਂਚਿਤ ਹੋ ਰਹੇ ਹਨ ਅਤੇ ਕਬੱਡੀ ਦੇ ਰੋਮਾਂਚ ਦਾ ਆਨੰਦ ਪੰਜਾਬ ਤੋਂ ਦੂਰ ਵਿਦੇਸ਼ਾਂ 'ਚ ਬੈਠੇ ਲੋਕ ਵੀ ਰੇਡੀਓ, ਅਖ਼ਬਾਰਾਂ ਅਤੇ ਟੀ.ਵੀ. ਰਾਹੀਂ ਮਾਣ ਰਹੇ ਹਨ। ਦੂਜੇ ਪਾਸੇ ਸਿਆਸੀ ਖਿਡਾਰੀਆਂ ਨੇ ਵੀ ਅਖਾੜਾ ਭਖਾ ਦਿੱਤਾ ਹੈ ਅਤੇ ਪੱਟਾਂ 'ਤੇ ਥਾਪੀ ਮਾਰ ਕੇ ਇੱਕ-ਦੂਜੇ ਨੂੰ ਸਿਆਸੀ ਪਿੜ ਵਿੱਚੋਂ ਬੁਰੀ ਤਰ੍ਹਾਂ ਬਾਹਰ ਕਰਨਾ ਚਾਹ ਰਹੇ ਹਨ। ਦੋਹਾਂ ਪ੍ਰਮੁੱਖ ਧਿਰਾਂ ਭਾਵ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਸਮੱਰਥਕ ਇਹ ਦਾਅਵੇ ਕਰਦੇ ਹਨ ਕਿ ਜਿੱਤ ਉਨ੍ਹਾਂ ਦੀ ਪਾਰਟੀ ਦੀ ਹੋਵੇਗੀ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਇਹ ਸਿਆਸਤ ਵਿੱਚ ਨਿਸ਼ਚਿਤ ਵੀ ਹੈ ਕਿ ਹਾਰ ਸਾਹਮਣੇ ਵੀ ਨਜ਼ਰ ਆਉਂਦੀ ਹੋਵੇ ਤਾਂ ਵੀ ਸਿਆਸਤਦਾਨ ਕਦੇ ਇਹ ਨਹੀਂ ਕਹਿੰਦੇ ...
Read Full Story


ਬਰਤਾਨਵੀ ਵੀਜ਼ਾ ਰੋਕਾਂ ਭਾਰਤੀਆਂ ਲਈ ਫਿਰ ਅੜਿੱਕਾ ਬਣਨਗੀਆਂ

ਲੰਡਨ: ਭਾਰਤੀ ਤੇ ਹੋਰ ਗੈਰ-ਯੂਰਪੀ ਮੁਲਕਾਂ ਦੇ ਵਿਦਿਆਰਥੀਆਂ ਨੂੰ ਪੜਾਈ ਪੂਰੀ ਕਰਨ ਮਗਰੋਂ ਦੋ ਸਾਲ ਦੇ ਰੁਜ਼ਗਾਰ ਦੀ ਆਗਿਆ ਦੇਂਦਾ ਵੀਜ਼ਾ ਬਰਤਾਨੀਆ ਵੱਲੋਂ ਖਤਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇੱਥੇ ਐਮ.ਬੀ.ਏ. ਕਰਨ ਆਉਂਦੇ ਭਾਰਤੀਆਂ ਦੀ ਗਿਣਤੀ ਘਟਣ ਦੇ ਆਸਾਰ ਹਨ। ਇੱਕ ਸਨਅਤੀ ਬਾਡੀ ਵੱਲੋਂ ਇਹ ਖੁਲਾਸਾ ਕੀਤਾ ਗਿਆ। ਬਰਤਾਨੀਆ ਸਣੇ 70 ਦੇਸ਼ਾਂ ‘ਚ ਬਿਜ਼ਨਸ ਮੈਨੇਜਮੈਂਟ ਕੋਰਸਾਂ ਨੂੰ ਮਾਨਤਾ ਦੇਣ ਵਾਲੀ ਲੰਡਨ ਆਧਾਰਿਤ ਐਮ.ਬੀ.ਏਜ਼ ਦੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਪ੍ਰਸਤਾਵਿਤ ਤਜਵੀਜ਼ ‘ਗੰਭੀਰ ਫਿਕਰ’ ਵਾਲੀ ਹੈ ਤੇ ਇਸ ਨਾਲ ਭਾਰਤ ਤੇ ਹੋਰ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਆਮਦ ਘੱਟ ਜਾਏਗੀ। ਪਿਛਲੇ ਹਫਤੇ ਇੱਕ ਭਾਸ਼ਨ ‘ਚ ਇਮੀਗਰੇਸ਼ਨ ਮੰਤਰੀ ਡਮਿਆਨ ਗਰੀਨ ਨੇ ਕਿਹਾ ਸੀ ਕਿ ਬਰਤਾਨੀਆ ‘ਚ ਵੱਧ ਰਹੀ ਬੇਰੁਜ਼ਗਾਰੀ ਨੂੰ ਵੇਖਦਿਆਂ ...
Read Full Story


ਇਟਲੀ ਦੇ ਹਵਾਈ ਅੱਡਿਆਂ ‘ਤੇ ਉਤਾਰੀਆਂ ਜਾ ਰਹੀਆਂ ਨੇ ਸਿੱਖਾਂ ਦੀਆਂ ਪੱਗਾਂ

ਇਟਲੀ ਦੇ ਵੱਖ-ਵੱਖ ਹਵਾਈ ਅੱਡਿਆਂ ਉਤੇ ਸੁਰੱਖਿਆ ਅਮਲ ਵੱਲੋਂ ਪੱਗਾਂ ਉਤਾਰੇ ਜਾਣ ਲਈ ਮਜ਼ਬੂਰ ਕਰਨ ਦੀਆਂ ਘਟਨਾਵਾਂ ਨੂੰ ਲੈ ਕੇ ਉਥੋਂ ਦੇ ਸਿੱਖਾਂ ‘ਚ ਭਾਰੀ ਰੋਸ ਹੈ।ਇਸ ਦੇ ਨਾਲ ਹੀ ਉਥੇ ਅਮਲ ਵਿੱਚ ਆਏ ਨਵੇਂ ਕਾਨੂੰਨ ਤਹਿਤ ਡਰਾਈਵਿੰਗ ਲਾਇਸੰਸਾਂ ਉਤੇ ਕਿਸੇ ਵਿਅਕਤੀ ਦੀ ਪੱਗ ਵਾਲੀ ਫੋਟੋ ਦੀ ਆਗਿਆ ਨਾ ਹੋਣ ਨੇ ਇਸ ਗੁੱਸੇ ਨੂੰ ਹੋਰ ਭੜਕਾ ਦਿੱਤਾ ਹੈ। ਇਹ ਰੋਸ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਨੇ ਪ੍ਰਗਟਾਇਆ ਹੈ। ਉਹਨਾਂ ਦੱਸਿਆ ਕਿ ਇਟਲੀ ਦੀਆਂ ਵੱਖੋ-ਵੱਖਰੀਆਂ ਸਿੱਖ ਜੱਥੇਬੰਦੀਆਂ ਹਵਾਈ ਅੱਡਿਆਂ ‘ਤੇ ਪੱਗ ਉਤਾਰਨ ਲਈ ਮਜ਼ਬੂਰ ਕੀਤੇ ਜਾਣ ਦੀਆਂ ਘਟਨਾਵਾਂ ਦੇ ਖਿਲਾਫ ਰੋਸ ਪ੍ਰਗਟ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਸਮੇਤ 10 ਸਿੱਖਾਂ ਨੂੰ ਰੋਮ ਦੇ ਹਵਾਈ ਅੱਡੇ ‘ਤੇ ਚੈਕਿੰਗ ਲਈ ...
Read Full Story


ਲੜਕੀਆਂ ਨੂੰ ਧੋਖਾ ਦੇਣ ਵਾਲੇ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਹੋਣਗੇ ਜ਼ਬਤ

ਜਲੰਧਰ: ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੜਕੀਆਂ ਨਾਲ ਵਿਆਹ ਕਰਵਾ ਕੇ ਬਾਅਦ ਵਿੱਚ ਉਹਨਾਂ ਨੂੰ ਧੋਖਾ ਦੇ ਕੇ ਛੱਡਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਦੇ ਪਾਸਪੋਰਟ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਜਲੰਧਰ ਦੇ ਖੇਤਰੀ ਪਾਸਪੋਰਟ ਅਫਸਰ ਸ਼੍ਰੀ ਪ੍ਰਣੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਲੰਧਰ ਤੋਂ ਇਲਾਵਾ ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਲੜਕੀਆਂ ਵਿਦੇਸ਼ੀ ਲਾੜਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਹਨ। ਜਿਹੜੇ ਵਿਦੇਸ਼ੀ ਲਾੜੇ ਧੋਖਾ ਦੇ ਕੇ ਭੱਜ ਗਏ ਹਨ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਜਲੰਧਰ ਪਾਸਪੋਰਟ ਦਫਤਰ ਵਿੱਚ ਔਰਤਾਂ ਬਾਰੇ ਸ਼ਿਕਾਇਤ ਸ਼ਾਖਾ ਦਾ ਗਠਨ ਕੀਤਾ ਹੈ। ਜਿਸਨੇ ਕੰਮ ਕਰਨਾ ਸ਼ੁਰੂ ...
Read Full Story


ਇੰਗਲੈਂਡ ਦੇ ਸਾਬਕਾ ਮੰਤਰੀ ਦੀ ਧੀ ਨੇ ਸਿੱਖ ਨਾਲ ਕਰਵਾਇਆ ਵਿਆਹ

ਇੰਗਲੈਂਡ ਦੇ ਸਾਬਕਾ ਮੰਤਰੀ ਜੋਨਾਥਨ ਏਟਕਨ ਦੀ 30 ਸਾਲਾ ਧੀ ਅਲੈਗਜੈਂਡਰਾ ਏਟਕਨ ਨੇ ਅੰਮਿ੍ਰਤਸਰ ਵਿੱਚ ਇੱਕ ਸਿੱਖ ਯੋਗਾ ਅਧਿਆਪਕ ਇੰਦਰਜੀਤ ਸਿੰਘ ਨਾਲ ਸਿੱਖ ਰਹੁ ਰੀਤਾਂ ਅਨੁਸਾਰ ਵਿਆਹ ਕਰਵਾਇਆ ਹੈ। ਸੂਤਰਾਂ ਮੁਤਾਬਿਕ ਅਲੈਗਜੈਂਡਰਾ ਨੇ ਵਿਆਹ ਕਰਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇਸ ਵਿਆਹ ਦੀ ਖਬਰ ਨਹੀਂ ਦਿੱਤੀ। ਵਿਆਹ ਸਮੇਂ ਅਲੈਗਜੈਂਡਰਾ ਨੇ ਸਿੱਖੀ ਅਨੁਸਾਰ ਬਾਣਾ ਪਾਇਆ ਹੋਇਆ ਸੀ ਅਤੇ ਸਿਰ ‘ਤੇ ਚਿੱਟੀ ਪੱਗ ਬੰਨੀ ਹੋਈ ਸੀ। ਉਸਨੇ ਆਪਣਾ ਨਾਂਅ ਵੀ ਬਦਲ ਕੇ ਹਰਵਿੰਦਰ ਕੌਰ ਖਾਲਸਾ ਰੱਖ ਲਿਆ ਹੈ ਅਤੇ ਇਹ ਮੰਨਿਆ ਹੈ ਕਿ ਉਸਨੇ ਆਪਣੀ ਜੁੜਵਾਂ ਭੈਣ ਵਿਕਟੋਰੀਆ ਤੋਂ ਛੁੱਟ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਿਆ। ਉਸਨੇ ਆਪ ਕਿਹਾ ਹੈ ਕਿ ਜਦ ਉਸਨੇ ਆਪਣੇ ਪਿਤਾ ਨੂੰ ਇਹ ਦੱਸਿਆ ਕਿ ਜਦ ਉਹ ਉਹਨਾਂ ਨੂੰ ਅਗਲੀ ਵਾਰ ਮਿਲਣਗੇ ਤਾਂ ਉਸਨੇ ਸਿਰ ‘ਤੇ ਪੱਗ ...
Read Full Story


ਅਣਖੀ ਪੰਜਾਬੀ ਹੁਣ ਧੀਆਂ ਦਾ ਵੀ ਮੁੱਲ ਵੱਟਣ ਲੱਗ ਪਏ

ਪੰਜਾਬ, ਪੰਜਾਂ ਪਾਣੀਆਂ ਦੀ ਧਰਤੀ ਹੈ। ਸੂਰਬੀਰਾਂ, ਯੋਧਿਆਂ ਦੀ ਧਰਤੀ ਹੈ। ਪੰਜਾਬ ਦੇ ਜ਼ੱਰ੍ਹੇ ਜ਼ੱਰੇ 'ਚੋਂ ਸ਼ਹੀਦਾਂ ਦੇ ਡੁੱਲ੍ਹੇ ਖੂਨ ਦੀ ਮਹਿਕ ਆਉਂਦੀ ਹੈ। ਇਹ ਪੰਜਾਬੀ ਮਿਹਨਤੀ ਹੀ ਨਹੀਂ ਸਨ ਸਗੋਂ ਅਣਖੀਲੇ ਵੀ ਸਨ। ਇਹ ਅਣਖ ਨਾਲ ਜੇ ਜੀਊਣਾ ਜਾਣਦੇ ਸਨ ਤੇ ਮਰਦੇ ਵੀ ਅਣਖ ਦੇ ਨਾਲ ਹੀ ਸਨ। ਪੰਜਾਬੀ ਵਿਅਕਤੀ ਦੇ ਪ੍ਰਛਾਵੇਂ ਥੱਲੇ ਬੇਗਾਨਾ ਵੀ ਅਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦਾ ਸੀ। ਪਰ ਹੁਣ ਇਹ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਪੜ੍ਹੇ ਲਿਖੇ ਲੋਕ ਖੁਦ ਆਪਣੀਆਂ ਧੀਆਂ, ਭੈਣਾਂ ਨਾਲ ਖਿਲਵਾੜ ਕਰਨ ਲੱਗ ਪਏ ਹਨ। ਪਹਿਲਾਂ ਤਾਂ ਨਕਲੀ ਵਿਆਹ ਕਰਵਾ ਕੇ ਬਾਹਰ ਜਾਣ ਦੀ ਦੌੜ ਲੱਗੀ ਸੀ ਤੇ ਹੁਣ ਤਾਂ ਗੱਲ ਇਸਤੋਂ ਵੀ ਅੱਗੇ ਵੱਧ ਗਈ ਹੈ। ਹੁਣ ਤਾਂ ਧੀਆਂ, ਭੈਣਾਂ ਦੇ ਸ਼ਰੇਆਮ ਸੌਦੇ ਹੋਣ ਲੱਗੇ ਪਏ ਹਨ। ਇੱਥੇ ਹੀ ਬੱਸ ਨਹੀਂ, ਸੌਦੇ ਵੀ ਅਨਪੜ੍ਹ ...
Read Full Story


ਕੈਨੇਡਾ ਵਿੱਚ ਵੀ ਪਾੜ੍ਹਿਆਂ ਦਾ ਹਾਲ ਆਸਟਰੇਲੀਆ ਵਾਲਾ ਹੋਣ ਲੱਗਾ

ਕੈਨੇਡਾ- ਬਰੈਂਪਟਨ ਅਤੇ ਇਸਦੇ ਆਸ-ਪਾਸ ਅੱਜ ਕੱਲ੍ਹ ਨਵੇਂ ਆਏ ਪਾੜ੍ਹਿਆਂ ਦੀ ਭਰਮਾਰ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਹ ਤਦਾਦ ਲਗਾਤਾਰ ਵੱਧ ਰਹੀ ਹੈ। ਇੱਧਰ ਆਰਥਿਕ ਮੰਦਵਾੜੇ ਦੇ ਬਦਲੇ ਅਜੇ ਬਰਕਰਾਰ ਹਨ ਅਤੇ ਇਸਦੀ ਮਾਰ ਇਹਨਾਂ ਵਿਦਿਆਰਥੀਆਂ 'ਤੇ ਵੀ ਪਈ ਹੈ। ਲੋਕਾਂ ਦਾ ਵਿਚਾਰ ਹੈ ਕਿ ਇੱਥੇ ਵੀ ਹੁਣ ਆਸਟਰੇਲੀਆ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ। ਵਿਦਿਅਕ ਅਦਾਰੇ ਅਤੇ ਇਮੀਗਰੇਸ਼ਨ ਏਜੰਟ ਸਿਰਫ ਆਪਣੇ ਮੁਨਾਫੇ ਤੱਕ ਹੀ ਮਹਿਦੂਦ ਹਨ। ਦੂਜੇ ਪਾਸੇ ਬਹੁ ਗਿਣਤੀ ਪਾੜ੍ਹਿਆਂ ਦਾ ਨਿਸ਼ਾਨਾ ਵਿਦਿਆ ਹਾਸਲ ਕਰਨ ਦੀ ਥਾਂ ਪੀ.ਆਰ. (ਪੱਕੇ ਹੋਣਾ) ਹਾਸਿਲ ਕਰਨਾ ਹੀ ਹੈ। ਟੋਰਾਂਟੋ ਦੇ ਇਰਦ-ਗਿਰਦ ਹੰਬਰ, ਸ਼ੈਰੀਡਨ, ਸੈਨਟੇਨੀਅਲ ਅਤੇ ਸੈਨਿਕਾਂ ਵਰਗੇ ਵੱਡੇ ਕਾਲਜ ਹਨ ਜਿਹਨਾਂ 'ਚ ਬਹੁਤ ਸਾਰੇ ਨਵੇਂ ਆਏ ਵਿਦਿਆਰਥੀਆਂ ਨੇ ਦਾਖਲਾ ਲਿਆ ਹੋਇਆ ਹੈ। ਇਹਨਾਂ ਕਾਲਜਾਂ ...
Read Full Story


ਆਸਟਰੇਲੀਆ 'ਚ ਪਿਛਲੇ ਸਾਲ ਦੇ ਮੁਕਾਬਲੇ 80 ਫੀਸਦੀ ਭਾਰਤੀ ਵਿਦਿਆਰਥੀ ਘਟ

ਚੰਡੀਗੜ੍ਹ- ਭਾਰਤ ਤੋਂ ਆਸਟਰੇਲੀਆ ਵਿੱਚ ਜਾਣ ਵਾਲੇ ਵਿਦਿਆਰਥੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 80 ਫੀਸਦੀ ਗਿਰਾਵਟ ਆਈ ਹੈ। ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਸ਼੍ਰੀ ਪੀਟਰ ਵਰਗੀਸ ਨੇ ਕਹੀ। ਉਹਨਾਂ ਕਿਹਾ ਕਿ ਆਸਟਰੇਲੀਆ ਵਿੱਚ ਵਿਦਿਆ ਪ੍ਰਾਪਤ ਕਰਨ ਲਈ ਜਾਣ ਵਾਲੇ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਇਸ ਲਈ ਨਹੀਂ ਘਟੀ ਕਿ ਉਥੇ ਉਹਨਾਂ ਨੂੰ ਕਿਸੇ ਕਿਸਮ ਦੇ ਨਸਲੀ ਹਮਲੇ ਜਾਂ ਜਾਨੀ ਖਤਰਾ ਹੈ, ਬਲਕਿ ਇਸ ਲਈ ਘਟੀ ਹੈ ਕਿਉਂਕਿ ਆਸਟਰੇਲੀਆ ਨੇ ਆਪਣੀ ਆਵਾਸ ਨੀਤੀ ਵਿੱਚ ਭਾਰੀ ਤਬਦੀਲੀ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਆਸਟਰੇਲੀਆ ਵਿੱਚ ਜੋ ਵਿਦਿਆਰਥੀ ਕੇਵਲ ਵਿਦਿਆ ਪ੍ਰਾਪਤ ਕਰਨ ਜਾਣਾ ਚਾਹੁੰਦੇ ਹਨ ਉਹਨਾਂ ਲਈ ਕੋਈ ਮੁਸ਼ਕਿਲ ਨਹੀਂ ਹੈ, ਬਲਕਿ ਜੋ ਉਥੇ ਵਿਦਿਆ ਦੇ ਤੌਰ 'ਤੇ ਜਾ ਕੇ ਪੱਕੇ ਤੌਰ ...
Read Full Story


<< < 1 2 3 4 > >>