HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਵਿਸ਼ੇਸ਼ ਲੇਖ
 
ਸਫਲਤਾ ਦਾ ਮੰਤਰ ਹੈ ਨਵੇਂ ਰਾਹਾਂ ਦੀ ਤਲਾਸ਼

ਜ਼ਿੰਦਗੀ ਵਿਚ ਹਰ ਵਿਅਕਤੀ ਕਾਮਯਾਬੀ ਚਾਹੁੰਦਾ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਸਫਲਤਾ ਦੇ ਸਿਖਰ ਤੇ ਪਹੁੰਚੇ। ਸਫਲ ਹੋਣ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਹੋਵੇ। ਕਿਸੇ ਨੇ ਕਿਹਾ ਹੈ ਕਿ ਅਸੀਂ ਸਾਰੇ ਇਕੋ ਹੀ ਅਸਮਾਨ ਹੇਠ ਰਹਿੰਦੇ ਹਾਂ ਪਰ ਸਾਡਾ ਸਭ ਦਾ ਅਸਮਾਨ ਇਕੋ ਜਿਹਾ ਨਹੀ ਹੈ। ਸਫਲ ਮਨੁੱਖਾਂ ਦੇ ਅਸਮਾਨ ਵਿਚ ਸੂਰਜ ਹਮੇਸ਼ਾ ਚਮਕਦਾ ਨਜ਼ਰੀ ਪੈਂਦਾ ਹੈ, ਰਾਤਾਂ ਨੂੰ ਤਾਰੇ ਟਿਮਟਿਮਾਉਂਦੇ ਰਹਿੰਦੇ ਹਨ। ਅਜਿਹੇ ਮਨੁੱਖਾਂਦੇ ਜੀਵਨ ਵਿਚ ਮੱਸਿਆ ਨਹੀਂ ਆਉਂਦੀ। ਸਫਲਤਾ ਦਾ ਅਰਥ ਹੈ ਜਿੱਤਣਾ। ਹਰ ਮੈਦਾਨ ਵਿਚ ਫਤਿਹ ਪਾਉਣਾ। ਸਫਲਤਾ ਦਾ ਅਰਥ ਹੈ ਅਮੀਰੀ। ਸਫਲਤਾ ਦਾ ਅਰਥ ਹੈ ਦੌਲਤ, ਸ਼ੋਹਰਤ ਅਤੇ ਸੱਤਾ ਪ੍ਰਾਪਤ ਕਰਨਾ। ਸਫਲਤਾ ਦਾ ਅਰਥ ਹੈ ਹਰ ਕਿਸਮ ਦਾ ਸੁਖ, ਹਰ ਕਿਸਮ ਦੀ ਸੁਵਿਧਾ/ਸਫਲਤਾ ...
Read Full Story


ਸਮੇਂ ਸਮੇਂ ਦੀ ਗੱਲ

ਸਮਾਂ ਬਦਲਦਾ ਹੈ ਪਰ ਇਸ ਦੇ ਨਾਲ ਕੀ ਕੁੱਝ ਬਦਲ ਜਾਂਦੈ, ਸਾਨੂੰ ਪਤਾ ਹੀ ਨਹੀਂ ਚਲਦਾ।ਸਮੇਂ ਦੀ ਰਫ਼ਤਾਰ ਨਾਲ ਅਸੀਂ ਕੀ ਤੋਂ ਕੀ ਬਣ ਜਾਂਦੇ ਹਾਂ, ਸਾਡਾ ਵਰਤਾਰਾ ਕਿਹੋ ਜਿਹਾ ਹੋ ਜਾਂਦਾ ਹੈ, ਥੋੜ੍ਹੇ ਕੀਤੇ ਸਾਨੂੰ ਇਸ ਦਾ ਇਲਮ ਹੀ ਨਹੀਂ ਹੁੰਦਾ। ਵਰ੍ਹਿਆਂ ਦੇ ਵਰ੍ਹੇ ਬੀਤ ਜਾਂਦੇ ਨੇ ਪਰ ਇੰਜ ਲਗਦਾ ਹੈ ਜਿਵੇਂ ਅਜੇ ਕੱਲ੍ਹ ਦੀ ਹੀ ਗੱਲ ਹੋਵੇ। ਬਚਪਨ ਤੋਂ ਕਦੋਂ ਜਵਾਨੀ ਵਿੱਚ ਪੈਰ ਪਾਇਆ ਤੇ ਕਦੋਂ ਬੁਢਾਪੇ ਦੀ ਸਰਦਲ ਤੇ ਆ ਖੜ੍ਹੇ ਹੋਏ, ਕਿਆਸਿਆ ਵੀ ਨਹੀਂ ਹੁੰਦਾ ਪਰ ਸਮਾਂ ਆਪਣੀ ਮਸਤ ਚਾਲ ਚਲਦਾ ਹੀ ਰਹਿੰਦਾ ਹੈ। ਜੇ ਕਿਤੇ ਭੁੱਲ-ਭੁਲੇਖੇ ਕਦੇ ਪਿੱਛੇ ਵਲ੍ਹ ਮੁੜ ਕੇ ਦੇਖਦੇ ਹਾਂ ਤਾਂ ਇੰਜ ਲਗਦਾ ਹੈ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਸਿਆਣੇ ਆਖਦੇ ਨੇ ਕਿ ਸਮੇਂ ਦੇ ਨਾਲ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ। ਸਾਡੇ ਸੁਭਾਅ, ਸਾਡੀਆਂ ਰਹੁ-ਰੀਤਾਂ, ਸਾਡੇ ...
Read Full Story


ਭਾਰਤੀ ਸਿਆਸਤਦਾਨਾਂ ਵਿੱਚ ਹੋਈ ਦੂਸ਼ਣਬਾਜੀ ਭਾਰੂ

ਲੋਕ ਸਭਾ ਦੀਆਂ ਚੋਣਾਂ ਵਿੱਚ ਅਜੇ ਕਰੀਬ ੬ ਮਹੀਨੇ ਬਾਕੀ ਹਨ,ਪੰਜ ਰਾਜਾਂ ਦੀਆਂ ਚੋਣਾਂ ਦਾ ਮੈਦਾਨ ਭੱਖ ਕੇ ਖਤਮ ਹੋ ਰਿਹਾ ਹੈ ਪ੍ਰੰਤੂ ਸਿਆਸੀ ਪਾਰਟੀਆਂ ਨੇ ਆਪਣੇ ਤੀਰ ਕਮਾਨ ਕੱਢਕੇ ਸਿਆਸੀ ਨਿਸ਼ਾਨੇ ਦੂਸ਼ਣਬਾਜੀ ਦੇ ਰੂਪ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੀ ਸਭਿਅਤਾ ਅਤੇ ਸਭਿਅਚਾਰ ਬੜਾ ਅਮੀਰ ਹੈ। ਭਾਰਤ ਨੂੰ ਰਿਸ਼ੀਆਂ ਮੁਨੀਆਂ ਅਤੇ ਭਗਤਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਵੀ ਭਾਰਤ ਵਿੱਚ ਹੀ ਵਸਦਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿਆਸਤਦਾਨਾਂ ਨੇ ਚੋਣਾਂ ਦੇ ਨੇੜੇ ਆਉਂਦਿਆਂ ਹੀ ਆਪਣੇ ਵਿਰਸੇ ਅਤੇ ਸਭਿਅਤਾ ਤੋਂ ਉਲਟ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਵਿੱਚ ਭਾਵੇਂ ਇਸ ਸਮੇਂ ਰਾਜ ਪ੍ਰਬੰਧ ਚਲਾਉਣ ਲਈ ਖੇਤਰੀ ਪਾਰਟੀਆਂ ਦੇ ਹੱਥ ਵਿੱਚ ਤਾਕਤ ਹੈ ਪ੍ਰੰਤੂ ਦੋਵੇਂ ਮੁੱਖ ਸਿਆਸੀ ਪਾਰਟੀਆਂ ...
Read Full Story


ਪੰਜਾਬ ਪੰਚਾਇਤੀ ਚੋਣਾਂ ਤੇ ਪੈਸਾ

ਜਮਹੂਰੀਅਤ ਚੰਗਾ ਨਾਂ ਹੈ । ਇਸ ਦਾ ਭਾਵ ਹੈ, ਲੋਕਾਂ ਦੀ ਸਰਕਾਰ, ਲੋਕਾਂ ਲਈ, ਲੋਕਾਂ ਵੱਲੋਂ । ਇਹ ਇੱਕ ਚੰਗੀ ਭਾਵਨਾ ਤੇ ਉੱਚੇ ਆਦਰਸ਼ਾਂ ਨਾਲ ਹੋਣੀ ਚਾਹੀਦੀ ਹੈ । ਪਰ ਹੁਣ ਇਸ ਵਿੱਚ ਪੈਸੇ ਨੇ ਖੱਲ-ਬਲੀ ਮਚਾ ਦਿੱਤੀ ਹੈ । ਪਿਛਲੀ ਅਸੈਂਬਲੀ ਚੋਣਾਂ ਵਿੱਚ ਕੁੱਝ ਸੀਟਾਂ ਤੇ ਪਿਛਲੇ ੩-੪ ਦਿਨਾਂ ਵਿੱਚ ੨੦-੨੫ ਕਰੋੜ ਤੱਕ ਇੱਕ ਅਸੈਂਬਲੀ ਸੀਟ ਤੇ ਖਰਚ ਆ ਗਿਆ। ਇਹ ਪੈਸਾ ਕਿੱਥੋਂ ਆਇਆ, ਕਿਵੇਂ ਆਇਆ, ਇਹ ਇੱਕ ਵੱਖਰਾ ਵਿਸ਼ਾ ਹੈ, ਇਸ ਬਾਰੇ ਪੜਤਾਲ ਹੋਣੀ ਚਾਹੀਦੀ ਹੈ। ਪਰ ਇਸ ਦੇਸ਼ ਵਿੱਚ ਕੋਈ ਪੜਤਾਲ ਨਹੀਂ ਕਰੇਗਾ। ਆਮਦਨ ਕਰ ਵਿਭਾਗ ਸਧਾਰਨ ਆਦਮੀਆਂ ਨੂੰ ਹੀ ਘੇਰਦਾ ਹੈ। ਪੰਜਾਬ ਵਿੱਚ ਪਹਿਲਾਂ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿੱਚ ਖਰਚ ਤਾਂ ਹੋਇਆ, ਪਰ ਸੰਗਰੂਰ ਵਿਲ੍ਹੇ ਵਿੱਚ ਬਹੁਤਾ ਨਜਾਇਜ ਖਰਚ ਨਹੀਂ ਹੋਇਆ, ...
Read Full Story


ਸਫਲਤਾ ਲਈ ਸ਼ਬਦਾਂ ਦਾ ਕਲਾਕਾਰ ਹੋਣਾ ਜ਼ਰੂਰੀ

ਕਈ ਯੁੱਧਾਂ ਦਾ ਮੁੱਢ ਇਕੋ ਸ਼ਬਦ ਨਾਲ ਹੋਇਆ ਹੈ। ਮਹਾਂਭਾਰਤ ਦਾ ਮੁੱਢ ਦਰੋਪਦੀ ਦੇ ਮੂੰਹੋਂ ਵਿਅੰਗ ਨਾਲ ਨਿਕੇ 'ਆਖਰ ਅੰਨੇ ਦਾ ਪੁੱਛ ਅੰਨਾ ਹੀ ਨਿਕਲਿਆ' ਨਾਲ ਬੱਝਿਆ ਸੀ। ਦਰੋਪਦੀ ਦੇ ਇਹ ਬੋਲ ਦੁਰਯੋਧਨ ਦਾ ਸੀਨਾ ਛਲਣੀ ਕਰ ਗਏ ਸਨ। ਸ਼ਬਦ ਭਾਵੇਂ ਇਕ ਛੋਟਾ ਜਿਹਾ ਹੀ ਹੁੰਦਾ ਹੈ ਪਰ ਸ਼ਬਦ ਦੀ ਸ਼ਕਤੀ ਅਸੀਮ ਹੈ। ਸ਼ਬਦ ਦੀ ਸ਼ਕਤੀ ਨੂੰ ਜਾਨਣਾ ਹੋਵੇ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਯਾਦ ਕਰ ਲਵੋ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਨਵਾਬ ਸਰਹੰਦ ਵਜ਼ੀਰ ਖਾਂ ਦੇ ਹੱਥ ਲੱਗ ਗਏ ਤਾਂ ਉਸਨੇ ਸ਼ੇਰ ਮੁਹੰਮਦ ਖਾਂ ਨੂੰ ਉਕਸਾਇਆ ਅਤੇ ਕਿਹਾ ਕਿ ਅੱਜ ਉਹ ਆਪਣੇ ਭਰਾ ਦੇ ਕਤਲ ਦਾ ਬਦਲਾ ਲੈ ਸਕਦਾ ਹੈ। ਉਧਰ ਸ਼ੇਰ ਮੁਹੰਮਦ ਖਾਂ ਨੇ ਇੰਨਾ ਹੀ ਕਿਹਾ ਕਿ 'ਇਹਨਾਂ ਮਾਸੂਮ ਜਿੰਦਾਂ ਦਾ ਕੀ ਕਸੂਰ'। ਸ਼ੇਰ ਮੁਹੰਮਦ ਖਾਂ ਦੇ ...
Read Full Story


ਪੰਜਾਬੀ ਬੋਲੀ ਨਾਲ ਵਿਤਕਰੇ ਦੀ ਦਾਸਤਾਨ

ਹਾਲ ਹੀ ਵਿਚ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿਰੋਧ ਵਿਚ ਕੁਝ ਨੀਤੀਆਂ ਲਾਗੂ ਕਰਨ ਦਾ ਫ਼ੈਸਲਾ ਸੁਣਨ ਵਿਚ ਆਇਆ ਹੈ ਜਿਸਦਾ ਪੰਜਾਬੀ ਹਿਤੈਸ਼ੀਆਂ ਤੇ ਮਾਂ ਬੋਲੀ ਨਾਲ ਤੇਹ ਰੱਖਣ ਵਾਲੇ ਵਿਅਕਤੀਆਂ ਤੇ ਅਦਾਰਿਆਂ ਨੇ ਵਿਰੋਧ ਵੀ ਕੀਤਾ ਹੈ। ਨਿਰਸੰਦੇਹ ਅਜਿਹਾ ਫ਼ੈਸਲਾ ਕੋਈ ਨਵਾਂ ਨਹੀਂ ਤੇ ਨਾ ਇਹ ਇਹ ਕੋਈ ਹੈਰਾਨ ਕਰ ਦੇਣ ਵਾਲੀ ਗੱਲ ਹੈ। ਦੁਨੀਆ ਦੇ ਨਕਸ਼ੇ ਉੱਤੇ ਸ਼ਾਇਦ ਪੰਜਾਬੀ ਹੀ ਵਾਹਦ ਇਕ ਐਸੀ ਜ਼ੁਬਾਨ ਹੈ ਜਿਸ ਉਪਰ ਸਮੇਂ ਸਮੇਂ ਸਿਰ ਕੁਹਾੜਾ ਚੱਲਦਾ ਹੀ ਰਿਹਾ ਹੈ। ਭਾਸ਼ਾ ਵਿਗਿਆਨੀ ਇਸ ਭਾਸ਼ਾ ਦੀ ਪੁਰਾਤਨਤਾ ਦੇ ਜਿੰਨੇ ਮਰਜ਼ੀ ਸਬੂਤ ਪੇਸ਼ ਕਰਦੇ ਰਹਿਣ, ਇਸਨੂੰ ਜਿੰਨਾ ਮਰਜ਼ੀ ਨਾਥਾਂ ਜੋਗੀਆਂ, ਸੂਫ਼ੀ ਫ਼ਕੀਰਾਂ, ਗੁਰੂਆਂ ਪੀਰਾਂ ਦੇ ਮਿੱਠੇ ਕੋਮਲ ਕਲਾਮ ਨਾਲ ਵਰੋਸਾਈ ਬੋਲੀ ਦਾ ਰੁਤਬਾ ਦਿੰਦੇ ਰਹਿਣ ਜਾਂ ਇਸ ਗੱਲ ਦੀ ਚਰਚਾ ਬੇਸ਼ਕ ...
Read Full Story


ਅੱਜ ਵੀ ਹਰ ਕੌਰ, ਫ਼ਾਤਿਮਾ ਅਤੇ ਬਿਸ਼ਨ ਦੇਵੀ ਦੀਆਂ ਕੁਰਲਾਹਟਾਂ ਸੁਣ ਜਾਣਗੀਆਂ

ਸੋਹਣ ਸਿੰਘ ਸੀਤਲ ਦੇ ਬਹੁ-ਚਰਚਿਤ ਨਾਵਲ 'ਈਚੋਗਿਲ ਨਹਿਰ ਤਕ' ਵਿੱਚ ਇੱਕ ਸਿੱਖ, ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ, ''ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੌਲਾ ਠੰਢਾ ਹੋ ਗਿਆ, ਅਸੀਂ ਫਿਰ ਇਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।'' ਮੈਂ ਸੋਚਦਾਂ ਜਦੋਂ ੩ ਜੂਨ ੧੯੪੭ ਨੂੰ ਸਦੀਆਂ ਤੋਂ ਵੱਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗ਼ੈਰ-ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਕੀ ਇਸ ਸਾਂਝੀ ਰਹਿਤਲ 'ਤੇ ਵੱਸਦੇ, ਜੀਣ-ਥੀਣ ਦੀਆਂ ਲੋੜਾਂ-ਥੁੜ੍ਹਾਂ ਤਲਾਸ਼ਦੇ, ਸਾਂਝੀ ਵਿਰਾਸਤ, ਜਾਤਾਂ-ਗੋਤਾਂ, ਕੰਮ-ਧੰਦੇ, ਮਰਨੇ-ਪਰਨੇ, ਵਿਆਹ-ਮੁਕਲਾਵੇ, ਗੀਤ-ਸਿੱਠਣੀਆਂ, ਹਲ-ਪੰਜਾਲੀਆਂ, ਸਾਗ-ਸਲੂਣੇ ਆਦਿ ਦੀਆਂ ਸਾਂਝਾਂ ਦੇ ਪਾਲਣਹਾਰੇ, ਇੱਕ-ਦੂਜੇ ਦੇ ਦੁੱਖ-ਸੁੱਖ 'ਤੇ ਮਰ ਮਿਟਣ ਵਾਲੇ, ਇੱਕੋ ਪਰਿਵਾਰ ਵਰਗੇ ...
Read Full Story


ਜੇ ਪਤਨੀ ਆਪ ਤੋਂ ਸੂਝਵਾਨ ਹੋਵੇ ਤਾਂ ਉਸ ਤੋਂ ਸਿੱਖਣ ਵਿਚ ਕੀ ਹਰਜ਼ ਹੈ?

ਦੁਨੀਆਂ ਦਾ ਹਰ ਪਾਗਲ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਹੈ। ਅਜਿਹਾ ਵਹਿਮ ਸਿਰਫ ਪਾਗਲਾਂ ਨੂੰ ਹੀ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਹੈ। ਇਸ ਕਰਕੇ ਹੀ ਉਹ ਜਤਨ ਕਰਦੇ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰਾਂ੍ਹ ਉਨ੍ਹਾਂ ਦਾ ਨਾਂ ਵੀ ਸਿਆਣੇ / ਸੂਝਵਾਨ ਲੋਕਾਂ ਵਿਚ ਵੱਜੇ। ਬੱਸ! ਇਸ ਵੱਜ-ਵਜਾਈ ਦੀ ਧੁਨ ਸੁਣਨ ਵਾਸਤੇ ਉਹ ਬੁਰੇ ਦੇ ਘਰ ਤੱਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਤਾਂ ਸਾਰੇ ਲੋਕ ਜਾਣਦੇ ਹਨ ਕਿ ਹਰ ਕਾਰਜ ਪੂਰਤੀ ਵਾਸਤੇ ਸਖਤ ਮਿਹਨਤ ਦੀ ਮੰਗ ਕਰਦਾ ਹੈ। ਬਹੁੱਤ ਘੱਟ ਲੋਕ ਹਨ ਜੋ ਸਿਆਣਪ ਤੱਕ ਪਹੁੰਚਣ ਵਾਸਤੇ ਜਾਂ ਸਿਆਣੇ (ਅਕਲਮੰਦ) ਬਣਨ ਵਾਸਤੇ ਕਿਸੇ ਰਿਸ਼ੀ ਦੀ ਸਮਾਧੀ ਵਾਲੀ ਤਪੱਸਿਆ ਵਰਗੀ ਮਿਹਨਤ ਕਰਦੇ ਹੋਣ ਜਾਂ ਕਰਨ ਦਾ ਸੰਕਲਪ ਰੱਖਦੇ ਹੋਣ। ਬਹੁਤੇ ਤਾਂ ਦਾਅ ਲੱਗਣ ਦੀ ਭਾਵਨਾ ਜਾਂ ਮੌਕਾ-ਮੇਲ ਵਾਲੀ ਝਾਕ ਅਧੀਨ ਪਾਰ ਲੱਗਣ ਵਾਲੇ ...
Read Full Story


ਲਵ-ਮੈਰਿਜ ਅਤੇ ਵਿਆਹ ਕਾਮਯਾਬ ਕਿਵੇਂ ਹੋਵੇ?

"ਮੈ ਤਾਂ ਯਾਰਾਂ ਬੇਲੀਆਂ ਨੂੰ ਗੱਲ ਆਖਦਾ, ਕੋਈ ਮੇਰੇ ਜਿਹੀ ਨਾ ਮਰਨੀ ਮਰੇ, ਖੁਸ਼ੀ ਪਲ ਦੀ ਅਤੇ ਉਮਰਾਂ ਦਾ ਰੋਣਾ, ਕਿਸੇ ਨੁੰ ਕੋਈ ਪਿਆਰ ਨਾ ਕਰੇ" ਪਿਆਰ-ਪਿਆਰ ਹਰ ਕੋਈ ਪਿਆਰ ਆਖਦਾ, ਪਰ ਪਿਆਰ ਦਾ ਅਰਥ ਕਰੋੜਾਂ ਲੋਕਾਂ ਵਿਚੋਂ ਇੱਕ ਹੀ ਜਾਣਦਾ। ਪਿਆਰ ਇੱਕ ਪ੍ਰਕਿਰਤੀ ਦਾ ਸਿਧਾਂਤ ਹੈ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਭਗਵਤ ਗੀਤਾ ਵਿਚ ਦੱਸਦੇ ਹਨ ਦੋ ਆਤਮਾ ਦਾ ਮਿਲਣ ਹੈ। ਨਰਕ ਅਤੇ ਸਵਰਗ ਦਾ ਪ੍ਰਤੀਕ ਹੈ ਭਾਵ ਇੱਕ ਡੂੰਘੀ ਆਤਮਿਕ ਪਛਾਣ ਦਾ ਪ੍ਰਕਾਸ਼ ਹੈ। ਨਰਕ ਮੈਂ ਇਸ ਕਰਕੇ ਲਿਖਿਆ ਹੈ ਕਿ ਕੁੜੀਆਂ-ਮੰਡੇ ਦਾ ਆਪਸ ਵਿਚ ਗੱਲਵਕੜੀ ਪਾ ਕੇ ਘੁੰਮਣਾ। ਆਪਣੇ ਆਪ ਨੂੰ ਸਮੇਂ ਲਈ ਭੁੱਲ ਜਾਣਾ, ਆਉਣ ਵਾਲੇ ਭੱਵਿਖ ਬਾਰੇ ਗਿਆਨ ਨਾ ਹੋਣਾ, ਸਮਾਜਿਕ ਵਰਤਾਰਾ-ਕੁਦਰਤ ਦਾ ਵਰਤਾਰਾ-ਸਮੇਂ ਦਾ ਵਰਤਾਰਾ ਪ੍ਰਵਾਰਿਕ ਪ੍ਰਭਾਵਾਂ, ਪੈਣ ਵਾਲੇ ਪ੍ਰਭਾਵਾਂ ਨੂੰ ਨਾ ਝੱਲਣਾ ਨਰਕ ...
Read Full Story


ਅਮਰੀਕਾ ਦਾ ਪਸਾਰ ਇੰਝ ਹੋਇਆ!

੧੩ ਰਿਆਸਤਾਂ ਦੇ ਰਲੇਵੇਂ ਨਾਲ ਹੋਂਦ ਵਿੱਚ ਆਇਆ ਸੰਯੁਕਤ ਰਾਜ ਅਮਰੀਕਾ ਅੱਜ ੫੦ ਰਿਆਸਤਾਂ ਤੇ ਕਈ ਇਲਾਕਿਆਂ, ਜਿਨ੍ਹਾਂ ਨੂੰ 'ਟੈਰੀਟਰੀ ਆਫ਼ ਯੂ.ਐੱਸ.ਏ.' ਕਿਹਾ ਜਾਂਦਾ ਹੈ, ਤਕ ਫੈਲਿਆ ਹੋਇਆ ਹੈ। ਇਸ ਦੀ ਆਬਾਦੀ ਤੇ ਖੇਤਰਫਲ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸੰਨ ੧੪੯੨ ਵਿੱਚ ਇੱਕ ਇਤਾਲਵੀ ਮਲਾਹ ਕ੍ਰਿਸਟੋਫਰ ਕੋਲੰਬਸ ਦੇ ਅਮਰੀਕਾ ਦੀ ਧਰਤੀ 'ਤੇ ਪੈਰ ਰੱਖਣ ਦੀ ਦੇਰ ਸੀ ਕਿ ਯੂਰਪੀਨ ਕੌਮਾਂ ਅਮਰੀਕਾ ਵੱਲ ਕੂਚ ਕਰਨ ਲੱਗੀਆਂ। ਇਸ ਨਵੀਂ ਧਰਤੀ ਦਾ ਨਾਂ ਇੱਕ ਹੋਰ ਇਤਾਲਵੀ ਮਲਾਹ ਐਮਰੀਗੋ ਵੈਸਪੂਸੀ ਦੇ ਨਾਂ 'ਤੇ ਅਮਰੀਕਾ ਪੈ ਗਿਆ। ਸਭ ਤੋਂ ਮੋਹਰੀ ਬਰਤਾਨਵੀ ਸਨ। ਬਰਤਾਨੀਆ ਨੇ ਅਮਰੀਕਾ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਕੇ ੧੩ ਬਸਤੀਆਂ ਵਸਾ ਲਈਆਂ। ਇਹ ੧੩ ਬਸਤੀਆਂ ਸਨ ਵਰਜੀਨੀਆ, ਮੈਸਾਚਿਊਸਿਟ, ਰੋਹਡ ਆਈਸਲੈਂਡ, ਕਨੈਕਟੀਕਟ, ਨਿਊ ਹੈਂਮਪਸ਼ਾਇਰ, ਮੈਰੀਲੈਂਡ, ...
Read Full Story


ਭਰਾਵੋ! ਧਰਤੀ ਤਾਂ ਵੰਡ ਲਈ ਪਰ ਪੁਰਖੇ ਕਿਵੇਂ ਵੰਡਾਂਗੇ?

ਸੰਨ ੧੯੪੭ ਦੀ ਅਣਹੋਣੀ ਵੰਡ ਨੇ ਸਾਡੇ ਸੋਹਣੇ ਪੰਜਾਬ ਦੇ ਘੁੱਗ ਵਸਦੇ ਪੰਜਾਬੀ ਭਾਈਚਾਰੇ ਨੂੰ ਦੋਫਾੜ ਕਰ ਦਿੱਤਾ । ਇੰਨਾਂ ਹੀ ਨਹੀਂ ਸਗੋਂ ਸਾਡੇ ਪੁਰਖਿਆਂ ਦੇ ਸਦੀਆਂ ਤੋਂ ਚਲੇ ਆਉਂਦੇ ਸਾਂਝੇ ਸਭਿਆਚਾਰ ਨੂੰ ਵੀ ਵੰਡ ਕੇ ਰੱਖ ਦਿੱਤਾ। ਹੋਰ ਵੀ ਕੌੜੀ ਸੱਚਾਈ ਇਹ ਹੈ ਕਿ ਪੰਜਾਬ ਤੇ ਪੰਜਾਬੀਅਤ ਦੇ ਪੈਰੋਕਾਰ ਲੱਖਾਂ ਲੋਕਾਂ ਨੂੰ ਦੁਵਲਿਉਂ ਆਪਣੇ ਘਰ-ਬਾਰ ਤੇ ਜਾਨ-ਮਾਲ ਗਵਾਉਣ ਉਪਰੰਤ ਦਰ-ਬ-ਦਰ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਿਆ। ਉਦੋਂ ਵੱਡੀਆਂ ਮਿਲਖਾਂ ਤੇ ਜਾਇਦਾਦਾਂ ਦੇ ਮਾਲਕ ਇਹ ਲੱਖਾਂ ਲੋਕ ਰਿਫਿਊਜੀ ਬਣ ਕੇ ਭਾਰਤ ਤੇ ਪਾਕਿਸਤਾਨ ਦੀ ਸਰਹੱਦ 'ਤੇ ਖੜ੍ਹੇ ਕਦੇ ਦਿੱਲੀ ਦੀਆਂ ਤੇ ਕਦੇ ਇਸਲਾਮਾਬਾਦ ਦੀਆਂ ਰੋਸ਼ਨੀਆਂ ਵੱਲ ਉਦਾਸ ਅੱਖਾਂ ਤੇ ਬੁਝੇ ਦਿਲਾਂ ਨਾਲ ਇਹ ਦਾਵਾਨਲੀ ਵਰਤਾਰਾ ਦੇਖ ਰਹੇ ਸਨ। ਇਹ ਕਿਸਮਤ ਦੇ ਮਾਰੇ ਲੋਕ ਆਪਣੇ ਹੀ ਆਗੂਆਂ ਦੇ ...
Read Full Story


ਕੇਦਾਰਨਾਥ ਦੁਖਾਂਤ ਦੌਰਾਨ ਸੈਨਾ ਮੁਖੀ ਦੀ ਸ਼ਾਨਦਾਰ ਕਾਰਗਜ਼ਾਰੀ

ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨੇ ਬੀਤੇ ਦਿਨੀਂ ਭਰੋਸਾ ਦਿੱਤਾ ਕਿ ਹੜ੍ਹ ਪ੍ਰਭਾਵਿਤ ਉਤਰਾਖੰਡ ਦੇ ਵੱਖ-ਵੱਖ ਸਥਾਨਾਂ 'ਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢੇ ਜਾਣ ਤੱਕ ਮੁਹਿੰਮ ਜਾਰੀ ਰਹੇਗੀ। ਪ੍ਰਭਾਵਿਤ ਖੇਤਰਾਂ ਦੇ ਇਕ ਦਿਨਾ ਦੌਰੇ 'ਤੇ ਆਏ ਜਨਰਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਮਾਂਡਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਿਸੇ ਬੇਨਤੀ ਦਾ ਇੰਤਜ਼ਾਰ ਕੀਤੇ ਬਗੈਰ ਸਰਗਰਮ ਢੰਗ ਨਾਲ 'ਬੇਹੱਦ ਮੁਸ਼ਕਿਲ ਹਾਲਾਤਾਂ 'ਚ' ਰਾਹਤ ਮੁਹਿੰਮ ਚਲਾਉਣ ਨੂੰ ਕਿਹਾ ਹੈ। ਸਾਡੀ ਕੋਸ਼ਿਸ਼ ਸਾਰੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਹੈ। ਜਨਰਲ ਸਿੰਘ ਨੇ ਕਿਹਾ ਕਿ ਸੈਨਾ, ਐਨ. ਡੀ. ਆਰ. ਐਫ. ਅਤੇ ਏਅਰ ਫੋਰਸ ਦੇ ਜਵਾਨਾਂ ਦੀ ਸ਼ਲਾਘਾ ਕਰਨ ਲਈ ਉਹ ਇਸ ਦੌਰੇ 'ਤੇ ਆਏ ਹਨ। ਸਿੰਘ ਨੇ ਕਿਹਾ ਕਿ ਉਹ ਇਸ ਧਰਤੀ ਦੇ ਪੁੱਤਰ ਹਨ ਅਤੇ ਉਨ੍ਹਾਂ 'ਚੋਂ ਵੀ ਜ਼ਿਆਦਾਤਰ ...
Read Full Story


ਧਾਰਮਿਕ ਰਵਾਇਤਾਂ ਵਿੱਚ ਪ੍ਰੀਵਰਤਨ ਦੀ ਲੋੜ

ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਜਨਮ ਦਿੱਤਾ, ਊਚ-ਨੀਚ, ਵੱਡੇ-ਛੋਟੇ ਦਾ ਫਰਕ ਮੇਟਿਆ। ਉਹਨਾਂ ਨੇ ਸਮੇਂ ਅਨੁਸਾਰ ਹੀ ਖਾਲਸੇ ਦੀ ਪੁਸ਼ਾਕ ਆਦਿ ਦਾ ਸੁਝਾਅ ਵੀ ਦਿੱਤਾ। ਰਹਿਤਨਾਮਿਆਂ ਵਿੱਚ ਇਸਦਾ ਵਰਨਣ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਖਾਲਸੇ ਨੂੰ ਸਦੀਵੀ ਗੁਰੂ ਦੇ ਦਿੱਤਾ, ਉਹਨਾ ਨੇ ਇਹ ਹੁੱਕਮ ਵੀ ਕਰ ਦਿੱਤਾ ਕਿ ਜਿਥੇ ਪੰਜ ਸਿੰਘ ਇੱਕਠੇ ਹੋ ਕੇ ਅਰਦਾਸ ਕਰਨਗੇ ਗੁਰੂ ਹਾਜਰ-ਨਾਜਰ ਹੋਵੇਗਾ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤ, ''ਪੰਚ ਪ੍ਰਵਾਨ, ਪੰਚ ਪ੍ਰਧਾਨ।। ਪੰਚੈ ਪਾਵੈ ਦਰਗਹਿ ਮਾਨੂ।।'' ਨੂੰ ਪੱਕੇ ਤੌਰ ਤੇ ਜਾਗ੍ਰਤ ਕੀਤਾ। ਸਿੱਖ ਧਰਮ ਵਿਚ ਇਕਲੇ ਦੀ ਰਾਏ ਨੂੰ ਕੋਈ ਥਾਂ ਨਹੀਂ। ਇਹ ਨਵੀਨ ਧਰਮ ਪੁਰਾਣੀਆਂ ਰਿਵਾਇਤਾਂ ਦੀ ਥਾਂ ਨਵੇਂ ਪ੍ਰੋਗਰਾਮ ਦਿੰਦਾ ਹੈ ਅਤੇ ਸਾਨੂੰ ਅਪਨਾਉਣੇ ਚਾਹੀਦੇ ਹਨ। ...
Read Full Story


ਨਾ ਬੰਦਾ ਪੈਂਚਰ ਹੋਇਆ, ਨਾ ਹੀ ਸਾਈਕਲ ਪੈਂਚਰ ਹੋਇਆ

ਅਕਾਲ ਪੁਰਖਿ ਦੀ ਕ੍ਰਿਪਾ ਸਦਕਾ ਮੈਂ ਸੰਨ ੧੯੯੯ ਵਿਚ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਿਰਜਣਾ ਦੀ ਤ੍ਰੈਸ਼ਤਾਬਦੀ ਸਮੇਂ ਬਤੌਰਂ ਡੀ. ਸੀ. ਰੋਪੜ ਇਸ ਇਤਿਹਾਸਿਕ ਸਮਾਗਮ ਦੇ ਸਾਰੇ ਪ੍ਰਬੰਧਾਂ ਦਾ ਸੂਤਰਧਾਰ ਸੀ। ਇੰਨੇ ਵੱਡੇ ਪੱਧਰ ਦੇ ਸਮਾਗਮਾਂ ਸਮੇਂ ਇਕ ਵੀ ਮਾੜੀ ਘਟਨਾ ਨਹੀਂ ਵਾਪਰੀ ਤੇ ਪ੍ਰਬੰਧਕੀ ਦੁਸ਼ਵਾਰੀਆਂ ਅਤੇ ਕੁਝ ਕੁ ਆਪ ਸਹੇੜੀਆਂ ਸਿਆਸੀ ਮੁਸ਼ਕਿਲਾਂ ਦੇ ਬਾਵਜੂਦ ਵੀ ਸਾਰੇ ਸਮਾਗਮ ਸੁਖੀ-ਸਾਂਦੀ ਲੰਘ ਗਏ। ਖੈਰ! ਇੰਨੇ ਵਡੇ ਸਮਾਗਮਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਉਪਰੰਤ ਮੇਰੀ ਇਕ ਪਰਪੱਕ ਜਿਹੀ ਨਿਜੀ ਧਾਰਨਾ ਇਹ ਬਣੀ ਕਿ ਬੱਸ ਵਾਹਿਗੁਰੂ ਦੀ ਕਲਾ ਹੀ ਵਰਤੀ; ਨਹੀਂ ਤਾਂ ਬੰਦਾ ਕੀਹਦਾ ਪਾਣੀਹਾਰ ਹੈ। ਆਪਾਂ ਸਾਰੇ ਮੰਨਦੇ ਹਾਂ ਕਿ ਵਾਹਿਗੁਰੂ ਦੀ ਕਲਾ ਹੀ ਵਰਤਦੀ ਹੈ, ਪਰ ਆਪਣੀ ਜ਼ਿੰਦਗੀ ਵਿਚ ਬੜੇ ਥੋੜੇ ਬੰਦੇ ਹੀ ਇਸ ਦਾ ਅਨੁਭਵ ਕਰਦੇ ...
Read Full Story


ਕਾਹਨ ਸਿੰਘ ਪੰਨੂੰ ਨਾਲ ਬਦਸਲੂਕੀ ਦੁਖਦਾਇਕ ਤੇ ਚਿੰਤਾਜਨਕ ਘਟਨਾ

ਗੁਰਦਵਾਰਾ ਗੋਬਿੰਦ ਘਾਟ ਵਿਖੇ ੨੩ ਜੂਨ ਨੂੰ ਪੰਜਾਬ ਦੇ ਆਈ ਏ ਐਸ ਅਧਿਕਾਰੀ ਸ੍ਰ ਕਾਹਨ ਸਿੰਘ ਪੰਨੂੰ ਨਾਲ ਕੀਤੀ ਬਦਸਲੂਕੀ ਬਹੁਤ ਹੀ ਦੁਖਦਾਇਕ ਅਤੇ ਨਿੰਦਣਯੋਗ ਹੈ।ਸਿੱਖ ਕੌਮ ਹਮੇਸ਼ਾ ਆਪਣੀਆਂ ਹੀ ਗਲਤੀਆਂ ਕਰਕੇ ਕਿਸੇ ਨਾ ਕਿਸੇ ਵਾਦਵਿਵਾਦ ਵਿੱਚ ਘਿਰੀ ਰਹਿੰਦੀ ਹੈ। ਇਸ ਘਟਨਾ ਦੇ ਵਾਪਰਨ ਦੇ ਭਾਵੇਂ ਕੋਈ ਵੀ ਕਾਰਨ ਹੋਣ ਪ੍ਰੰਤੂ ਇਸ ਘਟਨਾ ਨੇ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ। ਅਫਸਰਸ਼ਾਹੀ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਕਿਸੇ ਰਾਜ ਦੇ ਆਈ ਏ ਐਸ ਅਧਿਕਾਰੀ ਨੂੰ ਦੂਜੇ ਰਾਜ ਦੇ ਕਾਰਜ ਖੇਤਰ ਵਿੱਚ ਜਾਕੇ ਉਹਨਾ ਵਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਸਹਿਯੋਗ ਦੇ ਰੂਪ ਵਿੱਚ ਦਖਲਅੰਦਾਜੀ ਕਰਨੀ ਚਾਹੀਦੀ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਅੱਗੋਂ ਤੋਂ ਰਾਜ ਸਰਕਾਰਾਂ ਨੂੰ ਵੀ ਸੋਚਣਾ ਪਵੇਗਾ ਕਿ ਉਹ ਦੂਜੇ ਰਾਜਾਂ ਵਿੱਚ ਆਪਣੇ ...
Read Full Story


ਨੌਜਵਾਨ ਪੀੜ੍ਹੀ ਨੂੰ ਜਕੜ ਰਿਹਾ ਹੈ ਨਸ਼ੀਲਾ ਅੱਤਵਾਦ

ਵੱਡੇ ਪੱਧਰ 'ਤੇ ਨਸ਼ਿਆਂ ਦੀ ਸਪਲਾਈ ਤੇ ਖ਼ਪਤ ਨੂੰ ਨਸ਼ੀਲੇ ਅੱਤਵਾਦ ਦਾ ਨਾਮ ਦਿੱਤਾ ਗਿਆ ਹੈ। ਇਹ ਅਜਿਹਾ ਅੱਤਵਾਦ ਹੈ, ਜਿਸ ਨੂੰ ਖ਼ਤਮ ਕਰਨਾ ਜੇ ਅਸੰਭਵ ਨਹੀਂ ਤਾਂ ਬਹੁਤ ਕਠਿਨ ਜਰੂਰ ਹੈ, ਕਿਉਂਕਿ ਐਟਮ ਬੰਬ ਵਾਂਗ ਇਸ ਦਾ ਪ੍ਰਭਾਵ ਬਹੁਦਿਸ਼ਾਵੀ ਤੇ ਵਿਨਾਸ਼ਕਾਰੀ ਹੈ। ਪੀੜ੍ਹੀਆਂ ਤੱਕ ਇਸ ਦਾ ਘਾਤਕ ਅਸਰ ਰਹਿੰਦਾ ਹੈ। ਨਸ਼ੇ ਮਨੁੱਖ ਨੂੰ ਬਿਮਾਰ, ਕਮਜ਼ੋਰ, ਅਪਾਹਿਜ ਤੇ ਨਸ਼ਟ ਕਰ ਦਿੰਦੇ ਹਨ। ਪਰਿਵਾਰਕ ਜੀਵਨ ਲੜਖੜਾ ਜਾਂਦਾ ਹੈ, ਬੱਚੇ ਰੁਲਦੇ ਹਨ ਅਤੇ ਬੁੱਢਾਪਾ ਲਾਚਾਰ ਹੋ ਜਾਂਦਾ ਹੈ। ਸਮਾਜਿਕ ਤਾਣਾ-ਬਾਣਾ ਉਲਝਦਾ ਹੈ ਅਤੇ ਮਨੁੱਖੀ ਰਿਸ਼ਤਿਆਂ ਵਿਚ ਤਰੇੜਾਂ ਆਉਦੀਆਂ ਹਨ। ਸਮਾਜਿਕ ਤੰਦ ਸਿੱਲ਼ੇ, ਬੋਦੇ ਅਤੇ ਰੰਗਹੀਣ ਹੋ ਜਾਂਦੇ ਹਨ। ਵੱਸਦੇ ਰੱਸਦੇ ਵਿਹੜਿਆਂ ਵਿੱਚ ਕੁੱਝ ਵਰ੍ਹੇ ਧੂੰਆ ਧੁੱਖਦਾ ਹੈ ਤੇ ਪਿੱਛੇ ਸੁਆਹ ਬਚ ਜਾਂਦੀ ਹੈ। ਕਾਲੇ ਧਨ ਦਾ ...
Read Full Story


ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?

ਮੇਰੀ ਜਾਚੇ ਤਾਂ ਮੇਰਾ ਇਹ ਲੇਖ ਉਨ੍ਹਾਂ ਨੂੰ ਹੀ ਪੜ੍ਹਨਾ ਚਾਹੀਦਾ ਹੈ ਜਿਨ੍ਹਾਂ ਵਿਚ ਸੱਚ ਜਰਨ ਦੀ ਹਿੰਮਤ ਹੋਵੇ ਤੇ ਦਿਲ ਮਾੜੇ ਤੋਂ ਮਾੜੇ ਹਾਲਾਤ ਨੂੰ ਸਹਿ ਸਕਣ ਦੇ ਕਾਬਲ ਹੋਵੇ। ਮੇਰੇ ਨਾਲ ਜਿਸ ਬੱਚਿਆਂ ਦੇ ਡਾਕਟਰ ਨੇ ਇਹ ਕਿੱਸਾ ਸਾਂਝਾ ਕੀਤਾ, ਉਹ ਤਾਂ ਤਸਵੀਰਾਂ ਤੇ ਪੂਰਾ ਕੇਸ ਮੈਨੂੰ ਈ-ਮੇਲ ਰਾਹੀਂ ਭੇਜ ਕੇ ਸੁਰਖ਼ਰੂ ਹੋ ਗਿਆ ਕਿ ਉਸਦੇ ਦਿਲ ਉੱਤੇ ਪਿਆ ਮਣਾਂ ਮੂੰਹੀ ਭਾਰ ਉੱਤਰ ਗਿਆ ਹੈ, ਪਰ ਪੜਹਨ ਬਾਅਦ ਮੇਰੇ ਮਨ ਉੱਤੇ ਉਹੀ ਭਾਰ ਪੈ ਗਿਆ ਹੋਇਆ ਹੈ। ਦਰਿੰਦਗੀ ਦੀ ਮੂੰਹ ਬੋਲਦੀ ਤਸਵੀਰ ਤੇ ਉਸਦੀ ਪੂਰੀ ਗਾਥਾ ਪੜ੍ਹ ਕੇ ਮੇਰਾ ਮਨ ਏਨਾ ਉਚਾਟ ਹੋਇਆ ਕਿ ਉਸ ਬਾਰੇ ਜ਼ਿਕਰ ਕਰਨ ਲਈ ਉਚੇਚੇ ਅੱਖਰ ਲੱਭਣ ਅਤੇ ਆਪਣਾ ਮਨ ਕਰੜਾ ਕਰਨ ਵਾਸਤੇ ਮੈਨੂੰ ਪੂਰਾ ਮਹੀਨਾ ਲੱਗ ਗਿਆ। ਇਹ ਅਫਗਾਨਿਸਤਾਨ ਵਿਚਲੇ ਨਿਮਰੂਜ਼ ਦੇ ਖਸ਼ਰੂਦ ਜ਼ਿਲੇ ਦੀ ਗੱਲ ਹੈ। ਉੱਥੇ ੩੮ ...
Read Full Story


ਕੈਨੇਡਾ ਨੇ 'ਸੁਪਰ ਵੀਜ਼ਾ' ਨੂੰ ਫਿਰ ਵਡਿਆਇਆ

ਮਹਿਕਮਾ ਆਪਣੀਆਂ ਬਦਲੀਆਂ ਨੀਤੀਆਂ ਅਤੇ ਸਕੀਮਾਂ ਨੂੰ ਲੋਕਾਂ ਵਿਚ ਰਸਾਈ ਕਰਨ ਲਈ ਆਏ ਦਿਨ ਇਨ੍ਹਾਂ ਦੀ ਸਫਲਤਾ ਦੇ ਸੋਲੇ ਗਾ ਕੇ ਲੋਕਾਂ ਨੂੰ ਪਤਿਆਉਣ ਦੇ ਜਤਨ ਕਰ ਰਿਹਾ ਹੈ। ਆਵਾਸ ਮੰਤਰੀ ਜੈਸਨ ਕੈਨੀ ਨੇ ਦੱਸਿਆ ਹੈ ਕਿ ੨੦੧੧ ਦੇ ਦਸੰਬਰ ਮਹੀਨੇ ਤੋਂ ਸ਼ੁਰੂ ਹੋਈ 'ਸੁਪਰ ਵੀਜ਼ਾ ਸਕੀਮ' ਤਹਿਤ ਹੁਣ ਤੱਕ ੧੫੦੦੦ ਤੋਂ ਵੱਧ ਲੋਕਾਂ ਨੂੰ ਕੈਨੇਡਾ ਦੇ 'ਵੀਜ਼ੇ' ਜਾਰੀ ਕੀਤੇ ਗਏ ਹਨ। ਮਾਪਿਆਂ ਅਤੇ ਬਜ਼ੁਰਗਾਂ ਨੂੰ ਆਪਣੇ ਕੋਲ ਸੱਦਣ ਲਈ ਪਰਿਵਾਰਾਂ ਨੇ ਇਸ 'ਸੁਪਰ ਵੀਜ਼ਾ' ਦਾ ਬਹੁਤ ਲਾਹਾ ਲਿਆ ਹੈ ਅਤੇ ਇਹ 'ਸਕੀਮ' ਦਿਨੋ-ਦਿਨ 'ਪਾਪੂਲਰ' ਹੋ ਰਹੀ ਹੈ। ਆਵਾਸ ਮਹਿਕਮੇ ਦੀ ਸੂਚਨਾ ਮੁਤਾਬਕ ਹਰ ਮਹੀਨੇ ੧੦੦੦ ਦੇ ਲਾਗੇ 'ਸੁਪਰ ਵੀਜ਼ਾ' ਲਗਦੇ ਹਨ। ਸਾਲ ਕੁ ਪਹਿਲਾਂ ਕੈਨੇਡਾ ਸਰਕਾਰ ਨੇ ਬਕਾਇਆ ਅਰਜ਼ੀਆਂ ਦੇ ਢੇਰ ਨਾਲ ਨਜਿੱਠਣ ਦਾ ਬਹਾਨਾ ਲਾ ਕੇ ਮਾਪਿਆਂ ਅਤੇ ਬਜ਼ੁਰਗਾਂ ...
Read Full Story


ਕੈਨੇਡਾ ਸਰਕਾਰ ਨੇ ਵਿੱਢੀ ਝੂਠੇ ਵਿਆਹਾਂ ਖ਼ਿਲਾਫ਼ ਮੁਹਿੰਮ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਆਵਾਸ ਮਹਿਕਮੇ ਨੇ ਜਾਅਲੀ ਵਿਆਹਾਂ ਦੇ ਖਿਲਾਫ਼ ਇਸ਼ਤਿਹਾਰਬਾਜ਼ੀ ਮੁਹਿੰਮ' ਦਾ ਐਲਾਨ ਕਰਦਿਆਂ ਦੇਸ਼ਵਾਸੀਆਂ ਨੂੰ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਤਾਕੀਦ ਕੀਤੀ ਹੈ ਜੋ ਕੈਨੇਡਾ ''ਚ ਦਾਖਲ ਹੋਣ ਦੇ ਮੰਤਵ ਨਾਲ ਵਿਆਹ ਦਾ ਜਾਲ ਬੁਣਦੇ ਹਨ। ਹਾਲ ਹੀ ਵਿਚ ਮਹਿਕਮੇ ਦੀ ਵੈੱਬਸਾਈਟ 'ਤੇ ਪਾਈ ਗਈ ਸੱਤ ਕੁ ਮਿੰਟ ਦੀ ਵੀਡੀਓ ਵਿਚ ਕੁਝ ਕੈਨੇਡੀਅਨਾਂ ਨਾਲ ਹੋਏ ਧੋਖੇ ਦੀ ਕਹਾਣੀ ਦਿਖਾਈ ਗਈ ਹੈ ਜੋ ਅਜਿਹੇ ਝੂਠੇ ਰਿਸ਼ਤਿਆਂ ਵਿਚ ਫਸ ਕੇ ਆਪਣੀ ਜ਼ਿੰਦਗੀ ਖੁਆਰ ਕਰ ਚੁੱਕੇ ਹਨ। ਇਸ ਵਿਚ ਅਜਿਹੀ ਔਰਤ ਦੀ ਗਾਥਾ ਹੈ ਜੋ ਦੋ ਸਾਲ ਪਹਿਲਾਂ ਕਿਊਬਾ ਦੀ ਸੈਰ ਦੌਰਾਨ ਇਕ ਵਿਅਕਤੀ ਨੂੰ ਮਿਲੀ ਅਤੇ ਇਹ ਰਿਸ਼ਤਾ ੨੦੦੫ ਵਿਚ ਸ਼ਾਦੀ ਵਿਚ ਬਦਲ ਗਿਆ ਪਰ ਉਸ ਦਾ ਪਤੀ ੨੦੦੭ ਵਿਚ ਕੈਨੇਡਾ ਪਹੁੰਚਣ ਸਾਰ ਹੀ ਉਸ ਨੂੰ ਛੱਡ ਗਿਆ। ਇਕ ਪੰਜਾਬੀ ...
Read Full Story


ਆਸਟਰੇਲੀਅਨ ਸਿੱਖ ਨੌਜਵਾਨ ਦਸਤਾਰ ਦਾ ਕੇਸ ਜਿੱਤਿਆ

ਮੈਲਬੌਰਨ (ਸ.ਸ.ਪਾਰ ਬਿਉਰੋ) ਆਸਟਰੇਲੀਆ ਦੇ ਸ਼ਹਿਰ ਬ੍ਰਿਜ਼ਬਨ ਦੀ ਇੱਕ ਅਦਾਲਤ ਨੇ ਇੱਕ ਮਹੱਤਵਪੂਰਨ ਕੇਸ 'ਚ ਫੈਸਲਾ ਸੁਣਾਇਆ ਕਿਹਾ ਕਿ ਕਿਸੇ ਧਾਰਮਿਕ ਵਿਅਕਤੀ ਲਈ ਇਹ ਕਿਵੇਂ ਸੰਭਵ ਹੈ ਕਿ ਉਹ ਆਪਣੀ ਦਸਤਾਰ ਦੀ ਥਾਂ ਹੈਲਮਟ ਪਾਵੇ। ਇੱਥੋਂ ਦੇ ਇੱਕ ਸਿੱਖ ਨੌਜਵਾਨ ਜਸਦੀਪ ਸਿੰਘ ਅਟਵਾਲ (੨੩) ਦੇ ਹੱਕ 'ਚ ਫੈਸਲਾ ਸੁਣਾਉਂਦਿਆਂ ਮੈਜਿਸਟਰੇਟ ਅਦਾਲਤ ਦੇ ਜੱਜ ਸਟਰੌਟ ਸ਼ੀਅਰਰ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਧਾਰਮਿਕ ਹੱਕਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਜਸਦੀਪ ਨੂੰ ਸਾਈਕਲ ਚਲਾਉਂਦਿਆਂ ਹੈਲਮਟ ਨਾ ਪਾਉਣ ਕਾਰਨ ਪੁਲੀਸ ਨੇ ਸੌ ਡਾਲਰ ਦਾ ਜੁਰਮਾਨਾ ਕੀਤਾ ਸੀ, ਜਿਸ ਨੂੰ ਇਸ ਨੌਜਵਾਨ ਨੇ ਅਦਾਲਤ 'ਚ ਇਹ ਕਹਿੰਦਿਆਂ ਚੁਣੌਤੀ ਦਿੱਤੀ ਸੀ ਕਿ ਇੱਕ ਸਿੱਖ ਹੁੰਦਿਆਂ ਦਸਤਾਰਧਾਰੀ ਹੋਣਾ ਉਸ ਦਾ ਅਧਿਕਾਰ ਹੈ ਤੇ ਇਸ ਦੀ ਜਗ੍ਹਾ ਉਹ ਹੈਲਮਟ ...
Read Full Story


<< < 1 2 3 4 > >>