HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖ਼ਬਰਨਾਮਾ
 
ਕੈਨੇਡਾ 'ਚ ਘਰ ਖਰੀਦਣ ਲਈ ਕਰਜ਼ਾ ਲੈਣ ਦੇ ਨਿਯਮ ਬਦਲੇ

ਐਡਮਿੰਟਨ- ਭਵਿੱਖ ਵਿੱਚ ਸੁਪਨਿਆਂ ਦੀ ਧਰਤੀ ਕੈਨੇਡਾ 'ਚ ਘਰ ਖਰੀਦਣ ਲਈ ਬੈਂਕਾਂ ਤੋਂ ਕਰਜ਼ਾ ਲੈਣ ਦਾ ਰਾਹ ਔਖਾ ਬਣਦਾ ਜਾ ਰਿਹਾ ਹੈ। ਕੈਨੇਡੀਅਨ ਸਰਕਾਰ ਦੇ ਵਿੱਤ ਮੰਤਰੀ ਜਿਮ ਫਲੈਹਰਟੀ ਨੇ ਭਵਿੱਖ ਪ੍ਰਤੀ ਚਿੰਤਤ ਹੁੰਦਿਆਂ ਕਰਜ਼ਾ ਲੈਣ ਦੇ ਨਿਯਮਾਂ ਵਿੱਚ ਫੇਰ-ਬਦਲ ਕਰਦਿਆਂ ਘਰ ਖਰੀਦਣ ਦੇ ਚਾਹਵਾਨਾਂ ਲਈ ਕਰਜ਼ੇ ਦੀ ਸਮਾਂਬੰਦੀ 35 ਸਾਲ ਤੋਂ ਘਟਾ ਕੇ 30 ਸਾਲ ਕਰ ਦਿੱਤੀ। ਮੰਤਰੀ ਅਨੁਸਾਰ ਆਸਾਨੀ ਨਾਲ ਮਿਲੇ ਕਰਜ਼ੇ ਨਾਲ ਹਰੇਕ ਘਰ ਖਰੀਦਣ ਦਾ ਚਾਹਵਾਨ ਹੁੰਦਾ ਹੈ ਪਰ ਜਦੋਂ ਬਾਅਦ ਵਿੱਚ ਵਿਆਜ ਦਰ ਵੱਧ ਜਾਂਦੀ ਹੈ ਤਾਂ ਉਹ ਘਰ ਦੀ ਕਿਸ਼ਤ ਭਰਨ ਤੋਂ ਅਸਮਰਥ ਹੋਣ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਕੈਨੇਡੀਅਨ ਖੁਸ਼ਹਾਲ ਜੀਵਨ ਬਤੀਤ ਕਰੇ। ਘਰ ਖਰੀਦਣ ਸਮੇਂ 20ં ਤੋਂ ਘੱਟ ਪੂੰਜੀ ...
Read Full Story


ਇਟਲੀ ਨੇ ਇੱਕ ਲੱਖ ਕਾਮਿਆਂ ਦੀ ਮੰਗ ਕੀਤੀ

ਰੋਮ (ਇਟਲੀ)- ਇਟਲੀ ਆਲਮੀ ਆਰਥਿਕ ਮੰਦਵਾੜੇ ਦਾ ਝੰਬਿਆਂ ਹੋਇਆ, ਪਰ ਫਿਰ ਵੀ ਇਹ ਵਿਦੇਸ਼ੀ ਕਾਮਿਆਂ ਨੂੰ ਖੁੱਲ੍ਹ-ਦਿਲੀ ਨਾਲ ਕੰਮ ਕਰਨ ਦੇ ਮੌਕੇ ਦੇਣ ਵਿੱਚ ਪਿੱਛੇ ਨਹੀਂ ਰਿਹਾ। ਭਾਵੇਂ ਇਟਲੀ ਦੀਆਂ ਕੰਮ ਮੁਹੱਈਆ ਕਰਨ ਵਾਲੀਆਂ ਨਿੱਜੀ ਏਜੰਸੀਆਂ ਵਿੱਚ ਪਹਿਲਾਂ ਹੀ ਲੱਖਾਂ ਦੀ ਤਦਾਦ ਵਿੱਚ ਬੇਰੁਜ਼ਗਾਰਾਂ ਦੇ ਅੰਕੜੇ ਦਰਜ ਹਨ। ਇਟਲੀ ਸਰਕਾਰ ਨੇ ਇਸ ਸਾਲ ਵੀ ਲਗਭਗ ਇੱਕ ਲੱਖ ਵਿਦੇਸ਼ੀ ਕਾਮਿਆਂ ਦੀ ਵੱਖ-ਵੱਖ ਖੇਤਰਾਂ ਵਿੱਚ ਮੰਗ ਕੀਤੀ ਹੈ। ਰੋਮ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਟਲੀ ਦੇ ਪ੍ਰਧਾਨ ਮੰਤਰੀ ਸ਼੍ਰੀ ਸਿਲਵੀਓ ਬੈਰਲਿਸਕੋਨੀ ਨੇ ਵਿਦੇਸ਼ੀਆਂ ਨੂੰ ਨਵਾਂ ਸਾਲ ਦਾ ਤੋਹਫਾ ਦਿੰਦਿਆਂ ਇੱਕ ਲੱਖ ਵਿਦੇਸ਼ੀ ਕਾਮੇ ਬਾਹਰੋਂ ਮੰਗਾਉਣ ਲਈ ਕੋਟਾ ਜਾਰੀ ਕੀਤਾ ਹੈ। ਇਸ ਕੋਟੇ ਦਾ ਨਾਂਅ ਦਿਕਰੀ ਤੋਂ ਫਲੂਸੀ ਹੈ। ਉਹਨਾਂ ਦੱਸਿਆ ...
Read Full Story


ਕੈਨੇਡੀਅਨ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ

ਕੈਨੇਡਾ ਵਿਖੇ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਦਿਆਂ ਪੰਜਾਬੀ ਜ਼ਬਾਨ ਤੇ ਗੁਰਮੁਖੀ ਲਿਪੀ ਵਿੱਚ 'ਜੀ ਆਇਆਂ ਨੂੰ' ਅਤੇ 'ਧੰਨਵਾਦ' ਲਿਖਿਆ ਬਾਹਰੋਂ ਆਉਂਦੇ ਪੰਜਾਬੀ ਨੂੰ ਪੜ੍ਹਨ ਨੂੰ ਮਿਲਦਾ ਹੈ ਤਾਂ ਉਸਦੇ ਮੂੰਹੋਂ ਆਪ-ਮੁਹਾਰੇ ਨਿਕਲਦਾ ਹੈ- 'ਜੋ ਸਨਮਾਨ ਪੰਜਾਬੀ ਨੂੰ ਕੈਨੇਡਾ 'ਚ ਮਿਲ ਰਿਹਾ ਹੈ, ਕਾਸ਼ ਕਿਤੇ ਆਪਣੇ ਦੇਸ਼ ਵਿੱਚ ਵੀ ਮਿਲ ਸਕੇ ਅਤੇ ਸਦੀਆਂ ਪੁਰਾਣੀ ਇਸ ਬੋਲੀ ਨਾਲ ਵਿਤਕਰਾ ਬੰਦ ਹੋ ਜਾਵੇ।' ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਜੁਲਾਈ 1994 ਈ: ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਮਾਨਤਾ ਦੇ ਕੇ ਇਸਨੂੰ ਸਕੂਲਾਂ 'ਚ ਪੜਾਉਣ ਲਈ ਪਹਿਲਕਦਮੀ ਕੀਤੀ ਗਈ, ਜਿਸਦਾ ਸਿਹਰਾ ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਤੇ ਹਰਮਨ-ਪਿਆਰੇ ਸਿਆਸਤਦਾਨ ਸ: ਮਨਮੋਹਣ ਸਿੰਘ (ਮੋਅ) ਸਹੋਤਾ ਨੂੰ ਜਾਂਦਾ ਹੈ। ਜੇਕਰ ਸ: ਸਹੋਤਾ ਦੀ ਤੁਲਨਾ, ਪੰਜਾਬ ਦੇ ...
Read Full Story


ਇੰਗਲੈਂਡ ਦੇ ਸ਼ਹਿਰ ਡਰਬੀ ਵਿੱਚ ਬਣੇਗੀ ਸਿੱਖ ਯਾਦਗਾਰ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਇੰਗਲੈਂਡ ਦੇ ਸਿੱਖ ਭਾਈਚਾਰੇ ਵੱਲੋਂ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਵਾਪਰੇ ਵੱਖ-ਵੱਖ ਘੱਲੂਘਾਰਿਆਂ, ਵਿਸ਼ਵ ਜੰਗਾਂ, ਸਿੱਖ ਕਤਲੇਆਮ ਅਤੇ ਅਤਿਵਾਦ ਵੇਲੇ ਵੱਡੀ ਗਿਣਤੀ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਡਰਬੀ ਸ਼ਹਿਰ ਵਿੱਚ ਸਿੱਖ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਨਵੇਕਲੀ ਸਿੱਖ ਯਾਦਗਾਰ ਡਰਬੀ ਦੀ ਸਿੱਖ ਸੰਗਤ ਵੱਲੋਂ ਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਅਤੇ ਹੋਲੋਕਾਸਟ ਮਿਊਜ਼ੀਅਮ ਟਰੱਸਟ ਦੇ ਬੈਨਰ ਹੇਠ ਬਣਾਈ ਜਾਵੇਗੀ, ਜਿਸ 'ਤੇ ਲਗਭਗ ਇੱਕ ਮਿਲੀਅਨ ਪੌਂਡ ਖਰਚ ਹੋਵੇਗਾ। ਇਸ ਸ਼ਹੀਦੀ ਯਾਦਗਾਰ ਦਾ ਨਾਂ ਨੈਸ਼ਨਲ ਸਿੱਖ ਹੋਲੋਕਾਸਟ ਐਂਡ ਸ਼ਹੀਦੀ ਮੈਮੋਰੀਅਲ ਹੋਵੇਗਾ। ਇਸ ਸਬੰਧੀ ਟਰੱਸਟ ਦੇ ਜਨਰਲ ਸਕੱਤਰ ਹਰਭਜਨ ਸਿੰਘ ਦਾਹੀਆ ਨੇ ਦੱਸਿਆ ਕਿ ਇਹ ਯਾਦਗਾਰ ਡਰਬੀ ਵਿੱਚ ਸਥਾਪਤ ਨੈਸ਼ਨਲ ਸਿੱਖ ਹੈਰੀਟੇਜ ...
Read Full Story


ਥਾਈਲੈਂਡ- ਚਿੱਟੀਆਂ ਰਾਤਾਂ ਕਾਲੇ ਦਿਨ

ਪਰਮਵੀਰ ਸਿੰਘ ਬਾਠ, ਪਿੰਡ ਗੜ੍ਹੀ ਬਖਸ਼ਾਂ, ਜ਼ਿਲਾ ਜਲੰਧਰ ਇੱਕ ਐਸਾ ਦੇਸ਼ ਜਿਥੇ ਬੱਸਾਂ ਕੁੜੀਆਂ ਚਲਾਉਂਦੀਆਂ ਹਨ, ਕੁੜੀਆਂ ਕੰਡਕਟਰੀ ਵੀ ਕਰਦੀਆਂ ਹਨ, ਸੜਕ ਕਿਨਾਰੇ ਛੋਟੇ ਜਿਹੇ ਮੇਜ਼ 'ਤੇ ਵਸਤਾਂ ਰੱਖ ਰੇਹੜੀ ਵੀ ਕੁੜੀਆਂ ਲਾਉਂਦੀਆਂ ਹਨ ਤੇ ਬਹੁਮੰਜ਼ਲੇ ਸ਼ਾਪਿੰਗ ਕੰਪਲੈਕਸਾਂ ਨੂੰ ਵੀ ਕੁੜੀਆਂ ਹੀ ਸੰਭਾਲਦੀਆਂ ਹਨ। ਰਾਤ ਵੇਲੇ ਨਾਈਟ ਕਲੱਬਾਂ ਵਿੱਚ ਡਾਂਸ ਕਰਕੇ ਟੂਰਿਸਟਾਂ ਤੋਂ ਪੈਸੇ ਇਕੱਠੇ ਕਰਨ ਦਾ ਕੰਮ ਵੀ ਇਹਨਾਂ ਦੇ ਹਿੱਸੇ ਹੈ ਤੇ ਸਮੁੰਦਰੀ ਕੀੜੇ-ਮਕੋੜੇ 'ਸੀ ਫੂਡ' ਤਲ ਕੇ ਲੋਕਾਂ ਦੇ ਢਿੱਡ ਭਰਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ। ਇਸ ਦੇਸ਼ ਦਾ ਨਾਂਅ ਥਾਈਲੈਂਡ ਅਤੇ ਮਸ਼ਹੂਰੀ ਟੂਰਿਸਟ ਸਥਾਨ ਵਜੋਂ ਹੈ। ਮਲੇਸ਼ੀਅਨ ਬਾਰਡਰ ਤੋਂ ਬੈਂਕਾਕ ਵਿੱਚ ਭਾਵੇਂ ਅਮੀਰੀ ਅਤੇ ਐਸ਼ੋ ਅਰਾਮ ਦਿਖਾਈ ਦਿੰਦਾ ਹੈ, ਪਰ ਦੂਰ-ਦੁਰਾਡੇ ਤੇ ਵਿਸ਼ੇਸ਼ ਕਰ ...
Read Full Story


ਸਾਊਥਾਲ ਵਿੱਚ ਸੈਂਕੜੇ ਬੇਘਰੇ ਪੰਜਾਬੀ ਕਬਰਿਸਤਾਨਾਂ, ਬਗੀਚਿਆਂ ਅਤੇ ਕੂੜੇਦਾਨਾਂ ਵਿੱਚ ਰਾਤਾਂ ਗੁਜ਼ਾਰਨ ਲਈ ਮਜਬੂਰ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਇੰਗਲੈਂਡ ਦੇ ਸਾਊਥਾਲ ਜਿੱਥੇ ਪੰਜਾਬੀਆਂ ਦੀ ਚੋਖੀ ਗਿਣਤੀ ਹੈ, ਵਿਖੇ ਸੈਂਕੜੇ ਪ੍ਰਵਾਸੀ ਅਜਿਹੇ ਹਨ ਜਿਹਨਾਂ ਨੂੰ ਰਾਤ ਗੁਜ਼ਾਰਨ ਲਈ ਛੱਤ ਨਸੀਬ ਨਹੀਂ ਹੋ ਰਹੀ। ਉਹ ਕਬਰੀਸਤਾਨਾਂ, ਬਗੀਚਿਆਂ ਵਿੱਚ ਰਾਤਾਂ ਲੰਘਾਉਣ ਲਈ ਮਜਬੂਰ ਹੋ ਗਏ ਹਨ। ਸਮਾਜਸੇਵੀ ਜਥੇਬੰਦੀ ਸਿੱਖ ਵੈਲਫੇਅਰ ਅਵੇਅਰਨੈਸ ਟੀਮ (ਐਸ.ਡਬਲਿਊ. ਏ.ਟੀ.) ਨੇ 200 ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਹੜੇ ਬੇਘਰ ਹਨ ਅਤੇ ਉਹਨਾਂ ਨੇ ਉਪਰੋਕਤ ਥਾਵਾਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਸਿੱਖ ਅਵੇਅਰਨੈਸ ਟੀਮ ਦਾ ਕਹਿਣਾ ਹੈ ਕਿ ਪੰਜਾਬ ਅਤੇ ਭਾਰਤ ਦੇ ਦੂਜੇ ਹਿੱਸਿਆਂ ਵਿੱਚੋਂ ਇੰਗਲੈਂਡ ਪੁੱਜੇ ਪੁਰਸ਼ ਅਤੇ ਮਹਿਲਾਵਾਂ ਕਬਰੀਸਤਾਨ, ਬਗੀਚਿਆਂ ਅਤੇ ਕੂੜੇਦਾਨਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਬੇਘਰ ਅਤੇ ਬੇਸਹਾਰਾ ਲੋਕਾਂ ਨੂੰ ਦਵਾਈਆਂ, ...
Read Full Story


<< < 3 4 5 6 7 8