HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖ਼ਬਰਨਾਮਾ
 
ਬਰਤਾਨੀਆ ਵਿਚ ਦੰਗੇ ਕਿਉਂ ਹੋਏ ?

ਲੰਡਨ ਅਤੇ ਬ੍ਰਿਟੇਨ ਦੇ ਕਈ ਹੋਰਨਾਂ ਸ਼ਹਿਰਾਂ 'ਚ ੫ ਅਗਸਤ ਦੀ ਰਾਤ ਤੋਂ ਲੈ ਕੇ ਲਗਾਤਾਰ ੫ ਦਿਨ ਚੱਲਦੇ ਰਹੇ ਭਿਆਨਕ ਦੰਗਿਆਂ ਨੇ ਇੰਗਲੈਂਡ ਨੂੰ ਹਰਾ ਕੇ ਰੱਖ ਦਿੱਤਾ। ਸਾਰੀ ਦੁਨੀਆ ਹੈਰਾਨ ਹੈ ਕਿ ਇਹ ਕੀ ਹੋ ਗਿਆ? ਬ੍ਰਿਟੇਨ ਨੂੰ ਆਪਣੀ ਸ਼ਾਂਤੀ ਵਿਵਸਥਾ 'ਤੇ ਬਹੁਤ ਮਾਣ ਸੀ ਤੇ ਉਹ ਮਾਣ ਝੂਠਾ ਵੀ ਨਹੀਂ ਸੀ, ਤੱਥਾਂ 'ਤੇ ਆਧਾਰਿਤ ਸੀ। ਦੁਨੀਆ ਦੇ ਹੋਰ ਕਈ ਵੱਡੇ ਦੇਸ਼ ਅੱਜ ਅਪਰਾਧ ਅਤੇ ਹਿੰਸਾ ਦੇ ਬੁਰੀ ਤਰ੍ਹਾਂ ਸ਼ਿਕਾਰ ਹਨ। ਉਨ੍ਹਾਂ ਦੇ ਮੁਕਾਬਲੇ ਬ੍ਰਿਟੇਨ ਵਿਚ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ 'ਚ ਜੀਵਨ ਬਿਤਾਉਣ ਦਾ ਸੁਭਾਗ ਪ੍ਰਾਪਤ ਸੀ। ਅਪਰਾਧ ਹਰੇਕ ਸਮਾਜ, ਹਰੇਕ ਦੇਸ਼ 'ਚ ਹੁੰਦੇ ਹਨ, ਹੁੰਦੇ ਰਹਿਣਗੇ ਤੇ ਬ੍ਰਿਟਿਸ਼ ਸਮਾਜ ਵੀ ਇਸ ਬੁਰਾਈ ਤੋਂ ਬਚਿਆ ਨਹੀਂ ਸੀ ਪਰ ਪਿਛਲੇ ਕੁਝ ਦਿਨਾਂ 'ਚ ਜਿਸ ਭਿਆਨਕ ਪੱਧਰ 'ਤੇ ਜੋ ਕੁਝ ਹੋਇਆ, ਉਸ ਦੀ ਤਾਂ ਕਿਸੇ ਨੇ ...
Read Full Story


ਸ਼੍ਰੋਮਣੀ ਕਮੇਟੀ ਦੇ ਸਿੱਖ ਖਿਡਾਰੀਆਂ ਦੀ ਕਬੱਡੀ-ਟੀਮ ਕੈਨੇਡਾ ਦੀ ਧਰਤੀ 'ਤੇ ਖਿੱਚ ਦਾ ਕੇਂਦਰ ਬਣੀ ਰਹੀ

ਅੰਮ੍ਰਿਤਸਰ (ਸਰਵਨ ਸਿੰਘ ਰੰਧਾਵਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਾਰਮਿਕ ਅਤੇ ਵਿੱਦਿਆ ਦੇ ਖ਼ੇਤਰ ਵਿੱਚ ਜ਼ਿੰਮੇਵਾਰੀ ਨਿਭਾਅ ਰਹੀ ਹੈ, ਉੱਥੇ ਨਾਲ ਹੀ ਖੇਡਾਂ ਵਿੱਚ ਵੀ ਪਿੱਛੇ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਇਸ ਨਿਵੇਕਲੇ ਉੱਪਰਾਲੇ ਸਦਕਾ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਕਬੱਡੀ ਟੀਮ ਸਾਲ ੨੦੧੦ ਵਿੱਚ ਬਣਾਈ, ਜਿਸ ਨੇ ਪੰਜਾਬ ਵਿੱਚ ਕਈ ਖ਼ਿਤਾਬੀ ਮੈਚ ਜਿੱਤੇ ਅਤੇ ਇੱਕ ਸਾਲ ਦੇ ਅਰਸੇ ਦੌਰਾਨ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਦੇ ਝੰਡੇ ਬੁਲੰਦ ਕਰਦਿਆਂ ਉਨਟਾਰੀਓ ਕਬੱਡੀ ਫ਼ੈਡਰੇਸ਼ਨ ਦੀ ਸਰਪ੍ਰਸਤੀ ਹੇਠ ਸ਼ੇਰੇ-ਪੰਜਾਬ ਕਲੱਬ ਕੈਨੇਡਾ ਵੱਲੋਂ ੨੧ਵੇਂ ਕਬੱਡੀ ਕੱਪ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ-ਟੀਮ ...
Read Full Story


ਇਟਲੀ ਦੇ ਏਅਰਪੋਰਟ 'ਤੇ ਮੁੜ ਹੋਈ ਦਸਤਾਰ ਦੀ ਬੇਅਦਬੀ

ਇਟਲੀ:-ਕਾਫੀ ਲੰਬੇ ਸਮੇਂ ਤੋਂ ਕਈ ਵਾਰ ਵੱਖ ਵੱਖ ਦੇਸ਼ਾਂ ਦੇ ਹਵਾਈ ਅੱਡਿਆਂ 'ਤੇ ਦਸਤਾਰ ਦੀ ਬੇਅਦਬੀ ਤੇ ਧੱਕੇ ਸ਼ਾਹੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ਲਈ ਨਾ ਹੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਤੇ ਨਾ ਹੀ ਪੰਥਕ ਕਹਾਉਂਦੀ ਪੰਜਾਬ ਸਰਕਾਰ ਨੇ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਿਆ ਹੈ। ਰਵਾਇਤੀ ਚਿੱਠੀਆਂ ਜਾਂ ਬੈਠਕਾਂ ਤੋਂ ਅੱਗੇ ਨਹੀਂ ਵਧ ਸਕੇ। ਸਿੱਖ ਕੌਮ ਦੀ ਅਣਖ ਤੇ ਗੈਰਤ ਦੀ ਇਸ ਲੜਾਈ ਨੂੰ ਸਿਰੇ ਲਾਉਣ ਲਈ ਅਤੇ ਪੂਰੇ ਸੰਸਾਰ ਵਿਚ ਅਤੇ ਯੂ.ਐੱਨ.ਓ.ਵਿਚ ਸਿੱਖੀ ਦੀ ਪ੍ਰਤੀਕ ਦਸਤਾਰ ਦੀ ਪਛਾਣ ਕਰਵਾਉਣ ਲਈ ਕੋਈ ਸਾਧ ਲਾਣੇ ਦਾ ਨੁਮਾਇੰਦਾ ਜਾਂ ਅਕਾਲੀ ਲੀਡਰ ਆਪੇ ਮਿਥੀ ਸਿੱਖੀ ਦੀ ਲਕੀਰ ਤੋਂ ਅੱਗੇ ਨਹੀਂ ਵੱਧਿਆ। ਉਂਜ ਨਿਤ ਹਰ ਟੀਵੀ ਚੈਨਲ ਜਾਂ ਅਖਬਾਰਾਂ ਤੋਂ ਸਿੱਖੀ ਦੇ ਮੋਹਰੀ ਅਲੰਬਰਦਾਰ ਹੋਣ ਦੇ ਦਮਗਜ਼ੇ ...
Read Full Story


ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਅੰਮ੍ਰਿਤਸਰ, (ਸਰਵਨ ਸਿੰਘ ਰੰਧਾਵਾ):-ਭਾਰਤ 'ਚ ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਜਾਨ ਹੈਂਡਰਸਨ, ਉਨ੍ਹਾਂ ਦੇ ਪਤੀ ਡੇਵਿਡ ਹੈਂਡਰਸਨ ਤੇ ਕਮਿਸ਼ਨ ਦੀ ਐਜ਼ੂਕੇਸ਼ਨਲ ਕੌਂਸਲਰ ਮੈਡਮ ਮੈਲਾਨੀ ਚੈਪੀਅਨਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਨਿਊਜ਼ੀਲੈਂਡ ਦੀ ਵਿਦਿਅਕ ਸੰਸਥਾ ਵਿਨਟੈਕ ਦੇ ਡਾਇਰੈਕਟਰ (ਇੰਟਰਨੈਸ਼ਨਲ ਰਿਲੇਸ਼ਨਜ਼) ਡਾ. ਸੂਰੀਆ ਪਾਂਡੇ ਤੇ ਹਮਿਲਟਨ 'ਚ ਇਮੀਗ੍ਰੇਸ਼ਨ ਕੰਪਨੀ ਪਾਥਵੇ ਦੇ ਡਾਇਰੈਕਟਰ ਮਾਰਟਿਨ ਕਿੰਗ ਵੀ ਉਨ੍ਹਾਂ ਦੇ ਨਾਲ ਸਨ।ਸੂਚਨਾ ਅਧਿਕਾਰੀ ਗੁਰਬਚਨ ਸਿੰਘ ਤੇ ਸ੍ਰੀ ਦਲਬੀਰ ਸਿੰਘ ਨੇ ਉਨ੍ਹਾਂ ਨੂੰ ਸਿੱਖ ਧਰਮ, ਇਤਿਹਾਸ ਤੇ ਲੰਗਰ ਦੀ ਪ੍ਰਥਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ...
Read Full Story


ਕੈਨੇਡਾ 'ਚ ਕੋਈ ਸ਼ਾਕਾਹਾਰੀ ਨਹੀਂ ਹੋ ਸਕਦਾ

ਟੋਰਾਂਟੋ : ਕੈਨੇਡਾ 'ਚ ਰਹਿ ਰਹੇ ਜਿਹੜੇ ਲੋਕ ਇਹ ਸੋਚਦੇ ਹਨ ਕਿ ਉਹ ਤਾਂ ਸ਼ਾਕਾਹਾਰੀ ਹਨ ਅਤੇ ਕਿਸੇ ਪ੍ਰਕਾਰ ਦੇ ਮੀਟ ਆਦਿ ਦਾ ਸੇਵਨ ਨਹੀਂ ਕਰਦੇ ਤਾਂ ਉਨ੍ਹਾਂ ਸਭਨਾ ਦੀ ਜਾਣਕਾਰੀ ਹਿੱਤ ਦੱਸ ਦੇਈਏ ਕਿ ਕੈਨੇਡਾ ਵਿੱਚ ਹੁਣ ਸ਼ਾਇਦ ਕੋਈ ਵੀ ਸ਼ਾਕਾਹਾਰੀ ਜਾਂ ਵੈਸ਼ਨੂੰ ਨਹੀਂ ਰਿਹਾ। ਕਿਉਂਕਿ ਸ਼ਾਕਾਹਾਰੀ ਲੋਕ ਵੀ ਦੁੱਧ ਦਾ ਸੇਵਨ ਕਰਦੇ ਹਨ ਅਤੇ ਇਹ ਦੁੱਧ ਜਿੰਨ੍ਹਾਂ ਗਾਵਾਂ ਤੋਂ ਲਿਆ ਜਾਂਦਾ ਹੈ, ਉਨ੍ਹਾਂ ਗਾਵਾਂ ਨੂੰ ਵਧੇਰੇ ਦੁੱਧ ਪ੍ਰਾਪਤੀ ਲਈ ਮੀਟ ਆਦਿ ਵੀ ਖਵਾਇਆ ਜਾਂਦਾ ਹੈ ਅਤੇ ਜੇਕਰ ਗਾਵਾਂ ਮੀਟ ਖਾ ਰਹੀਆਂ ਹਨ ਤਾਂ ਫਿਰ ਉਨ੍ਹਾਂ ਤੋਂ ਪ੍ਰਾਪਤ ਹੋਇਆ ਦੁੱਧ ਸ਼ਾਕਾਹਾਰੀ ਕਿਵੇਂ ਰਿਹਾ। ਅਜਿਹਾ ਕਹਿਣਾ ਹੈ ਪੰਜਾਬੀ ਸਾਇੰਸਦਾਨ ਡਾਕਟਰ ਸ਼ਿਵ ਚੋਪੜਾ ਦਾ। ਜਿੰਨ੍ਹਾਂ ਨੂੰ ਕਿ ਅਜਿਹੇ ਹੀ ਜਨਹਿਤ ਵਾਲੇ ਹੈਰਾਨੀ ਜਨਕ ਇੰਕਸਾਫ ਕਰਨ ਕਾਰਨ ਉਨ੍ਹਾਂ ...
Read Full Story


ਸਿੱਖ ਮੈਰਿਜ ਐਕਟ ਦੇ ਮੁੱਦੇ 'ਤੇ ਸਰਕਾਰ ਪਲਟੀ : ਬਾਦਲ

ਚੰਡੀਗੜ੍ਹ (ਸ.ਸ.ਪਾਰ ਬਿਉਰੋ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਯੂ.ਪੀ.ਏ. ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਵਿਆਹ ਦੀਆਂ ਰਸਮਾਂ ਵਾਰੇ ਵੱਖ ਸਿੱਖ ਮੈਰਿਜ ਐਕਟ ਦੇ ਮਤੇ ਨੂੰ ਰੱਦ ਕਰਦੇ ਹੋਏ ਕੇਂਦਰ ਸਰਕਾਰ ਨੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮੂਹ ਸਿੱਖ ਕੌਮ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨੂੰ ਆਨੰਦਕਾਰਜ ਐਕਟ 'ਚ ਸੋਧ ਕਰ ਕੇ ਵੱਖ ਕਾਨੂੰਨ ਛੇਤੀ ਬਣਾਉਣ ਦੀ ਮੰਗ ਕਰਦਾ ਆ ਰਿਹਾ ਹੈ, ਤਾਂਕਿ ਮੁਸਲਮਾਨਾਂ, ਪਾਰਸੀਆਂ, ਯਹੂਦੀਆਂ ਅਤੇ ਇਸਾਈਆਂ ਦੀ ਤਰ੍ਹਾਂ ਸਿੱਖ ਧਰਮ ਦਾ ਵੀ ਅਲੱਗ ਮੈਰਿਜ ਐਕਟ ਹੋਵੇ। ਸ਼੍ਰੋਮਣੀ ਅਕਾਲੀ ਦਲ ਨਾਲ਼ ਸਬੰਧਤ ਸੰਸਦ ਦੇ ਦੌਨਾਂ ਸਦਨਾਂ ਦੇ ਮੈਂਬਰਾਂ ਨੂੰ ਸਾਬਕਾ ਕਾਨੂੰਨ ...
Read Full Story


ਨਸਲੀ ਵਿਤਕਰਾ ਨਹੀਂ ਭਾਰਤੀ ਵਿਦਿਆਰਥੀਆਂ 'ਤੇ ਹਮਲਿਆਂ ਦੀ ਵਜ੍ਹਾ

ਮੈਲਬਰਨ (ਸ.ਸ.ਪਾਰ ਬਿਉਰੋ) ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ਲੁੱਟ-ਖੋਹ ਦਾ ਸ਼ਿਕਾਰ ਵਧੇਰੇ ਬਣਦੇ ਹਨ ਅਤੇ ਹੋਰਨਾਂ ਵਿਦੇਸ਼ੀ ਵਿਦਿਆਰਥੀਆਂ ਨਾਲੋਂ ਉਨ੍ਹਾਂ 'ਤੇ ਹਮਲੇ ਵੀ ਵੱਧ ਹੁੰਦੇ ਹਨ ਪਰ ਇਨ੍ਹਾਂ ਦਾ ਨਸਲ ਨਾਲ ਕੋਈ ਲਾਗਾ-ਦੇਗਾ ਨਹੀਂ। ਇਹ ਗੱਲ ਇਕ ਸਰਕਾਰੀ ਰਿਪੋਰਟ ਵਿਚ ਕਹੀ ਗਈ ਹੈ। ਆਸਟਰੇਲੀਆ ਇੰਸਟੀਚਿਊਟ ਆਫ ਕ੍ਰਿਮਨੋਲੋਜੀ (ਏ.ਆਈ.ਸੀ.) ਵੱਲੋਂ ਜਾਰੀ ਕੀਤੀ ੭੨ ਸਫਿਆਂ ਦੀ ਇਕ ਰਿਪੋਰਟ ਵਿਚ ਆਸਟਰੇਲੀਆ ਵਿਚ ੨੦੦੫-੨੦੦੯ ਵਿਚਕਾਰ ਪਰਵਾਸੀ ਵਿਦਿਆਰਥੀਆਂ ਨਾਲ ਹੋਈਆਂ ਲੁੱਟਮਾਰ ਦੀਆਂ ਵਾਰਦਾਤਾਂ ਦੀ ਛਾਣਬੀਣ ਕੀਤੀ ਗਈ ਹੈ। ਭਾਰਤੀ ਵਿਦਿਆਰਥੀਆਂ 'ਤੇ ਹੋਏ ਹਮਲਿਆਂ ਦੇ ਮੱਦੇਨਜ਼ਰ ਪੈਦਾ ਹੋਏ ਸੰਕਟ ਤੋਂ ਬਾਅਦ ਆਪਣੀ ਕਿਸਮ ਦੀ ਇਹ ਪਹਿਲੀ ਰਿਪੋਰਟ ਹੈ। ਅਧਿਐਨ ਦਾ ਨਿਚੋੜ ਇਹ ਹੈ ਕਿ ਦੇਸ਼ ਦੀ ਆਮ ਵਸੋਂ ਦੇ ਮੁਕਾਬਲੇ ਕੌਮਾਂਤਰੀ ...
Read Full Story


ਗਾਡਮਦਰ ਤੇ ਬਾਗਵਾਨ ਜਿਹੀਆਂ ਫ਼ਿਲਮਾਂ ਕਰਨੀਆਂ ਚਾਹੁੰਦੀ ਹਾਂ–ਅਭਿਨੇਤਰੀ ਦਲਜੀਤ ਕੌਰ

ਪੰਜਾਬੀ ਫ਼ਿਲਮ 'ਦਾਜ਼' ਤੋਂ ਬਤੌਰ ਅਭਿਨੇਤਰੀ ਦਾ ਸਫਰ ਸ਼ੁਰੂ ਕਰਨ ਵਾਲੀ ਦਲਜੀਤ ਕੌਰ ਨੇ ਸੁਪਰ-ਡੁਪਰ ਹਿੱਟ ਫ਼ਿਲਮ 'ਪੁੱਤ ਜੱਟਾਂ ਦੇ' ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਕੇ ਹਰ ਨੌਜਵਾਨ ਦੇ ਦਿਲਾਂ 'ਤੇ ਲਗਭਗ ਦੋ ਦਹਾਕੇ ਤੱਕ ਰਾਜ ਕੀਤਾ ਹੈ। ਪਰ ਪਿਛਲੇ ਸਮੇਂ ਦੌਰਾਨ ਦਲਜੀਤ ਕੌਰ ਦੇ ਪਤੀ ਸ੍ਰੀ ਹਰਮਿੰਦਰ ਸਿੰਘ ਦਿਓਲ ਦੀ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ਕਾਰਨ ਉਸਨੂੰ ਪੰਜਾਬੀ ਸਿਨੇਮੇ ਤੋਂ ਲੰਮਾ ਸਮਾਂ ਦਰ-ਕਿਨਾਰ ਕਰ ਦਿੱਤਾ। ਪਰ ਆਪਣੇ ਪਤੀ ਦੇ ਗਮ ਨੂੰ ਸੀਨੇ ਨਾਲ ਲਾ ਕੇ ਦਲਜੀਤ ਕੌਰ ਨੇ ਕਾਫੀ ਲੰਮੇ ਅਰਸੇ ਬਾਅਦ ਨਿਰਮਾਤਾ ਨਿਰਦੇਸ਼ਕ ਮਨਮੋਹਨ ਸਿੰਘ ਦੀ ਪੰਜਾਬੀ ਫ਼ਿਲਮ 'ਜੀ ਆਇਆਂ ਨੂੰ' ਵਿਚ ਗਾਇਕ, ਅਦਾਕਾਰ ਹਰਭਜਨ ਮਾਨ ਦੀ ਮਾਂ ਦਾ ਜਾਨਦਾਰ ਰੋਲ ਨਿਭਾਇਆ ਸੀ। ਹਰਭਜਨ ਮਾਨ ਦੀ 'ਹੀਰ ਰਾਂਝਾ' ਵਿਚ ਉਸਨੇ ਨੀਰੂ ਬਾਜਵਾ ਯਾਨਿ ਹੀਰ ਦੀ ਮਾਂ ਦਾ ...
Read Full Story


'ਇਸ਼ਕ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ

ਡਸਕਵਰੀ ਚੈਨਲ 'ਤੇ ਪੋਲਰ ਰਿੱਛਾਂ ਬਾਰੇ ਦਸਤਾਵੇਜ਼ੀ ਫ਼ਿਲਮ ਦੇਖ ਰਿਹਾ ਸੀ, ਜੋ ਕਿ ਬਰਫ਼ ਵਿਚ ਹੀ ਰਹਿੰਦੇ ਹਨ। ਇਸ ਫ਼ਿਲਮ ਵਿਚ ਦਿਖਾਇਆ ਗਿਆ ਸੀ ਕਿ ਜੋ ਰਿੱਛਣੀਆਂ ਹੁੰਦੀਆਂ ਹਨ, ਉਹ ਆਪਣੇ ਬੱਚਿਆਂ ਨੂੰ ਉਦੋਂ ਤੱਕ ਨਰ ਰਿੱਛਾਂ ਤੋਂ ਬਚਾ ਕੇ ਰੱਖਦੀਆਂ ਹਨ, ਜਦੋਂ ਤੱਕ ਉਹ ਬੱਚੇ ਸੁਰੱਖਿਅਤ ਨਾ ਹੋ ਜਾਣ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਰਿੱਛ ਉਹਨਾਂ ਬੱਚਿਆਂ ਨੂੰ ਮਾਰ ਦਿੰਦੇ ਹਨ ਤਾਂ ਜੋ ਰਿੱਛਣੀ ਨੂੰ ਉਹ ਸਮਾਗਮ ਰਚਾਉਣ ਲਈ ਫਿਰ ਤੋਂ ਤਿਆਰ ਕਰ ਸਕਣ। ਇਸ ਤੋਂ ਬਾਅਦ ਮੈਂ ਖ਼ਬਰਾਂ ਵਾਲਾ ਚੈਨਲ ਦੇਖਣ ਲੱਗ ਪਿਆ, ਜਿੱਥੇ ਇੱਕ ਪ੍ਰਮੁੱਖ ਖ਼ਬਰ ਇਹ ਆ ਰਹੀ ਸੀ ਕਿ 'ਮਾਂ ਨੇ ਆਪਣੇ ਹੀ ਬੱਚਿਆਂ ਨੂੰ ਮਰਵਾਇਆ।' ਮੈਂ ਹੈਰਾਨ ਸੀ ਕਿ ਮਾਂ ਨੇ ਅਜਿਹਾ ਕਿਉਂ ਕੀਤਾ। ਇਹ ਖ਼ਬਰ ਕੁਝ ਦਿਨਾਂ ਤੋਂ ਅਖ਼ਬਾਰਾਂ ਵਿਚ ਆ ਰਹੀ ਸੀ ਕਿ ਮੋਗਾ ਸ਼ਹਿਰ ਵਿਚ ਦੋ ਭਰਾਵਾਂ ਦੀਆਂ ...
Read Full Story


ਪੀ.ਪੀ.ਪੀ. ਨੂੰ ਦੇਸ਼ ਵਿਦੇਸ਼ 'ਚੋਂ ਪੰਜਾਬੀਆਂ ਦਾ ਪੂਰਾ ਮਾਣ ਸਤਿਕਾਰ ਮਿਲ ਰਿਹਾ-ਏ.ਪੀ.ਗਰੇਵਾਲ

ਨਵਾਂ ਸ਼ਹਿਰ (ਜਸਵਿੰਦਰ ਸਿੰਘ ਔਜਲਾ) ਕਦੇ ਸੋਨੇ ਦੀ ਚਿੜੀ ਅਖਵਾਉਣ ਵਾਲਾ ਸੂਬਾ ਪੰਜਾਬ ਇਨ੍ਹਾਂ ਦੋਗਲੀਆਂ ਸਰਕਾਰਾਂ ਨੂੰ ਕੱਖਾਂ ਦੇ ਭਾਅ ਰੋਲ ਰੱਖ ਦਿੱਤਾ ਹੈ ਅਤੇ ਇਥੇ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਿਆ ਹੈ, ਅੱਜ ਇਥੇ ਦੇ ਲੋਕ ਇਹਨਾਂ ਮਤਲਬ ਪ੍ਰਸਤ ਸਰਕਾਰਾਂ ਦੀਆਂ ਸਰਕਾਰਾਂ ਦੀਆਂ ਸਮਾਜ ਮਾਰੂ ਨੀਤੀਆਂ ਨੂੰ ਸਮਝਣ ਲੱਗ ਪਏ ਹਨ ਤੇ ਅੱਜ ਪੰਜਾਬ ਦਾ ਹਰ ਵਰਗ ਇਹਨਾਂ ਗੁੰਮਰਾਹਕੁੰਨ ਸਰਕਾਰਾਂ ਤੋਂ ਮੂੰਹ ਵੱਟ ਰਿਹਾ ਹੈ। ਉਕਤ ਇਹਨਾਂ ਵਿਚਾਰਾਂ ਦਾ ਖੁਲਾਸਾ ਹਲਕਾ ਗਿੱਲ ਤੋਂ ਏ.ਪੀ.ਗਰੇਵਾਲ ਆਗੂ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਆਪਣੇ ਸਾਥੀਆਂ ਸਮੇਤ 'ਸੱਤ ਸਮੁੰਦਰੋਂ ਪਾਰ' ਦੇ ਪੱਤਰਕਾਰ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਸ.ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਜਿਥੇ ਵੀ ਸੂਬੇ 'ਚ ਜਾਂਦੇ ਹਨ ਉਥੇ ਦੇ ਲੋਕ ਬੜੇ ...
Read Full Story


ਪੰਜਾਬ ਤੋਂ ਯੂਰਪ 'ਚ ਹੈਰੋਇਨ ਦੀ ਸਪਲਾਈ ਦੇ ਮੁੱਖ ਸੂਤਰਧਾਰ ਵਿਦੇਸ਼ਾਂ ਦੇ ਕਬੱਡੀ ਕਲੱਬ

ਜਲੰਧਰ, ਪੰਜਾਬ ਤੋਂ ਯੂਰਪ 'ਚ ਹੈਰੋਇਨ ਦੀ ਸਪਲਾਈ ਦੇ ਮੁੱਖ ਸੂਤਰਧਾਰ ਵਿਦੇਸ਼ਾਂ ਦੇ ਕਬੱਡੀ ਕਲੱਬ ਹਨ। ਇਨ੍ਹਾਂ ਦੇ ਪਰਵਾਸੀ ਪ੍ਰਬੰਧਕ ਜਦੋਂ ਪੰਜਾਬ 'ਚ ਆਪਣੀਆਂ ਟੀਮਾਂ ਨੂੰ ਲੈ ਕੇ ਆਉਂਦੇ ਹਨ ਤਾਂ ਹੈਰੋਇਨ ਦੀ ਖੇਪ ਲੈ ਕੇ ਵਾਪਸ ਯੂਰਪ ਜਾਂਦੇ ਹਨ। ਪੰਜਾਬ ਪੁਲਿਸ ਦੇ ਨਿਸ਼ਾਨੇ 'ਤੇ ਅਜਿਹੇ ਅੱਠ ਕਬੱਡੀ ਕਲੱਬ ਆਏ ਹਨ, ਜਿਹੜੇ ਪੰਜਾਬ ਤੋਂ ਵਿਦੇਸ਼ਾਂ 'ਚ ਹੈਰੋਇਨ ਸਪਲਾਈ ਦੇ ਧੰਦੇ 'ਚ ਲਿਪਤ ਹਨ। ਇਨ੍ਹਾਂ ਕਲੱਬਾਂ 'ਚੋਂ ਜ਼ਿਆਦਾਤਰ ਕੈਨੇਡਾ ਅਤੇ ਇੰਗਲੈਂਡ ਨਾਲ ਸਬੰਧਤ ਦੱਸੇ ਜਾਂਦੇ ਹਨ। ਇਸ ਗੱਲ ਦਾ ਖੁਲਾਸਾ ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਦੇ ਸਾਹਮਣੇ ਹਰਜਿੰਦਰ ਸਿੰਘ ਨੇ ਕੀਤਾ ਹੈ, ਜਿਸ ਨੇ ਹੁਣ ਤੱਕ ਵਿਦੇਸ਼ਾਂ 'ਚ ਦੋ ਹਜ਼ਾਰ ਕਰੋੜ ਦੀ ਹੈਰੋਇਨ ਸਪਲਾਈ ਕੀਤੀ ਹੈ। ਹਰਜਿੰਦਰ ਸਿੰਘ ਦੇ ਇਸ ਖੁਲਾਸੇ ਨੇ ਪੰਜਾਬ ਪੁਲਿਸ ਦੇ ਹੱਥਾਂ ਦੇ ਤੋਤੇ ਉਡਾ ਕੇ ...
Read Full Story


...ਤੇ ਉਹ ਕੈਨੇਡਾ ਵਿੱਚ ਜੰਮਣ ਦੇ ਬਾਵਜੂਦ ਵੀ ਕੈਨੇਡੀਅਨ ਨਾਗਰਿਕ ਨਹੀ?

ਟੋਰਾਂਟੋ, ਕੈਨੇਡਾ ਸਰਕਾਰ ਨੇ ਕੈਨੇਡਾ ਦੇ ਜੰਮਪਲ ਅਤੇ ਕੈਨੇਡੀਅਨ ਪਾਸਪੋਰਟ ਧਾਰਕ ਇੱਕ ੨੧ ਸਾਲਾਂ ਦੇ ਨੋਜਵਾਨ ਨੂੰ ਭਾਰਤ ਵਾਪਿਸ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਸਿਰਫ ਕੈਨੇਡਾ ਵਿੱਚ ਜਨਮ ਲੈਣ ਨਾਲ ਹੀ ਕੋਈ ਕੈਨੇਡੀਅਨ ਨਾਗਰਿਕ ਨਹੀਂ ਬਣ ਜਾਂਦਾ। ਜਿਕਰਯੋਗ ਹੈ ਕਿ ਆਪਣੇ ਆਪ ਵਿੱਚ ਇਸ ਕਿਸਮ ਦਾ ਇਹ ਪਹਿਲਾ ਕੇਸ ਹੈ, ਕਿਉਂਕਿ ਉਕਤ ਵਿਅਕਤੀ ਕੋਲ ਪਾਸਪੋਰਟ ਤਾਂ ਕੈਨੇਡੀਅਨ ਹੈ, ਪਰ ਸਰਕਾਰ ਇਸ ਨੂੰ ਕੈਨੇਡੀਅਨ ਨਾ ਮੰਨ ਕੇ ਭਾਰਤੀ ਕਹਿ ਕੇ ਇਸ ਨੂੰ ਵਾਪਿਸ ਭਾਰਤ ਭੇਜਣ ਦੀ ਤਿਆਰੀ ਕਰ ਰਹੀ ਹੈ। ਦੱਸਣਯੋਗ ਹੈ ਕਿ ਉਕਤ ਨੋਜਵਾਨ ਜਿਸ ਦਾ ਨਾਮ ਦੀਪਨ ਬੁਦਲਾਕੋਟੀ ਹੈ ਤੇਜਿਸਦੇ ਮਾਪੇ ਭਾਰਤੀ ਹਾਈ ਕਮਿਸ਼ਨ ਦੇ ਨਿੱਜੀ ਨੌਕਰਾਂ ਵੱਜੋਂ੧੯੮੫ ਵਿੱਚ ਕੈਨੇਡਾ ਆਏ ਸਨ, ਦਾ ਜਨਮ ੧੯੮੯ ਵਿੱਚ ਓਟਾਵਾ ਦੇ ਗ੍ਰੇਸ ਹਸਪਤਾਲ ਵਿਖੇ ...
Read Full Story


ਪ੍ਰਕਾਸ਼ ਸਿੰਘ ਬਾਦਲ ਅਤੇ ਕੈ: ਅਮਰਿੰਦਰ ਸਿੰਘ ਵਿਚਾਲੇ ਸ਼ਬਦੀ ਜੰਗ ਤੇਜ਼ ਹੋਈ

ਚੰਡੀਗੜ੍ਹ,: ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੈਟਰਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਉਤੇ ਤਿਖੇ ਹਮਲਿਆਂ ਕਰਦਿਆਂ ਕਿਹਾ ਕਿ ਦੋਵੇਂ ਹੀ ਗ਼ੱਦਾਰ ਹਨ ਅਤੇ ਦੋਹਾਂ ਨੇ ਹੀ ਅਪਣੇ ਨਿਜੀ ਅਤੇ ਰਾਜਸੀ ਹਿਤਾਂ ਦੀ ਖ਼ਾਤਰ ਪੰਜਾਬ ਨਾਲ ਗ਼ੱਦਾਰੀ ਕੀਤੀ। ਅੱਜ ਇਥੇ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਛੁਪੇ ਹੋਏ ਜਾਸੂਸ ਸਨ ਅਤੇ ੧੯੮੪ ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਦੀ ਇਕੋ ਕੰਮ ਦੀ ਧਾਰਾ ਚੰਡੀਗੜ੍ਹ, ਪੰਜਾਬ ਨੂੰ ਦੇਣ ਸਬੰਧੀ ਸੀ, ਨੂੰ ਤਾਰਪੀਡੋ ਕਰਨ ਲਈ ਹੀ ਰਾਜੀਵ ਗਾਂਧੀ ਨੇ ਕੈਪਟਨ ਨੂੰ ਅਕਾਲੀ ਦਲ ਵਿਚ ਵਾੜਿਆ। ਸ. ਬਾਦਲ ਨੇ ਪਿਛਲੇ ਕਈ ਸਾਲਾਂ ਵਿਚ ਕੈਪਟਨ ਜਾਂ ਕਿਸੇ ਹੋਰ ਆਗੂ ਵਿਰੁਧ ਏਨੇ ਤਿੱਖੇ ...
Read Full Story


ਨਿੱਕੀ ਹੈਲੇ ਰੰਧਾਵਾ ਉਤੇ ਖੁਦ ਨੂੰ 'ਗੋਰੀ' ਦੱਸਣ ਦਾ ਦੋਸ਼

ਵਾਸ਼ਿੰਗਟਨ, ਡੈਮੋਕਰੇਟਾਂ ਨੇ ਅਮਰੀਕੀ ਸੂਬੇ ਉਤਰੀ ਕੈਰੋਲਾਈਨਾ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੈਲੇ ਰੰਧਾਵਾ ਉਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ੨੦੦੧ ਵਿਚ ਵੋਟਰ ਬਣਨ ਲਈ ਭਰੇ ਆਪਣੇ ਫਾਰਮ ਵਿਚ ਆਪਣੇ ਆਪ ਨੂੰ 'ਗੋਰੀ' ਨਸਲ ਦੀ ਦੱਸਿਆ ਸੀ ਅਤੇ ਇਸ ਤਰ੍ਹਾਂ ਕਰਕੇ ਸਿਆਸੀ ਲਾਹਾ ਖੱਟਿਆ। ਬੀਬੀ ਨਿੱਕੀ ਨੇ ਇਸੇ ਸਾਲ ਉਤਰੀ ਕੈਰੋਲਾਈਨਾ ਦੀ ਗਵਰਨਰ ਬਣ ਕੇ ਇਤਿਹਾਸ ਸਿਰਜਿਆ ਸੀ। ਉਹ ਸਿੱਖ ਭਾਈਚਾਰੇ ਨਾਲ ਸਬੰਧਤ ਵੀ ਪਹਿਲੀ ਗਵਰਨਰ ਹੈ। ਬੀਬੀ ਨਿੱਕੀ (੩੯) ਕਿਸੇ ਅਮਰੀਕੀ ਸੂਬੇ ਦੀ ਬਣੀ ਪਹਿਲੀ ਔਰਤ ਗਵਰਨਰ ਵੀ ਹੈ ਅਤੇ ਕੁੱਲ ਮਿਲਾ ਕੇ ਉਹ ਲੂਸੀਆਨਾ ਦੇ ਗਵਰਨਰ ਬੌਬੀ ਜਿੰਦਲ ਤੋਂ ਬਾਅਦ ਅਮਰੀਕਾ ਦੀ ਪਹਿਲੀ ਭਾਰਤੀ ਗਵਰਨਰ ਹੈ। ਇਕ ਸਥਾਨਕ ਅਖਬਾਰ ਨੇ ਇਹ ਖਬਰ ਛਾਪੀ ਹੈ ਕਿ ਬੀਬੀ ਨਿੱਕੀ ਵੱਲੋਂ ਆਪਣੀ ਨਸਲ 'ਗਲਤ' ਭਰੇ ਜਾਣ ਸਬੰਧੀ ਦਸਤਾਵੇਜ਼ ...
Read Full Story


ਵੱਡੀ ਗਿਣਤੀ ਕੈਨੇਡੀਅਨਾਂ ਦੀ ਨਾਗਰਿਕਤਾ ਖ਼ਤਰੇ 'ਚ

ਟਰਾਂਟੋ, ਜਾਅਲੀ ਤਰੀਕੇ ਨਾਲ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਤੋਂ ਜਲਦੀ ਹੀ ਕੈਨੇਡਾ ਦੀ ਸ਼ਹਿਰੀਅਤ ਖੋਹ ਲਈ ਜਾਵੇਗੀ। ਮੁਲਕ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਨੇ ਕਿਹਾ, ''ਅਜਿਹੇ ੧੮੦੦ ਦੇ ਕਰੀਬ ਬੰਦੇ ਪਛਾਣ ਲਏ ਗਏ ਹਨ, ਜੋ ਪਿਛਲੇ ਸਾਲਾਂ ਵਿਚ ਧੋਖਾਧੜੀਆਂ ਨਾਲ ਕੈਨੇਡਾ ਦੇ ਸ਼ਹਿਰੀ ਬਣ ਬੈਠੇ ਹਨ ਪਰ ਅਸੀਂ ਅਜਿਹੇ ਅਨਸਰਾਂ ਨੂੰ ਖਬਰਦਾਰ ਕਰਨਾ ਚਾਹੁੰਦੇ ਹਾਂ ਕਿ ਕੈਨੇਡਾ ਦੀ ਨਾਗਰਿਕਤਾ ਕੋਈ ਵਿਕਾਊ ਮਾਲ ਨਹੀਂ ਹੈ।'' ਕੇਂਦਰੀ ਪੁਲੀਸ ਆਰ.ਸੀ.ਐਮ.ਪੀ.'ਅਤੇ ਇਮੀਗ੍ਰੇਸ਼ਨ ਮਹਿਕਮੇ ਦੀ ਤਿੰਨ ਸਾਲ ਤੋਂ ਚਲਦੀ ਖੁਫੀਆ ਪੜਤਾਲ ਸਦਕਾ ਇਹ ਪਰਦਾਫਾਸ਼ ਹੋਇਆ ਹੈ ਕਿ ਕਈ ਏਜੰਟਾਂ ਰਾਹੀਂ ਫਰਜ਼ੀ ਅਰਜ਼ੀਆਂ ਅਤੇ ਜਾਅਲੀ ਸਰਟੀਫਿਕੇਟਾਂ ਨਾਲ ਅਜਿਹੇ ਅਨਸਰ ਕੈਨੇਡਾ ਦੇ ਨਾਗਰਿਕ ਬਣ ਗਏ ਹਨ। ਮੰਤਰੀ ਨੇ ਇਹ ਵੀ ਸੰਕੇਤ ਦਿਤੇ ਹਨ ਕਿ ਬਹੁਤ ...
Read Full Story


ਜੂਨਰੇ ਬਾਲਾਵਿੰਗ ਦੁਨੀਆਂ ਦਾ ਸਭ ਤੋਂ ਛੋਟਾ ਆਦਮੀ ਐਲਾਨਿਆ

ਕੁਆਲਾਲੰਪੁਰ, =ਦੱਖਣੀ ਫਿਲਪਾਈਨਜ਼ ਦੇ ਉਤਰੀ ਸੂਬੇ ਜ਼ੈਮਬੋਆਨਗਾ ਡੇਲ ਵਿਖੇ ਹੋਏ ਸਮਾਗਮ ਵਿਚ ਫਿਲਪਾਈਨਜ਼ ਦੇ ਜੂਨਰੇ ਬਾਲਾਵਿੰਗ ਨੂੰ ਦੁਨੀਆਂ ਦਾ ਸਭ ਤੋਂ ਛੋਟਾ ਆਦਮੀ (੫੯.੯੩ ਸੈਂਟੀਮੀਟਰ ਜਾਂ ੨੩. ੫ ਇੰਚ ) ਐਲਾਨਿਆ ਗਿਆ ਹੈ। ਇਸ ਮੌਕੇ ਉਸ ਨੂੰ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡ ਦਾ ਸਰਟੀਫੀਕੇਟ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਨਿਪਾਲ ਦਾ ਖਾਜੇਂਦਰਾ ਥਾਪਾ ਸਭ ਤੋਂ ਛੋਟਾ ਵਿਅਕਤੀ (੨੬.੪ ਇੰਚ) ਐਲਾਨਿਆ ਗਿਆ ਸੀ। ਬਾਲਾਵਿੰਗ ਜੋ ਦੱਖਣੀ ਫਿਲਪਾਈਨਜ਼ ਦੇ ਦੱਖਣੀ ਪੂਰਬੀ ਟਾਪੂ ਮਿਦਨਾਨੋ ਵਿਚ ਪੈਂਦੇ ਪੇਂਡੂ ਇਲਾਕੇ ਸਿੰਦਾਗਾਨ ਵਿਚ ਫਿਲੀਪੋ ਬਲੈਕਸਮਿਥ (ਰੀਨਾਲਡੋ) ਦੇ ਘਰ ਜਨਮਿਆ, ਦਾ ਕੱਦ ਛੋਟੇ ਹੁੰਦਿਆਂ ਹੀ ਰੁੱਕ ਗਿਆ ਸੀ। ਦੋ ਸਾਲ ਦੀ ਉਮਰ ਵਿਚ ਉਹ ਬਿਮਾਰ ਹੋ ਗਿਆ ਸੀ ਤੇ ਘਰਦਿਆਂ ਨੇ ਉਦੋਂ ਹੀ ਮਹਿਸੂਸ ਕਰ ਲਿਆ ਸੀ ਕਿ ਉਸ ਦਾ ਕੱਦ ...
Read Full Story


ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਟੀਮ

ਚੰਡੀਗੜ੍ਹ,''ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦੈ'' ਕਹਾਵਤ ਅੱਜ-ਕੱਲ੍ਹ ਕੈਪਟਨ ਅਮਰਿੰਦਰ ਸਿੰਘ ਤੇ ਢੁਕਦੀ ਜਾਪਦੀ ਹੈ। ਪੰਜਾਬ ਕਾਂਗਰਸ ਦੀ ਦੂਜੀਵਾਰ ਪ੍ਰਧਾਨਗੀ ਸੰਭਾਲਿਆਂ ਉਨ੍ਹਾਂ ਨੂੰ ਅੱਠ ਮਹੀਨੇ ਹੋ ਗਏ ਹਨ ਅਤੇ ਉਨ੍ਹਾਂ ਆਪਣੇ ਸਹਾਇਕਾਂ ਦੀ ਇਕ ਨਵੀਂ ਟੀਮ ਕਾਇਮ ਕੀਤੀ ਹੈ ਜਿਸ ਦਾ ਧੁਰਾ ਸੰਗਰੂਰ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਹਨ। ਉਂਜ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਲਛਮਣ ਰੇਖਾ ਨਹੀਂ ਉਲੰਘਣਗੇ। ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ ਦੀ ਇਸ ਗੱਲੋਂ ਨੁਕਤਾਚੀਨੀ ਹੋਈ ਸੀ ਕਿ ਸੱਤਾ ਦੇ ਗਲਿਆਰਿਆਂ 'ਚ ਉਨ੍ਹਾਂ ਦੀ ਜੁੰਡਲੀ ਬਹੁਤ ਹਾਵੀ ਹੈ ਅਤੇ ਉਹਆਪਣੇ ਵਜ਼ਾਰਤੀ ਸਾਥੀਆਂ ਨੂੰ ਵੀ ਨਹੀਂ ਮਿਲਦੇ। ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਸੱਤਾ ਦੀ ਵਾਗਡੋਰ ਸੰਭਾਲਣ ਦਾ ...
Read Full Story


ਪੰਜਾਬੀ ਬੋਲੀ ਦਾ ਇਤਿਹਾਸ ਅੰਗਰੇਜ਼ੀ ਤੋਂ ਵੀ ੨੦੦ ਵਰ੍ਹੇ ਪਹਿਲਾਂ ਦਾ : ਹਰਸ਼ਿੰਦਰ ਕੌਰ

ਜਨੇਵਾ, (ਸ.ਸ.ਪਾਰ ਬਿਉਰੋ) : ਸੰਯੁਕਤ ਰਾਸ਼ਟਰ ਜਨੇਵਾ ਦੇ ਸੱਦੇ ਉਤੇ ਗਏ ਡਾ. ਹਰਸ਼ਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਜਿਸ ਪੰਜਾਬੀ ਜ਼ਬਾਨ ਦੇ ਖ਼ਾਤਮੇ ਦਾ ਐਲਾਨ ਇਥੋਂ ਹੋਇਆ ਸੀ, ਉਸ ਜ਼ਬਾਨ ਦਾ ਇਤਿਹਾਸ ਅੰਗਰੇਜ਼ੀ ਜ਼ਬਾਨ ਤੋਂ ੨੦੦ ਵਰ੍ਹੇ ਪਹਿਲਾਂ ਦਾ ਹੈ। ਏਨੇ ਥਪੇੜੇ ਝੱਲ ਕੇ ਇਹ ਜ਼ਬਾਨ ਹੁਣ ਤਕ ਬਚੀ ਰਹੀ ਹੈ ਤਾਂ ਜ਼ਾਹਰ ਹੈ ਕਿ ਜਾਗੇ ਹੋਏ ਪੰਜਾਬੀਆਂ ਦੇ ਉੱਦਮ ਸਦਕਾ ਅੱਗੇ ਵੀ ਬਚੀ ਰਹੇਗੀ। ਕੁੱਖ 'ਚ ਕਤਲਾਂ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਕੁੱਖ ਵਿਚ ਕਤਲ ਸਾਰੀ ਦੁਨੀਆਂ ਵਿਚ ਹੋ ਰਹੇ ਹਨ। ਇਸ ਵਿਚ ਅਮੀਰ ਮੁਲਕ ਵੀ ਕਿਸੇ ਤਰ੍ਹਾਂ ਪਿਛੇ ਨਹੀਂ ਹਨ। ਇਸ ਲਈ ਇਲਜ਼ਾਮ ਲਾਉਣੇ ਛੱਡ ਕੇ ਕੁੱਖ 'ਚ ਹੁੰਦੇ ਕਤਲਾਂ ਦੇ ਕਾਰਨਾਂ ਉਤੇ ਕਾਬੂ ਪਾ ਕੇ ਆਉਣ ਵਾਲੀ ਪਨੀਰੀ ਨੂੰ ਸਹੀ ਰਾਹ ਵਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ...
Read Full Story


ਸੁਵਿਧਾ ਕਰਮਚਾਰੀ ਪ੍ਰਸ਼ਾਸ਼ਨ ਤੇ ਪ੍ਰਭਾਵ ਬਣਾਉਣ ਵਿੱਚ ਰਹੇ ਸਫਲ

ਚੰਡੀਗੜ੍ਹ (ਗੁਰਿੰਦਰ ਕੌਰ ਮਹਿਦੂਦਾਂ) ਪਿਛਲੀ ਕਾਂਗਰਸ ਸਰਕਾਰ ਵੇਲੇ ੨੦੦੪ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਇਕ ਹੀ ਛੱਤ ਥੱਲੇ ਤਰਾਂ ਤਰਾਂ ਦੀਆ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਸੱਭ ਤੋਂ ਪਹਿਲਾ ਸੁਵਿਧਾ ਸੈਂਟਰ ਜਿਲ੍ਹਾ ਫਤਿਹਗੜ੍ਹ ਵਿਖੇ ਖੋਲਿਆ ਗਿਆ। ਜਿਹੜੇ ਕਿ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ੨੦ ਜਿਲ੍ਹਿਆਂ ਵਿੱਚ ਸਫਲਤਾ ਪੂਰਵਕ ਚੱਲ ਰਹੇ ਹਨ। ਸਰਕਾਰ ਨੇ ਬੜੀ ਹੀ ਚਲਾਕੀ ਨਾਲ ਇਕ ਸੇਵਾ ਸੁਖਮਨੀ ਸੋਸਾਇਟੀ ਨਾਂ ਦੀ ਸੰਸਥਾਂ ਜਿਸ ਦਾ ਚੈਅਰਮੈਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੁੰ ਲਗਾਇਆ ਗਿਆ ਹੈ ਦੇ ਅਧੀਨ ਸੁਵਿਧਾ ਸੈਂਟਰ ਚਲਾ ਕੇ ਕਰਮਚਾਰੀਆਂ ਦੀਆ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ। ਇਸ ਸੰਸਥਾ ਦਾ ੩੪ ਸੈਕਟਰ ਚੰਡੀਗੜ੍ਹ ਵਿਖੇ ਦਫਤਰ ਹੈ ਜੋ ਮੌਜੂਦਾ ਸਮੇਂ ਪਿੰਸੀਪਲ ਸੈਕਟਰੀ ਐਫ. ਕੌਸਲ (ਆਈ.ਏ.ਐਸ) ਅਤੇ ਡਾਇਰੈਕਟਰ ...
Read Full Story


ਕਰੋੜਾਂ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਏਜੰਟ ਕਾਬੂ

ਨਵਾਂ ਸ਼ਹਿਰ : ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮੱਰਨ ਵਾਲੇ ਅੰਤਰਰਾਜੀ ਟਰੈਵਲ ਏਜੰਟਾਂ ਦੇ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਸ ਨੇ ੧੨੧੯ ਪਾਸਪੋਰਟਾਂ ਸਮੇਤ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡਾ.ਨਰਿੰਦਰ ਭਾਰਗਵ ਨੇ ਦਸਿਆ ਕਿ ਸੂਹ ਮਿਲਣ 'ਤੇ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਵਿਖੇ ਥਾਣਾ ਮੁਖੀ ਸ਼ਨ ਦੇਵ ਸ਼ਰਮਾ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਇੰਡੀਗੋ ਕਾਰ(ਪੀ.ਬੀ.੦੧-੧੮੬੪) ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਕਾਰ ਸਵਾਰ ਕਪੂਰ ਸਿੰਘ ਵਾਸੀ ਗੁਰੂ ਅਮਰਦਾਸ ਕਾਲੋਨੀ, ਜ਼ਿਲ੍ਹਾ ਗੁਰਦਾਸਪੁਰ ਕੋਲੋਂ ੩੮੩ ਪਾਸਪੋਰਟ ਅਤੇ ਪਰਮਜੀਤ ਕੁਮਾਰ ਵਾਸੀ ਪਿੰਡ ਸੂੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੋਲੋਂ ੮੩੬ ਪਾਸਪੋਰਟ ਬਰਾਮਦ ਹੋਏ। ਇਹਨਾਂ ਵਿਅਕਤੀਆਂ ਦੇ ਦਫਤਰ ਦੁਬਈ ਟੂਰ ਐਂਡ ...
Read Full Story


<< < 1 2 3 4 5 6 7 8 > >>