HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖ਼ਬਰਨਾਮਾ
 
ਜਾਦੂਈ ਗੋਲੀ ਨਾਲ ਮਿਲੇਗੀ ੧੫੦ ਸਾਲ ਦੀ ਉਮਰ!

ਲੰਡਨ (ਸ.ਸ.ਪਾਰ ਬਿਉਰੋ) ਜੇਕਰ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ ਅਤੇ ਲੰਬੀ ਉਮਰ ਜ਼ਿਊਣ ਦੀ ਖਵਾਇਸ਼ ਰੱਖਦੇ ਹੋ ਤਾਂ ਛੇਤੀ ਹੀ ਤੁਹਾਡੀ ਮੁਰਾਦ ਪੂਰੀ ਹੋਣ ਵਾਲੀ ਹੈ। ਵਿਗਿਆਨੀਆਂ ਨੇ ਇਕ ਅਜਿਹੀ ਦਵਾਈ ਬਣਾਉਣ ਲੱਗੇ ਹਨ, ਜੋ ਉਮਰ ਵਧਾਉਣ ਦੀ ਪ੍ਰਕਿਰਿਆ ਨੂੰ ਘੱਟ ਕਰੇਗੀ ਅਤੇ ਤੁਹਾਡੇ ਜੀਵਨ ਦੀ ਉਮਰ ੧੫੦ ਸਾਲ ਤੱਕ ਪਹੁੰਚ ਜਾਵੇਗੀ। ਇਹ ਜਾਦੂਈ ਦਵਾਈ ਕੁਝ ਹੀ ਸਾਲਾਂ ਵਿਚ ਬਾਜ਼ਾਰ ਵਿਚ ਉਪਲੱਬਧ ਹੋ ਜਾਵੇਗੀ। ਵਿਗਿਆਨੀਆਂ ਨੇ ਸਿਡਨੀ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸਰੀਰ ਨੂੰ ਸਖਤ ਬਣਾਉਣ ਵਾਲੀ ਇਹ ਗੋਲੀ ਵਿਕਸਤ ਹੋਣ ਦੇ ਸ਼ੁਰੂਆਤੀ ਪੜਾਅ ਵਿਚ ਹੈ। ਇਸਦੇ ਖਾਣ ਤੋਂ ਬਾਅਦ ੧੦੦ ਸਾਲ ਤੋਂ ਵੱਧ ਜ਼ਿਊਂਦੇ ਰਹਿਣ ਵਿਚ ਮਦਦ ਮਿਲੇਗੀ। ਨਿਊਸਾਊਥ ਵੇਲਸ ਯੂਨੀਵਰਸਿਟੀ ਵਿਚ ਡੀਨ ਆਫ ਮੈਡੀਕਲ ਦੇ ਪ੍ਰੋ. ਪੀਟਰ ਸਮਿਥ ਨੇ ਢਲ਼ਦੀ ਉਮਰ ਵਿਚ ਖੁਸ਼ ...
Read Full Story


ਕੈਨੇਡਾ 'ਚ ੧੦੦ ਡਾਲਰ ਦਾ ਪਲਾਸਟਿਕ ਵਾਲ਼ਾ ਨੋਟ ਜਾਰੀ

ਔਟਵਾ(ਕੈਨੇਡਾ), ਡੇਬਿਟ ਅਤੇ ਕ੍ਰੈਡਿਟ ਕਾਰਡ ਭਾਵੇਂ ਕਿੰਨੇ ਵੀ ਪ੍ਰਚਲਿਤ ਕਿਉਂ ਨਾ ਹੋ ਜਾਣ; ਕੈਨੇਡਾ 'ਚ ਨਕਦ ਰਕਮ ਦੀ ਕੀਮਤ ਸ਼ਾਇਦ ਹਾਲ਼ੇ ਛੇਤੀ ਕਿਤੇ ਘਟਣ ਵਾਲ਼ੀ ਨਹੀਂ ਹੈ। ਇਸੇ ਲਈ ਕੈਨੇਡਾ ਸਰਕਾਰ ਨੇ ਹੁਣ ਇੱਕ ਨਵੀਂ ਕਿਸਮ ਦਾ ੧੦੦ ਡਾਲਰ ਦਾ ਇੱਕ ਨਵਾਂ ਨੋਟ ਜਾਰੀ ਕੀਤਾ ਹੈ, ਜੋ ਕਿ ਕਾਗਜ਼ ਦਾ ਨਹੀਂ ਸਗੋਂ ਕਾਗਜ਼ ਵਾਲ਼ੇ ਨੋਟ ਦੀ ਸ਼ਕਲ 'ਤੇ ਪੌਲੀਮਰ ਦਾ ਬਣਿਆ ਹੋਇਆ ਹੈ। ਕੈਨੇਡਾ 'ਚ ਕਾਗਜ਼ ਵਾਲ਼ੇ ਨੋਟ ੧੮੦੦ਵਿਆਂ ਦੇ ਅਰੰਭ 'ਚ ਚਾਲੂ ਹੋਏ ਸਨ ਅਤੇ ਉਸ ਤੋਂ ਬਾਅਦ ਹੁਣ ਪਹਿਲੀ ਵਾਰ ਇਸ ਪ੍ਰਣਾਲ਼ੀ ਵਿੱਚ ਤਬਦੀਲੀ ਕਰਦਿਆਂ ਪਲਾਸਟਿਕ ਦਾ ਨੋਟ ਜਾਰੀ ਕੀਤਾ ਗਿਆ ਹੈ। ਬੈਂਕ ਆੱਫ਼ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਨੇ ਕਿਹਾ ਕਿ ਅਜਿਹਾ ਕਹਿਣਾ ਗ਼ਲਤ ਹੈ ਕਿ ਹੁਣ ਨਕਦ ਨੋਟਾਂ ਦਾ ਜ਼ਮਾਨਾ ਚਲਾ ਗਿਆ ਹੈ ਅਤੇ ਅਜਿਹੀਆਂ ਰਿਪੋਰਟਾਂ ਉਂਝ ਹੀ ਵਧਾ ਚੜ੍ਹਾ ...
Read Full Story


ਅਮਰੀਕਾ ਇੱਕ ਘੰਟੇ 'ਚ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਬੰਬ ਸੁੱਟ ਸਕਦਾ ਹੈ

ਪੇਂਟਾਗਨ- ਅਮਰੀਕਾ ਨੇ ਇੱਕ ਅਜਿਹੇ 'ਹਾਈਪਰਸੋਨਿਕ' ਬੰਬ ਵਾਹਣ ਦਾ ਸਫ਼ਲ ਟੈਸਟ ਕੀਤਾ ਹੈ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਤੇਜ਼ੀ ਨਾਲ ਉਡ ਸਕਦਾ ਹੈ। ਇਸ ਯੰਤਰ ਦਾ ਪ੍ਰੀਖਣ ਹਵਾਈ ਦੇ ਇੱਕ ਮਿਸਾਈਲ ਪ੍ਰੀਖਿਆ ਕੇਂਦਰ ਵਿੱਚ ਕੀਤਾ ਗਿਆ ਅਤੇ ਇਸ ਨੇ ੨੩੦੦ ਕਿਲੋਮੀਟਰ ਦੀ ਦੂਰੀ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਤੈਅ ਕਰ ਲਈ। ਪੇਂਟਾਗਨ ਨੇ ਵੀਰਵਾਰ ਨੂੰ ਇੱਕ ਅਜਿਹਾ ਪ੍ਰੀਖਣ ਕੀਤਾ ਹੈ, ਜਿਸ ਨੂੰ 'ਐਡਵਾਂਸਡ ਹਾਈਪਰਸੋਨਿਕ ਵੈਪਨ' ਦਾ ਨਾਂ ਦਿੱਤਾ ਗਿਆ ਹੈ। ਪੇਂਟਾਗਨ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਹਵਾਈ ਤੋਂ ਇਸ ਨੂੰ ਇੱਕ ਰਾਕਟ ਰਾਹੀਂ ਛੱਡਿਆ ਗਿਆ ਅਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਾਯੂਮੰਡਲ ਦੀ ਉਪਰਲੀ ਸਤਾ ਤੋਂ ਹੁੰਦੇ ਹੋਏ ਦੱਖਣੀਪੱਛਮੀ ਹਿੱਸੇ ਵਿੱਚ ਸਥਿਤ ਕਵਾਜਾਲੀਨ ਐਟਾਲ ਵਿੱਚ ਉਦੇਸ਼ ਤੱਕ ਪਹੁੰਚਿਆ।" ਪੇਂਟਾਗਨ ਨੇ ਇਸ ...
Read Full Story


ਯੂਥ ਅਕਾਲੀ ਦਲ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੀ –ਰਾਜਾ ਮੁਹਾਲੀ

ਮੁਹਾਲੀ (ਸ.ਸ.ਪਾਰ ਬਿਉਰੋ) ਆਲ ਇੰਡੀਆ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਨੂੰ ਖਰੜ ਵਿਖੇ ਪਹੁੰਚਣ ਤੇ ਡਾ.ਜ਼ੈਲ ਸਿੰਘ ਰਾਜਪੂਤ ਦੀ ਅਗਵਾਈ ਵਿਚ ਭਰਵੇਂ ਇਕੱਠ ਨੇ ਸਿਰੋਪਾ ਅਤੇ ਸੀਰੀ ਸਾਹਿਬ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਪਾਰਟੀ ਨੇ ਜੋ ਮਾਣ ਸਨਮਾਨ ਉਨ੍ਹਾਂ ਨੂੰ ਦਿੱਤਾ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਅ ਕੇ ਯੂਥ ਅਕਾਲੀ ਦਲ ਨੂੰ ਵਧੇਰੇ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰੋਂ-ਘਰੀ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਆਲ ਇੰਡੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਨੂੰ ...
Read Full Story


ਸੁਆਮੀ ਸੰਤ ਜ਼ੋਰਾ ਸਿੰਘ ਲੋਪੋਂ ਵਾਲਿਆਂ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

ਲੋਪੋਂ, ਮੋਗਾ (ਸ.ਸ.ਪਾਰ ਬਿਉਰੋ) ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਪੁਰਸ਼ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੰਜ, ਸੁਆਮੀ ਸੰਤ ਜ਼ੋਰਾ ਸਿੰਘ ਜੀ ਮਹਾਰਾਜ ਦੀ ਛੇਵੀਂ ਬਰਸੀ ਬੀਤੇ ਦਿਨੀ ਦਰਬਾਰ ਆਸ਼ਰਮ ਲੋਪੋਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਜਿਸ ਵਿਚ ਹਜ਼ਾਰਾਂ ਦੀ ਤਾਦਾਦ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਲਾਵਾ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ। ਇਸ ਸਬੰਧੀ ਪਿਛਲੇ ੭ ਦਿਨਾਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਤਹਿਤ ੪ ਵੱਖ-ਵੱਖ ਲੜੀਆਂ ਤਹਿਤ ਸ੍ਰੀ ਗੁਰੁ ਗੰ੍ਰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ੩੦੧ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸਵੇਰ ੮ ਵਜੇ ...
Read Full Story


ਅਕਾਲ ਤਖ਼ਤ ਤੋਂ ਸ: ਬਾਦਲ ਦਾ ਸਨਮਾਨ ਵਿਵਾਦਾਂ 'ਚ?

ਨਵੀਂ ਦਿੱਲੀ (ਜਸਵੰਤ ਸਿੰਘ ਅਜੀਤ) ਪਿਛਲੇ ਮਹੀਨੇ ਦੇ ਆਖਰੀ ਹਫਤੇ ਅਨੰਦਪੁਰ ਸਾਹਿਬ ਵਿਖੇ ਸਥਾਪਤ ਇਤਿਹਾਸਕ ਯਾਦਗਾਰ 'ਵਿਰਾਸਤ-ਏ-ਖਾਲਸਾ' ਰਾਸ਼ਟਰ ਪ੍ਰਤੀ ਸਮਰਪਤ ਕੀਤੇ ਜਾਣ ਦੇ ਸੰਬੰਧ ਵਿੱਚ ਹੋਏ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 'ਫਖ਼ਰ-ਏ-ਖਾਲਸਾ--ਪੰਥ ਰਤਨ' ਦਾ ਸਨਮਾਨ ਦਿਤੇ ਜਾਣ ਦਾ ਕੀਤਾ ਗਿਆ ਐਲਾਨ ਉਸੇ ਸਮੇਂ ਤੋਂ ਵਿਵਾਦਾਂ ਦੇ ਘੇਰੈ ਵਿੱਚ ਆ ਗਿਆ। ਜਿਥੇ ਇੱਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧੀਆਂ ਵਲੋਂ ਇਸ ਐਲਾਨ ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਉਸਦਾ ਸੁਆਗਤ ਕਰ ਲਗਾਤਾਰ ਉਸਦੀ ਪ੍ਰਸ਼ੰਸਾ ਕਰ ਰਹੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਜਿਹਾ ਸਨਮਾਨ ਦਿਤਾ ਜਾਣਾ, ਨਾ ...
Read Full Story


ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ

ਚੱਪੜ ਚਿੜੀ /ਐਸ ਏ ਐਸ ਨਗਰ' (ਸ.ਸ.ਪਾਰ ਬਿਉਰੋ) ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਸਰਹੰਦ ਦੇ ਹੁਕਮਰਾਨ ਵਜੀਰ ਖਾਨ ਨੂੰ ਹਰਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਜੀ ਤੋ ਇਲਾਵਾ ਹਜਾਰਾ ਸਿੱਖਾ ਅਤੇ ਹਿੰਦੂਆਂ ਦੇ ਕਤਲੇਆਮ ਦਾ ਬਦਲਾ ਲੈਦਿਆਂ ਪਹਿਲੀ ਵਾਰ ਸਿੱਖ ਰਾਜ ਕਾਇਮ ਕਾਰਨ ਵਾਲੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜੰਗੀ ਯਾਦਗਾਰ ਫਤਹਿ ਬੁਰਜ ਨੂੰ ਮਨੁੱਖਤਾ ਨੂੰ ਸਮਰਪਿਤ ਕਰਨ ਨਾਲ ਸਮੁੱਚੇ ਰਾਸ਼ਟਰ ਵਲੋ ਬਾਬਾ ਜੀ ਦੀ ਮਹਾਨ ਕੁਰਬਾਨੀ ਨੂੰ ਸੱਜਦਾ ਕੀਤਾ ਗਿਆ । ਜਿਥੇ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿਚ ਉਸਾਰੀ ਗਈ ਦੇਸ਼ ਦੀ ਸਭ ਤੋ ਉਚੀ ਜੇਤੂ ਮਿਨਾਰ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ...
Read Full Story


'ਲਾਡੋ ਰਾਣੀਆਂ' ਨੂੰ ਵਿਗਾੜ ਰਿਹੈ 'ਪੀ.ਜੀ.ਕਲਚਰ'

ਪਿੰਡਾਂ, ਕਸਬਿਆਂ ਜਾਂ ਪਛੜੇ ਸ਼ਹਿਰਾਂ ਵਿਚੋਂ, ਵੱਡੇ ਸ਼ਹਿਰਾਂ ਵਿਚ ਪੜ੍ਹਾਈ ਕਰਨ ਵਾਸਤੇ ਆਉਂਦੀਆਂ ਇਕੱਲੀਆਂ ਨੌਜੁਆਨ ਕੁੜੀਆਂ ਦਾ ਪੀ.ਜੀ. (ਪੇਇੰਗ ਗੈਸਟ ਯਾਨੀ ਪੈਸੇ ਦੇ ਕੇ ਬਣਿਆ ਮਹਿਮਾਨ ਘਰਾਂ) ਵਿਚ ਰਹਿਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵੱਡੇ ਸ਼ਹਿਰਾਂ, ਖਾਸ ਕਰ ਕੇ ਚੰਡੀਗੜ੍ਹ ਵਿਚ ਹਜ਼ਾਰਾਂ ਕੁੜੀਆਂ-ਮੁੰਡੇ, ਆਈਲੈਟਸ, ਐਂਟਰੈਂਸ ਪੇਪਰ ਦੀ ਤਿਆਰੀ ਜਾਂ ਹੋਰ ਉਚੇਰੀ ਸਿਖਿਆ ਪ੍ਰਾਪਤ ਕਰਨ ਵਾਸਤੇ ਆਉਂਦੇ ਹਨ। ਉਨ੍ਹਾਂ ਨੂੰ ਰਹਿਣ ਵਾਸਤੇ ਟ੍ਰਾਈਸਿਟੀ ਵਿਚ ਅਣਗਿਣਤ ਪੀ.ਜੀ. ਖੁਲ੍ਹੇ ਹੋਏ ਹਨ। ਇਨ੍ਹਾਂ ਵਿਚ ਰਹਿਣ ਦਾ ਮਹੀਨੇ ਭਰ ਦਾ ਕਿਰਾਇਆ ੨੫੦੦-੪੦੦੦ ਰੁਪਏ ਤਕ ਹੈ। ਟਿਊਸ਼ਨ ਫੀਸ ਵਗੈਰਾ ਜੋੜ ਕੇ, ਮਹੀਨੇ ਦਾ ਕੁਲ ਖਰਚਾ, ੭-੮ ਹਜ਼ਾਰ ਤਕ ਅੱਪੜ ਹੀ ਜਾਂਦਾ ਹੈ। ਮਾਂ-ਬਾਪ ਅਪਣੇ ਬੱਚਿਆਂ ਨੂੰ ਚੰਗੀ ਸਿਖਿਆ ਮੁਹਈਆ ਕਰਵਾਉਣ ਵਾਸਤੇ, ਇਸ ...
Read Full Story


ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਵਿਰਾਸਤ ਏ ਖਾਲਸਾ ਦਾ ਉਦਘਾਟਨ

ਆਨੰਦਪੁਰ ਸਾਹਿਬ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਅੱਜ ਵਿਸ਼ਾਲ ਅਜਾਇਬ ਘਰ ਵਿਰਾਸਤ ਏ ਖਾਲਸਾ, ਜੋ ਕਿ ਗੁਰੂ ਨਾਨਕ ਸਾਹਿਬ ਦੇ ਯੁਗ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵਲੋ ਖਾਲਸਾ ਪੰਥ ਦੀ ਸਾਜਣਾ ਤਕ ਦੇ ਖਾਲਸਾ ਪੰਥ ਦੇ ਸਫਰ ਅਤੇ ਸਿੱਖਾ ਵਲੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੂੰ ਸੁੱਚਜੇ ਢੰਗ ਨਾਲ ਪੇਸ਼ ਕਰਦਾ ਹੈ, ਨੂੰ ਮਨੁੱਖਤਾ ਨੂੰ ਸਮਰਪਿਤ ਕਰਨ ਨਾਲ ਇਤਿਹਾਸ ਵਿੱਚ ਇਕ ਸੁਨਹਿਰਾ ਅਧਿਆਏ ਦਰਜ ਹੋ ਗਿਆ ਹੈ। ਜਿਵੇ ਹੀ ਪੰਜ ਸਿੰਘ ਸਾਹਿਬਾਨ ਅਤੇ ਸ੍ਰ ਬਾਦਲ ਵਲੋ ਸ਼ਾਨਾਮੱਤੇ ਸਿੱਖ ਇਤਿਹਾਸ ਨੂੰ ਪੇਸ਼ ਕਰਨ ਵਾਲੇ ਇਸ ਨਵੇਕਲੇ ਅਜਾਇਬ ਘਰ ਨੂੰ ਮਨੁੱਖਤਾ ਨੂੰ ਸਮਰਪਿਤ ਕੀਤਾ ਤਾਂ ਉਥੇ ਵੱਡੀ ਗਿਣਤੀ ਵਿਚ ਪਹੁੰਚੇ ...
Read Full Story


ਜ਼ਾਅਲੀ ਵੀਜ਼ਿਆਂ ਲਈ ਉਘੇ ਵਿਅਕਤੀਆਂ ਦੇ ਨਾਵਾਂ ਦੀ ਕਰਦੇ ਸੀ ਵਰਤੋਂ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਚੰਡੀਗੜ੍ਹ ਦੇ ਕੁਝ ਉੱਘੇ ਵਿਅਕਤੀਆਂ ਦੇ ਨਾਵਾਂ ਦੀ ਫਰਜ਼ੀ ਵਰਤੋਂ ਕਰਦਿਆਂ ਜਾਅਲੀ ਟੂਰਿਸਟ ਵੀਜ਼ਿਆਂ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਜ਼ਾ ਜਾਅਲਸਾਜ਼ਾਂ ਦਾ ਇੱਕ ਗਰੋਹ ਪੰਜਾਬ ਅਤੇ ਹਰਿਆਣਾ ਆਦਿ ਰਾਜਾਂ ਦੇ ਵਿਅਕਤੀਆਂ ਕੋਲੋਂ ਪੰਜ ਤੋਂ ਅੱਠ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਉੱਚਾ ਰੁਤਬਾ ਰੱਖਣ ਵਾਲੇ ਵਿਅਕਤੀਆਂ ਦੇ ਨਾਮ ਹੇਠ ਟੂਰਿਸਟ ਵੀਜ਼ੇ 'ਤੇ ਵਿਦੇਸ਼ ਭੇਜਣ ਦਾ ਧੰਦਾ ਕਰਦਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਹੁਸ਼ਿਆਰਪੁਰ ਇੰਸਟੀਚਿਊਟ ਮੈਨਜਮੈਂਟ ਆਫ ਤਕਨਾਲੋਜੀ ਪਿੰਡ ਭਾਗਪੁਰ (ਹੁਸ਼ਿਆਰਪੁਰ) ਦੇ ਸਾਬਕਾ ਚੇਅਰਮੈਨ ਵਿਕਰਮ ਸ਼ਰਮਾ ਅਤੇ ਸਾਬਕਾ ਵਿੱਤ ਸਕੱਤਰ ਵਿਨੈ ਚੱਢਾ ਉਰਫ ਚਿੰਟੂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ...
Read Full Story


ਪਾਸਪੋਰਟ ਰਿਪੋਰਟਾਂ ਵੇਲੇ ਹੁਣ ਦਸਤਾਵੇਜ਼ਾਂ ਦੀ ਹੋਇਆ ਕਰੇਗੀ ਜਾਂਚ

ਜਲੰਧਰ, (ਸ.ਸ.ਪਾਰ ਬਿਉਰੋ)- ਪਾਸਪੋਰਟ ਬਣਾਉਣ ਵੇਲੇ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਪਾਸਪੋਰਟ ਦਫ਼ਤਰ ਨੇ ਨਾਲ ਲੱਗਦੇ ਦਸਤਾਵੇਜ਼ਾਂ ਦੀ ਜਾਂਚ ਵੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਦਫ਼ਤਰ ਵਿਚ ਪੁਲਿਸ ਸਟਾਫ ਨੂੰ ਆਨਲਾਈਨ ਪੁਲਿਸ ਰਿਪੋਰਟਾਂ ਭੇਜਣ ਦੀ ਸਿਖਲਾਈ ਦੇਣ ਦੇ ਮੌਕੇ ਪਾਸਪੋਰਟ ਅਫ਼ਸਰ ਸ਼੍ਰੀ ਪ੍ਰਨੀਤ ਸਿੰਘ ਨੇ ਕਿਹਾ ਕਿ ਕੁਝ ਮਾਮਲੇ ਸਾਹਮਣੇ ਆਏ ਸਨ ਕਿ ਲੋਕ ਪਾਸਪੋਰਟ ਬਣਵਾਉਣ ਵੇਲੇ ਫਰਜੀ ਤੌਰ 'ਤੇ ਤਿਆਰ ਦਸਤਾਵੇਜ਼ ਲਗਾ ਦਿੰਦੇ ਹਨ ਤੇ ਹੁਣ ਜਦੋਂ ਵੀ ਪੁਲਿਸ ਨੂੰ ਰਿਪੋਰਟਾਂ ਕਰਵਾਉਣ ਲਈ ਪੀ.ਪੀ. ਫਾਰਮ ਜਾਏਗਾ ਤੇ ਉਸ ਦੇ ਨਾਲ ਦਸਤਾਵੇਜ਼ ਵੀ ਭੇਜ ਦਿੱਤੇ ਜਾਣਗੇ ਤਾਂ ਜੋ ਪੁਲਿਸ ਵਿਭਾਗ ਉਕਤ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਸਕੇ। ਪਾਸਪੋਰਟ ਰਿਪੋਰਟਾਂ ਆਨਲਾਈਨ ਭੇਜਣ ਬਾਰੇ ਸ਼੍ਰੀ ਪ੍ਰਨੀਤ ਸਿੰਘ ਨੇ ਕਿਹਾ ...
Read Full Story


ਕਿਉਂ ਵੱਧ ਰਿਹੈ ਬਠਿੰਡਾ ਇਲਾਕੇ 'ਚ 'ਕੁਦੇਸਣਾਂ' ਵਸਾਉਣ ਦਾ ਰਿਵਾਜ਼?

ਬਠਿੰਡਾ ਜ਼ਿਲੇ ਦੇ ਪਿੰਡਾਂ ਵਿਚ ਅੱਜਕਲ੍ਹ ਨਵੀਂ ਰਿਵਾਇਤ ਪਣਪ ਰਹੀ ਹੈ। ਲੋਕ ਪੰਜਾਬ 'ਚ ਮਹਿੰਗੀਆਂ ਸ਼ਾਦੀਆਂ ਕਰਨ ਦੀ ਬਜਾਏ ਪੂਰਬੀ ਇਲਾਕੇ ਦੀਆਂ ਔਰਤਾਂ ਨਾਲ ਸ਼ਾਦੀ ਕਰਕੇ ਆਪਣੇ ਪਰਿਵਾਰ ਵਸਾ ਰਹੇ ਹਨ। ਕਰੀਬ ਛੇ ਸਾਲ ਪਹਿਲਾਂ ਵਿਆਹੀ ਗਈ ਬਲਜੀਤ ਕੌਰ ਨੇ ਆਪਣੀ ਸ਼ਾਦੀ ਬਾਰੇ ਆਪਣੀਆਂ ਅੱਖਾਂ ਵਿਚ ਚਮਕ ਭਰ ਕੇ ਦੱਸਿਆ ਅਤੇ ਉਸ ਵੇਲੇ ਨੂੰ ਯਾਦ ਕੀਤਾ ਜਦੋਂ ਉਸ ਦੇ ਮਾਪਿਆਂ ਨੂੰ ''ਇਹਨਾਂ'' (ਉਸ ਦੇ ਮੌਜ਼ੂਦਾ ਪਤੀ) ਦੀ ਦੱਸ ਪਾਈ ਗਈ ਸੀ। ਦਰਅਸਲ ਬਲਜੀਤ ਕੌਰ ਦਾ ਜਦੋਂ ਵਿਆਹ ਹੋਇਆ ਤਾਂ ਉਸ ਦੀ ਉਮਰ ਮਹਿਜ ੧੬ ਸਾਲਾਂ ਦੀ ਸੀ ਅਤੇ ਉਸ ਦਾ ਪੇਕਿਆਂ ਦਾ ਨਾਂਅ ''ਸ਼ਾਇਰਾ'' ਸੀ। ਉਸ ਦਾ ਵਿਆਹ ੨੯ ਸਾਲਾਂ ਬਲਬੀਰ ਸਿੰਘ ਨਾਲ ਹੋਣ ਦੇ ਬਾਅਦ ਉਸ ਦਾ ਨਵਾਂ ਨਾਮ 'ਬਲਜੀਤ ਕੌਰ' ਰੱਖ ਦਿਤਾ ਗਿਆ। ਉਸ ਦੇ ਮਾਪਿਆਂ ਨੇ ਵੀ ਸੋਚਿਆ ਸੀ ਕਿ ਆਪਣੇ ਹੀ ਭੁਖਮਰੀ ਦੇ ਸ਼ਿਕਾਰ ਇਲਾਕੇ ...
Read Full Story


ਸ਼੍ਰੋਮਣੀ ਕਮੇਟੀ 'ਤੇ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ੭ ਵਰ੍ਹੇ ਬਾਅਦ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੁੜ ਜਿੱਤ ਹਾਸਲ ਕਰ ਲਈ ਹੈ। ਇਸ ਜਿੱਤ ਲਈ ਅਕਾਲੀ ਦਲ ਵਲੋਂ ਚਾਹੇ ਜਿਹੜੇ ਮਰਜ਼ੀ ਹੱਥਕੰਡੇ ਅਪਣਾਏ ਗਏ ਹੋਣ ਪਰ ਇਸ ਨੂੰ ਹੂੰਝਾ ਫੇਰ ਜਿੱਤ ਹੀ ਕਹਿਣਾ ਪਵੇਗਾ, ੧੭੦ ਸੀਟਾਂ ਵਿਚੋਂ ੧੫੭ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਨੇ ਜਿੱਤ ਦਰਜ ਕੀਤੀ ਹੈ। ਜਦੋਂ ਕਿ ਪੰਥਕ ਮੋਰਚਾ ਸਣੇ ਬਾਕੀ ਦਲਾਂ ਅਤੇ ਬਾਗੀਆਂ ਦੇ ਹਿੱਸੇ ਸਿਰਫ ੧੩ ਸੀਟਾਂ ਹੀ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਰੇ ਵੱਡੇ ਆਗੂਆਂ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ, ਜਿਹਨਾਂ ਵਿਚ ਅਵਤਾਰ ਸਿੰਘ ਮੱਕੜ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਸੁਖਦੇਵ ਸਿੰਘ ...
Read Full Story


ਅਮਰੀਕਾ ਵਿਚ ਵਧਦੀ ਜਾ ਰਹੀ ਹੈ ਗਰੀਬੀ

ਹੁਣੇ-ਹੁਣੇ ਅਮਰੀਕੀ ਸਰਵੇਖਣ ਬਿਊਰੋ ਨੇ ਗਰੀਬੀ ਬਾਰੇ ਅੰਕੜੇ ਜਾਰੀ ਕੀਤੇ ਹਨ। ੧੯੫੯ ਤੋਂ ਅਮਰੀਕੀ ਸਰਵੇਖਣ ਬਿਊਰੋ ਨੇ ਗਰੀਬੀ ਬਾਰੇ ਅੰਕੜੇ ਜਾਰੀ ਕਰਨੇ ਸ਼ੁਰੂ ਕੀਤੇ ਸਨ। ਸਾਲ ੨੦੧੧ ਵਿਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਜਦੋਂ ਤੋਂ ਇਹ ਅੰਕੜੇ ਜਾਰੀ ਕਰਨੇ ਸ਼ੁਰੂ ਕੀਤੇ ਹਨ, ਉਨ੍ਹਾਂ ਮੁਤਾਬਿਕ ਗਰੀਬਾਂ ਦੀ ਗਿਣਤੀ ਹੁਣ ਸਭ ਤੋਂ ਵੱਧ ਹੈ। ਪਿਛਲੇ ੪ ਸਾਲਾਂ ਤੋਂ ਅਮਰੀਕਾ ਵਿਚ ਗਰੀਬਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਇਹ ਗਿਣਤੀ ੪੬.੨ ਮਿਲੀਅਨ ਭਾਵ ੪ ਕਰੋੜ ੬੨ ਲੱਖ 'ਤੇ ਪਹੁੰਚ ਗਈ ਹੈ। ਸਾਲ ੨੦੦੯ ਵਿਚ ਅਮਰੀਕਾ ਵਿਚ ਗਰੀਬਾਂ ਦੀ ਗਿਣਤੀ ਕੁੱਲ ਵਸੋਂ ਦਾ ੧੪.੩ ਫੀਸਦੀ ਸੀ ਜੋ ਹੁਣ ਵਧ ਕੇ ੧੫.੩ ਫੀਸਦੀ ਹੋ ਗਈ ਹੈ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਹਰ ਛੇ ਵਿਅਕਤੀਆਂ ਵਿਚੋਂ ਇਕ ਅਮਰੀਕਨ ਗਰੀਬੀ ਵਿਚ ਰਹਿ ਰਿਹਾ ਹੈ। ਘੱਟ-ਗਿਣਤੀਆਂ ...
Read Full Story


ਬਰਤਾਨੀਆ ਸਰਕਾਰ ਵੱਲੋਂ ਜਾਅਲਸਾਜ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਤਜਵੀਜ਼

ਬਰਮਿੰਘਮ (ਸ.ਸ.ਪਾਰ ਬਿਉਰੋ)-ਬਰਤਾਨੀਆ ਵਿਚ ਵਿਆਹ ਦੇ ਵੀਜ਼ੇ 'ਤੇ ਆਉਣ ਵਾਲੇ ਦੋ-ਤਿਹਾਈ ਪ੍ਰਵਾਸੀ ਪਹਿਲੀ ਵਾਰ ਯੂ.ਕੇ. ਵਿਚ ਕਦਮ ਰੱਖਦੇ ਹਨ। ਇਹ ਖੁਲਾਸਾ ਹਾਲ ਹੀ 'ਚ ਹੋਮ ਆਫਿਸ ਦੇ ਅਧਿਐਨ ਦੀ ਇਕ ਰਿਪੋਰਟ ਵਿਚ ਕੀਤਾ ਗਿਆ, ਜਿਸ ਵਿਚ ਦੱਸਿਆ ਗਿਆ ਕਿ ਹਰ ਸਾਲ ਯੂ.ਕੇ. ਵਿਚ ੪੦,੦੦੦ ਦੇ ਕਰੀਬ ਪ੍ਰਵਾਸੀ ਵਿਆਹ ਦੇ ਵੀਜ਼ੇ ਦੇ ਅਧਾਰ 'ਤੇ ਪਹੁੰਚਦੇ ਹਨ। ਜਿਨ੍ਹਾਂ ਦੇ ਨਾਲ ਤਕਰੀਬਨ ੯,੦੦੦ ਬੱਚੇ ਜਾਂ ਹੋਰ ਨਿਰਭਰ ਵੀ ਆਉਂਦੇ ਹਨ। ਹੋਮ ਆਫਿਸ ਦੇ ਰਿਕਾਰਡ ਮੁਤਾਬਿਕ ਉਨ੍ਹਾਂ ਵਿਚੋਂ ੬੭ ਫੀਸਦੀ ਪਹਿਲੀ ਵਾਰ ਯੂ.ਕੇ. ਵਿਚ ਆਏ, ਜਿਸ ਕਾਰਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਜਿਹੇ ਬਹੁਤੇ ਪ੍ਰਵਾਸੀਆਂ ਨੂੰ ਬਰਤਾਨਵੀ ਸੱਭਿਆਚਾਰ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਖੋਜ ਇਹ ਵੀ ਦੱਸਦੀ ਕਿ ੨੦੦੪ ਵਿਚ ਜਿਹੜੇ ਪ੍ਰਵਾਸੀ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ...
Read Full Story


ਸਿੱਖ ਆਗੂਆਂ ਵਲੋਂ ਆਨੰਦ ਮੈਰਿਜ ਐਕਟ ਬਾਰੇ ਕੇਂਦਰੀ ਫੈਸਲੇ ਦਾ ਤਿੱਖਾ ਵਿਰੋਧ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਕੇਂਦਰ ਸਰਕਾਰ ਵੱਲੋਂ ਆਨੰਦ ਮੈਰਿਜ ਐਕਟ ੧੯੦੯ ਲਾਗੂ ਕਰਨ ਦੀ ਤਜਵੀਜ਼ ਨੂੰ ਰੱਦ ਕਰਨ ਅਤੇ ਸਿੱਖਾਂ ਲਈ ਵੱਖਰੇ ਵਿਆਹ ਕਾਨੂੰਨ ਦੀ ਮੰਗ ਅਣਗੌਲੀ ਕਰਨ ਦੇ ਫੈਸਲੇ 'ਤੇ ਅੱਜ ਸਿੱਖ ਭਾਈਚਾਰੇ ਵੱਲੋਂ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਭਾਈਚਾਰੇ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਨੇ ਸਰਕਾਰ ਨੂੰ ਆਪਣਾ ਫੈਸਲਾ ਮੁੜ ਵਿਚਾਰਨ ਲਈ ਕਿਹਾ। ਕੇਂਦਰ ਸਰਕਾਰ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਆਨੰਦ ਕਾਰਜ ਐਕਟ ਲਾਗੂ ਨਾ ਕਰਨ ਦੇ ਫੈਸਲੇ 'ਤੇ ਸਰਕਾਰ ਮੁੜ ਗੌਰ ਕਰੇ ਅਤੇ ਇਸ ਐਕਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵਿਆਹਾਂ ਵਾਸਤੇ ਵੱਖੋ-ਵੱਖਰੇ ਕਾਨੂੰਨ ਹਨ ਤਾਂ ਸਿੱਖ ...
Read Full Story


ਕੇਂਦਰ ਸਰਕਾਰ ਨੇ ਸਿੱਖਾਂ ਲਈ ਵੱਖਰਾ ਵਿਆਹ ਕਾਨੂੰਨ ਬਣਾਉਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸਿੱਖਾਂ ਲਈ ਵਖਰਾ ਵਿਆਹ ਕਾਨੂੰਨ ਬਣਾਉਣ ਤੋਂ ਇਨਕਾਰ ਕਰ ਦਿਤਾ ਹੈ ਅਤੇ ੧੯੦੯ ਦੇ ਅਨੰਦ ਮੈਰਿਜ ਐਕਟ ਵਿਚ ਸੋਧ ਦੇ ਪ੍ਰਸਤਾਵ ਨੂੰ ਵੀ ਤਿਆਗ ਦਿਤਾ, ਜਿਸ ਤਹਿਤ ਸਿੱਖਾਂ ਦੇ ਵਿਆਹ ਦਰਜ ਕੀਤੇ ਜਾ ਸਕਣ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਸੁਆਲ 'ਤੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਰਾਜ ਸਭਾ ਵਿਚ ਆਖਿਆ ਕਿ ਅਨੰਦ ਕਾਰਜ ਕਾਨੂੰਨ ੧੯੦੯ ਬਾਬਤ ਬਹੁਤ ਸਾਰੀਆਂ ਨੁਮਾਇੰਦਗੀਆਂ ਮਿਲਣ ਤੋਂ ਬਾਅਦ ਸਰਕਾਰ ਨੇ ਇਹ ਤਜਵੀਜ਼ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿਚ ਇਸ ਵੇਲੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਾਫੀ ਸਾਲਾਂ ਤੋਂ ਆਨੰਦ ਕਾਰਜ ਕਾਨੂੰਨ ੧੯੦੯ ਵਿਚ ਤਰਮੀਮ ਕਰਕੇ ਇਸ ਨੂੰ ਅਮਲ 'ਚ ਲਿਆਉਣ ਦੀ ਮੰਗ ਉਠਾਉਂਦਾ ਰਿਹਾ ਹੈ। ਦਲ ਦੀ ਸਿਆਸੀ ਮਾਮਲਿਆਂ ਬਾਰੇ ...
Read Full Story


ਸਵਿਟਜ਼ਰਲੈਂਡ ਦੇ ਬੈਂਕਾਂ 'ਚ ਜਮ੍ਹਾਂ ਕਾਲੇ ਧਨ 'ਚ ਬਹੁਤਾ ਹਿੱਸਾ ਭਾਰਤੀਆਂ ਦਾ

ਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਤੇ ਵਿਵਾਦਗ੍ਰਸਤ ਵੈਬਸਾਈਟ 'ਵਿਕੀਲੀਕਸ' ਨੇ ਭਾਰਤੀ ਕਾਲੇ ਧਨ ਨਾਲ ਸਬੰਧਤ ਸਨਸਨੀਖੇਜ ਤੱਥ ਉਜਾਗਰ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਵਿਕੀਲੀਕਸ ਨੇ ਆਪਣੀਆਂ ਕੁਝ ਫੈਸਲਾਕੁੰਨ ਪ੍ਰਕਾਸ਼ਨਾਵਾਂ ਨਾਲ ਦੁਨੀਆਂ ਦੀ ਸਿਆਸਤ ਵਿਚ ਤੂਫਾਨ ਖੜ੍ਹੇ ਕੀਤੇ ਹਨ। ਵਿਕੀਲੀਕਸ ਇਕ ਅਜਿਹੀ ਵੈੱਬਸਾਈਟ ਹੈ ਜੋ ਕੁਝ ਦੇਸ਼ਾਂ ਦੇ ਪੱਤਰਕਾਰਾਂ ਤੇ ਅੰਕੜਾ ਵਿਗਿਆਨੀਆਂ ਨੇ ਮਿਲ ਕੇ ਸ਼ੁਰੂ ਕੀਤੀ ਸੀ ਇਸ ਵਿਚ ਅਮਰੀਕਾ, ਤਾਈਵਾਨ, ਯੂਰਪ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀ ਤਕਨੀਕ ਦਾ ਸਹਾਰਾ ਲਿਆ ਗਿਆ ਸੀ। ਇਸਦੀ ਸਥਾਪਨਾ ੨੦੦੬ ਵਿਚ ਹੋਈ ਸੀ।੪ ਅਕਤੂਬਰ ੨੦੦੬ ਨੂੰ ਵਿਕੀਲੀਕਸ ਡਾਟ ਆਰਗ ਦੇ ਨਾਂ ਤੇ ਡੋਮੇਨ ਬੁੱਕ ਕਰਵਾਇਆ ਗਿਆ ਸੀ ਤੇ ਦਸੰਬਰ ੨੦੦੬ ਵਿਚ ਇਸ ਵੈਬਸਾਈਟ ਤੇ ਪਹਿਲੀ ਵਾਰ ...
Read Full Story


ਪਾਕਿਸਤਾਨੀ ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਭਾਰਤ 'ਚ ਹੋ ਰਹੀਆਂ ਬੇਅਦਬੀਆਂ ਖਿਲਾਫ਼ ਲਾਹੌਰ 'ਚ ਭਾਰੀ ਰੋਸ ਮੁਜ਼ਾਹਰਾ

ਲਾਹੌਰ ( ਜੋਗਾ ਸਿੰਘ) ਭਾਰਤੀ ਪੰਜਾਬ ਦੇ ਜ਼ਿਲਾ ਰੋਪੜ ਦੇ ਪਿੰਡ ਊਧਮਪੁਰ ਨੱਲਾ ਜਿਥੋਂ ਦੇ ਗੁਰਦੁਆਰਾ ਸਾਹਿਬ ਵਿਚੋਂ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਤੇ ਦੋ ਦਰਜਨ ਦੇ ਕਰੀਬ ਗੁਟਕੇ ਇਕ ਗੰਦੇ ਵਿਰਾਨ ਖੂਹ ਵਿੱਚ ਸੁੱਟ ਦਿੱਤੇ ਸਨ ਦੇ ਖਿਲਾਫ਼ ਅੱਜ ਪਾਕਿਸਤਾਨ ਦੀਆਂ ਸੰਗਤਾਂ ਨੇ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਰੋਸ ਮੁਜਾਹਰਾ ਕੀਤਾ। ਕਾਫ਼ੀ ਗਿਣਤੀ ਵਿੱਚ ਸੰਗਤਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਅਤੇ ਸਿੰਧ ਤੋਂ ਵੀ ਪਹੁੰਚੀਆਂ ਹੋਈਆਂ ਸਨ। ਜਿੱਥੇ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਸਰਕਾਰ ਦੇ ਦਬਾਅ ਪਾਵੇ ਕਿ ਘੱਟ ਗਿਣਤੀ ਸਿੱਖਾਂ ਨਾਲ ਜ਼ੁਲਮ ਨਾ ਕਰੇ। ਸਿੱਖ ਸੰਗਤਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ।ਪੰਜਾਬ ਵਿੱਚ ਹਰ ਤੀਜੇ ਦਿਨ ਕੋਈ ਨਾ ਕੋਈ ਇਹੋ ਜਿਹੀਆਂ ...
Read Full Story


ਕੈਨੇਡਾ ਦੇ ਗੁਰਦੁਆਰੇ ਦੇ ਸ਼ਤਾਬਦੀ ਸਮਾਗਮਾਂ 'ਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਹਿੱਸਾ ਲਿਆ

ਐਬਟਸਫੋਰਡ (ਸ.ਸ.ਪਾਰ ਬਿਉਰੋ) ਕੈਨੇਡਾ ਵਿਚ ਸਭ ਤੋਂ ਪੁਰਾਣੇ ਗੁਰਦੁਆਰੇ ਦੀ ਸਥਾਪਨਾ ਦੇ ਸ਼ਤਾਬਦੀ ਸਮਾਗਮਾਂ ਵਿਚ ਬੀਤੇ ਦਿਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਹਿੱਸਾ ਲਿਆ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਸਥਿਤ ਇਸ ਗੁਰਦੁਆਰੇ ਦੇ ਸ਼ਤਾਬਦੀ ਸਮਾਗਮਾਂ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ, "ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਗੁਰਦੁਆਰੇ ਦੇ ਸ਼ਤਾਬਦੀ ਸਮਾਗਮਾਂ ਵਿਚ ਹਿੱਸਾ ਲੈ ਰਿਹਾ ਹਾਂ। ਇਹ ਮੌਕਾ ਕੈਨੇਡਾ ਵਿਚ ਸਿੱਖ ਭਾਈਚਾਰੇ ਵੱਲੋਂ ਸਮਾਜ ਪ੍ਰਤੀ ਪਾਏ ਸ਼ਲਾਘਾਯੋਗ ਯੋਗਦਾਨ ਨੂੰ ਦਰਸਾਉਂਦਾ ਹੈ।" ਉਨ੍ਹਾਂ ਆਖਿਆ ਕਿ ਸਿੱਖ ਭਾਈਚਾਰੇ ਨੇ ਆਪਣੇ ਧਰਮ ਅਤੇ ਵਿਰਾਸਤ ਦਾ ਮਾਣ ਰੱਖਦਿਆਂ ਮਜ਼ਬੂਤ ਸਮਾਜ ਦੇ ਨਿਰਮਾਣ ਵਿਚ ਮਹੱਤਵਪੂਰਨ ਰੋਲ ਨਿਭਾਇਆ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਇਸ ਵੇਲੇ ਤਿੰਨ ਲੱਖ ਸਿੱਖ ਵਸੇ ਹੋਏ ਹਨ ...
Read Full Story


<< < 1 2 3 4 5 6 7 8 > >>