HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖ਼ਬਰਨਾਮਾ
 
ਪੁਰਾਣੀ ਸ਼ਾਨ ਗੁਆਉਂਦੀ ਜਾ ਰਹੀ ਹੈ ਵੈਨਕੂਵਰ ਦੀ ਪੰਜਾਬੀ ਮਾਰਕੀਟ

ਵੈਨਕੂਵਰ (ਸ.ਸ.ਪਾਰ ਬਿਉਰੋ) ਉੱਤਰੀ ਅਮਰੀਕਾ ਵਿਚ ਕਿਸੇ ਸਮੇਂ ਖਿੱਚ ਦਾ ਕੇਂਦਰ ਰਹੀ ਵੈਨਕੂਵਰ ਦੀ ਪੰਜਾਬੀ ਮਾਰਕੀਟ ਹੁਣ ਹੌਲੀ-ਹੌਲੀ ਆਪਣੀ ਪੁਰਾਤਨ ਸ਼ਾਨ ਗੁਆਉਂਦੀ ਜਾ ਰਹੀ ਹੈ। ਵੈਨਕੂਵਰ ਦੀ ਪ੍ਰਸਿੱਧ ਮੇਨ ਸਟਰੀਟ 'ਤੇ ਬਣੀ ਇਸ ਮਾਰਕੀਟ ਦੀਆਂ ਦੂਰ-ਦੂਰ ਤਕ ਧੁੰਮਾਂ ਸਨ। ਪਹਿਲੇ ਸਮਿਆਂ ਵਿਚ ਕੇਵਲ ਪੰਜਾਬੀ ਹੀ ਨਹੀਂ ਸਗੋਂ ਪੂਰੇ ਉੱਤਰੀ ਅਮਰੀਕਾ ਵਿਚ ਵਸਦਾ ਭਾਰਤੀ ਭਾਈਚਾਰਾ ਇਥੇ ਖਰੀਦੋ-ਫਰੋਖ਼ਤ ਕਰਨ ਆਉਂਦਾ ਸੀ। ਪੰਜਾਬੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਦਲਜੀਤ ਸਿੱਧੂ ਨੇ ਦੱਸਿਆ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਇਥੇ ਦੁੱਧ ਦੀਆਂ ਨਦੀਆਂ ਵਗਦੀਆਂ ਸਨ। ਉਨ੍ਹਾਂ ਸਮਿਆਂ ਵਿਚ ਅਮਰੀਕੀ ਸੂਬੇ ਕੈਲੇਫੋਰਨੀਆ ਤੋਂ ਲੋਕ ਇਥੋਂ ਦੁੱਧ ਲੈਣ ਆਉਂਦੇ ਹੁੰਦੇ ਸਨ। ਵੈਨਕੂਵਰ ਦੀ ਪੰਜਾਬੀ ਮਾਰਕੀਟ ਵਿਚ ਪਿਛਲੇ ੪੦ ਸਾਲਾਂ ਤੋਂ ਮਾਨ ਮਿਊਜ਼ਿਕ ...
Read Full Story


ਨਵੇਂ ਪਰਵਾਸ ਕਾਨੂੰਨ ਨਾਲ ਢਾਈ ਲੱਖ ਭਾਰਤੀਆਂ ਦਾ ਹੋਵੇਗਾ ਪਾਰ ਉਤਾਰਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿਚ ੨,੪੦,੦੦੦ ਭਾਰਤੀ ਹਨ। ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਇਸ ਅਹਿਮ ਬਿੱਲ 'ਤੇ ਵਿਚਾਰ ਚਰਚਾ ਜਾਰੀ ਹੈ, ਪਰ ਹੁਣ ਤੱਕ ਇਸ ਬਿੱਲ ਉਪਰ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਆਸ ਹੈ ਕਿ ਇਹ ਕੰਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ, ''ਇਸ ਸੋਧ ਨੂੰ ਛੇਤੀ ਤੇ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਰਿਪਬਲਿਕਨਾਂ ਤੇ ਡੈਮੋਕਰੇਟਾਂ ਦਾ ਇਸ ਉਪਰ ਰਲ ਕੇ ਕੰਮ ਕਰਨਾ ਅਹਿਮ ਹੋਵੇਗਾ। ਮੈਂ ਇਸ ਸੋਧ ਲਈ ਪੂਰਾ ਜ਼ੋਰ ਲਗਾ ਰਿਹਾ ਹਾਂ। ਆਸ ਹੈ ਕਿ ਸਭ ਠੀਕ ਹੋ ਜਾਵੇਗਾ।'' ਮੰਗਲਵਾਰ ...
Read Full Story


ਸਮਾਜ ਦੇ ਬਲਾਤਕਾਰੀ ਬਨਾਮ ਅਖੌਤੀ ਸੱਭਿਆਚਾਰ ਦੇ ਠੇਕੇਦਾਰ

ਔਰਤਾ ਨਾਲ ਮਨੁੱਖਤਾ ਵਲੋਂ ਮੁੱਢ - ਕਦੀਮੋਂ ਹੀ ਕਿਸੇ ਨਾਂ ਕਿਸੇ ਰੂਪ ਵਿੱਚ ਬਲਾਤਕਾਰ ਵਰਗਾ ਘਿਨਾਉਣਾ ਦਰਿੰਦਗੀ ਭਰਿਆ ਕਾਰਾ ਕੀਤਾ ਜਾਂਦਾ ਰਿਹਾ ਹੈ ਅਤੇ ਸਮਾਜ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਸੋਚ ਨਾਲ ਇਸ ਨੂੰ ਕਿਸੇ ਨਾ ਕਿਸੇ ਦਬਾ ਹੇਠ ਦੱਬ ਦਿੱਤਾ ਜਾਂਦਾ ਰਿਹਾ ਹੈ । ਸ਼ਾਇਦ ਅਸੀਂ ਕਿਸੇ ਔਰਤ ਦੇ ਸਰੀਰ ਨਾਲ ਹੋਈ ਛੇੜਛਾੜ ਨੂੰ ਹੀ ਬਲਾਤਕਾਰ ਮੰਨਦੇ ਹਾਂ, ਵੈਸੇ ਬਲਾਤਕਾਰ ਦੀਆਂ ਅਨੇਕ ਕਿਸਮਾਂ ਹਨ ਅਤੇ ਇਹ ਵੀ ਅਨੇਕ ਤਰੀਕਿਆਂ ਨਾਲ ਅਨੇਕ ਤਰ੍ਹਾਂ ਦੇ ਸਮਾਜਿਕ, ਧਾਰਮਿਕ, ਆਰਥਿਕ, ਸੱਭਿਆਚਾਰਿਕ ਆਦਿ ਨਾਮਾਂ ਹੇਠ ਕਈ ਅਦਾਰਿਆਂ, ਸੰਸਥਾਵਾਂ ਵਲੋਂ ਆਏ ਦਿਨ ਹੁੰਦਾ ਰਹਿੰਦਾ ਹੈ। ਚਲੋ ਅੱਜ ਸਿਰਫ਼ ਇੱਕ ਕਿਸਮ ਦੇ ਬਲਾਤਕਾਰ ਦੀ ਹੀ ਗੱਲ ਕਰਾਂਗੇ । ਵੀਹ ਸੌ ਬਾਰਾਂ ਦੇ ਜਾਂਦੇ- ਜਾਂਦੇ ਬਲਾਤਕਾਰਾਂ, ਚੋਰੀਆਂ, ਡਕੈਤੀਆਂ, ਕਤਲਾਂ, ਨਸ਼ਿਆਂ ਜਿਵੇਂ ...
Read Full Story


ਸਿੱਖਾਂ ਨਾਲ ਅੱਤਵਾਦੀ ਸ਼ਬਦ ਦੀ ਵਰਤੋਂ ਸੋਚ ਸਮਝ ਕੇ ਕਰੋ : ਕੈਨੇਡੀਅਨ ਪ੍ਰਧਾਨ ਮੰਤਰੀ

ਚੰਡੀਗੜ੍ਹ-ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਰ ਆਪਣੇ ਭਾਰਤ ਦੌਰੇ ਦੌਰਾਨ ਆਪਣੀ ਪਤਨੀ,ਮੰਤਰੀ ਮੰਡਲ ਦੇ ਸਹਿਯੋਗੀਆਂ ਅਤੇ ਉਚ ਅਧਿਕਾਰੀਆਂ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦ ਪੁਰ ਸਾਹਿਬ ਵਿਖੇ ਨਤਮਸਤਕ ਹੋਏ। ਭਾਰਤ ਵਿੱਚ ਅਨੇਕ ਭਾਸ਼ਾਵਾਂ ਅਤੇ ਧਰਮ ਹੋਣ ਦੇ ਬਾਵਜੂਦ ਇਸ ਦੀ ਬਹੁਸੱਭਿਅਤਾ ਦੀ ਸਫਲਤਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਹਾਰਪਰ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਜਿਹੜੇ ਅਮੀਰ ਮੁਲਕ ਹੁੰਦੇ ਹਨ, ਉੱਥੇ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕ ਖੁਸ਼ਹਾਲ ਰਹਿੰਦੇ ਹਨ। ਪਰੰਤੂ ਇਹ ਹੈਰਾਨਗੀ ਦੀ ਗੱਲ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਅਤੇ ਪਛੜੇ ਲੋਕ ਹੋਣ ਦੇ ਬਾਵਜੂਦ ਵੀ ਇਸ ਨੇ ਆਪਣੇ ਲੋਕਤੰਤਰ ਅਤੇ ਆਪਣੀ ਬਹੁਸੱਭਿਅਤਾ ਨੂੰ ...
Read Full Story


ਦੇਹ ਵਪਾਰ ਤਸਕਰ ਲੈ ਰਹੇ ਨੇ ਵੀਜ਼ੇ 'ਚ ਨਰਮੀ ਦਾ ਲਾਹਾ

ਵੈਨਕੂਵਰ (ਸ.ਸ.ਪਾਰ ਬਿਉਰੋਂ) ਗੈਰ-ਕਾਨੂੰਨੀ ਦੇਹ ਵਪਾਰ ਦੇ ਸ਼ਿਕਾਰ ਪੀੜਤਾਂ ਨੂੰ ਏਸ਼ੀਆ ਅਤੇ ਯੂਰਪ ਤੋਂ ਇਧਰ-ਉਧਰ ਲਿਜਾਉਣ ਲਈ ਮਨੁੱਖੀ ਤਸਕਰ ਗਰੁੱਪ ਕੈਨੇਡਾ ਦੇ ਲਾਂਘੇ ਦੀ ਦੁਰਵਰਤੋਂ ਕਰ ਰਹੇ ਹਨ। ਪੁਲੀਸ ਦੇ ਅਧਿਐਨ ਅਨੁਸਾਰ ਅਜਿਹਾ ਕਰਕੇ ਕੈਨੇਡਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਵੱਲੋਂ ਵੀਜ਼ਾ ਨਰਮਾਈਆਂ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ।ਰਾਇਲ ਕੈਨੇਡੀਅਨ ਮਾਉਂਟਡ ਪੁਲੀਸ (ਆਰ.ਸੀ.ਐਮ.ਪੀ.) ਵੱਲੋਂ ਜਾਰੀ ਰਿਪੋਰਟ ਅਨੁਸਾਰ ਦੇਹ ਵਪਾਰ ਦੇ ਪੀੜਤਾਂ ਖਾਸ ਤੌਰ 'ਤੇ ਔਰਤਾਂ ਨੂੰ ਵੇਸ਼ਵਾਗਮਨੀ ਲਈ ਕੈਨੇਡਾ ਦੇ ਰਸਤੇ ਰਾਹੀਂ ਅਮਰੀਕਾ ਭੇਜਿਆ ਜਾ ਰਿਹਾ ਹੈ। ਕੈਨੇਡਾ ਵਿਚ ਵੀ ਇਹ ਗੈਰ-ਕਾਨੂੰਨੀ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਹਾਲ ਹੀ ਵਿਚ ਕਾਬੂ ਆਏ ਬਹੁਤੇ ਪੀੜਤ ਕੈਨੇਡਿਆਈ ਨਾਗਰਿਕ ਜਾਂ ਹੋਰਨਾਂ ਮੁਲਕਾਂ ਦੇ ਇੱਥੇ ...
Read Full Story


ਹੁਣ ਐਨ ਆਰ ਆਈ ਲਾੜਿਆਂ ਦੀ ਰਜਿਸਟਰੇਸ਼ਨ ਹੋਇਆ ਕਰੇਗੀ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਪੰਜਾਬ ਵਿੱਚ ਵਿਆਹ ਕਰਨ ਲਈ ਐਨ ਆਰ ਆਈ ਲਾੜਿਆਂ ਨੂੰ ਹੁਣ ਹਰ ਹਾਲ ਰਜਿਸਟਰੇਸ਼ਨ ਕਰਾਉਣੀ ਹੋਵੇਗੀ। ਵਿਆਹ ਰਜਿਸਟਰਡ ਕਰਵਾਉਣ ਦੇ ਨਾਲ ਐਨ ਆਰ ਆਈ ਲਾੜੇ ਨੂੰ ਡਿਪਟੀ ਕਮਿਸ਼ਨਰ ਕੋਲ ਆਪਣਾ ਪੂਰਾ ਬਾਇਓ-ਡਾਟਾ ਵੀ ਦਰਜ ਕਰਾਉਣਾ ਪਵੇਗਾ। ਸੰਬੰਧਤ ਡੀ ਸੀ ਦੇ ਕੋਲ ਖੁਦ ਪੇਸ਼ ਹੋ ਕੇ ਉਸ ਨੂੰ ਪਾਸਪੋਰਟ, ਸੋਸ਼ਲ ਸਕਿਓਰਟੀ ਨੰਬਰ, ਵਿਦੇਸ਼ੀ ਪਤੇ ਸਮੇਤ ਆਪਣਾ ਪੂਰਾ ਰਿਕਾਰਡ ਦੱਸਣਾ ਪਵੇਗਾ। ਸੂਬੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਵਧਦੇ ਫਰਜ਼ੀ ਵਿਆਹਾਂ ਦੇ ਮੱਦੇਨਜ਼ਰ ਕਾਨੂੰਨ ਵਿੱਚ ਇਹ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਪ੍ਰਵਾਸੀ ਭਾਰਤੀਆਂ ਦੇ ਫਰਜ਼ੀ ਵਿਆਹ ਰੋਕਣ ਲਈ ਰਾਜ ਸਰਕਾਰ ਨਵਾਂ ਐਕਟ ਬਣਾ ਰਹੀ ਹੈ। ਗ੍ਰਹਿ ਵਿਭਾਗ ਨੇ ਪ੍ਰਸਤਾਵਤ ਐਕਟ ਦਾ ਡਰਾਫਟ ਤਿਆਰ ਕਰ ਦਿੱਤਾ ਹੈ। ਹੁਣ ਕਾਨੂੰਨੀ ਮਾਹਰਾਂ ਦੀ ਰਾਏ ਲਈ ...
Read Full Story


ਭਾਰਤ ਦੀਆਂ ਕੁਝ ਏਅਰਲਾਈਨਾਂ ਦੀ ਵਧ ਰਹੀ ਬੇਰੋਸਗੀ

ਭਾਰਤ ਦੀਆਂ ਕੁਝ ਏਅਰਲਾਈਨਜ਼ ਇਹੋ ਜਿਹੀਆਂ ਹਨ, ਜਿਨ੍ਹਾਂ ਦੀ ਇਹ ਗੱਲ ਯਕੀਨੀ ਨਹੀਂ ਹੁੰਦੀ ਕਿ ਉਸ ਦਿਨ ਉਨ੍ਹਾਂ ਦੀ ਫਲਾਈਟ ਉੱਡੇਗੀ ਕਿ ਨਹੀਂ, ਕਿਉਂਕਿ ਉਨ੍ਹਾਂ ਦੀਆਂ ਉਲਝਣਾਂ ਬਹੁਤ ਵਧ ਚੁੱਕੀਆਂ ਹਨ।ਮਿਸਾਲ ਦੇ ਤੌਰ ਉੱਤੇ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਿੱਜੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਦੀ ਹਾਲਤ ਡਾਵਾਂਡੋਲ ਹੈ। ਜਦੋਂ ਇਹ ਕੰਪਨੀ ਖੜੀ ਕੀਤੀ ਗਈ ਤਾਂ ਬੜਾ ਪ੍ਰਚਾਰ ਕੀਤਾ ਗਿਆ ਕਿ ਇਹ ਹੁਣ ਭਾਰਤ ਦਾ ਨਾਂਅ ਉੱਚਾ ਕਰੇਗੀ। ਮੀਡੀਏ ਨੇ ਵੀ ਉਸ ਨੂੰ ਬਹੁਤ ਚੁੱਕਿਆ ਸੀ। ਏਥੋਂ ਤੱਕ ਕਿਹਾ ਗਿਆ ਕਿ ਜਦੋਂ ਸਰਕਾਰ ਆਪਣੀ ਏਅਰ ਇੰਡੀਆ ਚਲਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ, ਓਦੋਂ ਕਿੰਗਫਿਸ਼ਰ ਨੇ ਦੱਸ ਦਿੱਤਾ ਹੈ ਕਿ ਕੰਪਨੀਆਂ ਇਸ ਤਰ੍ਹਾਂ ਚਲਾਈਆਂ ਜਾਂਦੀਆਂ ਹਨ। ਵੱਡੇ ਜਹਾਜ਼ਾਂ ਦੇ ਮਾਡਲ ਆਏ ਤਾਂ ਸਾਰੀਆਂ ਕੰਪਨੀਆਂ ਤੋਂ ਪਹਿਲਾਂ ...
Read Full Story


ਗੁਰੂ ਦੀ ਨਗਰੀ ਅੰਮ੍ਰਿਤਸਰ ਵਿਕਾਸ ਦੇ ਰਾਹ ਤੇ ਪਰ…

ਗੁਰੂ ਦੀ ਨਗਰੀ ਨਾਲ ਮਸਹੂਰ, ਪੰਜਾਬ ਦੇ ਸਰਹੱਦੀ ਸ਼ਹਿਰ ਅੰਮ੍ਰਿਤਸਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਿਕਾਸ ਕਾਰਜ ਹੋ ਰਹੇ ਹਨ ਜਿਸ ਨਾਲ ਇਸ ਸ਼ਹਿਰ ਦਾ ਨਕਸਾ ਕਾਫੀ ਹੱਦ ਤੱਕ ਬਦਲ ਚੁੱਕਾ ਹੈ। ਐਲੀਵੇਟਿਡ ਰੋਡ ਦਾ ਬਣਨਾ, ਈਸਟਾ ਵਰਗੇ ਹੋਟਲ ਦਾ ਨਿਰਮਾਣ ਨੇ ਸ਼ਹਿਰ ਦਾ ਮਾਣ ਵਧਾਇਆ ਹੈ ਉੱਥੇ ਹੀ ਅਲਫਾ ਵਨ ਅਤੇ ਸੈਲੀਬਰੇਸ਼ਨ ਮਾਲ ਬਣਨ ਨਾਲ ਲੋਕਾਂ ਨੂੰ ਜਿੱਥੇ ਮੰਨੋਰਜਨ ਦੇ ਸਾਧਨ ਮਿਲੇ, ਉੱਥੇ ਹੀ ਲੋਕਾਂ ਨੂੰ ਖਰੀਦੋ-ਫਰੋਖਤ ਕਰਨ ਦੀ ਆਸਾਨ ਅਤੇ ਵਰਾਇਟੀ ਭਰਪੂਰ ਸਹੂਲਤ ਮਿਲੀ ਹੈ।ਸ਼ਹਿਰ ਵਿੱਚ ਹੋਰ ਵੀ ਕਾਫੀ ਨਿਰਮਾਣ ਕਾਰਜ ਹੋ ਰਹੇ ਹਨ। ਸਿਟੀ ਬਸ ਚਲਾਉਣ ਤੇ ਵੀ ਵਿਚਾਰ-ਚਰਚੇ ਚੱਲ ਰਹੇ ਹਨ। ਇੱਕ ਬਹੁਤ ਵਧੀਆ ਦਰਜੇ ਦਾ ਬੱਸ ਸਟੈਂਡ ਵੀ ਇੱਥੇ ਹੈ।ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸਗਤਾਂ ਨੂੰ ਆਉਣ ਜਾਣ ਦੀਆਂ ਵਧੀਆਂ ਸਹੂਲਤਾਂ ਪ੍ਰਦਾਨ ...
Read Full Story


ਨਵੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਉਮੀਦਾਂ

ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਨਵੀਂ ਸਰਕਾਰ ਬਣੀ ਹੈ। ਸ. ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਨਵੀਂ ਸਰਕਾਰ ਲਈ ਅਨੇਕਾਂ ਚੁਣੌਤੀਆਂ ਹਨ। ਇਹ ਸਰਕਾਰ ਦੂਜੀ ਵਾਰ ਲਗਾਤਾਰ ਇੱਕੋ ਪਾਰਟੀ ਦੀ ਸਰਕਾਰ ਨਾ ਬਣਨ ਦੀ ਰਵਾਇਤ ਤੋੜ ਕੇ ਬਣੀ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ੨੫ ਸਾਲ ਰਾਜ ਕਰਨ ਦੇ ਸੁਪਨੇ ਦੀ ਪ੍ਰਾਪਤੀ ਵਲ ਪਹਿਲਾ ਕਦਮ ਹੈ ਪ੍ਰੰਤੂ ਜਿੱਤ ਦੀ ਖੁਸ਼ੀ ਵਿੱਚ ਬਹੁਤਾ ਗਲਤਾਨ ਹੋਣ ਦੀ ਜਰੂਰਤ ਨਹੀਂ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਨੂੰ ਦੁਬਾਰਾ ਜਿੱਤਣ ਦੀ ਬਿਲਕੁਲ ਹੀ ਉਮੀਦ ਨਹੀਂ ਸੀ, ਇਸੇ ਕਰਕੇ ਇਹਨਾਂ ਲੋਕ ਲੁਭਾਊ ਐਲਾਨ ਕਰਕੇ, ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਸੀ। ਹਰ ...
Read Full Story


ਬਹੁਤੇ ਪੰਜਾਬੀਆਂ ਨੂੰ ਹੁਣ ਚੰਗਾ ਨਹੀਂ ਲੱਗਦਾ ਵਿਦੇਸ਼

ਚੰਡੀਗੜ੍ਹ। ਵਿਦੇਸ਼ਾਂ ਵਿੱਚ ਛਾਈ ਆਰਥਿਕ ਮੰਦੀ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਵਿਸ਼ਵ ਦੇ ਕਈਂ ਦੇਸ਼ਾਂ ਵਿੱਚ ਲਗਾਤਾਰ ਆਰਥਿਕ ਮੰਦੀ ਚੱਲ ਰਹੀ ਹੈ। ਜਿਸ ਦੇ ਸਿੱਟੇ ਵਜੋਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ ਪੰਜਾਬੀ ਨੌਜਵਾਨ ਲਗਾਤਾਰ ਵਾਪਸ ਪਰਤ ਰਹੇ ਹਨ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਦੀ ਕੰਮ ਕਰਨ ਵਾਲਿਆਂ ਵਿੱਚ ਭਾਰਤੀ ਸਭ ਤੋਂ ਵੱਧ ਹੁੰਦੇ ਹਨ। ਭਾਰਤੀਆਂ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਸੈਂਟਰ ਫਾਰ ਰਿਸਰਚ ਇਨ ਰੂਰਲ ਅਤੇ ਇੰਡਸਟਰੀਅਲ ਡਿਵੈਲਪਮੈਟ ਕ੍ਰਿਡ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਔਸਤਨ ਇੱਕ ਲੱਖ ਕਾਰੋਬਾਰੀ ਭਾਰਤੀ ਹਰ ਸਾਲ ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਹਨ। ਇਨ੍ਹਾਂ ਵਿੱਚ ...
Read Full Story


ਪਰਦੇਸ ਗਿਆਂ ਨੂੰ ਉਡੀਕਦਾ ਪਿੰਡ ਖੜੌਦੀ

ਪੰਜਾਬ ਦੇ ਦੋਆਬਾ ਖੇਤਰ, ਜਿਸ ਦਾ ਨਾਂ 'ਦੋ-ਆਬ' ਤੋਂ ਪਿਆ ਹੈ ਅਤੇ ਜਿਸ ਦਾ ਮਤਲਬ ਹੈ ਦੋ ਦਰਿਆਵਾਂ ਵਿਚਕਾਰਲੀ ਧਰਤੀ, ਵਿਚ ਰੁੱਖਾਂ ਦੀ ਛਾਂ ਹੇਠਲੀ ਸੜਕ 'ਤੇ ਸਫਰ ਕਰਦੇ ਹੋਏ ਜਦੋਂ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਸ਼ਹਿਰ ਪਹੁੰਚ ਕੇ ਖੜੌਦੀ ਪਿੰਡ ਦਾ ਰਾਹ ਪੁੱਛਿਆ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੱਸਿਆ ਗਿਆ, *ਖੱਬੇ ਮੁੜ ਜਾਓ ਅਤੇ ਜਦੋਂ ਤੁਸੀਂ ਸੜਕ ਦੇ ਇਕ ਪਾਸੇ ਮੈਰਿਜ ਪੈਲੇਸ ਅਤੇ ਦੂਜੇ ਪਾਸੇ ਪੈਟਰੋਲ ਪੰਪ ਵਾਲੀ ਜਗ੍ਹਾ 'ਤੇ ਪਹੁੰਚੋਂਗੇ ਤਾਂ ਸੱਜੇ ਮੁੜ ਜਾਣਾ ਅਤੇ ਤੁਸੀਂ ਸਿੱਧਾ ਖੜੌਦੀ ਪਹੁੰਚ ਜਾਵੋਗੇ।'' ਖੜੌਦੀ ਇਸ ਇਲਾਕੇ ਅਤੇ ਵਿਦੇਸ਼ਾਂ 'ਚ ਇਕ ਜਾਣਿਆ ਪਛਾਣਿਆ ਪਿੰਡ ਹੈ ਕਿਉਂਕਿ ਇਹ ਪਹਿਲਾ ਪਿੰਡ ਸੀ, ਜਿੱਥੇ ਵਿਦੇਸ਼ ਗਏ ਪਿੰਡ ਵਾਸੀਆਂ ਦੀਆਂ ਕੋਸ਼ਿਸ਼ਾਂ ਕਾਰਨ ਜੀਵਨ ਸੁਧਾਰ ਦੇ ਕਈ ਪ੍ਰਾਜੈਕਟ ਸ਼ੁਰੂ ਹੋਏ। ਜਦੋਂ ਅਸੀਂ ...
Read Full Story


ਮਨਪ੍ਰੀਤ ਸਿੰਘ ਇਯਾਲੀ ਰਾਜ 'ਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਚੌਥੇ ਵਿਧਾਇਕ

ਲੁਧਿਆਣਾ (ਸ.ਸ.ਪਾਰ ਬਿਉਰੋ) ਲੁਧਿਆਣਾ ਦੇ ਮੁੱਲਾਂਪੁਰ ਦਾਖਾ ਹਲਕੇ ਤੋਂ ਚੁਣੇ ਗਏ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਲਕੇ ਦੇ ਪਿੰਡਾਂ ਵਿੱਚ ਕੀਤੇ ਗਏ ਸਰਵਪੱਖੀ ਵਿਕਾਸ ਕਾਰਜਾਂ ਕਰ ਕੇ ਹੀ ਲੋਕਾਂ ਨੇ ਵੋਟਾਂ ਪਾਈਆਂ ਹਨ। ਵਰਨਣਯੋਗ ਹੈ ਕਿ ਮਨਪ੍ਰੀਤ ਸਿੰਘ ਇਯਾਲੀ ਰਾਜ ਵਿੱਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਚੌਥੇ ਉਮੀਦਵਾਰ ਹਨ। ਪਹਿਲਾ ਸਥਾਨ ਸੁਖਬੀਰ ਸਿੰਘ ਬਾਦਲ ਦਾ ਹੈ ਜਿਨ੍ਹਾਂ ਨੇ ੫੦ ਹਜ਼ਾਰ ਤੋਂ ਵੱਧ ਵੋਟਾਂ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਕਰਾਰੀ ਹਾਰ ਦਿੱਤੀ, ਜਦੋਂ ਕਿ ਦੂਜਾ ਤੇ ਤੀਜਾ ਸਥਾਨ ਕ੍ਰਮਵਾਰ ਸ. ਬਿਕਰਮ ਸਿੰਘ ਮਜੀਠੀਆ ਅਤੇ ਸ. ਵਿਰਸਾ ਸਿੰਘ ਵਰਟੋਹਾ ਦਾ ਹੈ। ਚੌਥਾ ਨੰਬਰ ਮਨਪ੍ਰੀਤ ਸਿੰਘ ਇਯਾਲੀ ਦਾ ਹੀ ਹੈ ਜਿਨ੍ਹਾਂ ਨੂੰ ਆਪਣੇ ਹਲਕੇ ਵਿੱਚੋਂ ੭੦ ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ...
Read Full Story


ਅਫ਼ਰੀਕਾ ਦੇ ਪਹਿਲੇ ਸਿੱਖ ਐਮ ਪੀ ਵਲੋਂ ਪੰਜਾਬੀ ਕਿਸਾਨਾਂ ਨੂੰ ਯੂਗਾਂਡਾ ਆਉਣ ਦਾ ਸੱਦਾ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਅਫ਼ਰੀਕਾ ਦੇ ਪਹਿਲੇ ਸਿੱਖ ਐਮ ਪੀ ਸ. ਪਰਮਿੰਦਰ ਸਿੰਘ ਮਰਵਾਹਾ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨ ਉਨ੍ਹਾਂ ਦੇ ਦੇਸ਼ ਯੂਗਾਂਡਾ 'ਚ ਜਾ ਕੇ ਖੇਤੀਬਾੜੀ ਦਾ ਕੰਮ ਸੰਭਾਲਣ। ਪਿੱਛੇ ਜਿਹੇ ਬਣੇ ਨਵੇਂ ਦੇਸ਼ ਦੱਖਣੀ ਸੂਡਾਨ ਤੋਂ ਬਾਅਦ ਯੂਗਾਂਡਾ ਹੀ ਇੱਕੋ ਇੱਕ ਅਜਿਹਾ ਦੇਸ਼ ਹੈ, ਜਿਸ ਵਿਚੋਂ ਦੀ ਲੰਘ ਕੇ ਸਮੁੱਚੇ ਪੂਰਬੀ ਅਫ਼ਰੀਕਾ ਤੱਕ ਪਹੁੰਚ ਬਣਾਈ ਜਾ ਸਕਦੀ ਹੈ। ਇੱਥੇ ਇੱਕ ਗੱਲ ਹੋਰ ਵੀ ਵਰਣਨਯੋਗ ਹੈ ਕਿ ੧੯੭੦ਵਿਆਂ ਦੌਰਾਨ ਜਦੋਂ ਜ਼ਾਲਮ ਤਾਨਾਸ਼ਾਹ ਈਦੀ ਅਮੀਨ ਦੀ ਹਕੂਮਤ ਸੀ, ਤਦ ਸ. ਮਰਵਾਹਾ ਦੇ ਪਰਿਵਾਰ ਸਮੇਤ ਸਿਰਫ਼ ੧੫ ਭਾਰਤੀਆਂ ਨੂੰ ਈਦੀ ਅਮੀਨ ਨੇ ਯੂਗਾਂਡਾ ਛੱਡ ਕੇ ਜਾਣ ਦੇ ਹੁਕਮ ਜਾਰੀ ਨਹੀਂ ਕੀਤੇ ਸਨ। ਅਮੀਨ ਦੇ ਕਾਰਜਕਾਲ ਦੌਰਾਨ ੧੯੭੨ ਅਤੇ ੧੯੭੯ ਦਰਮਿਆਨ ਯੂਗਾਡਾ ਦੀ ਜਨਤਾ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ...
Read Full Story


ਹਾਏ ਫੇਸਬੁੱਕ! ਨੌਜਵਾਨਾਂ ਲਈ ਮਜ਼ਾ, ਕੰਪਨੀਆਂ ਲਈ ਸਜ਼ਾ

ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹਰ ਨੌਜਵਾਨ ਦੀ ਪਸੰਦੀਦਾ ਵੈਬਸਾਈਟ ਹੈ। ਨੌਜਵਾਨ ਮੁੰਡੇ-ਕੁੜੀਆਂ ਫੇਸਬੁੱਕ ਰਾਹੀਂ ਆਪਣੇ ਦੋਸਤਾਂ, ਮਿੱਤਰਾਂ ਅਤੇ ਪ੍ਰੇਮੀਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਅਤੇ ਵਿਚਾਰ ਸ਼ੇਅਰ ਕਰ ਸਕਦੇ ਹਨ। ਫੇਸਬੁੱਕ ਨੇ ਜਿਵੇਂ ਪੂਰੀ ਦੁਨੀਆ ਨੂੰ ਇਕ ਧਾਗੇ 'ਚ ਪਿਰੋ ਦਿੱਤਾ ਹੈ। ਅੱਜ ਦੁਨੀਆ ਦੇ ਕਿਸੇ ਵੀ ਕੋਨੇ 'ਚ ਫੇਸਬੁੱਕ ਰਾਹੀਂ ਤੁਸੀਂ ਕਿਸੇ ਨੂੰ ਵੀ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ। ਫੇਸਬੁੱਕ ਨੇ ਦੁਨੀਆ ਛੋਟੀ ਜਿਹੀ ਕਰ ਦਿੱਤੀ ਹੈ। ਜਿੱਥੇ ਫੇਸਬੁੱਕ ਦੇ ਇੰਨੇ ਫਾਇਦੇ ਹਨ ਉਥੇ ਇਸ ਦੇ ਕਈ ਨੁਕਸਾਨ ਵੀ ਹਨ। ਫੇਸਬੁੱਕ ਜਿੱਥੇ ਨੌਜਵਾਨ ਮੁੰਡੇ-ਕੁੜੀਆਂ ਲਈ ਵਧੀਆ ਟਾਈਮਪਾਸ ਸਾਬਿਤ ਹੋ ਰਿਹਾ ਹੈ ਉਥੇ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ...
Read Full Story


ਭਾਰਤੀ ਨੌਜਵਾਨਾਂ ਨੂੰ ਗੁਆਟੇਮਾਲਾ ਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਭੇਜਣ ਵਾਲੇਂ ੪ ਏਜੰਟ ਕਾਬੂ

ਦਿੱਲੀ, (ਸ.ਸ.ਪਾਰ ਬਿਉਰੋ) ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲੇ ਪਾਸਪੋਰਟਾਂ ਨਾਲ ਭਰੇ ਲਵਾਰਿਸ ਬੈਗ ਦਾ ਮਾਮਲਾ ਦਿੱਲੀ ਪੁਲੀਸ ਨੇ ਸੁਲਝਾ ਲਿਆ ਹੈ। ਇਸਦੇ ਨਾਲ ਹੀ ਭਾਰਤ ਤੋਂ ਅਮਰੀਕਾ ਨੂੰ ਹੁੰਦੀ ਮਨੁੱਖੀ ਸਮਗਲਿੰਗ ਦੇ ਨਵੇਂ ਰਸਤੇ ਤੇ ਤਰੀਕੇ ਦਾ ਵੀ ਪਤਾ ਲੱਗਿਆ ਹੈ। ਆਈ ਜੀ ਆਈ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਸ੍ਰੀ ਆਰ. ਏ. ਸੰਜੀਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲੀਸ ਵਲੋਂ ਦਿੱਲੀ 'ਚੋਂ ਕਾਬੂ ਕੀਤੇ ਗਏ ੪ ਦੋਸ਼ੀ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਸਮਗਲਿੰਗ ਕਰਦੇ ਵੱਡੇ ਨੈਟਵਰਕ ਦਾ ਹਿੱਸਾ ਹਨ। ਇਨ੍ਹਾਂ ਵਿਚੋਂ ਇਕ ਦੋਸ਼ੀ ਸਾਵਨ ਰਜਨੀਕਾਂਤ ਤ੍ਰਿਵੇਦੀ ਅਹਿਮਦਾਬਾਦ ਗੁਜਰਾਤ, ਇਕ ਇੰਡੋ-ਕੈਨੇਡੀਅਨ ਗੁਰਮੀਤਪਾਲ ਸਿੰਘ ਪਾਲੀ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਜਾਬ, ਇਕ ਸ਼ਸੀਕਾਂਤ ...
Read Full Story


ਗੁਰਦਾਸ ਮਾਨ ਦੇ ਜਨਮ ਦਿਨ'ਤੇ ਮਹਿਕ ਪੰਜਾਬ ਦੀ ਸੇਠੀ ਢਾਬਾ ਵੱਲੋਂ ਇੱਕ ਵਿਸ਼ਾਲ ਸਭਿਆਚਾਰਕ ਮੇਲਾ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਜ਼ੀਰਕਪੁਰ ਦੇ ਕੋਲ ਅੰਬਾਲਾ ਰੋਡ'ਤੇ ਪੈਂਦੇ ਮਹਿਕ ਪੰਜਾਬ ਦੀ ਸੇਠੀ ਢਾਬਾ ਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਜਨਮ ਦਿਨ ਤੇ ਇੱਕ ਵਿਸ਼ਾਲ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਕਈ ਬੂਟ ਪਾਲਿਸ਼ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਢਾਬੇ ਦੇ ਮਾਲਕ ਸੋਨੂੰ ਸੇਠੀ ਨੇ ਦੱਸਿਆ ਕਿ ਪੰਜਾਬੀ ਗਾਇਕ ਸ਼ੈਰੀ ਮਾਨ, ਪੁਸ਼ਪਿੰਦਰ ਜ਼ੀਰਾ ਅਤੇ ਹੋਰ ਵੀ ਕਈ ਨਾਮੀ ਕਲਾਕਾਰਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਉਸ ਦਿਨ ਢਾਬੇ ਉਤੇ ਸਾਰਾ ਦਿਨ ਬਰੈੱਡ, ਛੋਲੇ-ਪੂਰੀ, ਲੱਡੂਆਂ ਅਤੇ ਚਾਹ ਦਾ ਲੰਗਰ ਚਲਦਾ ਰਿਹਾ।ਸਭਿਆਚਾਰਕ ਮੇਲੇ ਦੇ ਮੁ@ਖ ਮਹਿਮਾਨ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਸਨ ਜਿਨ੍ਹਾਂ ਨੇ ੧੯੭੧ ਦੀ ਜੰਗ ਸਮੇਂ ਮੁੱਖ ਭੁਮਿਕਾ ਨਿਭਾਈ।ਬਰਗੇਡੀਅਰ ਚਾਂਦਪੁਰੀ ਨੇ ਆਪਣੇ ਕਰ ਕਮਲਾਂ ਨਾਲ ਸ਼ਹਿਰ ਦੇ ੨੫ ...
Read Full Story


ਪੰਜਾਬ 'ਚ ਸਿਆਸੀ ਰੱਸਾ-ਕਸ਼ੀ ਸਿਖਰਾਂ'ਤੇ

ਚੋਣਾਂ ਦੀ ਤਾਰੀਕ ਦੇ ਐਲਾਨ ਨੇ ਇਕਦਮ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਕੜਾਕੇ ਦੀ ਠੰਡ 'ਚ ਵੀ ਪਸੀਨੇ ਲਿਆ ਦਿੱਤੇ ਹਨ। ਆਸ ਤੋਂ ੧੫ ਦਿਨ ਪਹਿਲਾਂ ਚੋਣਾਂ ਦੀ ਤਾਰੀਕ ਦੇ ਐਲਾਨ ਨਾਲ ਹੁਣ ਸਿਆਸੀ ਦਲਾਂ ਨੇ ਸੁਸਤੀ ਛੱਡ ਕੇ ਚੋਣ ਰਫ਼ਤਾਰ ਵਧਾ ਦਿੱਤੀ ਹੈ। ਚੋਣ ਤਿਆਰੀ ਅਤੇ ਪ੍ਰਚਾਰ ਲਈ ਘੱਟ ਸਮਾਂ ਮਿਲਣ ਕਾਰਨ ਸਿਆਸੀ ਪਾਰਟੀਆਂ 'ਚ ਘਬਰਾਹਟ ਪਾਈ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਤਿਆਰੀ ਵਿਚ ਰੁੱਝ ਗਿਆ ਹੈ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵੀ ਚੋਣ ਮਨੋਰਥ ਪੱਤਰ ਵਿਚ ਲੋਕ ਮੁੱਦਿਆਂ 'ਤੇ ਜ਼ੋਰ ਦੇ ਰਹੀ ਹੈ। ਕਾਂਗਰਸ ਨੇ ਆਪਣੀਆਂ ਪਹਿਲਾਂ ਤੈਅ ਰੈਲੀਆਂ ਦੀਆਂ ਤਾਰੀਕਾਂ ਵਿਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ।ਪੰਜਾਬ ਵਿਚ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਚੋਣਾਂ ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ...
Read Full Story


ਸ. ਬਾਦਲ ਬਨਾਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ

ਬੀਤੇ ਦਿਨੀਂ ਕੁਝ ਧਾਰਮਕ ਸਿੱਖ ਸ਼ਖਸੀਅਤਾਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਹੁਣ ਜਦਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਸਰਵੁਚ ਖਿਤਾਬ 'ਪੰਥ ਰਤਨ ਫਖਰ-ਏ-ਕੌਮ' ਨਾਲ ਸਨਮਾਨਤ ਕੀਤਾ ਜਾ ਚੁਕਿਆ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਕਰ, ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਆਪਣੇ ਤੇ ਅਕਾਲ ਤਖ਼ਤ ਤੋਂ ਮਿਲੇ ਖਿਤਾਬ ਦੇ ਸਨਮਾਨ ਦੀ ਰਖਿਆ ਕਰਨੀ ਚਾਹੀਦੀ ਹੈ। ਪ੍ਰੰਤੂ ਅਜੇ ਉਨ੍ਹਾਂ ਦੀ ਸਲਾਹ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣ ਲੜਨ ਦਾ ਐਲਾਨ ਕਰਨ ਦੇ ਨਾਲ ਹੀ ਇਹ ਦਾਅਵਾ ਵੀ ਕਰ ਦਿੱਤਾ ਗਿਆ ਕਿ ਇਸ ਵਾਰ ਅਕਾਲੀ-ਭਾਜਪਾ ਗਠਜੋੜ ਲਈ ਉਨ੍ਹਾਂ ਦੇ ਰਾਜਸੀ ਜੀਵਨ ਦੀ ਸਭ ਤੋਂ ਸ਼ਾਨਦਾਰ ਜਿੱਤ ਯਕੀਨੀ ਹੈ। ਜਦੋਂ ਸ. ਪ੍ਰਕਾਸ਼ ਸਿੱੰਘ ਬਾਦਲ ਵਲੋਂ ਕੀਤੇ ਗਏ ...
Read Full Story


ਅਸ਼ਲੀਲ ਗਾਇਕੀ ਪਰੋਸਣ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ-ਗੁਰਬਖਸ ਕੌਰ ਸੰਘਾ

ਸੂਬੇ 'ਚ ਭਾਵਂ ਔਰਤ ਜਾਤੀ ਦੀਆਂ ਅਨੇਕਾ ਸੰਸਥਾਵਾਂ ਕੰਮ ਕਰ ਰਹੀਆਂ ਹਨ, ਪਰ ਇਸਤਰੀ ਜਾਗ੍ਰਿਤੀ ਮੰਚ ਦਾ ਇੱਕ ਵਿਲੱਖਣ ਮਾਅਰਕਾ ਹੈ। ਜਿਨਾਂ ਨੇ ਪੰਜਾਬੀ ਗਾਇਕੀ ਪ੍ਰਤੀ ਆਪਣੀ ਮਿਆਰੀ ਸੋਚ ਰੱਖ ਕੇ ਆਪਣੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਧੁੰਦਲਾ ਹੋਣੋ ਬਚਾਉਣ ਲਈ ਜੋ ਬੀੜਾ ਚੁਕਿਆ ਹੈ ਉਹ ਅੱਜ ਦੇਸ਼ ਹੀ ਨਹੀ ਬਲਕਿ ਪੂਰੇ ਦੁਨੀਆ ਦੇ ਲੋਕਾਂ ਨੇ ਵੇਖਿਆ ਅਤੇ ਇਸ ਦੀ ਚਾਰੋਂ ਪਾਸਿਓ ਰੱਜ ਕੇ ਤਾਰੀਫ ਵੀ ਕੀਤੀ। ਭਾਵੇਂ ਭਾਵੇਂ ਕਿ ਗਾਇਕ ਦਿਲਜੀਤ ਨੇ ਇਹ ਗੀਤ (ਲੱਕ ਟਵੰਟੀ ਏਟ ਕੁੜੀ ਦਾ) ਕੁਝ ਸਮਾਂ ਪਹਿਲਾਂ ਗਾਇਆ ਸੀ ਪਰ ਅੱਜ ਜਦਂੋ ਇਸ ਲੱਚਰ ਗੀਤ ਦੀ ਭਿਣਕ 'ਇਸਤਰੀ ਜਾਗ੍ਰਤੀ ਮੰਚ' ਦੀ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ ਦੇ ਕੰਨੀ ਪਈ ਤਾਂ ਉਨ੍ਹਾਂ ਆਖਿਆ ਕਿ ਜੋ ਵੀ ਪੰਜਾਬੀ ਮਾਂ ਬੋਲੀ ਤੇ ਰੀਤੀ ਰਿਵਾਜਾਂ ਦਾ ਅਪਮਾਨ ਕਰੇਗਾ ਉਸ ਨੂੰ ਸਾਡੇ ...
Read Full Story


ਵਾਹ, ਸਰਕਾਰ ਜੀ ਵਾਹ! ਕਿਸੇ ਨੂੰ ਗੱਫੇ, ਕਿਸੇ ਨੂੰ ਧੱਫੇ!

ਬੀਤੇ ਵਰ੍ਹੇ 'ਚ ਪੰਜਾਬ ਦੀ ਸਿਆਸਤ ਵਿੱਚ ਜਿੱਥੇ ਅਹਿਮ ਤਬਦੀਲੀਆਂ ਹੋਈਆਂ, ਉੱਥੇ ਕਲਮ ਦੀ ਤਾਕਤ ਨੇ ਇਸ ਵਰ੍ਹੇ ਅਨੇਕਾਂ ਮੰਤਰੀਆਂ, ਵਿਧਾਇਕਾਂ, ਜਥੇਦਾਰਾਂ ਤੇ ਸਰਕਾਰੀ ਅਦਾਰਿਆਂ ਨੂੰ ਕਈ ਵਾਰ ਲੋਕ ਕਚਹਿਰੀ ਵਿੱਚ ਖੜਾ ਕੀਤਾ ਹੈ। ਸਰਕਾਰੀ ਫਾਈਲਾਂ ਦੇ ਸੱਚ ਨੇ ਪੰਜਾਬ ਦੇ ਲੋਕਾਂ ਨੂੰ ਪਰਦੇ ਪਿੱਛੇ ਛੁਪੇ ਤੱਥਾਂ ਤੋਂ ਜਾਣੂ ਕਰਵਾਇਆ। ਇਸ ਨਾਲ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਐਕਟ ਦੀ ਵਰਤੋਂ ਤੇ ਤਾਕਤ ਬਾਰੇ ਪਤਾ ਲੱਗਿਆ। ਇਸ ਵਰ੍ਹੇ ਸਾਡੇ ਵਿਧਾਇਕਾਂ ਦੇ ਭੱਤਿਆਂ ਅਤੇ ਤਨਖ਼ਾਹਾਂ ਵਿੱਚ ਹੋਏ ਭਾਰੀ ਵਾਧੇ ਤੋਂ ਜਾਣੂ ਹੀ ਹੋ। ਆਗਾਮੀ ਚੋਣਾਂ ਦੇ ਸਨਮੁਖ ਵਿਧਾਇਕਾਂ ਸਬੰਧੀ ਕੁਝ ਹੋਰ ਜਾਣਕਾਰੀ ਵੀ ਦੇ ਜਾਂਦੇ ਹਾਂ। ਮੰਤਰੀਆਂ ਅਤੇ ਸੰਸਦੀ ਸਕੱਤਰਾਂ ਨੂੰ ਛੱਡ ਕੇ ਰਾਜ ਵਿਧਾਨ ਸਭਾ ਦੇ ੮੦ ਵਿਧਾਇਕ ਬਚਦੇ ਹਨ ਜਿਨ੍ਹਾਂ 'ਚੋਂ ੯ ਵਿਧਾਇਕਾਂ ਨੇ ਪੀ.ਏ ...
Read Full Story


<< < 1 2 3 4 5 6 7 8 > >>