HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖ਼ਬਰਨਾਮਾ
 
ਰੋਟੀ ਦਾ ਜੁਗਾੜ ਕਰਨ ਲਈ ਜੁੱਤੀਆਂ ਵੀ ਪਾਲਸ਼ ਕੀਤੀਆਂ ਮਿਲਖਾ ਸਿੰਘ ਨੇ

ਲੁਧਿਆਣਾ (ਸ.ਸ.ਪਾਰ ਬਿਉਰੋ) ਮਿਲਖਾ ਸਿੰਘ ਨੂੰ ਆਪਣੀ ਜਨਮ ਤਾਰੀਖ਼ ਬਾਰੇ ਕੁਝ ਨਹੀਂ ਪਤਾ। ੧੯੭੭ ਵਿੱਚ ਪੰਜਾਬੀ 'ਚ ਲਿਖੀ ਗਈ ਆਪਣੀ ਸਵੈ-ਜੀਵਨੀ 'ਉੱਡਣਾ ਸਿੱਖ: ਮਿਲਖਾ ਸਿੰਘ' ਵਿੱਚ ਉਹ ਦੱਸਦਾ ਹੈ ਕਿ ਜਿਸ ਵੇਲੇ ਦੇਸ਼ ਦੀ ਵੰਡ ਹੋਈ, ਉਦੋਂ ਉਹ ਕੋਈ ੧੪ ਕੁ ਵਰ੍ਹਿਆਂ ਦਾ ਹੋਵੇਗਾ। ਉਸ ਨੂੰ ਜਿੱਥੇ ਮੁਜ਼ੱਫਰਾਬਾਦ (ਹੁਣ ਪਾਕਿਸਤਾਨ 'ਚ) ਦੇ ਪਿੰਡ ਗੋਬਿੰਦਪੁਰਾ ਵਿੱਚ ਬਿਤਾਇਆ ਬਚਪਨ ਅੱਜ ਵੀ ਯਾਦ ਹੈ, ਉੱਥੇ ਦੇਸ਼ ਵੰਡ ਵੇਲੇ ਭੜਕੇ ਦੰਗਿਆਂ ਵਿੱਚ ਉਸ ਦੇ ਮਾਪਿਆਂ ਅਤੇ ਚਾਰ ਭੈਣਾਂ-ਭਰਾਵਾਂ ਦਾ ਕਤਲ ਹੋਣ ਦੀ ਘਟਨਾ ਉਸ ਨੂੰ ਅੱਜ ਵੀ ਪ੍ਰੇਸ਼ਾਨ ਕਰ ਦਿੰਦੀ ਹੈ। ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਵਿੱਚ ਛਪੇ ਮਿਲਖਾ ਸਿੰਘ ਦੀ ਸਵੈ-ਜੀਵਨੀ ਦੇ ਅੰਸ਼ਾਂ ਅਨੁਸਾਰ ਉਸ ਨੂੰ ਦੰਗਿਆਂ 'ਚੋਂ ਬਚਣ ਤੋਂ ਬਾਅਦ ਇਹ ਪਤਾ ਨਹੀਂ ਸੀ ਲੱਗਦਾ ਕਿ ਉਹ ਦੰਗਿਆਂ 'ਚੋਂ ਜਿਊਂਦਾ ਬਚਣ ...
Read Full Story


ਸ੍ਰੀ ਹੇਮਕੁੰਟ ਸਾਹਿਬ ਤੋਂ ਮੌਤ ਦੇ ਮੂੰਹੋਂ ਵਿੱਚੋਂ ਨਿਕਲਕੇ ਆਏੇ ਜੱਥੇ ਦੀ ਹੱਡਬੀਤੀ ਦਾਸਤਾਨ

ਮਾਹਿਲਪੁਰ,(ਸ.ਸ.ਪਾਰ ਬਿਉਰੋ) ਕੁਦਰਤ ਅੱਗੇ ਕਿਸੇ ਦਾ ਕੋਈ ਜੋਰ ਨਹੀਂ । ਇਸ ਵਾਰ ਹੇਮਕੁੰਟ ਸਮੇਤ ਰਿਸ਼ੀ ਕੇਸ ਦੀ ਯਾਤਰਾ ਤੇ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਤੋਂ ਮਾਹਿਲਪੁਰ ਨਾਲ ਲਗਦੇ ਪਿੰਡ ਹਵੇਲੀ ਤੋਂ ੩੫੦ ਦੇ ਕਰੀਬ ਜਥੇਦਾਰ ਜਰਨੈਲ ਸਿੰਘ ਮੰਤਰੀ ਅਤੇ ਜਥੇਦਾਰ ਗੁਰਨਾਮ ਸਿੰਘ ਬੈਂਸ ਦੀ ਅਗਵਾਈ ਵਿਚ ਸੰਗਤ ਨਾਲ ਗਈ ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਕਹਾਰਪੁਰ ਦੀ ਵਾਸੀ ਬੀਬੀ ਸੁਖਵਿੰਦਰ ਕੌਰ ਬੈਂਸ ਅਤੇ ਉਸਦੇ ਪੁੱਤਰਾਂ ਨੇ ਭਰੇ ਮਨ ਨਾਲ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਸਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ੧੨ ਦਿਨਾਂ ਬਾਅਦ ਸਾਰੀ ਸੰਗਤ ਸਮੇਤ ਸੁੱਖੀ ਸਾਂਦੀ ਘਰ ਤਾਂ ਪੁੱਜ ਗਏ ਹਨ ਪ੍ਰੰਤੂ ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਸੈਕੜੇ ਸੰਗਤਾਂ ਦੇ ਜਥੇ, ਲੰਗਰਾਂ ਦੀ ਸੇਵਾ ਕਰ ਰਹੀ ...
Read Full Story


ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕੀਤੀ ਤਰੱਕੀ ਸ਼ਲਾਘਾਯੋਗ–ਭਾਈ ਮਨਜੀਤ ਸਿੰਘ

ਐਡਮਿੰਟਨ (ਸ.ਸ.ਪਾਰ ਬਿਉਰੋ) ਕੈਨਡਾ ਦੇ ਵੱਖ- ਵੱਖ ਸ਼ਹਿਰਾਂ 'ਚ ਜਾ ਕੇ ਸਫਲ ਪੰਜਾਬੀ ਭਾਈਚਾਰੇ ਨੂੰ ਮਿਲ ਕਿ ਬਹੁਤ ਸੰਤੁਸ਼ਟੀ ਮਿਲੀ ਹੈ ਕਿ ਵਿਦੇਸ਼ 'ਚ ਆ ਕੇ ਜਿਥੇ ਇਹਨਾਂ ਨੇ ਆਪਣੇ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ ਉੱਥੇ ਕੈਨੇਡਾ ਦੇ ਫੈਡਰਲ ਅਤੇ ਪੋਵਿੰਸ਼ੀਅਲ ਪੱਧਰ ਤੇ ਸਿਆਸਤ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੇਅਰਮੈਨ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ- ਭਾਜਪਾ ਸਰਕਾਰ ਵੱਲੋਂ ਪੰਜਾਬ 'ਚ ਹਰ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਪੰਜਾਬ ਦੇ ਵਾਸੀਆਂ ਨੂੰ ੨੪ ਘੰਟੇ ਬਿਜਲੀ ਪ੍ਰਾਪਤ ਹੋਇਆ ਕਰੇਗੀ ਜਿਸ ਨਾਲ ਸੂਬੇ ਦੀ ਤਰੱਕੀ ...
Read Full Story


'ਮਾਨ' 'ਰਾਧਾ ਸੁਆਮੀ' ਮੇਲ ਬਦਲ ਸਕਦਾ ਹੈ ਪੰਜਾਬ ਦੀ ਸਿਆਸੀ ਫਿਜ਼ਾ!

ਫਤਹਿਗੜ੍ਹ ਸਾਹਿਬ (ਸ.ਸ.ਪਾਰ ਬਿਉਰੋ) ਪੰਜਾਬ ਵਿੱਚ ਪਿਛਲੇ ਦਿਨੀ ੭ ਜੂਨ ਨੂੰ ਰਾਧਾ ਸੁਆਮੀ ਬਿਆਸ ਡੇਰੇ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਦਾ ਅਚਾਨਕ ਜਾ ਤਹਿ ਸੁਦਾ ਪ੍ਰੋਗ੍ਰਾਮ ਤਹਿਤ ੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਦੇ ਘਰ ਆਉਣਾ ਅਤੇ ਬੰਦ ਕਮਰਾ ਮੀਟਿੰਗ ਕਰਨਾ ਸਿਆਸੀ ਗਲਿਆਰਿਆਂ ਵਿੱਚ ਅਚੰਭੇ ਵਾਲੀ ਗੱਲ ਮੰਨੀ ਜਾ ਰਹੀ ਹੈ। ਇਸ ਤੋਂ ਵੱਧ ਹੈਰਾਨੀ ਵਾਲੀ ਗੱਲ ਉਦੋਂ ਜਾਪਦੀ ਹੈ ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦਾ ਰਾਜ ਹੋਵੇਂ ਅਤੇ ਸ੍ਰ: ਪ੍ਰਕਾਸ ਸਿੰਘ ਬਾਦਲ ਦਾ ਫਰਜ਼ੰਦ ਪੰਜਾਬ ਦੀ ਹਰ ਸਿਆਸੀ ਹਰਕਤ ਤੇ ਬਾਜ਼ ਅੱਖ ਰੱਖਦਾ ਹੋਵੇ ਫਿਰ ਵੀ ਅਜਿਹੀ ਖਾਸ ਮੀਟਿੰਗ ਦਾ ਉਸ ਦੇ ਅਹਿਲਕਾਰਾਂ ਅਤੇ ਏੇਜੰਸੀਆਂ ਨੂੰ ਪਹਿਲਾ ਪਤਾ ਹੀ ਨਾ ਲੱਗੇ.. ! ਇਕ ਰੂਹਾਨੀਅਤ ਦਾ ਪੈਗਾਮ ਦੇਣ ਵਾਲਾ ਸੰਤ ਜਿਸ ਦੇ ...
Read Full Story


ਧੋਖੇਬਾਜ਼ ਐਨ. ਆਰ. ਆਈ. ਲਾੜਿਆਂ 'ਤੇ ਸਖਤ ਪੰਜਾਬ ਸਰਕਾਰ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਪੰਜਾਬ ਵਿਚ ਵਿਆਹ ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ 'ਤੇ ਨੱਥ ਪਾਉਣ ਲਈ ਸਰਕਾਰ ਨੇ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਹੈ। ਪੰਜਾਬ ਕੈਬਨਿਟ ਦੀ ਸ਼ਨੀਵਾਰ ਨੂੰ ਹੋਈ ਇਕ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਕੈਬਨਿਟ ਦੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਲੇ ਨਾਲ ਐਨ. ਆਰ. ਆਈ. ਲਾੜਿਆਂ ਹੱਥੋਂ ਧੋਖੇ ਦਾ ਸ਼ਿਕਾਰ ਹੋਣ ਵਾਲੀਆਂ ਪੰਜਾਬ ਦੀਆਂ ਕੁੜੀਆਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟਾਂ 'ਤੇ ਨੱਥ ਪਾਉਣ ਲਈ ਵੀ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫੈਸਲੇ ਲਏ ਹਨ। ਹੁਣ ਪੰਜਾਬ ਦੇ ਸਾਰੇ ਟ੍ਰੈਵਲ ਏਜੰਟਾਂ ਨੂੰ ਸਰਕਾਰ ਦੇ ਕੋਲੋਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਜਿਸ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਹੋਣ ਵਾਲੀ ...
Read Full Story


ਵਿਰਾਸਤ ਏ ਖਾਲਸਾ ਲੈ ਰਿਹੈ ਅੱਠਵੇਂ ਅਜੂਬੇ ਦਾ ਸਥਾਨ-ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਉਘੀਆਂ ਸ਼ਖਸ਼ੀਅਤਾਂ ਨੇ ਭਰੀ ਹਾਜਰੀ

ਅਨੰਦਪੁਰ ਸਾਹਿਬ (ਸ.ਸ.ਪਾਰ ਬਿਉਰੋ ) ਪੰਜਾਬ ਸਰਕਾਰ ਵੱਲੋਂ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ੧੯੯੯ ਵਿਚ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ। ੧੨੦ ਏਕੜ ਦੇ ਖੇਤਰ ਵਿਚ ੩੫੦ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਅਜੂਬੇ ਦੇ ਪਹਿਲੇ ਫੇਜ ਦਾ ਜਦੋਂ ੨੫ ਨਵੰਬਰ ੨੦੧੧ ਨੂੰ ਉਦਘਾਟਨ ਹੋਇਆ ਸੀ ਉਸ ਸਮੇਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਪ੍ਰਜੈਕਟ ਸੰਸਾਰ ਭਰ ਦੇ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਿੰਦੂ ਬਣ ਜਾਵੇਗਾ ਜੇਕਰ ਅੰਕੜਿਆ ਦੀ ਗੱਲ ਕਰੀਏ ਤਾਂ ਲਗਭਗ ੩੦ ਲੱਖ ਲੋਕ ਹੁਣ ਤੱਕ ਵਿਰਾਸਤੇ-ਏ-ਖਾਲਸਾ ਦੇ ਦਰਸ਼ਨ ਕਰ ਚੁੱਕੇ ਹਨ। ਇਥੇ ਰੋਜਾਨਾ ੬੦੦੦ ਤੋਂ ਵਧੇਰੇ ਸਰਧਾਲੂ ਪੁੱਜਦੇ ਹਨ ਅਤੇ ਹਰ ਸਮੇਂ ਦਰਸ਼ਨ ਕਰਨ ਲਈ ਪਾਸ ਲੈਣ ਵਾਲਿਆ ਦੀਆ ਲੰਮੀਆ ਕਤਾਰਾ ਲੱਗੀਆਂ ਰਹਿੰਦੀਆਂ ਹਨ। ਲਗਭਗ ਅਠਾਰਾਂ ਮਹੀਨੇ ...
Read Full Story


ਸਿੱਖ ਲੜਕੀਆਂ ਨਾਲ ਜਬਰੀ ਵਿਆਹ ਖ਼ਿਲਾਫ਼ ਜੰਮੂ ਵਿਚ ਰੋਸ ਵਿਖਾਵਾ

ਜੰਮੂ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਕਸ਼ਮੀਰ ਵਾਦੀ 'ਚ ਕੱਟੜਪੰਥੀਆਂ ਵੱਲੋਂ ਸਾਜ਼ਿਸ਼ ਤਹਿਤ ਸਿੱਖ ਲੜਕੀਆਂ ਦੀ ਮੁਸਲਮਾਨ ਲੜਕਿਆਂ ਨਾਲ ਵਿਆਹ ਕਰਵਾਉਣ ਅਤੇ ਕਸ਼ਮੀਰ ਦੀ ਇਕ ਅਖ਼ਬਾਰ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਵੱਖ ਵੱਖ ਸਿੱਖ ਜੱਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਰੈਲੀ ਕੱਢੀ ਅਤੇ ਪ੍ਰਦਰਸ਼ਨ ਕੀਤਾ। ਜੰਮੂ ਪ੍ਰੈਸ ਕਲੱਬ ਦੇ ਬਾਹਰ ਨਗਰ ਦੀਆਂ ਵੱਖ ਵੱਖ ਸਿੱਖ ਜੱਥੇਬੰਦੀਆਂ ਨੇ ਕੱਟੜਪੰਥੀਆਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਸ਼ਮੀਰੀ ਪੰਡਤਾਂ ਦੀ ਤਰ੍ਹਾਂ ਵਾਦੀ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਵੀ ਬਾਹਰ ਕੱਢਣ ਦੀ ਸਾਜ਼ਿਸ਼ ਤਹਿਤ ਸਿੱਖ ਲੜਕੀਆਂ ਦੇ ਜਬਰਨ ਵਿਆਹ ਕਰਵਾਏ ਜਾ ਰਹੇ ਹਨ। ਇਸ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦੇ ਜੱਥੇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ...
Read Full Story


ਸਿੱਖ ਧਰਮ ਤੋਂ ਪ੍ਰਭਾਵਿਤ ਗੋਰਾ ਗੋਰੀ ਨੇ ਅਨੰਦ ਕਾਰਜ ਕਰਕੇ ਵਿਆਹ ਕਰਵਾਇਆ

ਪੋਰਟਰਵਿੱਲ (ਸ.ਸ.ਪਾਰ ਬਿਉਰੋ) ਸਿੱਖ ਧਰਮ ਦੇ ਸਿਧਾਂਤ ਦੀ ਪੜਚੋਲ ਕਰਕੇ ਇਸ ਤੋਂ ਪ੍ਰਭਾਵਿਤ ਹੋਏ ਅਮਰੀਕਨ ਜੋੜੇ ਨੇ ਗੁਰਦੁਆਰਾ ਸਿੱਖ ਸੈਂਟਰ ਪੋਰਟਰਵਿੱਲ ਵਿਖੇ ਸਿੱਖ ਰਹੁ-ਰੀਤਾਂ ਅਨੁਸਾਰ ਅਨੰਦ ਕਾਰਜ ਕਰਕੇ ਆਪਣਾ ਵਿਆਹ ਕਰਵਾਇਆ।ਪ੍ਰਾਪਤ ਸੂਚਨਾ ਅਨੁਸਾਰ ਸਟੀਵ ਅਤੇ ਮੋਨਿਕਾ ਨੇ ਪੂਰਨ ਗੁਰਮਰਿਆਦਾ 'ਚ ਰਹਿੰਦਿਆਂ ਪਹਿਰਾਵੇ ਪਹਿਨੇ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਿਆਂ ਚਾਰ ਲਾਵਾਂ ਲਈਆਂ। ਅਨੰਦ ਕਾਰਜ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟੀਵ ਨੇ ਕਿਹਾ ਕਿ ਉਸਨੇ ਸਰਬੱਤ ਦਾ ਭਲਾ ਮੰਗਦੇ ਸਿੱਖ ਧਰਮ ਬਾਰੇ ਬਹੁਤ ਪੜ੍ਹਿਆ ਹੈ ਅਤੇ ਸਿੱਖ ਇਤਿਹਾਸ ਨੇ ਉਸਦੇ ਮਨ 'ਤੇ ਬਹੁਤ ਡੂੰਘਾ ਅਸਰ ਕੀਤਾ ਹੈ, ਜਿਸ ਕਾਰਨ ਉਸਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੋਨਿਕਾ ਨੇ ਆਪਣਾ ਨਾਮ ਬਦਲ ਕੇ ਸਰਬਜੀਤ ...
Read Full Story


ਇੰਗਲੈਂਡ 'ਚ ਪੰਜਾਬੀ ਮੂਲ ਦਾ ਵਿਅਕਤੀ ਬਣਿਆ ਈਲਿੰਗ ਕੌਂਸਲ ਦਾ ਮੇਅਰ

ਲੁਧਿਆਣਾ (ਸ.ਸ.ਪਾਰ ਬਿਉਰੋ) ਪੰਜਾਬੀ ਮੂਲ ਦੇ ਕਮਲਜੀਤ ਸਿੰਘ ਢੀਂਡਸਾ ਇੰਗਲੈਂਡ ਵਿੱਚ ਈਲਿੰਗ ਕੌਂਸਲ (ਲੰਡਨ) ਦੇ ਮੇਅਰ ਚੁਣੇ ਗਏ ਹਨ। ਲੰਡਨ ਤੋਂ ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਆਪਣੀ ਕਾਰਜਸ਼ੈਲੀ ਰਾਹੀਂ ਪੰਜਾਬੀਆਂ ਦੇ ਮਾਣ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਰਹਿਣਗੇ। ਸ੍ਰੀ ਢੀਂਡਸਾ ਨੇ ਦੱਸਿਆ ਕਿ ਉਹ ੧੯੭੦ ਤੋਂ ਇੰਗਲੈਂਡ ਦੇ ਸਾਊਥਹਾਲ ਵਿੱਚ ਰਹਿ ਰਹੇ ਹਨ ਤੇ ਉਨ੍ਹਾਂ ਲੇਬਰ ਪਾਰਟੀ ਰਾਹੀਂ ਸਿਆਸਤ ਵਿੱਚ ਪ੍ਰਵੇਸ਼ ਕੀਤਾ ਅਤੇ ੧੪ ਸਾਲ ਤੋਂ ਸਾਊਥਹਾਲ ਤੋਂ ਕੌਂਸਲਰ ਚੱਲੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਕੌਂਸਲ ਦੇ ਕੈਬਨਿਟ ਮੈਂਬਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਤੇ ਉਹ ਈਲਿੰਗ ਤੇ ਸਾਊਥਹਾਲ ਦੀਆਂ ਕਈ ਕਮੇਟੀਆਂ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਕਮਲਜੀਤ ...
Read Full Story


ਆਸਟ੍ਰੇਲੀਆ 'ਚ ਚੰਗੀ ਨੌਕਰੀ ਕਰਨਾ ਆਸਾਨ ਨਹੀਂ

ਮੈਲਬਰਨ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਲਈ ਇਕ ਚੰਗੀ ਨੌਕਰੀ ਹਾਸਲ ਕਰਨਾ ਮੁਸ਼ਕਲ ਅਤੇ ਨਿਰਾਸ਼ਾਜਨਕ ਪ੍ਰਕਿਰਿਆ ਹੋ ਸਕਦੀ ਹੈ। ਇਸ ਦੇ ਚਲਦੇ ਪ੍ਰਵਾਸੀ ਅਜਿਹੀਆਂ ਨੌਕਰੀਆਂ ਸਵੀਕਾਰ ਕਰ ਲੈਂਦੇ ਹਨ ਜੋ ਘੱਟ ਤਨਖਾਹ ਅਤੇ ਉਨ੍ਹਾਂ ਮੁਤਾਬਕ ਨਹੀਂ ਹੁੰਦੀ। ਭਾਰਤੀ ਮੂਲ ਦੇ ਇਕ ਪ੍ਰੋਫੈਸਰ ਵਲੋਂ ਕੀਤੀ ਗਈ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਵਲੋਂ ਕਰਵਾਈ ਗਈ ਜਾਂਚ ਅਨੁਸਾਰ ਸਰਵੇ ਦੇ ਸਮੇਂ ਇਸ 'ਚ ਹਿੱਸਾ ਲੈਣ ਵਾਲੇ ੫੦ ਫੀਸਦੀ ਤੋਂ ਵੱਧ ਲੋਕ ਬੇਰੋਜ਼ਗਾਰ ਸਨ। ਸਰਵੇ 'ਚ ਹਿੱਸਾ ਲੈਣ ਵਾਲੇ ਤਕਰੀਬਨ ੭ ਫੀਸਦੀ ਲੋਕਾਂ ਨੇ ਇਥੇ ਆਉਣ ਤੋਂ ਪਹਿਲਾਂ ਹੀ ਨੌਕਰੀ ਹਾਸਲ ਕਰ ਲਈ ਸੀ, ਤਕਰੀਬਨ ੪੨ ਫੀਸਦੀ ਲੋਕ ਇਕ ਤੋਂ ਲੈ ਕੇ ੬ ਮਹੀਨੇ ਤੋਂ ਨੌਕਰੀ ਦੀ ਭਾਲ 'ਚ ਸਨ ਅਤੇ ਹੋਰ ੨੩ ਫੀਸਦੀ ੭ ਤੋਂ ੧੨ ਮਹੀਨੇ ਜਾਂ ...
Read Full Story


ਬਰਤਾਨੀਆ ਵੱਲੋਂ ਵਲੈਤੀ ਪਾਕਿਸਤਾਨੀਆਂ ਨੂੰ ਆਪਣੇ ਬੱਚੇ ਕਾਬੂ 'ਚ ਰੱਖਣ ਦੀ ਚੇਤਾਵਨੀ

ਲੰਡਨ (ਸ.ਸ.ਪਾਰ ਬਿਉਰੋ) ਬਰਤਾਨੀਆ ਦੇ ਨਿਆਂ ਮੰਤਰੀ ਡੇਮੀਅਨ ਹਾਰੀਨ ਨੇ ਦੇਸ਼ 'ਚ ਵਸਦੇ ਪਾਕਿਸਤਾਨੀ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਵੱਸੋਂ ਬਾਹਰ ਹੁੰਦੀ ਜਾ ਰਹੀ ਆਪਣੀ ਔਲਾਦ ਨੂੰ ਛੇਤੀ ਹੀ ਕਾਬੂ ਕਰ ਲਏ, ਕਿਉਂਕਿ ਇਸ ਭਾਈਚਾਰੇ ਦੇ ਬਹੁਤ ਨੌਜਵਾਨ ਸਥਾਨਕ ਗੋਰੀਆਂ ਬੱਚੀਆਂ ਨਾਲ ਜਬਰ-ਜਨਾਹ ਕਰਨ ਦੇ ਮਾਮਲਿਆਂ ਕਾਫੀ ਅੱਗੇ ਨਿਕਲ ਚੁੱਕੇ ਹਨ। ਇਹ ਗਰੋਹ ਬਣਾ ਕੇ ਅਜਿਹੀਆਂ ਕਰਤੂਤਾਂ ਕਰ ਰਹੇ ਹਨ, ਜੋ ਉਨ੍ਹਾਂ ਲਈ ਘਾਤਕ ਸਾਬਤ ਹੋਣਗੀਆਂ। ਮੰਤਰੀ ਨੇ ਕਿਹਾ, ਅੱਜ ਹਾਲਾਤ ਕਾਫੀ ਵਿਗੜ ਚੁੱਕੇ ਹਨ। ਪਾਕਿਸਤਾਨੀ ਨੌਜਵਾਨ ੧੧ ਸਾਲਾਂ ਤੱਕ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰ ਰਹੇ ਹਨ। ਇਹ ਬੜੀ ਸ਼ਰਮ ਤੇ ਚਿੰਤਾ ਵਾਲੀ ਗੱਲ ਹੈ। ਮਾਪੇ ਆਪਣੀ ਔਲਾਦ ਬਾਰੇ ਚੌਕਸ ਹੋ ਜਾਣ। ਆਕਸਫੋਰਡ ਵਿਚ ਪਾਕਿਸਤਾਨੀ ਨੌਜਵਾਨਾਂ ਖਿਲਾਫ਼ ਕਈ ਲੜਕੀਆਂ, ਜਿਨ੍ਹਾਂ ਵਿਚੋਂ ...
Read Full Story


ਪਾਕਿ ਵਿਖੇ ਪਹਿਲਾ ਸਿੱਖ ਰਮੇਸ਼ ਸਿੰਘ ਅਰੋੜਾ ਪ੍ਰੋਵਿੰਸ਼ੀਅਲ ਅਸੈਂਬਲੀ ਲਈ ਨਾਮਜ਼ਦ

ਲਾਹੌਰ (ਸ.ਸ.ਪਾਰ ਬਿਉਰੋ) ਪਾਕਿਸਤਾਨ ਦੀ ਮੁਸਲਿਮ ਲੀਗ ਪਾਰਟੀ ਨੇ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ ਪਹਿਲੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦੀ ਪ੍ਰੋਵਿੰਸ਼ੀਅਲ ਅਸੈਂਬਲੀ ਲਈ ਨਾਮਜ਼ਦ ਕੀਤਾ ਹੈ। ਇਹ ਕਦਮ ਪਾਕਿਸਤਾਨ ਵਿਚ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਇਕ ਵਧੀਆ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਰਮੇਸ਼ ਸਿੰਘ ਅਰੋੜਾ ਪਹਿਲਾਂ ਵੀ ਪਾਕਿਸਤਾਨ ਦੇ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਨ ਅਤੇ ਸਵੈ-ਸੇਵੀ ਸੰਸਥਾ ਚਲਾ ਰਹੇ ਹਨ। ਇਸ ਨਾਮਜ਼ਦਗੀ 'ਤੇ ਖੁਸ਼ ਹੁੰਦਿਆਂ ਅਰੋੜਾ ਨੇ ਕਿਹਾ ਕਿ ਉਹ ਨਿਮਰਤਾ ਨਾਲ ਇਹ ਨਵੀਂ ਜ਼ਿੰਮੇਵਾਰੀ ਸੰਭਾਲਣਗੇ ਅਤੇ ਘੱਟ ਗਿਣਤੀ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਸਾਹਮਣੇ ਲਿਆਉਣਾ ਅਤੇ ਇਨ੍ਹਾਂ ਨੂੰ ਹੱਲ ਕਰਨਾ ਮੇਰੀ ਪਹਿਲ ਹੋਵੇਗੀ।ਯਾਦ ਰਹੇ ਕਿ ਪਾਕਿਸਤਾਨ 'ਚ ਸਿੱਖਾਂ ਦੇ ੧੭੨ ਇਤਿਹਾਸਕ ...
Read Full Story


ਸਾਊਦੀ ਅਰਬ 'ਚ ਨਵੇਂ ਕਾਨੂੰਨ ਤੋਂ ਘਬਰਾਏ ਭਾਰਤੀ

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਸਾਊਦੀ ਅਰਬ ਵੱਲੋਂ ਆਪਣੇ ਦੇਸ਼ ਦੀ ਬੇਰੁਜ਼ਗਾਰੀ ਹਟਾਉੁਣ ਲਈ ਲਿਆਂਦੇ ਨਵੇਂ ਕਾਨੂੰਨ 'ਨਿਤਾਕਤ' ਦੇ ਚਲਦੇ ਕਈ ਭਾਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਕਾਨੂੰਨ ਦੇ ਆਉੁਣ ਤੋਂ ਬਾਅਦ ਸਭ ਤੋਂ ਵੱਧ ਚਿੰਤਾ 'ਚ ਕੇਰਲਾ ਸਰਕਾਰ ਹੈ ਕਿਉਂਕਿ ਸਾਊਦੀ ਅਰਬ 'ਚ ਕੰਮ ਕਰ ਰਹੇ ਭਾਰਤੀਆਂ 'ਚੋਂ ਸਭ ਤੋਂ ਵੱਧ ਤਦਾਦ ਕੇਰਲ ਦੇ ਲੋਕਾਂ ਦੀ ਹੈ ਪਰ ਉਥੇ ਵਸ ਰਹੇ ਜਾਂ ਕੰਮ ਕਰ ਰਹੇ ਪੰਜਾਬੀਆਂ ਦੀ ਗਿਣਤੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਕ ਅਨੁਮਾਨ ਅਨੁਸਾਰ ਸਾਲ ੨੦੧੧ 'ਚ ਮੱਧ ਪੂਰਬੀ ਦੇਸ਼ਾਂ ਅਤੇ ਸਾਊਦੀ ਅਰਬ 'ਚ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ੨ ਲੱਖ ੫੦ ਹਜ਼ਾਰ ਸੀ। ਸਾਲ ੨੦੧੧ ਦੇ ਅੰਕੜਿਆਂ ਮੁਤਾਬਿਕ , ਘੱਟੋ-ਘੱਟ ੫ ਲੱਖ ੭੦ ਹਜ਼ਾਰ ਕੇਰਲ ਅਤੇ ਪੰਜਾਬ ਦੇ ਵਸਨੀਕ ਸਾਊਦੀ ਅਰਬ 'ਚ ਕੰਮ ਕਰ ਰਹੇ ...
Read Full Story


ਪਰਵਾਸੀ ਭਾਰਤੀਆਂ ਲਈ ਵਿਸਥਾਰਤ ਵੈਬਸਾਈਟ ਛੇਤੀ : ਮਜੀਠੀਆ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਪੰਜਾਬ ਅਗਲੇ ਮਹੀਨੇ ਦੇ ਅੰਤ ਤੱਕ ਦੁਨੀਆਂ ਭਰ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਵਿਸਥਾਰਤ ਰੂਪ ਵਿਚ ਵੈਬਸਾਈਟ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਅੱਜ ਇਥੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵਲੋਂ ਬੀਤੇ ਜਨਵਰੀ ਮਹੀਨੇ ਦੌਰਾਨ ਕਰਵਾਏ ਗਏ ਪ੍ਰਵਾਸੀ ਪੰਜਾਬੀਆਂ ਦੀ ਦੋ ਦਿਨਾਂ ਸੰਮੇਲਨ ਦੇ ਫੈਸਲੇ ਮੁਤਾਬਕ ਇਹ ਵਿਸਥਾਰਤ ਵੈਬਸਾਈਟ ਛੇਤੀ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਤੇਜ਼ ਜੀਵਨਸ਼ੈਲੀ ਅਤੇ ਬੇਹੱਦ ਰੁਝੇਵਿਆਂ ਨੂੰ ਦੇਖਦਿਆਂ ...
Read Full Story


ਢੋਲ ਵਜਾਉਣ ਦਾ ਮਾਹਿਰ ਅਮਰੀਕਾ ਦਾ ਪੰਜਾਬੀ ਜੱਜ

ਮੋਹਾਲੀ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਓਹੀਓ ਇਲਾਕੇ ਵਿਚ ਤਾਇਨਾਤ ਜਸਟਿਸ ਆਰ. ਐੱਸ. ਵਿਰਕ ਉਰਫ ਰੌਕੀ ਚਾਹੇ ਇਕ ਜੱਜ ਵਜੋਂ ਕੰਮ ਕਰਦੇ ਹਨ, ਪਰੰਤੂ ਉਨ੍ਹਾਂ ਨੇ ਆਪਣਾ ਸ਼ੌਕ ਪੰਜਾਬੀ ਢੋਲ ਵਜਾਉਣਾ ਨਹੀਂ ਛੱਡਿਆ ਹੈ। ਅਮਰੀਕਾ ਵਿਚ ਹੀ ਜਨਮੇ ਰੌਕੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸ਼ੌਕ ਬਚਪਨ ਤੋਂ ਹੀ ਸੀ ਜੋ ਇਕ ਅਫਸਰ ਬਣਨ ਦੇ ਬਾਵਜੂਦ ਵੀ ਉਨ੍ਹਾਂ ਨੇ ਨਹੀਂ ਛੱਡਿਆ ਹੈ। ਜਿਥੇ ਵੀ ਕੋਈ ਪੰਜਾਬੀ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਬੜੇ ਸ਼ੌਕ ਨਾਲ ਢੋਲ ਵਜਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਕਿ ਉਹ ਇਕ ਜੱਜ ਹੋ ਕੇ ਢੋਲ ਵਜਾਉਣ ਦਾ ਕੰਮ ਕਰਦੇ ਹਨ। ਵਿਰਕ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜੱਜ ਵਜੋਂ ਕੰਮ ਕਰਦੇ ਹਨ। ਢੋਲ ਵਜਾਉਣ ਲਈ ਗੌਰਮਿੰਟ ਤੋਂ ਲਈ ...
Read Full Story


ਸੁਖਬੀਰ ਸਿੰਘ ਬਾਦਲ ਨੇ ਵੀ ਵਿੱਤ ਮੰਤਰੀ ਨੂੰ ਦਿੱਤੀ ਸ਼ਾਬਾਸ਼ੀ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਾਲ ੨੦੧੩-੧੪ ਦਾ ਨਵਾਂ ਬਜਟ ਪੇਸ਼ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿੱਤੀ ਤੇ ਮਾਲੀਆ ਘਾਟੇ ਦੀ ਪੂਰਤੀ ਅਤੇ ਕਰਜ਼ਿਆਂ ਦਾ ਬੋਝ ਘੱਟ ਕਰਨ ਲਈ ਟੈਕਸ ਵਸੂਲੀ ਵਧਾ ਕੇ ਵਸੀਲੇ ਜੁਟਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਟੈਕਸ ਤੇ ਆਬਕਾਰੀ ਵਿਭਾਗ ਦੇ ਕੰਪਿਊਟਰੀਕਰਨ ਨਾਲ ਕੰਮ 'ਚ ਕਾਫੀ ਸੁਧਾਰ ਆਇਆ ਹੈ ਅਤੇ ਵਸੂਲੀ ਵਧੀ ਹੈ। ਭਵਿੱਖ 'ਚ ਇਸ ਨੂੰ ਹੋਰ ਵੀ ਵਧਾਇਆ ਜਾਏਗਾ। ਇਸਦੇ ਨਾਲ ਹੀ ਟੈਕਸ ਚੋਰੀ ਨੂੰ ਰੋਕਣ ਵੱਲ ਵੀ ਵਿਸ਼ੇਸ਼ ਧਿਆਨ ਰਹੇਗਾ। ਉਨ੍ਹਾਂ ਕਿਹਾ ਕਿ ਵਿੱਤੀ ਮਾਲੀਆ ਘਾਟੇ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਸੁਧਾਰ ਹੋਇਆ ਹੈ। ਇਸ ਨੂੰ ਹੋਰ ਘੱਟ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ...
Read Full Story


ਫੋਕਟ ਰਸਮਾਂ ਰਿਵਾਜ਼ਾਂ ਤੋਂ ਮੁਕਤ ਅੱਖੀਂ ਡਿੱਠਾ ਗੁਰਮਤਿ ਅਨੁਸਾਰੀ ਅਨੰਦਕਾਰਜ਼

ਬੇਸ਼ੱਕ ਸਿੱਖ ਰਹਿਤ ਮਰਯਾਦਾ ਤੇ ਹੋਰ ਲੇਖਾਂ ਵਿੱਚ ਗੁਰਮਤਿ ਅਨੁਸਾਰੀ ਅਨੰਦ ਕਾਰਜ਼ ਦੀ ਵਿਧੀ ਤੇ ਮਰਯਾਦਾ ਤਾਂ ਕਈ ਵਾਰ ਪੜ੍ਹੀ ਸੁਣੀ ਹੈ ਪਰ ਬਹੁਤ ਹੀ ਘੱਟ ਸਮੇਂ ਐਸੇ ਮਿਲੇ ਹਨ ਜਿੱਥੇ ਅਨੰਦ ਕਾਰਜ਼ ਪੂਰਨ ਗੁਰਮਰਯਾਦਾ ਅਨੁਸਾਰ ਹੋਏ ਹੋਣ। ਇਹ ਵੱਖਰੀ ਗੱਲ ਹੈ ਕਿ ਬੜੇ ਮਹਿੰਗੇ ਮੈਰਿਜ ਪੈਲਸਾਂ ਵਿੱਚ ਕੰਨ ਪਾੜਵੀਂ ਆਵਾਜ਼ 'ਚ ਵੱਡ ਆਕਾਰੀ ਸਟੇਜ਼ਾਂ 'ਤੇ ਆਰਕੈਸਟਰਾ ਅਤੇ ਲੱਚਰਤਾ ਭਰਪੂਰ ਮੁਜ਼ਰਿਆਂ ਦੌਰਾਨ, ਜਿੱਥੇ ਅਸਲੀਲਤਾ ਦਾ ਨੰਗਾ ਨਾਚ ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਤੇ ਖਾਣ ਪੀਣ ਤੋਂ ਬਿਨਾਂ ਹੋਰ ਕੁਝ ਵੇਖਣ ਸੁਣਨ ਨੂੰ ਮਿਲਦਾ ਹੀ ਨਹੀਂ, ਵਿੱਚੋਂ ਬੜੀ ਮੁਸ਼ਕਲ ਨਾਲ ੨੦-੨੫ ਮਿੰਟ ਕੱਢ ਕੇ ਦੋਵਾਂ ਪ੍ਰਵਾਰਾਂ ਦੇ ਨੇੜੇ ਦੇ ਪੰਜ-ਪੰਜ ਸੱਤ-ਸੱਤ ਰਿਸ਼ਤੇਦਾਰ ਨੇੜੇ ਦੇ ਗੁਰਦੁਆਰੇ ਵਿੱਚ ਅਨੰਦ ਕਾਰਜ਼ ਦੀ ਰਸਮ (ਮਰਯਾਦਾ) ...
Read Full Story


ਕਾਲਜ ਅਧਿਆਪਕਾਂ ਨੂੰ ਵਿਦੇਸ਼ ਜਾਣ ਲਈ ਮਿਲੇਗੀ ਸਿਰਫ ਇੱਕ ਮਹੀਨੇ ਦੀ ਛੁੱਟੀ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਨਪੰਜਾਬ ਸਰਕਾਰ ਨੇ ਗੌਰਮਿੰਟ ਕਾਲਜ ਅਧਿਆਪਕਾਂ ਦੇ ਹਵਾਈ ਜਹਾਜ਼ਾਂ ਦੇ ਦੇ ਝੂੰਟੇ ਬੰਦ ਕਰ ਦਿੱਤੇ ਹਨ। ਇੱਕ ਨਵੇਂ ਫੈਸਲੇ ਅਨੁਸਾਰ ਗੌਰਮਿੰਟ ਕਾਲਜਾਂ ਦੇ ਅਧਿਆਪਕ ਵਿਦੇਸ਼ ਜਾਣ ਲਈ ਕੇਵਲ ਇੱਕ ਮਹੀਨੇ ਦੀ ਐਕਸ ਇੰਡੀਆ ਲੀਵ ਲੈ ਸਕਣਗੇ ਅਤੇ ਛੁੱਟੀ ਮਨਜ਼ੂਰ ਕਰਨ ਦਾ ਅਧਿਕਾਰ ਉੱਚ ਸਿੱਖਿਆ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਹੈ। ਇੱਕ ਮਹੀਨੇ ਦੀ ਐਕਸ ਇੰਡੀਆ ਲੀਵ ਲਈ ਅਰਜ਼ੀ ਦੇਣ ਵੇਲੇ ਇੱਕ ਹਲਫੀਆ ਬਿਆਨ ਦੇਣਾ ਹੋਵੇਗਾ ਕਿ ਅਧਿਆਪਕ ਦੇ ਛੁੱਟੀ ਖਤਮ ਹੋਣ ਤੋਂ ਪਹਿਲਾਂ ਡਿਊਟੀ 'ਤੇ ਨਾ ਪਰਤਣ ਦੀ ਸੂਰਤ ਵਿੱਚ ਇਸ ਨੂੰ ਅਸਤੀਫਾ ਮੰਨ ਲਿਆ ਜਾਵੇ। ਇੱਥੇ ਹੀ ਬੱਸ ਨਹੀਂ ਵਿਦੇਸ਼ ਤੋਂ ਪਰਤ ਕੇ ਅਧਿਆਪਕ ਕੋਲੋਂ ਆਪਣੇ ਕਾਲਜ ਵਿੱਚ ਡਿਊਟੀ ਜੁਆਇੰਨ ਕਰਨ ਦਾ ਹੱਕ ਵੀ ਲੈ ਲਿਆ ਗਿਆ ਹੈ। ਉਸ ਨੂੰ ਆਪਣੀ ਹਾਜ਼ਰੀ ਚੰਡੀਗੜ੍ਹ ਸਥਿਤ ਮੁੱਖ ...
Read Full Story


ਹਰਮੀਤ ਢਿੱਲੋਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਵਾਈਸ ਚੇਅਰਮੈਨ ਚੁਣੀ ਗਈ

ਹਰਮੀਤ ਢਿੱਲੋਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਵਾਈਸ ਚੇਅਰਮੈਨ ਚੁਣੀ ਗਈ ਕੈਲੀਫੋਰਨੀਆ (ਸ.ਸ.ਪਾਰ ਬਿਉਰੋ) ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸੈਕਰਾਮੈਂਟੋ ਵਿਚ ਹੋਈ ਆਪਣੀ ਕਨਵੈਨਸ਼ਨ ਵਿਚ ਹਰਮੀਤ ਢਿਲੋਂ ਨੂੰ ਪਾਰਟੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਢਿੱਲੋਂ ਨੇ ਆਪਣੀ ਨਿਯੁਕਤੀ 'ਤੇ ਕਿਹਾ ਕਿ ਉਨ੍ਹਾਂ ਦੇ ਪਤੀ ਸਰਵ ਰੰਧਾਵਾ ਨੇ ਉਨ੍ਹਾਂ ਦੀ ਨਿਯੁਕਤੀ ਲਈ ਅਹਿਮ ਭੂਮਿਕਾ ਨਿਭਾਈ ਹੈ। ਢਿੱਲੋਂ ਇਸ ਅਹੁਦੇ 'ਤੇ ਚੁਣੀ ਜਾਣ ਵਾਲੀ ਪਹਿਲੀ ਸਿੱਖ ਅਮਰੀਕੀ ਤੇ ਪਹਿਲੀ ਔਰਤ ਹੈ। ਇਥੇ ਦੱਸਣਯੋਗ ਹੈ ਕਿ ਅਟਾਰਨੀ ਵਜੋਂ ਕੰਮ ਕਰਦੀ ਢਿੱਲੋਂ ਨੇ ਕਈ ਅਹਿਮ ਸਿਵਲ ਰਾਈਟਸ ਕੇਸਾਂ ਨੂੰ ਆਪਣੇ ਹੱਥਾਂ ਵਿਚ ਲਿਆ ਤੇ ਇਸ ਵੇਲੇ ਸਾਨ ਫਰਾਂਸਿਸਕੋ ਰਿਪਬਲਿਕਨ ਪਾਰਟੀ ਦੀ ਚੇਅਰਮੈਨ ਵੀ ਹੈ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਪਾਰਟੀ ...
Read Full Story


ਕੈਨੇਡਾ ਦੀ ਜੰਮਪਲ ਸਿੱਖ ਕੁੜੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਦੀ ਐਂਕਰ ਬਣੀ

ਕੈਨੇਡਾ ਦੀ ਜੰਮਪਲ ਸਿੱਖ ਕੁੜੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਦੀ ਐਂਕਰ ਬਣੀ ਸਰੀ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਏ. ਬੀ. ਸੀ. ਦੇ ਸਾਥੀ ਚੈਨਲ ਕੋਟਾ ਟੀ. ਵੀ. ਦੀ ਪਹਿਲੀ ਸਿੱਖ ਸਟਾਫ਼ ਰਿਪੋਰਟਰ ਅਤੇ ਟੀ. ਵੀ. ਐਂਕਰ ਬਣ ਕੇ ਕੈਨੇਡਾ ਦੀ ਪ੍ਰਭਜੋਤ ਕੌਰ ਉਰਫ਼ ਪੀ. ਜੇ. ਰੰਧਾਵਾ ਨੇ ਇਤਿਹਾਸ ਸਿਰਜਿਆ ਹੈ। ਅਮਰੀਕਨ ਮੀਡੀਏ ਵਿਚ ਰੰਧਾਵਾ ਦੀ ਪੇਸ਼ਕਾਰੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਬਾਬਾ ਬਕਾਲਾ (ਅੰਮ੍ਰਿਤਸਰ) ਨਜ਼ਦੀਕ ਪਿੰਡ ਗੱਦਰ ਰਯਾਦਾ ਤੋਂ ੧੯੭੨ ਵਿਚ ਪ੍ਰਵਾਸ ਕਰਕੇ ਕੈਨੇਡਾ ਪੁੱਜੇ ਸ: ਸੁਖਦੇਵ ਸਿੰਘ ਰੰਧਾਵਾ ਅਤੇ ਬੀਬੀ ਕੁਲਜਿੰਦਰ ਕੌਰ ਰੰਧਾਵਾ ਦੀ ਸਪੁੱਤਰੀ ਪ੍ਰਭਜੋਤ ਕੌਰ ਰੰਧਾਵਾ ਤਿੰਨ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ। ੨੬ ਸਾਲਾ ਪ੍ਰਭਜੋਤ ਕੌਰ ਨੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ...
Read Full Story


<< < 1 2 3 4 5 6 7 8 > >>