HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖ਼ਬਰਨਾਮਾ
 
ਆਓ! ਜਾਣੀਏ ਫੇਸਬੁੱਕ ਦੇ 'ਪਿਤਾ' ਨੂੰ

ਫੇਸਬੁੱਕ ਦੇ ਜਨਮਦਾਤਾ ਮਾਰਕ ਜੁਕਰਬਰਗ ਦੁਨੀਆ ਦਾ ੩੫ ਵਾਂ ਸਭ ਤੋਂ ਅਮੀਰ ਤੇ ਸਾਧਾਰਨ ਇਨਸਾਨ ਹੈ। ਅਸੀਂ ਅੱਜ ਸਾਰੇ ਆਪਸ ਵਿੱਚ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਹਨ ਇਸ ਵੈਬਸਾਈਟ ਦੇ ੮੫ ਕਰੋੜ ਯੂਜ਼ਰਜ਼ ਹਨ ਤੇ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਵੈਬਸਾਈਟ ਹੈ। ਇਸ ਵੈਬਸਾਈਟ ਨੇ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਵਿੱਚ ਇਕ ਕ੍ਰਾਂਤੀ ਲੈ ਆਉਂਦੀ ਹੈ ਤੇ ਦੁਨੀਆਂ ਵਿੱਚ ਕਾਫੀ ਵੱਡੇ ਅੰਦੋਲਨ ਇਸ ਵੈਬਸਾਈਟ ਦੀ ਵਜਾ ਕਰਕੇ ਹੋ ਰਹੇ ਹਨ । ਕੀ ਤੁਸੀਂ ਜਾਣਦੇ ਹੋ ਕਿ ਇਹ ਵੈਬਸਾਈਟ ਕਿਸਨੇ ਬਣਾਈ ਹੈ ? ਮਾਰਕ ਜੁਕਰਬਰਗ ਨਾਮ ਦੇ ਇਕ ੨੭ ਸਾਲਾਂ ਨੌਜਵਾਨ ਨੇ ੨੦੦੩ ਵਿੱਚ ਇਸ ਵੈਬਸਾਈਟ ਦੀ ਸ਼ੁਰੂਆਤ ਕੀਤੀ , ਜੋ ਕਿ ਇਕ ਪ੍ਰੋਜੈਕਟ ਦਾ ਹਿੱਸਾ ਸੀ , ਪਰ ਹੋਂਦ ਵਿੱਚ ਆਉਣ ਦੇ ਇਕ ਸਾਲ ਬਾਅਦ ਹੀ ਇਹ ਵੈਬਸਾਈਟ ਇਤਨੀ ਪਾਪੂਲਰ ਹੋ ਗਈ ਕਿ ਅੱਜ ਇਸ ਵੈਬਸਾਈਟ ਦੇ ...
Read Full Story


ਲੋਕਾਂ ਦੇ ਘਰ ਪੱਟ ਰਹੀਆਂ 'ਡੇਟਿੰਗ ਏਜੰਸੀਆਂ'

ਅੰਗਰੇਜ਼ੀ ਦੀ ਇਕ ਕਹਾਵਤ ਹੈ ਕਿ ਵਿਆਹ ਸਵਰਗ ਵਿਚ ਤਹਿ ਕੀਤੇ ਜਾਂਦੇ ਹਨ ਤੇ ਧਰਤੀ 'ਤੇ ਨਿਭਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਵਿਚੋਲੇ ਰਿਸ਼ਤੇ ਕਰਵਾਇਆ ਕਰਦੇ ਸਨ। ਵਿਚੋਲਾ ਦੋਨਾਂ ਧਿਰਾਂ ਵਿਚਕਾਰ ਇਕ ਉਹਲਾ ਹੀ ਹੁੰਦਾ ਸੀ। ਵਿਚੋਲੇ ਦਾ ਕਾਰਜ ਵੀ ਐਨ ਅੱਜਕੱਲ੍ਹ ਦੇ ਸੇਲਜ਼ਮੈਨਾਂ ਵਾਲਾ ਹੋਇਆ ਕਰਦਾ ਸੀ। ਇਕ ਸਫਲ ਵਿਚੋਲਾ ਭੁੱਖ ਨੰਗ ਨਾਲ ਘੁਲਦੇ ਪਰਿਵਾਰ ਨੂੰ ਵੀ ਰਜਵਾੜੇ ਬਣਾ ਕੇ ਪੇਸ਼ ਕਰਦਾ ਹੁੰਦਾ ਸੀ ਤੇ ਅਤਿ ਦਰਜ਼ੇ ਦੀ ਚਰਿੱਤਰਹੀਣ ਲੜਕੀ ਨੂੰ ਵੀ ਸਤੀ ਸਵਿਤਰੀ ਸਿੱਧ ਕਰਨ ਵਿਚ ਮਾਹਰ ਹੁੰਦਾ ਸੀ। ਵਿਆਹ ਤੋਂ ਅਗਰ ਕਿਸੇ ਵਜ੍ਹਾ ਕਾਰਨ ਦੰਪਤੀ ਜੋੜੇ ਵਿਚਕਾਰ ਕੋਈ ਤਕਰਾਰ ਹੁੰਦੀ ਸੀ ਤਾਂ ਦੋਨਾਂ ਪਰਿਵਾਰਾਂ ਵਾਲੇ ਆਪਣੇ ਵਿਚੋਲੇ ਨੂੰ ਹੀ ਫੜਿਆ ਕਰਦੇ ਸਨ। ਸਮਝਦਾਰ ਵਿਚੋਲਾ ਉਹਨਾਂ ਦੇ ਝਗੜੇ ਦੀ ਗੁੱਥੀ ਵੀ ਸੁਲਝਾਅ ਦਿਆ ਕਰਦਾ ਸੀ। ਸਮੇਂ ਦੇ ...
Read Full Story


ਕੈਨੇਡਾ ਦੀ ਫੁੱਟਬਾਲ ਟੀਮ 'ਚ ਸ਼ਾਮਲ ਹੋਇਆ ਪਹਿਲਾ ਸਿੱਖ ਗੱਭਰੂ

ਓਕਵਿਲੇ- ਰਾਜਵੀਰ ਸਿੰਘ ਕਾਹਲੋਂ ਨੂੰ ਕੈਨੇਡਾ ਦੀ ਨੈਸ਼ਨਲ ਫੁੱਟਬਾਲ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਪਹਿਲਾ ਪੱਗੜੀਧਾਰੀ ਸਿੱਖ ਨੌਜਵਾਨ ਹੈ ਜਿਸ ਦੀ ਚੋਣ ਨੈਸ਼ਨਲ ਕਾਲਜੀਏਟ ਅਥਲੈਟਿਕ ਐਸੋਸੀਏਸ਼ਨ ਡੀ-੧ ਲਈ ਹੋਈ ਹੈ। ਗੌਰਤਲਬ ਹੈ ਕਿ ਇਸ ਕਲੱਬ ਨੇ ਪਿਛਲੇ ਸਾਲ ਪੱਗੜੀਧਾਰੀ ਨੌਜਵਾਨਾਂ ਦੇ ਫੁੱਟਬਾਲ ਖੇਡਣ 'ਤੇ ਪਾਬੰਦੀ ਲਾ ਦਿੱਤੀ ਸੀ।ਰਾਜਵੀਰ ਬਚਪਨ ਤੋਂ ਹੀ ਫੁੱਟਬਾਲ, ਬਾਸਟਕਬਾਲ ਅਤੇ ਬੇਸਬਾਲ ਖੇਡਣ ਦਾ ਸ਼ੌਂਕੀ ਸੀ। ਓਂਟਾਰੀਓ ਦੀ ਅੰਡਰ-੧੪ ਟੀਮ 'ਚ ਚੋਣ ਤੋਂ ਬਾਅਦ ਉਸ ਨੇ ਫੁੱਟਬਾਲ ਨੂੰ ਹੀ ਆਪਣਾ ਪੇਸ਼ਾ ਬਣਾ ਲਿਆ। ਇੰਗਲੈਂਡ ਵਿਖੇ ਹੋਏ ਕੀਲ ਕੱਪ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਟਾਪ-੫੦ ਪਲੇਅਰਜ਼ 'ਚ ਵੀ ਉਸ ਦਾ ਨਾਂ ਆਇਆ।ਰਾਜਵੀਰ ਨੇ ਕਿਹਾ ਕਿ ਉਸ ਦੇ ਵੱਡੇ ਭਰਾ ਨੇ ਉਸ ਨੂੰ ਬਿਹਤਰ ਟ੍ਰੇਨਿੰਗ ਦਿਵਾਉਣ ਲਈ ਯੂ.ਐੱਸ ਦੇ ਕਈ ਕਲੱਬਾਂ ਅਤੇ ਕੋਚਾਂ ਨੂੰ ...
Read Full Story


ਫਿਨਲੈਂਡ 'ਚ ਸਿੱਖ ਡਰਾਈਵਰ ਨੇ ਜਿੱਤੀ ਪਗੜੀ ਦੀ ਜੰਗ

ਲੰਡਨ (ਸ.ਸ.ਪਾਰ ਬਿਉਰੋ) ਇਨਲੈਂਡ 'ਚ ਇਕ ਸਿੱਖ ਡਰਾਈਵਰ ਨੇ ਇਕ ਸਾਲ ਦੀ ਲੰਬੀ ਲੜਾਈ ਤੋਂ ਬਾਅਦ ਡਿਊਟੀ ਦੌਰਾਨ ਪਗੜੀ ਪਾਉਣ ਦੀ ਕਾਨੂੰਨੀ ਜੰਗ ਜਿੱਤ ਲਈ ਹੈ । ਸੁਖ ਦਰਸ਼ਨ ਸਿੰਘ ਗਿੱਲ ਨਾਂ ਦੇ ਇਸ ਸਿੱਖ ਡਰਾਈਵਰ ਨੂ ਉਸਦੀ ਮਾਲਕ ਕੰਪਨੀ ਵਿਓਲਿਆ ਟਰਾਂਸਪੋਰਟ ਨੇ ਇਹ ਕਹਿ ਕੇ ਡਿਊਟੀ ਦੌਰਾਨ ਪਗੜੀ ਪਾਉਣ ਦੀ ਇਜਾਜ਼ਤ ਦੇਣ ਤੋਂ ਮਨਾ ਕਰ ਦਿੱਤਾ ਸੀ ਕਿ ਪਗੜੀ ਟਰਾਂਸਪੋਰਟ ਕੰਪਨੀ ਦੀ ਵਰਦੀ ਦਾ ਹਿੱਸਾ ਨਹੀ ਹੈ । ਫਿਨਲੈਂਡ ਦੀ ਮੀਡੀਆ ਰਿਪੋਰਟ ਮੁਤਾਬਕ ਸੁਖ ਦਰਸ਼ਨ ਸਿੰਘ ਨੇ ਕੰਪਨੀ ਦੇ ਇਸ ਨਿਯਮ ਖਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ । ਅਖੀਰ 'ਚ ਅਦਾਲਤ ਦਾ ਫੈਸਲਾ ਸੁਖ ਦਰਸ਼ਨ ਸਿੰਘ ਦੇ ਹੱਕ 'ਚ ਆਇਆ ਅਤੇ ਟਰਾਂਸਪੋਰਟ ਵਰਕਰਾਂ ਦੀ ਯੂਨੀਅਨ ਅਤੇ ਟਰਾਂਸਪੋਰਟ ਕੰਪਨੀ ਵਿਚਾਲੇ ਦੱਖਣੀ ਫਿਨਲੈਂਡ ਦੇ ਪ੍ਰਸ਼ਾਸਨਿਕ ਦਫਤਰ 'ਚ ਇਕ ਸਮਝੋਤੇ ਤੇ ਦਸਤਖਤ ਹੋਏ । ਇਸ ...
Read Full Story


ਕੈਨੇਡੀਅਨ ਸਿੱਖ ਦੀ ਕੰਪਿਊਟਰ ਕੰਪਨੀ ਵਿਸ਼ਵ ਭਰ ਵਿੱਚ ਅੱਵਲ

ਮਿਸੀਸਾਗਾ (ਸ.ਸ.ਪਾਰ ਬਿਉਰੋ) ਐਮਆਈਟੀ ਟੈਕਨਾਲੋਜੀ ਰਵਿਊ ਵੱਲੋਂ ਤਕਨਾਲੋਜੀ ਦੇ ਖੇਤਰ ਵਿੱਚ ਨਿਵੇਕਲੀਆਂ ਕਾਢਾਂ ਕੱਢਣ ਵਾਲੀਆਂ ਵਿਸ਼ਵ ਦੀਆਂ ਬਿਹਤਰੀਨ ਕੰਪਨੀਆਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਸੁਨੀਤ ਸਿੰਘ ਤੁਲੀ ਦੀ ਡਾਟਾਵਿੰਡ ਨੂੰ ਵੀ ਸਥਾਨ ਹਾਸਲ ਹੋਇਆ ਹੈ। ਇਹ ਸੂਚੀ ੨੦੧੪ ਦੀਆਂ ੫੦ ਬਿਹਤਰੀਨ ਕੰਪਨੀਆਂ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਹੈ। ਮਿਸੀਸਾਗਾ ਸਥਿਤ ਕੰਪਨੀ ਡਾਟਾਵਿੰਡ, ਜਿਹੜੀ ਮਾਂਟਰੀਅਲ ਤੋਂ ਵੀ ਆਪਰੇਟ ਕਰਦੀ ਹੈ, ਵੱਲੋਂ ਤਿੰਨ ਅਜਿਹੇ ਟੇਬਲੈੱਟ ਤਿਆਰ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ੩੭.੯੯ ਡਾਲਰ ਤੋਂ ਸ਼ੁਰੂ ਹੁੰਦੀ ਹੈ ਤੇ ਇਨ੍ਹਾਂ ਵਿੱਚੋਂ ਸੱਭ ਤੋਂ ਮਹਿੰਗਾ ਟੇਬਲੈੱਟ ੧੨੦ ਡਾਲਰ ਤੱਕ ਦਾ ਹੈ। ਸੱਭ ਤੋਂ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਗਿਆ ਡਾਟਾਵਿੰਡ ਦਾ ਟੇਬਲੈੱਟ ਉਬੀਸਲੇਟ, ਜਿਸ ...
Read Full Story


ਪਾਕਿਸਤਾਨ 'ਚ ਕੋਈ ਕੌਮ ਘੱਟ ਗਿਣਤੀ ਨਹੀਂ ਮੰਨੀ ਜਾਂਦੀ : ਸ. ਰਮੇਸ਼ ਸਿੰਘ ਵਿਧਾਇਕ ਪਾਕਿਸਤਾਨ

ਸੈਕਰਾਮੈਂਟ- ''ਅਸੀਂ ਪਾਕਿਸਤਾਨ ਵਿਚ ਬਿਲਕੁਲ ਸੁਰੱਖਿਅਤ ਹਾਂ। ਸਾਡੀ ਕੌਮ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ।''ਇਹ ਵਿਚਾਰ ਪਾਕਿਸਤਾਨ ਵਿਚ ਚੁਣੇ ਗਏ ਪਹਿਲੇ ਸਿੱਖ ਵਿਧਾਇਕ ਸ. ਰਮੇਸ਼ ਸਿੰਘ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਕੋਈ ਘੱਟ ਗਿਣਤੀ ਕੌਮ ਨਹੀਂ ਹੈ, ਉਥੇ ਸਿਰਫ ਮੁਸਲਿਮ ਅਤੇ ਨਾਨ ਮੁਸਲਿਮ ਕੌਮ ਹੀ ਕਹੀ ਜਾਂਦੀ ਹੈ। ਇਕ ਲੰਬੀ ਗੱਲਬਾਤ ਦੌਰਾਨ ਸ. ਰਮੇਸ਼ ਨੇ ਕਿਹਾ ਕਿ ਮੈਂ ਜਨਾਬ ਨਵਾਜ਼ ਸ਼ਰੀਫ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਆ ਅਤੇ ਵਿਧਾਇਕ ਬਣਾਇਆ। ਮੇਰੀ ਇਹ ਬੁਨਿਆਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਕਿਸਤਾਨ ਵਿਚ ਰਹਿ ਰਹੇ ਸਿੱਖਾਂ ਨੂੰ ਭਾਰਤ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦੇ ਰਾਹ ਖੁੱਲ੍ਹਾਵਾਂ ਤੇ ਪਾਕਿਸਤਾਨ ਵਿਚ ਜਿੰਨੇ ਵੀ ਗੁਰਧਾਮ ਹਨ, ...
Read Full Story


ਫੇਸਬੁੱਕ ਦੇ ਮਾਲਕ ਦੀ ੧ ਸਾਲ ਦੀ ਕਮਾਈ ਦੇਖ ਤੁਸੀਂ ਹੈਰਾਨ ਹੋ ਜਾਵੋਗੇ

ਨਿਊਯਾਰਕ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸ਼ੇਅਰਾਂ 'ਚ ਭਾਰੀ ਤੇਜ਼ੀ ਨਾਲ ਕੰਪਨੀ ਦੇ ਮਾਲਕ ਦੀ ਸੰਪਤੀ ੨ ਸਾਲ ਤੋਂ ਘੱਟ ਸਮੇਂ ਦੌਰਾਨ ੧੫ ਅਰਬ ਡਾਲਰ (ਕਰੀਬ ੯ ਖਰਬ ੨੬ ਅਰਬ ੨੫ ਕਰੋੜ ਰੁਪਏ) ਹੋ ਗਈ। ਜ਼ੁਕਰਬਰਗ ਦੀ ਸੰਪਤੀ ਵਧ ਕੇ ੩੩ ਅਰਬ ਡਾਲਰ (ਤਕਰੀਬਨ ੨੦ ਖਰਬ ੩੭ ਅਰਬ ੭੫ ਕਰੋੜ ਰੁਪਏ) ਹੋ ਗਈ ਜਦੋਂਕਿ ਕੰਪਨੀ ਦੇ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਦੇ ਸਮੇਂ ੧੮ ਮਈ, ੨੦੧੨ ਨੂੰ ਉਨ੍ਹਾਂ ਦੀ ਸੰਪਤੀ ੧੮ ਅਰਬ ਡਾਲਰ ਸੀ। ਕੰਪਨੀ ਨੂੰ ਮੋਬਾਈਲ ਪਲੇਟਫਾਰਮ ਨਾਲ ਹੋਣ ਵਾਲੀ ਆਮਦਨੀ ਨੂੰ ਮੁੱਖ ਰੱਖਦਿਆਂ ਹੋਇਆ ਫੇਸਬੁੱਕ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਦੀ ਦਿਲਚਸਪੀ ਕਾਰਨ ਅਜਿਹਾ ਸੰਭਵ ਹੋਇਆ ਹੈ। ਸ਼ੇਅਰ ਬਾਜ਼ਾਰ 'ਚ ਆਉਣ ਦੇ ੨ ਸਾਲ ਬਾਅਦ ਫੇਸਬੁੱਕ ਦੇ ਸ਼ੇਅਰ ਦੀ ਕੀਮਤ ੮ ਫਰਵਰੀ ਨੂੰ ੮੦ ਫੀਸਦੀ ਵਧ ਕੇ ੬੮.੪੬ ਡਾਲਰ ਪ੍ਰਤੀ ਸ਼ੇਅਰ ਹੋ ਗਈ, ਜੋ ਨਾਸਡੈਕ 'ਚ ਸੂਚੀਬੱਧ ...
Read Full Story


ਕੇਜਰੀਵਾਲ ਦਾ ਉਭਾਰ ਭਾਰਤੀ ਰਾਜਨੀਤੀ ਲਈ ਇਤਿਹਾਸਕ ਮੋੜ

ਜਨਲੋਕਪਾਲ ਬਿੱਲ ਪੇਸ ਕਰਨ ਦੇ ਢੰਗ ਤਰੀਕੇ ਦੇ ਬਹਾਨੇ ਕਾਂਗਰਸ ਅਤੇ ਭਾਜਪਾ ਵੱਲੋ ਸਾਂਝੇ ਵਿਰੋਧ ਉਪਰੰਤ ਕੇਜਰੀਵਾਲ ਸਰਕਾਰ ਨੇ ਅਸਤੀਫਾ ਦੇ ਦਿੱਤਾ ਹੈ। ਕਿਸੇ ਸੂਬੇ ਦਾ ਪਹਿਲੀ ਵਾਰ ਮੁੱਖ ਮੰਤਰੀ ਬਣਨ ਉਪਰੰਤ, ਕਦੀ ਕਿਸੇ ਆਗੂ ਦਾ ਕੌਮੀ ਰਾਜਨੀਤੀ ਉਤੇ ਏਨਾ ਅਸਰ ਨਹੀਂ ਵੇਖਿਆ ਸੁਣਿਆ, ਜਿੰਨਾ ਕੇਜਰੀਵਾਲ ਦਾ ਹੈ। ਉਹ ਆਪਣੀ ਇੱਛਾ ਸ਼ਕਤੀ, ਕਾਰਜਸ਼ੈਲੀ ਅਤੇ ਜਜ਼ਬੇ ਦੇ ਬਲਬੂਤੇ ਇਕਦਮ ਕੌਮੀ ਪੱਧਰ ਦੀਆਂ ਸੰਭਵਨਾਵਾਂ ਵਾਲੇ ਸਿਰਕੱਢ ਲੀਡਰ ਵਜੋਂ ਉਭਰਿਆ ਹੈ। ਉਸਦੀ ਲਿਆਕਤ ਤਾਂ ਅਫਸਰ ਵਜੋਂ ਵੀ ਪਰਖੀ ਹੋਈ ਸੀ। ਪਰ ਉਸਨੇ ਆਪਣੀ ਰਾਜਨੀਤਕ ਅਤੇ ਜੱਥੇਬੰਦਕ ਸਮਰੱਥਾ ਵੀ ਵਧਾਈ ਹੈ। ਚੁੰਬਕੀ ਪ੍ਰਭਾਵ ਹੀ ਕਹਿਣਾ ਪਵੇਗਾ ਕਿ ਦਸਾਂ ਦਿਨਾ ਵਿਚ ਕਰੋੜ ਤੋਂ ਵੱਧ ਲੋਕ ਆਪ ਮੁਹਾਰੇ ਹੀ 'ਆਮ ਆਦਮੀ ਪਾਰਟੀ' ਦੇ ਮੈਂਬਰ ਬਣੇ । ਉਸਨੇ ਕਾਂਗਰਸ ਬੀ.ਜੇ.ਪੀ. ਨਾਲ ਸਿੱਧਾ ...
Read Full Story


ਦੁਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਜ਼ਿਆਦਾਤਰ ਉਡਾਣਾਂ ਭਾਰਤ ਲਈ

ਦੁਬਈ- ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸਾਲ ੨੦੧੩ 'ਚ ਸਭ ਤੋਂ ਜ਼ਿਆਦਾ ਉਡਾਣਾਂ ਦਾ ਮਕਸਦ ਭਾਰਤ ਰਿਹਾ। ਇਸ ਲਿਹਾਜ਼ ਨਾਲ ਭਾਰਤ ਨੇ ਇਸ ਹਵਾਈਅੱਡੇ 'ਤੇ ਸਭ ਤੋਂ ਵੱਡੇ ਮਕਸਦ ਦੀ ਆਪਣੀ ਸਥਿਤੀ ਬਰਕਰਾਰ ਰੱਖੀ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਸਾਲਾਨਾ ਆਵਾਜਾਈ ਰਿਪੋਰਟ ਅਨੁਸਾਰ ਸਾਲ ੨੦੧੩ 'ਚ ਦੁਬਈ 'ਚ ਭਾਰਤ ਲਈ ੮੪,੦੧,੨੫੩ ਯਾਤਰੀਆਂ ਨੇ ਉਡਾਣਾਂ ਭਰੀਆਂ। ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਯਾਤਰੀਆਂ ਦੀ ਇਹ ਗਿਣਤੀ ੧੪.੩ ਫੀਸਦੀ ਜ਼ਿਆਦਾ ਰਹੀ। ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਚੋਟੀ 'ਤੇ ਰਿਹਾ। ਬ੍ਰਿਟੇਨ ਦਾ ਸਥਾਨ ਇਸ ਮਾਮਲੇ 'ਚ ਦੂਜਾ ਰਿਹਾ। ਦੁਬਈ ਕੌਮਾਂਤਰੀ ਹਵਾਈ ਅੱਡੇ ਤੋਂ ਬ੍ਰਿਟੇਨ ਦੇ ਲਈ ਉਡਾਣ ਭਰਣ ਵਾਲੇ ਯਾਤਰੀਆਂ ਦੀ ਗਿਣਤੀ ੪੦,੯੯,੮੪੩ ਰਹੀ। ਹਾਲਾਂਕਿ ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ੨੪.੧ ...
Read Full Story


ਮਲੇਸ਼ੀਆ ਗਏ ਸੈਂਕੜੇ ਪੰਜਾਬੀ ਮੌਤ ਦੇ ਸਾਏ ਹੇਠ

ਮਾਛੀਵਾੜਾ ਸਾਹਿਬ, (ਸ.ਸ.ਪਾਰ ਬਿਉਰੋ) ਰੁਜ਼ਗਾਰ ਦੀ ਭਾਲ ਵਿਚ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਗਏ ਸੈਂਕੜੇ ਪੰਜਾਬੀ ਨੌਜਵਾਨ ਅੱਜ ਜਾਅਲੀ ਵਰਕ ਵੀਜ਼ਾ ਹੋਣ ਕਾਰਨ ਉਥੋਂ ਦੀ ਪੁਲਸ ਦੀ ਛਾਪੇਮਾਰੀ ਤੋਂ ਡਰਦੇ ਹੋਏ ਜੰਗਲਾਂ ਵਿਚ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਮਲੇਸ਼ੀਆ ਤੋਂ ਸਮਾਜਸੇਵੀ ਮੋਹਣ ਸਿੰਘ ਘਲੋਟੀ ਨੇ ਬੀਤੇ ਦਿਨੀਂ ਪੱਤਰਕਾਰਾਂ ਨੂੰ ਉਥੋਂ ਦੇ ਪੰਜਾਬੀ ਅਤੇ ਹੋਰ ਭਾਰਤੀ ਨੌਜਵਾਨਾਂ ਦੇ ਬਦਤਰ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੋਂ ਕਈ ਨੌਜਵਾਨ ਏਜੰਟਾਂ ਰਾਹੀਂ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਰੁਜ਼ਗਾਰ ਲਈ ਆ ਤਾਂ ਗਏ ਪਰ ਇੱਥੇ ਉਨ੍ਹਾਂ ਨੂੰ ਉਹ ਕੰਪਨੀਆਂ ਦੇ ਵਰਕ ਵੀਜ਼ੇ ਦਿੱਤੇ ਗਏ, ਜੋ ਬੰਦ ਹੋ ਚੁੱਕੀਆਂ ਹਨ। ਮਲੇਸ਼ੀਆ ਸਰਕਾਰ ਦੇ ਨਿਯਮਾਂ ਅਨੁਸਾਰ ਇੱਥੇ ਰੁਜ਼ਗਾਰ ਲਈ ਆਏ ਵਿਅਕਤੀ ਉਸ ਕੰਪਨੀ ਵਿਚ ਹੀ ਕੰਮ ਕਰ ...
Read Full Story


ਚੌਥਾ ਵਰਲਡ ਕਬੱਡੀ ਕੱਪ; ਪਾਕਿ ਨੂੰ ਹਰਾ ਕੇ ਭਾਰਤ ਮੁੜ ਬਣਿਆ ਵਿਸ਼ਵ ਕਬੱਡੀ ਚੈਂਪੀਅਨ

ਲੁਧਿਆਣਾ,ਲੁਧਿਆਣਾ ਵਿਖੇ ਚੌਥੇ ਵਿਸ਼ਵ ਕਬੱਡੀ ਕੱਪ ਦੇ ਹੋਏ ਬੇਹੱਦ ਫਸਵੇਂ ਤੇ ਰੌਚਿਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਭਾਰਤੀ ਗੱਭਰੂਆਂ ਨੇ ਲਗਾਤਾਰ ਚੌਥੀ ਵਾਰ ਵਿਸ਼ਵ ਕਬੱਡੀ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਆਖਰੀ ਸੀਟੀ ਵੱਜਣ ਮੌਕੇ ਭਾਰਤ ਦੇ 48 ਅੰਕ ਅਤੇ ਪਾਕਿਸਤਾਨ ਦੇ 39 ਅੰਕ ਸਨ। ਟੂਰਨਾਮੈਂਟ ਵਿੱਚ ਅਮਰੀਕਾ ਤੀਜੇ ਸਥਾਨ ’ਤੇ ਰਿਹਾ। ਫਾਈਨਲ ਮੈਚ ਦਾ ਪਹਿਲਾ ਅੰਕ ਹਾਸਲ ਕਰਕੇ ਪਾਕਿਸਤਾਨ ਦੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਇਕ ਇਕ ਅੰਕ ਲਈ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਪਹਿਲੇ ਥੋੜ੍ਹ ਚਿਰੇ ਠਹਿਰਾਅ ਤੱਕ ਦੋਵੇਂ ਟੀਮਾਂ 11-11 ਅੰਕਾਂ ਨਾਲ ਬਰਾਬਰ ਸਨ ਤੇ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਚ ਪੰਜਬ ਦੇ ਕੋਨੇ ਕੋਨੇ ਤੋਂ ਪਹੁੰਚੇ ਕਬੱਡੀ ਪ੍ਰੇਮੀ ਦਰਸ਼ਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਪਾਕਿਸਤਾਨ ਦੇ ਜਾਫ਼ੀ ਨੇ ...
Read Full Story


ਕੈਨੇਡਾ 'ਚ ਪਨਾਹ ਲੈਣ ਦੇ ਚਾਹਵਾਨਾਂ ਉਪਰ ਸਖ਼ਤੀ ਕਾਰਨ ਮਨੁੱਖੀ ਸਮਗਲਿੰਗ ਵਧੀ

ਲੁਧਿਆਣਾ (ਸ.ਸ.ਪਾਰ ਬਿਉਰੋ) ਕੈਨੇਡਾ ਵਿਚ ਸਾਹਮਣੇ ਆਈ ਇਕ ਨਵੀਂ ਖੋਜ ਰਿਪੋਰਟ ਵਿਚ ਦੇਸ਼ ਵਿਚ ਲਗਾਤਾਰ ਵਧ ਰਹੀ ਮਨੁੱਖੀ ਤਸਕਰੀ ਦੀ ਸਮੱਸਿਆ ਲਈ ਕੈਨੇਡਾ ਦੀ ਸਰਕਾਰ ਦੀ ਦੇਸ਼ ਵਿਚ ਪਨਾਹ ਲੈਣ ਦੇ ਚਾਹਵਾਨ ਵਿਦੇਸ਼ੀਆਂ ਪ੍ਰਤੀ ਸਖ਼ਤ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਵਿਸ਼ਵ ਪ੍ਰਸਿੱਧ ਹਾਰਵਰਡ ਲਾਅ ਸਕੂਲ ਦੇ ਮਾਹਿਰਾਂ ਦੀ ਇਸ ਖੋਜ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਕੈਨੇਡਾ ਦੀ ਸਰਕਾਰ ਵਲੋਂ ਦੇਸ਼ ਵਿਚ ਪਨਾਹ ਲੈਣ ਦੇ ਚਾਹਵਾਨ ਵਿਦੇਸ਼ੀ ਲੋਕਾਂ ਪ੍ਰਤੀ ਅਪਣਾਈ ਜਾ ਰਹੀ ਸਖ਼ਤ ਨੀਤੀ ਕਾਰਨ ਹੋ ਰਿਹਾ ਹੈ। ਹਾਰਵਰਡ ਇਮੀਗ੍ਰੇਸ਼ਨ ਐਂਡ ਰਿਫਿਊਜੀ ਕਲੀਨਿਕ ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੂਜੇ ...
Read Full Story


ਕਦੇ ਇਕ ਰੁਪਏ ਦੇ ੧੩ ਅਮਰੀਕੀ ਡਾਲਰ ਆਉਂਦੇ ਸਨ!

ਟਰੌਂਟੋ (ਸ.ਸ.ਪਾਰ ਬਿਉਰੋ) :- ਭਾਰਤੀ ਕਰੰਸੀ ਦਾ ਡਾਲਰ ਦੇ ਮੁਕਾਬਲੇ ਹੇਠਾਂ ਡਿਗਣਾ ਲਗਾਤਾਰ ਜਾਰੀ ਹੈ ਅਤੇ ਅਮਰੀਕਣ ਡਾਲਰ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ। ਰੁਪਏ ਦੀ ਕੀਮਤ ਵਿੱਚ ਗਿਰਾਵਟ ਨੇ ਨਿਵੇਸ਼ਕਾਰਾਂ ਅਤੇ ਸਰਕਾਰ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਰੁਪਏ ਦੇ ਡਿਗਣ ਦਾ ਕਾਰਨ ਕੀ ਹੈ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ। ਸਿੱਧੇ ਰੂਪ ਵਿੱਚ ਇਹ ਮੁਦਰਾ ਬਜ਼ਾਰ ਦਾ ਸਿਧਾਂਤ ਹੈ। ੨੦੦੮ ਵਿੱਚ ਆਈ ਆਰਥਕ ਮੰਦੀ ਦੇ ਬਾਅਦ ਅਮਰੀਕਾ ਨੇ ਆਪਣੀ ਅਰਥਵਿਵਸਥਾ ਨੂੰ ਮਦਦ ਦੇਣ ਲਈ ਇਕ ਅੰਦਾਜ਼ੇ ਦੇ ਮੁਤਾਬਿਕ ਬਜ਼ਾਰ ਵਿੱਚ ਦੋ ਖਰਬ ਡਾਲਰ ਪਾਏ ਸਨ ਅਤੇ ਇਹ ਰਕਮ ਭਾਰਤ, ਚੀਨ ਸਮੇਤ ਦੁਨੀਆ ਭਰ ਦੀਆਂ ਵਿਵਸਥਾਵਾਂ ਵਿੱਚ ਲਾਈ ਗਈ ਸੀ। ਹੁਣ ਅਮਰੀਕਾ ਇਸ ਨੂੰ ਵਾਪਿਸ ਖਿੱਚਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਨਾਲ ਡਾਲਰ ਦਾ ਰੇਟ ਵਧ ਰਿਹਾ ਹੈ ਅਤੇ ਇਸ ਦੇ ਨਾਲ ...
Read Full Story


ਡਾਲਰ ਦੀ ਵੱਧਦੀ ਕੀਮਤ ਕਾਰਨ ਵਿਦੇਸ਼ਾਂ 'ਚ ਪੜ੍ਹਨ ਦੇ ਸੁਪਨੇ ਹੋਏ ਖ਼ਾਕ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਵਿਦੇਸ਼ੀ ਮੁਲਕਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹੁਣ ਸਿੱਖਿਆ ਪਹਿਲਾਂ ਨਾਲੋਂ ਕਾਫੀ ਮਹਿੰਗੀ ਹੋ ਗਈ ਹੈ। ਅਜਿਹਾ ਹਾਲ ਹੀ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਕਾਰਨ ਹੋਇਆ ਹੈ। ਰੁਪਏ ਦੀ ਡਿੱਗ ਰਹੀ ਕੀਮਤ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕਤਾ ਲੜਖੜਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੱਡੀ ਵੀਜ਼ੇ 'ਤੇ ਵਿਦੇਸ਼ਾਂ ਵਿੱਚ ਮਿਆਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਤੇ ਕਰੀਬ ੩ ਲੱਖ ਰੁਪਏ ਦਾ ਬੋਝ ਵਧ ਗਿਆ ਹੈ। ਇਸ ਸੰਬੰਧੀ ਇੰਮੀਗ੍ਰੇਸ਼ਨ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੇ ਦੱਸਿਆ ਕਿ ਪਹਿਲਾਂ ਵਿਦੇਸ਼ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ੯ ਲੱਖ ਰੁਪਏ ਸਲਾਨਾ ਫੀਸ ਲਈ ਜਾਂਦੀ ਸੀ ਜੋ ਹੁਣ ਵਧ ਕੇ ੧੧ ਤੋਂ ੧੨ ਲੱਖ ਰੁਪਏ ਹੋ ਜਾਵੇਗੀ। ਵਿਦੇਸ਼ ਵਿੱਚ ...
Read Full Story


ਉਨ੍ਹਾਂ ਨੇ ਸੋਚਿਆ ਗੋਲੀਆਂ ਸਾਨੂੰ ਖਾਮੋਸ਼ ਕਰ ਦੇਣਗੀਆਂ...

ਮਾਣਯੋਗ ਯੂ.ਐਨ. ਸਕੱਤਰ ਜਨਰਲ ਮਿਸਟਰ ਬੈਨ ਕੀ.ਮੂਨ. ਆਦਰਯੋਗ ਜਰਨਲ ਅਸੈਂਬਲੀ ਦੀ ਪ੍ਰਧਾਨ ਵੁਕ ਜੇਰੇਮਿਕ. ਮਾਣਯੋਗ ਯੂ.ਐਨ. ਗਲੋਬਲ ਐਜੂਕੇਸ਼ਨ ਦੇ ਵਿਸ਼ੇਸ਼ ਦੂਤ ਮਿਸਟਰ ਗੋਰਡਨ ਬਰਾਊਨ. ਆਦਰਯੋਗ ਬਜ਼ੁਰਗੋ ਅਤੇ ਮੇਰੇ ਪਿਆਰੇ ਵੀਰੋ ਤੇ ਭੈਣੋ : ਅਸਲਾਮ ਐਲਕਮ (ਤੁਹਾਡੇ 'ਤੇ ਸ਼ਾਤੀ ਹੋਵੇ) ਅੱਜ ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਲੰਬੇ ਸਮੇਂ ਬਾਅਦ ਮੈਂ ਫਿਰ ਸੰਬੋਧਨ ਕਰ ਰਹੀ ਹਾਂ। ਅਜਿਹੇ ਸਨਮਾਣਯੋਗ ਲੋਕਾਂ ਦੇ ਨਾਲ ਇੱਥੇ ਹੋਣ ਦੇ ਨਾਤੇ ਮੇਰੇ ਜੀਵਨ ਵਿੱਚ ਇਹ ਇੱਕ ਮਹਾਨ ਪਲ ਹੈ ਅਤੇ ਅੱਜ ਮੇਰੇ ਲਈ ਇਹ ਵੀ ਸਨਮਾਨ ਦੀ ਗੱਲ ਹੈ ਮੈਂ ਮਰਹੂਮ ਬੇਨਜੀਰ ਭੁੱਟੋ ਦੀ ਇਕ ਸ਼ਾਲ ਪਹਿਨ ਰਹੀ ਹਾਂ। ਮੈਨੂੰ ਪਤਾ ਨਹੀਂ ਕਿ ਮੈਂ ਆਪਣਾ ਭਾਸ਼ਣ ਕਿਥੋਂ ਸ਼ੁਰੂ ਕਰਾਂ ਅਤੇ ਮੈਨੂੰ ਨਹੀਂ ਪਤਾ ਕਿ ਲੋਕਾਂ ਨੂੰ ਮੇਰੇ ਬੋਲਣ ਤੋਂ ਕੀ ਉਮੀਦ ਹੈ, ਲੇਕਿਨ ਸਭ ਵਲੋਂ ਪਹਿਲਾਂ ...
Read Full Story


ਪੁੱਤਰ ਪ੍ਰਾਪਤੀ ਲਈ ਭਾਰਤ ਦੇ ਲੋਕਾਂ ਦਾ ਹੁਣ ਸਿੰਗਾਪੁਰ ਤੇ ਥਾਈਲੈਂਡ ਵੱਲ੍ਹ ਰੁਖ਼

ਲੁਧਿਆਣਾ (ਸ.ਸ.ਪਾਰ ਬਿਉਰੋ) : ਭਾਰਤ ਵਿਚ ਕੁੱਖ ਅੰਦਰ ਲਿੰਗ ਨਿਰਧਾਰਤ ਟੈਸਟ ਕਰਨ ਉਪਰ ਲਾਈ ਪਾਬੰਦੀ ਤੋਂ ਬਾਅਦ ਪੁੱਤਰ ਦੀ ਲਾਲਸਾ ਕਰਨ ਵਾਲੇ ਜੋੜੇ ਹੁਣ ਉਨ੍ਹਾਂ ਦੇਸ਼ਾਂ ਵਲ ਰੁਖ਼ ਕਰ ਰਹੇ ਹਨ ਜਿਥੇ ਕਿਸੇ ਤਰ੍ਹਾਂ ਦਾ ਲਿੰਗ ਨਿਰਧਾਰਤ ਟੈਸਟ ਕਰਨ ਦੀ ਕੋਈ ਪਾਬੰਦੀ ਨਹੀਂ। ਦੁਨੀਆਂ ਭਰ ਵਿਚ ਇਕ ਸਰਵੇ ਮੁਤਾਬਕ ਕੇਵਲ ਹਿੰਦੁਸਤਾਨੀ ਹੀ ਨਹੀਂ ਬਲਕਿ ਚੀਨ, ਨੇਪਾਲ, ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਪੁੱਤਰਾਂ ਨੂੰ ਵਧੇਰੇ ਤਰਜੀਹ ਦਿਤੀ ਜਾਂਦੀ ਹੈ। ਪੁੱਤਰ ਪ੍ਰਾਪਤੀ ਲਈ ਮੁੱਖ ਤੌਰ 'ਤੇ ਔਰਤ ਨਾਲੋਂ ਆਦਮੀ ਨੂੰ ਵਧੇਰੇ ਲਾਲਸਾ ਹੁੰਦੀ ਹੈ। ਇੰਗਲੈਂਡ ਵਿਚ ਵਿਆਹੁਤਾ ਜੋੜਿਆਂ ਵਿਚ ਧੀ-ਪੁੱਤ ਪ੍ਰਾਪਤੀ ਲਈ ਕੋਈ ਬਹੁਤਾ ਫ਼ਰਕ ਨਜ਼ਰ ਨਹੀਂ ਆਇਆ। ਯੂਨੀਵਰਸਿਟੀ ਆਫ਼ ਅਲਸਟਰ ਨੇ ਅਪਣੇ ਇਕ ਸਰਵੇ ਮੁਤਾਬਕ ਭਰਾਵਾਂ ਨਾਲੋਂ ਜਦ ਭੈਣਾਂ ਵੱਡੀਆਂ ਹੋ ਜਾਂਦੀਆਂ ਹਨ ...
Read Full Story


ਫੇਸਬੁੱਕ 'ਤੇ ਫਲਰਟ ਕਰਨ ਵਾਲੇ ਆਸ਼ਕ ਦੀ ਕੁੜੀ ਨੇ ਇੰਝ ਕੀਤੀ ਬੇਇੱਜ਼ਤੀ

ਲੰਡਨ (ਸ.ਸ.ਪਾਰ ਬਿਉਰੋ) ਜੇਕਰ ਤੁਹਾਡਾ ਫੇਸਬੁੱਕ ਅਕਾਊਂਟ ਹੈ ਅਤੇ ਤੁਸੀਂ ਕਿਸੇ ਨੂੰ ਫਲਰਟ ਕਰਨ ਵਾਲੇ ਮੈਸੇਜ ਭੇਜੇ ਹਨ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਤੇ ਤੁਹਾਡੀ ਗਰਲਫਰੈਂਡ ਉਨ੍ਹਾਂ ਨੂੰ ਗਲਤੀ ਨਾਲ ਵੀ ਨਾ ਪੜ੍ਹ ਲਏ ਅਤੇ ਜੇਕਰ ਅਜਿਹਾ ਕੁਝ ਤੁਹਾਡੇ ਨਾਲ ਹੁੰਦਾ ਵੀ ਹੈ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਨਾਲ ਹੋਰ ਕੀ-ਕੀ ਹੋ ਸਕਦਾ ਹੈ। ਅਜਿਹਾ ਹੀ ਕੁਝ ਇੰਗਲੈਂਡ ਦੇ ਲਿਵਰਪੂਲ 'ਚ ਰਹਿਣ ਵਾਲੇ ੨੨ ਸਾਲ ਦੇ ਮੈਟ ਹਾਡੂ ਦੇ ਨਾਲ ਹੋਇਆ, ਜੋ ਛੁੱਟੀਆਂ ਮਨਾਉਣ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਉਸ ਦੀ ਗਰਲਫਰੈਂਡ ਏਂਜੇਲਾ ਆਰਕਬੋਲਡ ਨੇ ਫੇਸਬੁੱਕ 'ਤੇ ਉਸ ਦੇ ਅਸ਼ਲੀਲ ਮੈਸੇਜ ਪੜ੍ਹ ਲਏ, ਜੋ ਮੈਟ ਨੇ ਦੂਜੀਆਂ ਲੜਕੀਆਂ ਨੂੰ ਭੇਜੇ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਏਂਜੇਲਾ ਨੇ ਮੈਟ ਤੋਂ ਬਦਲਾ ਲੈਣ ਦੀ ਠਾਨ ਲਈ। ਏਂਜੇਲਾ ਨੇ ਹਾਡੂ ਦਾ ...
Read Full Story


ਅੇਵੇਂ ਈ ਨਹੀਂ ਚੱਲਦੇ ਦਸਤਾਰ ਸਜਾ ਕੇ ਮੋਟਰ ਸਾਇਕਲ

ਸਰੀ (ਸ.ਸ.ਪਾਰ ਬਿਉਰੋ)- ਬੀ. ਸੀ. ਵਿੱਚ ਦਸਤਾਰ ਸਜਾ ਕੇ ਮਹਿੰਗੇ ਮੋਟਰ ਸਾਇਕਲਾਂ 'ਤੇ ਸਵਾਰ ਹੋ ਕੇ ਘੁੰਮਦੇ ਗੱਭਰੂ ਮੱਲੋ-ਮੱਲੀ ਸਭ ਦਾ ਧਿਆਨ ਖਿੱਚਦੇ ਹਨ ਪਰ ੧੯੯੯ ਤੋਂ ਬਾਅਦ ਬੀ. ਸੀ. ਵਿੱਚ ਵਸਣ ਵਾਲੇ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਦਸਤਾਰ ਸਜਾ ਕੇ ਮੋਟਰ ਸਾਇਕਲ ਚਲਾਉਣ ਦਾ ਹੱਕ ਲੈਣ ਲਈ ਇੱਕ ਸਿੱਖ ਸ. ਅਵਤਾਰ ਸਿੰਘ ਢਿੱਲੋਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਪੱਲਿਓਂ ਕੇਸ ਲੜ ਕੇ ਕਿੰਝ ਇਹ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਸ਼ਾਨਦਾਰ ਇਤਿਹਾਸਕ ਪ੍ਰਾਪਤੀ ਨੂੰ ਸ. ਅਵਤਾਰ ਸਿੰਘ ਢਿੱਲੋਂ ਦੀ ਜ਼ਬਾਨੀ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ: ਮੇਰੇ ਪਿਤਾ ਦਾ ਨਾਮ ਸਰਦਾਰ ਨਿਰੰਜਨ ਸਿੰਘ ਹੈ। ਪਿੰਡ ਡੀਂਗਰੀਆਂ ਮਜ਼ਾਰਾ ਜ਼ਿਲਾ ਹੁਸ਼ਿਆਰਪੁਰ (ਪੰਜਾਬ) ਵਿਖੇ ਮੁੱਢਲੀ ਪੜਾਈ ਮਿਡਲ ਤੱਕ ਆਪਣੇ ਪਿੰਡ ਵਿਖੇ ਹੀ ਕੀਤੀ। ਇਸ ਤੋਂ ਬਾਅਦ ...
Read Full Story


ਪੰਜਾਬੀ ਅਦਬੀ ਸੰਗਤ ਵਲੋਂ ਸ਼ਾਨਦਾਰ ਤੇ ਭਰਵੇਂ ਇਕੱਠ ਵਿੱਚ

ਸਰੀ ਕੈਨੇਡਾ (ਸ.ਸ.ਪਾਰ ਬਿਉਰੋ):- ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ, ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ) ਵਲੋਂ, ਬਹੁਪੱਖੀ ਪ੍ਰਤਿਭਾ ਦੀ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਦਾ ਨਿਬੰਧ ਸੰਗ੍ਰਹਿ "ਸੋਚਾਂ ਦੇ ਸਿਰਨਾਵੇਂ" ਦਾ ਰਲੀਜ਼ ਸਮਾਗਮ ਤੇ ਸਨਮਾਨ ਸਮਾਰੋਹ, ੨੮ ਜੁਲਾਈ ੨੦੧੩ ਨੂੰ, ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ, ਨਾਮਵਰ ਅਦੀਬ, ਲੇਖਕ, ਕਹਾਣੀਕਾਰ, ਕਵੀ, ਗੀਤਕਾਰ, ਗਾਇਕ ਤੇ ਪਾਠਕਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਨੱਕੋ ਨੱਕ ਭਰੇ ਹਾਲ ਵਿੱਚ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿੱਚ, ਰਵਿੰਦਰ ਰਵੀ, ਜੈਤੇਗ ਸਿੰਘ ਅਨੰਤ, ਗੁਰਦੀਸ਼ ਕੌਰ ਗਰੇਵਾਲ ਤੇ ਜਗਜੀਤ ਸਿੰਘ ਤੱਖਰ ਨੂੰ ਬਿਠਾਇਆ ਗਿਆ ਤੇ ਫੁੱਲਾਂ ਦੇ ਗੁਲਦਸਤੇ ਭੇਟ ...
Read Full Story


ਅਮਰੀਕਾ 'ਚ ਲੋਕ ਹੁਣ ਵਿਆਹ ਨੂੰ ਮੰਨਣ ਲੱਗੇ ਮੁਸੀਬਤ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿਚ ਲੋਕ ਵਿਆਹ ਨੂੰ ਮੁਸੀਬਤ ਮੰਨਣ ਲੱਗੇ ਹਨ ਤੇ ਇਸੇ ਕਰਕੇ ਉਹ ਇਸ ਤੋਂ ਦੂਰ ਰਹਿਣ 'ਚ ਆਪਣੀ ਭਲਾਈ ਸਮਝ ਰਹੇ ਹਨ। ਇਸ ਸਮੇਂ ਦੇਸ਼ ਵਿਚ ਸਿਰਫ਼ ੩੧.੦੧ ਫੀਸਦੀ ਜੋੜੇ ਵਿਆਹ ਕਰਵਾ ਰਹੇ ਹਨ, ਇਹ ਗਿਣਤੀ ਸਦੀ ਵਿਚ ਸਭ ਤੋਂ ਘੱਟ ਤੇ ਆਟੇ 'ਚ ਲੂਣ ਬਰਾਬਰ ਹੈ।ਅਮਰੀਕਾ ਵਿਚ ਕੀਤੇ ਗਏ ਅਧਿਐਨ ਅਨੁਸਾਰ ੧੯੨੦ ਵਿਚ ਵਿਆਹ ਕਰਾਉਣ ਵਾਲਿਆਂ ਦੀ ਗਿਣਤੀ ੯੨.੩ ਫੀਸਦੀ ਸੀ। ਵਿਆਹ ਨਾ ਕਰਾਉਣ ਦਾ ਰੁਝਾਨ ੧੯੭੦ ਮਗਰੋਂ ਘਟਣ ਲੱਗਾ ਤੇ ਉਦੋਂ ਇਥੇ ਵਿਆਹ ਕਰਾਉਣ ਵਾਲਿਆਂ ਦੀ ਗਿਣਤੀ ੬੦ ਫੀਸਦੀ ਰਹਿ ਗਈ। ਹੌਲੀ-ਹੌਲੀ ਲੋਕ ਗ੍ਰਹਿਸਥੀ ਜੀਵਨ ਨੂੰ ਪੈਰ ਦੀ ਜੰਜੀਰ ਮੰਨ ਕੇ ਇਸ ਤੋਂ ਦੂਰ ਹੁੰਦੇ ਗਏ ਤੇ ਹੁਣ ਇਹ ਗਿਣਤੀ ੩੧.੦੧ ਫੀਸਦੀ ਰਹਿ ਗਈ ਹੈ। ਅਧਿਐਨ ਅਨੁਸਾਰ ਕੁਝ ਕੁ ਔਰਤਾਂ ਹੀ ਹਨ, ਜੋ ਵਿਆਹ ਕਰਵਾ ਰਹੀਆਂ ਹਨ ਜਦਕਿ ਬਹੁਤੀਆਂ ਜੀਵਨ ...
Read Full Story


<< < 1 2 3 4 5 6 7 > >>