HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਲੇਖ
 
ਪੈਸਾ ਬਹੁਤ ਕੁੱਝ ਹੈ, ਸੱਭ ਕੁੱਝ ਨਹੀਂ

ਪੈਸਾ ਬਹੁਤ ਕੁੱਝ ਹੈ, ਸੱਭ ਕੁੱਝ ਨਹੀਂ ਪੈਸੇ ਨੇ ਦੁਨੀਆ ਐਸੀ ਗੱਧੀ ਗੇੜ ਪਾਈ ਹੈ ਕਿ ਇਸਦੇ ਬਗੈਰ ਹੋਰ ਕੁੱਝ ਸੋਚਣ ਸਮਝਣ ਦਾ ਵਕਤ ਵੀ ਨਹੀਂ ਤੇ ਲੋਕ ਇਸ ਬਗੈਰ ਹੋਰ ਕਿਸੇ ਦੇ ਬਾਰੇ ਸੋਚਣਾ ਜ਼ਰੂਰੀ ਹੀ ਨਹੀਂ ਸਮਝਦੇ।ਪੈਸੇ ਬਗੈਰ ਸੱਚੀਂ ਗੁਜ਼ਾਰਾ ਨਹੀਂ, ਵਕਤ ਦੇ ਬਦਲ ਜਾਣ ਕਰਕੇ ਹੁਣ ਤਾਂ ਸਵਾਹ ਵੀ ਮੁੱਲ ਵਿਕਦੀ ਹੈ। ਪੈਸੇ ਕਮਾਉਣਾ ਜ਼ਰੂਰੀ ਹੈ, ਘਰ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ। ਪਰ ਸਵਾਲ ਏਹ ਹੈ ਕਿ ਇਹ ਕਿਵੇਂ ਤਹਿ ਹੋਏਗਾ ਕਿ ਏਹ ਜ਼ਰੂਰਤ ਹੈ। ਵਕਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਗਈਆਂ ਤੇ ਜ਼ਰੂਰਤਾਂ ਦੀ ਪ੍ਰੀਭਾਸ਼ਾ ਵੀ ਬਦਲ ਗਈ। ਹੁਣ ਸਧਾਰਨ ਜ਼ਿੰਦਗੀ ਜਿਉਣ ਵਾਲੇ ਨੂੰ ਇਜ਼ੱਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਜਿਸ ਤਰ੍ਹਾਂ ਦੀ ਜ਼ਿੰਦਗੀ ਲੋਕ ਜਿਉ ਰਹੇ ਨੇ ਉਹ ਫੁਕਰੇਪਣ ਵਾਲੀ ਤੇ ਜਾਅਲੀ ਜਿਹੀ ਹੈ।ਸਿਡਨੀ ਜੇ ਹੈਰਸ ਅਨੁਸਾਰ, ...
Read Full Story


ਸਮੇਂ ਦਾ ਹਾਣੀ ਕੈਨੇਡਾ

ਕੈਨੇਡਾ ਦੇ ਸਹਿਜ ਅਤੇ ਗਤੀਸ਼ੀਲ ਪ੍ਰਬੰਧ 'ਚ ਜਿਉਣ ਲਈ ਹਰ ਕਿਸੇ ਦਾ ਦਿਲ ਕਰਦਾ ਹੈ । ਯਾਤਰੀ ਸੈਰ ਨਹੀ ਉੱਥੇ ਜਾਂਦਾ ਹੈ ਤਾਂ ਉੱਥੋਂ ਦਾ ਹੀ ਹੋ ਜਾਂਦਾ ਹੈ। ਪੰਜਾਬ ਦੀ ਮਿੱਟੀ ਦਾ ਮੋਹ ਅਤੇ ਹੋਰ ਕਈ ਕਿਸਮ ਦੇ ਰੁਝੇਵੇਂ ਵਿਅਕਤੀ ਨੂੰ ਆਪਣੇ ਦੇਸ਼ ਲੈ ਆਉਂਦੇ ਹਨ ਪਰ ਫਿਰ ਵੀ ਇਹੋ ਝੋਰਾ ਲੱਗਿਆ ਰਹਿੰਦਾ ਹੈ ਕਿ 'ਸੋਨ-ਚਿੜੀ' ਕਹੇ ਜਾਂਦੇ ਭਾਰਤ ਦੇ ਵਾਸੀਆਂ ਨੂੰ ਕੈਨੇਡਾ ਵਰਗੇ ਸੁਨਹਿਰੇ ਦਿਨ ਕਦੋਂ ਨਸੀਬ ਹੋਣਗੇ? ਕੈਨੇਡਾ ਦੇ ਵੈਨਕੂਵਰ, ਸਰੀ, ਐਲਡਰਗਰੋਵ, ਐਵਸਫੋਰਡ, ਚਿਲਾਮੈਕ, ਨਨੈਮੋ (ਆਈਲੈਂਡ) ਵਿਕਟੋਰੀਆ ਆਦਿ ਸ਼ਹਿਰਾਂ ਦੀ ਮਹੀਨਾ ਭਰ ਯਾਤਰਾ ਕੀਤੀ ਤਾਂ ਉੱਥੋਂ ਦੇ ਟਰੈਫ਼ਿਕ ਪ੍ਰਬੰਧ ਨੇ ਮਨ ਮੋਹ ਲਿਆ। ਅੰਗਰੇਜ਼ੀ ਭਾਸ਼ਾ ਦੀ ਥੋੜ੍ਹੀ ਜਿਹੀ ਜਾਣਕਾਰੀ ਨਾਲ ਵੀ ਘਰ/ਦਫ਼ਤਰ/ਦੁਕਾਨ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਹਰ ਰਾਸ਼ਟਰੀ ਮਾਰਗ, ਅਜਿਹੇ ਮਾਰਗਾਂ ...
Read Full Story


ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਨਿਭਦੀ ਰਹੇਗੀ!

ਸਿਆਸਤ ਦੀ ਡਿਕਸ਼ਨਰੀ ਵਿੱਚ 'ਪੱਕੀ ਦੋਸਤੀ' ਜਾਂ 'ਪੱਕੀ ਦੁਸ਼ਮਣੀ' ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ 'ਐਂਗਰੀ ਯੰਗਮੈਨ' ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ ਹੀ ਲੈ ਲਿਆ । ਹਰਿਆਣੇ ਦੀਆਂ ਚੋਣਾਂ ਵਿੱਚ ਐਸੀਆਂ ਬੜ੍ਹਕਾਂ ਮਾਰ ਦਿੱਤੀਆਂ ਕਿ ਇੱਕ ਵਾਰੀ ਤਾਂ ਦੋਹਾਂ ਹੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਨੂੰ ਵਖਤ ਨੂੰ ਪਾ ਕੇ ਰੱਖ ਦਿੱਤਾ। ਭਾਜਪਾ ਹਾਈ ਕਮਾਨ ਨੇ ਤਾਂ ਸ਼ਾਇਦ ਕਿਹਾ ਹੋਣਾ ਹੈ ਕਿ ਅਕਾਲੀਆਂ ਦੀ ਥੋੜੀ ਜਿਹੀ ਮੰਜੀ ਹੀ ਠੋਕਣ ਵਾਲੀ ਹੈ, ਇਸ ਲਈ ਦੋ ਚਾਰ ਸੱਟਾਂ ਹੀ ਮਾਰ ਦਿਉ ਪਰ ਸਿੱਧੂ ਨੇ ਤਾਂ ਮੰਜੀ ਦੀਆਂ ਚੂਲਾਂ ਹੀ ਹਿਲਾ ...
Read Full Story


ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰੇ ਵਿਚ ੩੦ ਅਗਸਤ ੧੮੬੧ ਈਂ ਨੂੰ ਹੋਇਆ। ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਬਾਬਾ ਨੋਧ ਸਿੰਘ ਜੀ ਨਾਲ ਸੰਬੰਧਿਤ ਹੈ । ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨ੍ਹਾਂ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ 'ਡੇਰਾ ਬਾਬਾ ...
Read Full Story


ਇਰਾਕ ਵਿੱਚ ਫਸੇ ਪੰਜਾਬੀ ਬਨਾਮ ਪਰਵਾਸ ਦਾ ਸੰਕਲਪ

ਦੁਨੀਆਂ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੇ ਜਿਸ ਦਾ ਸੰਕਟ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਇਰਾਕ ਦੇ ਸੰਕਟ ਦਾ ਸੇਕ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਨੂੰ ਲੱਗ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਇਸ ਸੇਕ ਨਾਲ ਝੁਲਸਦੇ ਜਾ ਰਹੇ ਹਨ ਤੇ ਕਈ ਇਸ ਸੇਕ ਨਾਲ ਸਿਆਸੀ 'ਰੋਟੀਆਂ' ਸੇਕ ਰਹੇ ਹਨ। ਇਰਾਕ ਦੇ ਸੰਕਟ ਦੇ ਬਹੁਤ ਸਾਰੇ ਪਹਿਲੂ ਹਨ। ਇਨ੍ਹਾਂ ਦਾ ਕੇਂਦਰ, ਇਰਾਕ ਦਾ ਬਹੁਤ ਵੱਡਾ ਤੇਲ ਉਤਪਾਦਕ ਮੁਲਕ ਹੋਣਾ ਹੈ। ਇਸ ਕਰ ਕੇ ਇਰਾਕ ਦੀਆਂ ਘਟਨਾਵਾਂ ਦਾ ਅਸਰ ਦੁਨੀਆਂ ਭਰ ਦੇ ਮੁਲਕਾਂ ਉੱਪਰ ਪੈਂਦਾ ਹੈ। ਇਸ ਤੋਂ ਇਲਾਵਾ ਜਿਹੜੇ ਮੁਲਕਾਂ ਦੇ ਲੋਕ ਰੋਜ਼ੀ-ਰੋਟੀ ਲਈ ਇਸ ਮੁਲਕ ਵਿੱਚ ਗਏ ਹੋਏ ਹਨ, ਉਨ੍ਹਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਹਨ। ਯੁੱਧ ਦਾ ਮੈਦਾਨ ਬਣੇ ਇਸ ਮੁਲਕ ਵਿੱਚ ਸੈਂਕੜੇ ਪੰਜਾਬੀਆਂ ਸਮੇਤ ਹਜ਼ਾਰਾਂ ਭਾਰਤੀ ਫਸੇ ਹੋਏ ਹਨ ...
Read Full Story


ਹਰਿਆਣਾ ਗੁਰਦੁਆਰਾ ਕਮੇਟੀ ਦਾ ਬਦਲ ਕੀ ਹੋਵੇ?

ਹਰਿਆਣਾ ਸੂਬੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਲਈ ਛਿੜੇ ਵਿਵਾਦ ਦੇ ਚਹੁੰ-ਧਿਰਾਂ ਬਣ ਜਾਣ ਨਾਲ, ਇਸ ਮਾਮਲੇ ਨੇ ਅਨੋਖੀ ਕਰਵਟ ਲੈ ਲਈ ਹੈ। ਜੇ ਇਸ ਮਾਮਲੇ ਦਾ ਕੋਈ ਸਾਰਥਕ ਤੇ ਸਰਬ-ਪ੍ਰਵਾਨਿਤ ਹੱਲ ਸਾਹਮਣੇ ਨਾ ਆਇਆ ਤਾਂ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਦੇ ਹਾਮੀਆਂ ਤੇ ਵਿਰੋਧੀਆਂ ਵਿੱਚ ਖ਼ੂਨੀ ਟਕਰਾਅ ਹੋ ਸਕਦਾ ਹੈ। ਇਹ ਅਵਸਥਾ ਸਮੁੱਚੀ ਸਿੱਖ ਕੌਮ ਲਈ ਮੰਦਭਾਗੀ ਹੋਵੇਗੀ। ਸਿੱਖਾਂ ਦੇ ਇਸ ਆਪਸੀ ਟਕਰਾਅ ਵਿੱਚ ਕੇਂਦਰ ਸਮੇਤ ਪੰਜਾਬ ਤੇ ਹਰਿਆਣਾ ਸਰਕਾਰਾਂ ਬਲਦੀ ਉੱਤੇ ਤੇਲ ਪਾਉਣ ਵਾਲੀ ਭੂਮਿਕਾ ਨਿਭਾਅ ਰਹੀਆਂ ਹਨ। ਸਭ ਤੋਂ ਪਹਿਲਾਂ ਤਾਂ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦੀਆਂ ਅਗਾਊਂ ਚੋਣਾਂ ਦੇ ਮੱਦੇਨਜ਼ਰ, ਹਰਿਆਣਾ ਦੇ ਸਿੱਖਾਂ ਦੀਆਂ ਵੋਟਾਂ ਹਥਿਆਉਣ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਲਈ ਵਿਧਾਨ ...
Read Full Story


ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ

ਅਮਰੀਕਾ ਦੇ ਵਿਉਪਾਰ ਵਿਚ ਮਿਸੀਸਿਪੀ ਦਰਿਆ ਦਾ ਵਿਸਸ਼ੇ ਯੋਗਦਾਨ ਹੈ। ਅਸਲ ਵਿਚ ਅਮਰੀਕਾ ਦਾ ਵਿਉਪਾਰ ਹੀ ਇਸ ਦਰਿਆ ਤੋਂ ਪੰਦਰਵੀਂ ਸਦੀ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਯੂਰਪੀਨ ਲੋਕ ਇੱਥੇ ਆਏ ਸਨ। ਇਸ ਸਮੇਂ ਇਹ ਵਿਓਪਾਰ ਸਿਖਰ ਤੇ ਹੈ। ਮਿਸੀਸਿਪੀ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਉਤਰ ਤੋਂ ਮਿਨੀਸੋਟਾ ਦੀ ਇਸਟਕਾ ਝੀਲ ਤੋਂ ਸ਼ੁਰੂ ਹੋ ਕੇ ਗਲਫ ਆਫ ਮੈਕਸੀਕੋ ਤੱਕ ਪਹੁੰਚਦਾ ਹੈ। ਇਸਦੀ ਲੰਬਾਈ ੩੨੪੦ ਮੀਲ ਹੈ। ਇਹ ਅਮਰੀਕਾ ਦੇ ੩੧ ਰਾਜਾਂ ਵਿਚੋਂ ਲੰਘਦਾ ਹੈ ਅਤੇ ਕੈਨੇਡਾ ਦੀਆਂ ਅਪਲਾਚੀਅਨ ਪਹਾੜੀਆਂ ਅਤੇ ਰੌਕੀ ਰਾਜਾਂ ਦੇ ਦਰਮਿਆਨ ਵਿਚੋਂ ਲੰਘਦਾ ਹੋਇਆ ਅਮਰੀਕਾ ਦੀ ਧਰਤੀ ਨੂੰ ਜ਼ਰਖੇਜ ਕਰਦਾ ਹੈ। ਇਹ ਦੁਨੀਆਂ ਦਾ ਚੌਥਾ ਸਭ ਤੋਂ ਲੰਮਾ ਅਤੇ ਦਸਵਾਂ ਡੂੰਘਾ ਤੇ ਚੌੜਾ ਦਰਿਆ ਹੈ। ਕਿਤੇ ਇਹ ਦਰਿਆ ਗਿਆਰਾਂ ਮੀਟਰ ਅਤੇ ਕਿਤੇ ਗਿਆਰਾਂ ਮੀਲ ...
Read Full Story


ਕਰੋੜਾਂ ਦੀ ਹੋਈ ਕਬੱਡੀ ਬਨਾਮ "ਕੱਟੇ ਨੂੰ ਮਣ ਦੁੱਧ ਦਾ ਕੀ ਭਾਅ?"

ਆਪਣੀ ਜ਼ਿੰਦਗੀ ਦੇ ਮਹਿਜ ਦਸ ਕੁ ਸਾਲ ਪਿਛਾਂਹ ਝਾਕ ਦੇ ਦੇਖੋ। ਸਹਿਜੇ ਹੀ ਅੰਦਾਜ਼ਾ ਲਗਾ ਲਓਗੇ ਕਿ ਅੱਜ ਕਰੋੜਾਂ ਦੀ ਕਬੱਡੀ ਦੇ ਨਾਂ ਨਾਲ ਪ੍ਰਚਾਰੀ ਜਾਂਦੀ ਕਬੱਡੀ ਦਾ ਅਸਲ ਰੂਪ ਕੀ ਹੈ? ਯਾਦ ਕਰੋ ਓਹ ਦਿਨ ਜਦੋਂ ਤੁਹਾਨੂੰ ਵੀ ਦਿਨ ਢਲਦੇ ਸਾਰ ਖੇਡ ਮੈਦਾਨ ਵੱਲ ਖੇਡਣ ਜਾਂ ਖੇਡਦਿਆਂ ਨੂੰ ਮਾਨਣ ਦੀ ਲੂਹਣ ਲੱਗ ਜਾਂਦੀ ਸੀ। ਸਾਰੀ ਖੇਡ ਕੀਤੀ ਹੋਈ ਸਰੀਰਕ ਮਿਹਨਤ ਅਤੇ ਸਾਦ ਮੁਰਾਦੀ ਖੁਰਾਕ ਦੇ ਸਿਰ 'ਤੇ ਖੇਡੀ ਜਾਂਦੀ ਸੀ। ਪ੍ਰਦੇਸੀਂ ਵਸੇ ਪੰਜਾਬੀਆਂ ਨੇ ਪਿਤਾ ਪੁਰਖੀ ਖੇਡ ਨੂੰ 'ਉੱਚਾ ਚੁੱਕਣ' ਲਈ ਕਬੱਡੀ ਕੱਪ ਕੀ ਕਰਵਾਉਣੇ ਸ਼ੁਰੂ ਹੋਏ ਕਿ ਪਿੰਡਾਂ ਦੀਆਂ ਨਿਰੋਲ ਟੀਮਾਂ ਨੂੰ ਘੁਣ ਜਿਹਾ ਲੱਗ ਗਿਆ। ਜ਼ੋਰਾਵਰ ਖਿਡਾਰੀ ਚੁਣ ਚੁਣ ਕੇ ਕਲੱਬਾਂ 'ਚ ਖੇਡਣ ਲੱਗੇ। ਵਿਦੇਸ਼ੀਂ ਗੇੜੇ ਲਾਉਣ ਲੱਗੇ। ਪਿੱਛੇ ਬਚੇ ਪੱਲਿਉਂ ਖੁਰਾਕਾਂ ਖਾ ਖਾ ਕੇ ਮਿੱਟੀ ਨਾਲ ਮਿੱਟੀ ...
Read Full Story


ਕੈਨੇਡਾ ਦੀਆਂ ਜੇਲ੍ਹਾਂ ਵਿਚ ਅਕਸਰ ਹੁੰਦੀ ਹੈ ਕੈਦੀਆਂ ਦੀ ਕੁੱਟਮਾਰ

ਭਾਰਤ ਵਿਚ ਜੇਲ੍ਹਾਂ 'ਚ ਕੈਦੀ ਲੜ ਪੈਂਦੇ ਹਨ ਅਤੇ ਕੁੱਟ-ਕੁਟਾਪੇ ਆਮ ਹੁੰਦੇ ਹਨ ਹੈ ਪਰ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਾਂਗ ਕੈਨੇਡਾ ਦੀਆਂ ਜੇਲ੍ਹਾਂ ਵਿਚ ਵੀ ਕੁੱਟਮਾਰ ਹੁੰਦੀ ਰਹਿੰਦੀ ਹੈ। ਕੈਨੇਡਾ 'ਚ ਪੁਲਿਸ ਸਟੇਸ਼ਨਾਂ, ਵਕੀਲਾਂ ਦੇ ਦਫ਼ਤਰਾਂ ਅਤੇ ਅਦਾਲਤਾਂ ਵਿਚ ਕਤਾਰਾਂ ਬਣਾ ਕੇ ਤੁਰੇ ਜਾਂਦੇ ਲੋਕਾਂ (ਪਰਿਵਾਰਾਂ) ਨੂੰ ਦੇਖ ਕੇ ਭਲੀ-ਭਾਂਤ ਪਤਾ ਲਗਦਾ ਹੈ ਕਿ ਪੰਜਾਬੀਆਂ ਦੇ ਮਨਾਂ ਦੀ ਭਟਕਣ ਕੈਨੇਡਾ ਪੁੱਜ ਜਾਣ ਨਾਲ ਸਮਾਪਤ ਨਹੀਂ ਹੋ ਜਾਂਦੀ। ਪੰਜਾਬ ਤੋਂ ਸੁਖੀ ਜੀਵਨ ਮਾਨਣ ਗਏ ਬਹੁਤ ਸਾਰੇ ਲੋਕ ਆਪਣੀ ਤਸ਼ਰੀਫ ਨਾਲ ਆਪਣੇ ਦਿਮਾਗ ਦੇ ਪਛੜੇਪਨ ਦਾ ਕੂੜਾ-ਕਬਾੜਾ ਵੀ ਨਾਲ ਹੀ ਢੋਅ ਲੈਂਦੇ ਹਨ। ਕਠੋਰ ਮਨਾਂ 'ਤੇ ਪੇਂਡੂ ਸੋਚਾਂ ਅਤੇ ਗਿਣਤੀਆਂ-ਮਿਣਤੀਆਂ ਭਾਰੂ ਰਹਿੰਦੀਆਂ ਹਨ। ਉਨ੍ਹਾਂ ਸੋਚਾਂ ਤਹਿਤ ਕਈ ਬੁਰਾਈਆਂ ਕਰਨਾ ਜਾਰੀ ਰੱਖਿਆ ਜਾਂਦਾ ਹੈ, ...
Read Full Story


ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਅਤੇ ਸੰਤ ਬਾਬੇ ਚੁੱਪ ਕਿਉਂ?

ਮਹੀਨਾ ਕੁ ਹੋ ਚੱਲਿਐ, ਰਾਤ ਦੇ ੯ ਵੱਜੇ ਸੀ। ਮੈਂ ਦਿੱਲੀ ਤੋਂ ਫ਼ਿਲਮ ਦੇ ਸਿਲਸਿਲੇ ਵਿੱਚ ਵਾਪਸ ਪਰਤਦੇ ਸਮੇਂ ਸ਼ੰਭੂ ਬਾਰਡਰ ਤੋਂ ਲੰਘ ਪੰਜਾਬ ਦੀ ਸਰਜ਼ਮੀਨ 'ਤੇ ਅਜੇ ਪੈਰ ਪਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਲਾਈਨ 'ਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਤੋਂ ਮੇਰੇ ਭਰਾਵਾਂ ਤੋਂ ਵੀ ਪਿਆਰੇ ਹਰ ਦਿਲ ਅਜੀਜ਼ ਮਿੱਤਰ ਮਾਸਟਰ ਕੇਵਲ ਸਿੰਘ ਸਨ। ਆਵਾਜ਼ ਲੋਹੜੇ ਦੇ ਦਰਦ ਨਾਲ ਭਿੱਜੀ ਸੀ। ਗੱਚ ਭਰਿਆ ਭਰਿਆ ਜਾਪਦਾ ਸੀ। ਮੇਰਾ ਹਾਲ ਪੁੱਛਿਆ। ਕਾਫ਼ੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਉਹੀ ਪੁਰਾਣਾ ਸਵਾਲ ਕਿ ਪੰਜਾਬ ਅੰਦਰ ਮਾੜੀ ਗਾਇਕੀ ਅਤੇ ਨਸ਼ੇ ਦੇ ਮਸਲੇ 'ਤੇ ਸਾਧ ਬਾਬਿਆਂ ਦੀ ਚੁੱਪ ਕਿਉਂ ? ਇਹ ਸੁਆਲ ਕੈਲੀਫੋਰਨੀਆ ਵਸਦੇ ਮੇਰੇ ਵੀਰ ਬਿੰਦਰ ਬੱਲ ਅਤੇ ਕਿੰਨੇ ਹੀ ਹੋਰ ਵੀਰਾਂ ਵੱਲੋਂ ਵੀ ਅਨੇਕਾਂ ਬਾਰ ਦੁਹਰਾਇਆ ਜਾ ਚੁੱਕਿਐ ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਮੀਡੀਆ ...
Read Full Story


ਕੀ ਮੋਦੀ ਸਰਕਾਰ ਕਾਲਾ ਧਨ ਵਾਪਸ ਲਿਆ ਸਕੇਗੀ?

ਕਾਲੇ ਧਨ ਦੇ ਖਤਰੇ ਨਾਲ ਨਿਪਟਣ ਲਈ ਭਾਰਤ ਦੀ ਪ੍ਰਤੀਬੱਧਤਾ ਦਰਸਾਉਣ ਲਈ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਪਾਰਲੀਮੈਂਟ ਵਿਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਭਾਰਤੀਆਂ ਦੀ ਵਿਦੇਸ਼ਾਂ ਵਿਚ ਜਮ੍ਹਾ ਗੈਰ ਕਾਨੂੰਨੀ ਕਮਾਈ ਨੂੰ ਵਾਪਸ ਲਿਆਉਣ ਲਈ ਵਿਭਿੰਨ ਦੇਸ਼ਾਂ ਨਾਲ ਸੰਪਰਕ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਕਲੰਕ ਤੋਂ ਮੁਕਤ ਕਰਨ ਲਈ ਪ੍ਰਤੀਬੱਧ ਹੈ। ਇਸ ਦਿਸ਼ਾ ਵਿਚ ਪਹਿਲਾ ਕਦਮ ਉਠਾਉਂਦੇ ਹੋਏ ਸਰਕਾਰ ਨੇ ਇਕ ਵਿਸ਼ੇਸ਼ ਜਾਂਚ ਦਲ (ਐਸ ਆਈ ਟੀ) ਦਾ ਗਠਨ ਕਰ ਦਿੱਤਾ ਹੈ ਤਾਂ ਕਿ ਵਿਦੇਸ਼ ਵਿਚ ਜਮ੍ਹਾ ਕਾਲੇ ਧਨ ਦਾ ਪਤਾ ਲਗਾਇਆ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਪਹਿਲੀ ਬੈਠਕ ਵਿਚ ਬਣਾਈ ਗਈ ਇਸ ਸਪੈਸ਼ਲ ਟੀਮ ਦੀ ਪਹਿਲੀ ਇਕੱਤਰਤਾ ਵੀ ਹੋ ...
Read Full Story


ਪੰਜਾਬ ਲੀਹ ਤੇ ਕਦੋਂ ਪਏਗਾ?

''ਮੈਂ ਵੇਹਲਾ ਬੈਠਾ ਹੋਵਾਂ, ਮੇਰੇ ਅੰਦਰੋਂ ਹੂਕ ਜੀ ਉਠਦੀ ਹੈ, ਲਿਖ ਕੁੱਝ ਲਿਖਾਂ, ਤੈਨੂੰ ਰੱਬ ਨੇ ਵਾਧੂ ਸਮਾਂ ਲਿਖਣ ਲਈ ਹੀ ਦਿੱਤਾ ਹੈ, ਵੇਹਲਾ ਬੈਠਣ ਲਈ ਨਹੀਂ।'' ੨੩ ਜੂਨ ੧੯੭੫ ਨੂੰ ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਸੀ। ਮੈਨੂੰ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ, ਜੋ ਬਾਅਦ ਵਿੱਚ ਐਮ.ਪੀ. ਵੀ ਰਹੇ, ਨੇ ਦੱਸਿਆ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਨਾਲ ਅਕਾਲੀਆਂ ਦੇ ਸਮਝੌਤੇ ਦੀ ਗੱਲ ਹੋ ਗਈ ਹੈ, ਉਸ ਸਮੇਂ ਮੈਂ ਮੁੱਖ ਅਫਸਰ ਨਿਹਾਲ ਸਿੰਘ ਵਾਲਾ ਸੀ। ਕਈ ਕਹਿੰਦੇ ਸਨ ਕਿ ਇਸ ਸਮਝੌਤੇ ਨੂੰ ਤਾਰਪੀਡੋ ਕਰਨ ਲਈ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਰਾਤ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ, ਕਿਉਂਕਿ ਦੋਵੇਂ ਹੀ ਪਾਸੇ ਕਰ ਦਿੱਤੇ ਜਾਣੇ ਸਨ। ਐਮਰਜੈਂਸੀ ਲੱਗਣ ਤੇ ਕਿਸੇ ਅਕਾਲੀ ਦੀ ਗ੍ਰਿਫਤਾਰੀ ਨਹੀਂ ਸੀ ਹੋਈ। ਦੇਸ਼ ਵਿੱਚ ਬਾਕੀ ਸਭ ...
Read Full Story


ਪੁੱਤ ਨੂੰ ਤਰਸਣ ਵਾਲਿਓ! ਕਿਤੇ ਪੁੱਤ ਨੂੰ ਆਪਣੇ ਹੱਥੀਂ ਕਤਲ ਨਾ ਕਰਾ ਆਇਓ

ਹਰ ਇਨਸਾਨ ਜ਼ਿੰਦਗੀ ਨੂੰ ਆਪੋ-ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਹੈ। ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਲਈ ਉਹ ਕੁਦਰਤੀ ਨਿਯਮਾਂ ਤੇ ਉਹਨਾਂ ਸਾਰੀਆਂ ਚੀਜਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਉਸ ਨੂੰ ਚੰਗੀਆ ਨਹੀਂ ਲੱਗਦੀਆਂ। ਪਰ ਸਭ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਜੋ ਕੁਝ ਇਨਸਾਨ ਬਦਲ ਸਕਦਾ ਹੈ, ਉਸ ਨੂੰ ਬਦਲ ਕੇ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਉਹ ਸੋਚਦਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਇਸ ਦੇ ਜ਼ਰੀਏ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਕੋਈ ਗੱਲ ਉਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਨੂੰ ਰੱਬ ਦਾ ਭਾਣਾ ਕਹਿ ਕੇ ਮੰਨਣ ਲਈ ਵੀ ਤਿਆਰ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤਾਂ ਇੱਕ ਪਾਸੇ, ਇਨਸਾਨ ਤਾਂ ਆਪਣੀ ਸਾਇੰਸ ਦੀ ਤਰੱਕੀ ਦੇ ਜ਼ਰੀਏ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਸੈਕਸ ਦਾ ਜ਼ਾਇਜਾ ਲੈ ਕੇ, ਉਸ ...
Read Full Story


ਬਲਾਤਕਾਰ, ਸ਼ਿਕਾਰ ਅਤੇ ਸ਼ਿਕਾਰੀ

ਜਿਸ ਸਮਾਜਿਕ ਵਰਤਾਰੇ ਵਿਚੋਂ ਅਸੀਂ ਲੰਘ ਰਹੇ ਹਾਂ, ਉਹ ਐਨਾ ਸਰਲ ਨਹੀਂ ਕਿ ਇਸ ਦੀਆਂ ਬੁਰਾਈਆਂ ਨੂੰ ਥੋੜ੍ਹੀ ਜਿਹੀ ਮਿਹਨਤ ਨਾਲ ਠੀਕ ਕਰ ਲਿਆ ਜਾਵੇ ਜਾਂ ਇਹ ਐਨੀਆਂ ਕੁ ਕਮੀਆਂ ਵਾਲਾ ਵੀ ਨਹੀਂ ਰਿਹਾ ਕਿ ਇਸ ਨੂੰ ਕੁਝ ਦੇਰ ਲਈ ਇਸੇ ਤਰ੍ਹਾਂ ਚੱਲਣ ਦਿੱਤਾ ਜਾਵੇ ਤਾਂ ਜੋ ਲੰਮੇ ਸਮੇਂ 'ਚ ਇਹ ਆਪਣੇ ਆਪ ਸਮਾਂ ਪੈ ਕੇ ਠੀਕ ਹੋ ਜਾਵੇਗਾ। ਗੁੰਝਲਾਂ ਅਤੇ ਸਮੱਸਿਆਵਾਂ 'ਚ ਇਨਸਾਨੀ ਜ਼ਿੰਦਗੀ ਇਸ ਤਰ੍ਹਾਂ ਫਸ ਗਈ ਹੈ ਕਿ ਇਸ ਘੁੰੰਮਣਘੇਰੀ 'ਚੋਂ ਬਾਹਰ ਨਿਕਲਣਾ ਲੋਕਾਂ ਨੂੰ ਅਸੰਭਵ ਜਾਪ ਰਿਹਾ ਹੈ ਅਤੇ ਇਸੇ ਤਾਣੇਬਾਣੇ 'ਚ ਜਿਉਂਣ ਨੂੰ ਉਸ ਨੇ ਜ਼ਿੰਦਗੀ ਸਮਝ ਲਿਆ ਹੈ। ਦੇਰ ਰਾਤ ਤੱਕ ਕੰਮ ਕਰਨ ਤੋਂ ਬਾਅਦ ਸਵੇਰੇ ਵੀ ਗੁਰਜੰਟ ਗੋਡੇ-ਗੋਡੇ ਸੂਰਜ ਚੜਨ 'ਤੇ ਹੀ ਉੱਠਿਆ। ਅਖ਼ਬਾਰ ਫੜਦਿਆਂ ਹੀ ਸਭ ਤੋਂ ਪਹਿਲਾਂ ਉਸ ਦੀ ਨਜ਼ਰ ਪਹਿਲੇ ਪੰਨੇ 'ਤੇ 'ਦਲਿਤ ਕੁੜੀ ਨਾਲ ਬਲਾਤਕਾਰ ਤੋਂ ...
Read Full Story


ਕੁੜੀਓ! ਅੱਗੇ ਜ਼ਰੂਰ ਵਧੋ, ਪਰ ਗ਼ਲਤ ਰਾਹਾਂ 'ਤੇ ਨਹੀਂ

ਕੁੜੀਆਂ ਲਈ ਬਰਾਬਰਤਾ ਨਾ ਸਿਰਫ ਉਨ੍ਹਾਂ ਦਾ ਅਧਿਕਾਰ ਹੈ, ਸਗੋਂ ਆਦਰਸ਼ ਸਮਾਜ ਦੀ ਸਿਰਜਣਾਂ ਲਈ ਲੋੜ ਵੀ। ਜੇਕਰ ਕੁੜੀਆਂ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ ਤਾਂ ਫੇਰ ਅਸੀਂ ਤਰੱਕੀ ਦੇ ਰਾਹ ਤੇ ਪੱਛੜ ਜਾਂਵਾਂਗੇ। ਇਸੇ ਲਈ ਅੱਜ ਭਾਰਤ 'ਚ ਮਹਿਲਾ ਸਸ਼ਕਤੀਕਰਨ ਦਾ ਨਾਅਰਾ ਗੂੰਂਝ ਰਿਹਾ ਹੈ। ਕੁੜੀਆਂ ਵੀ ਹਰ ਖੇਤਰ 'ਚ ਮੁੰਡਿਆਂ ਨੂੰ ਚਣੌਤੀ ਦੇ ਰਹੀਆਂ ਹਨ। ਪਰ ਖੁਦ ਨੂੰ ਸਮਾਜ 'ਚ ਤਾਕਤਵਾਰ ਢੰਗ ਨਾਲ ਵਿਸਥਾਪਿਤ ਕਰਨ ਦੀ ਕੋਸ਼ਿਸ਼ ਅਤੇ ਮਿਲੀ ਸਫ਼ਲਤਾ ਤੋਂ ਉਤਸ਼ਾਹਤ ਕੁੜੀਆਂ ਆਪਣੇ ਮਾਰਗ ਤੋਂ ਥਿੜਕਣ ਵੀ ਲੱਗੀਆਂ ਹਨ। ਖਾਸ ਤੌਰ 'ਤੇ ਗਰਮ ਲਹੂ ਵਾਲੀ ਯੁਵਾ ਪੀੜ੍ਹੀ ਆਪਣੇ ਮੀਰੀ ਸਭਿਅਕ ਸਿਧਾਤਾਂ ਤੋਂ ਲਾਂਭੇ ਜ਼ਾਂਦੀ ਨਜ਼ਰ ਆ ਰਹੀ ਹੈ। ਇਹ ਤ੍ਰਸਾਦਿਕ ਪੱਖ ਹੈ ਕਿ ਆਦਰਸ਼ ਜੀਵਨ ਦੇ ਰਾਹ ਤੋਂ ਭਟਕ ਰਹੀ ਮੁੰਡਿਆਂ ਦੀ ਨੌਜਵਾਨ ਪੀੜ੍ਹੀ ਪ੍ਰਤੀ ਤਾਂ ਅਸੀਂ ਬਹੁਤ ਚਿੰਤਤ ...
Read Full Story


ਸਿਪਾਹੀਆਂ ਤੋਂ ਸਿੱਖਿਆ ਕਾਮਯਾਬੀ ਦਾ ਭੇਦ

ਪੁਲਿਸ ਟ੍ਰੇਨਿੰਗ ਕਾਲਜ ਫਿਲੌਰ ਵਿਚ ਪੂਰੇ ਇਕ ਸਾਲ, ਮੈਂ, ਫੌਜਦਾਰੀ ਕਾਨੂੰਨ, ਪੁਲਿਸ ਨਿਯਮ, ਥਾਣਿਆਂ ਦਾ ਵਿਵਹਾਰਿਕ ਕੰਮ, ਸਰੀਰਕ ਯੋਗਤਾ, ਟ੍ਰੈਫਿਕ ਕੰਟਰੋਲ, ਅੱਥਰੂ ਗੈਸ, ਗੋਲੀ ਚਲਾਉਣ, ਘੋੜ-ਸਵਾਰੀ, ਨੇਜਾਬਾਜੀ ਦੀ ਸਿਖਲਾਈ ਲਈ। ਨਤੀਜੇ ਸਮੇਂ ਉੱਤਰੀ ਖੇਤਰ ਪੁਲਿਸ ਟ੍ਰੇਨਿੰਗ ਕਾਲਜ ਦੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਅੰਡੇਮਾਨ ਨਿਕੋਬਾਰ, ਸਿੱਕਮ ਦੇ ਸਾਥੀ ਸਿੱਖਿਆਰਥੀਆਂ ਵਿਚੋਂ ਸਰਵ ਸ਼੍ਰੇਸ਼ਠ, ਪਹਿਲੇ ਨੰਬਰ ਤੇ ਪਾਸ ਹੋ ਕੇ, ਪਾਸਿੰਗ ਆਊਟ ਪ੍ਰੇਡ ਦੇ ਮੁੱਖ ਅਤਿਥੀ ਵਲੋਂ ਸਨਮਾਨਿਤ ਹੋਇਆ। ਜਿਲ੍ਹੇ ਵਿਚ ਵਾਪਸ ਆ ਕੇ ਪੁਲਿਸ ਲਾਈਨਜ, ਦਫਤਰ ਪੁਲਿਸ-ਕਪਤਾਨ, ਅਦਾਲਤਾਂ ਦੇ ਕੰਮ ਬਾਰੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਵਾਰੀ ਥਾਣੇ ਵਿਚ ਕੰਮ ਸਿਖਣ ਤੇ ਕਰਨ ਦੀ ਸੀ। ਮੁੱਖ ਅਫਸਰ ਥਾਣਾ ਪੰਡਿਤ ਜੀ, ਇੱਕ ਅਤੀ ਇਮਾਨਦਾਰ, ...
Read Full Story


ਧਰਮ, ਆਦਮੀ ਅਤੇ ਰੱਬ

ਧਰਮ ਦੋ ਪ੍ਰਕਾਰ ਦਾ ਹੁੰਦਾ ਹੈ। ਇੱਕ ਸੰਸਾਰਕ ਪਛਾਣ ਵਾਲਾ ਤੇ ਦੂਸਰਾ ਅੰਦਰਲਾ ਮਨ ਤੇ ਆਤਮਾ ਦਾ। ੧) ਬ੍ਰਹਮਚਾਰੀਆ ਧਰਮ ੨) ਗ੍ਰਹਿਸਥ ਧਰਮ ੩) ਬਾਨਪ੍ਰਸਤੀ ਧਰਮ ੪) ਸੰਨਿਆਸ ਧਰਮ (੧) ਬ੍ਰਹਮਚਾਰੀਆ ਧਰਮ:-ਇਸ ਧਰਮ ਦਾ ਮਤਲਬ ਜਵਾਨੀ ਸਾਂਭਣੀ, ਅੱਖ ਦਾ ਕੰਟਰੋਲ ਕਰਨਾ, ਜਤ ਸਤ ਸੰਜਮ, ਸਹਿਣਸ਼ੀਲਤਾ, ਗਿਆਨ ਲੈਣਾ, ਸਰੀਰ ਵਿੱਚ ਪਾਵਰ ਪੈਦਾ ਕਰਨੀ, ਸੰਸਾਰਕ ਵਿਸ਼ਿਆਂ ਵਿਕਾਰਾਂ ਤੋ ਰਹਿਤ ਰਹਿਣਾ, ਕੁਦਰਤ ਦੀ ਖੋਜ ਕਰਨੀ। ਇਹ ਸਰੀਰ ਦਾ ਪਹਿਲਾ ਧਰਮ ਹੈ ਇਸ ਕਰਕੇ ਸਿਆਣੇ ਕਹਿੰਦੇ ਹਨ; ਪਹਿਲਾਂ ਖਾਧੀ ਹੋਈ ਖੁਰਾਕ, ਦੂਜਾ ਚੱਜ ਦਾ ਜਵਾਕ, ਤੀਜਾ ਚੰਗਾ ਅੰਗ-ਸਾਕ, ਇਹ ਬੁੱਢੇ ਵੇਲੇ ਹੀ ਕੰਮ ਆਉਂਦੇ ਹਨ। (੨) ਗ੍ਰਹਿਸਥ ਧਰਮ :- ਗ੍ਰਹਿਸਥ ਧਰਮ ਵਿਆਹ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਹਰ ਧਰਮ ਦਾ ਵਿਆਹ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਜਿਵੇਂ ਸਿੱਖ ਧਰਮ ਵਿੱਚ ...
Read Full Story


ਬੁੱਢੇ-ਵਾਰੇ ਦੇ ਜੰਜਾਲ ਕਿਵੇਂ ਕਰੀਏ ਸੱਜਣਾ ਪਾਰ!

ਬੁਢਾਪਾ ਕੀ ਹੈ, ਇਹ ਕਿਉਂ ਆਉਂਦਾ ਹੈ ਅਤੇ ਇਸ ਦੀਆਂ ਕੀ ਕੀ ਕਠਿਨਾਈਆਂ ਹਨ ਇਸ ਨੂੰ ਜਾਨਣ ਦੇ ਲਈ ਪਹਿਲਾਂ ਗੱਲ ਕਰਦੇ ਹਾਂ ਕਿ ਬੁਢਾਪਾ ਕੀ ਹੈ ਕਿਉਂ ਆਉਂਦਾ ਹੈ। ਕੁਦਰੱਤ ਦਾ ਨੇਮ ਹੈ ਜੋ ਪਦਾਰਥ ਸਮੇਂ ਅਤੇ ਸਥਾਨ ਦੇ ਘੇਰੇ ਅੰਦਰ ਆਉਂਦਾ ਹੈ ਉਸ ਹਰ ਪਦਾਰਥ ਦਾ ਕਿਸੇ ਨਿਸਚਤ ਜਾਂ ਅਨਿਸਚਤ ਸਮਾਂ ਸੀਮਾ ਦੇ ਅੰਦਰ ਅੰਤ ਹੋ ਜਾਣਾ ਹੈ। ਚਾਹੇ ਉਹ ਜਾਨਦਾਰ ਹੈ ਚਾਹੇ ਬੇਜਾਨ ਹੈ। ਭਾਵੇਂ ਮਨੁੱਖ ਨੂੰ ਧਰਤੀ ਤੇ ਸੱਭ ਜੀਵਾਂ ਤੋਂ ਸਮਝਦਾਰ ਮੰਨਿਆਂ ਗਿਆ ਹੈ ਪਰ ਇਹ ਵੀ ਆਪਣੇ ਆਪ ਨੂੰ ਕੁਦਰੱਤ ਦੇ ਇਸ ਅਟੱਲ ਨੇਮ ਤੋਂ ਬਚਾ ਨਹੀਂ ਸਕਿਆ। ਹਰ ਚੀਜ ਜੱਦ ਨਵੀ ਸਿਰਜਦੀ ਹੈ ਤਾਂ ਉਹ ਉਸ ਦੀ ਪਹਿਲੀ ਅਵੱਸਥਾ ਹੁੰਦੀ ਹੈ ਉਸ ਤੋਂ ਪਿਛੋਂ ਉਸ ਦੀ ਅਵੱਸਥਾਂ ਬਦਲਦੀ ਰਹਿੰਦੀ ਹੈ। ਬੇਜਾਨ ਵਸਤਾਂ ਵਿੱਚ ਜਦੋਂ ਉਹ ਕਿਸੇ ਕੁਠਾਲੀ ਜਾਂ ਸਾਂਚੇ ਵਿੱਚ ਢਲ ਕੇ ਤਿਆਰ ਹੁੰਦੀ ਹੈ ਉਹ ਉਸ ...
Read Full Story


ਵਿਸਾਖੀ : ਸਾਡੇ ਲੋਕ ਜੀਵਨ ਦਾ ਨਵੇਕਲ਼ਾ ਰੰਗ

ਹਰ ਦੇਸ਼ ਵਿਚ ਮੇਲੇ/ ਤਿਉਹਾਰ ਉਸਦੀ ਸੱਭਿਆਚਾਰਕ ਪਹਿਚਾਣ ਅਤੇ ਸਮਾਜ ਦੀ ਤੋਰ ਦੇ ਉਭਰਦੇ ਅੰਗ ਬਣਦੇ ਹਨ। ਵਿਸਾਖੀ ਪੰਜਾਬੀਆਂ ਵਾਸਤੇ ਲੋਕ ਜੀਵਨ ਨਾਲ ਜੁੜਿਆ ਨੇੜਵਾਂ ਸੱਚ ਹੈ। ਇਹ ਸਦੀਆਂ ਪੁਰਾਣੀ ਰੀਤ ਹੈ, ਸਾਂਝ ਭਰੇ ਜੀਵਨ ਦੀ ਝਲਕ ਹੈ, ਮੋਹ-ਮੁਹੱਬਤ ਅਤੇ ਸਰਵ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਸਾਨੂੰ ਨਵੀਂ ਜੀਵਨ ਜਾਚ ਬਖਸ਼ਦਾ ਅਜਿਹਾ ਸੱਚ ਹੈ ਜਿਸ ਨਾਲ ਮਨੁੱਖੀ ਜ਼ਿੰਦਗੀ ਮੁੱਲਵਾਨ ਵੀ ਹੁੰਦੀ ਹੈ ਅਤੇ ਮੋਹ-ਵਾਨ ਵੀ, ਜਿਸ ਦੇ ਸਿੱਟੇ ਵਜੋਂ ਮਨੁੱਖੀ ਮਨ ਵਿਚ ਨਿਮਰਤਾ ਤੇ ਨਿਰਮਾਣਤਾ ਦਾ ਵਿਕਾਸ ਹੁੰਦਾ ਹੈ। ਇਹੋ ਹੀ ਸਮਾਜਿਕ ਸਥਿਤੀਆਂ ਵਿਚ ਤਬਦੀਲੀਆਂ ਦੀ ਸੂਚਕ ਬਣ ਜਾਂਦੀ ਹੈ। ਆਪਸੀ ਸਾਂਝ ਦਾ ਸਭ ਤੋਂ ਵੱਡਾ ਸੁਨੇਹਾ। ਜਦੋਂ ਕੋਰੇ-ਕੱਕਰਾਂ ਦੇ ਭੰਨੇ ਲੋਕ ਖੁੱਲ੍ਹੇ ਮੌਸਮ ਵਿਚ ਪਹੁੰਚਦੇ ਤਾਂ ਇਸ ਨੂੰ ਖੁਸ਼ੀ ਵਜੋਂ ਮਨਾਇਆ ਜਾਂਦਾ। ਸਾਂਝੇ ...
Read Full Story


ਖੁਸ਼ਵੰਤ ਸਿੰਘ ਦੇ ਤੁਰ ਜਾਣ 'ਤੇ

੧੯੫੮ ਦੀ ਗੱਲ ਹੈ। 'ਯੋਜਨਾ' ਦੇ ਸਹਾਇਕ ਸੰਪਾਦਕ ਐਮ. ਏ. ਹੁਸੈਨੀ ਦਾ ਟੈਲੀਫੋਨ ਆਇਆ ਕਿ ਖੁਸ਼ਵੰਤ ਸਿੰਘ ਮੈਨੂੰ ਮਿਲਣਾ ਚਾਹੁੰਦੇ ਹਨ। ਹੁਸੈਨੀ ਮੇਰਾ ਕੈਂਪ ਕਾਲਜ ਸਮੇਂ ਦਾ ਜਮਾਤੀ ਸੀ ਤੇ ਖੁਸ਼ਵੰਤ ਸਿੰਘ ਨਾਲ ਮਿਲ ਕੇ ਉਮਰਾਓ ਜਾਨ ਅਦਾ ਦੇ ਅੰਗਰੇਜ਼ੀ ਅਨੁਵਾਦ ਵਿਚ ਰੁੱਝਾ ਹੋਇਆ ਸੀ। ਖੁਸ਼ਵੰਤ ਸਿੰਘ ਉਸ ਦਾ ਅਫਸਰ ਵੀ ਸੀ, ਯੋਜਨਾ ਦਾ ਮੁੱਖ ਸੰਪਾਦਕ ਹੋਣ ਦੇ ਨਾਤੇ। ਹੁਸੈਨੀ ਨੇ ਦੱਸਿਆ ਕਿ ਖੁਸ਼ਵੰਤ ਦੇ ਨਾਵਲ 'ਟਰੇਨ ਟੂ ਪਾਕਿਸਤਾਨ' ਦਾ ਸੰਖੇਪ ਪੰਜਾਬੀ ਅਨੁਵਾਦ ਛਪਣਾ ਹੈ ਤੇ ਕਰਤਾਰ ਸਿੰਘ ਦੁੱਗਲ ਨੇ ਇਹ ਕੰਮ ਮੇਰੇ ਕੋਲੋਂ ਲੈਣ ਲਈ ਕਿਹਾ ਹੈ। ਮੈਂ, ਰਾਜ ਗਿੱਲ ਤੇ ਗੋਪੀਚੰਦ ਨਾਰੰਗ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਵਿਚ ਕ੍ਰਮਵਾਰ ਪੰਜਾਬੀ, ਅੰਗਰੇਜ਼ੀ ਤੇ ਉਰਦੂ ਦੇ ਉਪ-ਸੰਪਾਦਕ ਲੱਗੇ ਹੋਏ ਸਾਂ। ਰਾਜ ਗਿੱਲ ਨੇ ਧੱਕੇ ਦੇ ਕੇ ਮੈਨੂੰ ਖੁਸ਼ਵੰਤ ਦੇ ...
Read Full Story


1 2 3 4 5 6 > >>

Warning: include(bot.php): failed to open stream: No such file or directory in /home/satsamun/public_html/cat.php on line 163

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/cat.php on line 163