HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਪਰਵਾਸੀ ਖਬਰਨਾਮਾ
 
ਕੈਨੇਡਾ ਨੇ ਵਿਸ਼ਵ ਜੰਗਾਂ ਦੇ ਸ਼ਹੀਦ ਸਿੱਖ ਸੈਨਿਕਾਂ ਨੂੰ ਕੀਤਾ ਯਾਦ

ਓਨਟਾਰੀਓ (ਸ.ਸ.ਪਾਰ ਬਿਉਰੋ) ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਯਾਦ ਕਰਦਿਆਂ, ਕੈਨੇਡਾ 'ਚ 'ਰਿਮੈਬਰੈਂਸ ਡੇਅ' ਤੋਂ ੨੪ ਘੰਟੇ ਪਹਿਲਾਂ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਰਾਹੀਂ ਇਨ੍ਹਾਂ ਜੰਗਾਂ 'ਚ ਆਪਣੀ ਜਾਨਾਂ ਵਾਰਨ ਵਾਲੇ ਸਿੱਖ ਫੌਜਿਆਂ ਨੂੰ ਚੇਤੇ ਕੀਤਾ ਗਿਆ। ਗੋਲਡ ਵਾਇੰਗਲ ਸਿੱਖ ਐਸੋਸੀਏਸ਼ਨ ਅਤੇ ਕੈਨੇਡਾ ਦੇ ਵੈਟਰਨ ਅਫੇਅਰਜ਼ ਮੰਤਰਾਲੇ ਵਲੋਂ ਇਹ ਸਮਾਗਮ ਕੈਨੇਡਾ ਦੇ ਪਹਿਲੇ ਸਿੱਖ ਸੈਨਿਕ ਸ਼ਹੀਦ ਪ੍ਰਾਈਵੇਟ ਬੁੱਕਨ ਸਿੰਘ ਦੀ ਸਮਾਧ 'ਤੇ ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ਵਿਖੇ ਆਯੋਜਿਤ ਕੀਤਾ ਗਿਆ। ਇਹ ਪਹਿਲਾ ਵਿਲੱਖਣ ਕੌਮੀ ਪੱਧਰ ਦਾ ਸਮਾਗਮ ਸੀ। ਕੈਨੇਡਾ ਨੇ ਇਸ ਦਿਨ ਸਿੱਖ ਰਿਮੈਂਬਰਸ ਦਿਵਸ ਵਜੋਂ ਮਨਾਇਆ। ਪ੍ਰਾਈਵੇਟ ਬੁੱਕਨ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਜੰਮਪਲ ਸੀ, ਜੋ ...
Read Full Story


ਸ਼ਿਕਾਗੋ ਦਾ ਗੁਰਦੁਆਰਾ ਅੱਗ ਨਾਲ ਸੜਕੇ ਰਾਖ

ਵੈਨਕੂਵਰ (ਸ.ਸ.ਪਾਰ ਬਿਉਰੋ) ਸ਼ਿਕਾਗੋ ਸ਼ਹਿਰ ਦੇ ਆਇਲੈਂਡ ਲੇਕ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਮਿਸ਼ਨ ਨੂੰ ਰਾਤੀਂ ਅੱਗ ਲੱਗ ਜਾਣ ਕਾਰਨ ਗੁਰੂ ਘਰ ਦੀ ਪੂਰੀ ਇਮਾਰਤ ਸੜਕੇ ਰਾਖ ਹੋ ਗਈ। ਇਸ ਅਗਨੀ ਕਾਂਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਸਮੇਤ ਧਾਰਮਿਕ ਪੁਸਤਕਾਂ ਅਗਨ-ਭੇਟ ਹੋ ਗਈਆਂ ਅਤੇ ਅੱਗ ਬੁਝਾਊ ਅਮਲੇ ਨੂੰ ਅੱਗ ਉਪਰ ਕਾਬੂ ਪਾਉਣ ਲਈ ਪੰਜ ਘੰਟੇ ਜੱਦੋ-ਜਹਿਦ ਕਰਨੀ ਪਈ। ਗੁਰਦੁਆਰੇ ਅੰਦਰ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਬੁਝਾਉ ਅਮਲੇ ਦੇ ਇਕ ਮੈਂਬਰ ਦੇ ਜ਼ਖਮੀ ਹੋਣ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਅਮਰੀਕਾ ਦੇ ਸਿੱਖ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ। ਅਗਨੀਕਾਂਡ ਦੀ ਜਾਂਚ ਕਰਨ ਲਈ ਸਟੇਟ ਫਾਇਰ ਮਾਰਸ਼ਲ ਦੇ ਨਾਲ-ਨਾਲ ਅਮਰੀਕਾ ਦੀ ਬਿਊਰੋ ਆਫ ...
Read Full Story


ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ਼੍ਰੀ ਗੁਰੂਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਿਵਸ ਮਨਾਇਆ ਗਿਆ

ਲੀਅਰ (ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ਓਸਲੋ ਤੋ ੪੦ਕਿ ਮਿ ਦੀ ਦੂਰੀ ਤੇ ਸਥਿਤ ਲੀਅਰ ਦੇ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਨਿਵਾਸ ਜੀ ਵਿਖੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਤਿੰਨ ਦਿਨ ਸੰਗਤਾ ਨੇ ਬੜੇ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕੀਤੀ।ਐਤਵਾਰ ਵਾਲੇ ਦਿਨ ਆਖੰਡ ਪਾਠ ਦੇ ਭੋਗ ਉੱਪਰੰਤ ਭਾਈ ਗੁਰਮੀਤ ਸਿੰਘ, ਭਾਈ ਹਰੀ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ (ਜੱਥਾ ਦਿੱਲੀ ਤੋ)ਵੱਲੋ ਅ੍ਰਮਿੰਤ ਬਾਣੀ ਦਾ ਕੀਰਤਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਅਤੇ ਕੱਥਾਵਾਚਕ ਭਾਈ ਸੁਲਾਖਣ ਸਿੰਘ (ਵੀਆਨਾ ਆਸਟਰੀਆ ਵਾਲੇ)ਵੱਲੋ ਪ੍ਰਭਾਵਸ਼ਾਲੀ ਕਥਾ ਕਰ ਵਹਿਮ ਭਰਮਾ ਤੋ ਉਪਰ ਉਠ ਸੱਭ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਲੰਗਰ ਸੇਵਾ ਬੀਬੀ ...
Read Full Story


ਬਰਤਾਨਵੀ ਸਿੱਖ ਨੌਜਵਾਨਾਂ ਨੇ ਆਪਣੀ ਧਾਰਮਿਕ ਪਹਿਚਾਣ ਕਿਵੇਂ ਸੁਰੱਖਿਅਤ ਰੱਖੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨਮੋਲ ਅਤੇ ਅਗਾਧ ਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਤੇ ਸਿੱਖ ਗੁਰੁ ਸਾਹਿਬ ਾਨਾਂ ਦੀ ਅਪਾਰ ਬਖਸ਼ਿਸ਼ ਹੈ ਕਿ aਨ੍ਹਾਂ ਦੇ ਲਾਡਲੇ ਪ੍ਰਦੇਸਾਂ ਦੇ ਵਸਨੀਕ ਹੁੰਦਿਆਂ ਹੋਇਆਂ ਵੀ ਆਪਣੇ ਧਰਮ ਦੇ ਉਪਾਸ਼ਕ ਰਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ। ਇਨ੍ਹਾਂ ਦੀ ਕੋਸ਼ਿਸ਼ਆਪਣੇ ਬੱਚਿਆਂ ਨੂੰ ਵੀ ਧਰਮ ਤੋਂ ਜਾਣੂੰ ਕਰਵਾਉਣ ਲਈ ਸਹਾਈ ਹੁੰਦੀ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਮਾਪਿਆਂ ਦੀ ਇਹ ਚਿੰਤਾ ਵੱਧ ਗਈ ਸੀ ਕਿ ਬੱਚਿਆਂ ਦਾ ਝੁਕਾਅਗੁਰੂ-ਘਰਾਂ ਵਿੱਚ ਬਹੁਤ ਘੱਟਦਾ ਜਾ ਰਿਹਾ ਹੈ। ਇਸਦੇ ਵੀ ਕਈ ਕਾਰਨ ਸਨ ਖਾਸਕਰ ਪ੍ਰਚਾਰ ਦੇ ਵਿਸ਼ੇਦਾ ਮਾਧਿਅਮ ਪੰਜਾਬੀ ਬੋਲੀ ਵਿੱਚ ਹੋਣਾ ਅਤੇ ਇਨ੍ਹਾਂ ਬੱਚਿਆਂ ਲਈ ਪੰਜਾਬੀ ਨਾ ਸਮਝ ਸਕਣਾ ਇੱਕ ਵੱਡੀ ਰੁਕਾਵਟ ਸੀ। ਅਜਿਹੀ ਘਾਟ ਨੂੰ ਸੁਲਝਾਉਣ ਦਾ ਯਤਨ ਕਰਨਾ ਗੁਰਦੁਆਰਿਆਂ ਦੇ ਪ੍ਰਬੰਧਕਾਂ ...
Read Full Story


ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਰੋਗ ਨਿਵਾਰਨ ਕੈਂਪ ਲਾਇਆ ਗਿਆ

ਸਰੀ (ਗੁਰਦੀਸ਼ ਕੌਰ ਗਰੇਵਾਲ) ਨ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ੨੧ ਜੁਲਾਈ ਤੋਂ ੨੪ ਜੁਲਾਈ ਤੱਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ, ਬੀ. ਸੀ. ਵਿਖੇ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ ਲਾਇਆ ਗਿਆ। ਹਰ ਸਾਲ, ਮਿਸ਼ਨ ਦੇ ਬਾਨੀ, ਸ. ਹਰਦਿਆਲ ਸਿੰਘ ਆਈ. ਏ. ਐਸ. ਰਿਟਾ. ਕਨੇਡਾ ਅਤੇ ਯੂ.ਐਸ.ਏ. ਵਿਖੇ ਰੋਗ ਨਿਵਾਰਨ ਕੈਂਪ ਲਾਉਣ ਲਈ, ਉਚੇਚੇ ਤੌਰ ਤੇ ਚੰਡੀਗੜ੍ਹ (ਇੰਡੀਆ) ਤੋਂ ਆਉਂਦੇ ਹਨ। ਇਹਨਾਂ ਕੈਂਪਾਂ ਰਾਹੀਂ ਅੱਜ ਤੱਕ ਅਨੇਕਾਂ ਪ੍ਰਾਣੀ, ਨਾਮ ਦਾਰੂ ਰਾਹੀਂ, ਆਪਣੀਆਂ ਲਾਇਲਾਜ ਬੀਮਾਰੀਆਂ ਤੋਂ ਛੁੱਟਕਾਰਾ ਪਾ ਚੁੱਕੇ ਹਨ। ਸੋ ਇਸ ਵਾਰ ਵੀ ਟੋਰੰਟੋ ਵਿਖੇ- ਮਾਲਟਨ ਗੁਰੂ ਘਰ, ਡਿਕਸੀ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਸੰਗਤ ਬਰੰਪਟਨ ਅਤੇ ਸੈਨਹੋਜ਼ੇ ਯੂ.ਐਸ.ਏ. ਵਿਖੇ ਕੈਂਪ ਲਾਉਣ ਉਪਰੰਤ, ਉਹ ਸਰੀ ਦੀ ਸੰਗਤ ਨਾਲ ਗੁਰਮਤਿ ...
Read Full Story


ਜੀਵਨ ਸਾਥੀ ਨੂੰ ਇੰਗਲੈਂਡ ਸੱਦਣਾ ਹੋਇਆ ਹੋਰ ਵੀ ਔਖਾ

ਲੰਡਨ (ਸ.ਸ.ਪਾਰ ਬਿਉਰੋ) ਭਾਰਤ ਤੋਂ ਇੰਗਲੈਂਡ ਵਿਚ ਧੀਆਂ-ਪੁੱਤਰਾਂ ਦੀਆਂ ਸ਼ਾਦੀਆਂ ਕਰਨ ਵਾਲੇ ਮਾਂਪਿਆਂ ਨੂੰ ਬਹੁਤ ਚੋਕਸ ਰਹਿਣ ਦੀ ਲੋੜ ਹੈ ਕਿਉਂਕਿ ਇੰਗਲੈਂਡ ਦੀ ਅਪੀਲ ਸੁਣਨ ਵਾਲੀ ਉੱਚ ਅਦਾਲਤ ਨੇ ਪਰਸੋਂ ਨਿਰਣਾ ਦੇ ਦਿੱਤਾ ਹੈ ਕਿ ਅੱਗੋਂ ਤੋਂ ਕੋਈ ਦੁਲਹਾ-ਦੁਲਹਣ ਜਿਸ ਕੋਲ ਇੰਗਲੈਂਡ ਵਿਚ ਸਲਾਨਾ ਸਪਸ਼ਟ ਆਮਦਨ ੧੮੬੦੦ ਪੌਂਡ ਭਾਵ ੧੮,੮੬,੦੦੦/- ਰੁਪਏ ( ਅਠਾਰਾਂ ਲੱਖ ਛਿਆਸੀ ਹਜ਼ਾਰ ਰੁਪਏ) ਤੋਂ ਘੱਟ ਹੈ, ਉਹ ਆਪਣੇ ਜੀਵਨ ਸਾਥੀ ਨੂੰ ਇੰਗਲੈਂਡ ਵਿਚ ਉਸ ਨਾਲ ਸ਼ਾਮਲ ਹੋਣ ਲਈ ਅਪਲਾਈ ਹੀ ਨਹੀਂ ਕਰ ਸਕਦਾ। ਇੰਗਲੈਂਡ ਦੀ ਸਰਕਾਰ ਵੱਲੋਂ ਏਡੀ ਵੱਡੀ ਰਾਸ਼ੀ ਨੂੰ ਬੇਇਨਸਾਫੀ ਦੱਸ ਕੇ ਘਟਾਉਣ ਦੀ ਅਰਜ਼ੀ ਰੱਦ ਕਰਦਿਆਂ, ਅਪੀਲ ਕੋਰਟ ਨੇ ਕਿਹਾ ਹੈ ਕਿ ਇਹ ਫੈਸਲਾ ਇਵੇਂ ਹੀ ਲਾਗੂ ਰਹੇਗਾ। ਇਸ ਨਿਰਣੇ ਪਿਛੋਂ ਭਾਰਤ ਸਮੇਤ ਹੋਰ ਦੇਸ਼ਾਂ ਵਿਚੋਂ ਇੰਗਲੈਂਡ ਰਹਿੰਦੇ ਜੀਵਨ ...
Read Full Story


ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਬੁਰੀ ਖਬਰ!

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਲਈ ਹੁਣ ਇਕ ਬੁਰੀ ਖਬਰ ਹੈ। ਆਸਟ੍ਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਕੇ ਭਵਿੱਖ ਬਣਾਉਣ ਲਈ ਉਥੇ ਜਾਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ। ਤਿੰਨ ਨਾਮੀ ਯੂਨੀਵਰਸਿਟੀਆਂ ਨੇ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਦੇ ਦਾਖਲੇ ਲਈ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਇੰਨਾ ਹੀ ਵਿਦਿਆਰਥੀਆਂ ਨੂੰ ਕਾਰਨ ਦੱਸੇ ਬਿਨਾਂ ਹੀ ਉਨ੍ਹਾਂ ਦੀਆਂ ਅਰਜ਼ੀਆਂ ਵਾਪਸ ਭੇਜੀਆਂ ਜਾ ਰਹੀਆਂ ਹਨ। ਇਹ ਤਿੰਨ ਯੂਨੀਵਰਸਿਟੀਆਂ ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ, ਹੋਮਸਗਲੈਨ ਇੰਸਟੀਚਿਊਟ ਮੇਲਬੋਰਨ ਅਤੇ ਯੂਨੀਵਰਸਿਟੀ ਆਫ ਕੈਨਬਰਾ। ਜ਼ਿਕਰਯੋਗ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ ਵਿਚ ...
Read Full Story


ਆਸਟਰੇਲੀਆ ੭੧ ਹਜ਼ਾਰ ਤੋਂ ਵੱਧ ਪੰਜਾਬੀਆਂ ਦੀ ਆਬਾਦੀ ਹੋਈ

ਮੈਲਬਰਨ (ਸ.ਸ.ਪਾਰ ਬਿਉਰੋ) ਭਾਰਤੀਆਂ ਲਈ ਆਸਟਰੇਲੀਆ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਇਕ ਨਵੀਂ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਸਟਰੇਲੀਆ ਦੀ ਕੁੱਲ ਆਬਾਦੀ 'ਚ ਇਕ ਫੀਸਦੀ ਭਾਰਤੀ ਹਨ। ਨਾਲ ਹੀ ਆਸਟਰੇਲੀਆ 'ਚ ਪੰਜਾਬੀ, ਗੁਜਰਾਤੀ, ਮਰਾਠੀ ਅਤੇ ਸਿੰਧੀ ਭਾਸ਼ਾਵਾਂ ਦਾ ਪਸਾਰ ਹੋ ਰਿਹਾ ਹੈ। ਆਸਟਰੇਲਿਆਈ ਸਰਕਾਰ ਵੱਲੋਂ ਜਾਰੀ ਕੀਤੀ ਗਈ 'ਦਿ ਪੀਪਲ ਆਫ ਆਸਟਰੇਲੀਆ' ਰਿਪੋਰਟ 'ਚ ਦੇਸ਼ ਦੀ ਆਬਾਦੀ ਅਤੇ ਪਰਵਾਸੀਆਂ ਬਾਰੇ ਅੰਕੜੇ ਦਿੱਤੇ ਗਏ ਹਨ। ੨੦੧੧ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਜਨਮੇ ਆਸਟਰੇਲੀਆ ਰਹਿੰਦੇ ਲੋਕਾਂ ਦੀ ਗਿਣਤੀ ਦੋ ਲੱਖ ੯੫ ਹਜ਼ਾਰ ਤੋਂ ਵੱਧ ਹੋ ਗਈ ਜੋ ੨੦੦੬ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਇਕ ਲੱਖ ੪੮ ਹਜ਼ਾਰ ਦਾ ਵਾਧਾ ਹੈ। ਇਹ ਆਸਟਰੇਲੀਆ ਦੀ ਕੁੱਲ ਆਬਾਦੀ ਦਾ ੧.੪ ਫੀਸਦੀ ਬਣਦਾ ਹੈ। ਆਸਟਰੇਲੀਆ ਦੇ ਅਵਾਸੀ ਅਤੇ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੀ ਭਾਸ਼ਾਈ ਤਸਵੀਰ

ਪੰਜਾਬੀਆਂ ਨੇ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਗੌਲਣਯੋਗ ਗਿਣਤੀ ਵਿੱਚ ਕੈਲੀਫ਼ੋਰਨੀਆ ਜਾਣਾ ਸ਼ੁਰੂ ਕੀਤਾ। ਉਂਜ ਯੁਬਾ ਕਾਉਂਟੀ ਵਿੱਚ ਇੱਕ ਪੰਜਾਬੀ ਦੇ ੧੮੬੧ ਵਿੱਚ ਪੁੱਜਣ ਦਾ ਵੀ ਜ਼ਿਕਰ ਮਿਲਦਾ ਹੈ। ਉਸ ਦੇ ਅਸਲ ਨਾਂ ਦਾ ਕੋਈ ਪਤਾ ਨਹੀਂ। ਉਸ ਸਮੇਂ ਛਪੀ ਉਸ ਦੀ ਅਖ਼ਬਾਰੀ ਖ਼ਬਰ ਵਿੱਚ ਲਿਖਿਆ ਗਿਆ ਸੀ, ''ਉਸ ਦਾ ਨਾਂ ਉਚਾਰਿਆ ਨਾ ਜਾ ਸਕਣ ਵਾਲਾ ਹੋਣ ਕਰ ਕੇ ਉਸ ਨੂੰ ਸੈਮ ਹੀ ਕਹਿ ਲੈਂਦੇ ਹਾਂ।" ਪਤਾ ਨਹੀਂ, ਉਹ ਕੋਈ ਸਤਨਾਮ ਸਿੰਘ, ਸੁਰਮੁਖ ਸਿੰਘ ਜਾਂ ਸੁਖਮੰਦਰ ਸਿੰਘ ਹੀ ਹੋਵੇ। ਉਸ ਦੀ ਖ਼ਬਰ ਛਪਣ ਦੀ ਵੀ ਦਿਲਚਸਪ ਕਹਾਣੀ ਹੈ। ਉਸ ਦਾ ਕਿਸੇ ਸਥਾਨਕ ਆਦਮੀ ਨਾਲ ਝਗੜਾ ਹੋ ਗਿਆ। ਇਸ ਝਗੜੇ ਕਾਰਨ ਉਹਨੂੰ ਪੰਜ ਡਾਲਰ ਜੁਰਮਾਨਾ ਕੀਤਾ ਗਿਆ। ਉਹ ਕਿਸ ਨਾਲ ਝਗੜਿਆ, ਕਿਉਂ ਝਗੜਿਆ, ਕੁਝ ਨਹੀਂ ਦੱਸਿਆ ਗਿਆ। ਖ਼ਬਰ ਇਸ ਬਾਰੇ ਵੀ ਚੁੱਪ ਹੈ ਕਿ ਦੂਜੀ ਧਿਰ ...
Read Full Story


ਕੈਨੇਡਾ ਦੇ ਦੂਤਘਰਾਂ 'ਚ ਕ੍ਰਿਪਾਨ ਪਹਿਨਕੇ ਜਾ ਸਕਣਗੇ ਸਿੱਖ

ਟੋਰਾਂਟੋ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਕੈਨੇਡਾ ਦੇ ਮਲਟੀਕਲਚਰਲ ਮਨਿਸਟਰ ਟਿਮ ਉਪਲ ਵੱਲੋਂ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਆਯੋਜਿਤ ਵਿਸਾਖੀ ਸਮਾਗਮ ਇਹ ਐਲਾਨ ਕੀਤਾ ਗਿਆ ਕਿ ਕੈਨੇਡਾ ਦੇਸ਼ ਦੇ ਦੁਨੀਆ ਭਰ ਵਿਚਲੇ ਸਾਰੇ ਕੈਨੇਡੀਅਨ ਦੂਤਘਰਾਂ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਦੇ ਹੋਵੇਗੀ। ਟਿੱਮ ਉਪਲ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀ ਅਤੇ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਸਰਕਾਰ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਫੈਸਲਾ ਕੀਤਾ ਹੈ। ਇਸ ਲਈ ਦੋ ਸ਼ਰਤਾਂ ਹੋਣਗੀਆਂ ਕਿ ਦੂਤਘਰਾਂ ਵਿਚ ਜਾਣ ਸਮੇਂ ਸਿੱਖ ਨੇ ਕ੍ਰਿਪਾਨ ਗਾਤਰੇ ਵਿਚ ਕਪੜਿਆਂ ਦੇ ਹੇਠਾਂ ਪਾਈ ਹੋਵੇਗੀ। ਕ੍ਰਿਪਾਨ ਪਹਿਨਣ ਕੇ ਅੰਦਰ ਜਾਣ ਵਾਲਾ ਵਿਅਕਤੀ ਕਕਾਰਾਂ ਦਾ ...
Read Full Story


ਜਹਾਜ਼ ਦੇ ਪਹੀਆਂ 'ਤੇ ਸਵਾਰੀ

ਕਈ ਵਾਰ ਅਜਿਹੀਆਂ ਖ਼ਬਰਾਂ ਮਿਲਦੀਆਂ ਹਨ ਕਿ ਦੰਗ ਰਹਿ ਜਾਈਦਾ ਹੈ। ਉੱਤੋਂ ਮੌਕਾ ਮੇਲ ਵੀ ਹੈਰਾਨ ਕਰਨ ਵਾਲੇ ਬਣ ਜਾਂਦੇ ਹਨ। ਕੁਝ ਦਿਨ ਪਹਿਲਾਂ ਮੈਂ ਕੈਲੇਫੋਰਨੀਆ ਗਿਆ ਤਾਂ ਇੱਕ ਹਵਾਈ ਅੱਡੇ 'ਤੇ ਸਾਡੇ ਜਹਾਜ਼ ਦਾ ਟਾਇਰ ਬਦਲਿਆ ਗਿਆ। ਪੁੱਛਣ 'ਤੇ ਪਤਾ ਲੱਗਿਆ ਕਿ ਟਾਇਰ ਪੈਂਚਰ ਹੋ ਗਿਆ ਸੀ। ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਹਵਾਈ ਜਹਾਜ਼ਾਂ ਦੇ ਟਾਇਰ ਵੀ ਸੜਕਾਂ 'ਤੇ ਚਲਦੇ ਵਾਹਨਾਂ ਵਾਂਗ ਪੈਂਚਰ ਹੋ ਜਾਂਦੇ ਹਨ। ਇੱਕ ਵਾਰ ਵਾਸ਼ਿੰਗਟਨ ਡੈਲਸ ਤੋਂ ਲਾਸ ਏਂਜਲਸ ਜਾ ਰਿਹਾ ਸਾਂ। ਅਨਾਊਂਸਮੈਂਟ ਹੋਈ ਕਿ ਜਹਾਜ਼ ਦਾ ਤੇਲ ਮੁੱਕ ਰਿਹਾ ਹੈ ਜਿਸ ਕਰਕੇ ਲਾਸ ਵੇਗਾਸ ਉਤਰੇਗਾ ਤੇ ਤੇਲ ਭਰਾ ਕੇ ਅੱਗੇ ਉੱਡੇਗਾ। ਉਦੋਂ ਵੀ ਮੈਂ ਹੈਰਾਨ ਹੋਇਆ ਸੀ ਕਿ ਸਕੂਟਰਾਂ/ਮੋਟਰਸਾਈਕਲਾਂ ਤੇ ਕਾਰਾਂ/ਜੀਪਾਂ ਦੇ ਤੇਲ ਤਾਂ ਰਾਹਾਂ ਵਿੱਚ ਮੁੱਕਦੇ ਵੇਖੇ ਸੀ, ਅੱਜ ਅੱਧ ਅਸਮਾਨੇ ਹਵਾਈ ...
Read Full Story


ਅਮਰੀਕੀ ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਸਹਿਪਾਠੀਆਂ ਤੋਂ ਮਾਰ-ਕੁੱਟ ਖਾਣੀ ਪੈਂਦੀ ਹੈ

ਸਿਏਟਲ (ਸ.ਸ. ਪਾਰ ਬਿਉਰੋ) ਅਮਰੀਕਾ ਵਿਚ ਭਾਵੇਂ ਸਿੱਖਾਂ ਦੇ ਹੱਕਾਂ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਪਰ ਅਮਰੀਕੀ ਸਕੂਲਾਂ ਵਿਚ ੫੦ ਫੀਸਦੀ ਤੋਂ ਜ਼ਿਆਦਾ ਸਿੱਖ ਬੱਚਿਆਂ ਨੂੰ ਆਪਣੇ ਸਹਿਪਾਠੀਆਂ ਦਾ ਰੌਅਬ ਸਹਿਣਾ ਪੈਂਦਾ ਹੈ ਅਤੇ ਉਨ੍ਹਾਂ ਤੋਂ ਮਾਰ-ਕੁੱਟ ਖਾਣੀ ਪੈਂਦੀ ਹੈ। ਇਹ ਜਾਣਕਾਰੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਸਾਹਮਣੇ ਆਇਆ ਹੈ ਸਕੂਲਾਂ ਵਿਚ ਸਿੱਖਾਂ ਦੇ ਬੱਚਿਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਦੇ ਸਹਿਪਾਠੀ ਉਨ੍ਹਾਂ ਦੇ ਸਿਰ ਦੀਆਂ ਪੱਗਾਂ ਅਤੇ ਪਟਕਿਆਂ ਨੂੰ ਉਤਾਰ ਦਿੰਦੇ ਹਨ। ਸਿਏਟਲ, ਇੰਡੀਆਨਾਪੋਲਿਸ, ਬੋਸਟਨ ਅਤੇ ਫਰੈਂਸੋ ਸ਼ਹਿਰ 'ਤੇ ਆਧਾਰਿਤ 'ਗੋ ਹੋਮ ਟੈਰੇਰਿਸਟ: ਏ ਰਿਪੋਰਟ ਆਨ ਬੁਲਿੰਗ ਅਗੇਨਸਟ ਸਿੱਖ ਅਮਰੀਕਨ ਸਕੂਲ ਚਿਲਡਰਨ' ਪਿਛਲੇ ਹਫਤੇ ਕੈਪੀਟਲ ਹਿਲ ਵਿਚ ਜਾਰੀ ਕੀਤੀ ਗਈ। ਰਿਪੋਰਟ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੇ ਆਰਥਿਕ ਅਤੇ ਸਭਿਆਚਾਰਕ ਦੁਖਾਂਤ

ਪਰਦੇਸੀਂ ਵਸਦਿਆਂ ਦੇ ਦੁੱਖਾਂ ਵਿਚ ਵਾਧਿਆਂ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬਾਹਰ ਜਾਣ ਲਈ ਝੂਠੇ ਵਿਆਹਾਂ ਦੀਆਂ ਗੱਲਾਂ ਤਾਂ ਹੁਣ ਲੱਗਦਾ ਹੈ, ਕਿ ਪੰਜਾਬੀ ਭਾਈਚਾਰੇ ਨੇ ਪ੍ਰਵਾਨ ਕਰ ਲਈਆਂ ਹਨ। ਨਸ਼ਿਆਂ ਦਾ ਵਪਾਰ ਅਤੇ ਗੈਂਗਵਾਰ ਬੀਤੇ ਦੇ ਵਰਤਾਰੇ ਬਣ ਚੁੱਕੇ ਹਨ। ਮਾਣ ਇਜ਼ਤ ਲਈ ਧੀਆਂ ਦੇ ਕੀਤੇ ਕਰਵਾਏ ਜਾਂਦੇ ਕਤਲ ਵੀ ''ਪ੍ਰਵਾਨਯੋਗ'' ਦਾਇਰੇ ਵਿਚ ਆ ਗਏ ਹਨ। ਇਕ ਪਾਕਿਸਤਾਨੀ ਪੰਜਾਬੀ ਭਾਈ ਵੱਲੋਂ, ਸਿਰਫ ਹਿਜਾਬ ਨਾ ਪਹਿਨਣ ਕਾਰਨ, ਆਪਣੀ ਜਵਾਨ ਧੀ ਦਾ ਕਤਲ ਕਰ ਦੇਣਾ ਕੋਈ ਵੱਡੀ ਖਬਰ ਨਹਂੀ ਬਣਦੀ। ਇਸ਼ਕ ਵਿਚ ਅੰਨ੍ਹੀ ਇਕ ਪੰਜਾਬਣ ਮੁਟਿਆਰ ਨੇ ਆਪਣੀ ਕਥਿਤ ''ਸ਼ੌਂਕਣ'', ਜਿਹੜੀ ਗਰਭਵਤੀ ਸੀ, ਦਾ ਘਿਨਾਉਣਾ ਕਤਲ ਕਰਕੇ, ਚੌਂਦਾ ਸਾਲ ਦੀ ਸਜ਼ਾ ਪਾ ਲਈ ਹੈ। ਨਵੀਂ ਖਬਰ ਆਈ ਹੈ, ਕਿ ਪੰਜਾਬੀ ਪਿਆਰਿਆਂ ਨੇ ਗਰਭ ਵਿਚ ਧੀਆਂ ਦੇ ਕਤਲ ਕਰਨ ਦਾ ...
Read Full Story


ਕੈਨੇਡਾ ਆ ਕੇ ਵੀ ਨਵੇਂ ਪ੍ਰਵਾਸੀਆਂ ਨੂੰ ਕਰਨਾ ਪੈਂਦਾ ਹੈ ਬਹੁਤ ਜ਼ਿਆਦਾ ਸੰਘਰਸ਼

ਵੈਨਕੂਵਰ (ਸ.ਸ.ਪਾਰ ਬਿਉਰੋ) ਹਰ ਸਾਲ ਸਮੁੱਚੇ ਵਿਸ਼ਵ ਤੋਂ ਲੱਖਾਂ ਲੋਕ ਆਪਣੇ ਇੱਕ ਬਿਹਤਰ ਭਵਿੱਖ ਲਈ ਕੈਨੇਡਾ ਆਉਂਦੇ ਹਨ।ਉਨਾਂ 'ਚੌ ਕਈ ਤਾਂ ਸ਼ਰਨਾਰਥੀ ਹੁੰਦੇ ਹਨ ਅਤੇ ਕਈ ਕਾਨੂੰਨੀ ਤੋਰ ਤੇ ਪ੍ਰਵਾਸੀ ਵਜੋਂ ਆਉਂਦੇ ਹਨ ਅਤੇ ਜਾਂ ਕੁਝ ਨੇ ਵਿਆਹ ਕਰਵਾਉਣ ਤੋਂ ਬਾਅਦ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਹੁੰਦਾ ਹੈ।ਕੈਨੇਡਾ ਦੇ ਵੀਜ਼ੇ ਲਈ ਅਰਜ਼ੀ ਦੇਣੀ ਬਹੁਤ ਅੋਖੀ ਹੈ ਅਤੇ ਕਈ ਤਰਾਂ੍ਹ ਦੇ ਇੰਟਰਵਿਉ ਦੇਣੇ ਪੈਂਦੇ ਹਨ। ਪਰ ਜਦੋਂ ਉਹ ਅਰਜ਼ੀ ਪ੍ਰਵਾਨ ਹੋ ਜਾਂਦੀ ਹੈ, ਤਾਂ ਉਸਦੀ ਕੀਮਤ ਵੀ ਸਮਝ ਆaਂਦੀ ਹੈ ਅਤੇ ਖੁਸ਼ੀ ਵੀ ਬਹੁਤ ਮਿਲਦੀ ਹੈ। ਫਿਰ ਇੱਥੇ ਆ ਕੇ ਸਭ ਤੋਂ ਪਹਿਲਾਂ ਆਪਣਾ ਹੈਲਥ ਕਾਰਡ ਬਣਵਾਉਣਾ ਪੈਂਦਾ ਹੈ, ਫਿਰ ਡਰਾਈਵਿੰਗ ਲਾਇਸੈਂਸ, ਸਥਾਈ ਰਿਹਾਇਸ਼ (ਪਰਮਾਨੈਂਟ ਰੈਜ਼ੀਡੈਂਸੀ ਜਾਂ ਪੀ ਆਰ) ਦਾ ਕਾਰਡ ਲੈਣੇ ਹੁੰਦੇ ਹਨ ਅਤੇ ਕੈਨੇਡੀਅਨ ਨਾਗਰਿਕਤਾ ਵੀ ਹਾਸਲ ...
Read Full Story


ਵਿਦੇਸ਼ਾਂ 'ਚ ਨਾਜਾਇਜ਼ ਢੰਗ ਨਾਲ ਵਸਣ ਵਾਲਿਆਂ 'ਚ ਪੰਜਾਬੀ ਸਭ ਤੋਂ ਅੱਗੇ

ਜਲੰਧਰ (ਸ.ਸ.ਪਾਰ ਬਿਉਰੋ) ਭਾਰਤ ਦੇ ਲਗਭਗ ੮੦ ਫੀਸਦੀ ਪੰਜਾਬੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ 'ਚ ਰਹਿ ਰਹੇ ਹਨ ਅਤੇ ਹਰ ਸਾਲ ੨੦ ਹਜ਼ਾਰ ਤੋਂ ਜ਼ਿਆਦਾ ਨੌਜਵਾਨ ਨਾਜਾਇਜ਼ ਢੰਗ ਨਾਲ ਵਿਦੇਸ਼ 'ਚ ਵਸਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਾਣਕਾਰੀ ਯੂਨਾਈਟਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਡਰੱਗਸ ਤੇ ਅਪਰਾਧ ਦੀ ੨੦੧੦ ਦੀ ਇਕ ਰਿਪੋਰਟ ਅਨੁਸਾਰ ਦਿੱਤੀ ਗਈ ਹੈ। ਮੈਨੇਜਮੈਂਟ ਇੰਸਟੀਚਿਊਟ ਆਫ ਪਾਪੁਲੇਸ਼ਨ ਐਂਡ ਡਿਵਲਪਮੈਂਟ ਨੇ ਪੰਜਾਬ ਦੇ ਦੋਆਬਾ ਖੇਤਰ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਬੇਨਿਯਮੀ ਪ੍ਰਵਾਸ ਨੂੰ ਰੋਕਣ ਲਈ ਜੁਲਾਈ ੨੦੧੩ ਤੋਂ ਪੇਂਡੂ ਜਾਗਰੂਕਤਾ ਸਸ਼ਕਤੀਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਪਾਇਲਟ ਪ੍ਰਾਜੈਕਟ ਐੱਮ. ਆਈ. ਪੀ. ਡੀ. ਵੱਲ ਯੂਰਪੀ ਯੂਨੀਅਨ ਅਤੇ ਇੰਡੀਆ ਸੈਂਟਰ ਫ੍ਰਾ ਮਾਈਗਰੇਸ਼ਨ ਦੇ ਸੰਰਖਣ 'ਚ ਸ਼ੁਰੂ ਕੀਤਾ ਗਿਆ ਹੈ। ਇਸ ...
Read Full Story


ਇਹ ਵੀ ਤਾਂ ਮੰਤਰੀ ਹੀ ਨੇ!

ਮਈ, ੨੦੧੩ ਵਿੱਚ, ਜਦ ਗੁਰੂ ਕ੍ਰਿਪਾ ਦੁਆਰਾ ਮੇਰੀ ਦੂਜੀ ਪੁਸਤਕ, 'ਸੋਚਾਂ ਦੇ ਸਿਰਨਾਵੇਂ' ਛਪੀ ਤਾਂ ਮੇਰੇ ਕਨੇਡਾ ਪਹੁੰਚਣ ਤੇ, ਬੱਚਿਆਂ ਨੇ ਸਰੀ, ਬੀ. ਸੀ. ਵਿਖੇ ਵੀ ਰਲੀਜ਼ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ ਵਲੋਂ ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ, ਇਸ ਪੁਸਤਕ ਦਾ ਲੋਕ ਅਰਪਣ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਬੀ. ਸੀ. ਦੇ ਉਚ ਵਿਦਿਆ ਮੰਤਰੀ- ਅਮਰੀਕ ਸਿੰਘ ਵਿਰਕ, ਅਤੇ ਮੈਂਬਰ ਪਾਰਲੀਮੈਂਟ- ਜਸਬੀਰ ਸਿੰਘ ਸੰਧੂ ਨੂੰ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਦੋਹਾਂ ਨੂੰ ਈ ਮੇਲ ਰਾਹੀਂ ਸੱਦਾ ਪੱਤਰ ਭੇਜਿਆ ਗਿਆ ਅਤੇ ਉਨ੍ਹਾਂ, ਆਪਣਾ ਸਕੈਜੁਅਲ ਚੈੱਕ ਕਰਕੇ ਪ੍ਰਵਾਨਗੀ ਦੇ ਦਿੱਤੀ ਨਾਲ ਹੀ ਦੋਹਾਂ ਸ਼ਖਸੀਅਤਾਂ ਨੇ ਇਹ ਵੀ ਦੱਸ ਦਿੱਤਾ ਕਿ ਉਹ ਕਿੰਨੇ ਵਜੇ ਪਹੁੰਚ ਸਕਦੇ ਹਨ ਅਤੇ ਕਿੰਨਾ ...
Read Full Story


ਲਾਲਿਆਂ ਦੇ ਪ੍ਰਦੀਪ ਦਾ ਕਤਲ

ਲਾਲਿਆਂ ਦਾ ਪ੍ਰਦੀਪ ਹੁਣ ਇੰਡੀਆ ਨੂੰ ਚੌਥੀ ਵਾਰ ਵਿਆਹ ਕਰਾਉਣ ਗਿਆ ਸੀ। ਪਹਿਲੀਆਂ ਤਿੰਨ ਜਨਾਨੀਆਂ ਵੀ ਉਹਨੇ ਇੰਡੀਆ ਤੋਂ ਹੀ ਵਿਆਹ ਕੇ ਲਿਆਂਦੀਆਂ ਸਨ। ਇੰਗਲੈਂਡ ਵਿਚ ਵੈਸੇ ਵੀ ਉਹਦਾ ਵਿਆਹ ਨਹੀਂ ਸੀ ਹੋਣਾ। ਉਹਦੀਆਂ ਕਰਤੂਤਾਂ ਦੇ ਲੋਕ ਵਾਕਿਫ ਸਨ। ਪ੍ਰਦੀਪ ਮੌਜ ਮਸਤੀ ਕਰਨ ਵਾਲਾ ਘਰਦਿਆਂ ਦਾ ਲਾਡਲਾ ਵਿਗੜਿਆ ਕਾਕਾ ਸੀ। ਸ਼ਰਾਬ ਸਿਰਗਟਾਂ ਮੀਟ ਤਾਂ ਉਹ ਖਾਂਦਾ ਈ ਸੀ ਪਰ ਇਹ ਵੀ ਪਤਾ ਲੱਗਾ ਸੀ ਕਿ ਉਹ ਅਫੀਮ ਅਤੇ ਚਰਸ ਦਾ ਵੀ ਸ਼ੁਕੀਨ ਸੀ। ਇਸ ਤੋਂ ਬਿਨਾਂ ਪੱਬਾਂ ਕਲੱਬਾਂ 'ਚ ਜਾਣਾ ਅਤੇ ਜੂਆ ਖੇਲਣਾ ਵੀ ਉਹਦੀ ਜ਼ਿੰਦਗੀ ਦਾ ਹਿੱਸਾ ਸੀ। ਗੋਰੀਆਂ ਅਤੇ ਚਾਲੂ ਦੇਸੀ ਬੀਬੀਆਂ ਦੇ ਵੀ ਉਹ ਗੇੜਾ ਮਾਰ ਆਉਂਦਾ ਸੀ। ਇਹਨਾਂ ਸਭ ਪੁੱਠੇ ਕੰਮਾਂ ਵਿਚ ਉਹ ਇੱਕ ਕਿਸਮ ਦਾ ਮਾਹਿਰ ਸੀ। ਮਾਂ ਪਿਉ ਭੈਣ ਭਰਾਵਾਂ ਅਤੇ ਬਾਕੀ ਰਿਸ਼ਤੇਦਾਰਾਂ ਦੀ ਉਹ ਗੱਲ ਨਹੀਂ ਸੀ ਸੁਣਦਾ। ...
Read Full Story


ਵਿਦੇਸ਼ੀ ਧਰਤੀਆਂ ਉਤੇ ਇਹ ਕਿਉਂ ਸ਼ੋਰ-ਸ਼ਰਾਬਾ ਪੈਂਦਾ

ਵਿਦੇਸ਼ੀ ਧਰਤੀਆਂ ਦੀ ਖਿੱਚ ਨੇ ਪੰਜਾਬ ਨੂੰ ਬਹੁਤਾ ਹੀ ਮੋਹ ਲਿਆ ਅਤੇ ਪੰਜਾਬੀ ਵੱਖ ਵੱਖ ਦੇਸ਼ਾਂ ਨੂੰ ਤੁਰ ਪਏ। ਦਿੱਲੀ ਦੇ ਹਵਾਈ ਅੱਡੇ 'ਤੇ ਜਹਾਜ਼ ਚੜ੍ਹਨ ਵਾਲਿਆਂ ਦੀ ਚੜ੍ਹਤ ਦੇਖਣ ਵਾਲੀ ਹੁੰਦੀ ਹੈ ਜਿਨ੍ਹਾਂ 'ਚ ਹੋਰ ਕਿਸੇ ਸੂਬੇ ਦੀ ਗਿਣਤੀ ਪੰਜਾਬੀਆਂ ਨਾਲੋਂ ਵੱਧ ਨਹੀਂ ਹੁੰਦੀ। ਸਜੇ ਸਜਾਏ ਇਨ੍ਹਾਂ ਪੰਜਾਬੀਆਂ 'ਚ ਕੋਈ ਜ਼ਮੀਨ ਵੇਚ ਕੇ ਤੁਰਿਆ ਹੁੰਦਾ ਹੈ ਕੋਈ ਕਰਜੇ ਲੈ ਕੇ, ਕੋਈ ਵਿਆਹ ਕਰਵਾ ਕੇ ਜਾ ਰਿਹਾ ਹੁੰਦਾ ਹੈ ਅਤੇ ਕੋਈ ਰਿਸ਼ਤੇਦਾਰੀ ਦੇ ਵਿਆਹ ਵਿਚ ਸ਼ਾਮਲ ਹੋਣ, ਕੋਈ ਯਾਤਰਾ ਵਾਸਤੇ ਰਾਹੇ ਪਿਆ ਹੁੰਦਾ ਹੈ ਅਤੇ ਕੋਈ ਉੱਚ ਸਿੱਖਿਆ ਹਾਸਲ ਕਰਨ ਵਾਸਤੇ। ਵੱਖ ਵੱਖ ਧਰਤੀਆਂ 'ਤੇ ਪੰਜਾਬੀਆਂ ਦੀ ਭੀੜ ਹੋ ਗਈ ਹੈ। ਉਨ੍ਹਾਂ ਦੇ ਆਪਣੇ ਖੇਤਰ ਹੋ ਗਏ ਹਨ।ਉਹ ਜਿਸ ਤਰ੍ਹਾਂ ਏਧਰ ਵਿਚਰਦੇ ਸਨ ਉੱਥੇ ਵੀ ਉਵੇਂ ਹੀ ਵਿਚਰਨ ਲੱਗ ਪਏ। ਗਲੀਆਂ ਸੜੀਆਂ ਰੀਤਾਂ ਰਸਮਾਂ ...
Read Full Story


ਦੇਸੀ ਲੋਕ ਵਲੈਤੀ ਭਈਏ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਲੰਡਨ, ਬਰਮਿੰਘਮ, ਨੌਟਿੰਘਮ, ਵੁਲਵਰਹੈਂਪਟਨ ਅਤੇ ਹੋਰ ਕਈ ਸ਼ਹਿਰਾਂ ਵਿੱਚ ਜਿਹੜੇ ਮਿੱਤਰ/ ਬੇਲੀ / ਵਾਕਫ਼/ਰਿਸ਼ਤੇਦਾਰ ਮਿਲੇ, ਉਨ੍ਹਾਂ ਦੇ ਮੂੰਹੋਂ ਇਹੋ ਜਿਹੇ ਰੋਣੇ-ਧੋਣੇ ਸੁਣ ਕੇ ਉਨ੍ਹਾਂ ਦੀ ਵੇਦਨਾ ਦੀ ਥਾਹ ਨਹੀਂ ਪਾਈ ਜਾ ਸਕੀ। ਏਧਰਲੇ ਉਨ੍ਹਾਂ ਦੀ ਚਕਾਚੌਂਧ ਦੇਖਦੇ ਹਨ, ਹੱਡ-ਭੰਨਵੀਂ ਮਿਹਨਤ ਨਹੀਂ, ਮਾਨਸਿਕ ਤਸ਼ੱਦਦ ਨਹੀਂ, ਮੁਸ਼ਕਲਾਂ ਨਹੀਂ। ਬਹੁਤ ਸਾਰੇ ਲੋਕ ਮਿਹਨਤ ਨਾਲ ਚੰਗੇ ਜੌਬ ਹਾਸਲ ਕਰਨ ਵਿੱਚ ਸਫ਼ਲ ਹੋ ਗਏ, ਬਹੁਤਿਆਂ ਨੇ ਬੱਚੇ ਪੜ੍ਹਾ ਕੇ ਸਵੈ-ਸਮਰੱਥ ਬਣਾ ਲਏ ਅਤੇ ਆਲੀਸ਼ਾਨ ਮਕਾਨ/ਘਰ ਖ਼ਰੀਦ ਲਏ, ਜਿਸ ਕਾਰਨ ਉਹਨਾਂ ਵਿੱਚ ਸਵੈ-ਵਿਸ਼ਵਾਸ ਆਇਆ ਅਤੇ ਪੀੜਾ ਤੋਂ ਮੁਕਤ ਹੋਣ ਵਿੱਚ ਕਾਮਯਾਬ ਹੋ ਗਏ। ਵੱਖ-ਵੱਖ ਕਿੱਤਿਆਂ 'ਚ ਵੱਡੀਆਂ ਪ੍ਰਾਪਤੀਆਂ/ਹਾਸਲ/ਕੁਰਸੀਆਂ ਕਮਾਉਣ ਦੇ ਰਾਹ ਪੈ ਗਏ। ਆਪਣਾ ਵਿਰਸਾ ਵੀ ਨਹੀਂ ...
Read Full Story


ਦੇਸੀ ਲੋਕ ਵਲੈਤੀ ਭਈਏ

ਦਿੱਲੀ ਦੇ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀ ਉਡਾਣ 'ਚ ਕਈ ਨੌਜਵਾਨ ਅਜਿਹੇ ਪਹਿਰਾਵੇ 'ਚ ਸਨ, ਜਿਹੜੇ ਹੀਥਰੋ (ਇੰਗਲੈਂਡ) ਹਵਾਈ ਅੱਡੇ 'ਤੇ ਪਹੁੰਚਣ ਵਾਲੇ ਨਾ ਲੱਗੇ। ਜਦੋਂ ਉਹ ਉੱਥੇ ਉੱਤਰੇ ਤਾਂ ਹਵਾਈ ਅੱਡੇ ਤੋਂ ਬਾਹਰ ਵੱਲ ਚੱਲ ਪਏ। ਸ਼ਾਇਦ ਉਹ ਪੜ੍ਹਨ ਲਈ ਪਹੁੰਚੇ ਹੋਣ ਜਾਂ ਫੇਰ ਕਿਸੇ ਨਾ ਕਿਸੇ ਦੀ ਮਦਦ ਨਾਲ ਕੰਮ-ਕਾਜ ਦੀ ਭਾਲ 'ਚ। ਗੱਲ ਕਰਨ ਦਾ ਜਤਨ ਕੀਤਾ ਤਾਂ ਉਨ੍ਹਾਂ ਲੜ ਹੀ ਨਾ ਫੜਾਇਆ। ਉਹ ਆਪਣੀ ਨੱਕ ਦੀ ਸੇਧੇ ਤੁਰ ਗਏ। ਅੱਖਾਂ ਤੋਂ ਅਲੋਪ ਹੋਏ ਤਾਂ ਸੋਚਾਂ ਕਈ ਦਿਸ਼ਾਵਾਂ ਵੱਲ ਦੌੜ ਪਈਆਂ ਕਿ ਇਹ ਬੜੇ ਸੁਪਨੇ ਲੈ ਕੇ ਪਹੁੰਚੇ ਹੋਣਗੇ, ਪਰ ਜਦੋਂ ਉਨ੍ਹਾਂ ਨੂੰ ਔਖਿਆਈਆਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਉਨ੍ਹਾਂ ਦੇ ਸਭ ਸੁਫ਼ਨੇ ਚਕਨਾਚੂਰ ਹੋ ਜਾਣਗੇ। ਉਹ ਕੰਮ ਕਰਨਾ ਪਵੇਗਾ, ਜਿਹੜਾ ਕਦੇ ਨਾ ਸੋਚਿਆ ਹੋਵੇਗਾ ਅਤੇ ਨਾ ਹੀ ...
Read Full Story


1 2 3 4 5 > >>

Warning: include(bot.php): failed to open stream: No such file or directory in /home/satsamun/public_html/cat.php on line 163

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/cat.php on line 163