HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਸਖਸ਼ੀਅਤ
 
ab

...
Read Full Story


ਔਰਤਾਂ ਦਾ ਦਿਲ ਕਿਵੇਂ ਜਿੱਤੀਏ

੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ। ੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ਤੁਹਾਡੇ ਪਿਆਰ ਦੀ ਮੋਹਰ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਔਰਤ ਨੂੰ ਪ੍ਰੇਮ ਸੰਤੁਸ਼ਟੀ ਵੱਲ ਲੈ ਕੇ ਜਾਂਦਾ ਹੈ। ਯਾਦ ਰੱਖੋ ਤੋਹਫੇ ਕੀਮਤੀ ਨਹੀਂ ਭਾਵਨਾ ਦਾ ਮੁੱਲ ਹੁੰਦਾ ਹੈ। ਤੋਹਫਾ ਤਾਂ ਤੁਹਾਡੇ ਦਿਲ ਦਾ ਦੂਤ ਹੈ ਜੋ ਤੁਹਾਡੇ ...
Read Full Story


ਜ. ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ ਯਾਤਰਾ ਪੁਰ ਕਿੰਤੂ?

ਬੀਤੇ ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਵਲੋਂ ਕਨਾਡਾ, ਅਮਰੀਕਾ, ਯੂਕੇ, ਇਟਲੀ ਅਤੇ ਫਰਾਂਸ ਦੀਆਂ ਜੋ ਯਾਤਰਾਵਾਂ ਕੀਤੀਆਂ ਗਈਆਂ, ਉਨ੍ਹਾਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਅਸਫਲ ਕਰਾਰ ਦੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਪੁਛੇ ਜਾਂਦੇ ਰਹੇ ਸਵਾਲਾਂ ਦੇ ਸਿੱਧੇ ਜਵਾਬ ਦੇਣ ਦੀ ਬਜਾਏ, ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਹਨ, ਉਥੇ ਹੀ ਉਨ੍ਹਾਂ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਜ. ਮਨਜੀਤ ਸਿੰਘ ਜੀ ਕੇ ਦੀਆਂ ਇਹ ਵਿਦੇਸ਼ ਯਾਤਰਾਵਾਂ ਆਸ ਤੋਂ ਵੀ ਕਿਤੇ ਵੱਧ ਸਫਲ ਰਹੀਆਂ ਹਨ, ਉਹ ਸਥਾਨਕ ਸਿੱਖਾਂ ਵਲੋਂ ਪੁਛੇ ਗਏ ਹਰ ਸਵਾਲ ਦਾ ਸਟੀਕ ਜਵਾਬ ਦੇ ...
Read Full Story


ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' 15 ਸਤੰਬਰ ਤੋਂ ਸ਼ੁਰੂ ਹੋਵੇਗਾ

ਆਪ ਜੀ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ 15 ਸਤੰਬਰ 2014 ਨੂੰ ਚੰਡੀਗੜ੍ਹ ਤੋਂ ਪੰਜਾਬੀ ਦੇ ਇਕ ਰੋਜ਼ਾਨਾ ਅਖਬਾਰ 'ਸੱਤ ਸਮੁੰਦਰੋਂ ਪਾਰ' ਦਾ ਆਗ਼ਾਜ਼ ਹੋ ਰਿਹਾ ਹੈ ਇਸਦੇ ਨਾਲ ਹੀ ਇਸ ਅਖਬਾਰ ਦੀ ਵੈਬਸਾਈਟ ਅਤੇ ਆਨਲਾਈਨ ਟੀ.ਵੀ. ਚੈਨਲ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਭਾਰਤ ਸਮੇਤ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸਥਿਤੀ ਨੂੰ ਪੰਜਾਬੀਆਂ ਦੇ ਸਨਮੁੱਖ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਪਿਛਲੇ 14 ਸਾਲ ਤੋਂ ਹਰ ਮਹੀਨੇ ਸਚਿੱਤਰ ਰੰਗਦਾਰ ਛਪਾਈ ਵਾਲੇ ਗਲੋਬਲ ਨਿਊਜ਼ ਮੈਗਜ਼ੀਨ 'ਸੱਤ ਸਮੁੰਦਰੋਂ ਪਾਰ' ਨੇ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਵਿਚ ਵਿਲੱਖਣ ਥਾਂ ਬਣਾ ਲਈ ਹੈ। ਹੁਣ ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' ਨੂੰ ਵੀ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਤੁਹਾਡੇ ਸਹਿਯੋਗ ਅਤੇ ...
Read Full Story


ਕਾਨੂੰਨ ਦਾ ਰਾਖਾ, ਹਰਫ਼ਾਂ ਦਾ ਸੌਦਾਗ਼ਰ: ਐਸ ਪੀ ਬਲਰਾਜ ਸਿੰਘ ਸਿੱਧੂ

ਪੁਲਸ ਦਾ ਨਾਂਅ ਲੈਂਦਿਆਂ ਹੀ ਸਾਡੀ ਜ਼ਹਿਨੀਅਤ 'ਚ 'ਖਲਨਾਇਕ' ਦੀ ਛਬੀ ਉਭਰ ਆਉਂਦੀ ਹੈ। ਲੇਕਿਨ, ਅਸੀਂ ਭੁੱਲ ਜਾਂਦੇ ਹਾਂ ਕਿ ਖਾਕੀ ਥੱਲੇ ਧੜਕ ਰਹੇ ਦਿਲ 'ਚ ਵੀ ਜਜ਼ਬਾਤ ਹੁੰਦੇ ਹਨ, ਜਿੰਨ੍ਹਾਂ ਦੀ ਕੋਮਲਤਾ ਦਾ ਅਹਿਸਾਸ ਕਿਸੇ ਰੇਸ਼ਮ ਦੇ ਕੱਪੜੇ ਵਰਗਾ ਹੁੰਦਾ ਹੈ। ਰੁਖੇ ਜਿਹੇ ਸੁਭਾਅ ਦੇ ਲੱਗਣ ਵਾਲੇ ਕਈ ਪੁਲਸ ਵਾਲਿਆਂ ਦੀ ਸੋਚ ਵਿੱਚ ਵੀ ਆਪਣੇ ਸਮਾਜ ਨੂੰ ਸੇਧ ਦੇਂਣ ਦੀ ਅਪਾਰ ਸਮਰੱਥਾ ਹੁੰਦੀ ਹੈ, ਮੋਢੇ 'ਤੇ ਚਮਕਦੇ ਸਿਤਾਰਿਆਂ ਵਾਂਗ ਕਈ ਪੁਲਸ ਅਫ਼ਸਰਾਂ ਦੇ ਅੰਦਰ ਵੀ ਕੁਝ ਨਵਾਂ ਕਰਨ ਦਾ ਜਜ਼ਬਾ ਠਾਠਾਂ ਮਾਰਦਾ ਹੈ। ਅਜਿਹੇ ਹੀ ਵਿਲੱਖਣ ਅਫ਼ਸਰਾਂ 'ਚੋਂ ਇੱਕ ਹਨ; ਐਸ ਪੀ ਬਲਰਾਜ਼ ਸਿੰਘ ਸਿੱਧੂ। ਜੋ ਆਪਣੀ ਕਲਮ 'ਚੋਂ ਨਿਕਲੇ ਹਰਫ਼ਾਂ ਨਾਲ ਸਮਾਜ ਹੀ ਨਹੀਂ ਆਪਣੇ ਮਹਿਕਮੇ ਦੇ ਵੀ ਰਾਹ-ਦਸੇਰਾ ਸਾਬਤ ਹੋ ਰਹੇ ਹਨ। ਚੰਚਲ ਸੁਭਾਅ ਤੇ ਵਿਗਿਆਨਿਕ ਸੋਚ ਦੇ ਮਾਲਕ ਬਲਰਾਜ ਸਿੰਘ ...
Read Full Story


ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ

ਸ਼ਹਿਰੋਂ ਏਜੰਟ ਦਾ ਫ਼ੋਨ ਆਇਆ ਤਾਂ ਉਹਨੂੰ ਚਾਅ ਚੜ੍ਹ ਗਿਆ ਖ਼ੁਸ਼ੀ ਵਿੱਚ ਬਾਘੀਆਂ ਪਾਉਂਦਾ ਭੱਜਾ ਭੱਜਾ ਮਾਂ ਕੋਲ ਗਿਆ ਦੱਸਿਆ ਕਿ ਮਾਂ ਵੀਜ਼ਾ ਲੱਗ ਗਿਆ। ਸੁਣਦੇ ਸਾਰ ਮਾਂ ਦਾ ਦਿਲ ਬੈਠ ਗਿਆ ਅੱਖਾਂ ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਮਾਂ ਹੌਂਕਾ ਭਰ ਕੇ ਅਣਮੰਗੇ ਮਨ ਨਾਲ ਕਹਿੰਦੀ। "ਚੱਲ ਪੁੱਤ ਚੰਗਾ ਹੋਇਆ ਤੇਰਾ ਸੁਪਨਾ ਸੀ ਬਾਹਰ ਜਾਣ ਦਾ, ਊਂ ਪੁੱਤ ਕਮੀ ਤਾਂ ਇੱਥੇ ਵੀ ਕੋਈ ਨਹੀਂ ਸੀ ਕਿਸੇ ਗੱਲ ਦੀ, ਸਾਡੀਆਂ ਅੱਖਾਂ ਮੂਹਰੇ ਰਹਿੰਦਾ ਤੇਰੇ ਬਿਨਾਂ ਤਾਂ ਅਸੀਂ ਊਈਂ ਅੰਨ੍ਹੇ ਹੋ ਜਾਂਗੇ, ਜਿਉਣ ਜੋਗਿਆ ਮਸਾਂ ਤਾਂ ਚਾਵਾਂ ਲਾਡਾਂ ਨਾਲ ਤੈਨੂੰ ਵਿਆਹਿਆ ਸੀ ਹਾਲੇ ਤਾਂ ਮੈਂ ਸੁੱਖਾਂ ਲੱਦੀ ਬਹੂ ਦੇ ਚਾਅ ਵੀ ਨੀ ਪੂਰੇ ਕੀਤੇ, ਹਾੜਾ ਵੇ ਪੁੱਤ ਨਾ ਜਾ ਤੱਤੜੀ ਕੋਲ ਕੁਝ ਨੀ ਤੇਰੇ ਬਿਨਾਂ।" ਨਹੀਂ ਮਾਂ ਮੈਨੂੰ ਆਪਣੀ ਕਿਸਮਤ ਅਜ਼ਮਾ ...
Read Full Story


ਬਹੁਤ ਸਾਰੇ ਸਿਖਾਂ ਨੇ ਕਿਹਾ ਕਿ ਬੀਬੀ ਨੇ ਮਾਸਟਰ ਤਾਰਾ ਸਿੰਘ ਦੇ ਖੂਨ ਦੀ ਲਾਜ ਰੱਖ ਲਈ

ਸ੍ਰੀ ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਆਮ ਮੀਟਿੰਗ ਤਿਨ ਸਾਲਾਂ ਬਾਦ ਹੋਈ।ਇਹ ਹੰਗਾਮੀ ਮੀਟਿੰਗ ਸੀ ਜਿਸ ਨੇ ਇੱਕ ਮਤਾ ਪਾਸ ਕਰਕੇ ਅਕਾਲ ਤਖਤ ਨੂੰ ਹੁਕਮ ਕਰਨਾ ਸੀ ਕਿ ਹਰਿਆਣੇ ਦੇ ਫਲਾਣੇ ਫਲਾਣੇ ਸਿੰਘਾਂ ਨੂੰ ਛੇਕਣ ਦੀ ਕਰਵਾਈ ਕਰੋ।ਇਸ ਵੱਡੇ ਇਕਠ ਵਿਚ ਇੱਕ ਮੈਂਬਰ ਉਹ ਵੀ ਸ਼ਾਮਿਲ ਸੀ ਜਿਹੜਾ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਨਾਲ ਸਬੰਧ ਰਖਦਾ ਹੈ ਓਸਨੇ ਮਾਸਟਰ ਜੀ ਦੇ ਖੂਨ ਦੀ ਲਾਜ਼ ਰਖੀ।ਪਰ ਇਥੇ ਹੀ ਬੜੀ ਕਮਾਲ ਦੀ ਗੱਲ ਹੋਈ ਇਸ ਸਮੇਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੀਤ ਕੌਰ ਨੇ ਉਠ ਕੇ ਆਪਣਾ ਪੱਖ ਰਖਿਆ। ਤੇ ਕੁਝ ਗੱਲਾਂ ਇਸ ਤਰ੍ਹਾਂ ਕਹੀਆਂ ਜੋ ਵਿਚਾਰਨਯੋਗ ਹਨ ੧. ਜਦੋਂ ਕਦੇ ਵੀ ਸਾਡਾ ਐਸ ਜੀ ਪੀ ਸੀ ਮੈਂਬਰਾਂ ਦਾ ਜਨਰਲ ਇਜ਼ਲਾਸ ਹੁੰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੁੰਦਾ ...
Read Full Story


ਡਾਕਟਰ ਮਨਮੋਹਨ ਸਿੰਘ ਬਨਾਮ ਸਿੱਖ

ਡਾ. ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਕਾਲ ਭਾਰਤ ਦੇ ਇਤਿਹਾਸ ਵਿੱਚ ਇਕ ਮੀਲ ਪੱਥਰ ਤਾਂ ਹੈ ਹੀ ਬਲਕਿ ਇਨ੍ਹਾਂ ਦੇ ਭਾਰਤ ਉਤੇ ਤਿੰਨ ਵੱਡੇ ਅਹਿਸਾਨ ਹਨ। ਪਹਿਲਾਂ, ਇਨ੍ਹਾਂ ਦੇਸ਼ ਨੂੰ ਸਾਲ ੧੯੯੧ ਵਿੱਚ ਦਿਵਾਲੀਆ ਹੋਣ ਤੋਂ ਬਚਾਇਆ, ਦਿਸ਼ਾਹੀਨ ਅਰਥ ਵਿਵਸਥਾ ਨੂੰ ਪਟੜੀ ਉਤੇ ਲਿਆਂਦਾ ਅਤੇ ਆਰਥਿਕ ਸੁਧਾਰ ਸ਼ੁਰੂ ਕੀਤੇ। ਸੋਚਣ ਵਾਲੀ ਗੱਲ ਇਹ ਹੈ ਕਿ ਉਸ ਵੇਲੇ ਕਈ ਹੋਰ ਮਾਹਰ ਅਰਥ ਸ਼ਾਸਤਰੀ ਵੀ ਦੇਸ਼ ਵਿੱਚ ਮੌਜੂਦ ਸਨ, ਪਰ ਨਰਸਿਮਹਾ ਰਾਓ ਨੇ ਡਾ. ਮਨਮੋਹਨ ਸਿੰਘ ਦੇ ਹੱਥਾਂ ਵਿੱਚ ਹੀ ਡੁੱਬਦੇ ਜਹਾਜ਼ ਦੀ ਵਾਗਡੋਰ ਕਿਉਂ ਸੌਂਪੀ? ਅਰਥ ਸ਼ਾਸਤਰ ਦੇ ਭਰਪੂਰ ਗਿਆਨ ਅਤੇ ਆਰਥਿਕ ਨੀਤੀਆਂ ਦੇ ਅਨੁਭਵ ਦੇ ਨਾਲ-ਨਾਲ ਹੀ ਡਾ. ਮਨਮੋਹਨ ਸਿੰਘ ਭਾਰਤ ਦੇ ਇਕਮਾਤਰ ਅਜਿਹੇ ਨੇਤਾ ਹਨ ਜਿਨ੍ਹਾਂ ਦੀ ਯੋਗਤਾ ਉਤੇ ਕੌਮਾਂਤਰੀ ਭਾਈਚਾਰੇ ਨੂੰ ਅਟੁੱਟ ਵਿਸ਼ਵਾਸ ਹੈ। ਡਾ. ਮਨਮੋਹਨ ਸਿੰਘ ਦੇ ...
Read Full Story


ਬੈਕਾਂਕ ਵਿੱਚ 'ਰੇਡੀਓ ਵਿਰਸਾ' ਦੇ ਲਾਈਵ ਸ਼ੋਅ ਦੀ ਹੋਸਟ ਸਿਮਰਨ ਉਰਫ ਗਜ਼ਲਜੀਤ

ਕਹਿੰਦੇ ਹਨ ਕਿ ਪ੍ਰਤਿਭਾ ਕਿਸੇ ਉਮਰ, ਵਰਗ, ਥਾਂ ਤੇ ਵਿਅਕਤੀ ਵਿਸ਼ੇਸ਼ ਦੀ ਮੋਹਤਾਜ ਨਹੀਂ ਹੁੰਦੀ। ਨਾ ਹੀ ਉਸ ਨੂੰ ਕਿਸੇ ਬੰਧਨ ਵਿੱਚ ਕੈਦ ਕੀਤਾ ਜਾ ਸਕਦਾ ਹੈ। ਜੇਕਰ ਉਸ ਪ੍ਰਤਿਭਾ ਨੂੰ ਪਹਿਚਾਨ ਲਿਆ ਜਾਵੇ ਤਾਂ ਉਹ ਇਕ ਦਿਨ ਬਹੁਤ ਵੱਡੇ ਮੁਕਾਮ ਤੇ ਪਹੁੰਚਕੇ ਦੇਸ਼ ਵਿਦੇਸ਼ ਵਿੱਚ ਆਪਣਾ ਨਾਂ ਰੋਸ਼ਨ ਕਰ ਸਕਦੀ ਹੈ। ਇਹੋ ਜਿਹਾ ਇਕ ਉਦਾਹਰਨ ਹੈ ਏਲਨਾਬਾਦ ਜ਼ਿਲਾ ਸਿਰਸਾ ਦੀ ਸਿਮਰਨ ਦਾ। ਇੱਥੇ ਅਸੀਂ ਗੱਲ ਕਰ ਰਹੇ ਹਾਂ ਸਿਮਰਨ ਉਰਫ ਗਜ਼ਲਜੀਤ ਦੀ, ਜੋ ਇਨ੍ਹਾਂ ਦਿਨਾਂ ਵਿੱਚ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਰਹਿਕੇ 'ਰੇਡੀਓ ਵਿਰਸਾ' ਦੇ ਲਾਈਵ ਸ਼ੋਅ ਹਾਸਟ ਕਰ ਰਹੀ ਹੈ।ਰੇਡੀਓ ਵਿਰਸਾ ਭਾਰਤ ਸਮੇਤ ਸੰਸਾਰ ਦੇ ੨੦ ਦੇਸ਼ਾਂ ਵਿੱਚ ਨਾ ਕੇਵਲ ਸੁਣਿਆ ਜਾਂਦਾ ਹੈ ਬਲਕਿ ਕਰੋੜਾਂ ਲੋਕਾਂ ਦੁਆਰਾ ਸਰਾਹਿਆ ਵੀ ਜਾਂਦਾ ਹੈ। ਸਿਮਰਨ ਦੇ ਪਿਤਾ ਜੀ ਮੂਲ ਰੂਪ ਵਿੱਚ ਹਿਮਾਚਲ ਦੇ ...
Read Full Story


ਜਾਂ ਤਾਂ ਬਾਦਲ ਸਾਹਿਬ ਨੂੰ ਪਤੈ ਜਾਂ ਰੱਬ ਨੂੰ!

ਬਾਦਲ ਸਾਹਿਬ ਦੇ ਦਿਲ ਵਿਚ ਕੀ ਹੈ ਇਹ ਸਮਝਣਾ ਬਹੁਤ ਔਖਾ ਹੈ। ਇਸ ਬਾਰੇ ਇਕ ਚੁਟਕਲਾ ਕਾਫੀ ਪ੍ਰਚੱਲਿਤ ਹੋਇਆ ਸੀ। ਅਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਕੇ ਹਟੀ ਸੀ। ਲੋਕਾਂ ਵਿਚ ਅਕਸਰ ਚਰਚਾ ਹੁੰਦੀ ਹੈ ਕਿ ਇਸ ਬਾਰ ਪ੍ਰਧਾਨ ਕੌਣ ਬਣੂ। ਤਰਕਬਾਜ਼ੀ ਤੋਂ ਬਾਅਦ ਅਕਸਰ ਇਸ ਨਤੀਜੇ ਤੇ ਪੁੱਜਦੇ ਕਿ''ਇਸ ਬਾਰੇ ਜਾਂ ਬਾਦਲ ਸਾਹਿਬ ਨੂੰ ਪਤੈ ਜਾਂ ਰੱਬ ਜਾਣਦਾ'' ਜਿਉਂ ਜਿਉਂ ਪ੍ਰਧਾਨ ਦੀ ਚੋਣ ਦਾ ਦਿਨ ਨੇੜੇ ਆਉਂਦਾ ਤਾਂ ਲੋਕਾਂ ਵਿਚ ਦਿਲਚਸਪੀ ਹੋਰ ਵੀ ਵੱਧ ਜਾਂਦੀ। ਕਿਆਸ ਅਰਾਈਆਂ ਦਾ ਦੌਰ ਚਲਦਾ। ਪਰ ਲੋਕਾਂ ਨੂੰ ਸਥਿਤੀ ਕਦੇ ਵੀ ਸਪਸ਼ਟ ਨਹੀਂ ਹੁੰਦੀ। ਆਖਿਰ ਚੋਣ ਦਾ ਦਿਨ ਆ ਗਿਆ, ਕਿਸੇ ਨੇ ਪੁੱਛਿਆ: ''ਜਥੇਦਾਰਾ ਇਯ ਵਾਰ ਕਿਸ ਦਾ ਦਾਅ ਲੱਗੂ'' ਜਥੇਦਾਰ ਨੇ ਉਹੀ ਘੜਿਆ ਘੜਾਇਆ ਉਤਰ ਦਿੱਤਾ: ''ਬਾਈ ਕੁਝ ਨੀ ਕਹਿ ਸਕਦੇ ਸਿੰਘਾ ਜਾਂ ਬਾਦਲ ਸਾਹਿਬ ਨੂੰ ...
Read Full Story


ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਲੋੜ

ਦੇਸ਼ ਅਜ਼ਾਦੀ ਦੇ ੬੫ ਸਾਲ ਹੰਢਾਅ ਚੁੱਕਾ ਹੈ ਪਰ ਦੇਸ਼ ਨੂੰ ਅੰਗਰੇਜ਼ਾਂ ਦੀ ਹਕੂਮਤ ਵਾਲੀ ਰਾਜਨੀਤੀ ਤੋਂ ਮੁਕਤ ਕਰਾਉਣ ਲਈ ਅਪਣਾ ਜੀਵਨ ਦੇਸ਼ 'ਤੇ ਵਾਰਨ ਵਾਲੇ ਕੌਮੀ ਯੋਧੇ ਸ਼ਹੀਦ -ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਅਜੇ ਨਹੀਂ ਬਣਿਆ ਹੈ। ਦੇਸ਼ ਦੀ ਸੰਸਦ ਤੋਂ ਲੈ ਕੇ ਛੋਟੇ ਬੜੇ ਸ਼ਹਿਰਾਂ ਅੰਦਰ ਉਨ੍ਹਾਂ ਦੇ ਬੁੱਤ ਜ਼ਰੂਰ ਲਗਾ ਦਿੱਤੇ, ਪਰ ਮਖਮਲੀ ਸੇਜਾਂ ਮਾਣ ਕੇ ਹਕੂਮਤਾਂ ਚਲਾ ਰਹੇ ਹਾਕਮਾਂ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ। ੧੯੦੭ ਅਤੇ ੧੯੦੫ ਵਿਚ ਜੰਮੇ ਇਨ੍ਹਾਂ ਦੇਸ਼ ਭਗਤਾਂ ਨੇ ੨੩-੨੪ ਸਾਲ ਦੀ ਉਮਰ ਵਿਚ ਅੰਗਰੇਜ਼ੀ ਸਾਮਰਾਜ ਦਾ ਗਰੂਰ ਤੋੜਨ ਲਈ ਹੀ ਸ਼ਹਾਦਤਾਂ ਦਿੱਤੀਆਂ ਸਨ ਕਿ ਸਾਡੇ ਲੋਕ ਸਾਡੀ ਧਰਤੀ 'ਤੇ ਰਹਿ ਕੇ ਸ਼ਾਂਤੀ ਦੇ ਨਾਲ ਰਹਿ ਕੇ ਅਪਣੇ ਨੁਮਾਇੰਦੇ ਚੁਨਣਗੇ, ਲੋਕ ਪੱਖੀ ...
Read Full Story


"ਕਾਮਨ ਸੈਂਸ"

ਮੈਚਿੰਗ- ਮੈਚਿੰਗ- ਮੈਚਿੰਗ ਇਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਹੈ, ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਮੈਂ ਨਵੀਂ-ਨਵੀਂ ਇੱਕ ਵਿਦਿਆਲਯ ਵਿੱਚ ਪੜ੍ਹਾਉਣ ਲੱਗੀ ਸੀ। ਨਵੇ-ਨਵੇ ਤਜ਼ਰਬੇ ਹੋ ਰਹੇ ਸਨ ਜੋ ਮੈਨੰੂੰ ਨਵੀ ਰੌਸ਼ਨੀ ਨਵਾਂ ਗਿਆਨ ਦੇ ਰਹੇ ਸਨ। ਪੜਾਉਣਾ ਮੇਰਾ ਸ਼ੌਕ ਸੀ ਤੇ ਜਦੋਂ ਸ਼ੌਕ ਨੇ ਹਕੀਕਤ ਦਾ ਜਾਮਾ ਪਹਿਨਿਆ ਤੇ ਮੈਂ ਮਨ ਹੀ ਮਨ 'ਚ ਉਸ ਪਰਮਾਤਮਾ ਦਾ ਧੰਨਵਾਦ ਕਰਦੀ।ਉਸ ਹੀ ਸਮੇਂ ਮੈਨੂੰ ਇੱਕ ਹੋਰ ਤਜਰਬਾ ਹੋਇਆ, ਉਹ ਸੀ ਪੜੇ-ਲਿਖੇ ਲੋਕਾਂ ਦੇ ਨਜ਼ੱਰੀਏ ਦਾ ਜੋ ਅਖਵਾਉਦੇ ਤਾਂ ਪੜੇ-ਲਿਖੇ ਹਨ ਪਰ ਸੋਚ……। 'ਮੈਚਿੰਗ' ਸ਼ਬਦ ਮੇਰੇ ਹੀ ਇੱਕ ਕੁਲੀਗ ਨੇ ਸਾਡੇ ਨਾਲ ਕੰਮ ਕਰਦੇ ਇੱਕ ਹੋਰ ਮੇਲ ਕੁਲੀਗ ਲਈ ਵਰਤਿਆ ਸੀ, ਜਦੋਂ ਉਹ ਇੱਕ ਫੰਕਸ਼ਨ ਵਿੱਚ ਬਲੈਕ ਡਰੈਸ ਨਾਲ ਬਰਾਉਨ ਸ਼ੂਜ ਪਾ ਕੇ ਆਏ ਸਨ।ਉਨਾਂ ਨੂੰ ਦੇਖਦਿਆਂ ਹੀ ਮੇਰੀ ਕੁਲੀਗ ਮਜ਼ਾਕ ...
Read Full Story


ਸ਼ੌਂਕ 'ਚੋਂ ਉਪਜਦੀ ਹੈ ਸਫਲਤਾ

ਹਰ ਇਕ ਇਨਸਾਨ ਨੂੰ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹੈ। ਕਈ ਵਿਅਕਤੀ ਆਪਣੇ ਸ਼ੌਂਕ ਨੂੰ ਖੁੱਲੇ ਆਮ ਬੜੇ ਵਧੀਆਂ ਤਰੀਕੇ ਨਾਲ ਪੂਰਾ ਕਰਦੇ ਹਨ ਪਰ ਕਈ ਲੁਕਾ ਛੁਪਾ ਕੇ ਆਪਣੇ ਸ਼ੌਂਕ ਦੀ ਪੂਰਤੀ ਕਰਦੇ ਹਨ। ਕਈ ਅਜਿਹੇ ਵੀ ਵਿਅਕਤੀ ਹਨ ਜਿੰਨਾ ਨੂੰ ਖੁਦ ਨੂੰ ਆਪਣੇ ਸ਼ੌਂਕ ਦਾ ਪਤਾ ਨਹੀਂ ਹੁੰਦਾ ਪਰ ਕੋਈ ਵੀ ਵਿਅਕਤੀ ਆਪਣੇ ਸ਼ੌਂਕ ਤੋ ਮੁਨਕਰ ਮੁਨਕਰ ਨਹੀਂ ਹੋ ਸਕਦਾ। ਕਿਸੇ ਵੀ ਸ਼ੌਂਕ ਨੂੰ ਪਾਲਣ ਨਾਲ ਸਾਡੀ ਸ਼ਖਸ਼ੀਅਤ ਵਿੱਚ ਅਜੀਬ ਕਿਸਮ ਦਾ ਨਿਖਰ ਆਉਂਦਾ ਹੈ। ਆਪਣੀ ਸ਼ੌਂਕ ਦੀ ਪੂਰਤੀ ਵਿੱਚ ਸਾਨੂੰ ਇਕ ਅਨੋਖਾ ਸਕੂਨ ਮਿਲਦਾ ਹੈ। ਇਸ ਲਈ ਸਾਨੂੰ ਆਪਣੇ ਸ਼ੌਂਕ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਕਈ ਵਿਅਕਤੀ ਆਪਣੀ ਸ਼ੌਕ ਦੀ ਪੂਰਤੀ ਦੇ ਨਾਲ ਨਾਲ ਇਸ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਵੀ ਬਣਾ ਲੈਂਦੇ ਹਨ। ਮਨੁੱਖੀ ਮਨ ਨੂੰ ਟੁੰਬਣ ਵਾਲੇ ਅਨੇਕਾਂ ਸ਼ੌਂਕ ਹਨ ਜਿਵੇਂ ਖੇਡਣ ਦਾ, ...
Read Full Story


ਕੈਨੇਡਾ ਵਿੱਚ ਪਰਵਾਸ ਬਾਰੇ ਇਕ ਸੱਚੀ ਕਹਾਣੀ-ਵੀਜ਼ਾ ਨਾਨੀ ਦਾ

ਅੱਜ ਫੇਰ ਸਵੇਰੇ ਇੰਡੀਆ ਤੋਂ ਲਾਭੇ ਦਾ ਫ਼ੋਨ ਆ ਗਿਆ ਕਿ ਨਾਨੀ ਦਾ ਵਿਜ਼ਿਟਰ ਵੀਜ਼ਾ ਨਹੀਂ ਲੱਗਿਆ। ਇਹ ਤੀਜੀ ਵਾਰ ਰੱਦ ਹੋਇਆ ਸੀ। ਨਾਨੀ, ਜਿਸ ਦੀ ਪਰਮਾਨੈਂਟ ਇੰਮੀਗ੍ਰੇਸ਼ਨ ਦੀ ਅਰਜ਼ੀ ਭਰੇ ਮੁੱਦਤਾਂ ਹੋ ਗਈਆਂ ਸਨ ਤੇ ਜਦੋਂ ਵੀ ਮਹਿਕਮੇ ਨੂੰ ਫ਼ੋਨ ਕਰੋ ਤਾਂ ਜੁਆਬ ਮਿਲਦਾ, "ਅਸੀਂ ਤਾਂ ਹਾਲੇ ੨੦੦੮ ਦਾ ਹੀ ਬੈਕਲੌਗ ਕਲੀਅਰ ਕਰਨ ਲੱਗੇ ਹੋਏ ਹਾਂ, ਔਨਲਾਈਨ ਚੈੱਕ ਕਰਦੇ ਰਹੇ"। ਨਾਨੀ ਵਿਚਾਰੀ ਆਪਣੇ ਪੇਕਿਆਂ ਦੇ ਦੂਰ ਦੇ ਰਿਸ਼ਤੇਦਾਰਾਂ ਦੇ ਘਰ ਦਿਨ ਕੱਟੀ ਕਰ ਰਹੀ ਸੀ। ਸਿਰਫ਼ ਇੱਕ ਮੱਧਮ ਜਿਹੀ ਆਸ ਤੇ ਕਿ ਇੱਕ ਦਿਨ ਉਹ ਆਪਣੀ ਧੀ ਤੇ ਦੋਹਤੀਆਂ ਕੋਲ ਪਹੁੰਚ ਜਾਵੇਗੀ ਤੇ ਆਪਣਾ ਅੰਤਿਮ ਸਾਹ ਉਹਨਾਂ ਦੀ ਬੁੱਕਲ ਵਿੱਚ ਲਵੇਗੀ। ਨੱਬਿਆਂ ਨੂੰ ਢੁਕੀ ਨਾਨੀ ਪਤਾ ਨਹੀਂ ਕੀ ਕੀ ਸੋਚਾਂ ਦੇ ਤਾਣੇ ਬਾਣੇ ਬੁਣਦੀ ਰਹਿੰਦੀ। ਬੱਸ ਇਸ ਘਰ 'ਚ ਉਸ ਨੂੰ ਇੱਕੋ ਤਸੱਲੀ ਸੀ ਕਿ ਸੇਵਾ ਸੋਹਣੀ ...
Read Full Story


ਗ਼ਜ਼ਲ ਵਾਸਤੇ ਅਰੂਜ਼ ਕਿਉਂ ਜ਼ਰੂਰੀ

ਪਿਆਰੇ ਦੋਸਤੋ ਪਿਛਲੇ ਪੈਂਤੀ ਕੁ ਸਾਲ ਤੋਂ ਗ਼ਜ਼ਲ ਨਾਲ ਮੇਰਾ ਵਾਹ-ਵਾਸਤਾ ਰਿਹਾ ਹੈ । ਇਨ੍ਹਾਂ ਸਮਿਆਂ ਦੌਰਾਨ ਮੈਂ ਗ਼ਜ਼ਲ ਦੀ ਮਿਕਨਾਤੀਸੀ ਖਿੱਚ ਦੇ ਭੇਤ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਜਿੰਨੀ ਵੀ ਗ਼ਜ਼ਲ ਦੀ ਖ਼ੂਬਸੂਰਤੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰੇ ਲਈ ਓਨੀ ਹੀ ਰਹੱਸਮਈ ਹੁੰਦੀ ਗਈ ਹੈ । ਕਿਸੇ ਕਲਾ ਵਿਚ ਸੰਪੂਰਣ ਹੋਣ ਦਾ ਦਾਅਵਾ ਕਰਨਾ ਆਪਣੇ ਆਪ ਨੂੰ ਧੋਖਾ ਦੇਣਾ ਹੈ । ਮੈਂ ਆਪਣੇ ਆਪ ਨਾਲ ਇਹ ਦਗ਼ਾ ਨਹੀ ਕਰ ਸਕਦਾ । ਜਿਵੇਂ ਜਿਵੇਂ ਤੁਸੀਂ ਗਿਆਨ ਹਾਸਲ ਕਰਦੇ ਕਰਦੇ ਜਾਓਗੇ, ਗਿਆਨ ਦਾ ਖੇਤਰ ਹੋਰ ਵਿਸ਼ਾਲ ਹੁੰਦਾ ਜਾਵੇਗਾ ਤੇ ਤੁਹਾਨੂੰ ਆਪਣੀ ਅਗਿਆਨਤਾ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਹੋਵੇਗਾ, ਕਿਉਂ ਕਿ ਗਿਆਨ ਦੀ ਕੋਈ ਸੀਮਾਂ ਨਹੀ ਹੁੰਦੀ । ਆਪਣੇ ਅਜ਼ੀਜ ਦੋਸਤਾਂ ਕਮਲਦੇਵ ਪਾ ਅਤੇ ਰਾਜਵੰਤ ਬਾਗੜੀ ਨਾਲ ਗ਼ਜ਼ਲ ਬਾਰੇ ਵਿਚਾਰ ਚਰਚਾ ...
Read Full Story


ਸਿੱਖੀ ਸਰੂਪ ਮਹੱਤਵ ਰਖਦਾ ਹੈ

ਇਕ ਦਿਨ ਸ: ਖੁਸ਼ਵੰਤ ਸਿੰਘ ਦੀ ਲਿਖਤ ਪੜ੍ਹ ਰਿਹਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਕੁਝ ਮੋਨੇ ਨੌਜਵਾਨ ਅਲ੍ਹੜ ਉਮਰ ਦੇ ਘੁੰਮ ਰਹੇ ਸਨ। ਉਸ ਸਮੇਂ ਕਾਰਾਂ ਘੱਟ ਹੀ ਸਨ। ਅੱਜ ਵਾਲੀ ਪੁਜ਼ੀਸ਼ਨ ਨਹੀਂ ਸੀ। ਉਹਨਾ ਕੋਲ ਇਕ ਟੈਕਸੀ ਸੀ, ਜਿਸਦਾ ਡਰਾਇਵਰ ਪੂਰਨ ਸਿੱਖ ਸੀ (ਅੱਜ-ਕੱਲ ਦਿੱਲੀ ਤੇ ਹੋਰ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਟੈਕਸੀ ਡਰਾਇਵਰ ਸਿੱਖ ਅਕਸਰ ਦੇਖੇ ਜਾ ਸਕਦੇ ਹਨ। ਜੇਕਰ ਅਸੀਂ ਕਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਬਾਰੇ ਵਿਚਾਰੀਏ ਤਾਂ ਇਹਨਾਂ ਦੇਸ਼ਾਂ ਵਿੱਚ ਟੈਕਸੀਆਂ ਤੇ ਕਾਫੀ ਸਿੱਖ ਡਰਾਈਵਰਾਂ ਦਾ ਹੱਥ ਉੱਚਾ ਹੈ। ਕਈ ਮੋਨੇ ਹੋ ਗਏ ਹਨ, ਪਰ ਬਹੁਤੇ ਕਾਇਮ ਹਨ, ਆਮਤੌਰ ਤੇ ਅਜੇ ਵੀ ਵਿਦੇਸ਼ਾਂ ਵਿੱਚ ਸਿੱਖ ਕੇਸਾ ਧਾਰੀ ਡਰਾਈਵਰ ਦੀ ਟੈਕਸੀ ਵਿੱਚ ਬੈਠਣ ਲਈ ਇੱਕਲੀ ਔਰਤ ਸੁਰੱਖਿਅਤ ਮਹਿਸੂਸ ਕਰਦੀ ਹੈ।) ਉਹ ਲਿਖਦੇ ਸਨ ਕਿ ਲੜਕੇ ਕੇਸਾਂ ਤੇ ...
Read Full Story


ਕੀ ਕਹਿੰਦਾ ਹੈ ਭਾਰਤੀ ਡਿਪਲੋਮੇਟ ਦਾ ਆਪਣੀ ਨੌਕਰਾਣੀ ਪ੍ਰਤੀ ਰਵੱਈਆ

ਮੈਂ ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ 'ਚ ਭਾਰਤੀ ਡਿਪਲੋਮੇਟਾਂ ਦੇ ਘਰ ਗਿਆ ਹਾਂ। ਮੇਰੇ ਦਿਮਾਗ 'ਚ ਉਹਨਾਂ ਦੀ ਸਥਾਈ ਦਿੱਖ ਇਹ ਹੈ ਕਿ ਉਹਨਾਂ ਦਾ ਰਹਿਣ ਸਹਿਣ ਜਿਹੜਾ ਵਿਦੇਸ਼ 'ਚ ਰਹਿਣ ਵਾਲੇ ਔਸਤ ਭਾਰਤੀਆਂ ਨਾਲੋਂ ਕਿਤੇ ਚੰਗਾ ਹੈ। ਲੰਡਨ ਦੇ ਇਕ ਡਿਪਲੋਮੇਟ ਦੇ ਘਰ ਜਾਣ ਤੋਂ ਬਾਅਦ ਮੈਨੂੰ ਲੱਗਾ ਕਿ ਭਾਰਤ ਸਰਕਾਰ ਇਹਨਾਂ ਅਫਸਰਾਂ ਨੂੰ ਕਿੰਨੀਆਂ ਸਹੂਲਤਾਂ ਦਿੰਦੀ ਹੈ। ਜਦ ਮੈਂ ਰਾਸ਼ਟਰਪਤੀ ਭਵਨ ਨੂੰ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਇਹ ਪੈਸੇ ਦੀ ਬਰਬਾਦੀ ਹੈ। ਰਾਸ਼ਟਰਪਤੀ ਦਾ ਇਕ ਛੋਟਾ ਜਿਹਾ ਪਰਿਵਾਰ ਏਨੇ ਵੱਡੇ ਮਹਿਲ ਵਿਚ ਰਹਿੰਦਾ ਹੈ, ਕਿਉਂ ਨਾ ਇਸ ਨੂੰ ਪੰਜ ਸਿਤਾਰਾ ਹੋਟਲ ਵਿਚ ਬਦਲ ਦਿੱਤਾ ਜਾਏ ਅਤੇ ਰਾਸ਼ਟਰਪਤੀ ਨੂੰ ਪ੍ਰਧਾਨਮੰਤਰੀ ਵਰਗੇ ਇਕ ਘਰ ਵਿਚ ਜਗ੍ਹਾ ਦੇ ਦਿੱਤੀ ਜਾਏ ਜਿਹੜਾ ਘਰ ਸ਼ਹਿਰ ਦੇ ਮਹਿੰਗੇ ਰਿਹਾਇਸ਼ੀ ਇਲਾਕਿਆਂ ਵਿਚ ਸੀ। ...
Read Full Story


ਪੰਜਾਬ ਦਾ ਕੋਹਿਨੂਰ ; ਭਾਰਤ ਦਾ ਰਤਨ : ਉਲੰਪੀਅਨ ਬਲਬੀਰ ਸਿੰਘ ਸੀਨੀਅਰ

ਕੁਝ ਦਿਨ ਹੋਏ ਪੰਜਾਬ ਦੇ ਨਾਮੀ ਪਹਿਲਵਾਨ ਪਦਮਸ਼ਿਰੀ ਸ੍ਰ. ਕਰਤਾਰ ਸਿੰਘ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਸੇਵਾਮੁਕਤ ਹੋਣ 'ਤੇ ਲੁਧਿਆਣਾ ਵਿਖੇ ਇਕ ਸਮਾਗਮ ਵਿਚ ਦੇਵਨੇਤ ਖੇਡ ਸੰਸਾਰ ਦੇ ਕਿੰਨੇ ਹੀ ਓਲੰਪੀਅਨ, ਏਸ਼ੀਅਨ, ਇੰਟਰਨੈਸ਼ਨਲ ਤੇ ਨੈਸ਼ਨਲ ਸਿਤਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਮਿਲਿਆ। ਇਹ ਸਮਾਗਮ ਖੇਡ ਜਗਤ ਦੇ ਇਨਸਾਈਕਲੋਪੀਡੀਆ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰ. ਰਾਜਦੀਪ ਸਿੰਘ ਗਿੱਲ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੀ ਸਦਾਰਤ ਰਾਜਦੀਪ ਹੋਰਾਂ ਤੋਂ ਵੀ ਕਾਫੀ ਚਿਰ ਪਹਿਲਾਂ ਰਹਿ ਚੁੱਕੇ ਸਾਬਕਾ ਡੀ.ਜੀ.ਪੀ. ਸ੍ਰ. ਮਹਿਲ ਸਿੰਘ ਭੁੱਲਰ ਨੇ ਕੀਤੀ। ਜ਼ਿਕਰਯੋਗ ਹੈ ਕਿ ਸ੍ਰ. ਭੁੱਲਰ ਵੱਲੋਂ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਵਾਸਤੇ ਪਾਏ ਗਏ ਯੋਗਦਾਨ ਦੇ ਸਦਕਾ ਪੰਜਾਬ ਦਾ ਹਰ ਖਿਡਾਰੀ ਉਨ੍ਹਾਂ ਨੂੰ 'ਬਾਪੂ ਮਹਿਲ ...
Read Full Story


ਪੰਜਾਬ ਤੇ ਪੰਜਾਬੀਅਤ ਦਾ ਸੱਚਾ ਸਪੂਤ-ਸੁੱਖੀ ਬਾਠ

ਇਸ ਦੁਨੀਆਂ ਵਿੱਚ ਬਹੁਤੇ ਲੋਕ ਆਪਣੇ ਤੇ ਆਪਣੇ ਪਰਿਵਾਰ ਨੂੰੰ ਬੁਲੰਦੀਆਂ ਤੇ ਪਹੁੰਚਾਉਂਦੇ ਹੋਏ ਹੀ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਕੁੱਝ ਵਿਰਲੇ ਉਹ ਵੀ ਹਨ ਜੋ ਸਮਾਜ ਲਈ ਵੀ ਕੁੱਝ ਕਰ ਗੁਜ਼ਰਨ ਦੀ ਤਮੰਨਾ ਰੱਕਦੇ ਹਨ। ਇਸੇ ਤਰ੍ਹਾਂ ਦੀ ਹੀ ਇਕ ਸ਼ਖਸੀਅਤ ਦਾ ਨਾਮ ਹੈ- ਸੁੱਖੀ ਬਾਠ, ਜੋ ਕਨੇਡਾ ਦੀ ਬ੍ਰਿਟਸ਼ ਕੋਲੰਬੀਆ (ਬੀ. ਸੀ.) ਸਟੇਟ ਦੇ, ਬਹੁਤ ਹੀ ਖੂਬਸੂਰਤ ਸ਼ਹਿਰ ਵੈਨਕੋਵਰ ਦੇ ਨਾਲ ਲਗਦੇ ਸ਼ਹਿਰ, ਸਰੀ- ਜਿਸ ਨੂੰ ਮਿੰਨੀ ਪੰਜਾਬ ਕਰਕੇ ਜਾਣਿਆਂ ਜਾਂਦਾ ਹੈ, ਦੇ ਵਸਨੀਕ ਹਨ। ਉਹਨਾਂ ਦਾ ਪੂਰਾ ਨਾਮ ਸੁੱਖਜਿੰਦਰ ਸਿੰਘ ਬਾਠ ਤਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ, ਪਰ ਇਹ ਦੋ ਮਾਵਾਂ ਦਾ ਪੁੱਤਰ ਸੁੱਖਾ, ਪੂਰੇ ਬੀ. ਸੀ. ਵਿੱਚ, ਸੁੱਖੀ ਬਾਠ ਮੋਟਰਜ਼ ਦੇ ਨਾਮ ਨਾਲ ਮਸ਼ਹੂਰ ਹੈ। ਇਹ, ਉਚੀ ਤੇ ਸੁੱਚੀ ਸੋਚ ਵਾਲਾ ਉਹ ਸ਼ਖਸ ਹੈ ਜਿਸ ਨੇ ਧੁਰ ਅਸਮਾਨੇ ਚੜ੍ਹ ਕੇ ਵੀ ਆਪਣੇ ਪੈਰ ...
Read Full Story


ਭਾਰਤੀ ਸਭਿਆਚਾਰ ਦਾ ਦੂਤ-ਨਰਪਾਲ ਸਿੰਘ ਸ਼ੇਰਗਿਲ

ਪੰਜਾਬ ਤੋਂ ਪ੍ਰਦੇਸਾਂ ਨੂੰ ਜਾਣ ਦੀ ਚਾਹਤ ਵਿੱਚ ਬਹੁਤ ਵਾਧਾ ਹੋ ਰਿਹਾ ਹੈ,ਇਸਦੇ ਕਈ ਕਾਰਨ ਹਨ।ਮੁੱਖ ਤੌਰ ਤੇ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਬੇਰੋਜ਼ਗਾਰੀ ਅਤੇ ਭਰਿਸ਼ਟਾਚਾਰ ਬਹੁਤ ਹੀ ਜਿਆਦਾ ਹੈ। ਪੰਜਾਬ ਦੇ ਨੌਜਵਾਨ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ ਅਤੇ ਸਰਕਾਰੀ ਨੋਕਰੀਆਂ ਦੇ ਮਗਰ ਫਿਰਦੇ ਹਨ ਉਹ ਮਿਲਦੀਆਂ ਨਹੀਂ ਹਨ ਕਿਉਂਕਿ ਪੰਜਾਬ ਸਰਕਾਰ ਦਾ ਦੀਵਾਲਾ ਨਿਕਲਿਆ ਹੋਇਆ ਹੈ। ਇਸ ਲਈ ਨੌਜਵਾਨ ਵਹੀਰਾਂ ਘੱਤਕੇ ਹਰ ਹੀਲੇ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ।ਭਾਵੇਂ ਪੰਜਾਬੀ ਜਾਂ ਭਾਰਤੀ ਵਿਦੇਸ਼ਾਂ ਵਿੱਚ ਜਾਕੇ ਵਸ ਜਾਂਦੇ ਹਨ ਪ੍ਰੰਤੂ ਮਾਨਸਕ ਤੌਰ ਤੇ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਲਈ ਉਹ ਹਫਤੇ ਭਰ ਦੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਤਿਉਹਾਰਾਂ ਦੇ ਮੌਕੇ ਤੇ ਉਹ ਹਰ ਢੰਗ ਨਾਲ ਖ਼ੁਸ਼ੀ ...
Read Full Story


1 2 > >>

Warning: include(bot.php): failed to open stream: No such file or directory in /home/satsamun/public_html/cat.php on line 163

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/cat.php on line 163