HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਵਿਸ਼ੇਸ਼ ਰਿਪੋਰਟ
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ

ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ । ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ। ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ ਸੀ ਅਤੇ ਮੁਖ ਤੋਂ ਉਚਾਰਿਆ ਸੀ 'ਤੇਰਾ ਭਾਣਾ ...
Read Full Story


ਬਾਲ ਮਨਾਂ ਦੀਆਂ ਉਡਾਰੀਆਂ ਨੁੰ ਬੰਨ੍ਹਦਾ ਚਾਰ ਸਹਿਬਜ਼ਾਦਿਆਂ ਦੇ ਜੀਵਨ ਦਾ ਫਿਲਮਾਕਣ

ਸਿੱਖਾਂ ਦਾ ਇਕ ਵੱਡਾ ਹਿਸਾ ਭਾਰਤ 'ਚ ਬਣਨ ਵਾਲੀਆਂ ਫਿਲਮਾਂ 'ਚ ਸਿੱਖ ਕਿਰਦਾਰਾਂ ਨੁੰ ਦਿਖਾਏ ਜਾਣ ਦੇ ਢੰਗ ਤੋਂ ਨਰਾਜ਼ ਰਹਿੰਦਾ ਹੈ ਤੇ ਬਹੁਤ ਸਾਰਿਆਂ ਨੁੰ ਲਗਦਾ ਹੈ ਕਿ ਸਾਜਸ਼ਨ ਸਿੱਖਾਂ ਦੀ ਛਵੀ ਨੁੰ ਤੋੜ ਮਰੋੜ ਕੇ ਹਾਸੋਹੀਣੇ, ਬਦਸ਼ਕਲ , ਗੈਰ ਇਖਲਾਕੀ ਜਾਂ ਡਰਾਕਲ ਦਿਖਾਇਆਂ ਜਾਂਦਾ ਹੈ । ਇਸ ਗੱਲ ਨਾਲ ਸਹਿਮਤ ਵੀ ਹੋਇਆ ਜਾ ਸਕਦਾ ਹੈ ਕਿ ਕਿਉਂ ਕਿ ਬਹੁਤ ਘੱਟ ਬੰਬਈਆ ਫਿਲਮਾਂ ਸਿੱਖ ਕਿਰਦਾਰ ਨਾਲ ਨਿਆਂ ਕਰਦੀਆਂ ਹਨ ਤੇ ਬਹੁਤੀ ਵਾਰ ਸਿੱਖ ਕਿਰਦਾਰਾਂ ਨੁੰ ਮਜਾਕ ਦੇ ਪਤਾਰ ਬਣਾ ਕਿ ਪੇਸ਼ ਕੀਤਾ ਜਾਂਦਾ ਹੈ । ਇਸ ਸਦੰਰਭ 'ਚ ਕਈ ਫਿਲਮਾਂ ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਨੀਅਤਨ ਸਿੱਖੀ ਸਰੂਪ ਦਾ ਮਖੌਲ ਉਡਾਇਆ ਗਿਆ । ਖੈਰ, ਸਿੱਖ ਰਵਾਇਤਾਂ ਜਾਂ ਸਿਧਾਂਤ ਨੁੰ ਆਪਣੇ ਢੰਗ ਨਾਲ ਜਾਂ ਹਿੰਦੂ ਬਹੁਗਿਣਤੀ ਦੇ ਢੰਗ ਨਾਲ ਪੇਸ਼ ਕਰਨਾ ਲੱਖ ਵਿਰੋਧ ਦੇ ...
Read Full Story


ਖੁਦਕੁਸ਼ੀ ਦੇ ਰਾਹ ਤੋਰ ਰਹੀ ਹੈ ਪੰਜਾਬੀਆਂ ਨੂੰ ਸਾਡੀ ਸਰਕਾਰ

ਜਦੋਂ ਕੋਈ ਘਰ ਦਾ ਰਾਖਾ ਜਾਂ ਮਾਲਕ ਕਰਜ਼ੇ ਚੁੱਕ ਚੁੱਕ ਕੇ ਕਬੀਲਦਾਰੀ ਚਲਾਉਣ ਦੇ ਰਾਹ ਤੁਰ ਪਏ ਤਾਂ ਆਖ਼ਿਰ ਕਿੰਨਾ ਕੁ ਸਮਾਂ ਆਪਣੇ ਘਰ ਦੇ ਸਿਆੜਾਂ, ਘਰ ਅਤੇ ਘਰ ਦੀਆਂ ਚੀਜ਼ਾਂ ਵਸਤਾਂ ਦੀ ਰਾਖੀ ਕਰ ਸਕੇਗਾ? ਉਹ ਅੱਜ ਨਹੀਂ ਤਾਂ ਭਲਕ ਜਾਂ ਤਾਂ ਉਹ ਉਹਨੂੰ ਵੇਚਣੀਆਂ ਪੈਣਗੀਆਂ ਜਾਂ ਫਿਰ ਗਿਰਵੀ ਰੱਖਣੀਆਂ ਪੈਣਗੀਆਂ। ਕੀ ਪੰਜਾਬ ਦੀ ਸਰਕਾਰ ਉਸੇ ਕਬੀਲਦਾਰੀ ਵਰਗੀ ਨਹੀਂ ਹੋ ਗਈ, ਜਿਹੜਾ ਕਰਜ਼ੇ ਦੀਆਂ ਪੰਡਾਂ ਸਿਰ ਉਤੇ ਚੁੱਕੀ 'ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ' ਵਰਗੀ ਹਕੀਕਤ ਨੂੰ 'ਚੱਲ ਵੇਖੀ ਜਾਊ' ਆਖ ਦਿਨ ਕਟੀ ਕਰਨ ਦੇ ਰਾਹ ਤੁਰੀ ਹੋਈ ਹੈ? ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਕੀ ਇਸ ਗੱਲ ਦਾ ਕੋਈ ਜਵਾਬ ਹੈ ਕਿ ਸੱਤ ਸਾਲ ਦੇ ਉਹਦੇ ਕਾਰਜਕਾਲ ਵਿਚ ਪੰਜਾਬ ਸਿਰ ਕਰਜ਼ੇ ਦੀ ਪੰਡ ਦੁਗਣੀ ਕਿਉਂ ਹੋ ਗਈ ਹੈ? ਅਤੇ ਇਨ੍ਹਾਂ ...
Read Full Story


ਜਨਰਲ ਡਾਇਰ - ਇੱਕ ਹੈਂਕੜਬਾਜ ਫੌਜੀ ਅਫਸਰ ਦੀ ਕਹਾਣੀ

੯੫ ਸਾਲ ਪਹਿਲਾਂ ਵਾਪਰੇ, ਜਲਿਆਂ ਵਾਲਾ ਬਾਗ ਦੇ ਖੂਨੀ ਕਾਂਡ ਬਾਰੇ, ਬਹੁਤੇ ਹਿੰਦੁਸਤਾਨੀਆਂ ਦੀ ਜਾਣਕਾਰੀ ਬੱਸ ਏਨੀ ਹੀ ਹੈ ਕਿ ਕੁਝ ਲੋਕ, ਇੱਕ ਬਾਗ ਵਿਚ ਕੋਈ ਜਲਸਾ ਕਰਨ ਲਈ ਇਕਠੇ ਹੋਏ ਸੀ। ਇੱਕ ਗੋਰੇ ਅਫਸਰ ਨੇ ਉਹਨਾਂ ਨਿਹੱਥੇ ਲੋਕਾਂ ਉੱਤੇ ਗੋਲੀ ਚਲਾ ਦਿੱਤੀ। ਨਤੀਜੇ ਵਜੋਂ ਬਹੁਤ ਸਾਰੇ ਲੋਕ ਸ਼ਹੀਦ ਹੋ ਗਏ. ਬਹੁਤੇ ਹਿੰਦੁਸਤਾਨੀ ਤਾਂ ਇਸ ਭੁਲੇਖੇ ਦਾ ਵੀ ਸ਼ਿਕਾਰ ਹਨ ਕਿ ਬਾਅਦ ਵਿਚ ਸਰਦਾਰ ਊਧਮ ਸਿੰਘ ਨੇ ਉਸੇ ਹੀ ਅਫਸਰ ਨੂੰ ਲੰਡਨ ਜਾ ਕੇ ਗੋਲੀ ਮਾਰ ਦਿੱਤੀ ਸੀ। ਪਰ ਗੱਲ ਏਨੀ ਹੀ ਨਹੀਂ ਸੀ। ਆਉ, ਇਤਿਹਾਸ ਦੀ ਇਸ ਦਰਦਨਾਕ ਕਹਾਣੀ ਦੇ ਕੁਝ ਜਰੂਰੀ ਪਹਿਲੂ ਜਾਣੀਏ। ਪਹਿਲੀ ਸੰਸਾਰ ਜੰਗ ਵੇਲੇ ਜਦੋਂ ਬਹੁਤੀ ਫੌਜ ਦੂਰ-ਦੁਰਾਡੇ ਮੋਰਚਿਆਂ ਉੱਤੇ ਗਈ ਹੋਈ ਸੀ ਤਾਂ ਅੰਗਰੇਜੀ ਸਰਕਾਰ ਨੇ ਖਤਰੇ ਤੋਂ ਬਚਣ ਲਈ ਦੋ ਜ਼ਰੂਰੀ ਪ੍ਰਬੰਧ ਕੀਤੇ ਹੋਏ ਸੀ। ਇੱਕ ਤਾਂ ...
Read Full Story


ਕੀ ਤੁਸੀਂ ਵੀ ਅਮੀਰ ਬਣਨਾ ਚਾਹੁੰਦੇ ਹੋ?

ਦੌਲਤ, ਸ਼ੋਹਰਤ ਅਤੇ ਸੱਤਾ ਦੀ ਚਾਹਤ ਹਰ ਦੁਨਿਆਵੀ ਇਨਸਾਨ ਰੱਖਦਾ ਹੈ। ਇਹ ਤਿੰਨੇ ਸਕੀਆਂ ਭੈਣਾਂ ਹਨ। ਇਕ ਆ ਗਈ ਤਾਂ ਬਾਕੀ ਦੋ ਵੀ ਆਪਣੇ ਆਪ ਬੰਦੇ ਦੀ ਝੋਲੀ ਆ ਪੈਂਦੀਆਂ ਹਨ। ਜੇ ਤੁਸੀਂ ਵੀ ਦੌਲਤਮੰਦ ਬਣਨਾ ਚਾਹੁੰਦੇ ਹੋ ਤਾਂ ਬਣ ਸਕਦੇ ਹੋ। ਇਸ ਲਈ ਤੁਹਾਡੇ ਮਨ ਵਿਚ ਅਮੀਰ ਬਣਨ ਦੀ ਪ੍ਰਬੱਲ ਇੱਛਾ ਹੋਣੀ ਚਾਹੀਦੀ ਹੈ। ਪ੍ਰਬੱਲ ਇੱਛਾ ਦਾ ਅਰਥ ਹੈ ਕਿ ਮੰਜ਼ਿਲ ਮਿੱਥ ਕੇ ਉਸ ਉਤੇ ਪਹੁੰਚਣ ਦੀ ਇੱਛਾ। ਇਸ ਮੰਜ਼ਿਲ ਨੂੰ ਤਹਿ ਕਰਨ ਲਈ ਯੋਜਨਾ ਬਣਾਉਣਾ ਅਤੇ ਉਸ ਯੋਜਨਾ ਤਹਿਤ ਉਸ ਸਮੇਂ ਤੱਕ ਕੰਮ ਵਿਚ ਜੁਟੇ ਰਹਿਣਾ, ਜਦ ਤੱਕ ਤੁਸੀਂ ਮੰਜ਼ਿਲ ਤੇ ਨਾ ਪਹੁੰਚ ਜਾਓ। ਇੱਥੇ ਇਕ ਹੋਰ ਗੱਲ ਮਹੱਤਵਪੂਰਨ ਹੈ ਕਿ ਆਪਣੇ ਕੰਮ ਵਿਚ ਜਨੂੰਨ ਦੀ ਹੱਦ ਤੱਕ ਖੁੱਭ ਜਾਣਾ। ਤੁਹਾਨੂੰ ਦੁਨੀਆਂ ਵਿਚ ਕੋਈ ਅਜਿਹਾ ਸਫਲ ਵਿਅਕਤੀ ਨਹੀਂ ਮਿਲੇਗਾ, ਜਿਸਨੇ ਆਪਣੇ ਕੰਮ ਨੂੰ ਜਨੂੰਨ ਦੀ ਹੱਦ ਤੱਕ ...
Read Full Story


ਭਾਰਤ ਦੇ ਵਪਾਰ ਅਤੇ ਵੱਕਾਰ ਨੂੰ ਗਹਿਰੀ ਚੋਟ-ਯੂਰਪ ਵਿਚ ਭਾਰਤੀ ਅੰਬਾਂ ਤੇ ਸਬਜ਼ੀਆਂ 'ਤੇ ਪਾਬੰਦੀ

'ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ' ਇਹ ਪੰਜਾਬ ਦਾ ਇਕ ਬਹੁਚਰਚਿਤ ਲੋਕ-ਗੀਤ ਹੈ, ਜੋ ਪੰਜਾਬ ਦੇ ਇਕ ਖਾਸ ਖੇਤਰ ਅਤੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦੇ ਦਰਮਿਆਨ ਵਾਲੇ ਇਲਾਕੇ ਦੁਆਬੇ ਨਾਲ ਸਬੰਧਤ ਰਿਹਾ ਹੈ, ਪਰ ਪਿਛਲੇ ੧੦ ਸਾਲਾਂ ਦੌਰਾਨ ਭ੍ਰਿਸ਼ਟਾਚਾਰ, ਮਿਲਾਵਟਖੋਰੀ, ਰਿਸ਼ਵਤਖੋਰੀ ਅਤੇ ਦੋ-ਦੇਸ਼ੀ ਜਾਂ ਬਹੁਦੇਸ਼ੀ ਭਾਰਤੀ ਦਲਾਲਗਿਰੀ ਕਾਰਨ, ਦੇਸ਼ ਦੇ ਕੌਮਾਂਤਰੀ ਵਪਾਰ ਅਤੇ ਵੱਕਾਰ ਨੂੰ ਲੱਗੀ ਗਹਿਰੀ ਚੋਟ ਕਾਰਨ, ਪਿਛਲੀ ੧ ਮਈ ਤੋਂ ਯੂਰਪੀ ਸੰਘ ਦੇ ੨੮ ਮੈਂਬਰ ਦੇਸ਼ਾਂ ਵਿਚ ਭਾਰਤੀ ਅੰਬਾਂ ਦੀ ਵਿਕਰੀ ਉਤੇ ਲੱਗੀ ਪਾਬੰਦੀ ਕਾਰਨ ਯੂਰਪ ਵਸਦੇ ਲੱਖਾਂ ਭਾਰਤੀ ਇਥੋਂ ਦੇ ਅੰਬਾਂ ਨੂੰ ਤਰਸ ਰਹੇ ਹਨ। ਅਲਫਾਂਸੋ ਅੰਬ ਤੇ ਯੂਰਪੀ ਪਾਬੰਦੀ: ਬਰਾਮਦਕਾਰੀ ਖੇਤਰ ਵਿਚ ਡਾ: ਮਨਮੋਹਨ ਸਿੰਘ ਸਰਕਾਰ ਦੀ ਪਿਛਲੇ ੪ ਸਾਲਾਂ ਤੋਂ ਗੰਭੀਰ ਕੁਤਾਹੀ ਅਤੇ ਯੂਰਪੀ ...
Read Full Story


ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ

''ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ।'' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ ਨਹੀਂ ਦਿੱਤਾ ਗਿਆ। ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ ਸਕੇ, ਉਹ ੨ ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ ਸਨ ਉਹ ੪ ਤੋਂ ੫ ਹਫ਼ਤਿਆਂ ਬਾਅਦ ਮਰੇ। ਇਸਤੋਂ ਇਹ ਸਪਸ਼ਟ ਹੋ ਗਿਆ ਕਿ ਨੀਂਦਰ ਨਾ ਆਉਣੀ ਭੁੱਖੇ ਰਹਿਣ ਤੋਂ ਵੱਧ ਜਾਨਲੇਵਾ ਸਾਬਤ ਹੋ ਜਾਂਦੀ ਹੈ। ਨੀਂਦਰ ਵਿਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਹਨ ਜਿਨ੍ਹਾਂ ਵਿੱਚ ਡੂੰਘੀ ਨੀਂਦਰ, ...
Read Full Story


ਵਿਆਹ ਦੇ ਨਾਮ 'ਤੇ ਦ੍ਰੋਪਤੀ ਬਣਨ ਨੂੰ ਮਜਬੂਰ ਔਰਤਾਂ

ਰਾਂਚੀ ਦੇ ਦਰਹੀ ਪਿੰਡ ਦੀ ਤ੍ਰਿਪਲਾ ਕੁਮਾਰੀ ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਦੋਹੋਲਾ ਪਿੰਡ 'ਚ ਆਈ, ਤਾਂ ਸੀ ਅਜਮੇਰ ਸਿੰਘ ਦੀ ਪਤਨੀ ਬਣ ਕੇ, ਪਰ ਉਸ ਨੂੰ ਕਿੱਥੇ ਪਤਾ ਸੀ ਕਿ ਖ਼ੁਦ ਉਸ ਦਾ ਪਤੀ ਹੀ ਉਸ ਨੂੰ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਮਜਬੂਰ ਕਰੇਗਾ। ਉਸ ਦੇ ਹੱਥਾਂ ਦੀਆਂ ਚੂੜੀਆਂ ਦੀ ਚਮਕ ਹਾਲੇ ਘਟੀ ਨਹੀਂ ਸੀ ਕਿ ਉਸ ਦੇ ਪਤੀ ਨੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸੁਦੂਰ ਪਿੰਡ ਦੀ ਰਹਿਣ ਵਾਲੀ ਤ੍ਰਿਪਲਾ ਲਈ ਇਸ ਗੱਲ ਦੀ ਕਲਪਨਾ ਵੀ ਪਾਪ ਸੀ ਕਿ ਆਪਣੇ ਪਤੀ ਨੂੰ ਛੱਡ ਕੇ ਉਹ ਕਿਸੇ ਹੋਰ ਨਾਲ ਹਮਬਿਸਤਰ ਹੋਵੇਗੀ। ਪਹਿਲਾਂ ਤਾਂ ਉਸ ਨੇ ਆਪਣੇ ਪਤੀ ਅਜਮੇਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਪਤੀ ਉਸ ਦੀ ਗੱਲ 'ਤੇ ਧਿਆਨ ਦੇਣ ਦੇ ਬਦਲੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ ਨਾਲ ...
Read Full Story


ਜਦੋਂ ਅੰਗਰੇਜ਼ ਜੋੜੇ ਨੇ ਅਨੰਦ ਕਾਰਜ ਕਰਵਾਇਆ

ਈਸਾਈ ਧਰਮ ਤੋਂ ਸਿੱਖੀ ਵਿੱਚ ਆਏ, ਨਦਰ ਨਿਹਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ, ਬੀ. ਸੀ. ਕੈਨੇਡਾ ਵਿਖੇ ਹੋਈ। ਇੱਕ ਅੰਗਰੇਜ਼ ਨੌਜਵਾਨ ਨੂੰ ਨਿਹੰਗਾਂ ਵਾਲੇ ਬਾਣੇ ਵਿੱਚ ਦੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਗੁਰਦੁਆਰਾ ਸਾਹਿਬ ਵਿਖੇ 'ਸਰਬ ਰੋਗ ਕਾ ਅਉਖਦੁ ਨਾਮ'ੁ ਮਿਸ਼ਨ ਦੁਆਰਾ, ਰੋਗ ਨਿਵਾਰਨ ਕੈਂਪ ਲਾਇਆ ਗਿਆ ਸੀ। ਕੈਂਪ ਵਿੱਚ ਉਸ ਨੇ ਆਪਣੇ ਸਾਜ਼ ਨਾਲ, ਸਿਮਰਨ ਕਰਵਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਸੰਗਤ ਨੇਤਰ ਬੰਦ ਕਰਕੇ, ਉਸ ਨਾਲ ਲਗਾਤਾਰ ਸਿਮਰਨ ਕਰੀ ਜਾ ਰਹੀ ਸੀ, ਕਿਸੇ ਨੂੰ ਲੰਚ ਬਰੇਕ ਦਾ ਵੀ ਖਿਆਲ ਨਾ ਰਿਹਾ, ਜਦ ਕਿ ਸਮਾਂ ੧੫ ਮਿੰਟ ਉੱਪਰ ਹੋ ਗਿਆ। ਆਖਿਰ ਭਾਈ ਸਾਹਿਬ ਨੇ ਜੈਕਾਰਾ ਛੱਡ ਕੇ ਸੰਗਤ ਦੀ ਲਿਵ ਤੋੜੀ ਅਤੇ ਲੰਚ ਬਰੇਕ ਦੀ ਸੂਚਨਾ ਦਿੱਤੀ। ਮੈਂ ਇਸ ਗੋਰੇ ਲੜਕੇ ਦੀ ਗੁਰਬਾਣੀ ਪ੍ਰਤੀ ...
Read Full Story


ਲੋਕਤੰਤਰ ਹੈ ਹਾਰ ਰਿਹਾ, ਕਾਲਾ ਧਨ ਹੈ ਜਿੱਤ ਰਿਹਾ

ਹਿੰਦੁਸਤਾਨ ਦੇ ਲੋਕਤੰਤਰ ਦਾ ੧੬ਵਾਂ ਮਹਾਂਕੁੰਭ ਚੱਲ ਰਿਹਾ ਹੈ। ਇਸ ਚੋਣ ਵਿਚ ਪੈਸੇ ਦਾ ਬੋਲਬਾਲਾ ਹੈ। ਇਕ ਅੰਦਾਜ਼ੇ ਅਨੁਸਾਰ ਅੱਜ ਇਕ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਇਕ ਤੋਂ ਪੰਜ ਕਰੋੜ ਰੁਪਏ ਖਰਚ ਹੁੰਦੇ ਹਨ ਅਤੇ ਲੋਕ ਸਭਾ ਚੋਣ ਹਲਕੇ ਤੋਂ ਚੋਣ ਲੜਨ ਲਈ ਪੰਜ ਤੋਂ ਪੱਚੀ ਕਰੋੜ ਖਰਚ ਹੋ ਜਾਂਦੇ ਹਨ। ਸੈਂਟਰ ਫਾਰ ਮੀਡੀਆ ਸਟੱਡੀਜ਼ ਦੇ ਅਨੁਸਾਰ ਇਨ੍ਹਾਂ ਆਮ ਚੋਣਾਂ ਵਿਚ ਦੇਸ਼ ਦੇ ਸਿਆਸੀ ਦਲ ੩੦ ਹਜ਼ਾਰ ਕਰੋੜ ਰੁਪਏ ਖਰਚ ਕਰਨਗੇ। ਇਹਨਾਂ ਪੈਸਿਆਂ ਵਿਚੋਂ ਵੱਡਾ ਹਿੱਸਾ ਕਾਲੇ ਧਨ ਦੇ ਰੂਪ ਵਿਚ ਹੋਵੇਗਾ। ਕੁਝ ਹੋਰ ਮਾਹਿਰਾਂ ਅਨੁਸਾਰ ਕਾਲੇ ਧਨ ਦੀ ਇਹ ਰਕਮ ੬੦ ਹਜ਼ਾਰ ਕਰੋੜ ਰੁਪਏ ਤੋਂ ਉਪਰ ਜਾ ਸਕਦੀ ਹੈ। ਇਹ ਪੈਸਾ ਕਿੱਥੋਂ ਆ ਰਿਹਾ ਹੈ, ਕੌਣ ਦੇ ਰਿਹਾ ਹੈ, ਕਿਉ਼ਂ ਦੇ ਰਿਹਾ ਹੈ, ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਆਮ ਨਾਗਰਿਕ ਨੇ ਚਿੰਤਾ ਤਾਂ ਉਸ ...
Read Full Story


ਕੁਝ ਤਾਂ ਤਰਸ ਕਰੋ ਪੰਜਾਬ 'ਤੇ, ਰਾਜਨੀਤੀਵਾਨੋ!

ਪੰਜਾਬ ਦੇ ਕੁਝ ਪ੍ਰਤੀਸ਼ਤ ਲੋਕਾਂ ਨੂੰ ਛੱਡਕੇ ਬਾਕੀ ਬਹੁਤੇ ਲੋਕ ਬੇ-ਰੁਜ਼ਗਾਰ , ਅਰਧ ਬੇਰੁਜ਼ਗਾਰ, ਕੰਮ ਤੋਂ ਵਿਹਲੇ, ਨਿੱਸਲ ਹੋਏ ਨਿੱਤ ਇਹੋ ਜਿਹੀਆਂ ਨਵੀਆਂ ਮੁਸੀਬਤਾਂ, ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ, ਜਿਹਨਾਂ ਸਮੱਸਿਆਵਾਂ ,ਮੁਸੀਬਤਾਂ ਦਾ ਸਾਹਮਣਾ ਭਾਰਤ ਦੇ ਹੋਰ ਸੂਬਿਆਂ ਦੇ ਲੋਕਾਂ ਨੂੰ ਸ਼ਾਇਦ ਹੀ ਕਰਨਾ ਪੈਂਦਾ ਹੋਵੇ ਜਾਂ ਪਿਆ ਹੋਵੇ। ਸਰਹੱਦੀ ਸੂਬੇ ਪੰਜਾਬ, ਅਤੇ ਇਸਦੇ ਵਾਸੀ ਪੰਜਾਬੀ , ਨਿੱਤ ਨਵਿਆਂ ਬਖੇੜਿਆਂ ਚੋਂ ਲੰਘਦੇ, ਕੇਂਦਰ ਵਿਚਲੀਆਂ ਸਮੇਂ ਦੀਆਂ ਸਰਕਾਰਾਂ ,ਨਿਰਦਈ ਹਾਕਮਾਂ ਦੀ ਕਰੋਪੀ ਦਾ ਸ਼ਿਕਾਰ ਤਾਂ ਰਹੇ ਹੀ ਹਨ, ਇਸ ਸੂਬੇ ਦੇ ਰਾਜ ਕਰਦੇ ਹਾਕਮਾਂ ਨੇ ਵੀ ਨਾ ਕਦੇ ਪੰਜਾਬੀਆਂ ਦੇ ਦਿਲ ਦਾ ਦਰਦ ਜਾਣਿਆਂ, ਨਾ ਇਥੋਂ ਦੇ ਲੋਕਾਂ ਦੀਆਂ ਔਖਿਆਈਆਂ ਨੂੰ ਅਨੁਭਵ ਕੀਤਾ ।ਉਲੱਟਾ ਉਨਾਂ ਨੂੰ ਸਮੇਂ ਦੀ ਮਾਰ ਖਾਣ ਲਈ ਨਿਆਸਰਿਆਂ ਕਰਕੇ ਸੁੱਟ ...
Read Full Story


ਲੋਕ ਸਭਾ ਚੋਣਾਂ ਲਈ ਭਾਰਤੀ ਪਰਵਾਸੀਆਂ ਦੀਆਂ ਵੀ ਸਰਗਰਮੀਆਂ ਸ਼ੁਰੂ

ਭਾਰਤ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਦਾ ਭਾਵਂੇ ਕੌਮੀ ਚੌਣ ਕਮਿਸ਼ਨ ਵੱਲੋਂ ਕਿਸੇ ਮਹੀਨੇ ਜਾਂ ਮਿਤੀ ਦਾ ਹਾਲੇ ਐਲਾਨ ਨਹੀ ਕੀਤਾ ਗਿਆ, ਪਰ ਭਾਰਤ ਵਿੱਚ ਲੱਗਭੱਗ ਹਰ ਭਾਰਤੀ ਚੋਣ ਬੁਖਾਰ ਤੋਂ ਪ੍ਰਭਾਵਿਤ ਹੋਇਆ ਨਜ਼ਰ ਆ ਰਿਹਾ ਹੈ। ਭਾਰਤੀਆਂ ਦੇ ਇਸ ਚੋਣ ਬੁਖਾਰ ਤੋਂ ਭਾਰਤ ਤੋਂ ਬਾਹਰ ਵੱਸ ਰਹੇ ਲੱਗਭੱਗ ੬ ਕਰੋੜ ਭਾਰਤੀ ਪਰਵਾਸੀ ਵੀ ਪ੍ਰਭਾਵਿਤ ਹੋਣ ਲੱਗ ਪਏ ਹਨ, ਇਨ੍ਹਾਂ ਨੇ ਆਪਣੇ ਰਾਜਨੀਤਕ ਅਤੇ ਭਾਰਤੀ ਰਾਜਨੀਤਕ ਪਾਰਟੀਆ ਦੀਆਂ ਵਿਦੇਸ਼ੀ ਅਤੇ ਆਰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਪਸੰਦ ਦੇ ਭਾਰਤੀ ਆਗੂਆਂ ਜਾਂ ਪਰਵਾਸੀ ਇਕਾਈਆਂ ਦੇ ਲੈਟਰ-ਹੈਡ ਆਗੂਆਂ ਵੱਲੋਂ ਆਪਣੇ ਆਕਾਵਾਂ ਨੂੰ ਵੋਟ–ਫੰਡ ਭੇਜਣ ਲਈ ਨੁੱਕੜ-ਮੀਟਿੰਗ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਵਿਚਲੇ ਭ੍ਰਿਸ਼ਟਾਚਾਰਕ ਰੁਚੀਆਂ ਵਾਲੇ ਰਾਜਨੀਤਕ ਆਗੂਆਂ ਨੂੰ ਇਹ ਫੰਡ ਵੀ ਅਕਸਰ ...
Read Full Story


ਪੰਜਾਬੀਆਂ ਨੇ ਪਰਵਾਸ 'ਚੋਂ ਕੀ ਖੱਟਿਆ, ਕੀ ਗੁਆਇਆ?

ਭਾਰਤ ਵਿੱਚੋਂ ਦੂਜੇ ਦੇਸ਼ਾਂ ਨੂੰ ਦੋ ਕਿਸਮ ਦਾ ਪਰਵਾਸ ਹੋ ਰਿਹਾ ਹੈ। ਪਹਿਲੀ ਸ਼੍ਰੇਣੀ ਵਿੱਚ ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਕਾਮੇ ਆਉਂਦੇ ਹਨ ਜੋ ਜ਼ਿਆਦਾਤਰ ਖਾੜੀ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ। ਦੂਜੀ ਸ਼੍ਰੇਣੀ ਵਿੱਚ ਹੁਨਰਮੰਦ ਕਾਮੇ, ਪੇਸ਼ੇਵਰ ਅਤੇ ਵਿਦਿਆਰਥੀ ਹਨ, ਜੋ ਦੁਨੀਆਂ ਦੇ ਸਰਮਾਏਦਾਰ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ। ਪਰਵਾਸ ਦਾ ਮੁੱਖ ਕਾਰਨ ਦੇਸ਼ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਪ੍ਰਾਪਤ ਰੁਜ਼ਗਾਰ ਦੇ ਮਿਆਰ ਦਾ ਨੀਵਾਂ ਹੋਣਾ ਹੈ। ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸੀਆਂ ਨੇ ਜਿੱਥੇ ਆਪਣੇ ਅਤੇ ਦੇਸ਼ ਲਈ ਕਮਾਇਆ ਹੈ, ਉੱਥੇ ਬਹੁਤ ਕੁਝ ਗੁਆਇਆ ਵੀ ਹੈ। ਖਾੜੀ ਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਪੰਜਾਬੀ ਕਾਮੇ ਆਪਣੇ ਪਰਿਵਾਰਾਂ ਨੂੰ ਰਕਮਾਂ ਭੇਜਦੇ ਹਨ। ਦੁਨੀਆਂ ਦੇ ਸਰਮਾਏਦਾਰ ਉੱਨਤ ਦੇਸ਼ਾਂ ਵਿੱਚ ਇਨ੍ਹਾਂ ਸ਼੍ਰੇਣੀਆਂ ਦੇ ...
Read Full Story


ਬਸਰੇ ਦੀ ਲਾਮ ਟੁੱਟ ਜਾਏ ਤਾਂ ਮੈਂ…

ਅਖ਼ਬਾਰਾਂ ਦੇ ਪੰਨਿਆਂ ਅਤੇ ਇਲੈਕਟ੍ਰੋਨਿਕ ਮੀਡੀਏ 'ਤੇ ਛਾਈਆਂ ਖ਼ਬਰਾਂ ਤੋਂ ਤਾਂ ਇੰਜ ਜਾਪਦਾ ਹੈ ਜਿਵੇਂ ਇਨ੍ਹਾਂ ਦਿਨਾਂ 'ਚ ਹਿੰਦੋਸਤਾਨ 'ਚ 'ਲਾਮ' ਲੱਗੀ ਹੋਵੇ, ਹਾਹਾਕਾਰ ਮਚੀ ਹੋਵੇ। ਆਖ਼ਰ ਇਹ ਤਰਥੱਲੀ ਹੈ ਕਿਸ ਗੱਲ ਦੀ? ਪ੍ਰੇਸ਼ਾਨੀ ਦਾ ਸਿਰਜਿਆ ਹੋਇਆ ਇਹ ਮਾਹੌਲ ਕਿਸ ਗੱਲ ਦੀ ਦੇਣ ਹੈ? ਵੱਡੇ ਨੇਤਾ ਲੋਕ, ਉਨ੍ਹਾਂ ਦੇ ਸਲਾਹਕਾਰ, ਇਨ੍ਹਾਂ ਦਿਨਾਂ 'ਚ ਪੁਰਾਣੀਆਂ ਫਾਈਲਾਂ ਫਰੋਲਣ 'ਚ ਮਗਨ ਹਨ, ਪ੍ਰੈਸ ਕਾਨਫਰੰਸਾਂ ਕਰ ਰਹੇ ਹਨ, ਇਕ ਦੂਜੇ ਦੇ ਪੋਤੜੇ ਫਰੋਲਣ 'ਚ ਰੁੱਝੇ ਹੋਏ ਹਨ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਵੱਡੇ-ਵੱਡੇ ਇਲਜ਼ਾਮ ਲਗਾ ਰਹੇ ਹਨ, ਵਿਰੋਧੀਆਂ ਵੱਲੋਂ ਲਗਾਏ ਦੂਸ਼ਨਾਂ ਤੋਂ ਇਨਕਾਰ ਕਰ ਰਹੇ ਹਨ, ਮੁੱਕਰ ਰਹੇ ਹਨ। ਅਤੇ ਇਹ ਵਰਤਾਰਾ ਖਾਸ ਤੌਰ 'ਤੇ ਦੇਸ਼ ਦੇ ਬਹੁਤ ਹੀ ਚਰਚਿਤ ਸੂਬੇ ਪੰਜਾਬ 'ਚ ਵੇਖਣ ਨੂੰ ਆਮ ਮਿਲ ਰਿਹਾ ਹੈ, ਜਿਸ ਨੇ ਪਿਛਲੇ ਤਿੰਨ ...
Read Full Story


ਦੇਸੀ ਤੇ ਵਿਦੇਸ਼ੀ ਰਾਜਨੀਤਿਕਾਂ ਦੇ ਮੇਲੇ 'ਚ ਪਰਵਾਸੀ ਪੰਜਾਬੀਆਂ ਨਾਲ ਹੋਇਆ ਮਜ਼ਾਕ

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰਵਾਏ ਪਰਵਾਸੀ ਸੰਮੇਲਨ 'ਤੇ ਨਜਰ ਮਾਰੀਏ ਤਾਂ ਬਹੁਤ ਕੁਝ ਐਸਾ ਵੇਖਣ ਨੂੰ ਮਿਲਦਾ ਹੈ ਜੋ ਸਮੂਹ ਪੰਜਾਬੀਆਂ ਲਈ ਤਸੱਲੀ ਘੱਟ ਤੇ ਸਵਾਲ ਅਤੇ ਚਿੰਤਾਵਾਂ ਵਧੇਰੇ ਦਰਸਾਉਂਦਾ ਨਜ਼ਰ ਆਉਂਦਾ ਹੈ। ਇਸ ਸੰਮੇਲਨ 'ਚ ਸਮਾਜਿਕ, ਭਾਈਚਾਰਕ ਤੇ ਪੰਜਾਬੀਅਤ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਨਾਲ-ਨਾਲ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੀ ਵਿਚਾਰ ਅਤੇ ਉਨ੍ਹਾਂ ਦੇ ਸਾਂਝੇ ਹੱਲ ਦੀ ਯੋਗ ਚਰਚਾ ਰਾਜਨੀਤਕ ਗਰਦਿਸ਼ ਦੀ ਚਕਾਚੌਂਧ 'ਚ ਧੁੰਦਲੀ ਪੈਂਦੀ ਦਿਖਾਈ ਦਿੱਤੀ। ਨਾ ਤਾਂ ਕਿਸੇ ਨੇ ਆਮ ਪਰਵਾਸੀ ਦਾ ਦੁਖੜਾ ਸੁਣਿਆ, ਨਾ ਹੀ ਕਿਸੇ ਵਿਦੇਸ਼ੀ ਨੁਮਾਇੰਦੇ ਨੇ ਆਮ ਪਰਵਾਸੀ ਦੀ ਮਸ਼ਕਲ ਰੱਖੀ ਅਤੇ ਨਾ ਹੀ ਕਿਸੇ ਨੇ ਬੀਤੇ ਤਿੰਨ ਸਾਲਾਂ 'ਚ ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਲਈ ਬਣਾਏ ਵਿਭਾਗਾਂ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਜਾਂ ...
Read Full Story


੨੦੧੪ ਵਿੱਚ ਕੀ ਕੀ ਹੋਵੇਗਾ?

ਹਰ ਵ੍ਹਰੇ ਵਾਂਗ ੨੦੧੩ ਵੀ ਬੀਤ ਗਿਆ ਹੈ। "ਆਜ ਪੁਰਾਣੀ ਰਾਹੋਂ ਸੇ, ਕੋਈ ਹਮੇ ਆਵਾਜ਼ ਨਾ ਦੇ'' ਦਾ ਗੀਤ ਗਾਉਂਦੇ ਹੋਏ ਅਸੀਂ ਨਵੀਆਂ ਆਸਾਂ, ਨਵੀਆਂ ਉਮੀਦਾਂ ਨਾਲ ੨੦੧੪ ਵਿਚ ਦਾਖਿਲ ਹੋ ਚੁੱਕੇ ਹਾਂ। ਨਵੇਂ ਵਰ੍ਹੇ ੨੦੧੪ ਵਿਚ ਕੀ ਕੀ ਹੋਵੇਗਾ? ਰਾਜਨੀਤਕ, ਆਰਥਿਕ ਅਤੇ ਹਰ ਪ੍ਰਾਣੀ ਨਾਲ ਜੁੜੇ ਹੋਰ ਮੱਹਤਵਪੂਰਨ ਖੇਤਰਾਂ ਵਿਚ ਕੀ ਕੀ ਤਬਦੀਲੀਆਂ ਅਤੇ ਹੈਰਾਨੀਆਂ ਹੋ ਸਕਦੀਆਂ ਹਨ, ਜਾਂ ਹੋਣਗੀਆਂ, ਅਸੀਂ ਇਸ ਲੇਖ ਵਿਚ ਵਰਣਨ ਕਰਨ ਦੀ ਕੋਸ਼ਿਸ਼ ਕਰਾਂਗੇ। ਰਾਜਨੀਤਿਕ ਦ੍ਰਿਸ਼-ਸੰਸਾਰ ਦੀ ਸਭ ਤੋਂ ਸ਼ਕਤੀਸ਼ਾਲੀ ੨੮ ਦੇਸ਼ਾਂ ਦੀ ਆਰਥਿਕ ਜਥੇਬੰਦੀ, ਯੂਰਪੀ ਸੰਘ ਦੀ ਚੱਕਰਵਰਤੀ ਪ੍ਰਧਾਨਗੀ ਆਰਥਿਕ ਪੱਖੋਂ ਪਿਛਲੇ ਵਰ੍ਹਿਆਂ ਦੌਰਾਨ ਝੁੱਗਾ-ਚੌੜ ਕਰਵਾ ਚੁੱਕੇ ਗਰੀਸ ਕੋਲ ੬ ਮਹੀਨੇ ਲਈ ਜਨਵਰੀ ਤੋਂ ਆ ਰਹੀ ਹੈ। ਲੈਟਵੀਆ ਹੁਣੇ ਇਸ ਗੁੱਟਬੰਦੀ ਵਿਚ ਸ਼ਾਮਿਲ ਹੋਇਆ ਹੈ। ਇਸ ਮਹੀਨੇ ...
Read Full Story


ਨਾ ਜਾਈਂ ਮਸਤਾਂ ਦੇ ਵਿਹੜੇ, ਚਿਲਮ ਫੜਾ ਦੇਣਗੇ ਬੀਬਾ...

. ਚਿਲਮਾਂ ਫੜਾ ਦੇਣਗੇ ਬੀਬਾ, ਵੰਗਾਂ ਪਵਾ ਦੇਣਗੇ ਬੀਬਾ....ਨਸ਼ਿਆਂ 'ਤੇ ਲਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ....ਪੁਠੇ ਰਾਹੇ ਪਾ ਦੇਣਗੇ ਬੀਬਾ, ਛਿੱਤਰ ਪਵਾ ਦੇਣਗੇ ਬੀਬਾ.... ਭਾਵੇਂ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਹੁਣ ਤਾਂ ਛੋਟੇ ਛੋਟੇ ਬੱਚੇ ਵੀ ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਪਿੰਡ ਦੀਆਂ ਸੱਥਾਂ ਦੀਆਂ ਮਹਿਫਲਾਂ ਵਿਚ ਹੁਣ ਇਹ ਗੱਲਾਂ ਆਮ ਹੀ ਸੁਣਨ ਵਿਚ ਮਿਲ ਜਾਂਦੀਆਂ ਕਿ ਫਲਾਨੇ ਦਾ ਮੁੰਡਾ ਚਿੱਟਾ ਪੀਂਦਾ ਫਲਾਨੇ ਦਾ ਮੁੰਡਾ ਚਿਲਮਾਂ ਪੀਂਦਾ ਹੈ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ਨੌਜਵਾਨਾਂ ਨੇ ਗੁਰੂ-ਘਰਾਂ, ਮੇਲਿਆਂ ਜਾਂ ਇਕੱਠਾਂ ਵਿਚੋਂ ਲੈ ਕੇ ਪਾਏ ਕੜੇ ਹੱਥਾਂ ਚੋਂ ਲਾ ਸੁੱਟੇ ਹਨ ਅਤੇ ਮਸਤਾਂ ਦੀਆਂ ਰੰਗ-ਬਿਰੰਗੀਆਂ ਵੰਗਾਂ ਪਹਿਨ ਲਈਆਂ ਹਨ। ਪਹਿਨਣ ਵੀ ਕਿਉਂ ਨਾ ਜਦੋਂ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ...
Read Full Story


ਪੰਜਾਬ 'ਚ ਕਿਸਦਾ ਸਿੱਕਾ ਚੱਲਦਾ ਹੈ, 'ਬਾਦਲਸ਼ਾਹੀ' ਦਾ ਕਿ 'ਬਾਬੂਸ਼ਾਹੀ' ਦਾ

ਰੋਜ਼ਾਨਾ ਸਵਖਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਲੋਕਾਂ ਨੂੰ ਮਿਲਦੇ ਮਿਲਾਉਂਦੇ, ਵਾਅਦੇ ਕਰਦੇ ਕਰਾਉਂਦੇ, ਸ਼ਾਮਾਂ ਨੂੰ ਘਰੇ ਪਰਤਦੇ ਹਨ, ਇਸ ਉਮੀਦ ਨਾਲ ਕਿ ਅੱਜ ਉਨ੍ਹਾਂ ਨੇ ਕਈ ਹਜ਼ਾਰ ਲੋਕਾਂ ਦਾ ਦਿਲ ਜਿੱਤ ਲਿਆ ਹੈ, ਬਜ਼ੁਰਗਾਂ, ਔਰਤਾਂ, ਨੌਜਵਾਨਾਂ ਦੇ ਮਸਲੇ ਹੱਲ ਕਰ ਦਿੱਤੇ ਹਨ, ਉਨ੍ਹਾਂ ਦਾ ਜੀਊਣਾ ਸੁਖਾਲਾ ਕਰ ਦਿੱਤਾ ਹੈ, ਲੱਖਾਂ, ਕਰੋੜਾਂ ਰੁਪਏ ਸੰਗਤ ਦਰਸ਼ਨ ਕਰਕੇ ਵੰਡ ਦਿੱਤੇ ਹਨ, ਉਨ੍ਹਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਹਨ। ਰੋਜ਼ਨਾਮਚਾ ਸੁਖਬੀਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਸ਼ਤਾ ਚੰਡੀਗੜ੍ਹ ਕਰਦੇ ਹਨ, ਤੇ ਦੁਪਹਿਰ ਦਾ ਖਾਣਾ ਪੰਜਾਬ ਦੇ ਕਿਸੇ ਹੋਰ ਕੋਨੇ 'ਚ ਕਿਸੇ ਸਮਾਗਮ ਦਾ ਉਦਘਾਟਨ ਕਰਦਿਆਂ, ਨੀਂਹ ਪੱਥਰ ਰੱਖਦਿਆਂ, ਕੌਡ ਕਬੱਡੀ ਵੇਖਦਿਆਂ ਜਾਂ ਫਿਰ ਕਦੇ ਕਦਾਈ ਕਿਸੇ ਵੱਡੇ ...
Read Full Story


ਜੀ ਹਾਂ, ਮੈਂ ਹੋਂਦ ਚਿੱਲੜ ਦਾ ਖੰਡਰ ਬੋਲਦਾਂ...!

''ਮੈਂ ਸੁਣਾਵਾਂਗਾ ਅੱਜ ਇਕ ਐਸੀ ਦਾਸਤਾਂ, ਮਿਟਾਇਆ ਜਿਸਨੇ ਇਨਸਾਨੀਅਤ ਦਾ ਨਾਮੋ-ਨਿਸ਼ਾਂ।" ਖੰਡਰ ਸਦੀਆਂ ਤਕ ਹਰ ਅਸਲੀਅਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹਨ ਤੇ ਹਰ ਚੰਗੀ ਮਾੜੀ ਘਟਨਾ ਦਾ ਗਵਾਹ ਬਣਦੇ ਹਨ। ਲੋਕਾਂ ਵੱਲੋਂ ਇਹ ਸੋਚ ਲਿਆ ਜਾਂਦਾ ਹੈ ਕਿ ਇੱਟਾਂ ਪੱਥਰਾਂ ਅੰਦਰ ਕੋਈ ਧੜਕਦਾ ਦਿਲ ਤਾਂ ਹੁੰਦਾ ਨਹੀਂ ਇਸਲਈ ਇਨ੍ਹਾਂ ਨੂੰ ਕੁੱਝ ਮਹਿਸੂਸ ਹੋ ਹੀ ਨਹੀਂ ਸਕਦਾ। ਪਰ, ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹੋਏ ਖੰਡਰਾਂ ਦੀਆਂ ਇੱਟਾਂ ਤੇ ਪੱਥਰ ਵੀ ਕਈ ਵਾਰ ਕੰਬ ਜਾਂਦੇ ਹਨ। ਸਚ ਨੂੰ ਸਾਂਭ ਕੇ ਰੱਖਣ ਦੀ ਖੰਡਰਾਂ ਦੀ ਤਾਕਤ ਨੂੰ ਵੇਖਦੇ ਹੋਏ, ਕਈ ਤਾਂ ਮੇਰੀ ਆਖ਼ਰੀ ਇੱਟ ਤਕ ਫਨਾਹ ਕਰ ਦਿੰਦੇ ਹਨ। ਪਰ, ਫਿਰ ਵੀ, ਜਿੱਥੇ ਵੀ ਕਿਤੇ ਮੇਰਾ ਟੋਟਾ ਬਚਿਆ ਰਹਿ ਜਾਵੇ, ਉਹ ਨਿੱਕਾ ਜਿਹਾ ਟੋਟਾ ਵੀ ਕਾਫੀ ਕੁੱਝ ਉੱਥੇ ਦੇ ਵਾਪਰੇ ...
Read Full Story


1 2 3 > >>

Warning: include(bot.php): failed to open stream: No such file or directory in /home/satsamun/public_html/cat.php on line 163

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/cat.php on line 163