HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕਹਾਣੀਆਂ
 
ਮਿੰਨੀ ਕਹਾਣੀ-ਉਪਰਲੀ ਕਮਾਈ

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ। ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ। ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਜ਼ਰੂਰਤ ਤੋਂ ਵੱਧ ਖਰਚਾ ਕਰਦਾ। ਬੀਰੋ ਉਸ ਨਾਲ ਲੜਦੀ ਕਿ ਉਹ ਇੰਨਾ ਖਰਚ ਕਿਥੋਂ ਕਰਦਾ ਹੈ ਅੱਗੋਂ ਉਸ ਦੇ ਘਰ ਵਾਲਾ ਗੁੱਸੇ 'ਚ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਬੀਰੋ ਸੋਚ 'ਚ ਪੈ ਗਈ। ਉਹ ਸੋਚਣ ਲੱਗ ਪਈ ਕਿ ...
Read Full Story


ਗੱਡੀ ਤੇ ਨੱਢੀ'

ਅੱਜ ਫਾਇਵ ਵੇਅ ਉੱਤੇ ਪਹਿਲਾਂ ਨਾਲੋਂ ਵੀ ਕਿਤੇ ਵੱਧ ਭੀੜ ਸੀ। ਉਂਝ ਤਾਂ ਹਰ ਵੀਕ ਐਂਡ 'ਤੇ ਹੀ ਸ਼ਾਮ ਨੂੰ ਇੱਥੋਂ ਲੰਘਣਾ ਮੁਸ਼ਕਲ ਹੋਇਆ ਹੁੰਦਾ ਹੈ ਪਰ ਅੱਜ ਕੁੱਝ ਜ਼ਿਆਦਾ ਹੀ ਰਸ਼ ਨਜ਼ਰ ਆ ਰਿਹਾ ਸੀ। ਸਾਹਮਣੇ ਚਾਇਨਾਂ ਟਾਊਨ ਵੀ ਭਰਿਆ ਪਿਆ ਸੀ। ਯੰਗ ਜਨਰੇਸ਼ਨ ਲਈ ਤਾਂ ਇਹ ਰੌਣਕ ਮੇਲਾ ਹੈ ਪਰ ਮੇਰੇ ਜਿਹੇ ਅੱਧਖੜ੍ਹ ਲਈ ਇਹ ਭੀੜ ਹੀ ਹੈ। ਇੱਕ ਕਮਲੀ ਹੋਈ ਭੀੜ, ਜਿਸ ਨੂੰ ਨਾ ਆਪਣੀ ਸੁੱਧ ਨਾ ਦੂਜੇ ਦੀ, ਬਸ ਜਵਾਨੀ ਦੇ ਅਤੇ ਸ਼ਰਾਬ ਦੇ ਨਸ਼ੇ ''ਚ ਚੂਰ ਇੱਕ ਦੂਜੇ ਦੇ ਗਲ ਬਾਹਾਂ ਪਾ ਕੇ ਇੱਧਰ-ਉੱਧਰ ਰੋਡਾਂ 'ਤੇ ਚੀਕਾਂ ਮਾਰਕੇ ਫਿਰਨ ਨੂੰ ਹੀ ਇਹ ਗੋਰੇ ਜ਼ਿੰਦਗੀ ਦਾ ਅਸਲ ਮਜ਼ਾ ਸਮਝਦੇ ਹਨ। ਖੈਰ ਚਲੋ ਹੋਵੇਗਾ ਵੀ ਇਨ੍ਹਾਂ ਲਈ ਪਰ ਸਾਡੇ ਸਮਾਜ 'ਚ ਅਸੀਂ ਆਪਣੇ ਕੁੜੀਆਂ-ਮੁੰਡਿਆਂ ਨੂੰ ਇਹ ਇਜਾਜਤ ਨਹੀਂ ਦਿੰਦੇ। ਮੇਰੀ ਸੋਚ ਦੀ ਲੜੀ ਇੱਕ ਦਮ ਉਸ ਵੇਲੇ ਟੁੱਟੀ ਜਦ ਇੱਕ ਗੋਰੀ ਨੇ ਮੇਰੀ ...
Read Full Story


ਗਿਰਝਾਂ

ਸੂਰਜ਼ ਦਿਨ ਚੜ੍ਹਦੇ ਹੀ ਮੂੰਹ ਦਿਖਾ ਕੇ ਕਿਤੇ ਛੁਪ ਗਿਆ ਸੀ । ਸ਼ਾਹ ਵੇਲੇ ਹੀ ਬੱਦਲ਼ ਵਰ੍ਹਾਊ ਹੋ ਰਹੇ ਸਨ ਤੇ ਉਹ ਦਿਹਾੜੀ ਭੰਨ ਕੇ ਪੰਚਾਇਤ ਦੇ ਮੂਹਰੇ ਨੀਵੀਂ ਪਾਈ ਜ਼ਮੀਂਨ ਵਿੱਚ ਅੱਖਾਂ ਗੱਡੀ ਬੈਠਾ ਸੀ , ਜਿਵੇਂ ਕਿ ਉਸ ਨੇ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ । ਆਖ਼ਰ ਸਰਪੰਚ ਮੇਵਾ ਸਿੰਘ ਬੋਲਿਆ, "ਦੱਸ ਬਈ ਮਹਿੰਗਾ ਸਿਹਾਂ, ਫਿਰ ਕੀ ਇਰਾਦਾ ਤੇਰਾ, ਸਾਡੀ ਤਾਂ ਇਹੋ ਰਾਇ ਹੈ ਕਿ ਇਥੇ ਹੀ ਰਾਜ਼ੀ ਨਾਮਾ ਕਰ ਲਵੋ । ਲੰਬੜ ਹਰਜਾਨਾ ਭਰਨ ਨੂੰ ਤਿਆਰ ਹੈ । ਉਹ ਪੱਚੀ ਹਜ਼ਾਰ ਕਹਿੰਦਾ ਸੀ ਪਰ ਅਸੀਂ ਪੰਚਾਇਤ ਨੇ ਕਹਿ ਕੇ ਪੰਜਾਹ ਹਜ਼ਾਰ ਰੁਪਈਏ ਤਕ ਰਾਜ਼ੀ ਕਰ ਲਿਆ ਹੈ, ਬਾਕੀ ਜੇ ਤੁੰ ਸ਼ਹਿਰ ਹੀ ਜਾਣਾ ਤਾਂ ਭਾਈ ਉਥੇ ਤਾਂ ਤਕੜੇ ਬੰਦੇ ਦੀ ਹੀ ਚਲਦੀ ਹੈ, ਤੈਨੂੰ ਕਿਸੇ ਨੇ ਪੁੱਛਣਾ ਨਹੀਂ ਤੇ ਲੰਬੜ ਨੇ ਤਾਂ ਉਥੇ ਵੀ ਪੈਸੇ ਦੇ ਕੇ ਗਲ ਰਫ਼ਾ -ਦਫ਼ਾ ਕਰਵਾ ਦੇਣੀ, ਬਾਕੀ ਤੇਰੀ ਮਰਜ਼ੀ ...
Read Full Story


ਮਰਵਾ ਦਿੱਤਾ ਅੰਗ੍ਰੇਜ਼ੀ ਨੇ

ਮੈਲਬੌਰਨ (ਆਸਟ੍ਰੇਲੀਆ)ਆਇਆਂ ਹਾਲੇ ਮੈਨੂੰ ਥੋੜਾ ਚਿਰ ਹੀ ਹੋਇਆ ਸੀ।ਪਤਾ ਨਹੀਂ ਕਿਉਂ ਕੁਝ ਦਿਨਾਂ ਤੋਂ ਮੈਨੂੰ ਕੁਝ ਜ਼ਿਆਦਾ ਹੀ ਠੰਢ ਮਹਿਸੂਸ ਹੋਣ ਲੱਗੀ ਸੀ ਤੇ ਹਰ ਵੇਲੇ ਕਾਂਬਾ ਜਿਹਾ ਛਿੜਿਆ ਰਹਿੰਦਾ। ਭਾਵੇਂ ਘਰ ਵਿਚ ਇੰਟਰਨਲ ਹੀਟਿੰਗ ਦਾ ਬੰਦੋਬਸਤ ਸੀ, ਪਰ ਮੈਂ ਸਾਰਾ ਦਿਨ ਘਰੇ ਤਾਂ ਨਹੀਂ ਬੈਠੇ ਰਹਿਣਾ ਸੀ। ਕੰਮ ਕਾਜ ਵੀ ਤਾਂ ਕਰਨਾ ਸੀ।..ਤੇ ਜ਼ਿਆਦਾ ਹੀਟਿੰਗ ਦਾ ਵਾਧੂ ਬਿਲ ਵੀ ਤਾਂ ਮੈਨੂੰ ਹੀ ਭਰਨਾ ਪੈਣਾ ਸੀ। ਮੈਂ ਕਿੰਨੇ ਸਾਰੇ ਕਪੜੇ ਪਾ ਲਏ। ਪਰ ਇਸ ਤਰਾ੍ਹਂ ਤੁਰਨ ਵੇਲੇ ਔਖਿਆਈ ਹੁੰਦੀ ਸੀ ਅਤੇ ਥੋੜਾ ਤੁਰਨ ਮਗਰੋਂ ਹੀ ਸਾਹ ਚੜ੍ਹ ਜਾਂਦਾ। ਆਖਿਰਕਾਰ ਮੈਂ ਥੌਰਨਬਰੀ ਦੇ ਲਾਗੇ ਇਕ ਫਾਰਮੇਸੀ ਤੇ ਦਵਾਈ ਲੈਣ ਲਈ ਚਲਾ ਗਿਆ। ਪਰ ਕਾਊਂਟਰ ਤੇ ਖਲੋਤੀ ਗੋਰੀ ਕੁੜੀ ਨੇ ਡਾਕਟਰ ਦੀ ਪਰਿਸਕਰਿਪਸ਼ਨ ਤੋਂ ਬਿਨਾ ਦਵਾਈ ਦੇਣ ਤੋਂ ਨਾਹ ਕਰ ਦਿੱਤੀ। ਮੈਂ ਡੰਡਾਸ ...
Read Full Story


ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਸਵਾਦੀ-ਪੰਜਾਬੀਆਂ ਦਾ ਵਿਦੇਸ਼ਾਂ ਵਲ ਵਧਦਾ ਝੁਕਾਓ

ਆਪਣੇ ਪੰਜਾਬ ਦੇ ਜ਼ਿਆਦਾਤਰ ਲੋਕ ਪ੍ਰਦੇਸ ਲਈ ਤਾਂਘਦੇ ਰਹਿੰਦੇ ਹਨ ਬਈ ਬਸ ਕਿਸੇ ਹਿਸਾਬ ਨਾਲ ਬਾਹਰ ਵਾਲਾ ਕੰਮ ਲੋਟ ਆਜੇ ਸਹੀ ਕੱਦੂ 'ਚ ਤੀਰ ਵੱਜ ਜਾਵੇ ਸਹੀ। ਇੱਕ ਵਾਰ ਜਹਾਜ਼ ਦੀ ਬਾਰੀ ਨੂੰ ਹੱਥ ਪਾ ਲੈਣ ਦਿਓ ਫਿਰ ਭਾਵੇਂ ਲੱਤਾਂ ਵੱਢ ਦਿਉ। ਦੂਜੇ ਪਾਸੇ ਕਈ ਪਰਦੇਸੀ ਅੱਡੀਆਂ ਚੱਕ ਚੱਕ ਪੰਜਾਬ ਲਈ ਝੂਰਦੇ ਰਹਿੰਦੇ ਹਨ ਬਈ ਕਿਹੜਾ ਵੇਲਾ ਆਵੇ ਉੱਡ ਕੇ ਪਿੰਡ ਪਹੁੰਚ ਜਾਈਏ ਆਪਣੇ ਸ਼ਹਿਰ ਆਪਣੇ ਗਰਾਂ। ਸਹੁਰੇ ਮੰਜੇ ਤੇ ਬੈਠੇ ਹੋਈਏ ਸਰ੍ਹੋਂ ਦਾ ਸਾਗ ਹੋਵੇ ਉੱਤੋਂ ਸੱਸ ਨਾ ਨਾ ਕਹਿੰਦਿਆਂ ਤੋਂ ਘਿਉ ਹੀ ਘਿਉ ਪਾਈ ਜਾਵੇ (ਅਗਲੇ ਦਿਨ ਪ੍ਰਾਹੁਣਾ ਭਾਵੇਂ ਸਾਰਾ ਦਿਨ ਟੱਟੀ ਚੋਂ ਨਾ ਉੱਠੇ) ਉਹ ਜੀ ਕਿਸੇ ਨੂੰ ਰਿਸ਼ਤਿਆਂ ਦਾ ਮੋਹ ਖਿੱਚਦਾ ਕਿਸੇ ਨੂੰ ਪੰਜਾਬ ਦੀਆਂ ਯਾਦਾਂ। ਜੇ ਪੰਜਾਬ ਵਿਚ ਰਹਿੰਦਿਆਂ ਕਿਸੇ ਨਾਲ ਗੱਲ ਕਰੋ ਤਾਂ ੯੯% ਲੋਕਾਂ ਦਾ ਵਿਚਾਰ ਹੁੰਦਾ ਕਿ ...
Read Full Story


ਅੱਧੀ ਔਰਤ ਅੱਧਾ ਸੁਪਨਾ

ਔਰਤ--ਔਰਤ--ਔਰਤ--ਬੁਰੀ, ਚੰਗੀ, ਬੇ-ਵਫ਼ਾ, ਬਾ-ਵਫ਼ਾ, ਐਸੀ ਵੈਸੀ ਅਤੇ ਖ਼ੁਦਾ ਜਾਣੇ ਕੈਸੀ ਕੈਸੀ। ਹਰ ਦੇਸ਼, ਹਰ ਜ਼ਮਾਨੇ ਵਿਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈ। ਕੋਈ ਸਾਹਿਬ ਇਸਦੇ ਹੁਸਨ ਤੇ ਜ਼ੋਰ ਦੇ ਰਹੇ ਹਨ ਅਤੇ ਕੋਈ ਇਸ ਦੀ ਪਾਰਸਾਈ ਅਤੇ ਨੇਕ-ਸੀਰਤੀ ਉਤੇ ਖ਼ੁਸ਼ ਹਨ। ਇੱਕ ਸਾਹਿਬ ਦਾ ਖ਼ਿਆਲ ਹੈ ਕਿ 'ਖ਼ੁਦਾ ਦੇ ਬਾਅਦ' ਔਰਤ ਦੀ ਪਦਵੀ ਹੈ। ਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਨਾਉਣ 'ਤੇ ਤੁਲੇ ਹੋਏ ਹਨ। ਇਕ ਸਾਹਿਬ ਫੁਰਮਾਉਂਦੇ ਨੇ 'ਇਕ ਧੋਖੇਬਾਜ਼ ਮਰਦ ਨਾਲੋਂ ਇਕ ਧੋਖੇਬਾਜ਼ ਔਰਤ ਜ਼ਿਆਦਾ ਖ਼ਤਰਨਾਰਕ ਹੁੰਦੀ ਹੈ।' ਜਿਵੇਂ ਕਿ ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ। ਕਿੰਨੀ ਸ਼ਾਨਦਾਰ ਗੱਲ ਕਹੀ ਹੈ ਕਿ ਝੂਮ ਉਠੱਣ ਨੂੰ ਜੀਅ ਕਰਦਾ ਹੈ ਅਤੇ ਜੇਕਰ ਮੈਂ ...
Read Full Story


ਦੁਨੀਆ ਭਰ ਵਿਚ ਈ-ਮੇਲ ਰਾਹੀਂ ਵਜ ਰਹੀਆਂ ਠੱਗੀਆਂ

ਠੱਗ ਔਰਤਾਂ ਤੋਂ ਬਚੋ ਅਜ ਕੱਲ੍ਹ ਰੈਗੂਲਰ ਮੇਲ ਜਾਂ ਸਕੈਮ ਮੇਲ ਵਿਚ ਅਕਸਰ ਕੁਝ ਨੌਜਵਾਨ ਔਰਤਾਂ ਵੱਲੋਂ ਆਪਣੀਆਂ ਸੈਕਸੀ ਫੋਟੋਜ਼ ਭੇਜ ਕੇ ਵਖ ਵਖ ਨਾਵਾਂ ਅਤੇ ਧਰਮਾਂ ਦਾ ਵੇਰਵਾ ਦੇ ਕੇ ਬੇਵਕੂਫ ਬਨਾਉਣ ਤੇ ਲੁੱਟਣ ਦੀਆਂ ਈਮੇਲਜ਼ ਆ ਰਹੀਆਂ ਹਨ। ਜੇ ਜ਼ਰਾ ਧਿਆਨ ਨਾਲ ਇਹਨਾਂ ਈਮੇਲਜ਼ ਨੂੰ ਘੋਖਿਆ ਜਾਵੇ ਤਾਂ ਪਤਾ ਲਗ ਜਾਂਦਾ ਹੈ ਕਿ ਕੋਈ ਬਹੁਤ ਚਾਤਰ ਲੁਟੇਰਾ ਦਿਮਾਗ ਇਕੋ ਜਹੀ ਮਿਲਦੀ ਜੁਲਦੀ ਕਹਾਣੀ ਭੇਜ ਕੇ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਦਿਨਾਂ ਵਿਚ ਦੋ ਔਰਤਾਂ ਵੱਲੋਂ ਆਈਆਂ ਅੰਗਰੇਜ਼ੀ ਦੀਆਂ ਈਮੇਲਜ਼ ਦਾ ਪੰਜਾਬੀ ਅਨੁਵਾਦ ਕੁਝ ਇਸ ਤਰ੍ਹਾਂ ਹੈ। ਮਿਸ ਆਰਜ਼ੂ ਸਹੀਮੀ ਕੁਝ ਇਸ ਤਰ੍ਹਾਂ ਲਿਖਦੀ ਹੈ:-ਪਿਆਰ ਅਤੇ ਵਿਸ਼ਵਾਸ਼ ਨਾਲ, ਤੁਹਾਡਾ ਕੀ ਹਾਲ ਹੈ? ਆਸ ਹੈ ਕਿ ਸਭ ਕੁਝ ਠੀਕ ਠਾਕ ਹੋਵੇਗਾ। ਮੈਂ ਜਾਣਦੀ ਹਾਂ ਕਿ ਇਹ ਈਮੇਲ ...
Read Full Story


ਵਿਦੇਸ਼ਾਂ ਵਿਚ ਪੱਕੇ ਹੋਣ ਲਈ ਜਾਅਲੀ-ਜਾਲ

ਪਹਿਲੀ ਜਨਵਰੀ ੧੯੭੫ ਨੂੰ ਜੰਮੇ ਪ੍ਰਗਟ ਸਿੰਘ ਨੇ ਹੁਣ ਦਸਵੀਂ ਕਰਨ ਤੋਂ ਬਾਅਦ ਗਿਆਨੀ ਵਿੱਚ ਦਾਖਲਾ ਲੈ ਲਿਆ ਸੀ। ਪੰਜਾਬ ਦੇ ਬਾਕੀ ਗੱਭਰੂਆਂ ਵਾਂਗ ਪ੍ਰਗਟ ਵੀ ਬਾਹਰਲੇ ਮੁਲਕਾਂ ਨੂੰ ਉਡਾਰੀ ਮਾਰਨਾ ਚਾਹੁੰਦਾ ਸੀ ਤੇ ਇਸ ਲਾਲਸਾ ਨੇ ਉਹਨੂੰ ਗਿਆਨੀ ਦੀ ਪੜ੍ਹਾਈ ਪੂਰੀ ਨਾ ਕਰਨ ਦਿੱਤੀ ਤੇ ਉਹਨੇ ਇੱਕ ਏਜੰਟ ਰਾਹੀਂ ੧੯੯੩ 'ਚ ਉਜ਼ਬੇਕਿਸਤਾਨ, ਰੂਸ, ਯੂਕਰੇਨ, ਅਤੇ ਪੋਲੈਂਡ ਰਾਹੀਂ ਹੁੰਦਾ ਹੋਇਆ ਅਪ੍ਰੈਲ ੧੯੯੪ 'ਚ ਜਰਮਨੀ ਜਾ ਪਹੁੰਚਾ। ਜਰਮਨੀ 'ਚ ਰਾਜਨੀਤਿਕ ਪਨਾਹ ਲੈਣ ਲਈ ਅਰਜ਼ੀ ਦਾਇਰ ਕਰਵਾ ਦਿੱਤੀ ਅਤੇ ਪੰਜ ਸਾਲ ਜਰਮਨੀ 'ਚ ਪੱਕੇ ਹੋਣ ਲਈ ਟੱਕਰਾਂ ਮਾਰਦਾ ਰਿਹਾ। ਯੂਰਪੀਅਨ ਮੁਲਕਾਂ ਦੀਆਂ ਸਰਕਾਰਾਂ ਦਿਨ-ਬ-ਦਿਨ ਸ਼ਿਕੰਜੇ ਕਸ ਰਹੀਆਂ ਹਨ ਅਤੇ ਇਸੇ ਕਰਕੇ ਅਸਾਈਲਮ ਦਾ ਕੇਸ ਵੀ ਸਿਰੇ ਨਹੀਂ ਚੜ੍ਹ ਰਹੇ। ਇਹ ਹੀ ਕਰਨ ਸੀ ਕਿ ਪ੍ਰਗਟ ੧੯੯੮ 'ਚ ਬੈਲਜੀਅਮ ਜਾ ...
Read Full Story


ਪਰਛਾਵੇਂ

ਚੀਜ਼ ਵਧੀਆ ਹੈ ਇਹ 'ਨੈਨਟਿੰਡੋ ਵੀਅ' । ਕਿਸੇ ਹੋਰ ਦੀ ਲੋੜ ਹੀ ਨਹੀਂ, ਆਪੇ ਬੰਦਾ ਖੇਡੀ ਜਾਵੇ। ਮੈਂ ਹੁਣੇ ਸਚਿਨ ਦੀ ਮਾਂ ਨਾਲ ਟੈਨਿਸ ਖੇਡ ਕੇ ਹਟਿਆਂ ਹਾਂ। ਚਿੱਤ ਖੁਸ਼ ਹੋ ਗਿਆ। ਪਹਿਲਾਂ ਉਸਦੀ ਸੜੀ-ਮੱਚੀ ਹੋਈ ਸ਼ਕਲ ਬਣਾਈ। ਉਸੇ ਵਾਂਗ ਪਕੌੜੇ ਵਰਗਾ ਨੱਕ ਲਾਇਆ ਉਸਦੇ। ਚੁੰਨ੍ਹੀਆਂ ਅੱਖਾਂ ਬਣਾ ਕੇ ਲੱਪ-ਲੱਪ ਮਸਕਾਰਾ ਲਾ ਦਿੱਤਾ। ਤਵੇ ਵਰਗਾ ਰੰਗ ਤੇ ਉੱਤੋਂ ਲਾਲ ਸੂਹੀ ਸੁਰਖੀ ਲਾ ਦਿੱਤੀ। ਉਸਦਾ ਨਾਂ ਰੱਖਿਆ 'ਡੈਣ'। ਉਸ ਨੂੰ ਨੈਨਟਿੰਡੋ ਵਿੱਚ ਸੰਭਾਲ ਲਿਆ। ਜਦੋਂ ਵੀ ਕਦੇ ਉਸ 'ਤੇ ਚਿੱਤ ਔਖਾ ਹੋਇਆ ਕਰੇਗਾ, ਉਸ ਨਾਲ ਖੇਡ ਲਿਆ ਕਰਾਂਗਾ। ਹੁਣ ਵੀ ਟੈਨਿਸ ਖੇਡਦਿਆਂ ਬੜਾ ਭਜਾਇਆ ਉਸ ਨੂੰ। ਆਪਣੇ ਆਪ ਹੀ ਪਤਾ ਨੀ ਕਿਵੇਂ ਐਨੀ ਫੁਰਤੀ ਆ ਗਈ ਮੇਰੀਆਂ ਬਾਹਾਂ ਵਿਚ, ਰੀਮੋਟ ਘੁਮਾਉਣ ਲਈ। ਉਸ ਨੂੰ ਹਫ਼ੀ-ਹਾਰੀ ਦੇਖ ਲੱਜ਼ਤ ਆ ਗਈ। ਹੁਣ ਜੀਅ ਨੀਂ ਕਰਦਾ ਕਿ ਇਹ ...
Read Full Story


ਸਿੰਮੀ ਉੱਜੜ ਗਈ

ਸਿੰਮੀ ਹੁਣ ੨੪ ਸਾਲ ਦੀ ਸੀ ਅਤੇ ਉਹਨੂੰ ਬੈਂਕ ਵਿੱਚ ਕੰਮ ਕਰਦਿਆਂ ੮ ਸਾਲ ਹੋ ਗਏ ਸਨ। ਸਕੂਲੀ ਪੜ੍ਹਾਈ ਤੋਂ ਅਗਾਂਹ ਉਹਨੇ ਪੜ੍ਹਨਾਂ ਮੁਨਾਸਿਬ ਨਹੀਂ ਸੀ ਸਮਝਿਆ। ਉਹਨੇ ਪਿਛਲੇ ਅੱਠ ਸਾਲਾਂ ਵਿੱਚ ਡੱਟ ਕੇ ਕਮਾਈ ਕੀਤੀ ਸੀ ਅਤੇ ਜੇ ਕਦੇ ਉਹਨੂੰ ਓਵਰ-ਟਾਈਮ ਲਈ ਪੁਛਿਆ ਜਾਂਦਾ ਤਾਂ ਉਹਨੇ ਕਦੇ ਨਾਂਹ ਵੀ ਨਹੀਂ ਸੀ ਕੀਤੀ। ਇਹ ਹੀ ਕਾਰਨ ਸੀ ਕਿ ਉਹਨੇ ੩੫ ਹਜ਼ਾਰ ਪੌਂਡ ਜੋੜ ਲਏ ਸਨ। ਕੱਪੜੇ ਵੀ ਉਹਨੇ ਸਦਾ ਫੈਸ਼ਨੇਬਲ ਪਾਏ ਸਨ। ਉਹਦੇ ਕੋਲ ਕੋਈ ਵੀ ਐਹੋ-ਜਿਹਾ ਕੱਪੜਾ ਨਹੀਂ ਸੀ ਜੇਹੜਾ ਡਿਜ਼ਾਇਨਰ ਨਾ ਹੋਵੇ। ਆਪਣੇ-ਆਪ ਨੂੰ ਸਦਾ ਟਿੱਚ ਰੱਖਦੀ। ਸਿੰਮੀ ਨੇ ਆਪਣੇ ਸਰੀਰ ਨੂੰ ਵੀ ਸਾਂਭਿਆ ਹੋਇਆ ਸੀ। ਹਫਤੇ ਵਿੱਚ ਦੋ ਵਾਰ ਜ਼ਿੰਮ 'ਚ ਕਸਰਤ ਕਰਨ ਜਾਂਦੀ ਅਤੇ ਦੋ ਵਾਰ ਤੈਰਨ। ਚਿਕਨਾਈ ਵਾਲੇ ਪਦਾਰਥਾਂ ਤੋਂ ਉਹ ਦੂਰ ਅਤੇ ਇਹ ਵੀ ਕਾਰਨ ਸੀ ਕਿ ਵਿਆਹਾਂ ਪਾਰਟੀਆਂ ਤੇ ...
Read Full Story


ਔਖੇ ਸਵਾਲ

ਇਸ ਕਹਾਣੀ ਬਾਰੇ ਮੈ ਅਕਸਰ ਸੋਚਿਆ ਹੈ। ਇਸ ਨੂੰ ਲਿਖਣ ਬੈਠਿਆ ਹਾਂ ਪਰ ਮੈਨੂੰ ਇਹ ਮੁਸ਼ਕਲ ਹਰ ਵਾਰ ਪੇਸ਼ ਆਈ ਹੈ ਕਿ ਇਹਨੂੰ ਕਿਥੋਂ ਸ਼ੁਰੂ ਕਰਾਂ ਤੇ ਕਿਵੇਂ ਸ਼ੁਰੂ ਕਰਾਂ। ਇਕ ਮਸਲਾ ਇਹ ਵੀ ਰਿਹਾ ਹੈ ਕਿ ਮੈਂ ਇਹ ਫੈਸ਼ਲਾ ਕਰਨ 'ਚ ਉਲਝਿਆ ਰਿਹਾ ਹਾਂ ਕਿ ਇਸ ਕਹਾਣੀ ਨੂੰ ਕਿੱਥੇ ਘਟਦੀ ਦਿਖਾਵਾਂ, ਮਸਲਨ ਸਕੂਲ ਵਿਚ, ਲਾਇਬਰੇਰੀ ਵਿੱਚ, ਪਾਰਕ ਵਿੱੱਚ ਜਾਂ ਹੋਰ ਕਿਸੇ ਅਜਿਹੇ ਥਾਂ ਜਿੱਥੇ ਬੱਚੇ ਹੁੰਦੇ ਹਨ। ਚੱਲੋ, ਇੱਕ ਮਸਲਾ ਤੇ ਹੱਲ ਹੋ ਗਿਆ ਹੈ। ਉਹ ਕਿ ਕਹਾਣੀ ਸ਼ੁਰੂ ਤੇ ਕਰ ਹੀ ਚੁੱਕਾ ਹਾਂ। ਹੁਣ ਮੈਂ ਇਸ ਕਹਾਣੀ ਨੂੰ ਪਰੋਣ ਦੀ ਜੁਗਤ ਬਣਾਵਾਂਗਾ। ਫਿਰ ਸੋਚਦਾ ਹਾਂ ਕਿ ਮੈਂ ਕਿਉਂ ਐਵੇਂ ਜੁਗਤਾਂ ਘੜਦਾ ਫਿਰਾਂ, ਕਿਉਂ ਨਾ ਇਸ ਕਹਾਣੀ ਨੂੰ ਉਸੇ ਤਰ੍ਹਾਂ ਬਿਆਨ ਕਰ ਦਿਆਂ ਜਿਸ ਤਰ੍ਹਾਂ ਇਹ ਵਾਪਰੀ ਸੀ। ਹੂ-ਬ-ਹੂ ਉਸੇ ਤਰ੍ਹਾਂ ਜਿਸ ਤਰ੍ਹਾਂ ਮੈ ਉਸ ਬੱਚੇ ਨਾਲ ...
Read Full Story


ਰੱਬ ਨਹੀਂ ਮਰਦਾ !

ਖੁਰੇ 'ਚ ਲੀੜਿਆਂ ਦਾ ਢੇਰ ਦੇਖ ਸੱਤੀ ਨੇ ਬਾਲਟੀ 'ਚ ਸੋਢੇ ਵਾਲਾ ਕੋਸਾ ਪਾਣੀ ਲੈ ਮੈਲੇ ਕੱਪੜੇ ਭਿਉਂ ਦਿੱਤੇ। ਵੱਡੀ ਭੈਣ ਦਾ ਬੋਝ ਦੇਖ ਨਿੱਕੀ ਵੀ ਪੀੜ੍ਹੀ ਫੜੀ ਕੋਲ ਆਣ ਬੈਠੀ। ਇੱਕ ਲੀੜੇ ਨੂੰ ਸਾਬਣ ਲਾਉਂਦੀ ਤੇ ਦੂਜੀ ਥਾਪੀ ਫੇਰਦੀ। ਸਕੂਲੇ ਜਾਣ ਖਾਤਰ ਦੋਵਂੇ ਕੰਮ ਨਬੇੜਨ 'ਚ ਇੱਕ ਦੁਜੇ ਤੋਂ ਕਾਹਲੀਆਂ ਸਨ। ਨੀਲ ਲਾ ਕੇ ਵਿਹੜੇ 'ਚ ਲੱਗੀਆ ਤਾਰਾਂ ਤੇ ਕੱਪੜੇ ਸੁਕਣੇ ਪਾਉਂਦੇ ਦੇਖ ਮਾਂ ਨਸੀਬਾਂ ਬਾਲੜੀਆਂ ਨੂੰ ਪੁਚਕਾਰਦਿਆਂ-ਦੁਲਾਰਦਿਆਂ ਰਸੋਈ 'ਚ ਜਾ ਵੜੀ। ਪੌਣੇ ਚ ਚੂਰੀ ਲਪੇਟ ਦੋਹਾਂ ਭੈਣਾਂ ਨੂੰ ਸਕੂਲ ਤੋਰਣ ਲਈ ਝੋਲੇ 'ਚ ਕਿਤਾਬਾਂ ਪਾਣ ਲੱਗੀ। ਸਕੂਲੋਂ ਵਾਪਸੀ ਤੇ ਨਿੱਕੜੀ ਨੇ ਵਿਹੜੇ 'ਚ ਸੁੱਕਦੇ ਕੱਪੜਿਆ ਤੇ ਨਿਗ੍ਹਾ ਮਾਰ ਉੱਚੀ ਦਾਣੀ ਕਿਹਾ "ਵੇਖ ਅੰਮਾਂ ਤੇਰੀ ਉਮਰ ਕੰਮ ਕਰਨ ਦੀ ਨਹੀਂ ! ਸਾਰੇ ਲੀੜੇ ਤਾਰਾਂ ਤੋਂ ਲਾਹ ਮੁੜ ਨਿਖਾਰੇ ਨੀ"। ਧੀਆਂ ...
Read Full Story


ਰਿਸ਼ਤਿਆਂ ਦਾ ਕਤਲ

ਸਰਬਜੀਤ ਦੀ ਕੇਸ ਫਾਈਲ ਦਿੰਦਿਆਂ ਮੇਰੇ ਸੁਪਰਵਾਈਜ਼ਰ ਕਿਹਾ, "ਇਹ ਪੰਜਾਬੀ ਲੜਕੀ ਦਾ ਕੇਸ ਆ। ੧੫ ਸਾਲਾ ਸਰਬਜੀਤ ਨੇ ਦੋਸ਼ ਲਾਇਆ ਕਿ ਉਹਦਾ ਮਤਰਇਆ ਬਾਪ ਉਹਦੇ ਨਾਲ ਪਿਛਲੇ ਇੱਕ ਸਾਲ ਤੋਂ ਬਦਮਾਸ਼ੀਆਂ ਕਰਦਾ ਆ ਰਿਹੈ ਅਤੇ ਉਹਦੀ ਹਵਸ ਹਰ ਰੋਜ਼ ਵਧਦੀ ਜਾਂਦੀ ਆ। ਇਸ ਕੇਸ ਦੀ ਸਰਬਜੀਤ ਦੇ ਸਕੂਲ ਵਾਲਿਆਂ ਆਪਾਂ ਨੂੰ ਇਤਲਾਹ ਦਿੱਤੀ ਆ। ਜਿਵੇਂ ਤੈਨੂੰ ਪਤਾ ਈ ਆ, ਇਹ ਬਹੁਤ ਜ਼ਰੂਰੀ ਕੰਮ ਆ ਅਤੇ ਇਹਦੇ ਤੇ ਕੰਮ ਅੱਜ ਈ ਸ਼ੁਰੂ ਕਰ ਦੇ। ਸਰਬਜੀਤ ਦੀ ਮਾਂ ਨੂੰ ਸਕੂਲ ਵਾਲਿਆਂ ਅਜੇ ਕੁੱਝ ਨਹੀਂ ਦੱਸਿਆ।" ਮੈਂ ਕੇਸ ਲੈਣ ਤੋਂ ਬਾਦ ਸਕੂਲ ਨਾਲ ਸੰਪਰਕ ਕੀਤਾ ਅਤੇ ਜਾ ਕੇ ਸਕੂਲ ਟੀਚਰ ਨੂੰ ਮਿਲਿਆ। ਸਕੂਲ ਟੀਚਰ ਨੇ ਦੱਸਿਆ, "ਸਰਬਜੀਤ ਪਿਛਲੇ ਸਾਲ ਤੋਂ ਕੁੱਝ ਜ਼ਿਆਦਾ ਈ ਘੁੱਟੀ ਵੱਟੀ ਰਹਿਣ ਲੱਗ ਪਈ ਅਜ ਮੈਂ ਇਕ ਦੋ ਵਾਰ ਇਹਦੇ ਨਾਲ ਗੱਲਬਾਤ ਵੀ ਕੀਤੀ ਸੀ ਪਰ ਇਹਨੇ ਇਹ ਕਹਿ ...
Read Full Story


ਇਕ ਰਾਤ

ਮੈਨੂੰ ਪੱਕਾ ਯਕੀਨ ਏ, ਉਹ ਉੱਧਲ ਗਈ ਏ। ਦੂਜਾ ਦਿਨ ਹੋ ਗਿਆ ਏ, ਮੈਂ ਉਹਨੂੰ ਪਿੰਡ ਵਿਚ ਨਹੀਂ ਤੱਕਿਆ। ਤੇ ਕੱਲ੍ਹ ਤਾਂ ਉਹ ਭੱਠੀ ਤੇ ਦਾਣੇ ਵੀ ਭੁਨਾਣ ਨਹੀਂ ਆਈ। ਉੱਧਲੀ ਨਹੀਂ ਏ ਯਾਰ! ਲਾਗੇ ਦੇ ਪਿੰਡ ਲੱਗਦਿਆਂ ਦੇ ਵਿਆਹ ਤੇ ਗਈ ਹੋਈ ਏ। ਪਰ ਕਿਹੜੇ ਵੇਲੇ ਗਈ ਸੀ? ਮੈਂ ਤਾਂ ਸਾਰੀ ਦਿਹਾੜ, ਗਲੀ ਦੀ ਗੁੱਠ ਨਾਲ ਖਲੋਤਾ ਰਿਹਾ ਹਾਂ… ਸਰਘੀ ਵੇਲੇ ਗਈ ਏ, ਹੋਰ ਕਿਹੜੇ ਵੇਲੇ। ਰਾਤ ਨੂੰ ਮੁੜ ਵੀ ਆਈ ਸੀ। ਅੱਜ ਰਾਤੀ ਫੇਰ ਆਵੇਗੀ। ਤੈਨੂੰ ਯਕੀਨ ਨਹੀਂ ਔਂਦਾ ਤਾਂ ਮੇਰੇ ਨਾਲ ਚੱਲ ਕੇ ਵੇਖ ਲਵੀਂ। ਮਲਕਾਂ ਦੇ ਸਲੀਮ ਨੇ ਸੁਨਿਆਰਿਆਂ ਦੇ ਗੁਲਾਮ ਰਸੂਲ ਨੂੰ ਦੇਸਿਆਂ, ਜਿਹੜਾ ਉਹਦਾ ਗੂੜ੍ਹਾ ਯਾਰ ਸੀ। ਦੋਹਾਂ ਦਾ ਬੜਾ ਪੱਕਾ ਯਾਰਾਨਾ ਸੀ। ਪਿੰਡ ਵਿਚ ਕੋਈ ਵੀ ਚੰਗਾ ਮੰਦਾ ਕੰਮ ਕਰਨਾ ਹੋਵੇ, ਦੋਵੇ ਨਾਲੋ ਨਾਲ ਹੁੰਦੇ ਸਨ। ਸਲੀਮ ਉਹਨੂੰ ਦੱਸ ਰਿਹਾ ਸੀ-ਕੁਫਤਾ ਵੇਲੇ ਚੌਧਰੀਆਂ ...
Read Full Story


ਸਟੀਲ ਦੀ ਸਲਵਾਰ

ਦਸਵੀਂ ਕਲਾਸ ਦੇ ਪੇਪਰਾਂ ਤੋਂ ਬਾਅਦ ਜਦੋਂ ਕੁਝ ਦਿਨਾਂ ਲਈ ਵਿਹਲੇ ਹੋਏ ਤਾਂ ਬੀਜੀ ਦਾ ਹੁਕਮ "ਬੇਟਾ, ਵਿਹਲੇ ਨਹੀਂ ਰਹਿਣਾ। ਧੀਆਂ ਨੂੰ ਕੰਮ ਹੱਥੀ ਕੱਢਣਾ ਚਾਹੀਦਾ। "ਕੁੜੀਆਂ ਨੂੰ ਰਸੋਈ, ਕਢਾਈ, ਸਲਾਈ ਸਾਰੇ ਹੁਨਰ ਆਉਣੇ ਚਾਹੀਦ"। ਬਸ ਫਿਰ ਕੀ ਸੀ। ਕਦੇ ਫੁੱਲਕੇ ਲਾਹੁਣੇ ਕਦੇ ਸਬਜ਼ੀ ਬਣਾ ਦਿੱਤੀ। ਅਖੀਰ ਸਲਾਈ ਸਿੱਖਣ ਲਈ ਸਕੂਲ ਦਾਖਲਾ ਲੱੈ ਲਿਆ। ਸੂਟ ਕੱਟਣੇ ਸੀਉਣੇ ਸਿੱਖ ਲਏ। ਮੁਹੱਲੇ ਭਰ ਦੇ ਸੂਟ ਸਿਉਂ ਦਿੱਤੇ। ਇੱਕ ਦਿਨ ਬੀਜੀ ਨੇ ਆਪਣੇ ਦਾਜ ਦੀ ਪੇਟੀ ਖੋਲੀ ਇੱਕ ਘੱਗਰਾ ਲਿਆ ਮੇਰੇ ਅੱਗੇ ਰੱਖ ਕੇ ਕਹਿਣ ਲੱਗੇ। ਲੈ ਬੇਟਾ ਇਹਦਾ ਕੁਝ ਸਿਉਂ ਲਉਂ। ਅਸਮਾਨੀ ਘੱਗਰੇ ਵਿੱਚੋ ਇੱਕ ਸੂਟ ਆਪਣਾ ਕੱਟ ਪਾਸੇ ਰੱਖ ਦਿੱਤਾ। ਬਾਕੀ ਕੱਪੜੇ ਦਾ ਕੀ ਸੀਵਾਂ? ਭਾਣਜੀ ਦੇ ਕਹਿਣ ਤੇ ਇੱਕ ਸੂਟ ਉਹਦਾ ਵੀ ਕੱਟ ਲਿਆ। ਬਾਕੀ ਕੱਪੜੇ ਚੋਂ ਦੋ ਗੱਦਿਆਂ ਦੇ ਗਲਾਫ਼ ਕੱਟ ਲੱਏ। ...
Read Full Story


ਪਾਲੀ

'ਉਹ ਤੁਰੀ ਜਾਂਦੀ ਆ, ਮੈਡਮ ਜੀ''। ''ਹਾਏ, ਉਹਨੂੰ ਸੰਗ ਨਹੀਂ ਲਗਦੀ?'' ''ਪਤਾ ਨਹੀਂ।" ਪਾਲੀ ਦਾ ਸਿਰ ਜੋ ਪਹਿਲਾ ਹੀ ਝੁਕਿਆ ਹੋਇਆ ਸੀ, ਹੋਰ ਨੀਵਾਂ ਹੋ ਗਿਆ। ਉਸ ਨੇ ਆਪਣੇ ਬੱਚਿਆਂ ਦੇ ਹੱਥ ਹੋਰ ਕਸ ਕੇ ਫੜ ਲਏ ਤੇ ਸਕੂਲ ਵਲ ਤੁਰੀ ਗਈ। ਰੋਜ਼ ਸਵੇਰ ਨੂੰ ਘਰੋਂ ਨਿਕਲਦੇ ਹੀ ਕੋਈ ਆਂਢ ਗੁਆਂਢ ਦੀ ਔਰਤ ਕੁੱਝ ਨਾ ਕੁੱਝ ਕਹਿ ਦਿੰਦੀ ਸੀ। ਉਸ ਤੋਂ ਵੀ ਪਹਿਲਾਂ, ਉੱਠਦੇ ਸਾਰ ਉਸ ਦੇ ਸੱਸ ਜਾਂ ਸਹੁਰਾ ਵੀ ਇਹੋ ਜਿਹੀ ਗੱਲ ਕਹਿ ਕੇ, ਉਸ ਨੂੰ ਘਰੋਂ ਤੋਰਦੇ ਸਨ। ਤੇ ਦੁਪਹਿਰ ਨੂੰ ਘਰ ਨੂੰ ਵਾਪਸ ਆਉਂਦੇ ਸਾਰ, ਫਿਰ ਉਹੀ ਤਾਹਨੇ ਮਿਹਣੇ। ਹੁਣ ਤਕ ਤਾਂ ਪਾਲੀ ਨੂੰ ਇਸ ਤਰ੍ਹਾਂ ਦੇ ਤਾਹਨੇ ਸੁਣਨ ਦੀ ਆਦੀ ਹੋ ਜਾਣਾ ਚਾਹੀਦਾ ਸੀ, ਪਰ ਅਜੇ ਵੀ ਉਸ ਨੂੰ ਹਰ ਇੱਕ ਇੱਕ ਸ਼ਬਦ ਉੱਨ੍ਹਾ ਹੀ ਚੁੱਭਦਾ ਸੀ ਜਿੰਨੇ ਪਹਿਲੀ ਵਾਰੀ ਸੁਣਨ ਤੇ ਚੁੱਭੇ ਸਨ। ਗੁੱਡੀ ਅਤੇ ਬਿੱਟੂ ਨੂੰ ਆਪਣੇ ਪਹਿਲੀ ਅਤੇ ...
Read Full Story


ਮੈਂ ਇੰਡੀਆ ਜਾਣਾ ! ਪਲੀਜ਼

ਮੈਨੂੰ ਵਾਪਸ ਭੇਜ ਦੇਵੋ, ਮੈਂ ਇਥੇ ਨਹੀ ਰਹਿਣਾ, ਪਲੀਜ਼ ਪਲੀਜ਼ ! ਪੁਲੀਸ ਸਟੇਸ਼ਨ ਦੇ ਕਾਉਟਰ ਉਪਰ ਪਿੰਕੀ ਸਿਰ ਮਾਰ ਕੇ ਉਖੜੇ ਸਾਹਾਂ ਵਿੱਚ ਰੋਦੀ ਵਾਰ ਵਾਰ ਕਹਿ ਰਹੀ ਸੀ।(ਕਾਲਮ ਕਾਲਮ ਰਿਸਤੇ ਕਾਲਮ) ਧੀਰਜ਼ ਧੀਰਜ਼ ਜਰਾ ਧੀਰਜ਼ ਰੱਖੋ, ਫਰੈਂਚ ਬੋਲੀ ਵਿੱਚ ਪੁਲੀਸ ਵਾਲੀ ਗੋਰੀ ਨੇ ਇੱਕੋ ਹੀ ਸਾਹ ਵਿੱਚ ਕਹਿ ਕੇ ਸਾਹਮਣੀ ਪਈ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ। ਨੋ ਪਾਰਲੇ ਫਰਾਸੇ ਮੈਡਮ, ਮੈਨੂੰ ਫਰੈਂਚ ਨਹੀ ਆਉਦੀ ਪਿੰਕੀ ਗਲਤ ਜਿਹੀ ਫਰੈਂਚ ਵਿੱਚ ਬੋਲੀ।ਨੋ ਪ੍ਰੋਬਲਮ ਸੈਟ ਡਾਉਨ ਕਹਿ ਕੇ ਉਸ ਨੇ ਦੋਭਾਸ਼ੀਏ ਨੂੰ ਫੋਨ ਮਿਲਾ ਦਿੱਤਾ। ਕੋਈ ਅੱਧੇ ਘੰਟੇ ਬਾਅਦ ਇੱਕ ਪਾਕਿਸਤਾਨੀ ਮੂਲ ਦੀ ਅੱਧਖੜ੍ਹ ਜਿਹੀ ਔਰਤ ਨੇ ਪਿੰਕੀ ਦੇ ਕੋਲ ਆਕੇ ਬੜੇ ਪਿਆਰ ਭਰੇ ਲਹਿਜ਼ੇ ਨਾਲ ਕਿਹਾ,ਸਲਾਮਾਲੇਉਕਮ ਬੇਟੀ ਮੇਰਾ ਨਾਂ ਨਾਦਰਾ ਏ, ਮੈਂ ਸਰਕਾਰੀ ਅਦਾਰਿਆਂ ਵਿੱਚ ...
Read Full Story


ਰੰਗਾਂ ਦੀ ਖੇਡ

ਸਾਡਾ ਪਿੰਡ ਮਹਿੰਦਰਗੜ੍ਹ, ਅਨੁਸੂਚਿਤ ਜਾਤੀ ਰਾਖਵੇਂ ਹਲਕੇ ਚ ਪੈਂਦਾ ਹੈ। ਇਸ ਹਲਕੇ ਚ ਵਿਧਾਨ ਸਭਾ ਮੈਂਬਰ ਦੀ ਚੋਣ ਤਾਂ ਦਲਿਤ ਬਰਾਦਰੀ ਚੋਂ ਮਰਦ ਵੀ ਲੜ ਸਕਦਾ ਹੈ, ਪਰ ਸਰਪੰਚੀ ਲਈ ਕੇਵਲ ਔਰਤ ਖੜੋ ਸਕਦੀ ਹੈ, ਉਹ ਵੀ ਸ਼ਡਿਊਲਡ ਕਾਸਟ ਚੋਂ ਹੀ। ਪਤਾ ਨਹੀਂ, ਇਹਦੇ ਚ ਕੀ ਭੇਦ ਹੈ? ਪਹਿਲਾਂ ਤਾਂ ਸ਼ਡਿਊਲਡ ਕਾਸਟ ਬਰਾਦਰੀ ਚੋਂ ਆਦਮੀ ਵੀ ਸਰਪੰਚ ਬਣ ਸਕਦਾ ਸੀ ਤੇ ਬਣੇ ਵੀ ਸਨ, ਪਰ ਨਵੀਂ ਸਰਕਾਰ ਨੇ ਉਸ ਕਾਰ ਦੁਆਲੇ ਇਹ ਨਵੀਂ ਕਾਰ ਵਾਹ ਦਿੱਤੀ। ਇਸ ਗੱਲ ਬਾਰੇ ਪਿੰਡ ਚ ਕਈ ਤਰ੍ਹਾਂ ਦੀ ਦੰਦ ਕਥਾ ਚਲਦੀ ਹੈ। ਕੋਈ ਕੁਝ ਕਹਿੰਦਾ ਹੈ, ਕੋਈ ਕੁਝ। ਜੇ ਇਕ ਨਵੀਂ ਸਰਕਾਰ ਦੀ ਕੁਰਸੀ ਪੱਕੀ ਕਰਨ ਦੀ ਨੀਤੀ ਦੱਸਦਾ ਹੈ ਤਾਂ ਦੂਜਾ ਇਸ ਗੱਲ ਦੇ ਉਲਟ ਬੋਲੀ ਬੋਲਦਾ ਹੈ। ਸੱਚੀ ਗੱਲ ਹੈ, ਮੇਰੇ ਪੱਲੇ ਕੁਝ ਨਹੀਂ ਪੈਂਦਾ। ਕੀ ਸੱਚ ਹੈ, ਕੀ ਝੂਠ ਹੈ। ਏਦਾਂ ਦੀਆਂ ਪੇਚਦਾਰ ਗੱਲਾਂ ਸਮਝਣ ...
Read Full Story


ਕਫਨ ਦਾ ਕਰਜ਼

ਅੱਧਾ ਦਿਨ ਤੇਜ਼ ਰਫ਼ਤਾਰ ਗੱਡੀ ਦਾ ਸਫ਼ਰ ਕਰਕੇ ਥਕੇਵਾਂ ਮਹਿਸੂਸ ਹੋਣ ਲੱਗ ਪਿਆ। ਗੱਡੀ ਰੁਕਵਾ ਕੇ ਸੜਕ ਕਿਨਾਰੇ ਬਣੇ ਮੀਲ ਪੱਥਰ ਤੇ ਘੜੀ ਪੱਲ ਬੈਠਣ ਦਾ ਮਨ ਬਣ ਗਿਆ। ਹਵਾ ਦੇ ਠੰਡੇ ਬੁਲਿਆਂ ਨਾਲ ਮੱਲੋ ਜੋਰੀ ਅੱਖਾਂ ਬੰਦ ਹੋ ਰਹੀਆਂ ਸਨ। ਆਪਣੇ ਆਪ ਨੂੰ ਤਰੋ ਤਾਜ਼ਾ ਕਰਨ ਲਈ ਅਖਬਾਰ ਖੋਲ ਲਿਆ। ਖਬਰਾਂ ਪੜ੍ਹਦਿਆਂ ਜਿੰਦਗੀ ਦੇ ਲੰਘ ਆਏ ਲੱਗਭੱਗ ਪੰਜਾਹ ਮੀਲ ਪੱਥਰ ਇੱਕ-ਇੱਕ ਕਰਕੇ ਅੱਖਾਂ ਅੱਗੋਂ ਗੁਜਰ ਗਏ।ਇੱਕ ਮੀਲ ਪੱਥਰ ਅਜਿਹਾ ਲੰਘੀ ਜੋ ਕਈ ਵਾਰ ਮੇਰੀ ਰੂਹ ਨੂੰ ਝਿੰਜੋੜ ਜਾਂਦਾ। ਯਾਦਾਂ ਦੀ ਚੰਗੇਰ ਵਿੱਚੋਂ ਇੱਕ ਭੁੱਲੀ ਵਿਸਰੀ ਯਾਦ ਇਵਂੇ ਕਿਰ ਗਈ ਜਿਵੇਂ ਕਈ ਸਾਲ ਮੇਰੇ ਦਫਤਰ ਵਿੱਚ ਕੰਮ ਕਰਦੇ ਸੇਵਾਦਾਰ ਦੇ ਮੱਥੇ ਅਤੇ ਠੋਡੀ ਤੋਂ ਪਸੀਨੇ ਦੀਆਂ ਬੂੰਦਾਂ ਕਿਰੀਆਂ ਸਨ। ਹਾੜ ਦੇ ਮਹੀਨੇ ੨੦-੨੨ ਕਿਲੋਮੀਟਰ ਸਾਈਕਲ ਚਲਾ ਕੇ ਜਦਂੋ ਮੇਰੇ ਕਮਰੇ ਵਿੱਚ ...
Read Full Story


ਮਿੰਨੀ ਕਹਾਣੀ 'ਆਰੀ ਦੇ ਦੰਦੇ'

ਸਵੇਰੇ-ਸਵੇਰੇ ਰੀਤ ਦੇ ਪਾਪਾ ਜੀ ਬਾਹਰ ਦਰਵਾਜ਼ੇ ਕੋਲ ਕੁਰਸੀ ਤੇ ਬੈਠੇ ਸਨ। ਅੰਦਰ ਰੀਤ ਵੀ ਡਿਊਟੀ ਤੇ ਜਾਣ ਲਈ ਤਿਆਰ ਹੋ ਰਹੀ ਸੀ। ਡਰਾਈਵਰ ਨੇ ਗੱਡੀ ਲਿਆਂਦੀ ਤੇ ਉਹ ਡਿਊਟੀ ਤੇ ਜਾਣ ਲਈ ਗੱਡੀ 'ਚ ਬੈਠ ਗਈ। ਉਹ ਹੁਣ ਖੁਸ਼ ਰਹਿੰਦੀ ਸੀ ਕਿਉਂਕਿ ਉਸਦਾ ਤੇ ਉਸਦੇ ਮਾਂ-ਬਾਪ ਦਾ ਸੁਪਨਾ ਪੂਰਾ ਹੋ ਚੁੱਕਿਆ ਸੀ। ਜਦੋਂ ਉਹ ਛੋਟੀ ਸੀ ਤਾਂ ਉਸਨੇ ਪਿੰਡ ਦੇ ਛੋਟੇ ਜਿਹੇ ਸਕੂਲ ਤੋਂ ਆਪਣੀ ਪੜ੍ਹਾਈ ਕਰਕੇ ਉਹ ਵੱਡੇ ਸਕੂਲ ਤੇ ਫਿਰ ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਆਈ.ਏ.ਐਸ ਦਾ ਪੂਰਾ ਟੈਸਟ ਪਾਸ ਕਰਕੇ ਆਪਣੇ ਹੀ ਜ਼ਿਲ੍ਹੇ ਦੀ ਡੀ.ਸੀ. ਲੱਗ ਗਈ। ਰੀਤ ਨੂੰ ਪੜ੍ਹਦੀ ਦੇਖ ਕੇ ਲੋਕ ਸੌ-ਸੌ ਗੱਲਾਂ ਕਰਦੇ। ਉਹ ਉਸਦਾ ਮਜ਼ਾਕ ਉਡਾਉਂਦੇ ਕਿ ਇੱਥੇ ਹੀ ਘਰ ਦਾ ਕੰਮ ਕਰਨਾ ਏ। ਲੋਕ ਕਈ ਵਾਰ ਤਾਂ ਉਸਦੇ ਪਾਪਾ ਜੀ ਨੂੰ ਵੀ ਕਹਿੰਦੇ ਕਿ ਕੁੜੀ ਨੂੰ ਐਨਾ ਪੜ੍ਹਾ ਕੇ ਕੀ ਕਰਨਾ, ਇਹਨੇ ...
Read Full Story


1 2 > >>