HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੈਨੇਡਾ ਦੀ ਡਾਇਰੀ
 
ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੇ ਪਰਿਵਾਰ ਨੇ ਗਦਰ ਲਹਿਰ ਉਤੇ ੩ ਪੁਸਤਕਾਂ ਸੰਗਤ ਅਰਪਣ ਕੀਤੀਆਂ

ਸੇਂਟ ਲੁਈਸ:ਅਮਰੀਕਾ ਵਿਚ ਮਸੂਰੀ ਸਟੇਟ ਦੇ ਅਤਿ ਸੁੰਦਰ ਸ਼ਹਿਰ ਸੇਂਟ ਲੁਈਸ ਦੇ ਸੇਂਟ ਪੀਟਰ ਗੁਰੂਘਰ ਵਿਚ ਤਿੰਨ ਨਵੰਬਰ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਦੀਵਾਨ ਵਿਚ ਕਾਮਾਗਾਟਾ ਮਾਰੂ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਦੀਆਂ ਦੋਹਤੀਆਂ ਬੀਬੀ ਪ੍ਰੀਤਮ ਕੌਰ ਪੰਨੂ, ਬੀਬੀ ਦੀਪਾ ਪੱਡਾ ਤੇ ਲਾਹੌਰ ਸਾਜਿਸ਼ ਕੇਸ ਦੇ ਗਦਰੀ ਗਿ. ਨਾਹਰ ਸਿੰਘ ਜੀ ਦੇ ਪੋਤੇ ਡਾ. ਗੁਰਪ੍ਰਕਾਸ਼ ਸਿੰਘ, ਪੋਤਰੀਆਂ ਬੀਬੀ ਇਕਬਾਲ ਕੌਰ ਸਿੱਧੁ, ਬੀਬੀ ਸਤਬੀਰ ਕੌਰ ਤੇ ਡਾ. ਅਮਰਜੋਤ ਕੌਰ ਤੇ ਗੁਰੂਘਰ ਦੇ ਮੁਖ ਸੇਵਾਦਾਰ ਸ. ਸੁਖਚੈਨ ਸਿੰਘ ਤੇ ਭਾਈ ਸਤਿਨਾਮ ਸਿੰਘ ਨੇ ਸਾਂਝੇ ਤੌਰ ਤੇ ਕਨੇਡਾ ਤੋਂ ਪੁੱਜੇ ਨਾਮਵਰ ਲੇਖਕ ਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਦੀਆਂ ੩ ਪੁਸਤਕਾਂ ਗਦਰ ਲਹਿਰ ਦੀ ਕਹਾਣੀ, ਗਦਰੀ ਯੋਧੇ, ਗਦਰ ਦੀ ਗੂੰਜ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਿਲੀਜ ਕੀਤਾ ਗਿਆ।ਇੰਗਲੈਂਡ, ...
Read Full Story


ਮਿੱਟੀ ਦਾ ਮੋਹ

ਕਦੇ ਇਨਸਾਨ ਰੋਜ਼ੀ ਰੋਟੀ ਖਾਤਿਰ, ਕਦੇ ਆਪਣੇ ਤੇ ਆਪਣੇ ਬੱਚਿਆਂ ਦੇ ਸੁੰਦਰ ਭਵਿੱਖ ਖਾਤਿਰ ਤੇ ਕਦੇ ਕਿਸੇ ਮਜਬੂਰੀ ਵੱਸ, ਆਪਣੀ ਜੰਮਣ ਭੋਂਇੰ ਤੋਂ ਦੂਰ ਜਾ ਕੇ ਵੱਸ ਜਾਂਦਾ ਹੈ। ਸੱਤ ਸਮੁੰਦਰ ਪਾਰ ਜਾ ਕੇ ਭਾਵੇਂ ਉਹ ਕਿੰਨਾ ਹੀ ਖੁਸ਼ਹਾਲ ਕਿਉਂ ਨਾ ਹੋ ਜਾਵੇ, ਤੇ ਭਾਵੇਂ ਉਸ ਦੀ ਜਨਮ ਭੂਮੀ ਨੇ ਉਸ ਨੂੰ, ਦੁੱਖਾਂ ਤੋਂ ਸਿਵਾਏ ਹੋਰ ਕੁੱਝ ਦਿੱਤਾ ਹੀ ਨਾ ਹੋਵੇ, ਪਰ ਫਿਰ ਵੀ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ, ਜਨਮ ਭੂਮੀ ਪ੍ਰਤੀ ਵਿਛੋੜੇ ਦਾ ਅਹਿਸਾਸ ਪਲਦਾ ਹੀ ਰਹਿੰਦਾ ਹੈ। ਇਹ ਕਿਸੇ ਦੇ ਵੱਸ ਦਾ ਰੋਗ ਨਹੀਂ, ਇਹ ਇੱਕ ਕੁਦਰਤੀ ਵਰਤਾਰਾ ਹੈ। ਇਨਸਾਨ ਜਿੱਥੇ ਜੰਮਦਾ ਹੈ, ਪਲਦਾ ਹੈ, ਜਿੱਥੇ ਉਸ ਦਾ ਬਚਪਨ ਬੀਤਦਾ ਹੈ- ਉਹ ਉਸ ਨੂੰ ਭੁੱਲ ਨਹੀਂ ਸਕਦਾ। ਸੰਨ ਸੰਤਾਲੀ ਵਿੱਚ ਅਜ਼ਾਦੀ ਵੇਲੇ, ਸਭ ਤੋਂ ਵੱਧ ਸੰਤਾਪ ਪੰਜਾਬ ਨੂੰ ਹੰਢਾਉਣਾ ਪਿਆ। ਉੱਧਰ ਦੇ ਜੰਮ ਪਲ ਲੋਕਾਂ ਨੂੰ ...
Read Full Story


ਅਮੀਰ ਦੇਸ਼ ਕੈਨੇਡਾ ਦੇ ਬੇਘਰੇ ਲੋਕ

ਇਹ 'ਠੰਢੇ' ਤੇ 'ਬੇਘਰੇ' ਜਿਹੇ ਲੇਖ ਪੜ੍ਹਦਿਆਂ ਕਿਸੇ ਵੀ ਬੰਦੇ ਦੇ ਮਨ ਵਿੱਚ ਇਹ ਗੱਲ ਆ ਸਕਦੀ ਹੈ ਕਿ ''ਆਖ਼ਰ ਇਹ ਬੇਘਰੇ ਤੇ ਠੰਢ ਭੋਗਦੇ ਕੈਨੇਡੀਅਨ ਹੈਗੇ ਕਿਹੜੇ ਨੇ?" ਇਸ ਦਾ ਜੁਆਬ ਇਹ ਹੈ ਕਿ ਓਦਾਂ ਤਾਂ ਕਿਸੇ ਵੀ ਜ਼ਾਤ-ਗਰੁੱਪ ਦਾ ਬੰਦਾ ਬੇਘਰ ਹੋ ਸਕਦਾ ਹੈ, ਪਰ ਇਸ ਸਬੰਧ ਵਿੱਚ ਦੋ ਅਦਾਰਿਆਂ ਵੱਲੋਂ ਜਾਰੀ ਕੀਤੀ ਹੋਈ ਰਿਪੋਰਟ ਮੁਤਾਬਕ ਕੁਝ ਖ਼ਾਸ ਕਿਸਮਾਂ ਦੇ ਲੋਕ ਬੇਘਰਿਆਂ ਵਿੱਚ ਬਹੁਤੀ ਹੀ ਨੁਮਾਇੰਦਗ਼ੀ ਕਰਦੇ ਹਨ, ਜਿੱਦਾਂ: ਬੇਘਰੇ ਲੋਕਾਂ ਦੀ ਕੁੱਲ ਅਬਾਦੀ ਵਿੱਚੋਂ ਤਕਰੀਬਨ ਅੱਧੇ, ਯਾਨੀ ੪੭.੫ ਫ਼ੀ ਸਦੀ ਲੋਕ ੨੫ ਤੋਂ ੫੫ ਸਾਲ ਦੇ 'ਛੜੇ' ਹੁੰਦੇ ਹਨ ਬੇਘਰਿਆਂ ਦੀ ਅਬਾਦੀ ਵਿੱਚੋਂ ੨੦ ਫ਼ੀ ਸਦੀ ਲੋਕਾਂ ਦੀ ਉਮਰ ੧੬ ਤੋਂ ੨੪ ਸਾਲਾਂ ਦੇ ਵਿਚਾਲ਼ੇ ਹੁੰਦੀ ਹੈ। ਅੰਦਾਜ਼ਨ ੨੫ ਤੋਂ ੪੦ ਫ਼ੀ ਸਦੀ ਬੇਘਰੇ ਨੌਜੁਆਨ ਸਮਲਿੰਗੀ, ਦੁਲਿੰਗੀ, ਖੁਸਰੇ ਜਾਂ ਮਰਦਾਂ ਦੇ ਜਾਮੇ ਵਿੱਚ ...
Read Full Story


ਪਰਵਾਸੀ ਪੰਜਾਬੀਆਂ ਦੇ ਬੱਚਿਆਂ ਦੇ ਸੁਆਲਾਂ ਦਾ ਜਵਾਬ ਕੌਣ ਦੇਵੇ?

ਪੰਜਾਬੀ ਜਿਥੇ ਜਾਂਦੇ ਹਨ, ਉਥੇ ਹੀ 'ਪੰਜਾਬ' ਬਣਾ ਲੈਂਦੇ ਹਨ। ਪੰਜਾਬ ਦੀ ਧਰਤੀ 'ਤੇ ਰਹਿੰਦੇ ਪੰਜਾਬੀਆਂ ਤੋਂ ਇਲਾਵਾ ਹੁਣ ਚੋਖੀ ਗਿਣਤੀ ਵਿਚ ਪੰਜਾਬੀ, ਪੰਜਾਬੋਂ ਬਾਹਰ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਵਸਦੇ ਹਨ, ਜਿਨ੍ਹਾਂ ਨੂੰ ਆਮ ਬੋਲੀ 'ਚ 'ਪ੍ਰਵਾਸੀ ਪੰਜਾਬੀ' ਕਿਹਾ ਜਾਂਦਾ ਹੈ। ਪਰਾਈ ਧਰਤੀ 'ਤੇ ਵਾਸਾ ਕਰਨ ਵਾਲੇ ਪੰਜਾਬੀਆਂ ਦੀਆਂ ਪ੍ਰਾਪਤੀਆਂ, ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਕੋਈ ਵੀ ਯਤਨ ਸਾਰਥਿਕ ਸਾਬਤ ਨਹੀਂ ਹੋ ਸਕਿਆ। ਸਮਾਗਮ ਨੂੰ ਸਾਰਥਿਕ ਬਣਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਸੰਜੀਦਾ ਵਿਚਾਰਾਂ ਹੋਣ ਅਤੇ ਉਨ੍ਹਾਂ 'ਤੇ ਅਮਲ ਵੀ ਹੋਵੇ। ਪ੍ਰਵਾਸੀ ਪੰਜਾਬੀ ਜਨਮ ਭੂਮੀ ਪੰਜਾਬ ਲਈ ਕੀ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਕਰਮ ਭੂਮੀ 'ਤੇ ਕਿਹੜੀਆਂ ਚੁਣੌਤੀਆਂ ਹਨ, ਇਸ ਪਹਿਲੂ ਦਾ ਡੂੰਘਾ ਅਧਿਐਨ ਜ਼ਰੂਰੀ ਹੈ। ਇਸ ਤੋਂ ਇਲਾਵਾ ਨਵੀਂ ਸੋਚ ਲੈ ਕੇ ...
Read Full Story


ਚੋਣ ਅਮਲ ਨੂੰ ਉਸਾਰੂ ਬਣਾਉਣ ਲਈ ਕੈਨੇਡਾ ਤੋਂ ਸਿੱਖਣ ਦੀ ਲੋੜ

ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਦੇ ਦਿਨਾਂ ਦੀ ਗੱਲ ਹੈ। ਸਤਾਧਾਰੀ ਪਾਰਟੀ ਅਤੇ ਵਿਰੋਧੀ ਦਲ ਆਪੋ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਕੇ ਲੋਕਾਂ ਨੂੰ ਆਪਣੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਸਨ। ਉਸ ਵੇਲੇ ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਇਕੋ ਮੰਚ'ਤੇ 'ਖੁੱਲ੍ਹੀ ਬਹਿਸ'। ਦਰਅਸਲ, ਇਹ ਕੈਨੇਡਾ ਸਮੇਤ ਹੋਰਨਾਂ ਪ੍ਰਮੁੱਖ ਲੋਕਰਾਜੀ ਦੇਸ਼ਾਂ ਵੱਲੋਂ ਚੁਣਿਆ ਇਕ ਨਿਰਪੱਖ ਤਰੀਕਾ ਹੈ।ਇਸ ਤਹਿਤ ਚੋਣਾਂ ਤੋਂ ਕੁਝ ਹਫਤੇ ਜਾਂ ਦਿਨ ਪਹਿਲਾਂ, ਲੀਡਰਾਂ ਦੀ ਆਪਸ'ਚ ਬਹਿਸ ਕਰਵਾਈ ਜਾਂਦੀ ਹੈ, ਜਿਸ ਦਾ ਪ੍ਰਸਾਰਨ ਸਾਰੇ ਪ੍ਰਮੁੱਖ ਟੈਲੀਵਿਜ਼ਨ ਚੈਨਲਾਂ ਤੇ ਰੇਡੀਓ ਸਟੇਸ਼ਨਾਂ ਉਪਰ ਨਾਲੋਂ-ਨਾਲ ਹੁੰਦਾ ਹੈ।ਇਸ ਵਿਚ ਚੋਣਾਂ ਲੜ ਰਹੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਿਲ ਕੀਤੇ ਜਾਂਦੇ ...
Read Full Story


ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਦੇ ਨਾਂ ਇੱਕ ਖੁਲ੍ਹਾ ਖ਼ਤ

ਸ਼੍ਰੀਮਾਨ ਚਾਲਾਕ ਜੇਸਨ ਕੈਨੀ ਸਾਹਿਬ, ਤੁਸੀਂ ਇਹ ਅੇਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਹੁਣ ਤੋਂ ਲੈ ਕੇ ੨੦੧੪ ਤੱਕ ਕੋਈ ਵੀ ਕੈਨੇਡੀਅਨ ਇਮੀਗ੍ਰੈਂਟ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਸਪੌਂਸਰ ਨਹੀਂ ਕਰ ਸਕੇਗਾ। ਤੁਹਾਡੇ ਅਨੁਸਾਰ ਇਸ ਵੇਲੇ ਤਕਰੀਬਨ ੧ ਲੱਖ ੬੫ ਹਜ਼ਾਰ ਅਰਜ਼ੀਆਂ ਬੈਕਲੌਗ ਵਿੱਚ ਫਸੀਆਂ ਪਈਆਂ ਹਨ, ਅਤੇ ਕੈਨੇਡਾ ਨੂੰ ਹਰ ਸਾਲ ੬੦ ਹਜ਼ਾਰ ਦੇ ਕਰੀਬ ਅਜਿਹੀਆਂ ਅਰਜ਼ੀਆਂ ਹਾਸਿਲ ਹੋ ਰਹੀਆਂ ਹਨ। ਇਸ ਵੇਲੇ ਇਨ੍ਹਾਂ ਅਰਜ਼ੀਆਂ ਲਈ ੭-੮ ਸਾਲ ਦੀ ਉਡੀਕ ਚੱਲ ਰਹੀ ਹੈ। ਤੁਹਾਡੇ ਅਨੁਸਾਰ, ਜੇਕਰ ਅਰਜ਼ੀਆਂ ਦਾ ਅਜਿਹਾ ਸਿਲਸਿਲਾ ਜਾਰੀ ਰਿਹਾ ਤਾਂ ਇਹ ਤਾਦਾਦ ਹੋਰ ਵੀ ਵੱਧ ਜਾਵੇਗੀ। ਜਦੋਂ ਮੈਂ ਤੁਹਾਨੂੰ ਇਹ ਪੁਛਿਆ ਕਿ ਨਵੀਆਂ ਅਰਜ਼ੀਆਂ 'ਤੇ ਰੋਕ ਲਗਾਉਣ ਦੀ ਬਜਾਏ ਇਨ੍ਹਾਂ ਅਰਜ਼ੀਆਂ ਨੂੰ ਮਨਜ਼ੂਰ ਕਰਨ ਵਾਲੇ ਇਮੀਗ੍ਰੇਸ਼ਨ ...
Read Full Story


ਪੰਜਾਬੀ ਅਦਬੀ ਸੰਗਤ ਕੈਨੇਡਾ ਵਲੋਂ ਉਸਤਾਦ ਦਾਮਨ ਦੀ ਜਨਮ ਸ਼ਤਾਬਦੀ ਬੜੀ ਧੂਮ ਧਾਮ ਨਾਲ ਮਨਾਈ ਗਈ

ਸਰੀ: (ਸ.ਸ.ਪਾਰ ਬਿਉਰੋ) ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ ੨੪ ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗ ਕਰਮੀਆਂ , ਬੁੱਧੀ ਜੀਵੀਆਂ ਅਤੇ ਭਾਈ ਚਾਰੇ ਦੀਆਂ ਨਾਮਵਰ ਹਸਤੀਆਂ ਦੀ ਭਰਵੀਂ ਤੇ ਪ੍ਰਤੀਨਿਧ ਹਾਜ਼ਰੀ ਸੀ। ਪ੍ਰਧਾਨਗੀ ਮੰਡਲ ਵਿਚ ਸਿਆਟਲ (ਅਮ੍ਰੀਕਾ) ਤੋਂ ਪੁੱਜੇ ਨਾਮਵਰ ਸ਼ਾਇਰ ਹਰਭਜਨ ਸਿੰਘ ਬੈਂਸ, ਜਨਾਬ ਜੋਗਿੰਦਰ ਸ਼ਮਸ਼ੇਰ, ਤੇ ਪੰਜਾਬੀ ਅਦਬੀ ਸੰਗਤ ਦੇ ਮੁਖ ਖ਼ਿਦਮਤਗਾਰ ਜੈਤੇਗ਼ ਸਿੰਘ ਅਨੰਤ ਤੇ ਡਾ: ਮਨਜੀਤ ਸਿੰਘ ਰੰਧਾਵਾ ਨੂੰ ਬਿਠਾਇਆ ਗਿਆ। ਡਾ: ਮਨਜੀਤ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਦਾ ਕਾਰਜ ਸੰਭਾਲਦੇ ਹੋਏ ਦੂਰੋਂ ਨੇੜਿਉਂ ਆਏ ਸਮੂੰਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ...
Read Full Story


ਆਰਥਿਕ ਅਤੇ ਸਿਆਸੀ ਪੱਖੋਂ ਜ਼ਿਆਦਾ ਸਮਰੱਥ ਨੇ ਕੈਨੇਡਾ ਦੇ ਪੰਜਾਬੀ

"ਤੁਸੀਂ ਆਸਟ੍ਰੇਲੀਆ ਦੇ ਪੰਜਾਬੀਆਂ ਬਾਰੇ ਵੀ ਲਿਖਿਆ ਹੈ ਅਤੇ ਕੈਨੇਡਾ ਵਿੱਚ ਵੀ ਵਿਚਰ ਰਹੇ ਹੋ, ਦੋਹਾਂ ਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਦੇ ਸੁਭਾਅ ਅਤੇ ਜ਼ਿੰਦਗੀ ਵਿੱਚ ਕੋਈ ਫਰਕ ਵੇਖਿਆ?" ਏ.ਟੀ.ਐਨ. ਟੀ.ਵੀ. ਦੇ ਐਂਕਰ ਅਮਰਜੀਤ ਸੰਘਾ ਦਾ ਸਵਾਲ ਸੀ। "ਵੇਖੋ ਜੀ, ਸੁਭਾਅ ਵੱਲੋਂ ਤਾਂ ਪੰਜਾਬੀ ਪੰਜਾਬੀ ਹੀ ਹੈ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹੇ। ਤੁਸੀਂ ਸਵਾਲ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਅਤੇ ਕੈਨੇਡਾ ਦੇ ਪੰਜਾਬੀਆਂ ਬਾਰੇ ਕੀਤਾ ਹੈ। ੧੮੮੦ ਵਿੱਚ ਪੰਜਾਬੀਆਂ ਨੇ ਕਨੇਡਾ ਵੱਲ ਜਾਣ ਲਈ ਰੁਖ ਕੀਤਾ, ਉਧਰ ੧੮੮੫ ਵਿੱਚ ਹੀ ਪੰਜਾਬੀਆਂ ਨੇ ਆਸਟ੍ਰੇਲੀਆ ਦੀ ਧਰਤੀ " ਤੇ ਪੈਰ ਧਰਿਆ। ੧੮੯੮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਸਟ੍ਰੇਲੀਆ ਦੀ ਧਰਤੀ 'ਤੇ ਪਹੁੰਚਣ ਦੀ ਜਾਣਕਾਰੀ ਮਿਲੀ ਹੈ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ...
Read Full Story


ਵਿਸ਼ਵ ਪੰਜਾਬੀ ਕਾਨਫਰੰਸ-ਸਹੀ ਦਿਸ਼ਾ ਵੱਲ ਚੁੱਕਿਆ ਇੱਕ ਸਾਰਥਕ ਕਦਮ

ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋ (੨੪-੨੬ ਜੁਲਾਈ ੨੦੦੯) ਸਮਾਪਤ ਹੋ ਚੁੱਕੀ ਸੀ ਪਰ ਗ਼ੈਰ ਰਸਮੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਦਾ ਡੈਲੀਗੈਟਾਂ ਲਈ ਚਾਹ ਦਾ ਸੱਦਾ ਸੀ। ਅਮਰੀਕ ਗੋਗਨਾ ਵੱਲੋਂ ਡਿਨਰ ਲਈ ਸੱਦਾ ਪੱਤਰ ਮਿਲ ਚੁੱਕਾ ਸੀ। ਪ੍ਰੋ.ਦਰਸ਼ਨ ਸਿੰਘ ਬੈਂਸ ਦੇ ਘਰ ਵਿੱਚ ਸਾਰੇ ਡੈਲੀਗੈਟਾਂ ਲਈ ਰਾਤ ਖਾਣੇ ਲਈ ਮਿਲ ਬੈਠਣ ਦਾ ਪਿਆਰ ਭਰਿਆ ਬੁਲਾਵਾ ਵੀ ਡੈਲਗੈਟਾਂ ਕੋਲ ਪਹੁੰਚ ਚੁੱਕਿਆ ਸੀ। ਇਉਂ ਲੱਗਦਾ ਸੀ ਕਿ ਕਾਨਫ਼ਰੰਸ ਦੇ ਰਸਮੀ ਸ਼ੈਸ਼ਨਾਂ ਉਪਰ ਗ਼ੈਰ-ਰਸਮੀ ਸੈਮੀਨਾਰਾਂ ਦਾ ਸਿਲਸਿਲਾ ਆਰੰਭ ਹੋ ਗਿਆ ਸੀ। ਸੁਭਾਵਿਕ ਹੀ ਇਨ੍ਹਾਂ ਮੁਲਾਕਾਤਾਂ ਦਾ ਵਿਸ਼ਾ ਕਾਨਫ਼ਰੰਸ ਦਾ ਲੇਖਾ ਜੋਖਾ, ਪੰਜਾਬੀਆਂ ਦੀ ਕੈਨੇਡਾ ਦੀ ਸਿਆਸਤ ਵਿੱਚ ਭੂਮਿਕਾ, ਪਰਵਾਸੀ ਪੰਜਾਬੀਆਂ ਦੀ ਸਫ਼ਲਤਾ ਦੇ ਕਾਰਨ, ...
Read Full Story


ਮੀਡੀਆ ਵਾਲਿਆਂ ਦੀ ਮਜਬੂਰੀ ਮੀਡੀਆ ਵਾਲੇ ਹੀ ਸਮਝ ਸਕਦੇ ਹਨ

ò੪ ਜੁਲਾਈ ੨੦੦੯ ਦੀ ਖੂਬਸੂਰਤ ਸਵੇਰ ਨੂੰ ਵਰਖਾ ਰਾਣੀ ਨੇ ਂਜੀ ਆਇਆਂਂ ਕਿਹਾ ਅਤੇ ਮੈਨੂੰ ਇੰਡੋ ਕੈਨੇਡੀਅਨ ਦਾ ਐਡੀਟਰ ਯਸ਼ ਸ਼ਰਮਾ ਯਾਦ ਅਇਆ, ਜਿਸ ਨੇ ਮੈਨੂੰ ਕੱਲ੍ਹ ਹੀ ਕਿਹਾ ਸੀ ਕਿ ਇੱਥੇ ਵਰਕ, ਵੋਮੈਨ ਅਤੇ ਵੈਦਰ ਦਾ ਕੋਈ ਵਿਸਾਹ ਨਹੀਂ। ਪਤਾ ਹੀ ਨਹੀਂ ਲੱਗਦਾ ਕਦੋਂ ਸ਼ੁਰੂ ਹੋ ਜਾਵੇ ਜਾਂ ਧੁੱਪ ਨਿਕਲ ਆਵੇ। ਖੇਰ, ਮੈਂ ਇਸ ਰਮਣੀਕ ਮੌਸਮ ਵਿਚ ਬੈਠਾ ਅੱਜ ਸ਼ੁਰੂ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਸੋਚਣ ਲੱਗਾ ਅਤੇ ਸੋਚਣ ਲੱਗਾ ਕਿ ਕੁਦਰਤ ਤੇ ਕਿਰਤ ਅਜਿਹੀਆਂ ਨਿਆਮਤਾਂ ਹਨ, ਜਿਨਖ਼ਾਂ ਨੇ ਪੰਜਾਬੀਆਂ ਨੂੰ ਸੁੰਦਰ ਤੇ ਸੁਡੌਲ, ਸੁਹਿਰਦ ਤੇ ਸੂਰਬੀਰ, ਨਿਰਛਲ ਤੇ ਨਿਡਰ, ਉਦਾਰ ਅਤੇ ਦ੍ਰਿੜ ਬਣਾਇਆ। ਉਹਨਾਂ ਦੇ ਇਸ ਅਨੋਖੇ ਸੁਭਾਅ ਨੇ ਜਿੱਥੇ ਪੰਜਾਬ ਦਾ ਗੌਰਵਮਈ ਇਤਿਹਾਸ ਸਿਰਜਿਆ, ਉਥੇ ਉਸ ਨੂੰ ਪ੍ਰਵਾਸ ਦੇ ਰਾਹੇ ਵੀ ਪਾਇਆ। ਅੱਜ ਵਿਸ਼ਵ ਦੇ ...
Read Full Story


ਰੀਤ ਪੰਜਾਬਾਂ ਦੀ, ਮੇਲਾ ਭਰਿਆ ਛੱਡ ਜਾਣਾ

ਪੰਜਾਬੀ ਜੰਕਸ਼ਨ ਵਿਚ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦਾ ਮੇਲਾ ਪੂਰੇ ਜੋਬਨ 'ਤੇ ਸੀ। ਹਰ ਪਾਸੇ ਲਹਿਰਾਂ-ਬਹਿਰਾਂ ਸਨ। ਸਭ ਦਾ ਮੂਡ ਰੰਗੀਨ ਸੀ। ਇੱਕ ਬੰਨੇ ਪੰਜਾਬੀ ਗਾਇਕੀ ਦਾ ਦੌਰ ਸੀ, ਦੂਜੇ ਬੰਨੇ ਗੱਲਾਂ, ਗਿਲਿਆਂ-ਸ਼ਿਕਵਿਆਂ, ਹਾਸਿਆਂ ਦੇ ਫੁਹਾਰੇ ਚੱਲ ਰਹੇ ਸਨ। ਇਸ ਤਰ੍ਹਾਂ ਦੇ ਮਾਹੌਲ ਨੂੰ ਛੱਡ ਕੇ ਜਾਣ ਨੂੰ ਚਿੱਤ ਨਹੀਂ ਸੀ ਕਰ ਰਿਹਾ ਪਰ ਸਾਡਾ ਅੱਜ ਦਾ ਮੇਜ਼ਬਾਨ ਹਰਚੰਦ ਸਿੰਘ ਜੰਡਾਲੀ ਉਥੋਂ ਛੇਤੀ-ਛੇਤੀ ਨਿਕਲਣ ਲਈ ਉਤਾਵਲਾ ਸੀ ਅਤੇ ਨਾਲ ਹੀ ਉਸਨੇ ਸੁਰਜੀਤ ਭੱਟੀ ਨੂੰ ਮਨਾ ਲਿਆ ਸੀ, ਜਲਦੀ ਚੱਲਣ ਲਈ। ਹੁਣ ਦੋ ਵੋਟਾਂ ਸਨ ਅਤੇ ਮੈਨੂੰ ਉਹਨਾਂ ਦੀ ਮੰਨਣੀ ਪਈ। ਅਸੀਂ ਭਰਿਆ ਮੇਲਾ ਛੱਡ ਕੇ ਚੱਲ ਪਏ। ਜਦੋਂ ਮੈਨੂੰ ਆਸਿਫ ਸ਼ਾਹਕਾਰ, ਬੀ.ਐਸ. ਬੀਰ, ਸੀ.ਆਰ. ਮੋਦਗਿਲ, ਅਜਾਇਬ ਸਿੰਘ ਚੱਠਾ ਅਤੇ ਡਾ. ਸਵਰਾਜ ਨੇ ਰੋਕਣਾ ਚਾਹਿਆ ਤਾਂ ਮੈਂ ਉਹਨਾਂ ਨੂੰ ...
Read Full Story


ਪੰਜਾਬੀ ਜੰਕਸ਼ਨ ਵਿਖੇ ਲੱਗਿਆ ਪੰਜਾਬੀ ਲੇਖਕਾਂ ਦਾ ਮੇਲਾ

ਕੈਨੇਡਾ ਵਿਚ ਵਿੱਚਰਦਿਆਂ ਇਹ ਸਾਡਾ ਤੀਜਾ ਦਿਨ ਸੀ। ਨਾਨਕਸਰ ਵਾਲਿਆਂ ਦੇ ਬਣਾਏ ਬਿਨਾਂ ਨਿਸ਼ਾਨ ਸਾਹਿਬ ਵਾਲੇ ਗੁਰੂਘਰ ਦੇ ਸਾਹਮਣੇ ਵਾਲੀ ਪਾਰਕ ਵਿਚ ਸੈਰ ਕਰਦਿਆਂ ਡਾ। ਸੁਰਜੀਤ ਭੱਟੀ ਕਹਿਣਾ ਲੱਗਾ,ਮੈਨੂੰ ਤਾਂ ਤਿੰਨ ਦਿਨਾਂ ਵਿਚ ਕੈਨੇਡਾ ਚ ਆਉਣ ਦੀ ਕੋਈ ਫੀਲਿੰਗ ਨਹੀਂ ਹੋਈ। ਕੋਈ ਗੋਰਾ ਗੋਰੀ ਵੇਖਣ ਨੂੰ ਵੀ ਨਹੀਂ ਮਿਲੇ। ਗੱਲ ਤਾਂ ਉਸਦੀ ਠੀਕ ਸੀ ਕਿ ਅਸੀਂ ਆਉਣ ਸਾਰ ਸਿੱਧੇ ਏਅਰਪੋਰਟ ਤੋਂ ਅਜੀਤ ਵੀਕਲੀ ਦੇ ਦਫ਼ਤਰ ਪਹੁੰਚੇ ਸਾਂ ਅਤੇ ਉਥੋਂ ਇੱਥੇ ਬਰੈਂਪਟਨ ਵਿਖੇ ਸ੍ਰ। ਸੰਤੋਖ ਸਿੰਘ ਸੰਧੂ ਦੇ ਘਰ ਡੇਰੇ ਲਾ ਲਏ ਸਨ। ਸੰਧੂ ਦੇ ਘਰ ਤੋਂ ਫਿਰ ਅਜੀਤ ਵੀਕਲੀ ਦੇ ਦਫ਼ਤਰ ਅਤੇ ਫਿਰ ਸੰਧੂ ਦੇ ਘਰ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਬਰੈਂਪਟਨ ਵਿਖੇ ਸੰਤੋਖ ਸਿੰਘ ਸੰਧੂ ਦੇ ਘਰ ਦੇ ਲਾਗੇ-ਚਾਗੇ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ, ਉਥੇ ਭੱਟੀ ਨੂੰ ...
Read Full Story


ਅਜੀਤ ਵੀਕਲੀ ਦੇ ਦਫ਼ਤਰ ਵਿਚ ਵਿਆਹ ਵਰਗਾ ਮਾਹੌਲ ਸੀ

ਟੋਰਾਂਟੋ ਦੇ ਏਅਰਪੋਰਟ 'ਤੇ ਹਾਰਾਂ ਨਾਲ ਹੋਏ ਸਵਾਗਤ ਨੇ ਰਸਤੇ ਦੀ ਸਾਰੀ ਥਕਾਨ ਮਿਟਾ ਦਿੱਤੀ ਸੀ ਅਤੇ ਦਿਲ ਗਦ-ਗਦ ਹੋ ਗਿਆ ਸੀ। ਦਿਲ ਖੁਸ਼ ਹੋਣ ਦੇ ਕੁਝ ਹੋਰ ਵੀ ਕਾਰਨ ਸਨ। ਜੋ ਦੋਸਤ ਏਅਰਪੋਰਟ 'ਤੇ ਲੈਣ ਆਏ ਸਨ, ਉਹਨਾਂ ਵਿੱਚ ਇੱਕ ਲੱਖ ਕਰਨਾਲਵੀ ਵੀ ਸੀ। ਲੱਖ ਕਰਨਾਲਵੀ ਨੂੰ ਮੈਂ 28-29 ਸਾਲ ਬਾਅਦ ਮਿਲਿਆ ਸੀ। ਕਿਸੇ ਵੇਲੇ ਉਹ ਲਖਵਿੰਦਰ ਭਿੰਡਰ ਦੇ ਨਾਂ ਥੱਲੇ ਕਵਿਤਾ ਰਚਦਾ ਹੁੰਦਾ ਸੀ ਅਤੇ ਮੈਂ ਉਸ ਸਮੇਂ ਮੰਡੀ ਅਹਿਮਦਗੜ੍ਹ ਤੋਂ 'ਮੰਚ' ਨਾਮ ਦਾ ਮਾਸਿਕ ਪੱਤਰ ਪ੍ਰਕਾਸ਼ਿਤ ਕਰਦਾ ਹੁੰਦਾ ਸੀ। ਲਖਵਿੰਦਰ ਭਿੰਡਰ ਦੀਆਂ ਕੁਝ ਰਚਨਾਵਾਂ 'ਮੰਚ' ਵਿਚ ਪ੍ਰਕਾਸ਼ਿਤ ਹੋਈਆਂ ਸਨ। ਉਹ ਇੱਕ-ਦੋ ਵਾਰ ਮੈਨੂੰ ਮਿਲਣ ਅਹਿਮਦਗੜ੍ਹ ਵੀ ਆਇਆ ਸੀ। ਤਿੰਨ ਦਹਾਕਿਆਂ ਬਾਅਦ ਇਹ ਸੱਜਣ ਮੈਨੂੰ ਲੱਖ ਕਰਨਾਲਵੀ ਦੇ ਰੂਪ ਵਿਚ ਮਿਲਿਆ ਸੀ। ਭਾਵੇਂ ਕੁਦਰਤ ਨੇ ਸਰੀਰਕ ਤੌਰ 'ਤੇ ਇਸ ਸ਼ਖ਼ਸ ...
Read Full Story


1